ਪਟਿਆਲਾ, 30 ਅਪ੍ਰੈਲ:ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) -ਕਮ- ਸਹਾਇਕ ਰਿਟਰਨਿੰਗ ਅਫ਼ਸਰ ਨਵਰੀਤ ਕੌਰ ਸੇਖੋਂ ਨੇ ਆਪਣੇ ਅਧੀਨ ਆਉਂਦੇ ਸਾਰੇ ਸਟਾਫ਼, ਸੈਕਟਰ ਅਫ਼ਸਰ, ਮਾਸਟਰ ਟਰੇਨਰ ਨਾਲ ਅੱਜ ਮੀਟਿੰਗ ਕੀਤੀ। ਇਸ ਮੌਕੇ ਸਵੀਪ ਸਬੰਧੀ ਕੇਕ ਕੱਟਿਆ ਗਿਆ ਅਤੇ ਸਾਰੇ ਸਟਾਫ਼ ਨੂੰ ਪੋਸਟਲ ਬੈਲਟ/ ਈ.ਡੀ.ਸੀ ਰਾਹੀਂ ਵੋਟ ਜ਼ਰੂਰ ਪਾਉਣ ਲਈ ਕਿਹਾ। ਉਹਨਾਂ ਦੱਸਿਆ ਕਿ ਪਟਿਆਲਾ ਦਿਹਾਤੀ 110 ਵਿੱਚ ਲਗਭਗ 1500 ਮੁਲਾਜ਼ਮ ਚੋਣਾਂ ਦੀ ਪ੍ਰਕਿਰਿਆ ਵਿੱਚ ਹਨ, ਜਿਸ ਵਿੱਚ ਪ੍ਰੀਜਾਈਡਿੰਗ ਅਫ਼ਸਰ ਅਤੇ ਪੋਲਿੰਗ ਅਫ਼ਸਰ ਵੀ ਸ਼ਾਮਲ ਹਨ, ਇਸ ਤਰ੍ਹਾਂ 13-ਪਟਿਆਲਾ ਲੋਕ ਸਭਾ ਹਲਕੇ 'ਚ ਲਗਭਗ 15000 ਮੁਲਾਜ਼ਮ ਚੋਣ ਡਿਊਟੀ ਤੇ ਹੋਵੇਗਾ। ਉਹਨਾਂ ਨੇ ਹਰ ਇੱਕ ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਅਤੇ ਅਪੀਲ ਕੀਤੀ ਕਿ ਹਰ ਇੱਕ ਮੁਲਾਜ਼ਮ ਇਹ ਯਕੀਨੀ ਬਣਾਵੇ ਕਿ ਉਸ ਦੇ ਪਰਿਵਾਰ ਦੇ ਸਾਰੇ ਮੈਂਬਰ ਵੀ ਵੋਟ ਜ਼ਰੂਰ ਪਾਉਣ। ਉਹਨਾਂ ਕਿਹਾ ਕਿ ਵੋਟ ਕਰਨਾ ਹਰ ਇੱਕ ਵੋਟਰ ਦੀ ਨੈਤਿਕ ਜ਼ਿੰਮੇਵਾਰੀ ਹੈ ਅਤੇ ਭਾਰਤ ਦੇ ਸੰਵਿਧਾਨ ਵੱਲੋਂ ਦਿੱਤਾ ਇੱਕ ਹੱਕ ਹੈ ਜਿਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ।
Tuesday, 30 April 2024
ਏ.ਆਰ.ਓ ਨਵਰੀਤ ਕੌਰ ਸੇਖੋਂ ਨੇ ਸੈਕਟਰ ਅਫ਼ਸਰਾਂ ਤੇ ਮਾਸਟਰ ਟਰੇਨਰਾਂ ਨਾਲ ਕੀਤੀ ਮੀਟਿੰਗ
ਪਟਿਆਲਾ, 30 ਅਪ੍ਰੈਲ:ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) -ਕਮ- ਸਹਾਇਕ ਰਿਟਰਨਿੰਗ ਅਫ਼ਸਰ ਨਵਰੀਤ ਕੌਰ ਸੇਖੋਂ ਨੇ ਆਪਣੇ ਅਧੀਨ ਆਉਂਦੇ ਸਾਰੇ ਸਟਾਫ਼, ਸੈਕਟਰ ਅਫ਼ਸਰ, ਮਾਸਟਰ ਟਰੇਨਰ ਨਾਲ ਅੱਜ ਮੀਟਿੰਗ ਕੀਤੀ। ਇਸ ਮੌਕੇ ਸਵੀਪ ਸਬੰਧੀ ਕੇਕ ਕੱਟਿਆ ਗਿਆ ਅਤੇ ਸਾਰੇ ਸਟਾਫ਼ ਨੂੰ ਪੋਸਟਲ ਬੈਲਟ/ ਈ.ਡੀ.ਸੀ ਰਾਹੀਂ ਵੋਟ ਜ਼ਰੂਰ ਪਾਉਣ ਲਈ ਕਿਹਾ। ਉਹਨਾਂ ਦੱਸਿਆ ਕਿ ਪਟਿਆਲਾ ਦਿਹਾਤੀ 110 ਵਿੱਚ ਲਗਭਗ 1500 ਮੁਲਾਜ਼ਮ ਚੋਣਾਂ ਦੀ ਪ੍ਰਕਿਰਿਆ ਵਿੱਚ ਹਨ, ਜਿਸ ਵਿੱਚ ਪ੍ਰੀਜਾਈਡਿੰਗ ਅਫ਼ਸਰ ਅਤੇ ਪੋਲਿੰਗ ਅਫ਼ਸਰ ਵੀ ਸ਼ਾਮਲ ਹਨ, ਇਸ ਤਰ੍ਹਾਂ 13-ਪਟਿਆਲਾ ਲੋਕ ਸਭਾ ਹਲਕੇ 'ਚ ਲਗਭਗ 15000 ਮੁਲਾਜ਼ਮ ਚੋਣ ਡਿਊਟੀ ਤੇ ਹੋਵੇਗਾ। ਉਹਨਾਂ ਨੇ ਹਰ ਇੱਕ ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਅਤੇ ਅਪੀਲ ਕੀਤੀ ਕਿ ਹਰ ਇੱਕ ਮੁਲਾਜ਼ਮ ਇਹ ਯਕੀਨੀ ਬਣਾਵੇ ਕਿ ਉਸ ਦੇ ਪਰਿਵਾਰ ਦੇ ਸਾਰੇ ਮੈਂਬਰ ਵੀ ਵੋਟ ਜ਼ਰੂਰ ਪਾਉਣ। ਉਹਨਾਂ ਕਿਹਾ ਕਿ ਵੋਟ ਕਰਨਾ ਹਰ ਇੱਕ ਵੋਟਰ ਦੀ ਨੈਤਿਕ ਜ਼ਿੰਮੇਵਾਰੀ ਹੈ ਅਤੇ ਭਾਰਤ ਦੇ ਸੰਵਿਧਾਨ ਵੱਲੋਂ ਦਿੱਤਾ ਇੱਕ ਹੱਕ ਹੈ ਜਿਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ।
ਚੋਣਾਂ ਸਬੰਧੀ ਕਵਰੇਜ ਕਰਦੇ ਪੱਤਰਕਾਰ ਵੀ ਜ਼ਰੂਰੀ ਸੇਵਾ ਸ਼੍ਰੇਣੀ ਵਿੱਚ ਸ਼ਾਮਲ ਸਰਕਾਰੀ ਵਿਭਾਗਾਂ ਦੇ ਸਟਾਫ ਦੀ ਤਰ੍ਹਾਂ ਪੋਸਟਲ ਬੈਲਟ ਰਾਹੀਂ ਪਾ ਸਕਣਗੇ ਆਪਣੀ ਵੋਟ -ਭਾਰਤੀ ਚੋਣ ਕਮਿਸ਼ਨ ਮੁਤਾਬਕ ਫਾਰਮ 12-ਡੀ ਭਰਕੇ 7 ਤੋਂ 12 ਮਈ ਦੇ ਅੰਦਰ-ਅੰਦਰ ਸਬੰਧਤ ਨੋਡਲ ਅਫ਼ਸਰਾਂ ਕੋਲ ਜਮ੍ਹਾਂ ਕਰਵਾਏ ਜਾ ਸਕਣਗੇ -ਏ.ਡੀ.ਸੀ. ਡਾ. ਹਰਜਿੰਦਰ ਸਿੰਘ ਬੇਦੀ
Sunday, 28 April 2024
ਲੋਕਾਂ ਨੂੰ ਆਨਲਾਈਨ ਸੇਵਾਵਾਂ ਦੇਣ ਵਿੱਚ ਅੰਮ੍ਰਿਤਸਰ ਜਿਲ੍ਹੇ ਦਾ ਪਹਿਲਾ ਸਥਾਨ ’ਕਾਇਮ - ਡਿਪਟੀ ਕਮਿਸ਼ਨਰ
