Friday, 12 December 2025

ਸਿੱਖਿਆ ਵਿਭਾਗ ਵਿੱਚ ਸਭ ਤੋਂ ਵੱਧ ਪ੍ਰਵਾਨਿਤ ਕਿਤਾਬਾਂ ਵਾਲਾ ਲੇਖਕ ਹੋਣ ਦਾ ਪੰਜਾਬ ਦਾ ਮਾਣ ਬਣਿਆ ਡਾਕਟਰ ਕਲਸੀ

ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਵਿਦਵਾਨ ਲੇਖਕ ਡਾ. ਪਰਮਜੀਤ ਸਿੰਘ ਕਲਸੀ ਦੀਆਂ 29 ਕਿਤਾਬਾਂ ਪੰਜਾਬ ਦੀਆਂ ਵਿੱਦਿਅਕ ਸੰਸਥਾਵਾਂ ਦੀਆਂ ਲਾਇਬ੍ਰੇਰੀਆਂ ਲਈ ਪ੍ਰਵਾਨ ਕੀਤੀਆਂ ਗਈਆਂ 

 ਬਟਾਲਾ/ਗੁਰਦਾਸਪੁਰ 13 ਦਸੰਬਰ (ਪ੍ਰਸ਼ੋਤਮ ਲਾਲ ਦੜੋਚ) ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਗਠਿਤ ਕੀਤੀ ਗਈ ਰਾਜ ਪੱਧਰੀ ਮਹਰਾਂ ਦੀ ਕਮੇਟੀ ਵੱਲੋਂ ਵਿਭਾਗ ਦੇ ਪੱਤਰ ਨੰਬਰ 1909360 ਮਿਤੀ 3 ਦਸੰਬਰ, 2025 ਅਨੁਸਾਰ ਪੰਜਾਬ ਦੇ ਵਿਦਵਾਨ ਲੇਖਕ, ਪ੍ਰਬੁੱਧ ਆਲੋਚਕ, ਭਾਸ਼ਾ ਵਿਗਿਆਨੀ, ਉੱਘੇ ਸਿੱਖਿਆ ਸ਼ਾਸਤਰੀ ਅਤੇ ਗੁਰਦਾਸਪੁਰ ਤੇ ਅੰਮ੍ਰਿਤਸਰ ਦੇ ਜ਼ਿਲ੍ਹਾ ਭਾਸ਼ਾ ਅਫ਼ਸਰ (ਸਾਬਕਾ) ਡਾ. ਪਰਮਜੀਤ ਸਿੰਘ ਕਲਸੀ (ਸਟੇਟ ਤੇ ਨੈਸ਼ਨਲ ਅਵਾਰਡੀ) ਦੀਆਂ 29 ਕਿਤਾਬਾਂ ਪੰਜਾਬ ਦੀ ਵਿੱਦਿਅਕ ਸੰਸਥਾਵਾਂ ਦੀਆਂ ਲਾਇਬ੍ਰੇਰੀਆਂ ਵਿੱਚ ਰੱਖਣ ਲਈ ਪ੍ਰਵਾਨਿਤ ਕੀਤੀਆਂ ਗਈਆਂ ਹਨ। ਡਾਕਟਰ ਪਰਮਜੀਤ ਸਿੰਘ ਕਲਸੀ ਅਜਿਹਾ ਵਿਦਵਾਨ ਲੇਖਕ ਹੈ, ਜਿਸ ਨੇ ਕਹਾਣੀਆਂ (1 ਸੰਗ੍ਰਹਿ), ਨਾਟਕ (1 ਸੰਗ੍ਰਹਿ), ਆਲੋਚਨਾ (3 ਸੰਗ੍ਰਹਿ), ਬਾਲ-ਕਾਵਿ, ਬਾਲ-ਨਾਟਕ, ਬਾਲ-ਕਥਾ (ਬਾਲ ਸਾਹਿਤ 16 ਸੰਗ੍ਰਹਿ), ਸੰਪਾਦਨਾ (17 ਸੰਗ੍ਰਹਿ), ਖੋਜ-ਲੇਖਾਂ, ਭਾਸ਼ਾ-ਵਿਗਿਆਨ (1 ਸੰਗ੍ਰਹਿ), ਗਿਆਨਾਵਲੀਆਂ (4 ਸੰਗ੍ਰਹਿ), ਚਿਹਨ-ਵਿਗਿਆਨ ਨਾਲ ਸੰਬੰਧਿਤ 45 ਕਿਤਾਬਾਂ ਰਚੀਆਂ ਹਨ। ਇਸ ਤੋਂ ਇਲਾਵਾ 3 ਕਿਤਾਬਾਂ ਡਾਕਟਰ ਕਲਸੀ ਦੀ ਸਾਹਿਤ ਸਿਰਜਣਾ ਤੇ ਖੋਜ-ਕਾਰਜ ਉੱਤੇ ਪੰਜਾਬੀ ਦੇ ਹੋਰ ਵਿਦਵਾਨ ਲੇਖਕਾਂ ਵੱਲੋਂ ਸੰਪਾਦਿਤ ਕੀਤੀਆਂ ਗਈਆਂ ਹਨ ਅਤੇ ਸਕੂਲ ਸਿੱਖਿਆ ਵਿਭਾਗ ਨਾਲ ਸਬੰਧਿਤ ਦੋ ਅਧਿਆਪਕ ਸਿਖਲਾਈ ਮਡਿਊਲ ਵੀ ਲਿਖੇ ਹਨ। ਇਹ ਜ਼ਿਕਰਯੋਗ ਹੈ ਕਿ ਡਾਕਟਰ ਪਰਮਜੀਤ ਸਿੰਘ ਕਲਸੀ ਦੀਆਂ ਦੋ ਕਹਾਣੀਆਂ 'ਕਪੁੱਤਾਂ ਨਾਲੋਂ ਤਾਂ ਨੂੰਹਾਂ ਚੰਗੀਆਂ' ਅਤੇ 'ਪੁੱਤ ਦੀ ਮੜ੍ਹੀ' ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੇ ਲਾਜ਼ਮੀ ਵਿਸ਼ਿਆਂ ਵਿੱਚ ਪੜ੍ਹਾਈਆਂ ਜਾ ਰਹੀਆਂ ਹਨ। ਡਾ. ਕਲਸੀ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਵਾਤਾਵਰਨ ਸਿੱਖਿਆ, ਸਵਾਗਤ ਜ਼ਿੰਦਗੀ ਅਤੇ ਪੰਜਾਬੀ ਵਿਸ਼ੇ ਦੇ ਖੇਤਰੀ ਵਿਸ਼ਾ ਮਾਹਰ ਅਤੇ ਇਹਨਾਂ ਵਿਸ਼ਿਆਂ ਦੇ ਪੁਸਤਕ ਸੋਧਕ/ ਰਿਵਿਊਕਰਤਾ ਵਜੋਂ ਵੀ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਇਹ ਦੱਸਣਾ ਬਣਦਾ ਹੈ ਕਿ ਡਾਕਟਰ ਕਲਸੀ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਤੌਰ ਪੁਸਤਕ ਸੋਧਕ/ਰੀਵੀਊ ਕਰਤਾ 24 ਤੋਂ ਵੱਧ ਕਿਤਾਬਾਂ ਅਤੇ 9 ਅੰਤਰਰਾਸ਼ਟਰੀ ਪੰਜਾਬੀ ਓਲੰਪੀਆਡ ਮਡਿਊਲਾਂ ਦੇ ਰੀਵਿਊ ਕੀਤੇ ਅਤੇ 100 ਤੋਂ ਵੱਧ ਖੋਜ-ਪੇਪਰ ਲਿਖੇ ਹਨ, ਜੋ ਵੱਖ-ਵੱਖ ਕਾਲਜਾਂ, ਯੂਨੀਵਰਸਿਟੀਆਂ ਅਤੇ ਸੈਮੀਨਾਰਾਂ ਵਿੱਚ ਪੜ੍ਹੇ-ਵਿਚਾਰੇ ਗਏ ਹਨ। ਇਸ ਤੋਂ ਇਲਾਵਾ ਡਾਕਟਰ ਕਲਸੀ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੌਰਾਨ ਦੋ ਖੋਜ-ਪ੍ਰਬੰਧ ਵੀ ਲਿਖੇ ਹਨ।ਸਿੱਖਿਆ ਵਿਭਾਗ ਵਿੱਚ ਡਾਕਟਰ ਕਲਸੀ ਅਜਿਹੇ ਵਿਦਵਾਨ ਸਿੱਖਿਆ ਸ਼ਾਸਤਰੀ ਹਨ, ਜਿਨ੍ਹਾਂ ਨੇ 70 ਤੋਂ ਵੱਧ ਲੇਖਕਾਂ ਦੀਆਂ ਪੁਸਤਕਾਂ ਦੇ ਮੁੱਖ ਬੰਦ ਵੀ ਲਿਖੇ ਹਨ। ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਸੈਂਕੜੇ ਲੇਖਕਾਂ ਦੀਆਂ ਪ੍ਰਵਾਨਿਤ ਹਜ਼ਾਰਾਂ ਪੁਸਤਕਾਂ ਦੀ ਸੂਚੀ ਵਿੱਚੋਂ ਡਾਕਟਰ ਪਰਮਜੀਤ ਸਿੰਘ ਕਲਸੀ ਅਜਿਹਾ ਇਕਲੌਤਾ ਅਧਿਆਪਕ-ਲੇਖਕ ਹੈ, ਜਿਸ ਦੀਆਂ ਪੰਜਾਬ ਵਿੱਚ ਸਭ ਤੋਂ ਵੱਧ 29 ਪੁਸਤਕਾਂ ਪ੍ਰਵਾਨਤ ਹੋਈਆਂ ਹਨ। ਉਹਨਾਂ ਮੁਲਾਕਾਤ ਦੌਰਾਨ ਇਹ ਵੀ ਦੱਸਿਆ ਕਿ ਉਹ ਭਵਿੱਖ ਵਿੱਚ ਇਤਿਹਾਸਿਕ ਪਹਿਲਕਦਮੀ ਵਾਲੀਆਂ ਕੁਝ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਉਣਗੇ।
 ਡਾਕਟਰ ਕਲਸੀ ਦੀਆਂ ਸਿੱਖਿਆ ਵਿਭਾਗ ਵੱਲੋਂ ਪੰਜਾਬ ਦੀਆਂ ਲਾਇਬ੍ਰੇਰੀਆਂ ਲਈ ਪ੍ਰਵਾਨਿਤ ਪੁਸਤਕਾਂ ਦੀ ਸੂਚੀ:

1. ਵਿਹਾਰਕ ਪੰਜਾਬੀ ਅਲੋਚਨਾ (ਅਲੋਚਨਾ)
2. ਦਵਿੰਦਰ ਦੀਦਾਰ ਦੀਆਂ ਰਚਨਾਵਾਂ ਦੇ ਕੋਹਿਨੂਰ (ਸੰਪਾਦਨਾ)
3. ਗੁਰਮੁਖੀ ਤੇ ਦੇਵਨਾਗਰੀ ਲਿਪੀ: ਮੁਢਲੀ ਸਾਂਝ ਤੇ ਵਖਰੇਵੇਂ
4. ਸਾਹਿਤ ਸਮੀਖਿਆ (ਅਲੋਚਨਾ)
5. ਮੈਂ ਅਪਾਹਜ ਨਹੀਂ! (ਨਾਟਕ-ਸੰਗ੍ਰਹਿ)
6. ਅਲਾਦੀਨ ਦਾ ਚਿਰਾਗ਼ (ਕਹਾਣੀ ਸੰਗ੍ਰਹਿ)
7. ਅਨਮੋਲ ਰਤਨ (ਸੰਪਾਦਨਾ)
8. ਰੰਗੀਨ ਫੁਲਵਾੜੀ (ਬਾਲ ਸਾਹਿਤ)
9. ਬੋਲੋ ਮਿੱਠੜੇ ਬੋਲ (ਬਾਲ ਸਾਹਿਤ)
10. ਵਰਨਮਾਲਾ (ਵਿਸ਼ੇਸ਼ਣ ਸ਼ਬਦ)
11. ਵਰਨਮਾਲਾ (ਨਾਂਵ ਸ਼ਬਦ)
12. ਮਿੱਠੇ ਰਿਸ਼ਤੇ (ਬਾਲ ਸਾਹਿਤ)
13. ਮਿੱਠੇ ਮੇਵੇ (ਬਾਲ ਸਾਹਿਤ)
14. ਭਲੇ ਦਾ ਚਿਰਾਗ਼ (ਬਾਲ ਸਾਹਿਤ)
15. ਮੇਰਾ ਪਿੰਡ (ਬਾਲ ਸਾਹਿਤ)
16. ਪੰਜਾਬੀ ਸਾਹਿਤ ਗਿਆਨਾਵਲੀ
17. ਪੰਜਾਬੀ ਸੱਭਿਆਚਾਰ ਤੇ ਲੋਕਧਾਰਾ ਗਿਆਨਾਵਲੀ
18. ਪੰਜਾਬ ਦੇ ਇਤਿਹਾਸ ਦੀ ਗਿਆਨਾਵਲੀ
19. ਪੰਜਾਬੀ ਸਾਹਿਤ ਗਿਆਨਾਵਲੀ
20. ਜੀਵਨ ਜਗਿਆਸਾ (ਸੰਪਾਦਨਾ)
21. ਗੁਆਚੇ ਸੁਪਨਿਆਂ ਦਾ ਭਵਿੱਖ (ਸੰਪਾਦਨਾ)
22. ਜ਼ਿੰਦਗੀ ਜਿੰਦਾਬਾਦ (ਸੰਪਾਦਨਾ)
23. ਜੀਵਨ ਪੰਧ (ਸੰਪਾਦਨਾ)
24. ਆਓ ਊੜਾ ਆੜਾ ਸਿੱਖੀਏ (ਬਾਲ ਸਾਹਿਤ)
25. ਆਓ ਇੱਕ ਦੋ ਸਿੱਖੀਏ (ਬਾਲ ਸਾਹਿਤ)
26. ਆਓ ਖਾਣਾ ਖਾਈਏ (ਬਾਲ ਸਾਹਿਤ)
27. ਕਰ ਭਲਾ ਹੋ ਭਲਾ (ਬਾਲ ਸਾਹਿਤ)
28. ਮਿਹਨਤ (ਬਾਲ ਸਾਹਿਤ)
29. ਮਿੱਠੀ ਬੋਲੀ (ਬਾਲ ਸਾਹਿਤ)

*ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੈਸ਼ਲੈੱਸ ਇਲਾਜ ਦੀ ਸਹੂਲਤ ਆਰੰਭ*

*ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੈਸ਼ਲੈੱਸ ਇਲਾਜ ਦੀ ਸਹੂਲਤ ਆਰੰਭ* ਬੰਗਾ 01 ਅਪਰੈਲ () ਭਾਰਤੀ ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ...

ਜੀ ਆਇਆਂ ਨੂੰ WELCOME