Sunday, 25 August 2024

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋ ਸ੍ਰੀ ਨਾਵ ਕੰਵਲ ਰਾਜਾ ਸਾਹਿਬ, ਬਿਰਧ ਆਸ਼ਰਮ ਫਤੋਆਣਾ ਸਾਹਿਬ, ਪਿੰਡ ਭਰੋਮਜਾਰਾ ਵਿਖੇ ਮਨਾਇਆ ਗਿਆ ਅੰਤਰਰਾਸ਼ਟਰੀ ਸੀਨੀਅਰ ਸਿਟੀਜ਼ਨ ਦਿਵਸ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋ ਸ੍ਰੀ ਨਾਵ ਕੰਵਲ ਰਾਜਾ ਸਾਹਿਬ, ਬਿਰਧ ਆਸ਼ਰਮ ਫਤੋਆਣਾ ਸਾਹਿਬ, ਪਿੰਡ ਭਰੋਮਜਾਰਾ ਵਿਖੇ ਮਨਾਇਆ ਗਿਆ ਅੰਤਰਰਾਸ਼ਟਰੀ ਸੀਨੀਅਰ ਸਿਟੀਜ਼ਨ ਦਿਵਸ
ਨਵਾਂਸ਼ਹਿਰ, 23 ਅਗਸਤ :-ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ.ਨਗਰ ਅਤੇ ਜਿਲ੍ਹਾ ਅਤੇ ਸੈਸ਼ਨ ਜੱਜ, ਸ਼ਹੀਦ ਭਗਤ ਸਿੰਘ ਨਗਰ ਸ੍ਰੀਮਤੀ ਪ੍ਰਿਆ ਸੂਦ ਜੀਆਂ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ.ਭ.ਸ ਨਗਰ ਵੱਲੋ ਸ੍ਰੀ ਨਾਵ ਕੰਵਲ ਰਾਜਾ ਸਾਹਿਬ, ਬਿਰਧ ਆਸ਼ਰਮ ਫਤੋਆਣਾ ਸਾਹਿਬ, ਪਿੰਡ ਭਰੋਮਜਾਰਾ ਵਿਖੇ ਰਹਿ ਰਹੇ ਬਜ਼ੁਰਗਾਂ ਨਾਲ ਅੰਤਰਰਾਸ਼ਟਰੀ ਸੀਨੀਅਰ ਸੀਟੀਜਨ ਦਿਵਸ ਮਨਾਇਆ ਗਿਆ। ਇਸ ਮੌਕੇ  ਦਫਤਰ ਵੱਲੋ ਬਜ਼ੁਰਗਾਂ ਨੂੰ ਫਲ ਫਰੂਟ ਵੀ ਵੰਡੇ ਗਏ।  
  ਇਸ ਮੌਕੇ ਤੇ ਸਿਵਲ ਜੱਜ (ਸੀਨੀਅਰ ਡੀਵੀਜ਼ਨ)/ ਸੀ.ਜੇ.ਐਮ-ਕਮ- ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ.ਭ.ਸ ਨਗਰ ਡਾ. ਅਮਨਦੀਪ  ਵੱਲੋਂ  ਬਜ਼ੁਰਗਾਂ ਨਾਲ ਗੱਲਬਾਤ ਕੀਤੀ ਅਤੇ  ਉਹਨਾਂ ਦੀਆ ਸਮੱਸਿਆਵਾਂ ਸੁਣੀਆ ਗਈਆ। ਇਸ ਤੋਂ ਇਲਾਵਾ ਸੀਨੀਅਰ ਸੀਟੀਜ਼ਨ ਐਕਟ ਤਹਿਤ ਉਹਨਾਂ ਦੇ ਹੱਕਾਂ ਬਾਰੇ ਜਾਣੂ ਕਰਵਾਇਆ ਗਿਆ। ਇਸ  ਤੋ ਇਲਾਵਾ ਸਿਵਲ ਜੱਜ (ਸੀਨੀਅਰ ਡੀਵੀਜ਼ਨ)/ ਸੀ.ਜੇ.ਐਮ-ਕਮ- ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ.ਭ.ਸ ਨਗਰ ਡਾ. ਅਮਨਦੀਪ ਜੀਆਂ ਵੱਲੋ  ਬਜ਼ੁਰਗਾਂ  ਨੂੰ ਆਧਾਰ ਕਾਰਡ, ਬੁਢਾਪਾ ਪੈਨਸ਼ਨ ਅਤੇ ਹੋਰਨਾਂ ਮੁਸ਼ਕਲਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ। ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਮੁਫਤ ਕਾਨੂੰਨੀ ਸਹਾਇਤਾ ਦੀ ਜ਼ਰੂਰਤ ਪੈਦੀ ਹੈ ਤਾਂ ਉਹ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ,  ਸ.ਭ.ਸ ਨਗਰ ਦੇ ਦਫਤਰ ਦੇ  ਨੰਬਰ 01823- 223511 ਤੇ ਕਾਲ ਕਰਕੇ ਮੁਫਤ ਕਾਨੂੰਨੀ ਸਹਾਇਤਾ ਦੀ ਜਾਣਕਾਰੀ ਲੈ ਸਕਦਾ ਹੈ। ਇਸ ਮੌਕੇ ਸ੍ਰੀ ਨਾਵ ਕੰਵਲ ਰਾਜਾ ਸਾਹਿਬ, ਬਿਰਧ ਆਸ਼ਰਮ ਫਤੋਆਣਾ ਸਾਹਿਬ, ਪਿੰਡ ਭਰੋਮਜਾਰਾ ਦੇ ਮੁੱਖ ਸੇਵਾਦਾਰ ਬਾਬਾ ਬਲਵੰਤ ਸਿੰਘ ਅਤੇ ਹੋਰ ਸੇਵਾਦਾਰ ਹਾਜ਼ਰ ਸਨ।

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ

 ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ   ਪਹਿਲਾ ਸਥਾਨ ਪ੍ਰਾਪਤ ਕੀਤਾ  ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...

ਜੀ ਆਇਆਂ ਨੂੰ WELCOME