ਅੰਮ੍ਰਿਤਸਰ 28 ਅਪੈ੍ਰਲ - ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਜਿਲ੍ਹੇ ਦੇ ਕਰਮਚਾਰੀਆਂ ਨੂੰ ਇੱਕ ਵਾਰ ਫਿਰ ਵਧਾਈ ਦਿੰਦਿਆਂ ਦੱਸਿਆ ਕਿ ਅੰਮ੍ਰਿਤਸਰ ਜਿਲ੍ਹਾ 99.97 ਫੀਸਦੀ ਲੋਕਾਂ ਨੂੰ ਸਮੇਂ ਸਿਰ ਸੇਵਾਵਾਂ ਮੁਹੱਈਆਂ ਕਰਵਾ ਕੇ ਰਾਜ ਵਿਚੋਂ ਪਹਿਲੇ ਸਥਾਨ ਤੇ ਹੈ।ਸ੍ਰੀ ਥੋਰੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਈ-ਸੇਵਾ ਕੇਂਦਰ ਰਾਹੀਂ ਨਾਗਰਿਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਮੁਹੱਈਆ ਕਰਵਾਉਣ ਵਿੱਚ ਅੰਮ੍ਰਿਤਸਰ ਜਿਲ੍ਹਾ ਪਹਿਲੇ ਨੰਬਰ 'ਤੇ ਸੀ ਪਰ ਪਿਛਲੇ ਕੁਝ ਦਿਨਾਂ ਵਿੱਚ ਹੀ ਈ ਸੇਵਾ ਬਕਾਇਆ ਕੇਸਾਂ ਨੂੰ ਲੈ ਕੇ ਖ਼ਤਮ ਕਰਨ ਲਈ ਤੁਹਾਡੇ ਦੁਆਰਾ ਕੀਤੀਆਂ ਗਈਆਂ ਸਖ਼ਤ ਕੋਸ਼ਿਸ਼ਾਂ ਸਦਕਾ ਪੈਂਡੇਂਸੀ ਨੂੰ ਨਾਲੋਂ ਨਾਲ ਹੀ ਖ਼ਤਮ ਕਰ ਦਿੱਤਾ ਗਿਆ ਹੈ। ਜਿਸ ਨਾਲ ਆਪਣਾ ਜਿਲ੍ਹਾ ਰਾਜ ਭਰ ਵਿੱਚ ਪਹਿਲੇ ਨੰਬਰ 'ਤੇ ਮੁੜ ਅਪਣਾ ਸਥਾਨ ਕਾਇਮ ਰੱਖ ਸਕਿਆ ਹੈ। ਉਨਾਂ ਕਿਹਾ ਕਿ ਇਸ ਪੱਧਰ 'ਤੇ ਰਹਿਣ ਲਈ ਅਧਿਕਾਰੀਆਂ ਅਤੇ ਸਬੰਧਤ ਕਰਮਚਾਰੀਆਂ ਨੂੰ ਹੋਰ ਜਿਆਦਾ ਸਖ਼ਤ ਮਿਹਨਤ ਕਰਨ ਦੀ ਜ਼ਰੂਰਤ ਹੈ। ਉਨਾਂ ਦੱਸਿਆ ਕਿ ਉਨਾਂ ਦੀ ਪਹਿਲੀ ਤਰਜੀਹ ਸੇਵਾ ਕੇਂਦਰਾਂ ਦੀ ਪੈਂਡੈਂਸੀ ਨੂੰ ਖ਼ਤਮ ਕਰਨਾ ਸੀ, ਜਿਸ ਵਿੱਚ ਸਫ਼ਲਤਾ ਮਿਲੀ ਹੈ। ਵਰਣਨ ਯੋਗ ਹੈ ਕਿ ਕਿ ਲੋਕਾਂ ਨੂੰ 90 ਫੀਸਦੀ ਕੰਮ ਸੇਵਾ ਕੇਂਦਰਾਂ ਅਤੇ ਫਰਦ ਕੇਂਦਰਾਂ ਨਾਲ ਪੈਂਦੇ ਹਨ ਅਤੇ ਪੈਂਡੈਂਸੀ ਖ਼ਤਮ ਹੋਣ ਨਾਲ ਲੋਕਾਂ ਨੂੰ ਕਾਫ਼ੀ ਰਾਹਤ ਮਿਲੀ ਹੈ।
ਉਨਾਂ ਦੱਸਿਆ ਕਿ ਅੰਮ੍ਰਿਤਸਰ ਜਿਲ੍ਹੇ ਵਿੱਚ 41 ਸੇਵਾ ਕੇਂਦਰ ਕੰਮ ਕਰ ਰਹੇ ਹਨ ਅਤੇ ਇਨਾਂ ਸੇਵਾ ਕੇਂਦਰਾਂ ਵਿੱਚ 425 ਦੇ ਕਰੀਬ ਲੋਕਾਂ ਨੂੰ ਵੱਖ-ਵੱਖ ਮਹਿਕਮਿਆਂ ਦੀਆਂ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਪਿਛਲੇ ਸਾਲ 15 ਅਪੈ੍ਰਲ 2023 ਤੋਂ ਹੁਣ ਤੱਕ 4 ਲੱਖ 27 ਹਜ਼ਾਰ 414 ਦੇ ਕਰੀਬ ਲੋਕਾਂ ਵਲੋਂ ਸੇਵਾਵਾਂ ਲੈਣ ਲਈ ਸੇਵਾ ਕੇਂਦਰਾਂ ਤੱਕ ਪਹੁੰਚ ਕੀਤੀ ਗਈ ਹੈ। ਸ੍ਰੀ ਘਨਸ਼ਾਮ ਥੋਰੀ ਨੇ ਦੱਸਿਆ ਕਿ 3 ਲੱਖ 96 ਹਜ਼ਾਰ 492 ਲੋਕਾਂ ਨੂੰ ਵੱਖ-ਵੱਖ ਸੇਵਾਵਾਂ ਸੇਵਾ ਕੇਂਦਰਾਂ ਰਾਹੀਂ ਮੁਹੱਈਆਂ ਕਰਵਾਈਆਂ ਗਈਆਂ ਹਨ ਅਤੇ 9623 ਬਿਨੈ ਪੱਤਰ ਮੁਕੰਮਲ ਨਾ ਹੋਣ ਕਰਕੇ ਰੱਦ ਕੀਤੇ ਗਏ ਹਨ, 11079 ਦੇ ਕਰੀਬ ਬਿਨੈ ਪੱਤਰ ਪ੍ਰਕਿ੍ਰਆ ਵਿੱਚ ਹਨ ਅਤੇ 10220 ਦੇ ਕਰੀਬ ਬਿਨੈ ਪੱਤਰਾਂ ਤੇ ਇਤਰਾਜ ਲੱਗੇ ਹੋਏ ਹਨ।
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਪ੍ਰਸਾਸ਼ਨਿਕ ਸੁਧਾਰ ਸਾਖਾ ਦੇ ਤਕਨੀਕੀ ਕੁਆਰਡੀਨੇਟਰ ਸ: ਪਿ੍ਰੰਸ ਸਿੰਘ ਨੇ ਦੱਸਿਆ ਕਿ ਸੇਵਾ ਕੇਂਦਰਾਂ ਵਿੱਚ ਮੁੱਖ ਸੇਵਾਵਾਂ ਜਨਮ ਅਤੇ ਮੌਤ ਸਰਟੀਫਿਕੇਟ ਅਤੇ ਅਸਲੇ ਤੋਂ ਇਲਾਵਾ ਲਰਨਿੰਗ ਲਾਇਸੰਸ, ਆਧਾਰ ਕਾਰਡ ਦੀਆਂ ਸੇਵਾਵਾਂ, ਨੂੰ ਅਪਡੇਟ ਕਰਨਾ ਵੀ ਸ਼ਾਮਲ ਹੈ । ਸ: ਪਿ੍ਰੰਸ ਸਿੰਘ ਨੇ ਦੱਸਿਆ ਕਿ ਸਮੇਂ ਸਮੇਂ ਸਿਰ ਸੇਵਾ ਕੇਂਦਰਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਅਤੇ ਨਾਲੋ ਨਾਲ ਹੀ ਪੈਂਡੈਂਸੀ ਨੂੰ ਖ਼ਤਮ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ ਹਨ। ਉਨਾਂ ਦੱਸਿਆ ਕਿ ਸਮੇਂ ਸਮੇਂ ਸਿਰ ਡਿਪਟੀ ਕਮਿਸ਼ਨਰ ਵਲੋਂ ਵੀਡਿਓ ਕਾਨਫਰੰਸਾਂ ਰਾਹੀਂ ਪੈਂਡੈਂਸੀ ਦੀ ਮੁਕੰਮਲ ਜਾਣਕਾਰੀ ਹਾਸਿਲ ਕੀਤੀ ਜਾਂਦੀ ਹੈ ਅਤੇ ਪੈਂਡੈਂਸੀ ਨੂੰ ਦੂਰ ਕਰਨ ਲਈ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ। ਅਤੇ ਪਿਛਲੇ 72 ਘੰਟਿਆਂ ਦੌਰਾਨ ਜਿਲੇ ਦੀਆਂ ਮੰਡੀਆਂ ਵਿੱਚ 133 ਫੀਸਦੀ ਦਰ ਨਾਲ ਕਣਕ ਦੀ ਚੁਕਾਈ ਹੋ ਰਹੀ ਹੈ। ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲਾ ਅੰਮ੍ਰਿਤਸਰ ਦੀਆਂ ਮੰਡੀਆਂ ਵਿੱਚ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਹੀਂ ਆ ਰਹੀ ਅਤੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਮੰਡੀਆਂ ਵਿੱਚ ਪੂਰੇ ਇੰਤਜਾਮ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਰਈਆ ਮੰਡੀ ਦਾ ਦੌਰਾ ਕਰਨ ਉਪਰੰਤ ਦੱਸਿਆ ਕਿ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ ਤੇਜ਼ੀ ਨਾਲ ਖਰੀਦ ਕੀਤੀ ਗਈ ਕਣਕ ਦੀ ਚੁਕਾਈ ਵੀ ਕੀਤੀ ਜਾ ਰਹੀ ਹੈ ।ਉਹਨਾਂ ਦੱਸਿਆ ਕਿ ਪਨਗਰੇਨ ਏਜੰਸੀ ਵੱਲੋਂ 87 ਫੀਸਦੀ ਮਾਰਕਫੈਡ ਏਜੰਸੀ ਵੱਲੋਂ 83 ਫੀਸਦੀ ਪਨਗਰੇਨ ਵੱਲੋਂ 112 ਫੀਸਦੀ ਪੰਜਾਬ ਸਟੇਟ ਵੇਅਰ ਹਾਊਸ ਏਜੰਸੀ ਵੱਲੋਂ 154 ਫੀਸਦੀ ਅਤੇ ਫੂਡ ਕਾਰਪੋਰੇਸ਼ਨ ਆਫ ਇੰਡੀਆ ਵੱਲੋਂ 133 ਫੀਸਦੀ ਨਾਲ ਕਣਕ ਦੀ ਚੁਕਾਈ ਕੇ ਕੀਤੀ ਜਾ ਰਹੀ ਹੈ ਉਹਨਾਂ ਦੱਸਿਆ ਕਿ ਪਿਛਲੇ 48 ਘੰਟਿਆਂ ਦੌਰਾਨ ਵੱਖ-ਵੱਖ ਏਜੰਸੀਆਂ ਵੱਲੋਂ ਖਰੀਦ ਕੀਤੀ ਗਈ ਕਣਕ ਦੀ ਪੇਮੈਂਟ ਵੀ ਯਕੀਨੀ ਬਣਾਈ ਜਾ ਰਹੀ ਹੈ ਅਤੇ ਸਾਰੀਆਂ ਏਜੰਸੀਆਂ ਵੱਲੋਂ ਕਿਸਾਨਾਂ ਨੂੰ ਸਮੇਂ ਦੇ ਅੰਦਰ ਅੰਦਰ ਅਦਾਇਗੀ ਕੀਤੀ ਜਾ ਰਹੀ ਹੈ ।ਡਿਪਟੀ ਕਮਿਸ਼ਨਰ ਨੇ ਰਈਆਂ ਮੰਡੀ ਵਿਖੇ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ ਅਤੇ ਉਹਨਾਂ ਦੀਆਂ ਮੁਸ਼ਕਿਲਾਂ ਨੂੰ ਜਾਣਿਆ। ਸ੍ਰੀ ਥੋਰੀ ਨੇ ਮੌਕੇ ਤੇ ਹੀ ਅਧਿਕਾਰੀਆਂ ਨੂੰ ਕਿਸਾਨਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਦੇ ਆਦੇਸ਼ ਦਿੱਤੇ।
ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ 'ਚ ਰੋਜ਼ਾਨਾ 40 ਹਜ਼ਾਰ ਮੀਟਰਿਕ ਟਨ ਤੋਂ ਵਧੇਰੇ ਕਣਕ ਦੀ ਹੋ ਰਹੀ ਹੈ ਲਿਫਟਿੰਗ : ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ ਮੰਡੀਆਂ ਵਿੱਚ 8 ਲੱਖ 57 ਹਜ਼ਾਰ 918 ਮੀਟਰਿਕ ਟਨ ਕਣਕ ਦੀ ਆਮਦ ਹੋਈ ਹੈ ਤੇ 8 ਲੱਖ 50 ਹਜ਼ਾਰ 325 ਮੀਟਰਿਕ ਟਨ ਦੀ ਖਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਮੰਡੀਆਂ ਵਿੱਚ ਪਹਿਲੀ ਤਰਜੀਹ ਕਿਸਾਨ ਨੂੰ ਰੱਖਿਆ ਜਾ ਰਿਹਾ ਹੈ ਤਾਂ ਕਿ ਮੰਡੀ ਆਏ ਕਿਸਾਨ ਨੂੰ ਬਿਨ੍ਹਾਂ ਕਿਸੇ ਮੁਸ਼ਕਲ ਦੇ ਤੁਰੰਤ ਉਸਦੀ ਜਿਣਸ ਦੀ ਖਰੀਦ ਕਰਕੇ ਕਿਸਾਨ ਨੂੰ ਵਿਹਲਾ ਕੀਤਾ ਜਾਵੇ ਅਤੇ 24 ਘੰਟੇ ਦੇ ਅੰਦਰ ਅੰਦਰ ਬਣਦੀ ਰਕਮ ਦੀ ਅਦਾਇਗੀ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਹੁਣ ਤੱਕ 1778.68 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।
ਸ਼ੌਕਤ ਅਹਿਮਦ ਪਰੇ ਦੱਸਿਆ ਕਿ ਹੁਣ ਤੱਕ ਪਨਗਰੇਨ ਨੇ 271138 ਮੀਟਰਿਕ ਟਨ, ਮਾਰਕਫੈਡ ਨੇ 213071 ਮੀਟਰਿਕ ਟਨ, ਪਨਸਪ ਨੇ 201877 ਮੀਟਰਿਕ ਟਨ, ਵੇਅਰ ਹਾਊਸ ਨੇ 126132 ਮੀਟਰਿਕ ਟਨ ਅਤੇ ਵਪਾਰੀਆਂ ਵੱਲੋਂ 38107 ਮੀਟਰਿਕ ਟਨ ਦੀ ਖਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਸੀਜ਼ਨ ਦੀ ਸ਼ੁਰੂਆਤ ਵਿੱਚ ਮੰਡੀਆਂ ਅੰਦਰ ਕਣਕ ਦੀ ਆਮਦ ਘੱਟ ਰਹੀ ਹੈ ਤੇ ਪਿਛਲੇ ਕੁਝ ਦਿਨਾਂ ਅੰਦਰ ਆਮਦ ਵਿੱਚ ਕਾਫ਼ੀ ਤੇਜ਼ੀ ਦੇਖੀ ਗਈ ਹੈ ਤੇ ਹੁਣ ਲਗਭਗ 95 ਫ਼ੀਸਦੀ ਕਣਕ ਦੀ ਆਮਦ ਹੋ ਚੁੱਕੀ ਹੈ ਤੇ ਕੁਝ ਦਿਨ ਅੰਦਰ ਲਿਫਟਿੰਗ ਦਾ ਕੰਮ ਵੀ ਮੁਕੰਮਲ ਹੋ ਜਾਵੇਗਾ।
ਪਟਿਆਲਾ ਜ਼ਿਲ੍ਹੇ ਦੇ ਆੜ੍ਹਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਜਸਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਮੌਜੂਦ ਹਾੜੀ ਸੀਜ਼ਨ ਦੌਰਾਨ ਜ਼ਿਲ੍ਹੇ ਵਿੱਚ ਕਣਕ ਦੀ ਕਟਾਈ ਦਾ ਸਾਰਾ ਕੰਮ ਇੱਕ ਹਫ਼ਤੇ ਦੇ ਅੰਦਰ ਅੰਦਰ ਹੀ ਹੋਇਆ ਹੈ ਤੇ ਮੰਡੀਆਂ ਵਿੱਚ ਵੀ ਕਣਕ ਦੀ ਆਮਦ ਇੱਕ ਹਫ਼ਤਾ ਪੂਰੀ ਤੇਜ਼ੀ ਨਾਲ ਹੋਈ ਹੈ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਕੀਤੇ ਚੰਗੇ ਪ੍ਰਬੰਧਾਂ ਸਦਕਾ ਸਾਰਾ ਕੰਮ ਸਫ਼ਲਤਾਪੂਰਵਕ ਸਿਰੇ ਚੜ੍ਹ ਰਿਹਾ ਹੈ ਤੇ ਰੋਜ਼ਾਨਾ 40 ਹਜ਼ਾਰ ਮੀਟਰਿਕ ਟਨ ਦੀ ਲਿਫਟਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੀਜ਼ਨ ਦੌਰਾਨ ਜਿਸ ਵੀ ਮੰਡੀ ਵਿੱਚ ਕੋਈ ਵੀ ਸਮੱਸਿਆ ਆਈ ਹੈ ਤਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਤੁਰੰਤ ਉਸ ਨੂੰ ਹੱਲ ਕਰਕੇ ਪੂਰੀ ਖਰੀਦ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਇਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆੜ੍ਹਤੀਆਂ, ਖਰੀਦ ਏਜੰਸੀਆਂ ਸਮੇਤ ਸਬੰਧਤ ਵਿਭਾਗਾਂ ਨਾਲ ਪੂਰਾ ਰਾਬਤਾ ਰੱਖ ਕੇ ਪੂਰੀ ਖਰੀਦ ਪ੍ਰੀਕਿਰਿਆ ਨੂੰ ਸੁਚੱਜੇ ਢੰਗ ਨਾਲ ਚਲਾਇਆ ਜਾ ਰਿਹਾ ਹੈ।
ਸਾਬਕਾ ਕੈਬਿਨੇਟ ਮੰਤਰੀ ਮਰਹੂਮ ਕੈਪਟਨ ਕੰਵਲਜੀਤ ਸਿੰਘ ਧੜੇ ਵਲੋਂ ਜੱਸੀ ਦੀ ਅਗਵਾਈ ਹੇਠ ਐਨ ਕੇ ਸ਼ਰਮਾ ਦੇ ਹੱਕ ਵਿੱਚ ਨਿੱਤਰਨ ਦਾ ਐਲਾਨ
ਸਨੌਰ/ਪਟਿਆਲਾ, 28 ਅਪ੍ਰੈਲ| ਸਾਬਕਾ ਕੈਬਿਨੇਟ ਮੰਤਰੀ ਮਰਹੂਮ ਕੈਪਟਨ ਕੰਵਲਜੀਤ ਸਿੰਘ ਧੜੇ ਵਲੋਂ ਸ੍ਰੋਮਣੀ ਅਕਾਲੀ ਦੱਲ ਯੂਥ ਵਿੰਗ ਅਤੇ ਕੰਬੋਜ ਬਰਾਦਰੀ ਦੇ ਸੀਨੀਅਰ ਆਗੂ ਅਤੇ ਮਾਰਕੀਟ ਕਮੇਟੀ ਬਨੂੜ ਦੇ ਸਾਬਕਾ ਚੇਅਰਮੈਨ ਦੀ ਜਸਵਿੰਦਰ ਸਿੰਘ ਜੱਸੀ ਦੀ ਅਗਵਾਈ ਹੇਠ ਪਟਿਆਲਾ ਲੋਕ ਸਭਾ ਹਲਕੇ ਤੋਂ ਸ੍ਰੋਮਣੀ ਅਕਾਲੀ ਦੇ ਉਮੀਦਵਾਰ ਐਨ ਕੇ ਸ਼ਰਮਾ ਦੇ ਹੱਕ ਵਿੱਚ ਆਪਣੇ ਸੈਂਕੜੇ ਸਾਥਿਆ ਸਮੇਤ ਚੋਣ ਮੈਦਾਨ ਵਿੱਚ ਨਿੱਤਰਨ ਦਾ ਐਲਾਨ ਕੀਤਾ ਗਿਆ। ਇਸ ਮੌਕੇ ਜੱਸੀ ਦੀ ਅਗਵਾਈ ਹੇਠ ਸਾਬਕਾ ਕੈਬਨਿਟ ਮੰਤਰੀ ਕੈਪਟਨ ਕੰਵਲਜੀਤ ਸਿੰਘ ਦੇ ਧੜੇ ਨਾਲ ਸਬੰਧਤ ਦਰਜਨਾਂ ਆਗੂਆਂ ਇੱਕ ਵਿਸ਼ੇਸ਼ ਮਿਟਿੰਗ ਕਰਕੇ ਐਨ ਕੇ ਸ਼ਰਮਾ ਨੂੰ ਵਿਸ਼ਵਾਸ਼ ਦਵਾਇਆ ਕਿ ਉਹ ਉਹਨਾਂ ਦੀ ਅਗਵਾਈ ਹੇਠ ਲੜੀ ਜਾ ਰਹੀ ਲੋਕ ਸਭਾ ਦੀ ਚੋਣ ਦੋਰਾਨ ਸ੍ਰੋਮਣੀ ਅਕਾਲੀ ਦੱਲ ਦੀ ਜਿੱਤ ਲਈ ਦਿਨ ਰਾਤ ਇੱਕ ਕਰ ਦੇਣਗੇ। ਅੱਜ ਦੀ ਇਸ ਮਿਟਿੰਗ ਵਿੱਚ ਐਨ ਕੇ ਸ਼ਰਮਾ ਨੇ ਮੀਟਿੰਗ ਵਿੱਚ ਸ਼ਾਮਿਲ ਸਾਰੇ ਆਗੂਆਂ ਨੂੰ ਵਿਸ਼ਵਾਸ਼ ਦਵਾਇਆ ਕਿ ਉਨਾਂ ਦੇ ਦਰਵਾਜੇ ਸਾਰੇ ਆਗੂਆਂ ਅਤੇ ਵਰਕਰਾਂ ਤੋਂ ਇਲਾਵਾ ਲੋਕ ਸਭਾ ਹਲਕਾ ਪਟਿਆਲਾ ਦੇ ਸਮੂਹ ਵੋਟਰਾਂ ਲਈ ਦਿਨ ਰਾਤ ਖੁੱਲੇ ਰਹਿਣਗੇ। ਇਸ ਮੌਕੇ ਐਨ ਕੇ ਸ਼ਰਮਾ ਨੂੰ ਜਸਵਿੰਦਰ ਸਿੰਘ ਜੱਸੀ ਦੀ ਅਗਵਾਈ ਹੇਠ ਸਮੂਹ ਆਗੂਆਂ ਵਲੋਂ ਵਿਸ਼ੇਸ਼ ਸਨਮਾਨਿਤ ਕੀਤਾ ਗਿਆ। ਅੱਜ ਦੀ ਇਸ ਮੀਟਿੰਗ ਵਿੱਚ ਸ੍ਰੋਮਣੀ ਅਕਾਲੀ ਦੱਲ ਦੇ ਆਗੂ ਜਥੇਦਾਰ ਕ੍ਰਿਸ਼ਨ ਸਿੰਘ ਸਨੌਰ, ਮਹਿੰਦਰ ਸਿੰਘ ਸਨੌਰ, ਲਖਵੀਰ ਸਿੰਘ ਲੋਟ, ਸਾਬਕਾ ਚੇਅਰਮੈਨ ਗੁਰਚਰਨ ਸਿੰਗ ਗਾਂਧੀ, ਹਰਮੀਤ ਸਿੰਘ ਪ੍ਰਧਾਨ ਬੀ.ਸੀ ਵਿੰਗ, ਰਜਿੰਦਰ ਸਿੰਘ ਥਿੰਦ ਪੱਤਰਕਾਰ, ਹਰਨੇਕ ਸਿੰਘ ਸਰਾਓ ਸਾਬਕਾ ਪ੍ਰਧਾਨ, ਬਲਵਿੰਦਰ ਸਿੰਘ ਸੈਂਬੀ, ਸ਼ਾਨਵੀਰ ਸਿੰਘ ਬ੍ਰਹਮਪੂਰ, ਭਰਪੂਰ ਸਿੰਘ ਮਹਿਤਾਪਗੜ, ਅਮਰੀਕ ਸਿੰਘ ਚੰਬੇੜਾ, ਹਰਮਿੰਦਰ ਸਿੰਘ ਜੋਗੀਪੁਰ, ਗੁਰਪ੍ਰੀਤ ਸਿੰਘ ਸਨੌਰ,ਜਸਵੰਤ ਸਿੰਘ ਟਿਵਾਣਾ, ਜਗਦੀਸ਼ ਕੰਬੋਜ, ਮਨਜੀਤ ਸਿੰਘ ਸਰਪੰਚ, ਸੁਖਵਿੰਦਰ ਸਿੰਘ ਤੁਰਨਾ, ਪ੍ਰਭਜੀਤ ਸਿੰਘ ਬੱਬੂ, ਸੰਜੀਵ ਕੁਮਾਰ ਬਹਿਰੂ ਕਲਾਂ, ਭੁਪਿੰਦਰ ਸਿੰਘ ਸਨੌਰ, ਜਥੇਦਾਰ ਅਰਜਨ ਸਿੰਘ, ਮਨਿੰਦਰ ਸਿੰਘ ਕੋੜਾ, ਜਸਵੀਰ ਸਿੰਘ ਠੇਕੇਦਾਰ, ਲੱਖਵਿੰਦਰ ਸਿੰਘ ਸਨੌਰ, ਹਰਵਿੰਦਰ ਸਿੰਘ ਬੱਬੂ ਐਮ.ਸੀ, ਕਰਨਲ ਬੱਬਰਸ਼ੇਰ ਤੋਂ ਇਲਾਵਾ ਹੋਰ ਬਹੁਤ ਸਾਰੇ ਕੰਬੋਜ ਭਾਈਚਾਰੇ ਅਤੇ ਕੈਪਟਨ ਕੰਵਲਜੀਤ ਧੜੇ ਦੇ ਆਗੂ ਅਤੇ ਵਰਕਰ ਇਸ ਮੌਕੇ ਹਾਜਿਰ ਸਨ। ਇਸ ਮੌਕੇ ਐਨ ਕੇ ਸ਼ਰਮਾ ਨੇ ਕਿਹਾ ਕਿ ਉਹ ਲੋਕਾਂ ਨੂੰ ਵਿਸ਼ਵਾਸ ਦੁਆਉਂਦੇ ਹਨ ਕਿ ਜੇਕਰ ਉਹਨਾਂ ਨੂੰ ਐਮ ਪੀ ਵਜੋਂ ਸੇਵਾ ਦੇਣ ਦਾ ਮੌਕਾ ਦੇਣਗੇ ਤਾਂ ਉਹ ਮੁਹਾਲੀ ਵਿਚ ਬਤੌਰ ਚੇਅਰਮੈਨ ਜ਼ਿਲ੍ਹਾ ਵਿਕਾਸ ਯੋਜਨਾ ਬੋਰਡ ਅਤੇ ਡੇਰਾਬੱਸੀ ਵਿਚ ਬਤੌਰ ਐਮ ਐਲ ਏ ਕੀਤੇ ਕੰਮਾਂ ਨਾਲੋਂ ਵੱਧ ਕੇ ਕੰਮ ਪਟਿਆਲਾ ਲੋਕ ਸਭਾ ਹਲਕੇ ਵਿਚ ਕਰਵਾਉਣਗੇ।