Wednesday, 30 November 2022

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋੋ ਵੱਲੋਂ ਸਾਈ ਕਾਲਜ ਆਫ਼ ਐਜੂਕੇਸ਼ਨ ਜਾਡਲਾ ਵਿਖੇ ਜਾਗਰੂਕਤਾ ਸੈਮੀਨਾਰ

ਨਵਾਂਸ਼ਹਿਰ, 30 ਨਵੰਬਰ : ਡਿਪਟੀ ਕਮਿਸ਼ਨਰ, ਸ਼ਹੀਦ ਭਗਤ ਸਿੰਘ ਨਗਰ, ਨਵਜੋਤ ਪਾਲ ਸਿੰਘ
ਰੰਧਾਵਾ, ਦੀਆਂ ਹਦਾਇਤਾਂ 'ਤੇ ਜ਼ਿਲ੍ਹਾ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ
ਅਫ਼ਸਰ ਸੰਜੀਵ ਕੁਮਾਰ ਦੀ ਅਗਵਾਈ 'ਚ ਸਾਈ ਕਾਲਜ ਆਫ਼ ਐਜੂਕੇਸ਼ਨ, ਜਾਡਲਾ ਵਿਖੇ ਇੱਕ
ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਕਾਲਜ ਦੇ ਬੀ ਐਡ ਅਤੇ ਈ ਟੀ ਟੀ
ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਸੈਮੀਨਾਰ ਦੌਰਾਨ ਜਿਲ੍ਹਾ ਰੋਜ਼ਗਾਰ ਬਿਊਰੋ ਦੇ
ਕਰੀਅਰ ਕਾਊਂਸਲਰ ਹਰਮਨਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਰੋਜ਼ਗਾਰ ਦਫ਼ਤਰ ਦੁਆਰਾ ਪ੍ਰਦਾਨ
ਕੀਤੀਆਂ ਜਾਣ ਵਾਲੀਆਂ ਸੇਵਾਵਾਂ ਬਾਰੇ ਵਿਸਥਾਰਪੂਰਵਕ ਦੱਸਿਆ ਅਤੇ ਇਸ ਦੇ ਨਾਲ ਹੀ
ਵਿਦਿਆਰਥੀਆਂ ਨੂੰ ਵਿਭਾਗ ਦੁਆਰਾ ਚਲਾਏ ਗਏ ਟ੍ਰੇਨਿੰਗ ਇੰਸਟੀਚਿਊਸ਼ਨ ਐਮ ਬੀ ਏ ਐਫ ਪੀ
ਆਈ ਅਤੇ ਐਮ ਆਰ ਐਸ ਏ ਐਫ ਪੀ ਆਈ ਬਾਰੇ ਜਾਣੂ ਕਰਵਾਇਆ ਗਿਆ ਅਤੇ ਮੁਕਾਬਲੇ ਦੀਆਂ
ਪ੍ਰੀਖਿਆਵਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਗਿਆ। ਵਿਦਿਆਰਥੀਆਂ ਨੂੰ ਰੋਜ਼ਗਾਰ
ਦਫ਼ਤਰ ਵਿੱਚ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਅਤੇ ਬੀ.ਐੱਡ/ਈ.ਟੀ.ਟੀ ਉਪਰੰਤ ਰੋਜ਼ਗਾਰ ਦੀਆਂ
ਸੰਭਾਵਨਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਜਿਲ੍ਹਾ ਰੋਜ਼ਗਾਰ ਬਿਊਰੋ ਵਲੋਂ ਕੀਤੀ ਗਈ ਇਸ
ਗਤੀਵਿਧੀ ਦੀ ਕਾਲਜ ਦੇ ਚੇਅਰਮੈਨ ਸ਼੍ਰੀ ਪੀ.ਕੇ. ਜੌਹਰ ਨੇ ਸ਼ਲਾਘਾ ਕੀਤੀ ਅਤੇ ਭਵਿੱਖ
ਵਿੱਚ ਵੀ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਕਿਹਾ। ਇਸ ਮੌਕੇ ਕਾਲਜ ਦੇ ਵਾਈਸ
ਚੇਅਰਮੈਨ, ਗੌਰਵ ਜੌਹਰ, ਜ਼ਿਲ੍ਹਾ ਰੋਜ਼ਗਾਰ ਬਿਊਰੋ ਦੇ ਪਲੇਸਮੈਂਟ ਅਫ਼ਸਰ, ਅਮਿਤ ਕੁਮਾਰ,
ਪਿ੍ਰੰਸੀਪਲ, ਡਾ. ਸੁਨੀਲਾ ਧੀਰ ਅਤੇ ਮੈਡਮ ਅਨੂਪਮ ਸ਼ਰਮਾ ਤੇ ਸਮੂਹ ਸਟਾਫ ਮੌਜੂਦ ਸੀ।

 ਜ਼ਿਲ੍ਹੇ ਦੀ ਹਰੇਕ ਗ੍ਰਾਮ ਪੰਚਾਇਤ ’ਚ ਹੋਵੇਗਾ ਗ੍ਰਾਮ ਸਭਾ ਦਾ ਇਜਲਾਸ

ਜ਼ਿਲ੍ਹੇ ਦੀ ਹਰੇਕ ਗ੍ਰਾਮ ਪੰਚਾਇਤ ’ਚ ਹੋਵੇਗਾ ਗ੍ਰਾਮ ਸਭਾ ਦਾ ਇਜਲਾਸ

ਪਹਿਲੀ ਦਸੰਬਰ ਤੋਂ 31 ਦਸੰਬਰ ਤੱਕ ਜ਼ਿਲ੍ਹੇ ਦੇ ਸਮੁੱਚੇ ਪਿੰਡਾਂ ਨੂੰ ਕਵਰ ਕਰਨ ਦਾ ਟੀਚਾ

ਨਵਾਂਸ਼ਹਿਰ, 30 ਨਵੰਬਰ  :  ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀਆਂ ਸਾਰੀਆਂ ਗ੍ਰਾਮ ਪੰਚਾਇਤਾਂ ’ਚ ਪਹਿਲੀ ਦਸੰਬਰ ਤੋਂ 31 ਦਸੰਬਰ ਤੱਕ ਗ੍ਰਾਮ ਸਭਾਵਾਂ/ਆਮ ਇਜਲਾਸ ਕਰਵਾਏ ਜਾਣਗੇ, ਜਿਨ੍ਹਾਂ ’ਚ ਪਿੰਡ ਦੇ ਲੋਕਾਂ ਦੀ ਸ਼ਮੂਲੀਅਤ ਕਰਵਾ ਕੇ ਅਗਲੇ ਵਿੱਤੀ ਸਾਲ ਲਈ ਆਮਦਨ ਅਤੇ ਖਰਚ ਸਬੰਧੀ ਬਜਟ ਅਨੁਮਾਨ ਅਤੇ ਵਿਕਾਸ ਪ੍ਰੋਗਰਾਮਾਂ ਦੀ ਸਲਾਨਾ ਕਾਰਜ ਯੋਜਨਾ ਨੂੰ ਪਾਸ ਕੀਤਾ ਜਾਵੇਗਾ।
ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਮਰਦੀਪ ਸਿੰਘ ਬੈਂਸ ਨੇ ਅੱਜ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਅਤੇ ਪੇਂਡੂ ਵਿਕਾਸ ਤੇ ਭਲਾਈ ਯੋਜਨਾਵਾਂ ਨਾਲ ਜੁੜੇ ਜ਼ਿਲ੍ਹੇ ਦੇ ਹੋਰਨਾਂ ਵਿਭਾਗਾਂ ਦੀ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ 466 ਗ੍ਰਾਮ ਪੰਚਾਇਤਾਂ ਹਨ, ਜਿਨ੍ਹਾਂ ਨੂੰ ਇਸ ਪ੍ਰੋਗਰਾਮ ਤਹਿਤ ਕਵਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹਰੇਕ ਪੰਚਾਇਤ ਦਾ ਸਾਲ ’ਚ ਦੋ ਵਾਰ ਗ੍ਰਾਮ ਸਭਾ/ਆਮ ਇਜਲਾਸ ਜ਼ਰੂਰੀ ਹੁੰਦਾ ਹੈ, ਜਿਸ ਤਹਿਤ ਹਾੜ੍ਹੀ ਦੀ ਮੀਟਿੰਗ ਜੂਨ ਮਹੀਨੇ ਵਿੱਚ ਕਰਵਾਈ ਜਾਂਦੀ ਹੈ ਅਤੇ ਸਾਉਣੀ ਦੀ ਮੀਟਿੰਗ ਦਸੰਬਰ ਮਹੀਨੇ ’ਚ ਕਰਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤੋਂ ਇਲਾਵਾ ਵਿਸ਼ੇਸ਼ ਗ੍ਰਾਮ ਸਭਾਵਾਂ ਬੁਲਾ ਕੇ ਸਿਹਤ, ਔਰਤਾਂ ਤੇ ਬੱਚਿਆਂ ਆਦਿ ਦੇ ਮੱਦਿਆਂ ’ਤੇ ਵੀ ਚਰਚਾ ਕੀਤੀ ਜਾ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਗ੍ਰਾਮ ਸਭਾਵਾਂ ਦੇ ਮੈਂਬਰਾਂ ਨੂੰ ਉਨ੍ਹਾਂ ਦੇ ਫਰਜ਼ਾਂ ਅਤੇ ਅਧਿਕਾਰਾਂ ਬਾਰੇ ਜਾਣੂ ਕਰਵਾਉਣ ਦੇ ਨਾਲ-ਨਾਲ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਸਬੰਧੀ ਵੀ ਜਾਣਕਾਰੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਗਰੀਬੀ ਮੁਕਤ ਤੇ ਵਧੇਰੇ ਅਜੀਵਿਕਾ ਵਾਲਾ ਪਿੰਡ, ਸਿਹਤਮੰਦ ਪਿੰਡ, ਬਾਲ ਮਿੱਤਰ ਪਿੰਡ, ਪਾਣੀ ਭਰਪੂਰ ਪਿੰਡ, ਸਵੱਛ ਤੇ ਹਰੀ ਭਰੀ ਪੰਚਾਇਤ, ਸਵੈ-ਨਿਰਭਰ ਬੁਨਿਆਦੀ ਢਾਂਚੇ ਵਾਲਾ ਪਿੰਡ, ਸਮਾਜਿਕ ਨਿਆਂ ਤੇ ਸਮਾਜਿਕ ਤੌਰ ’ਤੇ ਸੁਰੱਖਿਅਤ ਪਿੰਡ, ਚੰਗਾ ਸਾਸ਼ਨ ਤੇ ਮਹਿਲਾਵਾਂ ਦੇ ਅਨੁਕੂਲ ਪਿੰਡ ਜਿਹੇ ਵਿਸ਼ਿਆਂ ਬਾਰੇ ਜਾਣੂ ਕਰਵਾ ਕੇ ਇਨ੍ਹਾਂ ਮੁਤਾਬਕ ਪਿੰਡ ਦਾ ਟੀਚਾ ਵੀ ਮਿੱਥਿਆ ਜਾ ਸਕਦਾ ਹੈ।
ਵਧੀਕ ਡਿਪਟੀ ਕਮਿਸ਼ਨਰ ਅਨੁਸਾਰ ਇਨ੍ਹਾਂ ਟੀਚਿਆਂ ਦਾ ਘੇਰਾ ਵਿਆਪਕ ਹੋਣ ਕਾਰਨ ਇਨ੍ਹਾਂ ’ਚ ਅੱਗੇ ਮਗਨਰੇਗਾ ਤਹਿਤ ਹੋਣ ਸਕਣ ਵਾਲੇ ਕੰਮਾਂ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨਾਲ ਸਬੰਧਤ ਕਾਰਜਾਂ, ਪੰਜਾਬ ਰਾਜ ਦਿਹਾਤੀ ਅਜੀਵਿਕਾ ਮਿਸ਼ਨ, ਵਾਤਾਵਰਣ/ਜੰਗਲਾਤ ਸਬੰਧੀ, ਬੱਚਿਆਂ ਦੇ ਸੰਪੂਰਣ ਵਿਕਾਸ ਅਤੇ ਆਂਗਨਵਾੜੀ ਸੈਂਟਰਾਂ ਨੂੰ ਨਵਿਆਉਣ ਸਬੰਧੀ, ਸਿਹਤ ਸੇਵਾਵਾਂ ’ਚ ਸੁਧਾਰ ਸਬੰਧੀ, ਕਮਿਊਨਿਟੀ ਸੈਂਟਰ ਬਣਾਉਣ ਸਬੰਧੀ, ਸੇਵਾ ਕੇਂਦਰ ਸਬੰਧੀ, ਘਰੇਲੂ ਹਿੰਸਾ ਸਬੰਧੀ, ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ, ਪਿੰਡ ’ਚ ਸਾਖਰਤਾ ਦਰ ਵਧਾਉਣ ਸਬੰਧੀ, ਪਿੰਡ ’ਚ ਸ਼ਾਂਤੀ ਵਿਵਸਥਾ ਬਣਾਈ ਰੱਖਣ ਸਬੰਧੀ, ਨਸ਼ਿਆਂ ਖਿਲਾਫ਼ ਜਾਗਰੂਕਤਾ ਸਬੰਧੀ, ਗ੍ਰਾਮ ਪੰਚਾਇਤ ਡਿਵੈਲਪਮੈਂਟ ਪ੍ਰਾਜੈਕਟ ਸਬੰਧੀ, ਰਾਸ਼ਟਰੀ ਪੰਚਾਇਤ ਪੁਰਸਕਾਰਾਂ ਸਬੰਧੀ, ਆਡਿਟ ਨੋਟ ’ਤੇ ਵਿਚਾਰ ਸਬੰਧੀ, ਫੁਟਕਲ ਖਰਚਿਆਂ, ਸਾਂਝੇ ਤਲਾਬ ਅਤੇ ਹੋਰ ਮੁੱਦਿਆਂ ’ਤੇ ਵਿਚਾਰ ਚਰਚਾ ਵੀ ਇਨ੍ਹਾਂ ਗ੍ਰਾਮ ਸਭਾਵਾਂ/ਇਜਲਾਸ ਦਾ ਹਿੱਸਾ ਬਣ ਸਕਦੀ ਹੈ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗਾਂ ਨੂੰ ਆਮ ਇਜਲਾਸਾਂ ਦੌਰਾਨ ਆਪਣੇ ਅਧਿਕਾਰੀਆਂ ਤੇ ਨੁਮਾਇੰਦਿਆਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਦੀਆਂ ਹਦਾਇਤਾਂ ਦਿੱਤੀਆਂ ਤਾਂ ਜੋ ਗ੍ਰਾਮ ਸਭਾਵਾਂ ਨੂੰ ਸਰਕਾਰ ਦੀਆਂ ਵੱਖ-ਵੱਖ ਲੋਕ ਭਲਾਈ ਸਕੀਮਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਯੋਗ ਵਿਅਕਤੀਆਂ ਨੂੰ ਇਨ੍ਹਾਂ ਸਕੀਮਾਂ ਦਾ ਫਾਇਦਾ ਦੇਣ ਲਈ ਮੌਕੇ ’ਤੇ ਬਿਨੈ ਫਾਰਮ ਭਰਨ ਦੀ ਸਹੂਲਤ ਸਬੰਧੀ ਲੋੜੀਂਦੇ ਪ੍ਰਬੰਧ ਵੀ ਯਕੀਨੀ ਬਣਾਏ ਜਾਣ ਤਾਂ ਜੋ ਜ਼ਮੀਨੀ ਪੱਧਰ ਤੱਕ ਯੋਜਨਾਵਾਂ ਦਾ ਲਾਭ ਮਿਲਣਾ ਯਕੀਨੀ ਬਣਾਇਆ ਜਾ ਸਕੇ।
ਆਮ ਇਜਲਾਸਾਂ ਨੂੰ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਦੇ ਨਿਰਦੇਸ਼ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਗ੍ਰਾਮ ਸਭਾ ਇਜਲਾਸ ਕਿਸੇ ਵੀ ਪਿੰਡ ਦੇ ਵਿਕਾਸ ਲਈ ਇੱਕ ਮੁੱਢਲੀ ਸਥਾਈ ਇਕਾਈ ਹੈ, ਜਿਸ ਦੀ ਪਿੰਡ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਗ੍ਰਾਮ ਪੰਚਾਇਤਾਂ ਵੱਲੋਂ ਗ੍ਰਾਮ ਸਭਾਵਾਂ ਵਿੱਚ ਆਪਣੇ ਅਗਲੇ ਵਿੱਤੀ ਸਾਲ ਲਈ ਆਮਦਨ ਤੇ ਖਰਚ ਸਬੰਧੀ ਬਜਟ ਦਾ ਅਨੁਮਾਨ ਅਤੇ ਅਗਲੇ ਵਿੱਤੀ ਸਾਲ ਲਈ ਵਿਕਾਸ ਪ੍ਰੋਗਰਾਮਾਂ ਲਈ ਸਲਾਨਾ ਯੋਜਨਾ ਬਾਰੇ ਵਿਸਥਾਰ ਨਾਲ ਦੱਸਿਆ ਜਾਵੇ।
ਡੀ ਡੀ ਪੀ ਓ ਦਵਿੰਦਰ ਕੁਮਾਰ ਨੇ ਕਿਹਾ ਕਿ ਬਲਾਕ ਵਿਕਾਸ ਤੇ ਪੰਚਾਇਤ ਅਫਸਰਾਂ, ਸੀ ਡੀ ਪੀ ਓਜ਼ ਦੀ ਇਨ੍ਹਾਂ ਗ੍ਰਾਮ ਸਭਾਵਾਂ/ਆਮ ਇਜਲਾਸ ਸਬੰਧੀ ਭੂਮਿਕਾ ਅਤਿ ਮਹੱਤਵਪੂਰਣ ਹੈ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਨੂੰ ਵੀ ਆਮ ਇਜਲਾਸਾਂ ਦਾ ਹਿੱਸਾ ਬਣਨਾ ਚਾਹੀਦਾ ਹੈ ਤਾਂ ਜੋ ਪਿੰਡ ਦੇ ਵਿਕਾਸ ਅਤੇ ਭਲਾਈ ਪ੍ਰੋਗਰਾਮਾਂ ’ਚ ਉਨ੍ਹਾਂ ਦੀ ਹਿੱਸੇਦਾਰੀ ਵੀ ਯਕੀਨੀ ਬਣ ਸਕੇ।
ਇਸ ਮੌਕੇ ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਤੇ ਸੈਨੀਟੇਸ਼ਨ ਪੁਨੀਤ ਭਸੀਨ, ਡਿਪਟੀ ਸੀ ਈ ਓ ਜ਼ਿਲ੍ਹਾ ਪ੍ਰੀਸ਼ਦ ਸ੍ਰੀ ਹਰ ਬਿਲਾਸ, ਸਹਾਇਕ ਸਿਵਲ ਸਰਜਨ ਡਾ. ਜਸਦੇਵ ਸਿੰਘ, ਬੀ ਡੀ ਪੀ ਓਜ਼, ਸੀ ਡੀ ਪੀ ਓਜ਼ ਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀ/ਨੁਮਾਇੰਦੇ ਮੌਜੂਦ ਸਨ।

