Thursday, 8 August 2024

ਪਟਵਾਰੀ ਉਮੀਦਵਾਰ ਜੀਵਨ ਸ਼ਰਮਾ ਤੇ ਭਗਵੰਤ ਸਿੰਘ ਬਣੇ ਸਬ-ਇੰਸਪੈਕਟਰ

ਪਟਵਾਰੀ ਉਮੀਦਵਾਰ ਜੀਵਨ ਸ਼ਰਮਾ ਤੇ ਭਗਵੰਤ ਸਿੰਘ ਬਣੇ ਸਬ-ਇੰਸਪੈਕਟਰ

ਹੁਸ਼ਿਆਰਪੁਰ, 8 ਅਗਸਤ :ਪਟਵਾਰ ਟ੍ਰੇਨਿੰਗ ਸਕੂਲ ਹੁਸ਼ਿਆਰਪੁਰ ਅਧੀਨ ਅਕਤੂਬਰ 2023 ਤੋਂ ਟ੍ਰੇਨਿੰਗ ਪ੍ਰਾਪਤ ਕਰ ਰਹੇ ਪਟਵਾਰੀ ਉਮੀਦਵਾਰ  ਜੀਵਨ ਸ਼ਰਮਾ ਅਤੇ ਭਗਵੰਤ ਸਿੰਘ ਪੰਜਾਬ ਪੁਲਿਸ ਵਿਚ ਸਬ-ਇੰਸਪੈਕਟਰ ਵਜੋ ਚੁਣੇ ਗਏ ਹਨ। ਜੀਵਨ ਸ਼ਰਮਾ ਨੂੰ ਜ਼ਿਲ੍ਹਾ ਅੰਮ੍ਰਿਤਸਰ ਅਲਾਟ ਹੋਇਆ ਹੈ ਅਤੇ ਭਗਵੰਤ ਸਿੰਘ ਨੂੰ ਜ਼ਿਲ੍ਹਾ ਪਠਾਨਕੋਟ ਅਲਾਟ ਹੋਇਆ ਹੈ। ਇਹ ਦੋਵੇਂ ਪਟਵਾਰੀ ਉਮੀਦਵਾਰ ਸਾਬਕਾ ਫ਼ੌਜੀ ਹਨ। ਪਟਵਾਰ ਟ੍ਰੇਨਿੰਗ ਸਕੂਲ ਦੇ ਪਟਵਾਰੀ ਉਮੀਦਵਾਰਾਂ ਵੱਲੋਂ ਅੱਜ ਵਿਦਾਇਗੀ ਪਾਰਟੀ ਆਯੋਜਿਤ ਕੀਤੀ ਗਈ, ਜਿਸ ਦੀ ਪ੍ਰਧਾਨਗੀ ਜ਼ਿਲ੍ਹਾ ਮਾਲ ਅਫ਼ਸਰ ਹੁਸ਼ਿਆਰਪੁਰ ਅਰਵਿੰਦ ਪ੍ਰਕਾਸ਼ ਵਰਮਾ ਵੱਲੋਂ ਕੀਤੀ ਗਈ। ਉਨ੍ਹਾਂ ਆਪਣੇ ਸੰਬੋਧਨ ਵਿਚ ਸਬ-ਇੰਸਪੈਕਟਰ ਵਜੋਂ ਚੁਣੇ ਗਏ ਦੋਵੇ ਉਮੀਦਵਾਰਾਂ ਨੂੰ ਸਨਮਾਨਿਤ ਕੀਤਾ ਅਤੇ ਆਪਣੀ ਨਵੀਂ ਨਿਯੁਕਤੀ ਦੀ ਸੇਵਾ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਨਿਭਾਉਣ ਲਈ ਆਖਿਆ।
ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਰਾਕੇਸ਼ ਪਾਲ ਮਿਨਹਾਸ ਨੇ ਜ਼ਿਲ੍ਹਾ ਮਾਲ ਅਫ਼ਸਰ ਦਾ ਇਸ ਮੌਕੇ ਪਹੁੰਚਣ 'ਤੇ ਧੰਨਵਾਦ ਕੀਤਾ ਅਤੇ ਦੱਸਿਆ ਕਿ ਜੀਵਨ ਸ਼ਰਮਾ ਅਤੇ ਭਗਵੰਤ ਸਿੰਘ ਦੋਵੇਂ ਪਟਵਾਰੀ ਉਮੀਦਵਾਰ ਬਹੁਤ ਹੀ ਸਿਆਣੇ, ਸਮੇਂ ਦੇ ਪਾਬੰਦ ਅਤੇ ਹੁਸ਼ਿਆਰ ਉਮੀਦਵਾਰ ਹਨ। ਸਾਬਕਾ ਜ਼ਿਲ੍ਹਾ ਮਾਲ ਅਫ਼ਸਰ ਨੇ ਸੰਬੋਧਨ ਕਰਦੇ ਹੋਏ ਪਟਵਾਰੀ ਉਮੀਦਵਾਰਾਂ ਨੂੰ ਆਪਣੀ ਟ੍ਰੇਨਿੰਗ ਪੂਰੀ ਇਮਾਨਦਾਰੀ ਅਤੇ ਸਖ਼ਤ ਮਿਹਨਤ ਨਾਲ ਮੁਕੰਮਲ ਕਰਨ ਲਈ ਪ੍ਰੇਰਿਆ। ਇਸ ਸਮਾਗਮ ਸਮੇਂ ਕਾਨੂੰਗੋ ਟੀਚਰ ਗਣੇਸ਼ ਕੁਮਾਰ, ਪਰਮਜੀਤ ਸਿੰਘ ਅਤੇ ਵਰਿੰਦਰ ਕੁਮਾਰ ਵੀ ਹਾਜ਼ਰ ਸਨ।

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ

 ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ   ਪਹਿਲਾ ਸਥਾਨ ਪ੍ਰਾਪਤ ਕੀਤਾ  ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...

ਜੀ ਆਇਆਂ ਨੂੰ WELCOME