Saturday, 13 April 2024

ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਵਲੋਂ ਗੁਰਦੁਆਰਾ ਸ਼ਹੀਦ ਬਾਬਾ ਬੇਅੰਤ ਸਿੰਘ ਪਿੰਡ ਚੌਹੜਾ ਵਿਖੇ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ

 ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਵਲੋਂ ਗੁਰਦੁਆਰਾ ਸ਼ਹੀਦ ਬਾਬਾ ਬੇਅੰਤ ਸਿੰਘ ਪਿੰਡ ਚੌਹੜਾ ਵਿਖੇ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ
ਬੰਗਾ 13 ਅਪ੍ਰੈਲ - ਖ਼ਾਲਸਾ ਪੰਥ ਦੀ ਸਾਜਨਾ ਦਿਵਸ ਅਤੇ ਵਿਸਾਖੀ ਦੇ ਸ਼ੁੱਭ ਦਿਹਾੜੇ ਨੂੰ ਸਮਰਪਿਤ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਵਲੋਂ ਗੁਰਦੁਆਰਾ ਸ਼ਹੀਦ ਬਾਬਾ ਬੇਅੰਤ ਸਿੰਘ ਪਿੰਡ ਚੌਹੜਾ, ਕੋਟ ਪਤੀ ਪੱਲੀਆਂ ਦੇ ਸਥਾਨ ਤੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਜਥੇਦਾਰ ਸਵਰਨਜੀਤ ਸਿੰਘ ਪਠਲਾਵਾ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਇਕ ਦਿਨਾਂ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ।
           ਕੈਂਪ ਦਾ  ਉਦਘਾਟਨ ਜਥੇਦਾਰ ਸਵਰਨਜੀਤ ਸਿੰਘ ਪਠਲਾਵਾ, ਸੰਸਥਾ ਦੇ ਚੇਅਰਮੈਨ ਸ. ਇੰਦਰਜੀਤ ਸਿੰਘ ਵਾਰੀਆ, ਡਾ. ਅਵਤਾਰ ਸਿੰਘ ਬਰਾੜ ਅਤੇ ਸੰਸਥਾ ਦੇ ਪ੍ਰਧਾਨ ਸ. ਪ੍ਰਮਜੀਤ ਸਿੰਘ ਸੂਰਾਪੁਰ ਹੋਰਾਂ ਵਲੋਂ ਸਾਂਝੇ ਤੌਰ ਤੇ ਰਿਬਨ ਕੱਟ ਕੇ ਕੀਤਾ
           ਪੇਟ ਦੀਆਂ ਬਿਮਾਰੀਆਂ ਦੇ  ਮਾਹਿਰ ਡਾ. ਮਾਨਵਦੀਪ ਸਿੰਘ ਬੈਂਸ ਅਤੇ ਹੱਡੀਆਂ ਦੇ ਮਾਹਿਰ ਡਾ. ਪ੍ਰਮਿੰਦਰ ਸਿੰਘ ਵਾਰੀਆ ਹੋਰਾਂ ਨੇ 150 ਤੋਂ ਵਧ ਮਰੀਜ਼ਾਂ ਦਾ ਚੈੱਕ ਅੱਪ ਕੀਤਾ । ਡਾ ਸਹਿਬਾਨ ਵੱਲੋਂ ਸਿਫਾਰਸ਼ ਕੀਤੀਆਂ ਦਵਾਈਆਂ ਸੰਸਥਾ ਵੱਲੋਂ  ਮਰੀਜ਼ਾਂ ਨੂੰ ਮੁਫ਼ਤ ਉਪਲਬਧ ਕਰਵਾਈਆਂ ਗਈਆਂ । ਲੋੜ ਅਨੁਸਾਰ ਟੈਸਟ ਵੀ ਅੱਧੇ ਖਰਚੇ  ਤੇ ਕਰਵਾਏ ਗਏ । ਇਸ ਮੌਕੇ ਤੇ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਦਾਰ ਸਵਰਨਜੀਤ ਸਿੰਘ ਪਠਲਾਵਾ , ਚੇਅਰਮੈਨ ਸ ਇੰਦਰਜੀਤ ਸਿੰਘ ਵਾਰੀਆਂ, ਡਾ. ਅਵਤਾਰ ਸਿੰਘ ਬਰਾੜ ,  