ਡੇਂਗੂ ਤੇ ਮਲੇਰੀਏ ਦੇ ਬਚਾਅ ਸਬੰਧੀ ਛਿੜਕਾਅ

 ਨਵਾਂਸ਼ਹਿਰ 30 ਨਵੰਬਰ:-  ਸਿਹਤ ਵਿਭਾਗ ਦੀਆਂ ਹਦਾਇਤਾਂ ਦਾ ਪਾਲਣ ਕਰਦਿਆਂ ਅੱਜ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਵਿਖੇ ਡੇਂਗੂ ਤੇ ਮਲੇਰੀਏ ਤੋ ਬਚਾਅ ਸਬੰਧੀ ਛਿੜਕਾਅ ਕੀਤਾ ਗਿਆ।ਇਸ ਮੌਕੇ ਬਰੀਡਰ ਮੋਹਨ ਲਾਲ ਸਲੋਹ ਵੱਲੋਂ ਸਕੂਲ ਵਿਚ ਡੇਂਗੂ ਨੂੰ ਖਤਮ ਕਰਨ ਲਈ ਫੌਗਿੰਗ ਕਰਨ ਦੇ ਨਾਲ ਨਾਲ ਉਨ੍ਹਾਂ ਵਲੋਂ ਬੱਚਿਆਂ ਨੂੰ ਜਾਗਰੂਕ ਕੀਤਾ ਕਿ ਇਸ ਅਲਾਮਤ ਤੋਂ ਕਿਵੇਂ ਬਚਾਅ ਰੱਖਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਸਾਨੂੰ ਪਾਣੀ ਨੂੰ ਇੱਕ ਥਾਂ ਨਹੀਂ ਇਕੱਠਾ ਹੋਣ ਦੇਣਾ ਚਾਹੀਦਾ ਤੇ ਅਜਿਹੇ ਮੌਕੇ ਤੇ ਸ਼ਰੀਰ ਨੂੰ ਪੂਰੇ ਕਪੜਿਆਂ ਨਾਲ ਢਕ ਕੇ ਰੱਖਣਾ ਚਾਹੀਦਾ ਹੈ। ਉਹਨਾਂ ਨਾਲ ਉਹਨਾਂ ਦੀ ਟੀਮ ਦੇ ਮੈਂਬਰ ਮੌਜੂਦ ਸਨ| ਸਕੂਲ ਮੁਖੀ ਡਾਕਟਰ ਸੁਰਿੰਦਰਪਾਲ ਅਗਨੀਹੋਤਰੀ ਵਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ| ਸਿਹਤ ਵਿਭਾਗ ਦੀ ਟੀਮ ਵੱਲੋਂ ਵੱਲੋਂ ਬੱਚਿਆਂ ਨੂੰ ਤੰਦਰੁਸਤ ਤੇ ਨਰੋਏ ਸਰੀਰ ਸਬੰਧੀ ਜਾਗਰੂਕ ਕੀਤਾ | ਇਸ ਮੌਕੇ ਸਕੂਲ ਦੇ ਸਪਨਾ ਪਰਮਿੰਦਰ ਸਿੰਘ, ਹਰਿੰਦਰ ਸਿੰਘ, ਗੁਰਦੀਪ ਕੌਰ, ਬਲਦੀਪ ਸਿੰਘ, ਕਰਨੈਲ ਸਿੰਘ, ਜਸਵਿੰਦਰ ਕੌਰ, ਮੀਨਾ ਰਾਣੀ, ਗੁਰਪ੍ਰੀਤ ਕੌਰ, ਸਰਬਜੀਤ ਕੌਰ, ਸਤਿੰਦਰ ਕੌਰ, ਕੁਲਵਿੰਦਰ ਕੌਰ ਆਦਿ ਹਾਜਰ ਸਨ|

Tuesday, 29 November 2022

ਜ਼ਿਲ੍ਹੇ ’ਚ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਦਾ ਹੁਣ ਤੱਕ 13645 ਮਹਿਲਾਵਾਂ ਨੂੰ ਮਿਲਿਆ ਲਾਭ

ਆਂਗਨਵਾੜੀ ਕੇਂਦਰਾਂ ਤੋਂ 26917 ਬੱਚਿਆਂ ਤੇ ਮਹਿਲਾਵਾਂ ਨੂੰ ਦਿੱਤਾ ਗਿਆ ਸੰਤੁਲਿਤ ਆਹਾਰ ਦਾ ਲਾਭ
ਸਖੀ ਵਨ ਸਟਾਪ ਸੈਂਟਰ ਬਣ ਰਿਹਾ ਹਿੰਸਾ ਪੀੜਤ ਮਹਿਲਾਵਾਂ ਦਾ ਸਹਾਰਾ
ਡੀ ਸੀ ਵੱਲੋਂ ਲਿਆ ਗਿਆ ਜ਼ਿਲ੍ਹਾ ਪ੍ਰੋਗਰਾਮ ਦਫ਼ਤਰ ਨਾਲ ਸਬੰਧਤ ਲਾਭਪਾਤਰੀ ਯੋਜਨਾਵਾਂ ਦਾ ਜਾਇਜ਼ਾ
ਨਵਾਂਸ਼ਹਿਰ, 29 ਨਵੰਬਰ : ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਵੱਲੋਂ ਸ਼ਹੀਦ ਭਗਤ
ਸਿੰਘ ਨਗਰ ਜ਼ਿਲ੍ਹੇ 'ਚ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ
ਆਂਗਨਵਾੜੀਆਂ, ਸਖੀ ਵਨ-ਸਟਾਪ ਸੈਂਟਰ ਅਤੇ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਤਹਿਤ
ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦੀ ਸਮੀਖਿਆ ਕੀਤੀ ਗਈ ਅਤੇ ਇਸਤਰੀ ਤੇ ਬਾਲ ਵਿਕਾਸ
ਵਿਭਾਗ ਨਾਲ ਜੁੜੇ ਦਫ਼ਤਰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੂੰ ਇਹ ਸਾਰੇ ਲਾਭ ਜ਼ਮੀਨੀ ਪੱਧਰ
ਤੱਕ ਹਰ ਯੋਗ ਲਾਭਪਾਤਰੀ ਤੱਕ ਪੁੱਜਣੇ ਯਕੀਨੀ ਬਣਾਉਣ ਲਈ ਕਿਹਾ।
ਡਿਪਟੀ ਕਮਿਸ਼ਨਰ ਰੰਧਾਵਾ ਨੇ ਦੱਸਿਆ ਕਿ ਜ਼ਿਲ੍ਹੇ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ
ਦਾ ਹੁਣ ਤੱਕ 13645 ਗਰਭਵਤੀ ਮਹਿਲਾਵਾਂ ਨੂੰ ਲਾਭ ਦਿੱਤਾ ਜਾ ਚੁੱਕਾ ਹੈ, ਜੋ ਕਿ
ਕ੍ਰਮਵਾਰ ਗਰਭ ਧਾਰਨ ਦੇ 150 ਦਿਨਾਂ 'ਚ ਨੇੜਲੇ ਆਂਗਨਵਾੜੀ ਕੇਂਦਰ 'ਚ ਰਜਿਸਟ੍ਰੇਸ਼ਨ
ਕਰਵਾਉਣ 'ਤੇ ਪਹਿਲੀ ਕਿਸ਼ਤ ਵਜੋਂ 1000 ਰੁਪਏ, ਟੀਕਾਕਰਣ ਅਤੇ ਘੱਟੋ-ਘੱਟ ਇੱਕ ਐਂਟੀਨਟਲ
ਚੈਕਅਪ ਕਰਵਾਉਣ 'ਤੇ ਦੂਸਰੀ ਕਿਸ਼ਤ ਵਜੋਂ 2000 ਰੁਪਏ ਅਤੇ ਬੱਚੇ ਦੇ ਜਨਮ ਰਜਿਸਟ੍ਰੇਸ਼ਨ
ਅਤੇ ਬੱਚੇ ਦੇ ਪਹਿਲੇ ਦੌਰ ਦੇ ਟੀਕਾਕਰਣ ਬਾਅਦ ਤੀਸਰੀ ਤੇ ਆਖਰੀ ਕਿਸ਼ਤ ਵਜੋਂ 2000
ਰੁਪਏ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਤਿੰਨ ਪੜਾਵਾਂ ਦੀ ਸੰਪੂਰਨਤਾ ਤਹਿਤ
ਮਿਲਦੇ ਇਸ 5000 ਰੁਪਏ ਪ੍ਰਤੀ ਮਹਿਲਾ ਲਾਭ ਤਹਿਤ ਹੁਣ ਤੱਕ 5.065 ਕਰੋੜ ਰੁਪਏ ਦਿੱਤੇ
ਜਾ ਚੁੱਕੇ ਹਨ।
ਇਸ ਤੋਂ ਇਲਾਵਾ 6 ਮਹੀਨੇ ਤੋਂ 3 ਸਾਲ ਅਤੇ 3 ਸਾਲ ਤੋਂ 6 ਮਹੀਨੇ ਤੱਕ ਦੇ ਬੱਚਿਆਂ ਨੂੰ
ਜ਼ਿਲ੍ਹੇ ਦੀਆਂ 795 ਆਂਗਨਵਾੜੀਆਂ ਰਾਹੀਂ ਸੰਤੁਲਿਤ ਤੇ ਪੌਸ਼ਟਿਕ ਖੁਰਾਕ ਯਕੀਨੀ ਬਣਾਉਣ
ਦੀ ਯੋਜਨਾ ਤਹਿਤ 21151 ਬੱਚਿਆਂ ਨੂੰ ਅਕਤੂਬਰ ਮਹੀਨੇ ਲਾਭ ਦਿੱਤਾ ਗਿਆ। ਗਰਭਵਤੀ
ਮਹਿਲਾਵਾਂ ਤੇ ਨਵ-ਜਨਮੇ ਬੱਚਿਆਂ ਦੀਆਂ ਮਾਂਵਾਂ ਨੂੰ ਵੀ ਸੰਤੁਲਿਤ ਅਤੇ ਪੌਸ਼ਟਿਕ ਆਹਾਰ
ਯਕੀਨੀ ਬਣਾਉਣ ਦੀ ਯੋਜਨਾ ਤਹਿਤ 5766 ਮਾਂਵਾਂ ਨੂੰ ਲਾਭ ਦਿੱਤਾ ਗਿਆ। ਉਨ੍ਹਾਂ ਦੱਸਿਆ
ਕਿ ਆਂਗਨਵਾੜੀਆਂ ਨੂੰ ਸੰਤੁਲਿਤ ਤੇ ਪੌਸ਼ਟਿਕ ਆਹਾਰ ਦੇ ਪਰਬੰਧ ਵਾਸਤੇ ਪਹਿਲੀ ਅਤੇ
ਦੂਸਰੀ ਤਿਮਾਹੀ ਨੂੰ ਮਿਲਾ ਕੇ 8546505 ਰੁਪਏ ਦਾ ਬਜਟ ਦਿੱਤਾ ਜਾ ਚੁੱਕਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ
ਵੱਲੋਂ ਸਥਾਨਕ ਜ਼ਿਲ੍ਹਾ ਹਸਪਤਾਲ ਵਿਖੇ ਹਿੰਸਾ ਪੀੜਤ ਔਰਤਾਂ ਤੇ ਬੱਚਿਆਂ ਨੂੰ ਇੱਕੋ ਛੱਤ
ਥੱਲੇ ਹੀ ਮੈਡੀਕਲ, ਕੌਂਸਲਿੰਗ, ਪੁਲਿਸ ਤੇ ਕਾਨੂੰਨੀ ਸੇਵਾਵਾਂ ਮੁਹੱਈਆ ਕਰਵਾਉਣ ਅਤੇ
ਥੋੜ੍ਹੇ ਸਮੇਂ ਦੀ ਸ਼ਰਣ ਪ੍ਰਦਾਨ ਕਰਵਾਉਣ ਲਈ ਸਥਾਪਿਤ ਸਖੀ-ਵਨ ਸਟਾਪ ਕ੍ਰਾਈਸਸ ਸੈਂਟਰ
ਵਿਖੇ ਇਸ ਸਾਲ ਜੁਲਾਈ ਤੋਂ ਅਕਤੂਬਰ ਮਹੀਨੇ ਤੱਕ 47 ਪੀੜਤਾਂ ਨੂੰ ਰਾਹਤ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵੱਖਰਾ ਸਟਾਫ਼ ਤਾਇਨਾਤ ਕੀਤਾ ਹੋਇਆ ਹੈ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮਨਜਿੰਦਰ ਸਿੰਘ ਨੂੰ ਉਨ੍ਹਾਂ ਦੇ ਵਿਭਾਗ
ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸੇਵਾਵਾਂ ਨੂੰ ਪੂਰੀ ਤਨਦੇਹੀ ਤੇ ਪਾਰਦਰਸ਼ਤਾ ਨਾਲ
ਹਰ ਇੱਕ ਲੋੜਵੰਦ ਤੱਕ ਪਹੁੰਚਾਉਣ ਲਈ ਆਖਿਆ। ਮੀਟਿੰਗ 'ਚ ਵਿਭਾਗ ਵੱਲੋਂ ਹਰ ਮਹੀਨੇ
ਕਰਵਾਈਆਂ ਜਾਂਦੀਆਂ ਪੋਸ਼ਣ ਅਭਿਆਨ ਜਾਗਰੂਕਤਾ ਗਤੀਵਿਧੀਆਂ ਜਿਨ੍ਹਾਂ 'ਚ ਮਹੀਨੇ ਦੀ 14
ਤੇ 28 ਤਰੀਕ ਨੂੰ ਮਨਾਏ ਜਾਂਦੇ ਅਨਪ੍ਰਾਸ਼ਣ ਦਿਵਸ, ਸਪੋਸ਼ਣ ਗੋਦਭਰਾਈ, ਹੱਥ ਧੋਣ ਦੀ
ਮਹੱਤਤਾ, ਦੁੱਧ ਪਿਲਾਉਣ ਦੀ ਮਹੱਤਤਾ, ਸਿਹਤ ਤੇ ਪੌਸ਼ਟਿਕ ਖੁਰਾਕ ਦੀ ਜਾਣਕਾਰੀ, ਹਰੇਕ
ਬੁੱਧਵਾਰ ਨੂੰ ਆਂਗਨਵਾੜੀਆਂ 'ਚ ਮਹਿਲਾਵਾਂ ਤੇ ਕਿਸ਼ੋਰ ਲੜਕੀਆਂ ਨੂੰ ਅਨੀਮੀਆ ਦੀ
ਰੋਕਥਾਮ ਸਬੰਧੀ ਜਾਗਰੂਕ ਕਰਨ ਅਤੇ ਹਰ ਮਹੀਨੇ ਦੀ 10 ਤਰੀਕ ਨੂੰ ਪਿੰਡ ਪੱਧਰੀ ਹੈਲਥ
ਸੈਨੀਟੇਸ਼ਨ ਤੇ ਨਿਊਟ੍ਰੀਸ਼ਨ ਡੇਅ ਮਨਾਉੁਣ ਦੀ ਲੜੀ ਵਜੋਂ ਆਸ਼ਾ ਤੇ ਏ ਐਨ ਐਮਜ਼ ਰਾਹੀਂ
ਬੱਚਿਆਂ ਦੇ ਵਿਕਾਸ, ਗਰਭਵਤੀ ਮਹਿਲਾਵਾਂ ਦੀ ਐਂਟੀਨਟਲ ਜਾਂਚ, ਟੀਕਾਕਰਣ, ਸਿਹਤ ਤੇ
ਪੌਸ਼ਟਿਕਤਾ ਸਿਖਿਆ ਆਦਿ ਬਾਰੇ ਵੀ ਜਾਣਕਾਰੀ ਦਿੱਤੀ ਗਈ।

​ਪਟਿਆਲਾ ਪੁਲਿਸ ਵੱਲੋਂ 24 ਘੰਟੇ ਅੰਦਰ ਘਨੋਰ ਬੈਕ ਡਕੈਤੀ ਟਰੇਸ ਕਰਕੇ 4 ਦੋਸੀ ਗ੍ਰਿਫਤਾਰ

17 ਲੱਖ ਕੈਸ਼, ਇਕ ਰਾਈਫਲ, ਮਾਰੂ ਹਥਿਆਰ ਅਤੇ ਵਾਰਦਾਤ ਵਿੱਚ ਵਰਤੀ ਕਾਰ ਬਰਾਮਦ
ਪਟਿਆਲਾ 29 ਨਵੰਬਰ : ਸ੍ਰੀ ਵਰੁਣ ਸ਼ਰਮਾ,ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਕਾਨਫਰੰਸ ਰਾਹੀਂ ਦੱਸਿਆ ਮਿਤੀ 28.11.2022 ਨੂੰ ਘਨੋਰ ਯੂ.ਕੋ. ਬੈਂਕ ਵਿੱਚੋ 17 ਲੱਖ ਰੁਪਏ ਦੀ ਹੋਈ ਡਕੈਤੀ ਦੀ ਵਾਰਦਾਤ ਨੂੰ ਪਟਿਆਲਾ ਪੁਲਿਸ ਵੱਲੋ ਮਹਿਜ 24 ਘੰਟਿਆ ਅੰਦਰ ਹੀ ਟਰੇਸ ਕਰਦੇ ਹੋਏ ਵਾਰਦਾਤ ਵਿੱਚ ਸ਼ਾਮਲ 04 ਦੋਸ਼ੀਆਨ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਗਈ ਹੈ।  ਜਿੰਨ੍ਹਾਂ ਨੇ ਅੱਗੇ ਦੱਸਿਆ ਕਿ ਇਸ ਵਾਰਦਾਤ ਨੂੰ ਟਰੇਸ ਕਰਨ ਲਈ ਸ੍ਰੀ ਹਰਬੀਰ ਸਿੰਘ ਅਟਵਾਲ ਪੀ.ਪੀ.ਐਸ, ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ, ਸ੍ਰੀ ਰਘਵੀਰ ਸਿੰਘ ਪੀ.ਪੀ.ਐਸ,ਉਪ ਕਪਤਾਨ ਪੁਲਿਸ ਘਨੋਰ, ਸ੍ਰੀ ਸੁਖਅਮ੍ਰਿਤ ਸਿੰਘ ਰੰਧਾਵਾ,ਪੀ.ਪੀ.ਐਸ, ਉਪ ਕਪਤਾਨ ਪੁਲਿਸ ਡਿਟੈਕਟਿਵ ਪਟਿਆਲਾ, ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਪਟਿਆਲਾ ਅਤੇ ਇੰਸਪੈਕਟਰ ਸਾਹਿਬ ਸਿੰਘ ਮੁੱਖ ਅਫਸਰ ਥਾਣਾ ਘਨੋਰ ਦੀ ਟੀਮ ਗਠਿਤ ਕੀਤੀ ਗਈ ਸੀ।ਜਿੰਨ੍ਹਾਂ ਵੱਲੋ ਤੁਰੰਤ ਕਾਰਵਾਈ ਕਰਦੇ ਹੋਏ ਇਸ ਵਾਰਦਾਤ ਵਿੱਚ ਸ਼ਾਮਲ 04 ਦੋਸ਼ੀਆਨ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋ ਬੈਂਕ ਵਿੱਚੋ ਲੁੱਟੀ ਗਈ 17 ਲੱਖ ਰੁਪਏ ਦੀ ਨਗਦੀ ਅਤੇ ਅਸਲਾ ਵਗੈਰਾ ਬਰਾਮਦ ਕੀਤਾ ਗਿਆ ਹੈ।
ਘਟਨਾ ਦਾ ਵੇਰਵਾ :— ਅਮਿਤ ਥੰਮਨ ਵਾਸੀ ਸੰਨੀ ਇੰਨਕਲੈਵ ਦੇਵੀਗੜ੍ਹ ਰੋਡ ਪਟਿਆਲਾ (ਯੂ.ਕੋ ਬੈਂਕ ਮਨੈਜਰ ਘਨੋਰ) ਨੇ ਇਤਲਾਹ ਦਿੱਤੀ ਕਿ ਮਿਤੀ 28.11.2022 ਨੂੰ ਵਕਤ ਕਰੀਬ 03.35 ਪੀ.ਐਮ ਪਰ ਇਕ ਨਾਮਲੂਮ ਵਿਅਕਤੀ ਜਿਸ ਨੇ ਰੁਮਾਲ ਨਾਲ ਮੁੰਹ ਬੰਨਿਆ ਹੋਇਆ ਸੀ, ਬੈਂਕ ਅੰਦਰ ਆ ਕੇ ਕੈਸ਼ ਜਮਾ ਕਰਾਉਣ ਦਾ ਸਮਾਂ ਪੁੱਛਕੇ ਵਾਪਸ ਚਲਾ ਗਿਆ ਅਤੇ 2—3 ਮਿੰਟਾ ਬਾਅਦ ਉਹ ਆਪਣੇ ਨਾਲ 02 ਹੋਰ ਨਾਮਲੂਮ ਸਾਥੀਆਂ ਸਮੇਤ ਬੈਕ ਅੰਦਰ ਦਾਖਲ ਹੋਇਆ ਅਤੇ ਗੰਨ ਪੁਆਇੰਟ ਪਰ ਕੈਸ਼ੀਅਰ ਅਤੇ ਹੋਰ ਕਰਮਚਾਰੀਆਂ ਦੇ ਹੱਥ ਖੜੇ ਕਰਵਾਕੇ ਕੈਸ਼ੀਅਰ ਪਾਸ ਪਈ ਕਰੀਬ 17 ਲੱਖ ਰੂਪੈ ਦੀ ਨਗਦੀ, ਸੀ.ਸੀ.ਟੀ.ਵੀ ਕੈਮਰੇ ਦਾ ਡੀ.ਵੀ.ਆਰ ਅਤੇ ਬੈਕ ਵਿੱਚ ਆਏ ਗਾਹਕ ਨਰੇਸ਼ ਕੁਮਾਰ ਦਾ ਬੈਂਕ ਦੇ ਬਾਹਰ ਖੜਾ ਬੁਲਟ ਮੋਟਰਸਾਇਲ ਨੰਬਰੀ PB-11DB-5759   ਲੈ ਕੇ ਮੋਕਾ ਤੋ ਫਰਾਰ ਹੋ ਗਏ ਸਨ।ਜਿਸ ਸਬੰਧੀ ਮੁਕੱਦਮਾ ਨੰਬਰ 157 ਮਿਤੀ 28.11.2022 ਅ/ਧ 392,379ਏ,379ਬੀ, ਹਿੰ:ਦਿੰ: 25 ਅਸਲਾ ਐਕਟ ਥਾਣਾ ਘਨੋਰ ਦਰਜ ਕੀਤਾ ਗਿਆ।
ਗ੍ਰਿਫਤਾਰੀ ਅਤੇ ਬਰਾਮਦਗੀ : ਇਸ ਵਾਰਦਾਤ ਨੂੰ ਟਰੇਸ ਕਰਨ ਹਿੱਤ ਇੱਕ ਗੁਪਤ ਸੂਚਨਾ ਦੇ ਅਧਾਰ ਤੇ ਦੋਸੀ 1) ਅਮਨਦੀਪ ਸਿੰਘ ਸਰਪੰਚ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਹਫਿਜਾਬਾਦ ਥਾਣਾ ਚਮਕੋਰ ਸਾਹਿਬ ਜਿਲ੍ਹਾ ਰੂਪਨਗਰ 2) ਦਿਲਪ੍ਰੀਤ ਸਿੰਘ ਉਰਫ ਭਾਨਾ ਪੁੱਤਰ ਅਮਰੀਕ ਸਿੰਘ ਵਾਸੀ ਬਾਲਸੰਡਾ ਥਾਣਾ ਚਮਕੋਰ ਸਾਹਿਬ ਜਿਲ੍ਹਾ ਰੂਪਨਗਰ 3) ਪ੍ਰਭਦਿਆਲ ਸਿੰਘ ਨਿੱਕੂ ਪੁੱਤਰ ਘੀਸਾ ਰਾਮ ਵਾਸੀਆਨ ਬਾਲਸੰਡਾ ਥਾਣਾ ਚਮਕੋਰ ਸਾਹਿਬ ਜਿਲ੍ਹਾ ਰੂਪਨਗਰ 4) ਨਰਿੰਦਰ ਸਿੰਘ ਪੁੱਤਰ ਗੁਰਲਾਲ ਸਿੰਘ ਵਾਸੀ ਪਿੰਡ ਬਲਰਾਮਪੁਰ ਥਾਣਾ ਚਮਕੋਰ ਸਾਹਿਬ ਜਿਲ੍ਹਾ ਰੂਪਨਗਰ ਨੂੰ ਮਿਤੀ 29.11.2022 ਨੂੰ ਦਿਲਪ੍ਰੀਤ ਸਿੰਘ ਭਾਨਾ ਦੇ ਖੇਤ ਵਾਲੀ ਮੋਟਰ ਪਿੰਡ ਬਾਲਸੰਡਾ ਤੋ ਗ੍ਰਿਫਤਾਰ ਕੀਤਾ ਗਿਆ ਹੈ।ਜਿੰਨ੍ਹਾ ਦੇ ਕਬਜਾ ਵਿੱਚੋ ਯੂ.ਕੋ. ਬੈਕ ਘਨੋਰ ਤੋ ਲੁੱਟੀ ਹੋਈ 17 ਲੱਖ ਰੂਪੈ ਦੀ ਰਕਮ ਅਤੇ ਵਾਰਦਾਤ ਵਿੱਚ ਵਰਤੀ ਹੋਈ ਸਵਿਫਟ ਕਾਰ ਅਤੇ ਇਕ ਰਾਈਫਲ 12 ਬੋਰ (2 ਰੋਦ) (ਜੋ ਬਂੈਕ ਦੀ ਲੁੱਟ ਦੋਰਾਨ ਥਾਣਾ ਖਮਾਣੋ ਦੇ ਏਰੀਆ ਵਿਚੋਂ ਖੋਹੀ ਸੀ), 02 ਖਪਰੇ ਅਤੇ 01 ਕਿਰਚ ਬਰਾਮਦ ਕੀਤੀ ਗਈ ਹੈ।
ਅਪਰਾਧਿਕ ਪਿਛੋਕੜ ਅਤੇ ਵਾਰਦਾਤਾਂ ਦਾ ਵੇਰਵਾ :—ਜਿੰਨ੍ਹਾ ਨੇ ਅੱਗੇ ਸੰਖੇਪ ਵਿੱਚ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਵਾਰਦਾਤ ਦਾ ਮਾਸਟਰ ਮਾਇੰਡ ਅਮਨਦੀਪ ਸਿੰਘ ਸਰਪੰਚ ਹੈ, ਇੰਨ੍ਹਾ ਸਾਰੇ ਦੋਸੀਆਨ ਦਾ ਅਪਰਾਧਿਕ ਪਿਛੋਕੜ ਹੈ, ਜਿੰਨ੍ਹਾ ਪਰ ਪਹਿਲਾ ਵੀ ਕਤਲ, ਲੁੱਟ ਖੋਹ ਅਤੇ ਨਸ਼ਾ ਤਸਕਰੀ ਦੇ ਮੁਕੱਦਮੇ ਦਰਜ ਹਨ।ਜਿੰਨ੍ਹਾ ਵਿੱਚ ਇਹ ਗ੍ਰਿਫਤਾਰ ਹੋਕਰ ਜੇਲ ਵੀ ਜਾ ਚੁੱਕੇ ਹਨ।ਅਮਨਦੀਪ ਸਿੰਘ ਸਰਪੰਚ ਦੇ ਖਿਲਾਫ ਅੱਧੀ ਦਰਜਨ ਦੇ ਕਰੀਬ ਮੁਕੱਦਮੇ ਜਿਲ੍ਹਾ ਰੂਪਨਗਰ ਦੇ ਥਾਣਾ ਚਮਕੋਰ ਸਾਹਿਬ ਵਿਖੇ ਦਰਜ ਹਨ।ਦਿਲਪ੍ਰੀਤ ਸਿੰਘ ਭਾਨਾ ਦੇ ਖਿਲਾਫ ਵੀ ਕਤਲ ਕੇਸ ਦਰਜ ਹੈ ਜੋ ਕਿ ਸਾਲ 2017—18 ਵਿੱਚ ਰੋਪੜ ਜੇਲ ਵਿੱਚ ਰਿਹਾ ਹੈ ਅਤੇ ਨਰਿੰਦਰ ਸਿੰਘ ਦੇ ਖਿਲਾਫ ਇਕ ਮੁਕੱਦਮਾ ਦਰਜ ਹੈ।ਅਮਨਦੀਪ ਸਿੰਘ ਸਰਪੰਚ ਜੋ ਕਿ ਸੰਘੋਲ ਅਤੇ ਘਨੋਰ ਬੈਂਕ ਡਕੈਤੀ ਦਾ ਮਾਸਟਰ ਮਾਇੰਡ ਹੈ ਇਸਦੇ 2 ਸਾਥੀਆਂ ਨੂੰ ਕੁਝ ਸਮਾਂ ਪਹਿਲਾ ਪੁਲਿਸ ਨੇ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋ ਬਾਅਦ ਇਸਨੇ ਦਿਲਪ੍ਰੀਤ ਸਿੰਘ ਭਾਨਾ ਨਾਲ ਮਿਲਕ ਆਪਣਾ ਨਵਾਂ ਗੈਂਗ ਲੁੱਟਖੋਹ ਕਰਨ ਲਈ ਤਿਆਰ ਕਰ ਲਿਆ ਸੀ।ਅਮਨਦੀਪ ਸਿੰਘ ਪਿੰਡ ਹਫਿਜਾਬਾਦ ਜਿਲ੍ਹਾ ਰੂਪਨਗਰ ਦਾ ਮੋਜੂਦਾ ਸਰਪੰਚ ਵੀ ਹੈ।
     ਮਿਤੀ 10.11.2022 ਨੂੰ ਗੰਨ ਪੁਆਇੰਟ ਪਰ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਸਘੋਲ ਵਿਖੇ ਛਨਜ਼ ਬੈਕ ਵਿਚੋਂ 5 ਲੱਖ ਰੂਪੈ ਦੀ ਡਕੈਤੀ ਕੀਤੀ ਸੀ ਅਤੇ ਬੈਕ ਗਾਰਡ ਦੇ ਸੱਟਾ ਮਾਰਕੇ ਦੀ 12 ਬੋਰ ਰਾਇਫਲ ਵੀ ਖੋਹਕੇ ਲੈ ਗਏ ਸੀ ਜਿਸ ਸਬੰਧੀ ਮੁਕੱਦਮਾ ਨੰਬਰ 145 ਮਿਤੀ 10.11.2022 ਅ/ਧ 392 ਹਿੰ:ਦਿੰ: 25 ਅਸਲਾ ਐਕਟ ਥਾਣਾ ਖਮਾਣੋ ਜਿਲ੍ਹਾ ਫ:ਗ:ਸ ਦਰਜ ਹੈ।
     ਮਿਤੀ 18.11.2022 ਨੂੰ ਪਿਸਟਲ ਪੁਆਇੰਟ ਪਰ ਪਿੰਡ ਦੁੱਮਣਾ ਥਾਣਾ ਮੋਰਿੰਡਾ ਜਿਲ੍ਹਾ ਰੂਪਨਗਰ ਦੇ ਡਾਕਖਾਨੇ ਵਿੱਚੋ (ਲੇਡੀ ਪੋਸਟਮਾਸਟਰ) ਪਾਸੋਂ 25000 ਰੂਪੈ ਦੀ ਖੋਹ ਕੀਤੀ ਸੀ ਇਸ ਸਬੰਧੀ ਮੁਕੱਦਮਾ ਨੰਬਰ 57 ਮਿਤੀ 18.11.2022 ਅ/ਧ 392,506 ਹਿੰ:ਦਿੰ: 25 ਅਸਲਾ ਐਕਟ ਥਾਣਾ ਮੋਰਿੰਡਾ ਜਿਲ੍ਹਾ ਰੂਪਨਗਰ ਦਰਜ ਹੈ।
     ਮਿਤੀ 28.11.2022 ਨੂੰ ਯੂ.ਕੋ. ਬੈਕ ਘਨੋਰ ਵਿੱਚੋ ਗੰਨ ਪੁਆਇਟ ਪਰ ਬੈਕ ਵਿੱਚੋ 17 ਲੱਖ ਰੂਪੈ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਜਿਸ ਸਬੰਧੀ ਮੁਕੱਦਮਾ ਨੰਬਰ 157 ਮਿਤੀ 28.11.2022 ਅ/ਧ 392,379ਏ, 379ਬੀ, ਹਿੰ:ਦਿੰ: 25 ਅਸਲਾ ਐਕਟ ਥਾਣਾ ਘਨੋਰ ਜਿਲ੍ਹਾ ਪਟਿਆਲਾ ਦਰਜ ਹੈ ਇੰਨ੍ਹਾ ਪਾਸੋਂ ਹੋਰ ਵਾਰਦਾਤਾਂ ਬਾਰੇ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ।
      ਐਸ.ਐਸ.ਪੀ ਪਟਿਆਲਾ ਨੇ ਦੱਸਿਆ ਕਿ ਉਪਰੋਕਤ ਬੈਕ ਡਕੈਤੀ ਵਿੱਚ ਸਾਮਲ ਦੋਸੀਆਨ ਅਮਨਦੀਪ ਸਿੰਘ ਸਰਪੰਚ, ਦਿਲਪ੍ਰੀਤ ਸਿੰਘ ਭਾਨਾ, ਪ੍ਰਭਦਿਆਲ ਸਿੰਘ ਨਿੱਕੂ ਅਤੇ ਨਰਿੰਦਰ ਸਿੰਘ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ।ਜਿੰਨ੍ਹਾ ਨੂੰ ਪੇਸ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ । ਐਸ.ਐਸ.ਪੀ.ਪਟਿਆਲਾ ਨੇ ਦੱਸਿਆ ਕਿ ਸੀ.ਆਈ.ਏ ਸਟਾਫ ਪਟਿਆਲਾ ਅਤੇ ਥਾਣਾ ਘਨੋਰ ਦੇ ਕਰਮਚਾਰੀਆਂ ਵੱਲੋਂ ਘਨੋਰ ਬੈਕ ਡਕੈਤੀ ਵਿੱਚ ਸ਼ਾਨਦਾਰ ਕਾਰਗੁਜਾਰੀ ਰਹੀ ਹੈ ਉਹਨਾ ਨੂੰ ਸਨਮਾਨਤ ਕੀਤਾ ਜਾਵੇਗਾ।
ਗ੍ਰਿਫਤਾਰ ਦੋਸੀਆਨ ਬਾਰੇ ਜਾਣਕਾਰੀ, ਦਰਜ ਮੁਕੱਦਮਿਆਂ ਦਾ ਵੇਰਵਾ,      ਗ੍ਰਿਫਤਾਰੀ ਅਤੇ ਬਰਾਮਦਗੀ
ਅਮਨਦੀਪ ਸਿੰਘ ਸਰਪੰਚ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਹਫਿਜਾਬਾਦ ਥਾਣਾ ਚਮਕੋਰ ਸਾਹਿਬ ਜਿਲ੍ਹਾ ਰੂਪਨਗਰ।
ਉਮਰ : 35 ਸਾਲ, ਪੜਾਈ : 10 ਵੀਂ , ਕਿੱਤਾ: ਖੇਤਬਾੜੀ
1)    ਮ:ਨੰ: 77 ਮਿਤੀ 17.09.2009 ਅ/ਧ 379 ਹਿੰ:ਦਿੰ: ਥਾਣਾ ਚਮਕੋਰ ਸਾਹਿਬ ਜਿਲ੍ਹਾ ਰੂਪਨਗਰ
2)    ਮ:ਨੰ: 37 ਮਿਤੀ 30.04.2015 ਅ/ਧ 353, 186, 506,189 ਹਿੰ:ਦਿੰ: ਥਾਣਾ ਚਮਕੋਰ ਸਾਹਿਬ ਜਿਲ੍ਹਾ ਰੂਪਨਗਰ ।
3)    ਮlਨੰl 19 ਮਿਤੀ 19.02.2017 ਅ/ਧ 22 ਐਨ.ਡੀ.ਪੀ.ਐਸ.ਐਕਟ ਥਾਣਾ ਚਮਕੋਰ ਸਾਹਿਬ ਜਿਲ੍ਹਾ ਰੂਪਨਗਰ
4)    ਮ:ਨੰ: 126 ਮਿਤੀ 24.07.2020 ਅ/ਧ 406, 420,365,120 ਬੀ.ਹਿੰ:ਦਿ: ਥਾਣਾ ਚਮਕੋਰ ਸਾਹਿਬ ਜਿਲ੍ਹਾ ਰੂਪਨਗਰ ।
5)    ਮੁ:ਨੰ: 145 ਮਿਤੀ 10.11.2022 ਅ/ਧ 392 ਹਿੰ:ਦਿੰ: 25 ਅਸਲਾ ਐਕਟ ਥਾਣਾ ਖਮਾਣੋ ਜਿਲ੍ਹਾ ਫ:ਗ:ਸ
6)    ਮ:ਨੰ: 57 ਮਿਤੀ 18.11.22 ਅ/ਧ 392, 506 ਹਿੰ:ਦਿੰ: 25 ਅਸਲਾ ਐਕਟ ਥਾਣਾ ਮੋਰਿੰਡਾ ਜਿਲ੍ਹਾ ਰੂਪਨਗਰ
7)    ਮ:ਨੰ: 157 ਮਿਤੀ 28.11.2022 ਅ/ਧ 392,379 ਏ, 379 ਬੀ, ਹਿੰ:ਦਿੰ: 25 ਅਸਲਾ ਐਕਟ ਥਾਣਾ ਘਨੋਰ ਜਿਲ੍ਹਾ ਪਟਿਆਲਾ      
 ਗ੍ਰਿਫਤਾਰੀ 29.11.2022 ਨੂੰ ਪਿੰਡ ਬਾਲਸੰਡਾ ਥਾਣਾ ਚਮਕੋਰ ਸਾਹਿਬ ਦੇ ਏਰੀਆਂ ਦੋਸੀ ਦਿਲਪ਼੍ਰੀਤ ਸਿੰਘ ਭਾਨਾ ਦੀ ਖੇਤ ਵਾਲੀ ਮੋਟਰ ਤੋ ਗ੍ਰਿਫਤਾਰ ਕੀਤਾ ਗਿਆ ਹੈ।
ਬਰਾਮਦਗੀ :
1) ਇਕ 12 ਬੋਰ ਰਾਈਫਲ (ਬੈਕ ਸੰਘੋਲ) ਤੋ ਖੋਹੀ ਹੋਈ ਹੈ ਬਰਾਮਦ ਕੀਤੀ ਹੈ ।
2) ਇਕ ਸਵਿਫਟ ਕਾਰ ਜੋ ਕਿ ਘਨੋਰ ਬੈਕ ਡਕੈਤੀ ਵਿੱਚ ਵਰਤੀ ਗਈ ਹੈ

ਦਿਲਪ੍ਰੀਤ ਸਿੰਘ ਉਰਫ ਭਾਨਾ ਪੁੱਤਰ ਅਮਰੀਕ ਸਿੰਘ ਵਾਸੀ ਬਾਲਸੰਡਾ ਥਾਣਾ ਚਮਕੋਰ ਸਾਹਿਬ ਜਿਲ੍ਹਾ ਰੂਪਨਗਰ।
ਉਮਰ : 27 ਸਾਲ, ਪੜਾਈ : 08 ਵੀਂ, ਕਿੱਤਾ: ਖੇਤੀਬਾੜੀ    
1)    ਮ:ਨੰ: 101 ਮਿਤੀ 13.12.2018 ਅ/ਧ 279,304 ਏ ਹਿੰ:ਦਿੰ: ਥਾਣਾ ਸਿੰਘ ਭਗਵੰਤਪੁਰਾ ਜਿਲ੍ਹਾ ਰੂਪਨਗਰ
2)    ਮ:ਨੰ: 157 ਮਿਤੀ 28.11.2022 ਅ/ਧ 392,379 ਏ, 379 ਬੀ, ਹਿੰ:ਦਿੰ: 25 ਅਸਲਾ ਐਕਟ ਥਾਣਾ ਘਨੋਰ ਜਿਲ੍ਹਾ ਪਟਿਆਲਾ
8)    ਮ:ਨੰ: 57 ਮਿਤੀ 18.11.22 ਅ/ਧ 392, 506 ਹਿੰ:ਦਿੰ: 25 ਅਸਲਾ ਐਕਟ ਥਾਣਾ ਮੋਰਿੰਡਾ ਜਿਲ੍ਹਾ ਰੂਪਨਗਰ       ਗ੍ਰਿਫਤਾਰੀ 29.11.2022 ਨੂੰ ਪਿੰਡ ਬਾਲਸੰਡਾ ਥਾਣਾ ਚਮਕੋਰ ਸਾਹਿਬ ਦੇ ਏਰੀਆਂ ਦੋਸੀ ਦਿਲਪ਼੍ਰੀਤ ਸਿੰਘ ਭਾਨਾ ਦੀ ਖੇਤ ਵਾਲੀ ਮੋਟਰ ਤੋ ਗ੍ਰਿਫਤਾਰ ਕੀਤਾ ਗਿਆ ਹੈ।
ਬਰਾਮਦਗੀ : ਇਕ ਖਪਰਾ

ਪ੍ਰਭਦਿਆਲ ਸਿੰਘ ਨਿੱਕੂ ਪੁੱਤਰ ਘੀਸਾ ਰਾਮ ਵਾਸੀ ਬਾਲਸੰਡਾ ਥਾਣਾ ਚਮਕੋਰ ਸਾਹਿਬ ਜਿਲ੍ਹਾ ਰੂਪਨਗਰ।
ਉਮਰ : 47 ਸਾਲ, ਪੜਾਈ : 12 ਵੀਂ, ਕਿੱਤਾ:  ਦਿਹਾੜੀਦਾਰ
1)    ਮ:ਨੰ: 157 ਮਿਤੀ 28.11.2022 ਅ/ਧ 392,379 ਏ, 379 ਬੀ, ਹਿੰ:ਦਿੰ: 25 ਅਸਲਾ ਐਕਟ ਥਾਣਾ ਘਨੋਰ ਜਿਲ੍ਹਾ ਪਟਿਆਲਾ            ਗ੍ਰਿਫਤਾਰੀ 29.11.2022 ਨੂੰ ਪਿੰਡ ਬਾਲਸੰਡਾ ਥਾਣਾ ਚਮਕੋਰ ਸਾਹਿਬ ਦੇ ਏਰੀਆਂ ਦੋਸੀ ਦਿਲਪ਼੍ਰੀਤ ਸਿੰਘ ਭਾਨਾ ਦੀ ਖੇਤ ਵਾਲੀ ਮੋਟਰ ਤੋ ਗ੍ਰਿਫਤਾਰ ਕੀਤਾ ਗਿਆ ਹੈ।
ਬਰਾਮਦਗੀ : ਇਕ ਕਿਰਚ

