-ਕੈਬਨਿਟ ਮੰਤਰੀ ਸਵੇਰੇ 8 ਵਜੇ ਬੱਸ ਸਟੈਂਡ ਤੋਂ ਬੱਸ ਨੂੰ ਦਿਖਾਉਣਗੇ ਹਰੀ ਝੰਡੀ
-ਰੋਜ਼ਾਨਾ ਸਵੇਰੇ 6:02 ਵਜੇ ’ਤੇ ਹੁਸ਼ਿਆਰਪੁਰ ਤੋਂ ਬੱਸ ਚੱਲ ਕੇ ਸ਼ਾਮ 7:30 ਵਜੇ ਪਹੁੰਚੇਗੀ ਮਥੁਰਾ
-ਮਥੁਰਾ ਤੋਂ ਸਵੇਰੇ 5:10 ਵਜੇ ਚੱਲ ਕੇ ਸ਼ਾਮ 6 ਵਜੇ ਪਹੁੰਚੇਗੀ ਹੁਸ਼ਿਆਰਪੁਰ
ਹੁਸ਼ਿਆਰਪੁਰ, 15 ਮਾਰਚ:
ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਦੇ ਯਤਨਾਂ ਨਾਲ ਹੁਸ਼ਿਆਰਪੁਰ ਵਾਸੀਆਂ ਤੋਂ ਲੰਬੇ
ਸਮੇਂ ਤੋਂ ਕੀਤੀ ਜਾ ਰਹੀ ਮੰਗ ਪੂਰੀ ਹੋ ਗਈ ਹੈ। ਹੁਸ਼ਿਆਰਪੁਰ ਵਾਸੀਆਂ ਵੱਲੋਂ ਪਿਛਲੇ
ਲੰਬੇ ਸਮੇਂ ਤੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਹੁਸ਼ਿਆਰਪੁਰ ਤੋਂ
ਮਥੁਰਾ-ਵਰਿੰਦਾਵਨ ਲਈ ਪੱਕੇ ਤੌਰ ’ਤੇ ਬੱਸ ਸਰਵਿਸ ਚਲਾਈ ਜਾਵੇ, ਤਾਂ ਜੋ ਇਲਾਕੇ ਦੇ
ਲੋਕਾਂ ਨੂੰ ਇਨ੍ਹਾਂ ਧਾਰਮਿਕ ਥਾਵਾਂ ਦੇ ਦਰਸ਼ਨਾਂ ਦੀ ਸੁਵਿਧਾ ਮਿਲ ਸਕੇ। ਇਸ ਮੰਗ ਨੂੰ
ਮੁੱਖ ਰੱਖਦੇ ਹੋਏ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ 16 ਮਾਰਚ ਨੂੰ ਸਵੇਰੇ 8 ਵਜੇ
ਹੁਸ਼ਿਆਰਪੁਰ ਬੱਸ ਸਟੈਂਡ ਤੋਂ ਹੁਸ਼ਿਆਰਪੁਰ-ਮਥੁਰਾ ਬੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ
ਕਰਨਗੇ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਉਤਰ ਪ੍ਰਦੇਸ਼ ਸਰਕਾਰ
ਨਾਲ ਤਾਲਮੇਲ ਕਰਕੇ ਇਹ ਬੱਸ ਵਰਿੰਦਾਵਨ ਤੱਕ ਚਲਾਉਣ ਦੀ ਯੋਜਨਾ ’ਤੇ ਪੰਜਾਬ ਸਰਕਾਰ ਕੰਮ
ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਰੋਡਵੇਜ ਦੀ ਇਹ ਬੱਸ ਰੋਜ਼ਾਨਾ ਹੁਸ਼ਿਆਰਪੁਰ ਤੋਂ
ਸਵੇਰੇ 6:02 ਵਜੇ ਰਵਾਨਾ ਹੋ ਕੇ 7:02 ਵਜੇ ਜਲੰਧਰ, 9:24 ਵਜੇ ਲੁਧਿਆਣਾ ਤੋਂ ਹੁੰਦੇ
ਹੋਏ ਸ਼ਾਮ 7:30 ਵਜੇ ਮਥੁਰਾ ਪਹੁੰਚੇਗੀ ਅਤੇ ਅਗਲੇ ਦਿਨ ਵਾਪਸੀ ਮਥੁਰਾ ਤੋਂ ਸਵੇਰੇ 5:10
ਵਜੇ ਹੋਵੇਗੀ ਅਤੇ ਹੁਸ਼ਿਆਰਪੁਰ ਸ਼ਾਮ 6:00 ਵਜੇ ਪਹੁੰਚੇਗੀ।
Friday, 15 March 2024
-ਕੈਬਨਿਟ ਮੰਤਰੀ ਜਿੰਪਾ ਦੇ ਯਤਨਾਂ ਨਾਲ ਹੁਸ਼ਿਆਰਪੁਰ ਤੋਂ ਮਥੁਰਾ ਰੋਜ਼ਾਨਾ ਬਸ ਸਰਵਿਸ 16 ਮਾਰਚ ਤੋਂ ਸ਼ੁਰੂ
By
EDITER
ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ
ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...
ਜੀ ਆਇਆਂ ਨੂੰ WELCOME
-
ਟਿੱਪਰ ਚਾਲਕ ਦੀ ਅਣਗਹਿਲੀ ਕਾਰਨ ਐਮ ਡੀ ਕਰ ਰਹੇ ਨੌਜਵਾਨ ਡਾਕਟਰ ਦੀ ਸੜਕ ਹਾਦਸੇ ਹੋਈ ਮੌਤ ਪਰਿਵਾਰਿਕ ਮੈਂਬਰਾਂ ਨੇ ਟਿੱਪਰ ਚਾਲਕ ਤੇ ਮਾਲਕ ਖਿਲਾਫ ਮੁਕਦਮਾ...
-
ਤਹਿਸੀਲਦਾਰ ਲਾਰਸਨ ਸਿੰਗਲਾ ਬਣੇ ਸਹਾਇਕ ਕਮਿਸ਼ਨਰ ਰੇਲਵੇ ਹੁਸ਼ਿਆਰਪੁਰ (ਪਰਸ਼ੋਤਮ ਲਾਲ ਦੜੋਚ) ਲਾਰਸਨ ਸਿੰਗਲਾ ਤਹਿਸੀਲਦਾਰ-ਕਮ-ਸਬ ਰਜਿਸਟਰਾਰ ਜੋ ਕਿ ਤਹਿਸੀਲ ਹ...
-
ਸਿਵਲ ਡਿਫੈਂਸ ਵਲੰਟੀਅਰ ਟਰੇਨਿੰਗ 10 ਫਰਵਰੀ ਤੋਂ ਸ਼ੁਰੂ : ਕਮਾਡੈਂਟ ਰੰਧਾਵਾ ਹੁਸ਼ਿਆਰਪੁਰ (ਪਰਸ਼ੋਤਮ ਲਾਲ ਦੜੋਚ) ਭਾਰਤ ਸਰਕਾਰ ਦੇ ਗ੍ਰਹਿ ਵਿਭਾਗ...