ਉਨਾ ਕਿਹਾ ਕਿ ਪਟਿਆਲਾ ਲੋਕ ਸਭਾ ਹਲਕੇ ਦੇ ਲੋਕ ਆਮ ਆਦਮੀ ਪਾਰਟੀ, ਕਾਂਗਰਸ ਤੇ ਭਾਜਪਾ ਤੋਂ ਬੁਰੀ ਤਰ੍ਹਾਂ ਅੱਕ ਚੁੱਕੇ ਹਨ ਕਿਉਂਕਿ ਇਹ ਸਿਰਫ ਗੱਲਾਂ ਦਾ ਕੜਾਹ ਬਣਾ ਕੇ ਲੋਕਾਂ ਨੂੰ ਮੂਰਖ ਬਣਾ ਰਹੇ ਹਨ। ਉਹਨਾਂ ਕਿਹਾ ਕਿ ਲੋਕਾਂ ਨੇ ਵੇਖ ਲਿਆ ਹੈ ਕਿ ਇਹ ਸਿਰਫ ਤੇ ਸਿਰਫ ਅਕਾਲੀ ਦਲ ਦੀ ਸਰਕਾਰ ਸੀ ਜਿਸਨੇ ਨਾ ਸਿਰਫ ਪੰਜਾਬ ਦਾ ਸਰਵਪੱਖੀ ਵਿਕਾਸ ਕੀਤਾ ਬਲਕਿ ਸਮਾਜ ਭਲਾਈ ਸਕੀਮਾਂ ਨਾਲ ਸਮਾਜ ਦੇ ਕਮਜ਼ੋਰ ਵਰਗਾਂ ਦੀ ਮਦਦ ਵੀ ਕੀਤੀ ਭਾਵੇਂ ਉਹ ਆਟਾ-ਦਾਲ ਸਕੀਮ ਸੀ, ਸ਼ਗਨ ਸਕੀਮ, ਲੜਕੀਆਂ ਲਈ ਮੁਫਤ ਸਾਈਕਲ ਸਕੀਮ ਜਾਂ ਫਿਰ ਕੋਈ ਹੋਰ ਸਕੀਮ। ਉਹਨਾਂ ਕਿਹਾ ਕਿ ਪਿਛਲੇ ਤਕਰੀਬਨ 8 ਸਾਲਾਂ ਵਿਚ ਕਾਂਗਰਸ ਤੇ ਆਮ ਆਦਮੀ ਪਾਰਟੀ ਲੋਕਾਂ ਨੂੰ ਇਹ ਸਹੂਲਤਾਂ ਦੇਣ ਵਿਚ ਨਾਕਾਮ ਸਾਬਤ ਹੋਏ ਹਨ ਤੇ ਪੰਜਾਬ ਵਿਚ ਵਿਕਾਸ ਦੇ ਨਾਂ 'ਤੇ ਇਕ ਵੀ ਪ੍ਰਾਜੈਕਟ ਵੀ ਨਹੀਂ ਲਿਆ ਜਾ ਸਕੇ।
ਭਾਜਪਾ ਦੀਆਂ ਲੋਕ ਵਿਰੋਧੀ ਫੁੱਟ ਪਾਊ ਨੀਤੀਆਂ ਨੂੰ ਭਾਂਜਦੇਣ ਲਈ ਕਾਂਗਰਸ ਨੂੰ ਵੋਟਾਂ ਪਾਓ। ---- ਗੁਰਜੀਤ ਔਜਲਾ
Saturday, 27 April 2024
ਭਾਜਪਾ ਦੀਆਂ ਲੋਕ ਵਿਰੋਧੀ ਫੁੱਟ ਪਾਊ ਨੀਤੀਆਂ ਨੂੰ ਭਾਂਜ ਦੇਣ ਲਈ ਕਾਂਗਰਸ ਨੂੰ ਵੋਟਾਂ ਪਾਓ-- ਗੁਰਜੀਤ ਔਜਲਾ
ਸਨੌਰ ਹਲਕੇ ਤੋਂ ਐਨ ਕੇ ਸ਼ਰਮਾ ਦੀ ਵੱਡੀ ਲੀਡ ਨਾਲ ਜਿੱਤ ਯਕੀਨੀ ਬਣਾਵਾਂਗੇ: ਜਰਨੈਲ ਸਿੰਘ ਕਰਤਾਰਪੁਰ
ਇਸ ਮੌਕੇ ਐਨ ਕੇ ਸ਼ਰਮਾ ਨੇ ਕਿਹਾ ਕਿ ਉਹ ਲੋਕਾਂ ਨੂੰ ਵਿਸ਼ਵਾਸ ਦੁਆਉਂਦੇ ਹਨ ਕਿ ਜੇਕਰ ਉਹਨਾਂ ਨੂੰ ਐਮ ਪੀ ਵਜੋਂ ਸੇਵਾ ਦੇਣ ਦਾ ਮੌਕਾ ਦੇਣਗੇ ਤਾਂ ਉਹ ਮੁਹਾਲੀ ਵਿਚ ਬਤੌਰ ਚੇਅਰਮੈਨ ਜ਼ਿਲ੍ਹਾ ਵਿਕਾਸ ਯੋਜਨਾ ਬੋਰਡ ਅਤੇ ਡੇਰਾਬੱਸੀ ਵਿਚ ਬਤੌਰ ਐਮ ਐਲ ਏ ਕੀਤੇ ਕੰਮਾਂ ਨਾਲੋਂ ਵੱਧ ਕੇ ਕੰਮ ਪਟਿਆਲਾ ਲੋਕ ਸਭਾ ਹਲਕੇ ਵਿਚ ਕਰਵਾਉਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਐਗਜੈਕਟਿਵ ਮੈਂਬਰ ਜਸਮੇਰ ਸਿੰਘ ਲਾਛੜੂ, ਅਕਾਲੀ ਦਲ ਦੇ ਮੀਤ ਪ੍ਰਧਾਨ ਪ੍ਰੋ. ਸੁਮੇਰ ਸਿੰਘ ਸੀੜਾ, ਡਾ. ਖੁਸ਼ਵੰਤ ਸਿੰਘ, ਅਵਤਾਰ ਸਿੰਘ ਘਲੋੜੀ, ਕ੍ਰਿਸ਼ਨ ਸਿੰਘ ਸਨੌਰ, ਤਰਸੇਮ ਸਿੰਘ ਕੋਟਲਾ, ਭਰਪੂਰ ਸਿੰਘ ਮਹਿਤਾਬਗੜ੍ਹ, ਜਸਬੀਰ ਲਲੀਨਾ, ਨਿਰੰਜਣ ਸਿੰਘ ਫੌਜੀ, ਪਲਵਿੰਦਰ ਸਿੰਘ ਰਿੰਕੂ, ਕੁਲਦੀਪ ਸਿੰਘ ਸਮਸਪੁਰ, ਕੁਲਦੀਪ ਸਿੰਘ ਹਰਪਾਲਪੁਰ, ਸ਼ਾਨਵੀਰ ਸਿੰਘ ਬ੍ਰਹਮਪੁਰਾ, ਗੁਰਜੰਟ ਸਿੰਘ ਨੂਰਖੇੜੀਆਂ, ਬਿਕਰਮ ਸਿੰਘ ਫਰੀਦਪੁਰ, ਗੁਰਬਖਸ਼ ਸਿੰਘ ਟਿਵਾਣਾ, ਪ੍ਰੀਤਮ ਸਿੰਘ ਸਨੋਰ, ਜਤਿੰਦਰ ਸਿੰਘ ਪਹਾੜੀਪੁਰ, ਅਕਾਸ਼ ਸਿੰਘ, ਜਸਪਿੰਦਰ ਸਿੰਘ ਰੰਧਾਵਾ, ਸੁਸਮਨ ਸ਼ਰਮਾ ਆਦਿ ਵੀ ਹਾਜ਼ਰ ਸਨ।
ਰੈੱਡ ਕਰਾਸ ਸੁਸਾਇਟੀ ਵੱਲੋਂ ਨੇਤਰਹੀਣ ਬੱਚਿਆਂ ਨੂੰ ਸਵੈ ਰੋਜ਼ਗਾਰ ਦੇਣ ਦੀ ਬਿਹਤਰੀਨ ਪਹਿਲ
ਰੈੱਡ ਕਰਾਸ ਸੁਸਾਇਟੀ ਵੱਲੋਂ ਨੇਤਰਹੀਣ ਬੱਚਿਆਂ ਨੂੰ ਸਵੈ ਰੋਜ਼ਗਾਰ ਦੇਣ ਦੀ ਬਿਹਤਰੀਨ ਪਹਿਲ
-ਲੁਧਿਆਣਾ ਬੇਵਰੇਜ਼ਸ ਕੋਲਾ ਕੋਲਾ ਦੇ ਸਹਿਯੋਗ ਨਾਲ ਨੇਤਰਹੀਣ ਸਕੂਲ ਬਾਹੋਵਾਲ ਨੂੰ ਡਿਸਪੋਜ਼ੇਬਲ ਆਈਟਮਸ ਬਣਾਉਣ ਵਾਲੀਆਂ ਦੋ ਮਸ਼ੀਨਾਂ ਕੀਤੀਆਂ ਭੇਟ
-ਸੁਸਾਇਟੀ ਵੱਲੋਂ ਵਿਦਿਆਰਥੀਆਂ ਅਤੇ ਸਟਾਫ ਨੂੰ ਡਿਸਪੋਜ਼ੇਬਲ ਬਣਾਉਣ ਦੀ ਦਿੱਤੀ ਗਈ ਵਿਸ਼ੇਸ਼ ਟ੍ਰੇਨਿੰਗ