ਨਰਿੰਦਰ ਸਿੰਘ ਪੁੱਤਰ ਗੁਰਲਾਲ ਸਿੰਘ ਵਾਸੀ ਬਲਰਾਮਪੁਰ ਥਾਣਾ ਚਮਕੋਰ ਸਾਹਿਬ ਜਿਲ੍ਹਾ ਰੂਪਨਗਰ ।
ਉਮਰ : 36 ਸਾਲ, ਪੜਾਈ : 10 ਵੀਂ, ਕਿੱਤਾ: ਟਰੱਕ ਡਰਾਈਵਰ        
1)    ਮ:ਨੰ: 95 ਮਿਤੀ 26.07.2011 ਅ/ਧ 323, 325,148,149 ਹਿੰ:ਡੰ: ਥਾਣਾ ਸਿੰਘ ਭਗਵੰਤਪੁਰਾ ਜਿਲ੍ਹਾ ਰੂਪਨਗਰ ।
2)    ਮ:ਨੰ: 157 ਮਿਤੀ 28.11.2022 ਅ/ਧ 392,379 ਏ, 379 ਬੀ, ਹਿੰ:ਦਿੰ: 25 ਅਸਲਾ ਐਕਟ ਥਾਣਾ ਘਨੋਰ ਜਿਲ੍ਹਾ ਪਟਿਆਲਾ        ਗ੍ਰਿਫਤਾਰੀ 29.11.2022 ਨੂੰ ਪਿੰਡ ਬਾਲਸੰਡਾ ਥਾਣਾ ਚਮਕੋਰ ਸਾਹਿਬ ਦੇ ਏਰੀਆਂ ਦੋਸੀ ਦਿਲਪ਼੍ਰੀਤ ਸਿੰਘ ਭਾਨਾ ਦੀ ਖੇਤ ਵਾਲੀ ਮੋਟਰ ਤੋ ਗ੍ਰਿਫਤਾਰ ਕੀਤਾ ਗਿਆ ਹੈ।
ਬਰਾਮਦਗੀ : ਇਕ ਖਪਰਾ

ਕੋਮਲ ਮਿੱਤਲ ਨੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵਜੋਂ ਸੰਭਾਲਿਆ ਅਹੁਦਾ

ਜ਼ਿਲ੍ਹਾ ਵਾਸੀਆਂ ਨੂੰ ਸਾਫ਼-ਸੁਥਰਾ ਤੇ ਪਾਰਦਰਸ਼ੀ ਪ੍ਰਸ਼ਾਸਨ ਮੁਹੱਈਆ ਕਰਵਾਉਣਾ ਹੋਵੇਗੀ ਮੁੱਖ ਤਰਜੀਹ
ਹੁਸ਼ਿਆਰਪੁਰ, 29 ਨਵੰਬਰ: 2014 ਬੈਚ ਦੀ ਆਈ.ਏ.ਐਸ. ਅਫ਼ਸਰ ਕੋਮਲ ਮਿੱਤਲ ਨੇ ਅੱਜ ਹੁਸ਼ਿਆਰਪੁਰ ਵਿਚ ਡਿਪਟੀ ਕਮਿਸ਼ਨਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ। ਉਨ੍ਹਾਂ ਕੋਲ ਕਮਿਸ਼ਨਰ ਨਗਰ ਨਿਗਮ ਹੁਸ਼ਿਆਰਪੁਰ ਦਾ ਵੀ ਵਾਧੂ ਚਾਰਜ ਰਹੇਗਾ। ਇਸ ਤੋਂ ਪਹਿਲਾਂ ਉਹ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਵਿਭਾਗ ਵਿਚ ਵਧੀਕ ਸਕੱਤਰ ਵਜੋਂ ਸੇਵਾਵਾਂ ਨਿਭਾਅ ਰਹੇ ਸਨ। ਅਹੁਦਾ ਸੰਭਾਲਣ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਚ ਪੰਜਾਬ ਪੁਲਿਸ ਦੀ ਟੁਕੜੀ ਵਲੋਂ ਉਨ੍ਹਾਂ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ। ਨਵ-ਨਿਯੁਕਤ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਜ਼ਿਲ੍ਹਾ ਵਾਸੀਆਂ ਨੂੰ ਸਾਫ਼-ਸੁਥਰਾ ਤੇ ਪਾਰਦਰਸ਼ੀ ਪ੍ਰਸ਼ਾਸਨ ਦੇਣਾ ਉਨ੍ਹਾਂ ਦੀ ਮੁੱਖ ਤਰਜੀਹ ਹੋਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਵੱਖ-ਵੱਖ ਲੋਕ ਭਲਾਈ ਸਕੀਮਾਂ ਨੂੰ ਆਮ ਜਨਤਾ ਤੱਕ ਨਿਰਵਿਘਨ ਪਹੁੰਚਾਇਆ ਜਾਵੇਗਾ। ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਰੰਗਲੇ ਪੰਜਾਬ ਦੇ ਸੁਪਨੇ ਨੂੰ ਸਾਕਾਰ ਕਰਨ ਵਿਚ ਕੋਈ ਕਮੀ ਨਹੀਂ ਛੱਡੀ ਜਾਵੇਗੀ। ਜ਼ਿਕਰਯੋਗ ਹੈ ਕਿ ਕੋਮਲ ਮਿੱਤਲ ਵਧੀਕ ਡਿਪਟੀ ਕਮਿਸ਼ਨਰ ਐਸ.ਏ.ਐਸ. ਨਗਰ, ਵਧੀਕ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ, ਐਸ.ਡੀ.ਐਮ. ਮੁਕੇਰੀਆਂ ਤੋਂ ਇਲਾਵਾ ਹੋਰ ਕਈ ਪ੍ਰਸ਼ਾਸਕੀ ਅਹੁਦਿਆਂ 'ਤੇ ਸੇਵਾਵਾਂ ਦੇ ਚੁੱਕੇ ਹਨ। ਇਸ ਮੌਕੇ ਉਨ੍ਹਾਂ ਨਾਲ ਗੁਰਦਾਸਪੁਰ ਦੇ ਨਵ-ਨਿਯੁਕਤ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ (ਜ) ਦਲਜੀਤ ਕੌਰ, ਐਸ.ਡੀ.ਐਮ. ਦਸੂਹਾ ਓਜਸਵੀ ਅਲੰਕਾਰ, ਐਸ.ਡੀ.ਐਮ. ਮੁਕੇਰੀਆਂ ਕੰਵਲਜੀਤ ਸਿੰਘ, ਐਸ.ਡੀ.ਐਮ. ਹੁਸ਼ਿਆਰਪ੍ਰੁਰ ਪ੍ਰੀਤਇੰਦਰ ਸਿੰਘ, ਸਹਾਇਕ ਕਮਿਸ਼ਨਰ ਵਿਓਮ ਭਾਰਦਵਾਜ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।

Monday, 28 November 2022

ਮੈਡੀਕਲ ਸਿੱਖਿਆ ਦੇ ਧੁਰੇ ਵਜੋਂ ਉਭਰੇਗਾ ਪੰਜਾਬ-ਮੁੱਖ ਮੰਤਰੀ

*ਕਪੂਰਥਲਾ ਦੇ ਮੈਡੀਕਲ ਕਾਲਜ ਦਾ ਨਾਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ 'ਤੇ ਰੱਖਿਆ ਜਾਵੇਗਾ*

*ਹੁਸ਼ਿਆਰਪੁਰ ਵਿਖੇ ਸ਼ਹੀਦ ਊਧਮ ਸਿੰਘ ਦੇ ਨਾਂ 'ਤੇ ਬਣੇਗਾ ਮੈਡੀਕਲ ਕਾਲਜ*

*ਸਿਹਤ, ਸਿੱਖਿਆ, ਬਿਜਲੀ ਅਤੇ ਸਾਫ਼ ਪਾਣੀ ਨੂੰ ਸਰਕਾਰ ਦੀ ਪ੍ਰਮੁੱਖ ਤਰਜੀਹ ਦੱਸਿਆ*
ਕਪੂਰਥਲਾ/ਹੁਸ਼ਿਆਰਪੁਰ, 27 ਨਵੰਬਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੂਬੇ ਨੂੰ ਦੁਨੀਆ ਭਰ 'ਚ 'ਮੈਡੀਕਲ ਸਿੱਖਿਆ' ਦੇ ਧੁਰੇ ਵਜੋਂ ਉਭਾਰਨ ਲਈ ਆਪਣੀ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਇਆ। ਕਪੂਰਥਲਾ ਵਿੱਚ ਬਣਨ ਵਾਲੇ ਮੈਡੀਕਲ ਕਾਲਜ ਦੀ ਥਾਂ ਦਾ ਨਿਰੀਖਣ ਕਰਨ ਆਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਮੈਡੀਕਲ ਕਾਲਜ ਦਾ ਨਾਂ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ 'ਤੇ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਕਾਲਜ ਦੀ ਜਗ੍ਹਾ ਅਤੇ ਰੂਪ ਰੇਖਾ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ ਅਤੇ ਇਸ ਵੱਕਾਰੀ ਪ੍ਰੋਜੈਕਟ 'ਤੇ ਛੇਤੀ ਹੀ ਕੰਮ ਸ਼ੁਰੂ ਹੋ ਜਾਵੇਗਾ। ਭਗਵੰਤ ਮਾਨ ਨੇ ਦੱਸਿਆ ਕਿ ਮੈਡੀਕਲ ਕਾਲਜ 20 ਏਕੜ ਰਕਬੇ ਵਿੱਚ ਬਣੇਗਾ ਅਤੇ ਇਸ ਪ੍ਰਾਜੈਕਟ ਉੱਤੇ ਕੁੱਲ 428.69 ਕਰੋੜ ਰੁਪਏ ਦੀ ਲਾਗਤ ਆਵੇਗੀ। ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਨਵਾਂ ਮੈਡੀਕਲ ਕਾਲਜ ਇਲਾਜ ਅਤੇ ਜਾਂਚ ਸਹੂਲਤਾਂ ਨੂੰ ਵੱਡਾ ਹੁਲਾਰਾ ਦੇਵੇਗਾ। ਉਨ੍ਹਾਂ ਕਿਹਾ ਕਿ ਇਸ ਕਾਲਜ ਵਿੱਚ ਹੋਰਨਾਂ ਸੂਬਿਆਂ ਤੋਂ ਵੀ ਵੱਡੀ ਗਿਣਤੀ ਵਿੱਚ ਵਿਦਿਆਰਥੀ ਆਉਣਗੇ, ਇਸ ਲਈ 300 ਬਿਸਤਰਿਆਂ ਵਾਲੇ ਅਤਿ ਆਧੁਨਿਕ ਸਿਵਲ ਹਸਪਤਾਲ ਤੋਂ ਇਲਾਵਾ ਕਾਲਜ ਦੇ ਨਾਲ 10-12 ਮੰਜ਼ਿਲਾਂ ਵਾਲੇ ਅਤਿ ਆਧੁਨਿਕ ਹੋਸਟਲ ਦੀ ਵੀ ਉਸਾਰੀ ਕੀਤੀ ਜਾਵੇਗੀ। ਭਗਵੰਤ ਮਾਨ ਨੇ ਕਿਹਾ ਕਿ ਇਹ ਕਾਲਜ ਸਥਾਨਕ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਵਿੱਚ ਮੈਡੀਕਲ ਸਿੱਖਿਆ ਦੇ ਪਾਸਾਰ ਲਈ ਸੂਬਾ ਸਰਕਾਰ ਨੇ ਆਉਣ ਵਾਲੇ ਪੰਜ ਸਾਲਾਂ ਵਿੱਚ 16 ਨਵੇਂ ਮੈਡੀਕਲ ਕਾਲਜ ਬਣਾਉਣ ਦਾ ਫੈਸਲਾ ਕੀਤਾ ਹੈ ਜਿਸ ਨਾਲ ਸੂਬੇ ਵਿੱਚ ਮੈਡੀਕਲ ਕਾਲਜਾਂ ਦੀ ਕੁੱਲ ਗਿਣਤੀ 25 ਹੋ ਜਾਵੇਗੀ। ਇਸ ਨਾਲ ਇਹ ਯਕੀਨੀ ਬਣਾਇਆ ਜਾਵੇਗਾ ਕਿ ਸੂਬੇ ਦੇ ਹਰੇਕ ਜ਼ਿਲ੍ਹੇ ਵਿਚ ਇੱਕ ਮੈਡੀਕਲ ਕਾਲਜ ਸਥਾਪਤ ਹੋਵੇ। ਉਨ੍ਹਾਂ ਕਿਹਾ ਕਿ ਸੰਗਰੂਰ ਦੇ ਮਸਤੂਆਣਾ ਸਾਹਿਬ ਵਿਖੇ ਸੰਤ ਅਤਰ ਸਿੰਘ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਦਾ ਨੀਂਹ ਪੱਥਰ ਉਨ੍ਹਾਂ ਵੱਲੋਂ ਪਹਿਲਾਂ ਹੀ ਰੱਖਿਆ ਜਾ ਚੁੱਕਾ ਹੈ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਕਪੂਰਥਲਾ ਅਤੇ ਹੁਸ਼ਿਆਰਪੁਰ ਵਿਖੇ ਦੋ ਹੋਰ ਮੈਡੀਕਲ ਕਾਲਜਾਂ ਦਾ ਕੰਮ ਵੀ ਛੇਤੀ ਹੀ ਸ਼ੁਰੂ ਹੋ ਜਾਵੇਗਾ। ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਮੈਡੀਕਲ ਸਿੱਖਿਆ ਹਾਸਲ ਕਰਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਹੁਣ ਯੂਕਰੇਨ ਵਰਗੇ ਦੇਸ਼ਾਂ ਵਿੱਚ ਨਹੀਂ ਜਾਣਾ ਪਵੇਗਾ ਕਿਉਂਕਿ ਇਨ੍ਹਾਂ ਮੈਡੀਕਲ ਕਾਲਜਾਂ ਵਿੱਚ ਉਨ੍ਹਾਂ ਨੂੰ ਮਿਆਰੀ ਡਾਕਟਰੀ ਸਿੱਖਿਆ ਮੁਹੱਈਆ ਕਰਵਾਈ ਜਾਵੇਗੀ। ਭਗਵੰਤ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਪਰ ਉਨ੍ਹਾਂ ਦੀ ਸਰਕਾਰ ਇਸ ਪਾਸੇ ਵਿਸ਼ੇਸ਼ ਤੌਰ ਉੱਤੇ ਧਿਆਨ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਸਿਹਤ, ਸਿੱਖਿਆ, ਬਿਜਲੀ ਅਤੇ ਸਾਫ਼ ਪਾਣੀ ਉਨ੍ਹਾਂ ਦੀ ਸਰਕਾਰ ਦੇ ਪ੍ਰਮੁੱਖ ਤਰਜੀਹੀ ਖੇਤਰ ਹਨ।
 ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਸੂਬਾ ਸਰਕਾਰ ਨੇ ਕਈ ਲੋਕਪੱਖੀ ਪਹਿਲਕਦਮੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਨੂੰ ਹਰੇਕ ਬਿਲ ਉੱਤੇ 600 ਯੂਨਿਟ ਮੁਫਤ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਸੂਬੇ ਵਿੱਚ ਪਹਿਲੀ ਵਾਰ 86 ਫੀਸਦੀ ਘਰਾਂ ਨੂੰ ਬਿਜਲੀ ਦਾ ਜ਼ੀਰੋ ਬਿੱਲ ਆਇਆ ਹੈ। ਭਗਵੰਤ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਆਉਣ ਵਾਲੇ ਮਹੀਨਿਆਂ ਵਿੱਚ 95 ਫੀਸਦੀ ਤੋਂ ਵੱਧ ਘਰਾਂ ਨੂੰ ਮੁਫਤ ਬਿਜਲੀ ਦਾ ਲਾਭ ਮਿਲੇਗਾ। ਮੁੱਖ ਮੰਤਰੀ ਨੇ ਦੁਹਰਾਇਆ ਕਿ ਸੂਬਾ ਸਰਕਾਰ ਪੰਜਾਬ ਵਿੱਚ ਸਖ਼ਤ ਘਾਲਣਾ ਘਾਲ ਕੇ ਹਾਸਲ ਕੀਤੀ ਅਮਨ ਸ਼ਾਂਤੀ ਬਰਕਰਾਰ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਗੰਨ ਕਲਚਰ ਦੇ ਪ੍ਰਭਾਵ ਨੂੰ ਖ਼ਤਮ ਕਰਨ ਲਈ ਪਹਿਲਾਂ ਹੀ ਸਖ਼ਤ ਯਤਨ ਕੀਤੇ ਜਾ ਰਹੇ ਹਨ। 
   ਭਗਵੰਤ ਮਾਨ ਨੇ ਕਿਹਾ ਕਿ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਸੂਬੇ ਦੀ ਅਮਨ-ਸ਼ਾਂਤੀ ਭੰਗ ਕਰਨ ਦੇ ਮਨੋਰਥ ਨਾਲ ਨਫ਼ਰਤ ਭਰੇ ਭਾਸ਼ਣ ਦੇਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਾ ਜਾਵੇ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਖੋਲ੍ਹੇ ਗਏ ਆਮ ਆਦਮੀ ਕਲੀਨਿਕਾਂ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਕਲੀਨਿਕ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਸਹਾਈ ਸਿੱਧ ਹੋ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਅਜਿਹੇ ਹੋਰ ਕਲੀਨਿਕ ਖੋਲ੍ਹੇ ਜਾਣਗੇ। ਭਗਵੰਤ ਮਾਨ ਨੇ ਕਿਹਾ ਕਿ ਇਹ ਬੜੇ ਮਾਣ ਅਤੇ ਤਸੱਲੀ ਵਾਲੀ ਗੱਲ ਹੈ ਕਿ ਭਾਰਤ ਸਰਕਾਰ ਨੇ ਵੀ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿੱਚ ਇਨ੍ਹਾਂ ਕਲੀਨਿਕਾਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਅਹੁਦਾ ਸੰਭਾਲਣ ਤੋਂ ਲੈ ਕੇ ਹੁਣ ਤੱਕ ਯੋਗ ਨੌਜਵਾਨਾਂ ਨੂੰ ਲਗਪਗ 21000 ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਹੋਰ ਭਰਤੀ ਵੀ ਪ੍ਰਕਿਰਿਆ ਅਧੀਨ ਹੈ ਅਤੇ ਸਾਰੇ ਸਰਕਾਰੀ ਵਿਭਾਗਾਂ ਵਿੱਚ ਸਟਾਫ ਦੀ ਕਮੀ ਨੂੰ ਜਲਦੀ ਹੀ ਦੂਰ ਕਰ ਲਿਆ ਜਾਵੇਗਾ। ਭਗਵੰਤ ਮਾਨ ਨੇ ਸਪੱਸ਼ਟ ਕਿਹਾ ਕਿ ਸੂਬੇ ਵਿੱਚ ਸਰਕਾਰੀ ਭਰਤੀ ਲਈ ਨਿਰੋਲ ਮੈਰਿਟ ਹੀ ਇਕਮਾਤਰ ਮਾਪਦੰਡ ਹੈ। ਬਾਅਦ ਵਿੱਚ ਮੁੱਖ ਮੰਤਰੀ ਨੇ ਹੁਸ਼ਿਆਰਪੁਰ ਵਿਖੇ ਮਹਾਨ ਸ਼ਹੀਦ ਸ਼ਹੀਦ ਊਧਮ ਸਿੰਘ ਦੇ ਨਾਂ 'ਤੇ ਬਣਾਏ ਜਾਣ ਵਾਲੇ ਮੈਡੀਕਲ ਕਾਲਜ ਦੀ ਜਗ੍ਹਾ ਦਾ ਵੀ ਨਿਰੀਖਣ ਕੀਤਾ।ਉਨ੍ਹਾਂ ਕਿਹਾ ਕਿ ਇਹ ਮੈਡੀਕਲ ਕਾਲਜ ਲਗਭਗ 23 ਏਕੜ ਰਕਬੇ ਵਿੱਚ ਬਣੇਗਾ ਅਤੇ ਇਸ ਪ੍ਰਾਜੈਕਟ ਦੀ ਕੁੱਲ ਲਾਗਤ 418.3 ਕਰੋੜ ਸਕੱਤਰ ਏ ਵੇਨੂੰ ਪ੍ਰਸਾਦ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

