Thursday, 25 July 2024

ਸ.ਸ.ਸ.ਸ. ਸਕੂਲ ਲੰਗੜੋਆ ਵਿਖੇ ਨਰਿੰਦਰ ਸਿੰਘ ਅਹਮਦਾਬਾਦੀ ਵਲੋਂ ਆਪਣੇ ਮਾਤਾ ਪਿਤਾ ਦੀ ਮਿੱਠੀ ਯਾਦ ਵਿੱਚ ਵਿਦਿਆਰਥੀਆਂ ਨੂੰ "ਸ਼੍ਰੀਮਤੀ ਅਵਤਾਰ ਕੌਰ ਤੇ ਸ: ਗੁਰਦੇਵ ਸਿੰਘ ਯਾਦਗਾਰੀ ਵਜ਼ੀਫਾ" ਪ੍ਰਦਾਨ

 ਨਵਾਂਸ਼ਹਿਰ 26 ਜੁਲਾਈ () ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੰਗੜੋਆ ਵਿਖੇ ਪਿੰਡ ਦੇ ਵਸਨੀਕ ਨਰਿੰਦਰ ਸਿੰਘ ਅਹਮਦਾਬਾਦੀ ਵਲੋਂ ਆਪਣੇ ਮਾਤਾ ਪਿਤਾ ਦੀ ਯਾਦ ਵਿੱਚ ਜੋ ਕਿ ਹਰ ਸਾਲ "ਸ਼੍ਰੀਮਤੀ ਅਵਤਾਰ ਕੌਰ ਤੇ ਸ: ਗੁਰਦੇਵ ਸਿੰਘ ਯਾਦਗਾਰੀ ਵਜ਼ੀਫਾ" ਦਿੱਤਾ ਜਾਂਦਾ ਹੈ, ਸਵੇਰ ਦੀ ਸਭਾ ਵਿੱਚ ਆ ਕੇ ਵੰਡਿਆ ਗਿਆ। ਸੰਸਥਾ ਦੇ ਮੁਖੀ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਵੱਲੋਂ ਆਏ ਹੋਏ ਮੁੱਖ ਮਹਿਮਾਨ ਜਿਨ੍ਹਾਂ ਵਿੱਚ ਦਾਨੀ ਸੱਜਣ ਨਰਿੰਦਰ ਸਿੰਘ ਅਹਮਦਾਬਾਦੀ, ਪਿੰਡ ਦੇ ਸਾਬਕਾ ਸਰਪੰਚ ਗੁਰਦੇਵ ਸਿੰਘ ਪਾਬਲਾ ਸੇਵਾ ਮੁਕਤ ਐਸ.ਡੀ.ਓ ,ਮਨੋਹਰ ਸਿੰਘ ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ, ਗੁਰਮੁਖ ਸਿੰਘ ਸੈਕਟਰੀ ਜੋ ਕਿ ਬਿਜਲੀ ਬੋਰਡ ਤੋਂ ਸੇਵਾ ਹੋਏ ਹਨ ਨੂੰ ਜੀਅ ਆਇਆ ਆਖਿਆ ਗਿਆ। ਦਸਣਯੋਗ ਹੈ ਕਿ ਸੰਸਥਾ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਆਏ ਤਿੰਨੋ ਹੀ ਬੁੱਧੀਜੀਵੀ ਇਸ ਸਕੂਲ ਦੇ ਸਾਬਕਾ ਵਿਦਿਆਰਥੀ ਵੀ ਹਨ। ਸਾਰੇ ਬੁਲਾਰਿਆਂ ਨੇ ਮੰਚ ਤੋਂ ਆਪਣੇ ਵਿਚਾਰਾਂ ਰਾਹੀਂ ਬੱਚਿਆਂ ਨਾਲ ਆਪਣੀ ਜ਼ਿੰਦਗੀ ਦੇ ਤਜਰਬੇ ਸਾਂਝੇ ਕੀਤੇ ਤੇ ਬੱਚਿਆਂ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ।ਦਾਨੀ ਪਰਿਵਾਰ ਵਲੋਂ ਸਕੂਲ ਦੇ ਵਿਦਿਆਰਥੀਆਂ ਜਿਨ੍ਹਾਂ ਵਿਚ ਅੱਠਵੀਂ ਜਮਾਤ ਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਵਿਦਿਆਰਥਣ ਗੁਰਸਿਮਰਨ ਕੌਰ ਨੂੰ ਇੱਕੀ ਸੌ ਰੁਪਏ, ਦਸਵੀਂ ਦੀ ਪਲਕ ਤੇ ਬਾਰਵੀਂ ਜਮਾਤ ਦੀ ਸਾਇੰਸ ਗਰੁੱਪ ਦੀ ਵਿਦਿਆਰਥਣ ਸਨਾ ਤੇ ਆਰਟਸ ਦੀ ਸੋਨੀਆ ਨੂੰ ਪਹਿਲਾ ਸਥਾਨ ਹਾਸਲ ਕਰਨ ਤੇ ਇਕਵੰਜਾ, ਇਕਵੰਜਾ ਸੌ ਰੁਪਏ ਇਨਾਮ ਦੇ ਤੌਰ ਤੇ ਵਜ਼ੀਫ਼ੇ ਵਜੋਂ ਦਿੱਤੇ ਗਏ।ਇਸ ਤੋਂ ਇਲਾਵਾ ਇੱਕ ਲੋੜਵੰਦ ਵਿਦਿਆਰਥਣ ਦਿਲਪ੍ਰੀਤ ਕੌਰ ਨੂੰ ਇਕਵੰਜਾ ਸੌ ਰੁਪਏ ਦਿੱਤੇ ਗਏ।ਸਕੂਲ ਦੀ ਵਾਈਸ ਪ੍ਰਿੰਸੀਪਲ ਗੁਨੀਤ ਵੱਲੋਂ ਵਿਦਿਆਰਥੀਆਂ ਨੂੰ ਉਹਨਾਂ ਦੀ ਕਾਮਯਾਬੀ ਤੇ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆ।ਸੈਕਟਰੀ ਗੁਰਮੁਖ ਸਿੰਘ ਅਤੇ ਸਾਬਕਾ ਸਰਪੰਚ ਗੁਰਦੇਵ ਸਿੰਘ ਪਾਬਲਾ ਨੇ ਕਿਹਾ ਕਿ ਇਹ ਵਜੀਫਾ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਜਾਰੀ ਰਹੇਗਾ ਤੇ ਉਹ ਬੱਚਿਆਂ ਦੀ ਬੇਹਤਰੀ ਅਤੇ ਸਕੂਲ ਨੂੰ ਅੱਗੇ ਲਿਜਾਉਣ ਵਿੱਚ ਹਮੇਸ਼ਾ ਯਤਨ ਕਰਦੇ ਰਹਿਣਗੇ। ਅਖੀਰ ਵਿੱਚ ਸੰਸਥਾ ਦੇ ਮੁਖੀ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਨੇ ਦਾਨੀ ਸੱਜਣਾਂ ਦਾ ਸਨਮਾਨ ਕਰਦੇ ਹੋਏ ਧੰਨਵਾਦ ਕੀਤਾ ਤੇ ਕਿਹਾ ਕਿ ਅਜੋਕੇ ਸਮੇਂ ਵਿੱਚ ਅਜਿਹੇ ਵਿਰਲੇ ਹੀ ਪਰਿਵਾਰ ਨੇ ਜੋ ਆਪਣੇ ਪੁਰਖਿਆਂ ਦੀ ਯਾਦ ਵਿੱਚ ਅਜਿਹਾ ਦਸਵੰਧ ਕੱਢਦੇ ਹਨ। ਪ੍ਰਿੰਸੀਪਲ ਤੇ ਸਟਾਫ ਵਲੋਂ ਬੱਚਿਆਂ ਨੂੰ ਵਧੀਆ ਕਾਰਗੁਜ਼ਾਰੀ ਨਿਭਾਉਣ ਤੇ ਵਧਾਈ ਦਿੱਤੀ।ਇਸ ਮੌਕੇ ਸਕੂਲ ਦਾ ਸਮੁੱਚਾ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।
ਫੋਟੋ :- ਸਸਸਸ ਲੰਗੜੋਆ ਵਿਖੇ ਦਾਨੀ ਸੱਜਣ ਨਰਿੰਦਰ ਸਿੰਘ ਅਹਮਦਾਬਾਦੀ ਵਲੋਂ ਆਪਣੇ ਮਾਤਾ ਪਿਤਾ ਦੀ ਯਾਦ ਵਿੱਚ ਹੁਸ਼ਿਆਰ ਵਿਦਿਆਰਥੀਆਂ ਨੂੰ ਸਾਲਾਨਾ ਵਜ਼ੀਫਾ ਵੰਡਣ ਮੌਕੇ ਤੇ ਨਾਲ ਐਸ.ਐਮ. ਸੀ. ਚੇਅਰਮੈਨ, ਸਾਬਕਾ ਸਰਪੰਚ ਤੇ ਸਕੂਲ ਦਾ ਸਟਾਫ।

ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...

ਜੀ ਆਇਆਂ ਨੂੰ WELCOME