ਹੁਸ਼ਿਆਰਪੁਰ, 27 ਅਪ੍ਰੈਲ : ਸਮਾਜ ਦੇ ਲੋੜਵੰਦ ਲੋਕਾਂ ਦੀ ਮਦਦ ਲਈ ਹਮੇਸ਼ਾ ਮੋਹਰੀ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵੱਲੋਂ ਸਮੇਂ-ਸਮੇਂ 'ਤੇ ਇਸ ਤਰ੍ਹਾਂ ਦੇ ਕਈ ਪ੍ਰੋਜੈਕਟ ਚਲਾਏ ਜਾ ਰਹੇ ਹਨ, ਜਿਸ ਨਾਲ ਲੋੜਵੰਦਾਂ ਨੂੰ ਨਵੀਂ ਦਿਸ਼ਾ ਮਿਲੀ ਹੈ। ਇਸ ਲੜੀ ਵਿਚ ਡਿਪਟੀ ਕਮਿਸ਼ਨਰ-ਕਮ-ਚੇਅਰਪਰਸਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਕੋਮਲ ਮਿੱਤਲ ਦੀ ਅਗਵਾਈ ਵਿਚ ਰੈੱਡ ਕਰਾਸ ਸੁਸਾਇਟੀ ਨੇ ਲੁਧਿਆਣਾ ਬੇਵਰੇਜ਼ਸ ਪ੍ਰਾਈਵੇਟ ਲਿਮਟਿਡ ਹੁਸ਼ਿਆਰਪੁਰ ਦੇ ਸਹਿਯੋਗ ਨਾਲ 108 ਸੰਤ ਨਰਾਇਣ ਦਾਸ ਜੀ ਨੇਤਰਹੀਣ ਸਕੂਲ ਬਾਹੋਵਾਲ (ਮਾਹਿਲਪੁਰ) ਵਿਚ ਡਿਸਪੋਜ਼ੇਬਲ ਆਈਟਮਸ ਬਣਾਉਣ ਲਈ 2 ਮਸ਼ੀਨਾਂ ਉਪਲਬੱਧ ਕਰਵਾਈਆਂ ਗਈਆਂ ਹਨ, ਤਾਂ ਜੋ ਨੇਤਰਹੀਣ ਬੱਚੇ ਆਪਣੇ ਪੈਰ੍ਹਾਂ 'ਤੇ ਖੜ੍ਹੇ ਹੋ ਸਕਣ। ਇਸ ਪ੍ਰੋਜੈਕਟ ਦਾ ਉਦਘਾਟਨ ਸਹਾਇਕ ਕਮਿਸ਼ਨਰ ਦਿਵਿਆ ਪੀ (ਆਈ.ਏ.ਐਸ) ਵੱਲੋਂ ਕੀਤਾ ਗਿਆ। ਇਸ ਦੌਰਾਨ ਸੁਸਾਇਟੀ ਵੱਲੋਂ ਸਕੂਲ ਨੂੰ 10 ਸਕੂਲ ਬੈਗ ਕਿੱਟਸ ਅਤੇ ਦੋ ਵਾਟਰ ਫਿਲਟਰ ਵੀ ਭੇਟ ਕੀਤੇ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਮੰਗੇਸ਼ ਸੂਦ ਨੇ ਦੱਸਿਆ ਕਿ ਬਲਾਇੰਡ ਐਂਡ ਹੈਂਡੀਕੈਪਡ ਡਿਵੈਲਪਮੈਂਟ ਸੁਸਾਇਟੀ ਬਾਹੋਵਾਲ ਵੱਲੋਂ 14 ਨੇਤਰਹੀਣ ਬੱਚਿਆਂ ਨੂੰ ਗਿਆਨ, ਕਲਾ ਅਤੇ ਸੰਗੀਤ ਦੀ ਸਿੱਖਿਆ ਦਿੱਤੀ ਜਾ ਰਹੀ ਹੈ। ਹੁਣ ਇਨ੍ਹਾਂ ਬੱਚਿਆਂ ਨੂੰ ਰੋਜ਼ਗਾਰ ਦੇ ਕਾਬਲ ਬਣਾਉਣ ਲਈ ਰੈੱਡ ਕਰਾਸ ਸੁਸਾਇਟੀ ਵੱਲੋਂ ਇਸ ਸੁਸਾਇਟੀ ਵਿਚ ਲੁਧਿਆਣਾ ਬੇਵਰੇਜ਼ਸ ਪ੍ਰਾਈਵੇਟ ਲਿਮਟਿਡ (ਕੋਕਾ ਕੋਲਾ) ਦੇ ਸਹਿਯੋਗ ਨਾਲ ਸੁਸਾਇਟੀ ਨੂੰ ਫੁਲੀ ਆਟੋਮੈਟਿਕ ਮਸ਼ੀਨਾਂ ਅਤੇ ਕੱਚਾ ਮਾਲ ਮੁਹੱਈਆ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕੰਪਨੀ ਅਤੇ ਰੈੱਡ ਕਰਾਸ ਸਟਾਫ ਵੱਲੋਂ ਇਨ੍ਹਾਂ ਨੇਤਰਹੀਣ ਬੱਚਿਆਂ ਅਤੇ ਸਕੂਲ ਦੇ ਸਟਾਫ ਨੂੰ ਮਸ਼ੀਨ ਚਲਾਉਣ, ਸਾਮਾਨ ਬਣਾਉਣ ਅਤੇ ਪੈਕ ਕਰਨ ਦੀ ਉਚਿਤ ਟ੍ਰੇਨਿੰਗ ਦਿੱਤੀ ਗਈ ਹੈ। ਇਨ੍ਹਾਂ ਦੋ ਮਸ਼ੀਨਾਂ ਰਾਹੀਂ 8 ਘੰਟੇ ਵਿਚ ਕਰੀਬ 20 ਹਜ਼ਾਰ ਡਿਸਪੋਜ਼ੇਬਲ ਆਈਟਮਸ ਬਣਾਈਆਂ ਜਾ ਸਕਦੀਆਂ ਹੈ। ਉਨ੍ਹਾਂ ਦੱਸਿਆ ਕਿ ਰੈੱਡ ਕਰਾਸ ਵੱਲੋਂ ਚਲਾਏ ਜਾ ਰਹੇ ਵਿੰਗਜ਼ ਪ੍ਰੋਜੇਕਟ ਦੀਆਂ ਕੰਟੀਨਾਂ 'ਤੇ ਰੋਜ਼ਾਨਾ ਤੌਰ 'ਤੇ ਇਸਤੇਮਾਲ ਹੋਣ ਵਾਲੀਆਂ ਡਿਸਪੋਜ਼ੇਬਲ ਪਲੇਟਾਂ ਅਤੇ ਗਲਾਸਾਂ ਦੀ ਗਿਣਤੀ ਨੂੰ ਧਿਆਨ ਵਿਚ ਰੱਖਦੇ ਹੋਏ 10 ਹਜ਼ਾਰ ਦਾ ਪਹਿਲਾ ਆਰਡਰ ਸੁਸਾਇਟੀ ਨੂੰ ਦੇ ਦਿੱਤਾ ਗਿਆ ਹੈ। ਇਸੇ ਤਰ੍ਹਾਂ ਨੇਤਰਹੀਣ ਬੱਚਿਆਂ ਦੁਆਰਾ ਬਣਾਇਆ ਗਿਆ ਸਾਮਾਨ ਵਿੰਗਜ਼ ਪ੍ਰੋਜੈਕਟ ਦੇ ਸਪੈਸ਼ਲ ਬੱਚਿਆਂ ਦੁਆਰਾ ਖਰੀਦਿਆ ਜਾਵੇਗਾ। ਇਸ ਪ੍ਰੋਜੈਕਟ ਨੂੰ ਸਫਲ ਬਣਾਉਣ ਲਈ ਸਮੇਂ-ਸਮੇਂ 'ਤੇ ਯੋਗ ਅਗਵਾਈ ਅਤੇ ਹੋਰ ਆਰਡਰ ਬੁੱਕ ਕਰਨ ਵਿਚ ਵੀ ਰੈੱਡ ਕਰਾਸ ਵੱਲੋਂ ਸਹਿਯੋਗ ਪ੍ਰਦਾਨ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਵਿਚ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਹੁਸ਼ਿਆਰਪੁਰ ਮਾਨਸਿਕ ਅਤੇ ਸਰੀਰਕ ਤੌਰ 'ਤੇ ਘੱਟ ਵਿਕਸਤ ਅਤੇ ਅਸਮਰੱਥ ਬੱਚਿਆਂ ਨੂੰ ਰੋਜ਼ਗਾਰ ਦੇ ਕਾਬਲ ਬਣਾਉਣ ਲਈ ਨਵੇਂ ਪ੍ਰੋਜੈਕਟ ਚਲਾ ਰਹੀ ਹੈ। ਸੁਸਾਇਟੀ ਵੱਲੋਂ ਪਹਿਲਾ ਤੋਂ ਹੀ ਮਾਨਸਿਕ ਤੌਰ 'ਤੇ ਘੱਟ ਵਿਕਸਿਤ ਬੱਚਿਆਂ (ਸਪੈਸ਼ਲ ਬੱਚਿਆਂ) ਲਈ 'ਵਿੰਗਜ਼' ਨਾਮ ਦਾ ਇਕ ਬਿਹਤਰੀਨ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ, ਜਿਸ ਰਾਹੀਂ ਵੱਖ-ਵੱਖ ਸਥਾਨਾਂ 'ਤੇ ਕੰਟੀਨਾਂ ਖੋਲ੍ਹ ਕੇ ਇਨ੍ਹਾਂ ਸਪੈਸ਼ਲ ਬੱਚਿਆਂ ਨੂੰ ਰੋਜ਼ਗਾਰ ਦਿੱਤਾ ਗਿਆ ਹੈ।
ਇਸ ਮੌਕੇ ਜ਼ਿਲ੍ਹਾ ਵਿਕਾਸ ਫੈਲੋ ਜੋਇਆ ਸਦਿਕੀ, ਰੋਜ਼ਗਾਰ ਦਫ਼ਤਰ ਤੋਂ ਅਦਿੱਤਿਆ ਰਾਣਾ, ਮੈਨੇਜਰ ਕੋਕਾ ਕੋਲਾ ਗੁਰਮੀਤ ਸਿੰਘ, ਰੈੱਡ ਕਰਾਸ ਕਾਰਜਕਾਰੀ ਮੈਂਬਰ ਰਾਜੀਵ ਬਜਾਜ, ਸਰਬਜੀਤ ਸਿੰਘ, ਕੁਲਵੀਰ ਕੌਰ, ਗੁਰਮੀਤ ਕੌਰ, ਬਲਾਇੰਡ ਐਂਡ ਹੈਂਡੀਕਪਡ ਡਿਵੈਲਪਮੈਂਟ ਸੁਸਾਇਟੀ ਬਾਹੋਵਾਲ ਦੇ ਪ੍ਰਧਾਨ ਮਾਸਟਰ ਅਤਰ ਸਿੰਘ ਅਤੇ ਵਿਕਾਸ ਸਲੂਜਾ ਵੀ ਮੌਜੂਦ ਸਨ।
ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਲਾਅ ਦੀ ਡਿਗਰੀ ਕੀਤੀ ਪ੍ਰਾਪਤ - ਮਿਤੀ: 27 04 2024
ਫ਼ੋਟੋ: ਮੰਤਰੀ ਹਰਭਜਨ ਸਿੰਘ ਈ ਟੀ ਓ ਜਸਟਿਸ ਸ ਜਸਗੁਰਪ੍ਰੀਤ ਸਿੰਘ ਪੁਰੀ ਜੀ ਅਤੇ ਪ੍ਰਿੰਸੀਪਲ ਡਾ ਜਸਪਾਲ ਸਿੰਘ ਤੋਂ ਲਾਅ ਦੀ ਡਿਗਰੀ ਪ੍ਰਾਪਤ ਕਰਦੇ ਹੋਏ ।
Friday, 26 April 2024
ਔਜਲਾ ਨੇ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ
ਸਹਾਇਕ ਟਰਾਂਸਪੋਰਟ ਅਫ਼ਸਰ ਵੱਲੋਂ 5 ਸਕੂਲਾਂ ਦੀਆਂ 45 ਬੱਸਾਂ ਦੀ ਚੈਕਿੰਗ -ਸ਼ਰਤਾਂ ਨਾ ਪੂਰੀਆਂ ਕਰਦੀਆਂ 9 ਬੱਸਾਂ ਦੇ ਚਲਾਨ ਤੇ 2 ਬੱਸਾਂ ਨੂੰ ਥਾਣਿਆ ’ਚ ਕੀਤਾ ਬੰਦ
ਹੁਸ਼ਿਆਰਪੁਰ, 26 ਅਪ੍ਰੈਲ : ਡਿਪਟੀ ਕਮਿਸ਼ਨਰ, ਸੀਨੀਅਰ ਪੁਲਿਸ ਕਪਤਾਨ ਅਤੇ ਰਿਜਨਲ ਟਰਾਂਸਪੋਰਟ ਅਫ਼ਸਰ ਹੁਸ਼ਿਆਰਪੁਰ ਦੇ ਦਿਸ਼ਾ-ਨਿਰਦੇਸ਼ਾਂ ਤੇ ਸੇਫ ਸਕੂਲ ਵਾਹਨ ਸਕੀਮ ਤਹਿਤ ਸਹਾਇਕ ਟਰਾਂਸਪੋਰਟ ਅਫ਼ਸਰ ਹੁਸ਼ਿਆਰਪੁਰ ਸੰਦੀਪ ਭਾਰਤੀ ਵੱਲੋਂ ਮਾਹਿਲਪੁਰ ਅਤੇ ਗੜ੍ਹਸ਼ੰਕਰ ਵਿਚ ਪੈਂਦੇ 5 ਦੇ ਕਰੀਬ ਸਕੂਲਾਂ ਦੀਆਂ 45 ਬੱਸਾਂ ਦੀ ਚੈਕਿੰਗ ਕੀਤੀ ਗਈ।
ਸਹਾਇਕ ਟਰਾਂਸਪੋਰਟ ਅਫ਼ਸਰ ਨੇ ਦੱਸਿਆ ਕਿ ਇਸ ਸਖ਼ਤ ਚੈਕਿੰਗ ਦੌਰਾਲ ਸੇਫ ਸਕੂਲ ਵਾਹਨ ਸਕੀਮ ਅਧੀਨ ਕੀਤੀਆਂ ਹਦਾਇਤਾਂ ਦੀ ਉਲੰਘਣਾ ਕਰਨ ਵਾਲੀਆਂ 9 ਬੱਸਾਂ ਦੇ ਚਲਾਨ ਕੱਟੇ ਗਏ। ਇਨ੍ਹਾਂ ਵਿਚੋਂ ਬਿਨ੍ਹਾਂ ਕਾਗਜ਼ਾਤ, ਬਿਨਾਂ ਫਿਟਨੈਸ ਸਰਟੀਫਿਕੇਟ ਵਾਲੀਆਂ 2 ਬੱਸਾਂ ਨੂੰ ਵੱਖ-ਵੱਖ ਥਾਣਿਆ ਵਿਚ ਬੰਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਜ਼ਿਲ੍ਹੇ ਅੰਦਰ ਪੈਂਦੇ ਸਮੂਹ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਵੀ ਅਪੀਲ ਕੀਤੀ ਗਈ ਕਿ ਉਨ੍ਹਾਂ ਦੇ ਸਕੂਲਾਂ ਨਾਲ ਸਬੰਧਤ ਸਕੂਲੀ ਬੱਸਾਂ ਦੇ ਮਾਲਕਾਂ ਨੂੰ ਸਖਤ ਹਦਾਇਤ ਕੀਤੀ ਜਾਵੇ ਕਿ ਉਹ ਆਪਣੀਆਂ ਸਕੂਲੀ ਬੱਸਾਂ ਦੇ ਲੋੜੀਂਦੇ ਦਸਤਾਵੇਜ਼ ਪੂਰੇ ਰੱਖਣ।
ਡਿਪਟੀ ਕਮਿਸ਼ਨਰ ਨੇ ਟਾਂਡਾ ਰੇਲ ਹੈੱਡ ਤੇ ਗੋਦਾਮ ਦਾ ਦੌਰਾ ਕਰਕੇ ਲਿਫਟਿੰਗ ਮੂਵਮੈਂਟ ਦਾ ਕੀਤਾ ਨਿਰੀਖਣ
ਹੁਸ਼ਿਆਰਪੁਰ, 26 ਅਪ੍ਰੈਲ : ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਅੱਜ ਟਾਂਡਾ ਰੇਲ ਹੈੱਡ ਤੇ ਗੋਦਾਮ ਦਾ ਦੌਰਾ ਕਰਦਿਆਂ ਕਣਕ ਦੀ ਲਿਫਟਿੰਗ ਮੂਵਮੈਂਟ ਦਾ ਨਿਰੀਖਣ ਕੀਤਾ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਖ਼ਰੀਦੀ ਗਈ ਕਣਕ ਦੀ ਲਿਫਟਿੰਗ ਤੁਰੰਤ ਕਰਵਾਈ ਜਾਵੇ। ਇਸ ਦੌਰਾਨ ਉਨ੍ਹਾਂ ਨਾਲ ਐਸ.ਡੀ.ਐਮ ਟਾਂਡਾ ਵਿਓਮ ਭਾਰਦਵਾਜ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਐਸ.ਡੀ.ਐਮ ਟਾਂਡਾ ਨੂੰ ਨਿਰਦੇਸ਼ ਦਿੱਤੇ ਕਿ ਉਹ ਯਕੀਨੀ ਬਣਾਉਣ ਕਿ ਕਣਕ ਦੀ ਅਦਾਇਗੀ ਵਿਚ ਕਿਸੇ ਤਰ੍ਹਾਂ ਦੀ ਦੇਰੀ ਨਾ ਕੀਤੀ ਜਾਵੇ। ਉਨ੍ਹਾਂ ਖ਼ਰੀਦ ਏਜੰਸੀਆਂ ਨੂੰ ਨਿਰਦੇਸ਼ ਦਿੱਤੇ ਕਿ ਮੰਡੀਆਂ ਵਿਚ ਖ਼ਰੀਦੀ ਗਈ ਕਣਕ ਦੀ ਲਿਫਟਿੰਗ ਵਿਚ ਤੇਜ਼ੀ ਲਿਆਉਣੀ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਅਤੇ ਉਹ ਯਕੀਨੀ ਬਣਾਉਣ ਕਿ ਮੰਡੀਆਂ ਵਿਚ ਕਣਕ ਵੇਚਣ ਆਏ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਹੁਣ ਤੱਕ 84821 ਮੀਟ੍ਰਿਕ ਟਨ ਕਣਕ ਦੀ ਹੁਣ ਤੱਕ ਆਮਦ ਹੋਈ ਹੈ ਜਿਸ ਵਿਚੋਂ 84690 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਪਨਗ੍ਰੇਨ ਵੱਲੋਂ 26731 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ। ਇਸੇ ਤਰ੍ਹਾਂ ਮਾਰਕਫੈਡ ਵੱਲੋਂ 16307, ਪਨਸਪ ਵੱਲੋਂ 20416, ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਵੱਲੋਂ 13528, ਐਫ.