Monday, 1 July 2024

ਭਾਰਤੀ ਸੈਨਾ ਮੋਟਰ ਸਾਈਕਲ ਰੈਲੀ

ਅੰਮਿ੍ਤਸਰ : 01 ਜੁਲਾਈ-   "ਕਾਰਗਿਲ ਵਿਜੈ ਦਿਵਸ" ਦੀ "ਰਜਤ ਜਯੰਤੀ" ਮਨਾਉਣ ਅਤੇ ਸਰਬਉੱਚ ਬਲੀਦਾਨ ਦੇਣ ਵਾਲੇ ਅਪਰੇਸ਼ਨ ਵਿਜੈ ਦੇ ਨਾਇਕਾਂ ਨੂੰ ਸ਼ਰਧਾਂਜਲੀ ਦੇਣ ਲਈ, ਭਾਰਤੀ ਸੈਨਾ ਨੇ ਨਵੀਂ ਦਿੱਲੀ ਤੋਂ ਕਾਰਗਿਲ ਦੀਆਂ ਬਰਫ਼ਾਨੀ ਪਹਾਡ਼ੀਆਂ ਤੱਕ ਇੱਕ ਸਰਬ ਭਾਰਤੀ ਮੋਟਰ ਸਾਈਕਲ ਮੁਹਿੰਮ ਸ਼ੁਰੂ ਕੀਤੀ।
            20 ਮੈਂਬਰੀ ਮੁਹਿੰਮ ਟੀਮ, ਜੋ 27 ਜੂਨ 2024 ਨੂੰ ਨਵੀਂ ਦਿੱਲੀ ਤੋਂ ਰਵਾਨਾ ਹੋਈ ਸੀ, 30 ਜੂਨ 2024 ਨੂੰ ਗੁਰੂ ਨਗਰੀ ਅੰਮ੍ਰਿਤਸਰ ਪਹੁੰਚੀ ਅਤੇ ਮੇਜਰ ਜਨਰਲ ਮੁਕੇਸ਼ ਸ਼ਰਮਾ, ਜਨਰਲ ਅਫਸਰ ਕਮਾਂਡਿੰਗ, ਪੈਂਥਰ ਡਿਵੀਜ਼ਨ ਨੇ ਇਸ ਨੂੰ ਹਰੀ ਝੰਡੀ ਦਿਖਾਕੇ ਇਸ ਦਾ ਸਵਾਗਤ ਕੀਤਾ ।
            ਜਨਰਲ ਅਫਸਰ ਕਮਾਂਡਿੰਗ ਨੇ ਇਸ ਮੌਕੇ ਟੀਮ ਨੂੰ ਮਿਲਣ ਲਈ ਇਕੱਠੇ ਹੋਏ ਵੀਰ ਨਾਰੀਆਂ ਅਤੇ ਵੀਰ ਮਾਤਾਵਾਂ ਨੂੰ ਵੀ ਸਨਮਾਨਿਤ ਕੀਤਾ।  ਟੀਮ ਨੇ ਉਤਸ਼ਾਹੀ ਐਨਸੀਸੀ ਕੈਡਿਟਾਂ ਲਈ ਇੱਕ ਪ੍ਰੇਰਣਾਦਾਇਕ ਲੈਕਚਰ ਕਰਵਾਇਆ ਅਤੇ ਡਿਊਟੀ ਦੌਰਾਨ ਮਹਾਨ ਕੁਰਬਾਨੀਆਂ ਦੇਣ ਵਾਲੇ ਬਹਾਦਰਾਂ ਨੂੰ ਸ਼ਰਧਾਂਜਲੀ ਦੇਣ ਲਈ ਅਟਾਰੀ ਸਰਹੱਦ ਦਾ ਦੌਰਾ ਵੀ ਕੀਤਾ।
            ਟੀਮ ਨੂੰ 01 ਜੁਲਾਈ 2024 ਨੂੰ ਅੰਮ੍ਰਿਤਸਰ ਤੋਂ ਪੈਂਥਰ ਵਾਰ ਮੈਮੋਰੀਅਲ, ਅੰਮ੍ਰਿਤਸਰ ਵਿਖੇ ਇੱਕ ਸ਼ਰਧਾਂਜਲੀ ਸਮਾਗਮ ਤੋਂ ਬਾਅਦ ਸੇਵਾ ਕਰ ਰਹੇ ਸੈਨਿਕਾਂ, ਸਾਬਕਾ ਸੈਨਿਕਾਂ ਅਤੇ ਐਨਸੀਸੀ ਕੈਡਿਟਾਂ ਦੀ ਮੌਜੂਦਗੀ ਵਿੱਚ ਪੈਂਥਰ ਡਿਵੀਜ਼ਨ ਦੇ ਡਿਪਟੀ ਜਨਰਲ ਅਫਸਰ ਕਮਾਂਡਿੰਗ ਬ੍ਰਿਗੇਡੀਅਰ ਯੋਗੇਸ਼ ਸ਼ਰਮਾ ਦੁਆਰਾ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।
            ਮੋਟਰ ਸਾਈਕਲ ਸਵਾਰਾਂ ਦੀ ਟੀਮ ਕਾਰਗਿਲ ਯੁੱਧ ਸਮਾਰਕ 'ਤੇ ਜੰਗੀ ਨਾਇਕਾਂ ਨੂੰ ਸ਼ਰਧਾਂਜਲੀ ਦੇਣ ਲਈ ਦ੍ਰਾਸ ਜਾਵੇਗੀ, ਜੋ ਉਨ੍ਹਾਂ ਦੀ ਬਹਾਦਰੀ ਦਾ ਸਥਾਨ ਹੈ।

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ

 ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ   ਪਹਿਲਾ ਸਥਾਨ ਪ੍ਰਾਪਤ ਕੀਤਾ  ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...

ਜੀ ਆਇਆਂ ਨੂੰ WELCOME