Friday, 12 April 2024

ਪੱਤਰਕਾਰ ਭਾਈਚਾਰੇ ਵਲੋਂ ਡਾ. ਕੁਲਵਿੰਦਰ ਸਿੰਘ ਢਾਹਾਂ ਦਾ ਸਨਮਾਨ

ਕੈਪਸ਼ਨ - ਢਾਹਾਂ ਕਲੇਰਾਂ ਵਿਖੇ ਡਾ. ਕੁਲਵਿੰਦਰ ਸਿੰਘ ਢਾਹਾਂ ਦਾ ਸਨਮਾਨ ਕਰਦੇ ਹੋਏ ਪੰਜਾਬ ਐਂਡ ਚੰਡੀਗਡ਼੍ਹ ਜਰਨਲਿਸਟ ਯੂਨੀਅਨ ਤੇ ਨੁਮਾਇੰਦੇ
ਪੱਤਰਕਾਰ ਭਾਈਚਾਰੇ ਵਲੋਂ ਡਾ. ਕੁਲਵਿੰਦਰ ਸਿੰਘ ਢਾਹਾਂ ਦਾ ਸਨਮਾਨ
ਢਾਹਾਂ ਕਲੇਰਾਂ ਦੇ ਸਿਹਤ ਤੇ ਸਿੱਖਿਆ ਸੇਵਾਵਾਂ ਦੀ ਸ਼ਲਾਘਾ

ਬੰਗਾ, 12 ਅਪ੍ਰੈਲ () ਪੰਜਾਬ ਐਂਡ ਚੰਡੀਗੜ੍ਹ  ਜਰਨਲਿਸਟ ਯੂਨੀਅਨ ਦੇ ਬੈਨਰ ਹੇਠ ਡਾ. ਕੁਲਵਿੰਦਰ ਸਿੰਘ ਢਾਹਾਂ ਦਾ ਸਨਮਾਨ ਕੀਤਾ ਗਿਆ । ਇਸ ਮੌਕੇ ਉਹਨਾਂ ਦੀਆਂ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਦੇ ਬੈਨਰ ਹੇਠ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ ।
        ਯੂਨੀਅਨ ਦੇ ਸੂਬਾਈ ਆਗੂ ਇੰਜ. ਹਰਮੇਸ਼ ਵਿਰਦੀ ਅਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਜਸਬੀਰ ਸਿੰਘ ਨੂਰਪੁਰ ਨੇ ਕਿਹਾ ਕਿ ਜਿੱਥੇ ਉਕਤ ਟਰੱਸਟ ਸਮਾਜ ਅੰਦਰ ਰਿਆਇਤੀ ਦਰਾਂ 'ਤੇ ਵਧੀਆਂ  ਸੇਵਾਵਾਂ ਨਿਭਾਉਣ ਲਈ ਵਿਲੱਖਣ ਪਛਾਣ ਰੱਖਦਾ ਹੈ ਉੱਥੇ ਇਸ ਟਰੱਸਟ ਨਾਲ ਜੁੜੀਆਂ ਡਾ. ਕੁਲਵਿੰਦਰ ਸਿੰਘ ਢਾਹਾਂ ਵਰਗੀਆਂ ਸਮਰਪਿਤ ਸੇਵਾਵਾਂ ਵਾਲੀਆਂ ਸਖਸ਼ੀਅਤਾਂ ਸਤਿਕਾਰ ਦੀਆਂ ਪਾਤਰ ਹਨ । ਇਸ ਮੌਕੇ ਪੱਤਰਕਾਰ ਭਾਈਚਾਰੇ ਵਲੋਂ ਦਿੱਤੇ ਸਨਮਾਨ ਲਈ ਧੰਨਵਾਦ ਕਰਦਿਆਂ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਕਿਹਾ ਕਿ ਪੱਤਰਕਾਰ ਭਾਈਚਾਰੇ ਵਲੋਂ ਅਦਾਰੇ ਦੀਆਂ ਸੇਵਾਵਾਂ ਦੇ ਪ੍ਰਚਾਰ ਪਸਾਰ ਲਈ ਸਦਾ ਨਿੱਘਾ ਸਹਿਯੋਗ ਰਿਹਾ ਹੈ। ਇਸ ਮੌਕੇ ਯੂਨੀਅਨ ਦੀ ਸਥਾਨਕ ਇਕਾਈ ਦੇ ਪ੍ਰਧਾਨ ਸੰਜੀਵ ਭਨੋਟ ਅਤੇ ਜਨਰਲ ਸਕੱਤਰ ਪ੍ਰਵੀਰ ਅੱਬੀ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਚਾਲੀ ਸਾਲ ਦੇ ਸਫ਼ਲ ਸਫ਼ਰ ਦੀ ਵਧਾਈ ਵੀ ਦਿੱਤੀ ।
         ਇਸ ਮੌਕੇ ਰਾਕੇਸ਼ ਆਰੋੜਾ, 
ਨਵਕਾਂਤ ਭਰੋਮਜਾਰਾ ਜ਼ਿਲ੍ਹਾ ਜਰਨਲ ਸਕਤਰਸੁਰਿੰਦਰ ਕਰਮ,  ਸੁਰਜੀਤ ਮਜਾਰੀ, ਨਰਿੰਦਰ ਮਾਹੀ, ਅਵਤਾਰ ਕਲੇਰ, ਰਾਜ ਮਜਾ ਰੀ, ਪ੍ਰਭਜੋਤ ਸਿੰਘ, ਅਮਿਤ ਹੰਸ ਤੋਂ ਇਲਾਵਾ, ਜੱਥੇਦਾਰ ਸਤਨਾਮ ਸਿੰਘ ਲਾਦੀਆਂ, ਦਫ਼ਤਰ ਸੁਪਰਡੈਂਟ ਮਹਿੰਦਰ ਪਾਲ ਸਿੰਘ, ਮੀਡੀਆ ਸਲਾਹਕਾਰ ਏ ਆਰ.ਆਰ. ਐੱਸ. ਸੰਧੂ ਆਦਿ ਸ਼ਾਮਲ ਸਨ।

ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...

ਜੀ ਆਇਆਂ ਨੂੰ WELCOME