Friday, 9 August 2024

ਜੇ ਐਸ ਐਫ ਐਚ ਖਾਲਸਾ ਸੀਨੀਅਰ ਸਕੂਲ ਨਵਾਂਸ਼ਹਿਰ ਵਿਖੇ ਬੈਡਮਿੰਟਨ ਤੇ ਰੱਸਾ ਕੱਸੀ ਦੇ ਮੁਕਾਬਲੇ ਕਰਵਾਏ ਗਏ

 
ਨਵਾਂਸ਼ਹਿਰ, 9 ਅਗਸਤ ਜੇ ਐਸ ਐਫ ਐਚ ਖਾਲਸਾ ਸੀਨੀਅਰ ਸਕੂਲ ਨਵਾਂ ਸ਼ਹਿਰ ਵਿਖੇ ਅੱਜ ਜੋਨ ਨੰਬਰ 6 ਦੇ ਟੂਰਨਾਮੈਂਟ ਦੌਰਾਨ ਬੈਡਮਿੰਟਨ ਤੇ ਰੱਸਾ ਕੱਸੀ ਦੇ ਦਿਲਚਸਪ ਮੁਕਾਬਲੇ ਕਰਵਾਏ ਗਏ। ਬੈਡਮਿੰਟਨ ਦੀਆਂ ਜੇਤੂ ਟੀਮਾਂ ਜਿਨ੍ਹਾਂ ਵਿੱਚ 14 ਸਾਲਾਂ ਲੜਕੀਆਂ ਸਕੂਲ ਆਫ ਐਮੀਨੈਂਸ ਨੇ ਪਹਿਲਾ ਸਥਾਨ ਅਤੇ ਸਰਕਾਰੀ ਹਾਈ ਸਕੂਲ ਅਲਾਚੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਇਸੇ ਤਰ੍ਹਾਂ 17 ਸਾਲਾ ਲੜਕੀਆਂ ਦੇ ਉਮਰ ਵਰਗ ਵਿੱਚ ਸਕੂਲ ਆਫ ਐਮੀਨੈਂਸ ਨਵਾਂ ਸ਼ਹਿਰ ਪਹਿਲੇ ਸਥਾਨ ਦੂਸਰਾ ਸਥਾਨ ਜੇ.ਐਸ.ਐਫ. ਐਚ. ਖਾਲਸਾ ਸਕੂਲ ਨੇ ਪ੍ਰਾਪਤ ਕੀਤਾ। ਇਸੇ ਤਰ੍ਹਾਂ 19 ਸਾਲਾ ਲੜਕੀਆਂ ਵਿਚ ਦੋਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਨਵਾਂ ਸ਼ਹਿਰ ਪਹਿਲੇ ਸਥਾਨ ਤੇ ਅਤੇ ਦੁਆਬਾ ਸਿੱਖ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਦੀ ਟੀਮ ਦੂਸਰੇ ਨੰਬਰ ਤੇ ਰਹੀ। ਬੈਡਮਿੰਟਨ ਟੂਰਨਾਮੈਂਟ ਲੜਕਿਆਂ ਦੇ ਮੁਕਾਬਲੇ ਵਿੱਚ 14 ਸਾਲਾ ਲੜਕੇ ਸਰਕਾਰੀ ਹਾਈ ਸਕੂਲ ਅਲਾਚੌਰ ਪਹਿਲੇ ਨੰਬਰ ਤੇ ਰਹੀ ਅਤੇ ਸਕੂਲ ਆਫ ਐਮੀਂਨੈਂਸ ਦੀ ਟੀਮ  ਦੂਸਰੇ ਨੰਬਰ ਤੇ ਰਹੀ, ਬੈਡਮਿੰਟਨ 17 ਸਾਲਾ ਉਮਰ ਵਰਗ ਦੇ ਦੋਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਪਹਿਲੇ ਅਤੇ ਸਰਕਾਰੀ ਹਾਈ ਸਕੂਲ ਅਲਾਚੌਰ ਦੂਸਰੇ ਸਥਾਨ ਤੇ ਰਹੇ। 19 ਸਾਲਾ ਉਮਰ ਵਰਗ ਵਿੱਚ ਪਹਿਲਾ ਦੋਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਨੇ ਤੇ ਦੂਜਾ ਸਥਾਨ ਸਕੂਲ ਆਫ ਐਮੀਨੈਂਸ ਨੇ ਪ੍ਰਾਪਤ ਕੀਤਾ। ਇਸੇ ਤਰ੍ਹਾਂ ਰੱਸਾ ਕੱਸੀ ਦੇ ਮੁਕਾਬਿਆਂ ਵਿੱਚ ਖਾਲਸਾ ਸਕੂਲ ਤੇ ਲੰਗੜੋਆ ਦੀ ਹਰੀ ਝੰਡੀ ਰਹੀ।