ਸਮਾਜ ਸੇਵਕ ਰੌਨ ਪਰਮਾਰ ਕੈਨੇਡਾ ਦਾ ਢਾਹਾਂ ਕਲੇਰਾਂ ਵਿਖੇ ਸਨਮਾਨ

ਸਮਾਜ ਸੇਵਕ  ਰੌਨ ਪਰਮਾਰ ਕੈਨੇਡਾ ਦਾ ਢਾਹਾਂ ਕਲੇਰਾਂ ਵਿਖੇ ਸਨਮਾਨ
ਬੰਗਾ  28 ਨਵੰਬਰ : ਪਿੰਡ ਪੰਜੋਰਾ ਦੇ ਜੱਦੀ ਅਤੇ ਬਰਨਬੀ ਕਨੈਡਾ ਦੇ ਵਾਸੀ ਸਮਾਜ ਸੇਵਕ ਸ੍ਰੀ ਰਾਣਾ ਸਿੰਘ (ਰੌਨ ਪਰਮਾਰ) ਦਾ ਅੱਜ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਪੁੱਜਣ ਤੇ ਸਨਮਾਨ ਕੀਤਾ ਗਿਆ। ਇਸ ਤੋਂ ਪਹਿਲਾਂ ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋ ਸਮਾਜ ਸੇਵਕ ਰਾਣਾ ਸਿੰਘ ਰੌਨ ਪਰਮਾਰ, ਉਹਨਾਂ ਦੀ ਧਰਮ ਪਤਨੀ ਸਰਦਾਰਨੀ ਨਰਿੰਦਰ ਕੌਰ ਪਰਮਾਰ ਅਤੇ ਭੈਣ ਜੀ ਜਸਵਿੰਦਰ ਕੌਰ ਨਿਊਯਾਰਕ ਦਾ ਢਾਹਾਂ ਕਲੇਰਾਂ ਵਿਖੇ ਪੁੱਜਣ 'ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਜਥੇਦਾਰ ਢਾਹਾਂ ਨੇ ਦੇਸ ਵਿਦੇਸ਼ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਟਰੱਸਟ ਕੰਪਲੈਕਸ ਢਾਹਾਂ ਕਲੇਰਾਂ ਚੱਲ ਰਹੀਆਂ ਸੰਸਥਾਵਾਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਬਾਬਾ ਬੁੱਧ ਸਿੰਘ ਢਾਹਾਂ ਟਰੌਮਾ ਸੈਂਟਰ, ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ, ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ, ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਅਤੇ ਬਲੱਡ ਬੈਂਕ ਢਾਹਾਂ ਕਲੇਰਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਦੱਸਿਆ ਕਿ  ਹਸਪਤਾਲ ਢਾਹਾਂ ਕਲੇਰਾਂ ਵਿਖੇ ਅੱਖਾਂ ਦੇ ਮਰੀਜ਼ਾਂ ਲਈ ਚਲਾਈ ਜਾ ਰਹੀ  ਚਿੱਟਾ ਮੋਤੀਆ ਮੁਕਤ ਲਹਿਰ ਅਧੀਨ ਇੱਕ ਹਜ਼ਾਰ ਤੋਂ ਵੀ ਵੱਧ ਲੋੜਵੰਦ ਮਰੀਜ਼ਾਂ ਦੇ ਅੱਖਾਂ ਦੇ ਅਪਰੇਸ਼ਨ ਫਰੀ ਕੀਤੇ ਜਾ ਚੁੱਕੇ। ਇਸ ਮੌਕੇ ਸਮਾਜ ਸਮਾਜ ਸੇਵਕ ਰਾਣਾ ਸਿੰਘ ਰੌਨ ਪਰਮਾਰ ਨੇ  ਟਰੱਸਟ ਵੱਲੋਂ ਆਮ ਲੋਕਾਈ ਲਈ ਚਲਾਏ ਜਾ ਰਹੇ ਵੱਖ-ਵੱਖ ਮੈਡੀਕਲ ਅਤੇ ਐਜ਼ੂਕੇਸ਼ਨਲ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਇਹਨਾਂ ਸੇਵਾ ਪ੍ਰੌਜੈਕਟਾਂ ਵਿਚ ਪਹਿਲਾਂ ਤੋਂ ਵੀ ਵੱਧ  ਸਹਿਯੋਗ ਦੇਣ ਦਾ ਐਲਾਨ ਕੀਤਾ। ਇਸ ਮੌਕੇ ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ  ਨੇ ਸਮੂਹ ਟਰੱਸਟ ਵੱਲੋਂ ਸਮਾਜ ਸੇਵਕ ਰਾਣਾ ਸਿੰਘ ਰੌਨ ਪਰਮਾਰ, ਉਹਨਾਂ ਦੀ ਧਰਮ ਪਤਨੀ ਸਰਦਾਰਨੀ ਨਰਿੰਦਰ ਕੌਰ ਪਰਮਾਰ ਅਤੇ ਭੈਣ ਜੀ ਜਸਵਿੰਦਰ ਕੌਰ ਨਿਊਯਾਰਕ ਨੂੰ ਯਾਦ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਬੀਬੀ ਜਿੰਦਰ ਕੌਰ ਢਾਹਾਂ ਸੁਪਤਨੀ ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਸ. ਮਹਿੰਦਰਪਾਲ ਸਿੰਘ ਸੁਪਰਡੈਂਟ ਤੇ ਹੋਰ ਟਰੱਸਟ ਸਟਾਫ ਮੈਂਬਰ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ :  ਸਮਾਜ ਸੇਵਕ ਰਾਣਾ ਸਿੰਘ ਰੌਨ ਪਰਮਾਰ, ਉਹਨਾਂ ਦੀ ਧਰਮ ਪਤਨੀ ਸਰਦਾਰਨੀ ਨਰਿੰਦਰ ਕੌਰ ਪਰਮਾਰ ਅਤੇ ਭੈਣ ਜੀ ਜਸਵਿੰਦਰ ਕੌਰ ਨਿਊਯਾਰਕ ਨੂੰ ਯਾਦ ਚਿੰਨ੍ਹ ਭੇਟ ਕਰਕੇ ਸਨਮਾਨਿਤ ਕਰਦੇ ਹੋਏ ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ 

Sunday, 27 November 2022

ਰੋਟਰੀ ਕਲੱਬ ਨਵਾਂਸ਼ਹਿਰ ਵੱਲੋਂ ਲੋਕਾਂ ਨੂੰ ਵਾਤਾਵਰਨ ਪ੍ਰਤੀ ਜਾਗਰੁਕ ਕਰਨ ਲਈ ਦੋ ਦਿਨਾਂ ਵਾਤਾਵਰਨ ਮੇਲਾ 3-4 ਦਸੰਬਰ ਨੂੰ ਖਾਲਸਾ ਸਕੂਲ ਨਵਾਂਸ਼ਹਿਰ ਵਿਖੇ

ਵਾਤਾਵਰਨ ਪ੍ਰੇਮੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵਿਸ਼ੇਸ਼ ਤੌਰ ਮੇਲੇ ਵਿਚ ਪੁੱਜਣਗੇ
ਨਵਾਂਸ਼ਹਿਰ 27 ਨਵੰਬਰ :  ਸਮਾਜ ਸੇਵਾ ਨੂੰ ਸਮਰਪਿਤ ਇੰਟਰਨੈਸ਼ਨਲ ਸੰਸਥਾ ਰੋਟਰੀ ਕਲੱਬ ਨਵਾਂਸ਼ਹਿਰ ਵੱਲੋਂ ਆਮ ਜਨਤਾ ਨੂੰ ਵਾਤਾਵਰਣ ਦੇ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ਪੰਜਾਬ ਦਾ ਪਹਿਲਾ ਦੋ ਦਿਨਾਂ ਵਾਤਾਵਰਨ ਜਾਗਰੁਕ ਮੇਲਾ ਜੇ ਐਸ ਐਫ ਐਚ ਖਾਲਸਾ ਸਕੂਲ ਚੰਡੀਗੜ੍ਹ ਰੋਡ ਨਵਾਂਸ਼ਹਿਰ ਵਿਖੇ ਕਰਵਾਇਆ ਜਾ ਰਿਹਾ ਜਾ ਰਿਹਾ ਹੈ।ਇਸ ਵਿਚ ਵਾਤਾਵਰਨ ਪ੍ਰੇਮੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਵਿਸ਼ੇਸ਼ ਤੌਰ  ਪੁੱਜਣਗੇ । ਇਹ ਜਾਣਕਾਰੀ ਨਵਾਂਸ਼ਹਿਰ ਵਿਖੇ  ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਗੁਰਬਖਸ਼ ਸਿੰਘ ਗਿੱਲ, ਸਕੱਤਰ ਧੀਰਜ ਸਹਿਜਪਾਲ, ਪੋ੍ਰਜੈਕਟ ਡਾਇਰੈਕਟਰ ਜੀ ਐਸ ਤੂਰ, ਸ੍ਰੀ ਰਾਜਨ ਅਰੋੜਾ ਅਤੇ ਸ੍ਰੀ ਗੁਰਚਰਨ ਅਰੋੜਾ ਸਾਬਕਾ ਪ੍ਰਧਾਨ ਨੇ ਦਿੱਤੀ। ਉਹਨਾਂ ਕਿਹਾ ਕਿ ਧਰਤੀ ਤੇ ਦਿਨੋ-ਦਿਨ ਵੱਧ ਰਹਾ ਵਾਤਾਵਰਨ ਪ੍ਰਦੂਸ਼ਣ ਅੱਜ ਅੰਤਰਰਾਸ਼ਟਰੀ ਸਮੱਸਿਆ ਬਣ ਚੁੱਕਿਆ ਹੈ। ਇਸ ਦੇ ਮਾੜੇ ਪ੍ਰਭਾਵ  ਇਨਸਾਨਾਂ ਦੇ ਨਾਲ-ਨਾਲ ਜੀਵ ਜੰਤੂਆਂ ਉੱਪਰ ਵੀ ਪੈ ਰਹੇ ਹਨ ਅਤੇ ਅਨੇਕਾਂ ਜੀਵਾਂ ਦੀਆਂ ਨਸਲਾਂ ਸਮਾਪਤ ਹੋ ਰਹੀਆਂ ਹਨ, ਗਲੋਬਲ ਵਾਰਮਿੰਗ ਅਤੇ ਜਲ ਪ੍ਰਦੂਸ਼ਣ ਨੇ ਸਥਿਤੀ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ। ਇਸ ਕਰਕੇ ਗੁਰੂ ਨਾਨਕ ਦੇਵ ਜੀ ਦੀ ਵੱਲੋਂ ਦਿੱਤੇ ਉਪਦੇਸ਼ ਅਨੁਸਾਰ ਹਵਾ, ਪਾਣੀ ਅਤੇ ਧਰਤੀ ਨੂੰ ਬਚਾਉਣ ਲਈ ਰੋਟਰੀ ਕਲੱਬ ਨਿਰੰਤਰ ਵੱਖ ਵੱਖ ਪੋ੍ਰਜੈਕਟਾਂ ਤੇ ਕੰਮ ਕਾਰਜਸ਼ੀਲ ਹੈ।ਇਸੇ ਲਈ ਜ਼ਿਲ੍ਹਾ ਵਾਸੀਆਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਰੋਟਰੀ ਕਲੱਬ ਨਵਾਂਸ਼ਹਿਰ ਵੱਲੋਂ ਦੋ ਦਿਨਾਂ ਵਾਤਾਵਰਨ ਮੇਲਾ 3 ਦਸੰਬਰ ਦਿਨ ਸ਼ਨੀਵਾਰ ਅਤੇ 4 ਦਸੰਬਰ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ ਜੋ ਮੌਜੂਦਾ ਸਮੇਂ ਦੀ ਮਹੱਤਵਪੂਰਨ ਜ਼ਰੂਰਤ ਹੈ।ਇਸ ਮੇਲੇ ਵਿਚ ਵਾਤਾਵਰਨ ਨਾਲ ਸਬੰਧਿਤ ਸਕੂਲ ਦੇ ਵਿਦਿਆਰਥੀਆਂ ਲਈ ਭਾਸ਼ਨ ਪ੍ਰਤੀਯੋਗਤਾ, ਸਲੋਗਨ ਲਿਖਣ ਮੁਕਾਬਲੇ, ਪੇਂਟਿੰਗ ਪ੍ਰਤੀਯੋਗਤਾ, ਫਲਾਵਰ ਬੁੱਕੇ ਪ੍ਰਤੀਯੋਗਤਾ, ਪੋਸਟਰ ਪ੍ਰਦਰਸ਼ਨੀ, ਫੈਂਸੀ ਡਰੈਸ ਪ੍ਰਤੀਯੋਗਤਾ ਅਤੇ ਹੋਰ ਵਾਤਾਵਰਣ ਜਾਗਰੁਕਤਾ ਸਮਾਗਮ ਦੋ ਦਿਨਾਂ ਵਿਚ ਕਰਵਾਏ ਜਾਣਗੇ। ਇਸ ਮੌਕੇ ਮੇਲੇ ਦੇਖਣ ਆਏ ਮਹਿਮਾਨਾਂ/ਦਰਸ਼ਕਾਂ ਲਈ ਲੱਕੀ ਡਰਾਅ ਕੱਢੇ ਜਾਣਗੇ ਅਤੇ ਵੱਖ ਵੱਖ ਤਰ੍ਹਾਂ ਦੀ ਮਨੋਰੰਜਨ ਖੇਡਾਂ ਤੋਂ ਇਲਾਵਾ ਲਜ਼ੀਜ਼ ਖਾਣਿਆਂ ਦੇ ਵੱਖ ਵੱਖ ਸਟਾਲ ਵੀ ਲਗਾਏ ਜਾ ਰਹੇ ਹਨ। ਮੇਲੇ ਵਿਚ ਆਉਣ ਵਾਲੇ ਸਾਰੇ ਮਹਿਮਾਨਾਂ/ਦਰਸ਼ਕਾਂ ਨੂੰ ਕੜੀ ਪੱਤਾ ਅਤੇ ਹਾਰ ਸ਼ਿੰਗਾਰ ਦਾ ਇੱਕ-ਇੱਕ ਪੌਦਾ ਤੋਹਫ਼ੇ ਦੇ ਰੂਪ ਵਿਚ ਦਿੱਤਾ ਜਾਵੇਗਾ। ਇਸ ਮੌਕੇ ਕਿਤਾਬਾਂ ਦੇ ਪ੍ਰਦਰਸ਼ਨੀ ਸਟਾਲ ਅਤੇ ਪੰਜਾਬ ਦੇ ਲੋਕ ਸਾਜ਼ਾਂ ਦੀ ਪੇਸ਼ਕਾਰੀ ਲੋਕਾਂ ਲਈ ਖਿੱਚ ਦਾ ਕੇਂਦਰ ਹੋਣਗੇ।ਇਸ ਦੋ ਦਿਨਾਂ ਮੇਲੇ ਦਾ ਉਦਘਾਟਨ ਡਿਪਟੀ ਕਮਿਸ਼ਨਰ ਨਵਜੋਤਪਾਲ ਸਿੰਘ ਰੰਧਾਵਾ ਕਰਨਗੇ ਅਤੇ ਰੋਟਰੀ ਕਲੱਬ ਦੇ ਜ਼ਿਲ੍ਹਾ ਗਵਰਨਰ ਰੋਟੇਰੀਅਨ ਦੁਸ਼ੰਅਤ ਚੌਧਰੀ ਵੀ ਪੁੱਜ ਕੇ ਰੋਟਰੀ ਇੰਟਰਨੈਸ਼ਨਲ ਦਾ ਸੰਦੇਸ਼ ਸਭ ਨਾਲ ਸਾਂਝਾਂ ਕਰਨਗੇ।ਮੇਲਾ ਪ੍ਰਬੰਧਕਾਂ ਨੇ ਸਮੂਹ ਜ਼ਿਲ੍ਹਾ ਵਾਸੀਆਂ ਅਤੇ ਵਾਤਾਵਰਣ ਪ੍ਰੇਮੀਆਂ ਨੂੰ ਮੇਲੇ ਵਿਚ ਦੋਵੇਂ ਦਿਨ ਪੁੱਜਣ ਦਾ ਖੁੱਲ੍ਹ ਸੱਦਾ ਦਿੰਦੇ ਦੱਸਿਆ ਕਿ ਮੇਲੇ ਦੇਖਣ ਲਈ ਸਭ ਦੀ ਐਂਟਰੀ ਮੁਫ਼ਤ ਹੋਵੇਗੀ। ਦੋਵੇਂ ਦਿਨ ਸ਼ਾਮ ਨੂੰ ਕਵਾਲੀਆਂ ਦੀ ਵਿਸ਼ੇਸ਼ ਪੇਸ਼ਕਾਰੀ ਵੀ ਸਭ ਸਰੋਤਿਆਂ ਦਾ ਮਨ ਮੋਹ ਲਵੇਗੀ। ਰੋਟਰੀ ਕਲੱਬ ਨਵਾਂਸ਼ਹਿਰ ਵੱਲੋਂ 3-4 ਦਸੰਬਰ ਨੂੰ ਖਾਲਸਾ ਸਕੂਲ ਨਵਾਂਸ਼ਹਿਰ ਵਿਖੇ ਕਰਵਾਏ ਜਾ ਰਹੇ ਦੋ ਦਿਨਾਂ ਵਾਤਾਵਰਨ ਮੇਲਾ ਦੀ ਜਾਣਕਾਰੀ ਦੇਣ ਮੌਕੇ ਰੋਟੇਰੀਅਨ ਗੁਰਬਖਸ਼ ਸਿੰਘ ਗਿੱਲ ਪ੍ਰਧਾਨ, ਰੋਟੇਰੀਅਨ ਧੀਰਜ ਸਹਿਜਪਾਲ ਸੱਕਤਰ, ਰੋਟੇਰੀਅਨ ਜੀ.ਐਸ.ਤੂਰ ਪੋ੍ਰਜੈਕਟ ਡਾਇਰੈਕਟਰ, ਰੋਟੇਰੀਅਨ ਗੁਰਚਰਨ ਅਰੋੜਾ, ਰੋਟੇਰੀਅਨ ਰਾਜਨ ਅਰੋੜਾ, ਰੋਟੇਰੀਅਨ ਚੇਤਨ ਬਾਹਰੀ, ਰੋਟੇਰੀਅਨ  ਕੈਂਡੀ ਸੁਖਰਾਜ ਸਿੰਘ, ਰੋਟੇਰੀਅਨ ਨਰੇਸ਼ ਸੂਰੀ, ਰੋਟੇਰੀਅਨ ਅਸ਼ੋਕ ਸੋਹੀ ਅਤੇ ਹੋਰ ਪਤਵੰਤੇ ਸੱਜਣ ਵੱਲੋਂ ਮੇਲੇ ਦਾ ਬੈਨਰ ਵੀ ਜਾਰੀ ਕੀਤਾ ਗਿਆ।
ਫੋਟੋ ਕੈਪਸ਼ਨ : - ਦੋ ਦਿਨਾਂ ਵਾਤਾਵਰਨ ਮੇਲ ਦਾ ਬੈਨਰ ਜਾਰੀ ਕਰਦੇ  ਹੋਏ ਰੋਟੇਰੀਅਨ ਗੁਰਬਖਸ਼ ਸਿੰਘ ਗਿੱਲ ਪ੍ਰਧਾਨ, ਰੋਟੇਰੀਅਨ ਜੀ.ਐਸ.ਤੂਰ ਪੋ੍ਰਜੈਕਟ ਡਾਇਰੈਕਟਰ, ਰੋਟੇਰੀਅਨ ਗੁਰਚਰਨ ਅਰੋੜਾ, ਰੋਟੇਰੀਅਨ ਰਾਜਨ ਅਰੋੜਾ, ਰੋਟੇਰੀਅਨ ਚੇਤਨ ਬਾਹਰੀ ਅਤੇ ਹੋਰ ਪਤਵੰਤੇ

Saturday, 26 November 2022

ਵਿਜੀਲੈਂਸ ਬਿਊਰੋ ਨੇ 52,000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ ਮਾਰਕਫੈੱਡ ਦੇ ਸਹਾਇਕ ਖੇਤਰੀ ਅਫ਼ਸਰ ਨੂੰ ਕੀਤਾ ਗ੍ਰਿਫ਼ਤਾਰ

