Wednesday, 10 December 2025

ਪੁੱਤਰ ਦੇ ਜਨਮ ਦਿਨ ਮੌਕੇ ਰੈੱਡ ਕਰਾਸ ਸੋਸਾਇਟੀ ਨੂੰ 21 ਕੰਬਲ ਕੀਤੇ ਦਾਨ

ਪੁੱਤਰ ਦੇ ਜਨਮ ਦਿਨ ਮੌਕੇ ਰੈੱਡ ਕਰਾਸ ਸੋਸਾਇਟੀ ਨੂੰ 21 ਕੰਬਲ ਕੀਤੇ ਦਾਨ

ਹੁਸ਼ਿਆਰਪੁਰ, 10 ਦਸੰਬਰ :  ( ਪ੍ਰਸ਼ੋਤਮ ਲਾਲ ਦੜੋਚ ) ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਹੇਠ ਚਲਾਈ ਜਾ ਰਹੀ ਰੈੱਡ ਕਰਾਸ ਸੁਸਾਇਟੀ ਵਿਖੇ  ਸਮਾਜ ਸੇਵੀ ਕਸ਼ਮੀਰੀ ਲਾਲ (ਸੇਵਾਮੁਕਤ ਮੈਜੈਨਰ, ਪੰਜਾਬ ਨੈਸ਼ਨਲ ਬੈਂਕ) ਨੇ ਆਪਣੇ ਪੁੱਤਰ ਪੀਰਸ਼ ਜੌਲੀ ਦੇ ਜਨਮ ਦਿਨ ਮੌਕੇ 21 ਕੰਬਲ ਰੈੱਡ ਕਰਾਸ ਸੋਸਾਇਟੀ ਨੂੰ ਦਾਨ ਕੀਤੇ ਹਨ।
       ਸੱਕਤਰ, ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਮੰਗੇਸ਼ ਸੂਦ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਸ਼ਮੀਰੀ ਲਾਲ ਦੇ ਇਸ ਕਦਮ ਦਾ ਮੁੱਖ ਉਦੇਸ਼ ਸਰਦੀਆਂ ਦੇ ਮੌਸਮ ਵਿੱਚ ਗ਼ਰੀਬ ਤੇ ਲਾਚਾਰ ਲੋਕਾਂ ਨੂੰ ਠੰਢ ਤੋਂ ਬਚਾਉਣਾ ਅਤੇ ਉਨ੍ਹਾਂ ਦੇ ਚਿਹਰਿਆਂ ਉੱਤੇ ਮੁਸਕਾਨ ਲਿਆਉਣਾ ਹੈ।
ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਜੁਆਇੰਟ ਸੈਕਟਰੀ ਆਦਿੱਤਿਆ ਰਾਣਾ ਨੇ ਇਸ ਨੇਕ ਕਾਰਜ ਲਈ ਕਸ਼ਮੀਰੀ ਲਾਲ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਦਾਨ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਨੂੰ ਪ੍ਰਬਲ ਬਣਾਉਂਦੇ ਹਨ ਅਤੇ ਸੁਸਾਇਟੀ ਨੂੰ ਗਰੀਬਾਂ ਦੀ ਸੇਵਾ ਕਰਨ ਵਿੱਚ ਸਹਾਇਤਾ ਕਰਦੇ ਹਨ।
       ਕਸ਼ਮੀਰੀ ਲਾਲ ਨੇ ਕਿਹਾ ਕਿ ਖੁਸ਼ੀਆਂ ਨੂੰ ਵੰਡਣ ਨਾਲ ਹੀ ਇਹ ਵਧਦੀਆਂ ਹਨ ਅਤੇ ਸਮਾਜ ਦੇ ਨਿਰਬਲ ਵਰਗ ਦੀ ਸੇਵਾ ਕਰਨਾ ਹੀ ਸੱਚੀ ਮਨੁੱਖਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਸਮਾਜ ਲਈ ਇੱਕ ਸੰਦੇਸ਼ ਦਿੱਤਾ ਕਿ ਤਿਉਹਾਰ ਅਤੇ ਖੁਸ਼ੀ ਦੇ ਮੌਕੇ ਸਾਨੂੰ ਉਨ੍ਹਾਂ ਲੋਕਾਂ ਬਾਰੇ ਵੀ ਸੋਚਣਾ ਚਾਹੀਦਾ ਹੈ, ਜੋ ਮੁਸ਼ਕਿਲ ਹਾਲਤਾਂ ਵਿੱਚ ਜੀਵਨ ਬਿਤਾ ਰਹੇ ਹਨ।  ਇਸ ਮੌਕੇ ਪੀਰਸ਼ ਜੌਲੀ ਨੇ ਵੀ ਕਿਹਾ ਕਿ ਉਨ੍ਹਾਂ ਲਈ ਇਹ ਸਭ ਤੋਂ ਖਾਸ ਜਨਮ ਦਿਨ ਦਾ ਤੋਹਫ਼ਾ ਹੈ ਕਿਉਂਕਿ ਇਸ ਦੇ ਜ਼ਰੀਏ ਉਹ ਲੋਕਾਂ ਦੀ ਸੇਵਾ ਵਿੱਚ ਹਿੱਸਾ ਪਾ ਸਕੇ ਹਨ।

*ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੈਸ਼ਲੈੱਸ ਇਲਾਜ ਦੀ ਸਹੂਲਤ ਆਰੰਭ*

*ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੈਸ਼ਲੈੱਸ ਇਲਾਜ ਦੀ ਸਹੂਲਤ ਆਰੰਭ* ਬੰਗਾ 01 ਅਪਰੈਲ () ਭਾਰਤੀ ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ...

ਜੀ ਆਇਆਂ ਨੂੰ WELCOME