ਬੰਗਾ , 4 ਅਪ੍ਰੈਲ : ਇਸ ਬਲਾਕ ਦੇ ਪਿੰਡ ਸੂੰਢ ਨੇੜੇ ਬੁੱਧ ਵਿਹਾਰ ਵਿੱਚ ਭਾਰਤ ਦੀ ਆਨ , ਸ਼ਾਨ ਤੇ ਮਾਣ ਸਮਰਾਟਾਂ ਦੇ ਸਮਰਾਟ ਚੱਕਰਵਰਤੀ ਸਮਰਾਟ ਮਹਾਨ ਅਸ਼ੋਕ ਜੀ ਦਾ ਜਨਮ ਦਿਨ ਡਾ ਅੰਬੇਡਕਰ ਬੁੱਧਿਸਟ ਟਰੱਸਟ ਬੰਗਾ ਵਲੋਂ ਡਾ ਅੰਬੇਡਕਰ ਬੁੱਧਿਸਟ ਰਿਸੋਰਸ ਸੈਂਟਰ ਅਤੇ ਡਾ ਅੰਬੇਡਕਰ ਬੁੱਧਿਸਟ ਵੈਲਫੇਅਰ ਟਰੱਸਟ ਸੂੰਡ ਦੇ ਸਹਿਯੋਗ ਨਾਲ ਮਨਾਇਆ। ਸਮਾਗਮ ਦਾ ਆਰੰਭ ਸਤਿਕਾਰਯੋਗ ਭੰਤੇ ਭਿੱਖੂ ਵਿਸਾਖਾ ਵਲੋਂ ਤਰੀ ਸ਼ਰਣ ਅਤੇ ਪੰਚ ਸ਼ੀਲ ਦੇ ਉਚਾਰਣ ਕਰਕੇ ਕੀਤਾ । ਇਸ ਉਪਰੰਤ ਭਾਂਤੇ ਜੀ ਨੇ ਸਮਰਾਟ ਅਸ਼ੋਕ ਵਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ । ਸਮਾਗਮ ਨੂੰ ਸੰਬੋਧਨ ਕਰਦਿਆਂ ਡਾ ਕਸ਼ਮੀਰ ਚੰਦ ਪ੍ਰਧਾਨ ਡਾ ਅੰਬੇਡਕਰ ਬੁੱਧਿਸਟ ਟਰੱਸਟ ਬੰਗਾ ਨੇ ਕਿਹਾ ਕਿ ਸਮਰਾਟ ਅਸ਼ੋਕ ਨੇ ਕਲਿੰਗਾ ਦੀ ਲੜਾਈ ਜਿੱਤਣ ਤੋਂ ਬਾਅਦ ਜਾਨੀ ,ਮਾਲੀ ਹੋਏ ਨੁਕਸਾਨ ਨੂੰ ਦੇਖਦਿਆਂ ਆਪਣੇ ਜੀਵਨ ਜਿਉਂਣ ਦੇ ਆਪਣੇ ਢੰਗ ਨੂੰ ਹੀ ਹਮੇਸ਼ਾਂ ਲਈ ਬਦਲ ਦਿੱਤਾ । ਸਮਰਾਟ ਅਸ਼ੋਕ ਨੇ ਆਪਣੀ ਜੀਵਨ ਸ਼ੈਲੀ ਬਦਲਕੇ ਧਾਰਮਿਕ ਜੀਵਨ ਜਿਊਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਸਮਰਾਟ ਅਸ਼ੋਕ ਨੇ ਬੁੱਧ ਦੀਕਸ਼ਾ ਲੈ ਕੇ ਧਮ ਪ੍ਰਚਾਰ ਸ਼ੁਰੂ ਕਰ ਦਿੱਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਗੁਰਦਿਆਲ ਬੋਧ ਯੂ ਕੇ ਨੇ ਕਿਹਾ ਕਿ ਸਮਰਾਟ ਅਸ਼ੋਕ ਨੇ ਆਪਣੇ ਵਿਸ਼ਾਲ ਭਾਰਤ ਨੂੰ ਪ੍ਰਬੁੱਧ ਭਾਰਤ ਬਣਾ ਕੇ ਸਮਾਨਤਾ ਸੁਤੰਤਰਤਾ ਤੇ ਭਾਈਚਾਰਾ ਕਾਇਮ ਕੀਤਾ। ਇਸ ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਪ੍ਰਵੀਨ ਬੰਗਾ , ਰਿਟਾਇਰਡ ਪ੍ਰਿੰਸੀਪਲ ਸ੍ਰੀ ਜਗਦੀਸ਼ ਕੁਮਾਰ , ਡਾ ਸੁਖਵਿੰਦਰ ਹੀਰਾ , ਬਾਬੂ ਜੀਤ ਰਾਮ ਗੁਣਾਚੌਰ , ਸੁਰਿੰਦਰ ਢੰਡਾ ਪ੍ਰਧਾਨ ਅੰਬੇਡਕਰ ਸੈਨਾ ਪੰਜਾਬ ਅਤੇ ਡਾ ਇੰਦਰਜੀਤ ਕਜਲਾ ਆਦਿ ਨੇ ਸੰਬੋਧਨ ਕੀਤਾ। ਇਸ ਸਮਾਗਮ ਦੌਰਾਨ ਮਿਸ਼ਨਰੀ ਕਲਾਕਾਰ ਹਰਨਾਮ ਦਾਸ ਬਹਿਲਪੁਰੀ ਨੇ " ਜੇ ਭੀਮ ਨਾ ਹੁੰਦੇ " ਗੀਤ ਗਾ ਕੇ ਬਾਹ ਬਾਹ ਖੱਟੀ । ਇਸ ਮੌਕੇ ਐਡਵੋਕੇਟ ਕੁਲਦੀਪ ਭੱਟੀ, ਕਸ਼ਮੀਰੀ ਲਾਲ ਝੱਲੀ ਰਿਟਾਇਰਡ ਸੁਪਰਡੈਂਟ ਸੈਸ਼ਨ ਕੋਰਟ , ਸ੍ਰੀ ਪਾਲ ਝੱਲੀ , ਮਾ ਸ਼ੰਗਾਰਾ ਰਾਮ , ਰੇਸ਼ਮ ਜੀਂਦੋਵਾਲ , ਬੌਬੀ ਫਗਵਾੜਾ , ਸੁਖਦੇਵ ਸਿੰਘ ਬਿੰਜੋ , ਇੰਦਰਜੀਤ ਅਟਾਰੀ , ਪ੍ਰਕਾਸ਼ ਬੈਂਸ , ਹਰਮੇਸ਼ ਬੰਗੜ , ਚਰਨਜੀਤ ਪੱਦੀ ਮੱਠ ਵਾਲੀ , ਗੁਰਦਿਆਲ ਚੰਦ ਪੱਦੀ , ਲੰਬੜਦਾਰ ਚਰਨਜੀਤ ਸੱਲਾਂ , ਧਰਮ ਪਾਲ ਅਤੇ ਤੀਰਥ ਕਜਲਾ ਆਦਿ ਹਾਜ਼ਰ ਸਨ।
ਫੋਟੋ ਵਿਰਦੀ ਬੰਗਾ 4 ਕੈਪਸਨ : ਬੁੱਧ ਵਿਹਾਰ ਸੂੰਡ ਵਿਖੇ ਸਮਰਾਟ ਅਸ਼ੋਕ ਦਾ ਜਨਮ ਦਿਨ ਮਨਾਉਣ ਮੌਕੇ ਦਾ ਦ੍ਰਿਸ਼। ਵਿਰਦੀ