ਚੰਡੀਗੜ੍ਹ, 26 ਨਵੰਬਰ: ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਅੱਜ ਬੰਗਾ, ਐਸ.ਬੀ.ਐਸ. ਨਗਰ ਵਿਖੇ ਬ੍ਰਾਂਚ ਮੈਨੇਜਰ ਵਜੋਂ ਤਾਇਨਾਤ ਮਾਰਕਫੈੱਡ ਦੇ ਸਹਾਇਕ ਖੇਤਰੀ ਅਫ਼ਸਰ ਗੁਰਲਾਲ ਸਿੰਘ ਨੂੰ 52,000 ਰੁਪਏ ਰਿਸ਼ਵਤ ਦੀ ਮੰਗ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ 'ਤੇ ਦਰਜ ਕੀਤੀ ਆਨਲਾਈਨ ਸ਼ਿਕਾਇਤ ਦੀ ਜਾਂਚ ਉਪਰੰਤ ਉਕਤ ਦੋਸ਼ੀ ਅਧਿਕਾਰੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਹੋਰ ਵੇਰਵੇ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਰਾਜੀਵ ਕੁਮਾਰ ਵਾਸੀ ਪਿੰਡ ਹਕੀਮਪੁਰ, ਤਹਿਸੀਲ ਬੰਗਾ ਨੇ ਜਾਣਕਾਰੀ ਦਿੱਤੀ ਕਿ ਉਹ ਦਾਣਾ ਮੰਡੀ ਬੰਗਾ ਵਿੱਚ ਆੜ੍ਹਤੀਆ ਹੈ ਅਤੇ ਉਕਤ ਮਾਰਕਫੈੱਡ ਅਧਿਕਾਰੀ ਪਿਛਲੇ ਸੀਜ਼ਨ ਦੌਰਾਨ ਉਸਦੀ ਦੁਕਾਨ ਤੋਂ ਝੋਨੇ ਦੀਆਂ 52,000 ਬੋਰੀਆਂ ਦੀ ਸਰਕਾਰੀ ਖਰੀਦ ਬਦਲੇ ਉਸ ਕੋਲੋਂ ਇੱਕ ਰੁਪਏ ਪ੍ਰਤੀ ਬੋਰੀ ਦੇ ਹਿਸਾਬ ਨਾਲ ਰਿਸ਼ਵਤ ਦੀ ਮੰਗ ਕਰ ਰਿਹਾ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਅੱਗੇ ਦੱਸਿਆ ਕਿ ਇਸ ਮਾਮਲੇ ਵਿੱਚ ਸੌਦਾ 35,000 ਰੁਪਏ ਵਿੱਚ ਤੈਅ ਹੋਇਆ ਹੈ ਪਰ ਉਹ ਰਿਸ਼ਵਤ ਨਹੀਂ ਦੇਣਾ ਚਾਹੁੰਦਾ।
ਬੁਲਾਰੇ ਨੇ ਅੱਗੇ ਦੱਸਿਆ ਕਿ ਵਿਜੀਲੈਂਸ ਬਿਊਰੋ ਵੱਲੋਂ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ਾਂ ਦੀ ਜਾਂਚ ਕੀਤੀ ਗਈ ਅਤੇ ਰਿਸ਼ਵਤ ਮੰਗਣ ਦੇ ਦੋਸ਼ ਸਿੱਧ ਹੋਣ ਉਪਰੰਤ ਉਕਤ ਮਾਰਕਫੈੱਡ ਅਧਿਕਾਰੀ ਵਿਰੁੱਧ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸਬੰਧੀ ਵਿਜੀਲੈਂਸ ਬਿਊਰੋ ਦੇ ਥਾਣਾ ਜਲੰਧਰ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਪੰਜਾਬ ਸਰਕਾਰ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਗੰਭੀਰ, ਵੱਡੇ ਉਪਰਾਲੇ ਜਾਰੀ- ਜੱਸੀ ਸੋਹੀਆਂ ਵਾਲਾ

ਪੋਲੋ ਗਰਾਊਂਡ ਵਿਖੇ ਪੰਜਾਬ ਪੱਧਰੀ ਅੰਡਰ-17 ਬਾਲੀਵਾਲ ਟੂਰਨਾਮੈਂਟ ਦੌਰਾਨ ਖਿਡਾਰੀਆ
ਨਾਲ ਕੀਤੀ ਜਾਣ ਪਛਾਣ
ਪਟਿਆਲਾ, 26 ਨਵੰਬਰ:ਪੰਜਾਬ ਸਕੂਲ ਸਿੱਖਿਆ ਵਿਭਾਗ (ਸੈਕੰਡਰੀ) ਦੇ ਖੇਡ ਕਲੰਡਰ ਅਨੁਸਾਰ
ਚੱਲ ਰਹੀਆਂ 66ਵੀਆਂ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਤਹਿਤ ਪਟਿਆਲਾ ਵਿਖੇ ਅੰਡਰ-17
ਲੜਕਿਆਂ ਦੇ ਵਾਲੀਵਾਲ ਟੂਰਨਾਮੈਂਟ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਿੰਦਰ ਕੌਰ ਤੇ ਉਪ ਜ਼ਿਲ੍ਹਾ
ਸਿੱਖਿਆ ਅਫ਼ਸਰ ਡਾ. ਰਵਿੰਦਰਪਾਲ ਸਿੰਘ ਦੀ ਰਹਿਨੁਮਾਈ ਹੇਠ ਚੱਲ ਰਿਹਾ ਹੈ। ਦੂਸਰੇ ਦਿਨ
ਟੂਰਨਾਮੈਂਟ ਦਾ ਆਰੰਭ ਪ੍ਰਿਤਪਾਲ ਸਿੰਘ ਰਾਜੂ (ਮਹਾਰਾਜਾ ਰਣਜੀਤ ਸਿੰਘ ਐਵਾਰਡੀ),
ਰਾਜਿੰਦਰ ਸਿੰਘ ਡੀ. ਐਮ. ਖੇਡਾਂ (ਪਟਿਆਲਾ) ਤੇ ਪ੍ਰਿੰਸੀਪਲ ਕਰਮਜੀਤ ਸਿੰਘ ਤੇ ਪੰਕਜ
ਸੇਠੀ ਨੇ ਕੀਤਾ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਜ਼ਿਲ੍ਹਾ ਯੋਜਨਾ ਕਮੇਟੀ ਪਟਿਆਲਾ ਦੇ ਚੇਅਰਮੈਨ
ਜਸਵੀਰ ਸਿੰਘ ਜੱਸੀ ਸੋਹੀਆਂ ਵਾਲਾ ਨੇ ਖਿਡਾਰੀਆ ਨਾਲ ਜਾਣ ਪਹਿਚਾਣ ਕਰਨ ਉਪਰੰਤ ਕਿਹਾ
ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਸੂਬੇ ਵਿੱਚ ਖੇਡਾਂ
ਨੂੰ ਪ੍ਰਫੁੱਲਤ ਕਰਨ ਲਈ ਠੋਸ ਕਦਮ ਚੁੱਕੇ ਜਾ ਰਹੇ ਹਨ ਤਾਂ ਜੋ ਬੱਚਿਆ ਅਤੇ ਨੌਜਵਾਨਾਂ
ਨੂੰ ਖੇਡਾਂ ਨਾਲ ਜੋੜਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਕਰਵਾਈਆਂ ਗਈਆ
ਖੇਡਾਂ ਵਤਨ ਪੰਜਾਬ ਨੇ ਨੌਜਵਾਨਾਂ ਅਤੇ ਖਿਡਾਰੀਆ ਅੰਦਰ ਇਕ ਨਵਾਂ ਜੋਸ਼ ਪੈਦਾ ਕੀਤਾ ਹੈ
ਅਤੇ ਲੱਖਾਂ ਹੀ ਖਿਡਾਰੀਆ ਨੇ ਇਨ੍ਹਾਂ ਖੇਡਾਂ ਵਿੱਚ ਭਾਗ ਲੈ ਕੇ ਬਿਹਤਰ ਪ੍ਰਦਰਸ਼ਨ ਕੀਤਾ
ਹੈ।
ਟੂਰਨਾਮੈਂਟ ਵਿੱਚ ਵਾਲੀਵਾਲ ਦੇ ਕੁਆਟਰ ਫਾਇਨਲ 'ਚ ਆਈ. ਐਸ. ਮੋਹਾਲੀ ਨੇ ਸ੍ਰੀ ਮੁਕਤਸਰ
ਸਾਹਿਬ, ਅੰਮ੍ਰਿਤਸਰ ਨੇ ਗੁਰਦਾਸਪੁਰ ਤੇ ਰੂਪਨਗਰ ਨੇ ਸ.ਬ.ਸ ਨਗਰ ਨੂੰ ਹਰਾਇਆ। ਇਸ
ਸਮੇਂ ਦਵਿੰਦਰ ਸ਼ਰਮਾਂ ਪ੍ਰਧਾਨ, ਮਨਜੀਤ ਸਿੰਘ ਸਾਬਕਾ ਪ੍ਰਿੰਸੀਪਲ, ਉਪਕਾਰ ਸਿੰਘ ਸਾਬਕਾ
ਖੇਡ ਅਫ਼ਸਰ, ਅਮਰਦੀਪ ਸਿੰਘ, ਬਲਵਿੰਦਰ ਸਿੰਘ ਜੱਸਲ, ਅਮਨਿੰਦਰ ਸਿੰਘ ਬਾਬਾ, ਬਲਜੀਤ
ਸਿੰਘ ਧਾਰੋਕੀ ਨੇ ਟੀਮਾਂ ਦਾ ਹੌਂਸਲਾ ਵਧਾਇਆ।
ਖੇਡਾਂ ਮੌਕੇ ਪਰਮਜੀਤ ਸੋਹੀ, ਇਕਬਾਲ ਖਾਨ, ਸੁਰੇਸ਼ ਕੁਮਾਰ, ਗੁਰਪ੍ਰੀਤ ਸਿੰਘ ਟਿਵਾਣਾ,
ਪਰਮਿੰਦਰ ਸਿੰਘ ਟੌਹੜਾ, ਚਮਕੌਰ ਸਿੰਘ, ਅਰਸ਼ਾਦ ਖਾਨ, ਕਿਰਨਦੀਪ ਕੌਰ, ਰੁਪਿੰਦਰ ਕੌਰ,
ਰਾਜਨਪ੍ਰੀਤ ਕੌਰ, ਜਗਤਾਰ ਸਿੰਘ, ਲਖਵਿੰਦਰ ਸਿੰਘ, ਰਾਜਵੀਰ ਖਾਨ, ਗੁਰਪ੍ਰੀਤ ਸਿੰਘ
ਝੰਡਾ, ਹਰਦੀਪ ਸਿੰਘ ਬਹਾਦਰ ਸਿੰਘ, ਜਸਵਿੰਦਰ ਖਾਨ, ਤਨਵੀਰ ਸਿੰਘ, ਬਲਜੀਤ ਬੱਲੀ,
ਅਮਨਪ੍ਰੀਤ ਕੌਰ ਵੀ ਹਾਜ਼ਰ ਸਨ।

ਨਹਿਰੂ ਯੂਵਾ ਕੇਂਦਰ ਵੱਲੋਂ ‘ਸੰਵਿਧਾਨ ਦਿਵਸ’ ਮਨਾਇਆ ਗਿਆ

ਆਰ. ਕੇ. ਆਰੀਆ ਕਾਲਜ ਨਵਾਂਸ਼ਹਿਰ ਅਤੇ ਸ਼੍ਰੀ ਗੁਰੂ ਹਰਿ ਰਾਏ ਪਬਲਿਕ ਸਕੂਲ ਮੁਕੰਦਪੁਰ ਵਿਖੇ ਸੰਵਿਧਾਨ ਦਿਵਸ ਮਨਾਇਆ
ਨਵਾਂਸ਼ਹਿਰ, 26 ਨਵੰਬਰ :- ਨਹਿਰੂ ਯੂਵਾ ਕੇਂਦਰ ਵੱਲੋਂ ਆਰ. ਕੇ. ਆਰੀਆ ਕਾਲਜ ਵਿਖੇ ‘ਸੰਵਿਧਾਨ ਦਿਵਸ’ ਮਨਾਇਆ ਗਿਆ, ਜਿਸ ਵਿੱਚ ਕਾਲਜ ਦੇ ਪ੍ਰਿੰਸੀਪਲ ਸੰਜੀਵ ਡਾਵਰ ਅਤੇ ਕੇਂਦਰ ਦੇ ਜ਼ਿਲ੍ਹਾ ਯੂਥ ਅਫਸਰ ਸ਼੍ਰੀਮਤੀ ਵੰਦਨਾ ਲਾਓ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਪ੍ਰੋਗਰਾਮ ਦੇ ਸ਼ੁਰੂਆਤ ਵਿੱਚ ਆਈਆਂ ਹੋਈਆਂ ਮਹਾਨ ਸ਼ਖਸੀਅਤਾਂ ਦੇ ਨਾਲ ਲੈਕਚਰਾਰ ਵਿਨੇ ਸੋਫਤ, ਲੈਕਚਰਾਰ ਨਵਦੀਪ ਕੌਰ, ਲੈਕਚਰਾਰ ਰਾਜਿੰਦਰ ਕੁਮਾਰ ਗੁਪਤਾ ਅਤੇ ਕਾਲਜ ਸਟਾਫ ਨੇ ਸਾਂਝੇ ਤੌਰ ਤੇ ਸ਼ਮਾ ਰੌਸ਼ਨ ਕੀਤੀ ਅਤੇ ਸਹੁੰ ਚੁਕਾਈ।ਇਸ ਪ੍ਰੋਗਰਾਮ ਦੌਰਾਨ 50 ਬੱਚਿਆਂ ਨੇ ਹਿੱਸਾ ਲਿਆ। ਇਸ ਮੌਕੇ ਲੈਕਚਰਾਰ ਵਿਨੇ ਸੋਫਤ, ਲੈਕਚਰਾਰ ਨਵਦੀਪ ਕੌਰ, ਲੈਕਚਰਾਰ ਰਾਜਿੰਦਰ ਕੁਮਾਰ ਗੁਪਤਾ ਨੇ ਆਪਣੇ ਸੰਬੋਧਨ ਵਿੱਚ ਬੱਚਿਆਂ ਨੂੰ ਸੰਵਿਧਾਨ ਦੀ ਮਹਾਨਤਾ, ਸੰਵਿਧਾਨ ਦੀ ਸੰਰਚਨਾ ਅਤੇ ਸੰਵਿਧਾਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਅਖੀਰ ਵਿੱਚ ਬੱਚਿਆਂ ਵੱਲੋਂ ਸੰਵਿਧਾਨ ਸਬੰਧੀ ਸਵਾਲ ਜਵਾਬ ਕੀਤੇ ਗਏ। ਪ੍ਰੋਗਰਾਮ ਦੇ ਅਖੀਰ ਵਿੱਚ ਕੇਂਦਰ ਦੇ ਜ਼ਿਲ੍ਹਾ ਯੂਥ ਅਫਸਰ ਸ਼੍ਰੀਮਤੀ ਵੰਦਨਾ ਲਾਓ ਨੇ ਕਾਲਜ ਦੇ ਸਮੂਹ ਸਟਾਫ ਅਤੇ ਬੱਚਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਕਾਲਜ ਦੇ ਸਮੂਹ ਸਟਾਫ ਸਮੇਤ ਗੋਬਿੰਦਾ ਅਧਿਕਾਰੀ, ਵਿਕਾਸ ਵਿਰਦੀ, ਨਵਦੀਪ ਸਿੰਘ, ਰਮਨਦੀਪ ਸਿੰਘ ਅਤੇ ਜਤਿੰਦਰ ਕੁਮਾਰ ਤੋਂ ਇਲਾਵਾ ਕਾਲਜ ਦੇ ਵਿਦਿਆਰਥੀ ਹਾਜ਼ਰ ਸਨ। ਇਸੇ ਹੀ ਦਿਨ ਨੂੰ ਸਮਰਪਿਤ ਸ਼੍ਰੀ ਗੁਰੂ ਹਰਿ ਰਾਏ ਪਬਲਿਕ ਸਕੂਲ, ਮੁਕੰਦਪੁਰ ਵਿਖੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਸਰਬਜੀਤ ਕੌਰ ਗਿੱਲ ਦੀ ਅਗਵਾਈ ਵਿੱਚ ਸੰਵਿਧਾਨ ਦਿਵਸ ਮਨਾਇਆ ਗਿਆ। ਸਵੇਰ ਦੀ ਸਭਾ ਵਿੱਚ ਬੱਚਿਆ ਅਤੇ ਸਮੂਹ ਸਕੂਲ ਸਟਾਫ ਦੁਆਰਾ ਸਹੁੰ ਚੁੱਕੀ ਗਈ ਅਤੇ ਬੱਚਿਆਂ ਕੋਲੋਂ ਪ੍ਰੀਐਂਬਲ ਵਾਲ ਉਤੇ ਹਸਤਾਖਰ ਕਰਵਾਏ ਗਏ।

ਮੈਡੀਕਲ ਪ੍ਰੇਕਟੀਸ਼ਨਰਾਂ ਦੀਆਂ ਮੰਗਾਂ ਵਿਧਾਨ ਸਭਾ ਵਿਚ ਉਠਾਵਾਂਗਾ-ਵਿਧਾਇਕ ਡਾਕਟਰ ਸੁੱਖੀ

 ਨਵਾਂਸ਼ਹਿਰ 26 ਨਵੰਬਰ:-ਅੱਜ ਮੈਡੀਕਲ ਪ੍ਰੈਕਟੀਸ਼ਨਰ ਅਸੋਸੀਏਸ਼ਨ ਪੰਜਾਬ (ਰਜਿ 295 )ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਧਨਵੰਤਰੀ ਦਿਵਸ ਆਈ ਵੀ ਵਾਈ ਹਸਪਤਾਲ ਵਿਚ ਮਨਾਇਆ ਗਿਆ ।ਇਸ ਸਮਾਗਮ ਦੇ ਮੁੱਖ ਮਹਿਮਾਨ ਹਲਕਾ ਬੰਗਾ ਦੇ ਐਮ ਐਲ ਏ ਡਾ ਸੁਖਵਿੰਦਰ ਕੁਮਾਰ ਸੁੱਖੀ ਸਨ। ਡਾ. ਸੁਖਵਿੰਦਰ ਸੁੱਖੀ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਧਨਵੰਤਰੀ ਜੀ ਉਸ ਸਮੇਂ ਦੇ ਮਹਾਂਪੁਰਸ਼ਾਂ ਤੇ ਗੁਰੂਆਂ ਦੇ ਡਾਕਟਰ ਸਨ ਧਨੰਤਰੀ ਮਹਾਰਾਜ ਜੀ ਦੀ ਕਿਰਪਾ ਨਾਲ ਹੀ ਦੁਨੀਆਂ ਦੀ ਉਮਰ ਲੰਮੀ ਹੋਈ ਹੈ ਨਹੀਂ ਤਾਂ ਉਸ ਸਮੇਂ ਇਨਸਾਨ ਦੀ ਉਮਰ 35 ਸਾਲ ਹੀ ਸੀ। ਧਨਵੰਤਰੀ ਜੀ ਨੂੰ ਵਿਸ਼ਨੂ ਭਗਵਾਨ ਦਾ ਰੂਪ ਵੀ ਮੰਨਦੇ ਹਨ ਮੌਕੇ ਤੇ ਮੈਡੀਕਲ ਪ੍ਰੈਕਟੀਸ਼ਨਰ ਨੂੰ ਵਿਸ਼ਵਾਸ਼ ਦੁਆਇਆ ਕਿ ਪ੍ਰੈਕਟੀਸ਼ਨਰਜ਼ ਦੀਆਂ ਮੰਗਾਂ ਬਾਰੇ ਪੰਜਾਬ ਵਿਧਾਨ ਸਭਾ ਦੇ ਆਉਣ ਵਾਲੇ ਸ਼ੈਸ਼ਨ ਵਿੱਚ ਉਹ ਜਰੂਰ ਉਠਾਉਣਗੇ। ਇਸ ਸਮਾਗਮ ਦੀ ਪ੍ਰਧਾਨਗੀ ਜਥੇਬੰਦੀ ਦੇ ਸੂਬਾ ਕਮੇਟੀ ਮੈਂਬਰ ਡਾਕਟਰ ਧਰਮਪਾਲ ਔੜ ਨੇ ਕੀਤੀ।ਜ਼ਿਲ੍ਹਾ ਪ੍ਰਧਾਨ ਡਾਕਟਰ ਕਸ਼ਮੀਰ ਸਿੰਘ ਢਿੱਲੋਂ ਨੇ ਜ਼ਿਲੇ ਭਰ ਦੇ ਆਏ ਹਨ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਅਪੀਲ ਕੀਤੀ ਕਿ ਆਪਣਾ ਕਿੱਤਾ ਸਾਫ ਸੁਥਰਾ ਅਤੇ ਸੇਵਾ ਭਾਵ ਨਾਲ ਕਰਨ ਤਾਂ ਕਿ ਮਰੀਜ਼ਾਂ ਦੇ ਮਨ ਨੂੰ ਅਤੇ ਤੁਹਾਡੇ ਮਨ ਨੂੰ ਖੁਸ਼ੀ ਮਿਲ ਸਕੇ ।ਇਸ ਮੌਕੇ ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼ (ਇਫਟੂ)ਦੇ ਸੂਬਾ ਪ੍ਰਧਾਨ ਕੁਲਵਿੰਦਰ ਵੜੈਚ ,ਜਮਹੂਰੀ ਅਧਿਕਾਰ ਸਭਾ ਦੇ ਸੂਬਾਈ ਆਗੂ ਜਸਬੀਰ ਦੀਪ,ਐਸੋਸੀਏਸ਼ਨ ਦੇ ਸੂਬਾ ਚੇਅਰਮੈਨ ਡਾਕਟਰ ਦਿਲਦਾਰ ਸਿੰਘ ਸਿੰਘ , ਡਾਕਟਰ ਟੇਕ ਚੰਦ ਜ਼ਿਲ੍ਹਾ ਚੇਅਰਮੈਨ ਡਾ ਜਸਪਾਲ ਸ਼ਰਮਾ ਜ਼ਿਲਾ ਕਮੇਟੀ ਮੈਂਬਰ ਡਾ ਧਰਮਜੀਤ ਡਾਬਿਮਲ ਡਾ ਜੋਸ਼ੀ, ਡਾ ਕਸ਼ਮੀਰ, ਡਾ ਬਲਵੀਰ,ਡਾ ਸਤਪਾਲ ,ਡਾ ਪਾਬਲਾ ,ਡਾ ਸਕੰਦਰ ,ਡਾ ਕੁਲਵੀਰ ,ਡਾ ਰਾਮ ਜੀ, ਡਾ ਗਿਆਨ ਸਿੰਘ, ਡਾ ਤੇਜਿੰਦਰ ਜੋਤ ਪ੍ਰਧਾਨ ਬਲਾਚੌਰ ਨੇ ਵੀ ਵਿਚਾਰ ਪ੍ਰਗਟ ਕੀਤੇ।