‌ ਰੱਸਾ ਕੱਸੀ ਵਿਚ ਅੰਡਰ 14 ਲੜਕੀਆਂ ਪਹਿਲਾ ਸਥਾਨ ਸਸਸ. ਸਕੂਲ ਲੰਗੜੋਆ ,ਦੂਜਾ ਸਥਾਨ: ਸ. ਹ. ਸਕੂਲ ਮਹਾਲੋਂ, ਅੰਡਰ 17 ਲੜਕੀਆਂ , ਪਹਿਲਾ ਸਥਾਨ: ਸਸ. ਸਕੂਲ ਕਰੀਹਾ , ਦੂਜਾ ਸਥਾਨ: ਸ. ਹ. ਸਕੂਲ ਮਹਾਲੋਂ ਨੇ ਹਾਸਲ ਕੀਤਾ ਰੱਸਾ ਕੱਸੀ ਅੰਡਰ 14 ਲੜਕੇ ਪਹਿਲਾ ਸਥਾਨ: ਜੇ. ਐੱਸ. ਐੱਫ. ਐੱਚ. ਖਾਲਸਾ ਸੀ. ਸੈ. ਸਕੂਲ ਦੂਜਾ ਸਥਾਨ ਸਕੂਲ ਆਫ ਐਮੀਂਨੈਂਸ ਨਵਾਂਸ਼ਹਿਰ ,ਅੰਡਰ 17 ਲੜਕੇ  : ਪਹਿਲਾ ਸਥਾਨ: ਜੇ. ਐੱਸ. ਐੱਫ. ਐੱਚ. ਖਾਲਸਾ ਸੀ. ਸੈ. ਸਕੂਲ ਨਵਾਂਸ਼ਹਿਰ ਦੂਜਾ ਸਥਾਨ: ਸਸਸ. ਸਕੂਲ ਲੰਗੜੋਆ,ਅੰਡਰ 19 ਲੜਕੇ  : ਪਹਿਲਾ ਸਥਾਨ: ਜੇ. ਐੱਸ. ਐੱਫ. ਐੱਚ. ਖਾਲਸਾ ਸੀ. ਸੈ. ਸਕੂਲ ਨਵਾਂਸ਼ਹਿਰ  : ਦੂਜਾ ਸਥਾਨ:ਸ. ਸੀ. ਸੈ. ਸਕੂਲ ਲੰਗੜੋਆ ਨੇ ਹਾਸਲ ਕੀਤਾ। ਜੋਨਲ ਟੂਰਨਾਮੈਂਟ ਕਮੇਟੀ ਨੇ ਸਮੂਹ ਜੇਤੂ ਟੀਮਾਂ ਨੂੰ ਵਧਾਈ ਦਿੱਤੀ। 
          ਇਸ ਮੌਕੇ ਜੋਨਲ ਕਮੇਟੀ ਦੇ ਪ੍ਰਧਾਨ ਪ੍ਰਿੰਸੀਪਲ ਦਲਜੀਤ ਸਿੰਘ ਬੋਲਾ ਤੋਂ ਇਲਾਵਾ ਅਮਰਜੀਤ ਸਿੰਘ ਮੂਸਾਪੁਰ, ਮਨਜੀਤ ਸਿੰਘ ਡੀ ਪੀ ਈ, ਸੰਜੀਵ ਕੁਮਾਰ ਡੀ ਪੀ ਈ, ਹਰਿੰਦਰ ਸਿੰਘ ਸਸਸਸ ਲੰਗੜੋਆ, ਕੁਲਵਿੰਦਰ ਕੌਰ ਲੈਕਚਰਾਰ, ਬਲਦੇਵ ਰਾਜ, ਪ੍ਰਿੰਸੀਪਲ ਰਾਜਿੰਦਰ ਸਿੰਘ ਗਿੱਲ, ਜਸਕਰਨ ਸਿੰਘ, ਸੁਸ਼ੀਲ ਕੁਮਾਰ ਲੰਗੜੋਆ, ਮਹਿੰਦਰ ਸਿੰਘ ਦੋਆਬਾ ਸਕੂਲ, ਅਮਰਜੀਤ ਮਹਾਲੋਂ, ਅਮਨਦੀਪ ਸਿੰਘ ਭੀਣ, ਕਰਨ ਤਿਵਾੜੀ ਜੇਠੂਮਜਾਰਾ, ਕੁਲਵਿੰਦਰ ਕੌਰ, ਗੁਰਚਰਨਜੀਤ ਕੌਰ, ਬਲਵੀਰ ਕੌਰ, ਮਿਸ ਕੰਚਨ, ਮਿਸ ਪੂਜਾ, ਸੁਖਵਿੰਦਰ ਲਾਲ ਲੰਗੜੋਆ, ਨੀਰਜ ਬਾਲੀ ਲੰਗੜੋਆ, ਇੰਦਰਜੀਤ, ਹਰਜੀਤ ਸਿੰਘ, ਰੋਹਿਤ ਚੌਹਾਨ  ਆਦਿ ਹਾਜ਼ਰ ਸਨ।

ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...

ਜੀ ਆਇਆਂ ਨੂੰ WELCOME