Saturday, 23 September 2023

ਸਿਹਤ ਤੇ ਤੰਦਰੁਸਤੀ ਕੇਂਦਰ ਮਕਸੂਦਪੁਰ-ਸੂੰਢ ਵਿਖੇ ਡਾ. ਗੁਰਤੇਜ ਸਿੰਘ ਦੀ ਦੇਖਰੇਖ ਵਿੱਚ ਆਯੂਸ਼ਮਾਨ ਭਵ: ਨੂੰ ਸਮਰਪਿਤ ਸਿਹਤ ਮੇਲਾ

 ਬੰਗਾ 23 ਸਤੰਬਰ:- ਸਿਵਲ ਸਰਜਨ, ਸ਼ਹੀਦ ਭਗਤ ਸਿੰਘ ਨਗਰ ਡਾ. ਜਸਪੀ੍ਤ ਕੌਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਸੁੱਜੋਂ ਡਾ. ਨਰੰਜਨ ਪਾਲ ਹੀਓਂ ਦੀਆਂ ਹਦਾਇਤਾਂ ਅਨੁਸਾਰ  ਸਿਹਤ ਤੇ ਤੰਦਰੁਸਤੀ ਕੇਂਦਰ ਮਕਸੂਦਪੁਰ-ਸੂੰਢ ਵਿਖੇ ਕਮਿਊਨਟੀ ਹੈਲਥ ਅਫ਼ਸਰ ਡਾ. ਗੁਰਤੇਜ ਸਿੰਘ ਦੀ ਦੇਖਰੇਖ ਵਿੱਚ ਆਯੂਸ਼ਮਾਨ ਭਵ: ਨੂੰ ਸਮਰਪਿਤ ਸਿਹਤ ਮੇਲੇ ਦਾ ਆਯੋਜਨ ਕੀਤਾ ਗਿਆ ਜਿਸ ਦਾ ਉਦਘਾਟਨ ਬਲਵੀਰ ਚੰਦ ਸਰਪੰਚ ਪਿੰਡ ਬਲਾਕੀਪੁਰ ਤੇ ਸਤਪਾਲ ਪੰਚ ਪਿੰਡ ਸੂੰਢ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਮੇਲੇ ਦੌਰਾਨ ਲੋਕਾਂ ਦੀ ਆਭਾ ਆਈਡੀ ਤੇ ਆਯੂਸ਼ਮਾਨ ਕਾਰਡ ਬਣਾਏ ਗਏ। ਡਾ. ਗੁਰਤੇਜ ਸਿੰਘ ਨੇ ਹਾਜ਼ਰੀਨ ਨੂੰ ਉਕਤ ਕਾਰਡਾਂ ਦੇ ਸਬੰਧ ਵਿੱਚ ਦੱਸਿਆ ਕਿ ਡਿਜੀਟਲ ਜ਼ਮਾਨੇ ਵਿੱਚ ਇਹ ਕਾਰਡ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਦੇ ਸਮਰੱਥ ਹਨ। ਆਯੂਸ਼ਮਾਨ ਕਾਰਡ ਇਕ ਤਰ੍ਹਾਂ ਦਾ ਸਿਹਤ ਬੀਮਾ ਹੈ ਜਿਸ 'ਤੇ ਪੰਜ ਲੱਖ ਦਾ ਇਲਾਜ ਮੁਫ਼ਤ ਹੁੰਦਾ ਹੈ। ਇਸ ਤੋਂ ਇਲਾਵਾ ਜਨਰਲ ਚੈੱਕਅਪ ਦੇ ਨਾਲ ਗ਼ੈਰ ਸੰਚਾਰੀ ਬੀਮਾਰੀਆਂ ਦੀ ਜਾਂਚ ਕੀਤੀ ਗਈ ਜਿਸ ਵਿੱਚ ਬਲੱਡ ਪੈ੍ਸ਼ਰ, ਸ਼ੂਗਰ, ਗਲੇ ਅਤੇ ਬੱਚੇਦਾਨੀ ਆਦਿ ਦੇ ਕੈਂਸਰ ਸਬੰਧੀ ਜਾਗਰੂਕ ਕੀਤਾ ਗਿਆ। ਬਦਲਦੇ ਮੌਸਮ ਦੌਰਾਨ ਮੱਛਰ ਦੇ ਕੱਟਣ ਨਾਲ ਹੋਣ ਵਾਲੀਆਂ ਬੀਮਾਰੀਆਂ ਜਿਵੇਂ ਡੇਂਗੂ, ਚਿਕਨਗੁਨੀਆ, ਮਲੇਰੀਆ ਆਦਿ ਦੇ ਕਾਰਨਾਂ, ਇਲਾਜ਼ ਤੇ ਬਚਾਅ ਸਬੰਧੀ ਲੋਕਾਂ ਨੂੰ ਵਿਸਥਾਰ ਨਾਲ ਸਮਝਾਇਆ। ਡੇਂਗੂ ਦੀ ਬੀਮਾਰੀ ਸਮੇ ਤੇਜ਼ ਬੁਖਾਰ, ਅੱਖਾਂ ਦੇ ਪਿਛਲੇ ਹਿੱਸੇ 'ਚ ਦਰਦ ਆਦਿ ਲੱਛਣ ਉਤਪੰਨ ਹੁੰਦੇ ਹਨ। ਇਹ ਮੱਛਰ ਦਿਨ ਸਮੇ ਕੱਟਦਾ ਹੈ ਜਿਸ ਕਾਰਨ ਡੇਂਗੂ ਦੀ ਬੀਮਾਰੀ ਫ਼ੈਲਦੀ ਹੈ ਤੇ ਇਹ ਮੱਛਰ ਸਾਫ਼ ਪਾਣੀ 'ਤੇ ਜਿਆਦਾ ਪਲਦਾ ਹੈ। ਇਸ ਲਈ ਸਮੇ-ਸਮੇ 'ਤੇ ਕੂਲਰ, ਪਾਣੀ ਦੀ ਟੈਂਕੀ ਆਦਿ ਦੀ ਸਫ਼ਾਈ ਕੀਤੀ ਜਾਣੀ ਚਾਹੀਦੀ ਹੈ। ਇਸ ਬੀਮਾਰੀ ਸਬੰਧੀ ਗਲਤਫ਼ਹਿਮੀਆਂ ਬਾਰੇ ਵੀ ਚਰਚਾ ਕੀਤੀ ਗਈ।  
ਇਸ ਮੌਕੇ ਸਤਪਾਲ ਪੰਚ ਸੂੰਢ,  ਬਲਵੀਰ ਚੰਦ ਸਰਪੰਚ ਪਿੰਡ ਬਲਾਕੀਪੁਰ, ਏਐਨਐਮ ਨਵਦੀਪ ਕੌਰ, ਆਸ਼ਾ ਵਰਕਰ ਹਰਜਿੰਦਰ ਕੌਰ, ਰੇਨੂੰ ਬਾਲਾ, ਸੁਮਨ ਦੇਵੀ, ਮਦਨ ਲਾਲ, ਬਲਬੀਰ ਸਿੰਘ ਆਦਿ ਹਾਜ਼ਰ ਸਨ।

*ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੈਸ਼ਲੈੱਸ ਇਲਾਜ ਦੀ ਸਹੂਲਤ ਆਰੰਭ*

*ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੈਸ਼ਲੈੱਸ ਇਲਾਜ ਦੀ ਸਹੂਲਤ ਆਰੰਭ* ਬੰਗਾ 01 ਅਪਰੈਲ () ਭਾਰਤੀ ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ...

ਜੀ ਆਇਆਂ ਨੂੰ WELCOME