1 ਤੋਂ 31 ਦਸੰਬਰ ਤੱਕ ਜ਼ਿਲ੍ਹੇ ਦੀਆਂ ਸਮੂਹ ਗ੍ਰਾਮ ਪੰਚਾਇਤਾਂ ’ਚ ਹੋਣਗੇ ਸਾਉਣੀ ਮਹੀਨੇ ਦੇ ਆਮ ਇਜਲਾਸ : ਸੰਦੀਪ ਹੰਸ

ਡਿਪਟੀ ਕਮਿਸ਼ਨਰ ਨੇ ਗ੍ਰਾਮ ਪੰਚਾਇਤਾਂ 'ਚ ਹੋਣ ਵਾਲੀਆਂ ਆਮ ਮੀਟਿੰਗਾਂ ਸਬੰਧੀ ਜ਼ਿਲ੍ਹੇ
ਦੇ ਸਮੂਹ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਦਿੱਤੇ ਨਿਰਦੇਸ਼
ਹੁਸ਼ਿਆਰਪੁਰ, 25 ਨਵੰਬਰ:ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਕਿਹਾ ਕਿ ਪੇਂਡੂ ਵਿਕਾਸ
ਪੰਚਾਇਤ ਵਿਭਾਗ ਵਲੋਂ ਜਾਰੀ ਹਦਾਇਤਾਂ ਅਨੁਸਾਰ ਜ਼ਿਲ੍ਹੇ ਦੀਆਂ ਸਮੂਹ ਗ੍ਰਾਮ ਪੰਚਾਇਤਾਂ
ਵਿਚ ਸਾਉਣੀ ਮਹੀਨੇ ਦੇ ਆਮ ਇਜਲਾਸ/ਗ੍ਰਾਮ ਸਭਾ ਕਰਵਾਏ ਜਾਣੇ ਹਨ। ਉਨ੍ਹਾਂ ਦੱਸਿਆ ਕਿ
ਇਹ ਆਮ ਇਜਲਾਸ ਜ਼ਿਲ੍ਹੇ ਦੀਆਂ ਹਰ ਗ੍ਰਾਮ ਪੰਚਾਇਤ ਵਿਚ 1 ਦਸੰਬਰ ਤੋਂ 31 ਦਸੰਬਰ ਤੱਕ
ਹੋਣੇ ਹਨ। ਉਹ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗਾਂ ਦੇ
ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ
(ਵਿਕਾਸ) ਦਰਬਾਰਾ ਸਿੰਘ ਵੀ ਮੌਜੂਦ ਸਨ। ਉਨ੍ਹਾਂ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ
ਕਿਹਾ ਕਿ ਜ਼ਿਲ੍ਹੇ ਦੀਆਂ ਗ੍ਰਾਮ ਪੰਚਾਇਤਾਂ ਦੇ ਆਮ ਇਜਲਾਸ ਦਾ ਸ਼ਡਿਊਲ ਸਬੰਧਤ ਬਲਾਕ
ਵਿਕਾਸ ਤੇ ਪੰਚਾਇਤ ਅਫ਼ਸਰਾਂ ਵਲੋਂ ਬਣਾ ਕੇ ਗੂਗਲ ਸ਼ੀਟ 'ਤੇ ਅਪਲੋਡ ਕੀਤਾ ਜਾ ਚੁੱਕਾ
ਹੈ। ਇਸ ਲਈ ਹਰ ਵਿਭਾਗ ਦੇ ਅਧਿਕਾਰੀ/ਕਰਮਚਾਰੀ ਜਿਨ੍ਹਾਂ ਦੀ ਡਿਊਟੀ ਆਮ ਮੀਟਿੰਗਾਂ ਵਿਚ
ਸ਼ਡਿਊਲ ਅਨੁਸਾਰ ਲਗਾਈ ਗਈ ਹੈ, ਉਹ ਨਿਸ਼ਚਿਤ ਮਿਤੀ ਅਤੇ ਸਥਾਨ 'ਤੇ ਸਮੇਂ-ਸਮੇਂ ਸਿਰ
ਹਾਜ਼ਰ ਹੋਣ।
ਡਿਪਟੀ ਕਮਿਸ਼ਨਰ ਨੇ ਪੇਂਡੂ ਵਿਕਾਸ ਤੇ ਪਚੰਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਆਮ ਇਜਲਾਸ
ਦਾ ਨੋਟਿਸ ਪਿੰਡਾਂ ਦੀਆਂ ਸਾਂਝੀਆਂ ਥਾਵਾਂ ਜਿਵੇਂ ਕਿ ਸੂਚਨਾ ਬੋਰਡ, ਸੱਥ, ਸਕੂਲ
ਧਾਰਮਿਕ ਸਥਾਨਾਂ, ਬੱਸ ਸਟੈਂਡ, ਡਿਸਪੈਂਸਰੀ, ਪਾਰਕ, ਖੇਡ ਮੈਦਾਨ ਆਦਿ 'ਤੇ ਚਸਪਾ
ਕਰਵਾਉਣ ਅਤੇ ਉਸ ਦੀ ਵੀਡੀਓ ਬਣਾਉਣ ਦੀ ਹਦਾਇਤ ਵੀ ਕੀਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ
ਵਿਚ ਇਨ੍ਹਾਂ ਆਮ ਮੀਟਿੰਗਾਂ ਦੀ ਘੱਟ ਤੋਂ ਘੱਟ ਦੋ ਮਿਸਾਲੀ ਮੀਟਿੰਗਾਂ ਦੀ ਡਾਕੂਮੈਂਟਰੀ
ਵੀ ਤਿਆਰ ਕੀਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਮੀਟਿੰਗਾਂ ਕਰਵਾਉਣ ਲਈ ਜ਼ਿਲ੍ਹਾ ਵਿਕਾਸ
ਤੇ ਪੰਚਾਇਤ ਅਫ਼ਸਰ, ਉਪ ਮੁੱਖ ਕਾਰਜਕਾਰੀ ਅਫ਼ਸਰ ਜ਼ਿਲ੍ਹਾ ਪ੍ਰੀਸਦ, ਪੇਂਡੂ ਵਿਕਾਸ ਵਿਭਾਗ
ਦੇ ਐਕਸਟੈਂਸ਼ਨ ਅਫ਼ਸਰ, ਕਾਰਜਕਾਰੀ ਇੰਜੀਨੀਅਰ, ਪੰਚਾਇਤੀ ਰਾਜ, ਐਸ.ਡੀ.ਓ., ਮੁਖ
ਸੇਵਿਕਾ, ਐਸ.ਈ.ਪੀ.ਓ ਬਤੌਰ ਨਿਗਰਾਨ ਅਫ਼ਸਰ ਲਗਾਏ ਗਏ ਹਨ।
ਸੰਦੀਪ ਹੰਸ ਨੇ ਸਮੂਹ ਅਫ਼ਸਰਾਂ ਨੂੰ ਇਹ ਵੀ ਹਦਾਇਤ ਕੀਤੀ ਕਿ ਇਨ੍ਹਾਂ ਆਮ ਮੀਟਿੰਗਾਂ
ਨੂੰ ਪਾਰਦਰਸ਼ੀ ਢੰਗ ਨਾਲ ਮੁਕੰਮਲ ਕੀਤਾ ਜਾਵੇ ਅਤੇ ਕਿਸੇ ਕਿਸਮ ਦੀ ਲਾਪ੍ਰਵਾਹੀ ਨਾ
ਅਪਨਾਈ ਜਾਵੇ। ਉਨ੍ਹਾਂ ਕਿਹਾ ਕਿ ਸਾਉਣੀ ਦੀ (ਦਸੰਬਰ ਮਹੀਨੇ ਵਿਚ) ਪੇਂਡੂ ਮੀਟਿੰਗਾਂ
ਵਿਚ ਗ੍ਰਾਮ ਪੰਚਾਇਤ ਆਪਣੇ ਅਗਲੇ ਵਿੱਤੀ ਸਾਲ ਲਈ ਆਮਦਨ ਅਤੇ ਖਰਚ ਸਬੰਧੀ ਬਜ਼ਟ ਅਨੁਮਾਨ
ਅਤੇ ਅਗਲੇ ਵਿੱਤੀ ਸਾਲ ਲਈ ਵਿਕਾਸ ਪ੍ਰੋਗਰਾਮਾਂ ਲਈ ਸਾਲਾਨਾ ਯੋਜਨਾ ਬਾਰੇ
ਵਿਸਥਾਰਪੂਰਵਕ ਦੱਸੇਗੀ। ਉਨ੍ਹਾਂ ਕਿਹਾ ਕਿ ਪੇਂਡੂ ਸਭਾ ਦੀ ਆਮ ਮੀਟਿੰਗ ਸੱਦਣਾ, ਪਿੰਡ
ਵਾਸੀਆਂ ਲਈ ਇਕ ਅਜਿਹਾ ਮੌਕਾ ਹੈ, ਜਿਸ ਵਿਚ ਪਿੰਡ ਦੇ ਸਰਵਪੱਖੀ ਵਿਕਾਸ ਲਈ ਪਿੰਡ ਦੇ
ਲੋਕਾਂ ਦੇ ਸਹਿਯੋਗ ਨਾਲ ਫੈਸਲਾ ਕੀਤੇ ਜਾਂਦੇ ਹਨ ਅਤੇ ਸਮੇਂ-ਸਮੇਂ ਸਿਰ ਪਿੰਡ ਦੀਆਂ
ਜ਼ਰੂਰਤਾਂ ਦੀ ਪੂਰਤੀ ਹੁੰਦੀ ਹੈ।
ਮੀਟਿੰਗ ਡੀ.ਡੀ.ਪੀ.ਓ. ਨੀਰਜ ਕੁਮਾਰ, ਜ਼ਿਲ੍ਹਾ ਸਮਾਜਿਕ ਨਿਆ ਅਤੇ ਅਧਿਕਾਰਤਾ ਅਫ਼ਸਰ
ਰਜਿੰਦਰ ਸਿੰਘ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਮਰਜੀਤ ਸਿੰਘ ਭੁੱਲਰ, ਜੀ.ਐਮ. ਜ਼ਿਲ੍ਹਾ
ਉਦਯੋਗ ਕੇਂਦਰ ਅਰੁਣ ਕੁਮਾਰ, ਐਕਸੀਅਨ ਵਾਟਰ ਸਪਲਾਈ ਸਿਮਰਨਜੀਤ ਸਿੰਘ ਖਾਂਬਾ, ਭੂਸ਼ਨ
ਸ਼ਰਮਾ ਤੋਂ ਇਲਾਵਾ ਹੋਰ ਵਿਭਾਗਾਂ ਦੇ ਵੱਖ-ਵੱਖ ਅਧਿਕਾਰੀ ਵੀ ਮੌਜੂਦ ਸਨ।

ਸੰਵਿਧਾਨ ਦਿਵਸ ਮੌਕੇ ਦੇਸ਼ ਦੇ ਸੰਵਿਧਾਨ ਪ੍ਰਤੀ ਸ਼ਰਧਾ ਅਤੇ ਵਫਾਦਾਰੀ ਦਾ ਪ੍ਰਣ ਦਿਵਾਇਆ

ਏ ਡੀ ਸੀ ਅਮਰਦੀਪ ਸਿੰਘ ਬੈਂਸ ਨੇ ਚੁਕਵਾਈ ਸਹੁੰ
ਨਵਾਂਸ਼ਹਿਰ, 26 ਨਵੰਬਰ : ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨਵਾਸ਼ਹਿਰ ਵਿਖੇ ਅੱਜ ਵਧੀਕ
ਡਿਪਟੀ ਕਮਿਸ਼ਨਰ (ਵਿਕਾਸ) ਅਮਰਦੀਪ ਸਿੰਘ ਬੈਂਸ ਦੀ ਅਗਵਾਈ ਹੇਠ ਸੰਵਿਧਾਨ ਦਿਵਸ
ਮਨਾਉਂਦਿਆਂ ਸੰਵਿਧਾਨ ਪ੍ਰਤੀ ਸਮਰਪਿਤ ਰਹਿਣ ਦਾ ਪ੍ਰਣ ਲਿਆ ਗਿਆ।
ਵਧੀਕ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅਧਿਕਾਰੀਆਂ ਤੇ
ਕਰਮਚਾਰੀਆਂ ਨੂੰ ਸੰਵਿਧਾਨ ਦਿਵਸ ਮੌਕੇ ਦੇਸ਼ ਦੇ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹਕੇ
ਸੁਣਾਉਣ ਉਪਰੰਤ ਸੰਵਿਧਾਨ ਪ੍ਰਤੀ ਸਮਰਪਿਤ ਰਹਿਣ ਦੀ ਸਹੁੰ ਵੀ ਚੁਕਾਈ ਗਈ, ਜਿਸ ਵਿੱਚ
ਸੰਵਿਧਾਨ ਪ੍ਰਤੀ ਸੱਚੀ ਸ਼ਰਧਾ ਅਤੇ ਵਫਾਦਾਰੀ ਰੱਖਣ, ਕਾਨੂੰਨ ਦੁਆਰਾ ਸਥਾਪਿਤ ਭਾਰਤ ਦੀ
ਪ੍ਰਭੁਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਣ, ਆਪਣੇ ਅਹੁਦੇ ਦੇ ਕਾਰਜਾਂ ਨੂੰ ਬਿਨਾਂ
ਕਿਸੇ ਭੇਦਭਾਵ ਦੇ, ਵਫ਼ਾਦਾਰੀ ਅਤੇ ਇਮਾਨਦਾਰੀ ਨਾਲ ਨਿਭਾਉਣ ਦਾ ਪ੍ਰਣ ਲਿਆ ਗਿਆ।
ਇਸ ਮੌਕੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇਹ ਪ੍ਰਣ ਵੀ ਦਿਵਾਇਆ ਗਿਆ ਕਿ
ਉਹ ਸਭ ਰਾਸ਼ਟਰੀ ਏਕਤਾ ਅਤੇ ਅਖੰਡਤਾ ਬਰਕਰਾਰ ਰੱਖਣ ਵਾਸਤੇ ਆਪਸੀ ਭਾਈਚਾਰਾ ਵਧਾਉਣ ਲਈ
ਆਪਣਾ ਯੋਗਦਾਨ ਪਾਉਣਗੇ। ਇਸ ਤੋਂ ਬਿਨ੍ਹਾਂ ਇਹ ਪ੍ਰਣ ਵੀ ਲਿਆ ਗਿਆ ਕਿ ਅਸੀਂ ਸਾਰੇ
ਭਾਰਤ ਦੇ ਸਮੂਹ ਨਾਗਰਿਕਾਂ ਨੂੰ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਨਿਆਂ, ਵਿਚਾਰ,
ਅਭਿਵਿਅਕਤੀ, ਵਿਸ਼ਵਾਸ਼, ਧਰਮ ਤੇ ਪੂਜਾ ਦੀ ਸੁਤੰਤਰਤਾ, ਪ੍ਰਤਿਸ਼ਠਾ ਵਾਸਤੇ ਸਮਾਨ ਅਵਸਰ
ਪ੍ਰਦਾਨ ਕਰਾਉਣ ਲਈ ਸੰਵਿਧਾਨ ਪ੍ਰਤੀ ਸਮਰਪਿਤ ਹੋਵਾਂਗੇ।
ਉਨ੍ਹਾਂ ਕਿਹਾ ਕਿ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਦਕਰ ਜੀ ਵੱਲੋਂ ਭਾਰਤ
ਨੂੰ ਸੰਪੂਰਨ ਪ੍ਰਭੂਤਾ ਸਪੰਨ, ਸਮਾਜਵਾਦੀ, ਧਰਮ ਨਿਰਪੇਖ, ਲੋਕਤੰਤਰਿਕ ਗਣਰਾਜ ਬਣਾਉਣ
ਦਾ ਲਿਆ ਗਿਆ ਸੁਪਨਾ ਪੂਰਾ ਕਰਨ ਲਈ ਵੀ ਅਸੀਂ ਵਚਨਬਧ ਰਹਾਂਗੇ।
ਫ਼ੋਟੋ ਕੈਪਸ਼ਨ: ਸੰਵਿਧਾਨ ਦਿਵਸ ਮੌਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਅਧਿਕਾਰੀਆਂ ਅਤੇ
ਕਰਮਚਾਰੀਆਂ ਨੂੰ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹ ਕੇ ਸੁਣਾਉਂਦੇ ਹੋਏ ਅਤੇ ਸੰਵਿਧਾਨ
ਪ੍ਰਤੀ ਸਮਰਪਿਤ ਰਹਿਣ ਦਾ ਪ੍ਰਣ ਦਿਵਾਉਂਦੇ ਹੋਏ ਏ ਡੀ ਸੀ (ਵਿਕਾਸ) ਅਮਰਦੀਪ ਸਿੰਘ
ਬੈਂਸ।

