ਬੰਗਾ, 11 ਸਤੰਬਰ- ਰੋਟਰੀ ਕਲੱਬ ਬੰਗਾ ਗਰੀਨ ਅਤੇ ਨਿਸ਼ਕਾਮ ਸੇਵਕ ਜੱਥਾ ਦੋਆਬਾ ਅਤੇ ਬਲੱਡ ਡੋਨਰਜ਼ ਸੁਸਾਇਟੀ ਬੰਗਾ ਵਲੋਂ ਸਾਂਝੇ ਤੌਰ ’ਤੇ ਤਿੰਨ ਰੋਜਾ ਸਵੈ ਇਛੱਤ ਖੂਨਦਾਨ ਕੈਂਪ ਗੁਰਦੁਆਰਾ ਸਰੋਵਰ ਸਾਹਿਬ ਵਿਖੇ 12 , 13 ਅਤੇ 14 ਸਤੰਬਰ ਨੂੰ ਲਾਇਆ ਜਾ ਰਿਹਾ ਹੈ। ਜਿਸ ਦੇ ਵਿੱਚ ਪੰਜਾਬ ਸਰਕਾਰ ਵਲੋਂ ਵਾਤਾਵਰਣ ਅਨੁਕੂਲ ਬਲੱਡ ਡੋਨੇਸ਼ਨ ਮੋਬਾਇਲ ਬੱਸ ਪੁੱਜ ਰਹੀ ਹੈ। ਕੈਂਪ ਦੌਰਾਨ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੀ ਬਲੱਡ ਬੈਂਕ ਦੀ ਟੀਮ ਅਤੇ ਸਿਵਲ ਹਸਪਤਾਲ ਲੁਧਿਆਣਾ ਦੀ ਟੀਮ ਵਲੋਂ ਤਕਨੀਕੀ ਸੇਵਾਵਾਂ ਨਿਭਾਈਆਂ ਜਾਣਗੀਆਂ। ਇਸ ਕੈਂਪ ਦੀ ਸਫ਼ਲਤਾ ਲਈ ਰੋਟਰੀ ਕਲੱਬ ਬੰਗਾ ਗਰੀਨ ਦੇ ਮੈਂਬਰ, ਨਿਸ਼ਕਾਮ ਸੇਵਕ ਜੱਥਾ ਦੇ ਪ੍ਰਧਾਨ ਸੁਖਵੰਤ ਸਿੰਘ ਬੈਂਸ ਅਤੇ ਰੋਟਰੀ ਕਲੱਬ ਬੰਗਾ ਗਰੀਨ ਦੇ ਪ੍ਰਧਾਨ ਰੋਟੇ. ਦਿਲਬਾਗ ਸਿੰਘ ਬਾਗੀ, ਬਲੱਡ ਡੋਨਰਜ਼ ਸੁਸਾਇਟੀ ਦੇ ਨੁਮਾਇੰਦੇ ਅਮਰਦੀਪ ਬੰਗਾ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਧੀਰ ਸਿੰਘ ਚੱਠਾ ਨੇ ਵਿਚਾਰ ਸਾਂਝੇ ਕੀਤੇ। ਇਸ ਮੀਟਿੰਗ ਦੌਰਾਨ ਰੋਟਰੀ ਕਲੱਬ ਬੰਗਾ ਗਰੀਨ ਦੇ ਪ੍ਰਧਾਨ ਰੋਟੇ. ਦਿਲਬਾਗ ਸਿੰਘ ਬਾਗੀ ਨੇ ਕਿਹਾ ਕਿ ਮਨੁੱਖਤਾ ਦੇ ਭਲੇ ਅਤੇ ਕੀਮਤੀ ਜਾਨਾਂ ਬਚਾਉਣ ਲਈ ਖੂਨ ਦਾਨ ਦੀ ਲਹਿਰ ਸਮਾਜ ਅੰਦਰ ਵੱਡੇ ਪੱਧਰ ‘ਤੇ ਪ੍ਰੇਰਨਾਦਾਇਕ ਕਾਰਜ ਕਰ ਰਹੀ ਹੈ ਅਤੇ ਸਾਨੂੰ ਇਸ ਲਹਿਰ ਦਾ ਹਿੱਸਾ ਬਣਕੇ ਆਪਣੀਆਂ ਸੇਵਾਵਾਂ ਦੇ ਫ਼ਰਜ ਨਿਭਾਉਣੇ ਚਾਹੀਦੇ ਹਨ। ਉਹਨਾਂ ਇਸ ਕੈਂਪ ਵਿੱਚ ਵੱਡੀ ਗਿਣਤੀ ਨਾਲ ਸ਼ਾਮਲ ਹੋ ਕੇ ਹਰ ਤੰਦਰੁਸਤ ਵਿਅਕਤੀ ਨੂੰ ਖੂਨਦਾਨ ਕਰਨ ਲਈ ਪਰਜ਼ੋਰ ਅਪੀਲ ਕੀਤੀ। ਇਸ ਮੌਕੇ ਸੈਕਟਰੀ ਰੋਟੇਰੀਅਨ ਅਸ਼ੋਕ ਕੁਮਾਰ, ਫਾਇਨਾਂਸ ਸੈਕਟਰੀ ਭੁਪੇਸ਼ ਕੁਮਾਰ,ਫ ਪਬਲਿਕ ਇਮੇਜ਼ ਚੇਅਰਮੈਨ ਰੋਟੇਰੀਅਨ ਰਾਮ ਤੀਰਥ ਅਤੇ ਕਲੱਬ ਦੇ ਵਾਇਸ ਪ੍ਰਧਾਨ ਰੋਟੇ. ਰਣਵੀਰ ਸਿੰਘ ਰਾਣਾ ਅਤੇ ਰੋਟੇ. ਹਰਮਿੰਦਰ ਸਿੰਘ ਲੱਕੀ, ਰੋਟੇ. ਦਵਿੰਦਰ ਕੁਮਾਰ, ਰੋਟੇ. ਜੀਵਨ ਦਾਸ ਕੌਸ਼ਲ, ਰੋਟੇ. ਕਪੂਰ ਸਿੰਘ ਜੋਧਾ, ਰੋਟੇ. ਬਲਵਿੰਦਰ ਸਿੰਘ ਪਾਂਧੀ ਅਤੇ ਮਨਪ੍ਰੀਤ ਸਿੰਘ ਨਵਾਂ ਸ਼ਹਿਰ ਤੋਂ ਇਲਾਵਾ ਡਾ. ਹਰਜਿੰਦਰ ਸਿੰਘ, ਕਮੇਟੀ ਮੈਂਬਰ ਰਾਜਬਿੰਦਰ ਸਿੰਘ ਸ਼ੇਰਗਿੱਲ, ਸੁਖਵੰਤ ਸਿੰਘ ਬੈਂਸ ਪ੍ਰਧਾਨ ਨਿਸ਼ਕਾਮ ਸੇਵਾ ਦੁਆਬਾ, ਬਲਵਿੰਦਰ ਸਿੰਘ, ਮਾਸਟਰ ਅਜੀਤ ਸਿੰਘ ਆਦਿ ਵੀ ਹਾਜ਼ਰ ਸਨ।
ਕੈਪਸ਼ਨ- ਖੂਨਦਾਨ ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਰੋਟਰੀ ਕਲੱਬ ਬੰਗਾ ਗਰੀਨ ਦੇ ਪ੍ਰਧਾਨ ਰੋਟੇ. ਦਿਲਬਾਗ ਸਿੰਘ ਬਾਗੀ ਤੇ ਹੋਰ।