Monday, 22 July 2024

ਸੰਦੀਪ ਅਰੋੜਾ ਜਿਲਾ ਪ੍ਰਧਾਨ ਅਤੇ ਗੁਰਮੁੱਖ ਸਿੰਘ ਚਾਹਲ ਜਿਲਾ ਜਨਰਲ ਸਕੱਤਰ ਸਰਬਸੰਮਤੀ ਨਾਲ ਪੰਜਾਬ ਸਟੇਟ ਖਜਾਨਾ ਕਰਮਚਾਰੀ ਐਸੋਸੀਏਸ਼ਨ ਚੁਣੇ ਗਏ

ਸੰਦੀਪ ਅਰੋੜਾ ਜਿਲਾ ਪ੍ਰਧਾਨ  ਅਤੇ ਗੁਰਮੁੱਖ ਸਿੰਘ ਚਾਹਲ ਜਿਲਾ ਜਨਰਲ ਸਕੱਤਰ ਸਰਬਸੰਮਤੀ ਨਾਲ ਪੰਜਾਬ ਸਟੇਟ ਖਜਾਨਾ ਕਰਮਚਾਰੀ ਐਸੋਸੀਏਸ਼ਨ ਚੁਣੇ ਗਏ
ਅੱਜ  ਪੰਜਾਬ ਸਟੇਟ ਖਜਾਨਾ ਕਰਮਚਾਰੀ ਐਸੋਸੀਏਸ਼ਨ ਜਿਲ੍ਹਾ ਇਕਾਈ ਅੰਮ੍ਰਿਤਸਰ ਦੀ ਚੋਣ ਸੰਬੰਧੀ ਮੀਟਿੰਗ ਸ਼੍ਰੀ ਮਨਦੀਪ ਸਿੰਘ ਚੌਹਾਨ ਸੂਬਾ ਐਡੀਸ਼ਨਲ ਜਨਰਲ ਸਕੱਤਰ ਦੀ ਪ੍ਰਧਾਨਗੀ ਹੇਠ  ਜਿਲ੍ਹਾ ਖਜਾਨਾ ਦਫਤਰ ਅੰਮ੍ਰੁਿਤਸਰ ਦੇ ਸਮੁਹ ਸਟਾਫ ਮੈਂਬਰਾਂ ਨਾਲ ਕੀਤੀ ਗਈ , ਜਿਸ ਵਿਚ ਸਰਵਸੰਮਤੀ ਨਾਲ ਸ਼੍ਰੀ ਸੰਦੀਪ ਅਰੋੜਾ ਜੀ ਨੂੰ ਜਿਲ੍ਹਾ ਪ੍ਰਧਾਨ , ਸ਼੍ਰੀ ਗੁਰਮੱਖ ਸਿੰਘ ਚਾਹਲ ਜੀ ਨੂੰ ਜਿਲ੍ਹਾ ਜਨਰਲ ਸਕਤਰ , ਸ਼੍ਰੀ ਤਜਿੰਦਰ ਸਿੰਘ ਛਜਲਵੱਡੀ ਜੀ ਨੂੰ ਜਿਲ੍ਹਾ ਖਜਾਨਚੀ ਅਤੇ ਸ਼੍ਰੀਮਤੀ  ਪ੍ਰੋਮਿਲੀ ਕੁਮਾਰੀ ਜੀ ਨੂੰ ਮਹਿਲਾ ਵਿੰਗ ਦੀ ਪ੍ਰਧਾਨ ਚੁਣਿਆ ਗਿਆ ਹੈ। ਇਸ ਦੇ ਨਾਲ ਬਾਕੀ ਅਹੁਦਿਆਂ ਦੀ ਵੰਡ  ਵੀ ਮੋਕੇ ਤੇ ਹੀ ਯੋਗ ਉਮੀਦਵਾਰਾਂ ਨੂੰ  ਕਰ ਦਿੱਤੀ ਗਈ । ਨਵਨਿਯੁਕਤ ਹੋਏ ਜਿਲ੍ਹਾ ਪ੍ਰਧਾਨ ਅਤੇ ਜਨਰਲ ਸਕੱਤਰ ਵੱਲੋਂ ਇਹ ਵਿਸ਼ਵਾਸ਼ ਦਿਵਾਇਆ ਗਿਆ ਕੇ ਉਹ ਆਪਣਾ ਕੰਮ ਪੁੂਰੀ ਈਮਾਨਦਾਰੀ ਤੇ ਲਗਨ ਨਾਲ ਕਰਨਗੇ ਅਤੇ ਆਪਣੇ ਸਟਾਫ ਦੀ ਹਰ ਕੰਮ ਵਿੱਚ ਪੂਰੀ ਮੱਦਦ ਕਰਨਗੇ, ਨਾਲ ਦੀ ਨਾਲ ਸਟਾਫ ਦੇ ਅੜੇ ਥੁੜੇ ਕੰਮ ਪਹਿਲ ਦੇ ਅਧਾਰ ਤੇ ਕਰਨਗੇ। ਇਸ ਮੌਕੇ ਸਮੂਹ ਸਟਾਫ ਵਲੋਂ ਨਵੀ ਚੁਣੀ ਗਈ ਟੀਮ ਨੂੰ ਵਧਾਈਆਂ ਦਿਤੀਆਂ ਗਈਆਂ ਤੇ ਮੂੰਹ ਮਿੱਠਾ ਕਰਵਾਇਆ ਗਿਆ।

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ

 ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ   ਪਹਿਲਾ ਸਥਾਨ ਪ੍ਰਾਪਤ ਕੀਤਾ  ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...

ਜੀ ਆਇਆਂ ਨੂੰ WELCOME