Sunday, 14 December 2025

ਸਾਬਕਾ ਸੈਨਿਕਾਂ ਤੇ ਸ਼ਹੀਦ ਪਰਿਵਾਰਾਂ ਦਾ ਸਨਮਾਨ ਇੱਕ ਵਧੀਆ ਉਪਰਾਲਾ

ਸਾਬਕਾ ਸੈਨਿਕਾਂ ਤੇ ਸ਼ਹੀਦ ਪਰਿਵਾਰਾਂ ਦਾ ਸਨਮਾਨ ਇੱਕ ਵਧੀਆ ਉਪਰਾਲਾ
ਜਲੰਧਰ (ਜਸਬੀਰ ਸਿੰਘ ਸੰਧੂ) ਡਾਕਟਰ ਸੁਰਜੀਤ ਲਾਲ ਸਹੋਤਾ ਸੈਕਟਰੀ ਰੈਡ ਕਰਾਸ ਭਵਨ ਜਲੰਧਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ੍ਰੀ ਸੁਰਿੰਦਰ ਅਗਰਵਾਲ ਪ੍ਰਧਾਨ ਅਖਲ ਭਾਰਤੀਏ ਅਗਰਵਾਲ ਸੰਮੇਲਨ ਪੰਜਾਬ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨਾਂ ਨੇ ਸਾਬਕਾ ਸੈਨਿਕਾਂ ਦੇ ਨਾਲ ਨਾਲ ਸ਼ਹੀਦ ਪਰਿਵਾਰਾਂ ਨੂੰ ਸਨਮਾਨ ਦਿੱਤਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਮਾਂਡਰ ਬਲਵਿੰਦਰ ਸਿੰਘ ਵਿਰਕ, ਕੈਪਟਨ ਗੁਰਮੇਲ ਸਿੰਘ ,  ਕਰਨਲ ਮਨਮੋਹਨ ਸਿੰਘ ਅਤੇ ਲਾਇਸ ਨਾਇਕ ਚਮਨ ਲਾਲ ਜੀ ਵੱਲੋਂ ਕੀਤਾ ਗਿਆ। ਸ਼ਹੀਦ ਪਰਿਵਾਰਾਂ ਅਤੇ ਸਾਬਕਾ ਸੈਨਿਕਾਂ ਦਾ ਸਨਮਾਨ ਸਮਾਰੋਹ ਰੈਡ ਕਰਾਸ ਭਵਨ ਜਲੰਧਰ ਵਿਖੇ ਕਰਵਾਇਆ ਗਿਆ। ਇਸ ਵਿੱਚ ਪੰਜ ਜਿਲਿਆਂ , ਜਲੰਧਰ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ, ਕਪੂਰਥਲਾ ਅਤੇ ਲੁਧਿਆਣਾ ਦੇ ਸਾਬਕਾ ਸੈਨਿਕਾਂ ਅਤੇ ਸ਼ਹੀਦ ਪਰਿਵਾਰਾਂ ਨੇ ਸ਼ਿਰਕਤ ਕੀਤੀ। ਸਿਵਲੀਅਨ ਹੋਣ ਦੇ ਨਾਤੇ ਇਹ ਸਨਮਾਨ ਸਮਾਰੋਹ ਇਕ ਵਿਲੱਖਣ ਸੋਚ ਦਾ ਨਤੀਜਾ ਹੈ। ਇਸ ਸਮਾਗਮ ਸਮੇਂ ਸ੍ਰੀ ਸੁਰਿੰਦਰ ਅਗਰਵਾਲ ਜੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਸੇ ਤਰਹਾਂ ਬਾਕੀ ਜਿਲਿਆਂ ਵਿੱਚ ਸਨਮਾਨ ਸਮਾਰੋਹ ਕੀਤੇ ਜਾਣਗੇ ਜਿਸ ਵਿੱਚ ਬਾਕੀ ਰਹਿੰਦੇ ਜਿਲਿਆਂ ਦੇ ਸਬਾਕਾ ਸੈਨਿਕਾ ਅਤੇ ਸ਼ਹੀਦ ਪਰਿਵਾਰਾਂ ਨੂੰ  ਸ਼ਾਮਿਲ ਕੀਤਾ ਜਾਵੇਗਾ। ਆਪਣੇ ਸੰਬੋਧਨ ਵਿੱਚ ਉਨਾਂ ਨੇ ਇਹ ਵੀ ਕਿਹਾ ਕਿ ਸਾਬਕਾ ਸੈਨਿਕ ਅਤੇ ਸ਼ਹੀਦ ਪਰਿਵਾਰ ਮੇਰੇ ਲਈ ਬਹੁਤ ਸਤਿਕਾਰਤ ਹਨ ।

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ

 ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ   ਪਹਿਲਾ ਸਥਾਨ ਪ੍ਰਾਪਤ ਕੀਤਾ  ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...

ਜੀ ਆਇਆਂ ਨੂੰ WELCOME