ਸੀ.ਆਈ ਵੱਲੋਂ 6037 ਅਤੇ ਵਪਾਰੀਆਂ ਵੱਲੋਂ 1671 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਹੁਣ ਤੱਕ 146.33 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੰਡੀਆਂ ਵਿਚ ਕਣਕ ਦਾ ਇਕ-ਇਕ ਦਾਣਾ ਖ਼ਰੀਦਿਆ ਜਾਵੇਗਾ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਰਾਤ ਨੂੰ ਕੰਬਾਇਨਾਂ ਨਾਲ ਕਣਕ ਦੀ ਕਟਾਈ ਨਾ ਕਰਨ ਅਤੇ ਕਣਕ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾ ਕੇ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪਹਿਲਾਂ ਹੀ ਹੁਕਮ ਜਾਰੀ ਕੀਤੇ ਜਾ ਚੁੱਕੇ ਹਨ।
ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਲੋਂ ਢਾਹਾਂ ਕਲੇਰਾਂ ਦੇ ਮਿਸ਼ਨਰੀ ਅਦਾਰਿਆਂ ਦੀ ਸ਼ਲਾਘਾ - ਗੁਰੂ ਨਾਨਕ ਮਿਸ਼ਨ ਹਸਪਤਾਲ ਦੇ 40 ਸਾਲ ਦੇ ਸਫਲ ਸਫਰ ਦੀ ਦਿੱਤੀ ਵਧਾਈ
ਗੁਰੂ ਨਾਨਕ ਮਿਸ਼ਨ ਹਸਪਤਾਲ ਦੇ 40 ਸਾਲ ਦੇ ਸਫਲ ਸਫਰ ਦੀ ਦਿੱਤੀ ਵਧਾਈ
ਬੰਗਾ 26 ਅਪਰੈਲ : ਅੱਜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸ ਸਤਨਾਮ ਸਿੰਘ ਜਲਵਾਹਾ ਢਾਹਾਂ ਕਲੇਰਾਂ ਵਿਖੇ ਪੁੱਜੇ । ਉਹਨਾਂ ਹਸਪਤਾਲ ਦੇ ਪ੍ਰਬੰਧਕੀ ਟਰੱਸਟ ਦਫਤਰ ਵਿਖੇ ਟਰੱਸਟ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ 40 ਸਾਲ ਦੇ ਸਫਲ ਸਫਰ ਦੀ ਵਧਾਈ ਦਿੱਤੀ । ਇਸ ਮੌਕੇ ਉਹਨਾਂ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵਲੋਂ ਸਿਹਤ ਦੇ ਨਾਲ ਨਾਲ ਸਿੱਖਿਆ ਦੇ ਖੇਤਰ ਵਿੱਚ ਨਿਭਾਈਆਂ ਜਾ ਰਹੀਆਂ ਨਿਰੰਤਰ ਅਤੇ ਸਮਰਪਿਤ ਸੇਵਾਵਾਂ ਦੀ ਭਰਪੂਰ ਸ਼ਾਲਾਘਾ ਕੀਤੀ । ਟਰੱਸਟ ਦੇ ਪ੍ਰਧਾਨ ਸ ਕੁਲਵਿੰਦਰ ਸਿੰਘ ਢਾਹਾਂ ਨੇ ਉਹਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਅਤੇ ਭਵਿੱਖ ਵਿੱਚ ਇਹਨਾਂ ਸੇਵਾਵਾਂ ਨੂੰ ਹੋਰ ਵੱਡੇ ਪੱਧਰ ਤਕ ਮੁੱਹਈਆਂ ਕਰਵਾਉਣ ਦੀ ਵਿਉਂਤਬੰਦੀ ਵੀ ਸਾਂਝੀ ਕੀਤੀ । ਇਸ ਮੌਕੇ ਟਰੱਸਟ ਦੇ ਡਾਇਰੈਕਟਰ ਸਿਖਿਆ ਪ੍ਰੌ : ਹਰਬੰਸ ਸਿੰਘ ਬੋਲੀਨਾ, ਦਫਤਰ ਸੁਪਰਡੈਂਟ ਸ. ਮਹਿੰਦਰਪਾਲ ਸਿੰਘ ਵੀ ਹਾਜ਼ਰ ਸਨ ।
ਫੋਟੋ ਕੈਪਸ਼ਨ : - ਢਾਹਾਂ ਕਲੇਰਾਂ ਵਿਖੇ ਸਨਮਾਨ ਰਸਮ ਦੌਰਾਨ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸ ਸਤਨਾਮ ਸਿੰਘ ਜਲਵਾਹਾ ਨੂੰ ਯਾਦ ਚਿੰਨ੍ਹ ਭੇਟ ਕਰਦੇ ਹੋਏ ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਅਤੇ ਨਾਲ ਹਨ ਪ੍ਰੌ : ਹਰਬੰਸ ਸਿੰਘ ਬੋਲੀਨਾ ਅਤੇ ਸ. ਮਹਿੰਦਰਪਾਲ ਸਿੰਘ
*ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੈਸ਼ਲੈੱਸ ਇਲਾਜ ਦੀ ਸਹੂਲਤ ਆਰੰਭ*
*ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੈਸ਼ਲੈੱਸ ਇਲਾਜ ਦੀ ਸਹੂਲਤ ਆਰੰਭ* ਬੰਗਾ 01 ਅਪਰੈਲ () ਭਾਰਤੀ ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ...
ਜੀ ਆਇਆਂ ਨੂੰ WELCOME
-
ਟਿੱਪਰ ਚਾਲਕ ਦੀ ਅਣਗਹਿਲੀ ਕਾਰਨ ਐਮ ਡੀ ਕਰ ਰਹੇ ਨੌਜਵਾਨ ਡਾਕਟਰ ਦੀ ਸੜਕ ਹਾਦਸੇ ਹੋਈ ਮੌਤ ਪਰਿਵਾਰਿਕ ਮੈਂਬਰਾਂ ਨੇ ਟਿੱਪਰ ਚਾਲਕ ਤੇ ਮਾਲਕ ਖਿਲਾਫ ਮੁਕਦਮਾ...
-
ਤਹਿਸੀਲਦਾਰ ਲਾਰਸਨ ਸਿੰਗਲਾ ਬਣੇ ਸਹਾਇਕ ਕਮਿਸ਼ਨਰ ਰੇਲਵੇ ਹੁਸ਼ਿਆਰਪੁਰ (ਪਰਸ਼ੋਤਮ ਲਾਲ ਦੜੋਚ) ਲਾਰਸਨ ਸਿੰਗਲਾ ਤਹਿਸੀਲਦਾਰ-ਕਮ-ਸਬ ਰਜਿਸਟਰਾਰ ਜੋ ਕਿ ਤਹਿਸੀਲ ਹ...
-
ਸਰਕਾਰੀ ਪ੍ਰਾਇਮਰੀ ਸਕੂਲ ਮਹਿੰਦੀਪੁਰ ਨੂੰ ਇਨਵਰਟਨ ਕੀਤਾ ਦਾਨ ਨਵਾਂਸ਼ਹਿਰ 3 ਮਈ - ਐਸਐਮਸੀ ਕਮੇਟੀ ਦੇ ਮੈਂਬਰ ਕੁਲਦੀਪ ਸਿੰਘ ਜੀ ਲੰਬਰਦਾਰ ਦੀ ਪ੍ਰੇਰਨਾ ਸਦਕ...