ਨਵਾਂਸ਼ਹਿਰ, 15 ਮਾਰਚ:- ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਅੱਜ ਪਿੰਡ ਜਗਤਪੁਰ ਤੋਂ ਸ਼੍ਰੀ ਅਮ੍ਰਿਤਸਰ ਸਾਹਿਬ ਅਤੇ ਤਲਵੰਡੀ ਸਾਬੋ ਸ਼੍ਰੀ ਦਮਦਮਾ ਸਾਹਿਬ ਲਈ ਸ. ਕੁਲਜੀਤ ਸਿੰਘ ਸਰਹਾਲ ਹਲਕਾ ਇੰਚਾਰਜ ਬੰਗਾ ਵਾਈਸ ਚੇਅਰਮੈਨ ਵਾਟਰ ਰਿਸੋਰਸਿਸ ਮੈਨੇਜਮੈਂਟ ਅਤੇ ਡਿਵੈਲਪਮੈਂਟ ਕਾਰਪੋਰੇਸ਼ਨ ਪੰਜਾਬ ਨੇ ਸ਼ਰਧਾਲੂਆਂ ਦੀ ਬੱਸ ਰਵਾਨਾ ਕੀਤੀ।
ਕੁਲਜੀਤ ਸਿੰਘ ਸਰਹਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਦੀ ਪਹਿਲਕਦਮੀ ਸਦਕਾ ਸੂਬੇ ਭਰ ਤੋਂ ਲੋਕ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਧਾਰਮਿਕ ਸਥਾਨਾਂ ਦੀ ਯਾਤਰਾ ਕਰਨ ਲਈ ਸ਼ਰਧਾਲੂਆਂ ਨੂੰ ਸਾਰੀਆਂ ਸਹੂਲਤਾਂ ਮੁਫ਼ਤ ਉਪਲੱਬਧ ਕਰਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਯਾਤਰਾ ਕਰਨ ਵਾਲੇ ਯਾਤਰੀਆਂ ਦਾ ਖ਼ਰਚਾ ਪੰਜਾਬ ਸਰਕਾਰ ਕਰ ਰਹੀ ਹੈ।
ਇਸ ਮੌਕੇ ਐਸ.ਡੀ. ਕ੍ਰਿਸ਼ਨ ਦੁੱਗਲ, ਇੰਸਪੈਕਟਰ ਰੋਡਵੇਜ਼ ਅਸ਼ੋਕ ਕੁਮਾਰ ਭਾਟੀਆ, ਇੰਸਪੈਕਟਰ ਰੋਡਵੇਜ਼ ਰਣਜੀਤ ਸਿੰਘ, ਸੁਪਰਡੈਂਟ ਬਲਦੇਵ ਸਿੰਘ, ਚੇਅਰਮੈਨ ਮਾਰਕੀਟ ਕਮੇਟੀ ਬੰਗਾ ਬਲਵੀਰ ਕਰਨਾਣਾ, ਬਲਾਕ ਪ੍ਰਧਾਨ ਸੁਰਿੰਦਰ ਢੀਂਡਸਾ, ਕਸ਼ਮੀਰ ਸਿੰਘ ਸਾਬ, ਕੇਵਲ ਸਿੰਘ, ਬਲਕਾਰ ਸਿੰਘ ਸਾਬਕਾ ਸਰਪੰਚ, ਜੀਵਨ ਸਿੰਘ, ਸਰਬਜੀਤ ਸਿੰਘ ਬੱਲਾ, ਸੁੱਚਾ ਸਿੰਘ ਮਾਸਟਰ, ਰਾਮਪਾਲ ਸਿੰਘ ਪੋਲਾ ਕਮਲਜੀਤ ਸਿੰਘ ਜਮਲਾ, ਧਨਵੰਤ ਸਿੰਘ ਧੰਨਾ, ਬਲਵੰਤ ਸਿੰਘ, ਸੁਖਵਿੰਦਰ ਸਿੰਘ ਪਿੰਦੀ ਨੰਬਰਦਾਰ, ਨਵਜੋਤ ਸਿੰਘ, ਸੋਮਾ, ਰਣਜੀਤ ਸਿੰਘ ਪੰਚ ਹਾਜ਼ਰ ਸਨ।