Tuesday, 26 September 2023

ਮੈਡੀਕਲ ਪ੍ਰੈਕਟੀਸਰਾ ਦੀ ਮਾਸਿਕ ਮੀੰਟੰਗ ਆਈ.ਵੀ. ਹਸਪਤਾਲ ਨਵਾਂਸ਼ਹਿਰ 'ਚ ਹੋਈ



ਨਵਾਂਸ਼ਹਿਰ  26 ਸਤੰਬਰ :- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ (ਰਜਿ:ਨੰਬਰ 295 ) ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੀ ਮਾਸਿਕ ਮੀਟਿੰਗ ਆਈਵੀ ਹਸਪਤਾਲ ਨਵਾਂਸ਼ਹਿਰ ਵਿਖੇ ਡਾ.ਦਿਲਦਾਰ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਹੋਈ । ਇਸ ਮੀਟਿੰਗ ਵਿੱਚ ਜਥੇਬੰਦੀ ਦੇ ਸਮੂਹ ਮੈਬਰਾ ਸਮੇਤ ਆਈਵੀ ਹਸਪਤਾਲ ਨਵਾਂਸ਼ਹਿਰ ਦੇ ਡਾਕਟਰਾ ਵਲੋਂ ਵਿਸ਼ੇਸ ਤੌਰ ਉਪਰ ਸਮੂਲੀਅਤ ਕੀਤੀ ਗਈ । ਆਪਣੇ ਸੰਬੋਧਨ ਵਿੱਚ ਜਥੇਬੰਦੀ ਦੇ ਜ਼ਿਲਾ ਪ੍ਰਧਾਨ ਡਾ. ਕਸ਼ਮੀਰ ਸਿੰਘ ਢਿੱਲੋ ਨੇ ਆਖਿਆ ਕਿ ਸਾਡੇ ਲਈ ਵੱਡੇ ਮਾਣ ਵਾਲੀ ਗੱਲ ਹੈ ਕਿ ਅਸੀਂ ਉਸ ਜਿਲੇ ਦੇ ਵਸਨੀਕ ਹਾਂ ਜਿੱਥੋ ਦੇ ਸ਼ਹੀਦ ਏ ਆਜ਼ਮ ਸ. ਭਗਤ ਸਿੰਘ ਨਗਰ ਜੱਦੀ ਵਸਨੀਕ ਹਨ । ਇਸ ਮੌਕੇ ਉਨ੍ਹਾਂ ਆਖਿਆ ਕਿ ਮਿਤੀ 28 ਸਤੰਬਰ 2023 ਨੂੰ ਇਸ ਜਥੈਬੰਦੀ ਦੇ ਸਾਰੇ ਮੈਂਬਰ ਸਮੂਹਿਕ ਤੌਰ ਤੇ ਇਕੱਠੇ ਹੋ ਕੇ ਪਿੰਡ ਖਟਕੜ ਕਲਾਂ ਨੂੰ ਰਵਾਨਾ ਹੋਣਗੇ ਜਿੱਥੇ ਕਿ ਸ਼ਹੀਦ ਦੀ ਸਮਾਰਕ ਨੂੰ ਸਜਦਾ ਕੀਤਾ ਜਾਵੇਗਾ। ਇਸ ਮੌਕੇ ਸਟੇਟ ਕਮੇਟੀ ਮੈਂਬਰ ਡਾ. ਧਰਮ ਪਾਲ, ਜ਼ਿਲਾ ਚੇਅਰਮੈਨ ਡਾ. ਟੇਕ ਚੰਦ , ਜ਼ਿਲਾ ਸੈਕਟਰੀ ਡਾ. ਧਰਮਜੀਤ , ਕੈਸ਼ੀਅਰ ਡਾ ਰਾਮ ਜੀ ਦਾਸ, ਡਾ. ਬਿਮਲ , ਡਾ. ਪ੍ਰਸ਼ੋਤਮ , ਡਾ.ਕਸ਼ਮੀਰ ਸਿੰਘ , ਡਾ. ਹਰਜਿੰਦਰ,ਡਾ.ਤਜਿੰਦਰ ਜੋਤ ਬਲਾਚੌਰ , ਡਾ. ਲਾਲ ਚੰਦ , ਡਾ. ਬਲਵੀਰ ਮਜਾਰਾ , ਡਾ. ਕੁਲਵਿੰਦਰ ਸਿੰਘ , ਡਾ.ਸੰਦੀਪ ਜੋਸ਼ੀ , ਡਾ. ਸੱਤਪਾਲ ਸਮੇਤ ਹੋਰ ਵੀ ਪ੍ਰਮੁੱਖ ਸਖਸ਼ੀਅਤਾ ਮੌਜੁਦ ਸਨ ।
    ਫੋਟੋ : ਆਈਵੀ ਹਸਪਤਾਲ ਨਵਾਂਸ਼ਹਿਰ ਵਿਖੇ ਮੈਡੀਕਲ ਪ੍ਰੈਕਟੀਸ਼ਨਰਾ ਦੀ ਮਾਸਿਕ ਮੀਟਿੰਗ ਦਾ ਦ੍ਰਿਸ਼ ।

ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...

ਜੀ ਆਇਆਂ ਨੂੰ WELCOME