Friday, 5 April 2024

ਰੋਟਰੀ ਕਲੱਬ ਬੰਗਾ ਵੱਲੋਂ ਡਾ. ਕੁਲਵਿੰਦਰ ਸਿੰਘ ਢਾਹਾਂ ਦਾ ਸਨਮਾਨ

ਢਾਹਾਂ ਕਲੇਰਾਂ ਵਿਖੇ ਡਾ. ਕੁਲਵਿੰਦਰ ਸਿੰਘ ਢਾਹਾਂ ਦਾ ਸਨਮਾਨ
ਰੋਟਰੀ ਕਲੱਬ ਬੰਗਾ ਵੱਲੋਂ ਸਮਾਜ ਸੇਵੀ ਸੇਵਾਵਾਂ ਦੀ ਸ਼ਲਾਘਾ

ਬੰਗਾ, 6 ਅਪ੍ਰੈਲ - ਸਿਹਤ ਅਤੇ ਸਿੱਖਿਆ ਖੇਤਰ 'ਚ ਲੰਬੇ ਅਰਸੇ ਤੋਂ ਸਮਰਪਿਤ ਸੇਵਾਵਾਂ ਨਿਭਾਉਣ ਵਾਲੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ (ਰਜਿ.) ਢਾਹਾਂ ਕਲੇਰਾਂ ਦੇ ਪ੍ਰਧਾਨ ਬਣਨ 'ਤੇ ਡਾ. ਕੁਲਵਿੰਦਰ ਸਿੰਘ ਢਾਹਾਂ ਦੇ ਸਨਮਾਨ ਦਾ ਸਿਲਸਿਲਾ ਜਾਰੀ ਹੈ। ਖੇਤਰ ਦੀਆਂ ਧਾਰਮਿਕ, ਸਮਾਜਿਕ, ਸਾਹਿਤਕ, ਸਿਆਸੀ ਤੇ ਹੋਰ ਵੱਖ ਵੱਖ ਖੇਤਰ ਦੀਆਂ ਸੰਸਥਾਵਾਂ ਵੱਲੋਂ ਟਰੱਸਟ ਦਫ਼ਤਰ ਢਾਹਾਂ ਕਲੇਰਾਂ ਵਿਖੇ ਪੁੱਜ ਕੇ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ।  ਇਸ ਲੜੀ ਤਹਿਤ ਰੋਟਰੀ ਕੱਲਬ ਬੰਗਾ ਦੇ ਅਹੁਦੇਦਾਰ ਸਹਾਇਕ ਗਵਰਨਰ ਸ੍ਰੀ ਰਾਜ ਕੁਮਾਰ ਅਤੇ ਕਲੱਬ ਦੇ ਪ੍ਰਧਾਨ ਡਾ. ਗੁਰਜੰਟ ਸਿੰਘ ਦੀ ਅਗਵਾਈ ਵਿੱਚ ਟਰੱਸਟ ਦਫ਼ਤਰ ਪੁੱਜ ਕੇ ਇਹ ਰਸਮ ਨਿਭਾਈ ਗਈ । ਉਹਨਾਂ ਕਿਹਾ ਕਿ ਡਾ. ਕੁਲਵਿੰਦਰ ਸਿੰਘ ਢਾਹਾਂ ਹਸਪਤਾਲ ਲਈ ਮੁੱਢ ਤੋਂ ਹੀ ਸ਼ਲਾਘਾਯੋਗ ਸੇਵਾਵਾਂ ਨਿਭਾ ਰਹੇ ਹਨ ਅਤੇ ਉਹਨਾਂ ਦਾ ਸਮਾਜਿਕ ਖੇਤਰ ਵਿੱਚ ਵਿਲੱਖਣ ਸਥਾਨ ਹੈ । ਉਹਨਾਂ ਢਾਹਾਂ ਕਲੇਰਾਂ ਦੀ ਜੂਹ 'ਚ ਸਥਾਪਿਤ ਸਮੂਹ ਸਿੱਖਿਆ ਅਤੇ ਸਿਹਤ ਅਦਾਰਿਆਂ ਦੀ ਹੋਂਦ ਨੂੰ ਸਮਾਜ ਦੀ ਸੁਰੱਖਿਆ ਲਈ ਵੱਡਾ ਯੋਗਦਾਨ ਦੱਸਿਆ।
      ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਇਸ ਮਾਣ ਸਨਮਾਨ ਲਈ ਕਲੱਬ ਦੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਸਾਰਿਆਂ ਦੇ ਨਿੱਘੇ ਸਹਿਯੋਗ ਨਾਲ ਟਰੱਸਟ ਦੀਆਂ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਲਈ ਪਹਿਲਾਂ ਵਾਂਗ ਕਾਰਜਸ਼ੀਲ ਰਹਿਣਗੇ । ਇਸ ਮੌਕੇ ਕਲੱਬ ਦੇ ਪਾਸਟ ਪ੍ਰੈਜੀਡੈਂਟ  ਸ੍ਰੀ ਸੁਰਿੰਦਰ ਪਾਲ ਖੇਪੜ, ਫਾਇਨਾਂਸ ਸੈਕਟਰੀ ਸੇਵਾ ਮੁਕਤ ਲੈਫ਼ਟੀਨੈਂਟ ਕਰਨਲ ਸ਼ਰਨਜੀਤ ਸਿੰਘ, ਵਾਇਸ ਪ੍ਰੈਜੀਡੈਂਟ ਸ ਇੰਦਰਜੀਤ ਸਿੰਘ ਸੈਣੀ, ਮੈਂਬਰ ਡਾ. ਪ੍ਰਿਤਪਾਲ ਸਿੰਘ, ਡਾ. ਜਸਦੀਪ ਸਿੰਘ ਬੇਦੀ, ਸ ਗੁਰਬਿੰਦਰ ਸਿੰਘ ਅਟਵਾਲ ਆਦਿ  ਵੀ ਸ਼ਾਮਲ ਸਨ।
ਕੈਪਸ਼ਨ- ਰੋਟਰੀ ਕਲੱਬ ਬੰਗਾ ਵਲੋਂ ਡਾ. ਕੁਲਵਿੰਦਰ ਸਿੰਘ ਢਾਹਾਂ ਦਾ ਸਨਮਾਨ ਕਰਨ ਸਮੇਂ ਸਮੂਹ ਅਹੁਦੇਦਾਰ

ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...

ਜੀ ਆਇਆਂ ਨੂੰ WELCOME