Sunday, 25 August 2024

ਇੰਜ. ਦਲਜੀਤ ਸਿੰਘ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ, ਪਿੰਡ ਖੋਥੜਾਂ ਦੇ ਸ਼ਮਸ਼ਾਨ ਘਾਟ ਵਿਖੇ ਹੋਇਆ ਸੰਸਕਾਰ

ਇੰਜ. ਦਲਜੀਤ ਸਿੰਘ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ, ਪਿੰਡ ਖੋਥੜਾਂ ਦੇ ਸ਼ਮਸ਼ਾਨ ਘਾਟ ਵਿਖੇ ਹੋਇਆ ਸੰਸਕਾਰ

ਬੰਗਾ 25 ਅਗਸਤ :  ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰਸੱਟ ਢਾਹਾਂ ਕਲੇਰਾਂ ਵਿਖੇ ਪਿਛਲੇ ਦੋ ਦਹਾਕਿਆਂ ਤੋਂ ਇੰਜੀਨੀਅਰ  ਵਿਭਾਗ ਵਿਚ ਸੇਵਾ ਨਿਭਾ ਰਹੇ  ਇੰਜ. ਦਲਜੀਤ ਸਿੰਘ ਬੋਇਲ ਜੋ ਦਿਲ ਦੀ ਬਿਮਾਰੀ ਕਾਰਨ ਬੀਤੇ ਕੱਲ੍ਹ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦਾ ਅੰਤਿਮ ਸੰਸਕਾਰ ਅੱਜ ਦੁਪਿਹਰ ਉਹਨਾਂ ਦੇ ਜੱਦੀ ਪਿੰਡ ਖੋਥੜਾਂ ਵਿਖੇ ਕੀਤਾ ਗਿਆ । ਉਹਨਾਂ ਦੇ 12 ਸਾਲ ਦੇ ਸਪੁੱਤਰ ਪ੍ਰਭਸਾਹਿਬ ਸਿੰਘ ਬੋਇਲ ਨੇ ਚਿਤਾ ਨੂੰ ਅਗਨੀ ਭੇਟ ਕੀਤੀ । ਇਸ ਮੌਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਦੋਸਤਾਂ ਮਿੱਤਰਾਂ ਨੇ ਹੰਝੂ ਭਰੀਆਂ ਅੱਖਾਂ ਨਾਲ ਇੰਜ. ਦਲਜੀਤ ਸਿੰਘ ਬੋਇਲ ਨੂੰ ਅੰਤਿਮ ਵਿਦਾਇਗੀ ਦਿੱਤੀ। ਅੰਤਿਮ ਸੰਸਕਾਰ ਮੌਕੇ ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰਸੱਟ ਢਾਹਾਂ ਕਲੇਰਾਂ, ਜਥੇਦਾਰ ਸੰਤੋਖ ਸਿੰਘ ਖੋਥੜਾਂ, ਇੰਦਰਜੀਤ ਸਿੰਘ ਬੌਬੀ ਪ੍ਰਧਾਨ ਗੁ: ਬਾਬਾ ਸ਼ਹੀਦਾ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ ਢਾਹਾਂ ਕਲੇਰਾਂ,  ਸੁਰਜੀਤ ਸਿੰਘ ਬਾਬਾ, ਕੁਲਵਿੰਦਰ ਸਿੰਘ, ਮੱਖਣ ਸਿੰਘ ਐਨ ਆਰ ਆਈ, ਉਂਕਾਰ ਸਿੰਘ ਬੋਇਲ, ਇੰਜੀਨੀਅਰ ਭੁਪਿੰਦਰ ਸਿੰਘ, ਬਲਬੀਰ ਸਿੰਘ ਗੁਣਾਚੌਰ, ਰਣਜੀਤ ਸਿੰਘ ਮਾਨ, ਨੀਲ ਕੁਮਾਰ, ਸੁਰਜੀਤ ਕੁਮਾਰ, ਸ਼ੁਰੇਸ਼ ਕੁਮਾਰ, ਬਲਜੀਤ ਸਿੰਘ ਬਾਹੜੋਵਾਲ ਅਤੇ ਇਲਾਕੇ ਦੀਆਂ ਧਾਰਮਿਕ, ਸਮਾਜਿਕ ਅਤੇ ਸਿਆਸੀ ਸ਼ਖਸ਼ੀਅਤਾਂ ਵੀ ਪੁੱਜੀਆਂ ਸਨ। ਉਹਨਾਂ ਬੋਇਲ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ । ਵਰਨਯੋਗ ਹੈ ਕਿ ਇੰਜ. ਦਲਜੀਤ ਸਿੰਘ ਬੋਇਲ 53 ਸਾਲ ਦੇ ਸਨ ਅਤੇ ਆਪਣੇ ਪਿੱਛੇ ਬੇਟੀ ਜੈਸਮੀਨ ਕੌਰ ਬੋਇਲ, ਬੇਟਾ ਪ੍ਰਭਸਾਹਿਬ ਸਿੰਘ ਬੋਇਲ ਅਤੇ ਪਤਨੀ ਰਵਿੰਦਰ ਕੌਰ ਛੱਡ ਗਏ ਹਨ ।  

ਫੋਟੋ ਕੈਪਸ਼ਨ :   ਇੰਜੀਨੀਅਰ ਦਲਜੀਤ ਸਿੰਘ ਦੇ ਅੰਤਿੰਮ ਸੰਸਕਾਰ ਮੌਕੇ ਚਿਤਾ ਨੂੰ ਅਗਨੀ ਭੇਟ ਕਰਦੇ ਹੋਏ ਉਹਨਾਂ ਦਾ ਸਪੁੱਤਰ ਪ੍ਰਭਸਾਹਿਬ  ਸਿੰਘ ਬੋਇਲ (ਇਨਸੈੱਟ : ਸਵ. ਦਲਜੀਤ ਸਿੰਘ ਦੀ ਫਾਇਲ ਫੋਟੋ)

ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...

ਜੀ ਆਇਆਂ ਨੂੰ WELCOME