Tuesday, 30 July 2024

'ਏਕ ਪੇੜ ਮਾਂ ਕੇ ਨਾਮ' ਵਿਸ਼ੇ ਤਹਿਤ ਲੰਗੜੋਆ ਸਕੂਲ ਵਿਖੇ ਪੌਦੇ ਲਗਾਏ

 ਨਵਾਂਸ਼ਹਿਰ 30 ਜੁਲਾਈ (ਬਿਊਰੋ ਚੀਫ਼ ) ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੰਗੜੋਆ ਵਿਖੇ ਡਾਕਟਰ ਰਣਜੀਤ ਕੌਰ ਪ੍ਰੋਗਰਾਮ ਅਫਸਰ ਪੰਜਾਬ ਸਟੇਟ ਕੌਂਸਲ ਆਫ ਸਾਇੰਸ ਤੇ ਟੈਕਨੋਲੋਜੀ ਚੰਡੀਗੜ੍ਹ ਵੱਲੋਂ ਵਿਸ਼ੇਸ਼ ਤੌਰ ਤੇ ਪੁੱਜ ਕੇ "ਏਕ ਪੇੜ ਮਾਂ ਕੇ ਨਾਮ" ਵਿਸ਼ੇ ਤਹਿਤ ਬੂਟਾ ਲਗਾਇਆ ਗਿਆ। ਡਾਕਟਰ ਰਣਜੀਤ ਕੌਰ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਰੁੱਖ ਹੀ ਮਨੁੱਖ ਦਾ ਜੀਵਨ ਹਨ, ਉਨ੍ਹਾਂ ਕਿਹਾ ਕਿ ਹਰ ਇੱਕ ਮਨੁੱਖ ਨੂੰ ਆਪਣੀ ਜਿੰਦਗੀ ਵਿੱਚ ਇੱਕ ਰੁੱਖ ਜਰੂਰ ਲਗਾਉਣਾ ਚਾਹੀਦਾ ਹੈ ਤਾਂ ਕਿ ਵੱਧ ਰਹੀ ਗਲੋਬਲ ਵਾਰਨਿੰਗ ਤੇ ਧਰਤੀ ਦੀ ਤਪਸ਼ ਨੂੰ ਰੋਕਿਆ ਜਾ ਸਕੇ। ਇਸ ਮੌਕੇ ਸੰਸਥਾ ਦੇ ਮੁਖੀ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਨੇ ਮੈਡਮ ਰਣਜੀਤ ਕੌਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਤੇ ਕਿਹਾ ਕਿ ਵਾਤਾਵਰਨ ਅਤੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਅਜੋਕੇ ਸਮੇਂ ਵਿੱਚ ਰੁੱਖ ਲਗਾਉਣਾ ਬੇਹੱਦ ਜਰੂਰੀ ਹੈ ਤਾਂ ਕਿ ਸਾਫ ਆਕਸੀਜਨ ਪ੍ਰਾਪਤ ਹੋ ਸਕੇ।ਇਸ ਲਈ ਸਾਨੂੰ ਹਰ ਇੱਕ ਨੂੰ ਆਪਣਾ ਫਰਜ਼ ਸਮਝ ਦੇ ਹੋਏ ਪੌਦਾ ਲਗਾਉਣਾ ਚਾਹੀਦਾ ਹੈ। ਇਸ ਮੌਕੇ ਸਕੂਲ ਦਾ ਸਮੁੱਚਾ ਸਟਾਫ ਹਾਜ਼ਰ ਸੀ।
ਫੋਟੋ :- ਡਾਕਟਰ ਰਣਜੀਤ ਕੌਰ ਪ੍ਰੋਗਰਾਮ ਅਫਸਰ ਪੰਜਾਬ ਸਟੇਟ ਕੌਂਸਲ ਆਫ ਸਾਇੰਸ ਤੇ ਟੈਕਨੋਲੋਜੀ ਲੰਗੜੋਆ ਸਕੂਲ ਵਿਖੇ ਬੂਟਾ ਲਗਾਉਂਦੇ ਹੋਏ।

ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...

ਜੀ ਆਇਆਂ ਨੂੰ WELCOME