ਲੈਕਚਰਾਰ ਤਰਸੇਮ ਪਠਲਾਵਾ ਅਤੇ ਮਾਸਟਰ ਤਰਲੋਚਨ ਸਿੰਘ ਪਠਲਾਵਾ ਨੇ ਕਿਹਾ ਕਿ  ਭਾਵੇਂ ਅਸੀਂ ਮਹਿਸੂਸ ਕਰਦੇ ਹਾਂ ਕਿ ਅੱਜ ਦੇ ਸਮਾਜ ਨੇ ਬਹੁਤ ਤਰੱਕੀ ਕਰ ਲਈ ਹੈ ਪਰ ਸਿਹਤ ਸਬੰਧੀ ਜਾਣਕਾਰੀ ਦੀ ਘਾਟ ਅਤੇ ਸਹੀ ਖਾਣਪੀਣ ਨਾ ਹੋਣ ਕਰਕੇ ਹਰ ਇਨਸਾਨ  ਦਵਾਈਆਂ ਖਾਣ ਅਤੇ ਬਿਮਾਰੀਆਂ ਦਾ ਸ਼ਿਕਾਰ ਹੋ ਚੁਕਾ ਹੈ।^ਬੁਲਾਰਿਆਂ ਨੇ ਕਿਹਾ ਜੇਕਰ ਕੋਈ ਸੰਸਥਾ ਲੋੜਵੰਦ ਸਮਾਜ ਲਈ ਅਜਿਹਾ ਉਦਮ ਉਪਰਾਲਾ ਕਰਦੀ ਹੈ ਤਾਂ ਸਾਨੂੰ ਉਸਦਾ ਲਾਹਾ ਲੈ ਲੈਣਾ ਚਾਹੀਦਾ ਹੈ ।  ਇਸ ਮੌਕੇ ਡਾ. ਅਵਤਾਰ ਸਿੰਘ  ਬਰਾੜ ਸਾਹਿਬ ਵਲੋਂ 11000 ਹਜ਼ਾਰ ਰੁਪਏ ਦੀ ਰਾਸ਼ੀ ਸੰਸਥਾ ਨੂੰ  ਸਮਾਜ ਸੇਵੀ ਕਾਰਜਾਂ ਲਈ ਭੇਂਟ ਕੀਤੀ ਜਿਸਦਾ ਸੰਸਥਾ ਵਲੋਂ ਧੰਨਵਾਦ ਕੀਤਾ ਗਿਆ।
         ਮੈਡੀਕਲ ਚੈੱਕਅਪ ਕੈਂਪ  ਵਿਚ ਸੰਸਥਾ ਦੇ ਇਸਤਰੀ ਵਿੰਗ ਦੇ ਅਹੁਦੇਦਾਰਾਂ ਵਿਚ ਮੈਡਮ ਮੈਡਮ ਕੁਲਵਿੰਦਰ ਕੌਰ ਵਾਰੀਆ, ਮੈਡਮ ਸਰਬਜੀਤ ਕੌਰ, ਮੈਡਮ ਸਾਰਿਕਾ ਸੋਨੀ ਸੁਜੋਂ, ਮੈਡਮ ਜਸਵੀਰ ਕੌਰ ਵਾਰੀਆਂ, ਮੈਡਮ ਬਲਵਿੰਦਰ ਕੌਰ  ਹੋਰਾਂ ਨੇ ਅਹਿਮ ਭੂਮਿਕਾ ਨਿਭਾਈ।  ਇਸ ਮੌਕੇ  ਸੀਅਰ ਉਪ ਚੇਅਰਮੈਨ ਸ ਤਰਲੋਚਨ ਸਿੰਘ ਵਾਰੀਆਂ, ਇੰਜ ਕੁਲਦੀਪ ਸਿੰਘ ਵਾਰੀਆ ਉਪ ਚੇਅਰਮੈਨ ਐਨ ਆਰ ਆਈ, ਮੈਡਮ ਹਰਜੀਤ ਕੌਰ ਵਾਰੀਆ ਯੂ ਏ ਈ, ਪੋ ਚਰਨਜੀਤ ਸਿੰਘ ਪੋਸੀ, ਹਰਪ੍ਰੀਤ ਸਿੰਘ ਖਾਲਸਾ, ਮਾਸਟਰ ਤਰਲੋਚਨ ਸਿੰਘ ਪਠਲਾਵਾ, ਸ ਬਲਵੀਰ ਸਿੰਘ ਯੂ ਕੇ ਸਾਹਿਬ , ਮਾਸਟਰ ਰਮੇਸ਼ ਕੁਮਾਰ ਪਠਲਾਵਾ, ਸ ਸਰਵਣ ਸਿੰਘ  ਹੀਰ ਕੈਨੇਡਾ, ਪ੍ਰਭਜੋਤ ਸਿੰਘ  ਡਾ. ਨਵਕਾਂਤ ਭਰੋਮਾਜਾਰਾ,  ਸ੍ਰੀ ਹਰਮੇਸ਼ ਲਾਲ ਸਰਪੰਚ ਪਿੰਡ ਚਾਹਿਲਪੁਰ, ਸ. ਸੇਵਾ  ਸਿੰਘ  ਚੌਹੜਾ , ਠੇਕੇਦਾਰ ਸਰਬਜੀਤ ਸਿੰਘ ਡਘਾਮ, ਸ ਚਰਨ ਸਿੰਘ ਗੋਲੀ ਬੰਗਾ, ਧੰਨਾਂ ਸਿੰਘ ਠੇਕੇਦਾਰ, ਸ ਬਲਵੀਰ ਸਿੰਘ ਬਸਿਆਲਾ, ਸ  ਬਖਸ਼ੀਸ਼ ਸਿੰਘ ਫੌਜੀ ਹਾਜ਼ਿਰ ਸਨ।  
ਫੋਟੋ ਕੈਪਸਨ : ਮੈਡੀਕਲ ਚੈੱਕਅਪ ਕੈਂਪ ਦਾ ਉਦਘਾਟਨ ਕਰਦੇ ਹੋਏ ਜਥੇਦਾਰ ਸਵਰਨਜੀਤ ਸਿੰਘ, ਚੇਅਰਮੈਨ ਇੰਦਰਜੀਤ ਸਿੰਘ ਵਾਰੀਆ ਤੇ ਹੋਰ ਮੈਂਬਰ

ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...

ਜੀ ਆਇਆਂ ਨੂੰ WELCOME