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋ ਸੰਵਿਧਾਨ ਦਿਵਸ ਮਨਾਇਆ ਗਿਆ

ਨਵਾਂਸ਼ਹਿਰ, 26 ਨਵੰਬਰ : ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ
ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ, ਸ. ਕੰਵਲਜੀਤ ਸਿੰਘ ਬਾਜਵਾ ਅਤੇ
ਸੀ.ਜੇ.ਐਮ-ਕਮ-ਸਕੱਤਰ ਅਸ਼ੀਸ ਕੁਮਾਰ ਬਾਂਸਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ
ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋ ਜ਼ਿਲ੍ਹਾ ਕੋਰਟ ਕੰਪਲੈਕਸ, ਸ.ਭ.ਸ ਨਗਰ ਵਿਖੇ
ਸੰਵਿਧਾਨ ਦਿਵਸ ਮਨਾਇਆ ਗਿਆ।
ਇਸ ਅਹਿਮ ਮੌਕੇ ਤੇ ਦਫਤਰੀ ਸਟਾਫ ਮੈਬਰਾਂ, ਪੈਨਲ ਵਕੀਲ ਅਤੇ ਪੈਰਾ ਲੀਗਲ
ਵਲੰਟੀਅਰ ਸ਼ਾਮਲ ਸਨ । ਇਸ ਮੌਕੇ ਤੇ ਐਡਵੋਕੇਟ ਬਲਵਿੰਦਰ ਕੌਰ, ਪੈਨਲ ਵਕੀਲ ਵੱਲੋ ਭਾਰਤ
ਦੇ ਸੰਵਿਧਾਨ ਦੀ ਪ੍ਰਸਤਾਵਨਾ ਬਾਰੇ ਚਾਨਣਾ ਪਾਇਆ ਗਿਆ ਕਿ ਸਾਨੂੰ ਆਪਣੇ ਦੇਸ਼ ਨੂੰ
ਇੱਕ ਸੰਪੂਰਨ ਪ੍ਰਭੂਤਾ ਸੰਪੰਨ ਸਮਾਜਵਾਦੀ , ਧਰਮ ਨਿਰੱਪਖ, ਲੋਕਤੰਤਰੀ ਗਣਰਾਜ ਬਣਾਉਣ
ਲਈ ਅਤੇ ਦੇਸ਼ ਦੇ ਸਮੂਹ ਨਾਗਰਿਕਾਂ ਨੂੰ ਸਮਾਜਿਕ , ਆਰਥਿਕ ਅਤੇ ਰਾਜਨੀਤਕ ਨਿਆਂ,
ਵਿਚਾਰ, ਪ੍ਰਗਟਾਵੇ, ਵਿਸ਼ਵਾਸ, ਧਰਮ ਅਤੇ ਪੂਜਾ ਕਰਨ ਦੀ ਸੁਤੰਤਰਤਾ, ਮਾਣ ਅਤੇ ਅਵਸਰ ਦੀ
ਸਮਾਨਤਾ ਪ੍ਰਾਪਤ ਕਰਨ ਲਈ ਅਤੇ ਉਨਾਂ ਸਭਨਾਂ ਚ ਵਿਅਕਤੀਗਤ ਸਨਮਾਨ, ਰਾਸ਼ਟਰ ਦੀ ਏਕਤਾ ਤੇ
ਅਖੰਡਤਾ ਨੂੰ ਸ਼ੁਨਿਸ਼ਚਿਤ ਕਰਨ ਲਈ ਭਾਈਚਾਰਾ ਵਧਾਉਣ ਲਈ ਦ੍ਰਿੜ ਸੰਕਲਪ ਹੋ ਕੇ ਸੰਵਿਧਾਨ
ਪ੍ਰਤੀ ਸਮਰਪਿਤ ਹੋਣਾ ਚਾਹੀਦਾ ਹੈ ।
ਫ਼ੋਟੋ ਕੈਪਸ਼ਨ:
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਅੱਜ ਸੰਵਿਧਾਨ
ਦਿਵਸ ਮੌਕੇ ਨਵਾਂਸ਼ਹਿਰ ਵਿਖੇ ਦੇਸ਼ ਦੇ ਸੰਵਿਧਾਨ ਪ੍ਰਤੀ ਸ਼ਰਧਾ ਅਤੇ ਵਫਾਦਾਰੀ ਦਾ
ਪ੍ਰਣ ਲਏ ਜਾਣ ਦੀ ਤਸਵੀਰ।

Friday, 25 November 2022

ਮੱਛੀ ਪਾਲਣ ਕਿੱਤੇ ਨੂੰ ਉਤਸ਼ਾਹਿਤ ਕਰਨ ਲਈ ਲਾਇਆ ਤਿੰਨ ਦਿਨਾਂ ਜ਼ਿਲ੍ਹਾ ਪੱਧਰੀ ਕੈਂਪ ਸਮਾਪਤ

ਨਵਾਂਸ਼ਹਿਰ, 25 ਨਵੰਬਰ : ਮੱਛੀ ਪਾਲਕ ਵਿਕਾਸ ਏਜੰਸੀ, ਸ਼ਹੀਦ ਭਗਤ ਸਿੰਘ ਨਗਰ ਐਟ ਢੰਡੂਹਾ ਵੱਲੋਂ ਮੱਛੀ ਪਾਲਣ ਕਿੱਤੇ ਨੂੰ ਉਤਸ਼ਾਹਿਤ ਕਰਨ ਅਤੇ ਨਵੀਂਆਂ ਤਕਨੀਕਾਂ ਤੋਂ ਜਾਣੂ ਕਰਵਾਉਣ ਲਈ ਬੰਗਾ ਵਿਖੇ ਲਾਇਆ ਗਿਆ ਤਿੰਨ ਦਿਨਾਂ ਕੈਂਪ ਅੱਜ ਸਮਾਪਤ ਹੋ ਗਿਆ।
 ਸਹਾਇਕ ਪ੍ਰੋਜੈਕਟ ਅਫਸਰ ਹਰਿੰਦਰ ਜੀਤ ਸਿੰਘ ਬਾਵਾ ਪਾਸੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੱਛੀ ਪਾਲਣ ਵਿਭਾਗ ਸ਼ਹੀਦ ਭਗਤ ਸਿੰਘ ਨਗਰ ਵਲੋਂ, ਪੰਜਾਬ ਮੱਛੀ ਪਾਲਣ ਵਿਕਾਸ ਬੋਰਡ ਦੀ ਸਹਾਇਤਾ ਨਾਲ ਲਾਏ ਗਏ ਇਸ ਤਿੰਨ ਦਿਨਾਂ ਸਿਖਲਾਈ ਕੈਂਪ ਦੇ ਦੂਜੇ ਦਿਨ ‘ਕਾਲਜ ਆਫ ਫਿਸ਼ਰੀਜ਼, ਗੁਰੂ ਅੰਗਦ ਦੇਵ ਵੈਟਰਨਰੀ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ ਲੁਧਿਆਣਾ’ ਦੀ ‘ਐਕਸਪੋਜ਼ਰ ਵਿਜ਼ਟ’ ਕਰਵਾਉਣ ਉਪਰੰਤ ਅਤੇ ਬਾਕੀ ਦਿਨਾਂ ਦੌਰਾਨ ਮੱਛੀ ਪਾਲਕਾਂ ਨੂੰ ਮੱਛੀ ਪਾਲਣ ਦੀਆਂ ਵੱਖ-ਵੱਖ ਤਕਨੀਕਾਂ ਵਰਤ ਕੇ ਆਮਦਨੀ ਵਧਾਉਣ ਦੇ ਢੰਗ-ਤਰੀਕਿਆਂ ਤੋਂ ਜਾਣੂ ਕਰਵਾਉਣ ਉਪਰੰਤ ਸਮਾਪਤ ਹੋਇਆ। ਸੰਮਤੀ ਹਾਲ, ਬੀ ਡੀ ਪੀ ਓ ਦਫ਼ਤਰ ਬੰਗਾ ਵਿਖੇ ਲਾਏ ਗਏ ਇਸ ਤਿੰਨ ਦਿਨਾਂ ਕੈਂਪ ਦੇ ਅਖੀਰਲੇ ਦਿਨ ਸੇਵਾਮੁਕਤ ਸਹਾਇਕ ਡਾਇਰੈਕਟਰ ਮੱਛੀ ਪਾਲਣ ਭੀਮ ਸੇਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਕੈਂਪ ਦੀ ਸ਼ੁਰੂਆਤ ਕਰਦਿਆਂ ਠਾਕੁਰ ਸਤਿਅਮ ਸਿੰਘ ਮੱਛੀ ਪਾਲਣ ਅਫਸਰ, ਬਲਾਚੌਰ ਵੱਲੋਂ ਮੱਛੀ ਪਾਲਣ ਦੀ ਨਵੀਨ ਤਕਨੋਲੋਜੀ ਬਾਇਓਫਲੋਕ ਫਿਸ਼ ਫਾਰਮਿੰਗ, ਰਿਸਰਕੂਲੇਟਰੀ ਐਕੂਅਕਲਚਰ ਅਤੇ ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ ਸਕੀਮ ਤਹਿਤ ਇਨ੍ਹਾਂ ਪ੍ਰੋਜੈਕਟਾਂ ਉਪਰ ਦਿੱਤੀ ਜਾਂਦੀ ਸਬਸਿਡੀ ਬਾਰੇ ਜਾਣਕਾਰੀ ਦਿੱਤੀ ਗਈ। ਸ੍ਰੀਮਤੀ ਤੇਜਿੰਦਰ ਕੌਰ ਸੀਨੀਅਰ ਮੱਛੀ ਪਾਲਣ ਅਫਸਰ, ਮੱਛੀ ਪੂੰਗ ਫਾਰਮ ਢੰਡੂਹਾ ਵਲੋਂ ਮੱਛੀਆਂ ਦੀ ਆਮ ਬਿਮਾਰੀਆਂ ਅਤੇ ਉਨ੍ਹਾਂ ਦੇ ਇਲਾਜ ਬਾਰੇ ਜਾਣਕਾਰੀ ਦਿੱਤੀ ਉਪਰੰਤ ‘ਵਿਰਬੈਕ’ ਕੰਪਨੀ ਤੋਂ ਉਚੇਚੇ ਤੌਰ ਤੇ ਪਹੁੰਚੇ ਗੋਪਾਲ ਸਿੰਘ ਅਤੇ ਤਰੁਨ ਸ਼ਰਮਾ ਜੀ ਨੇ ਮੱਛੀ ਪਾਲਣ ਵਿੱਚ ਸਹਾਇਕ ਪੋਸ਼ਕ ਰਸਾਇਣਾਂ ਅਤੇ ਦਵਾਈਆਂ ਸਬੰਧੀ ਸੰਪੂਰਣ ਜਾਣਕਾਰੀ ਦਿੰਦਿਆਂ ਬਜ਼ਾਰ ’ਚ ਉਪਲਬਧ ਉਤਪਾਦਾਂ ਬਾਰੇ ਜਾਣੂ ਕਰਵਾਇਆ। ਸੇਵਾ ਮੁਕਤ ਸਹਾਇਕ ਡਾਇਰੈਕਟਰ ਮੱਛੀ ਪਾਲਣ ਭੀਮ ਸੇਨ ਜੀ ਵੱਲੋਂ ਕੈਂਪ ਵਿੱਚ ਪਹੁੰਚੇ ਮੱਛੀ ਪਾਲਕਾਂ ਦੇ ਸਵਾਲਾਂ ਦੇ ਢੁਕਵੇਂ ਜਵਾਬ ਦਿੱਤੇ ਗਏ। ਅੰਤ ਵਿੱਚ ਸਹਾਇਕ ਪ੍ਰੋਜੈਕਟ ਅਫਸਰ ਹਰਿੰਦਰ ਸਿੰਘ ਬਾਵਾ ਵੱਲੋਂ ਸਾਰੇ ਮੱਛੀ ਪਾਲਕਾਂ ਨੂੰ ਮੱਛੀ ਪਾਲਣ ਦਾ ਵਿਸਥਾਰ ਅਤੇ ਮੱਛੀ ਪਾਲਣ ਦੀ ਨਵੀਨ ਤਕਨੋਲੋਜੀ ਅਪਣਾ ਕੇ ਮੱਛੀ ਪਾਲਣ ਨੂੰ ਵਧੇਰੇ ਪ੍ਰਫੁੱਲਤ ਕਰਨ ਲਈ ਉਤਸ਼ਾਹਿਤ ਕੀਤਾ ਗਿਆ ਅਤੇ ਵਿਭਾਗ ਦੀ ਸੇਵਾਵਾਂ ਅਤੇ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕਰਦਿਆਂ ਸਾਰਿਆਂ ਦਾ ਕੈਂਪ ਵਿੱਚ ਪਹੁੰਚਣ ’ਤੇ ਧੰਨਵਾਦ ਕੀਤਾ ਗਿਆ। ਟ੍ਰੇਨਿੰਗ ਪ੍ਰੋਗਰਾਮ ਦੇ ਅੰਤਿਮ ਪੜਾਅ ਵਿੱਚ ਸਿਖਲਾਈ ਹਾਸਲ ਕਰਨ ਵਾਲੇ ਸਾਰੇ ਸਿਖਿਆਰਥੀਆਂ ਨੂੰ ਸਰਟੀਫਿਕੇਟਾਂ ਦੀ ਵੰਡ ਕੀਤੀ ਗਈ।
ਫ਼ੋਟੋ ਕੈਪਸ਼ਨ:
ਬੰਗਾ ਵਿਖੇ ਮੱਛੀ ਪਾਲਕਾਂ ਲਈ ਮੱਛੀ ਪਾਲਣ ਵਿਭਾਗ ਵੱਲੋਂ ਲਾਏ ਗਏ ਤਿੰਨ ਦਿਨਾਂ ਸਿਖਲਾਈ ਕੈਂਪ ਦੀਆਂ ਤਸਵੀਰਾਂ।

ਸੈਲਫ਼ ਹੈਲਪ ਗਰੁੱਪਾਂ ਨੂੰ ਸਥਾਪਿਤ ਉਦਯੋਗਾਂ ਦੇ ਸਹਾਇਕ ਯੂਨਿਟਾਂ ਵਜੋਂ ਖੜਾ ਕਰਨ ਲਈ ਮੀਟਿੰਗ

ਡੀ ਸੀ ਵੱਲੋਂ ਉਦਯੋਗਾਂ ਨੂੰ ਸੈਲਫ਼ ਹੈਲਪ ਗਰੁੱਪਾਂ ਨੂੰ ਪਿੰਡਾਂ 'ਚ ਛੋਟੇ ਯੂਨਿਟ ਲਾ
ਕੇ ਰੋਜ਼ਗਾਰ ਮੁਹੱੲਅਿਾ ਕਰਵਾਉਣ ਦੀ ਲੋੜ 'ਤੇ ਜ਼ੋਰ
ਨਵਾਂਸ਼ਹਿਰ, 25 ਨਵੰਬਰ : ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਸਥਾਪਿਤ
ਉਦਯੋਗਾਂ ਨੂੰ ਸੈਲਫ਼ ਹੈਲਪ ਗਰੁੱਪਾਂ ਨੂੰ ਆਪਣੇ ਸਹਾਇਕ ਯੂਨਿਟਾਂ ਵਜੋਂ ਖੜਾ ਕਰਨ ਲਈ
ਉਦਯੋਗਿਕ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ 'ਚ ਅਜੀਵਿਕਾ ਮਿਸ਼ਨ ਤਹਿਤ ਪਿੰਡਾਂ 'ਚ ਬਹੁਤ ਸਾਰੇ ਹੈਲਪ
ਗਰੁੱਪ ਬਣਾਏ ਗਏ ਹਨ ਪਰ ਉਨ੍ਹਾਂ ਕੋਲ ਆਪਣੇ ਰੋਜ਼ਗਾਰ ਦਾ ਉਚਿੱਤ ਵਸੀਲਾ ਜਾਂ ਬਣਾਈਆਂ
ਜਾਣ ਵਾਲੀਆਂ ਵਸਤਾਂ ਦੀ ਮਾਰਕੀਟ ਦੇ ਹਿਸਾਬ ਜਾਂ ਮੰਗ ਮੁਤਾਬਕ ਵਿੱਕਰੀ ਨਾ ਹੋਣ ਕਾਰਨ,
ਉਹ ਵਪਾਰਕ/ਮੁਨਾਫ਼ਾ ਗਤੀਵਿਧੀਆਂ 'ਚ ਅਸਫ਼ਲ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ
ਗਰੁੱਪਾਂ ਦੀ ਬਾਂਹ ਫੜਨ ਲਈ ਸਥਾਪਿਤ ਉਦਯੋਗ ਆਪਣੇ ਸਹਾਇਕ ਯੂਨਿਟ ਲਾ ਕੇ ਇਨ੍ਹਾਂ ਸੈਲਫ
ਹੈਲਪ ਗਰੁੱਪਾਂ ਨੂੰ ਰੋਜ਼ਗਾਰ ਦੇੇਣ ਵਿੱਚ ਵੱਡੀ ਮੱਦਦ ਕਰ ਸਕਦੇ ਹਨ।
ਏ ਡੀ ਸੀ (ਵਿਕਾਸ) ਅਮਰਦੀਪ ਸਿੰਘ ਬੈਂਸ ਦੀ ਮੌਜੂਦਗੀ 'ਚ ਸ਼ਹਿਰ ਦੇ ਉੱਘੇ ਵਪਾਰੀ
ਗੁਰਚਰਨ ਅਰੋੜਾ ਨੂੰ ਸਹਾਇਕ ਯੂਨਿਟਾਂ ਦੀ ਸਥਾਪਤੀ ਦਾ ਸਿਹਰਾ ਲੈਣ ਲਈ ਆਖਦਿਆਂ ਡਿਪਟੀ
ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ 'ਚ 900 ਦੇ ਕਰੀਬ ਸੈਲਫ਼ ਹੈਲਪ ਗਰੁੱਪ ਹਨ, ਜਿਨ੍ਹਾਂ
ਕੋਲ ਇੱਕ ਅੰਦਾਜ਼ੇ ਮੁਤਾਬਕ 9000 ਦੀ ਮਾਨਵੀ ਸ਼ਕਤੀ ਮੌਜੂਦ ਹੈ।
ਇਨ੍ਹਾਂ 'ਚ ਬਹੁਤ ਸਾਰੀਆਂ ਔਰਤਾਂ ਆਚਾਰ, ਮਸਾਲੇ, ਪਾਪੜ-ਵੜੀਆਂ, ਜੈਮ ਅਦਿ ਉਤਪਾਦ ਬਣਾ
ਸਕਦੀਆਂ ਹਨ ਪਰ ਅੱਗੇ ਇਨ੍ਹਾਂ ਉਤਪਾਦਾਂ ਦੀ ਲੋੜੀਂਦੀ ਵਿੱਕਰੀ ਨਾ ਹੋਣ ਕਾਰਨ, ਉਨ੍ਹਾਂ
ਦੇ ਹੌਂਸਲੇ ਪਸਤ ਹੋ ਜਾਂਦੇ ਹਨ।
ਉੁਨ੍ਹਾਂ ਕਿਹਾ ਕਿ ਜੇਕਰ ਵੱਡੇ ਵਪਾਰੀ ਅਜਿਹੀਆਂ ਘਰੇਲੂ ਵਰਤੋਂ ਦੀ ਚੀਜ਼ਾਂ ਉਨ੍ਹਾਂ
ਪਾਸੋਂ ਬਣਵਾ ਲੈਣ ਅਤੇ ਉਨ੍ਹਾਂ ਨੂੰ ਲਘੂ ਯੂਨਿਟ ਉਨ੍ਹਾਂ ਦੇ ਪਿੰਡਾਂ ਨੇੜੇ ਲਾ ਕੇ ਦੇ
ਦੇਣ ਤਾਂ ਇਸ ਨਾਲ ਉਨ੍ਹਾਂ ਦੇ ਰੋਜ਼ਗਾਰ ਨੂੰ ਵੱਡਾ ਹੁਲਾਰਾ ਮਿਲੇਗਾ ਅਤੇ ਇਨ੍ਹਾਂ
ਵਪਾਰਕ ਯੂਨਿਟਾਂ ਦੀ ਮਾਨਵੀ ਸ਼ਕਤੀ ਅਤੇ ਹੋਰ ਲੋੜਾਂ ਵੀ ਪੂਰੀਆਂ ਹੋ ਜਾਣਗੀਆਂ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਦੀਪ ਸਿੰਘ ਬੈਂਸ ਨੇ ਕਿਹਾ ਕਿ ਇਸ ਮੰਤਵ ਲਈ
ਉਨ੍ਹਾਂ ਨੂੰ ਸਬੰਧਤ ਵਪਾਰਕ ਅਦਾਰੇ ਵੱਲੋਂ ਲੋੜੀਂਦੀ ਸਿਖਲਾਈ ਅਤੇ ਸਬੰਧਤ ਸਮਾਨ ਤਿਆਰ
ਕਰਨ ਲਈ ਲੋੜੀਂਦੀ ਕੱਚੀ ਸਮੱਗਰੀ ਅਤੇ ਉਸ ਤੋਂ ਬਾਅਦ ਪੈਕਿੰਗ ਨਾਲ ਸਬੰਧਤ ਜਾਣਕਾਰੀ ਵੀ
ਮੁਹੱਈਆ ਕਰਵਾਈ ਜਾ ਸਕਦੀ ਹੈ।
ਗੁਰਚਰਨ ਅਰੋੜਾ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਇਸ ਪਹਿਲ ਕਦਮੀ ਨੂੰ ਵਪਾਰਕ ਪੱਧਰ 'ਤੇ
ਹਮਦਰਦੀ ਪੂਰਵਕ ਵਿਚਾਰਨ ਅਤੇ ਜਲਦ ਹੀ ਤਜਰਬੇ ਦੇ ਤੌਰ 'ਤੇ ਕੋਈ ਪ੍ਰਾਜੈਕਟ ਸ਼ੁਰੂ
ਕਰਵਾਉਣ ਦਾ ਭਰੋਸਾ ਦਿੱਤਾ।
ਮੀਟਿੰਗ 'ਚ ਡੀ ਪੀ ਐਮ ਅਭਿਸ਼ੇਕ ਜੈਨ, ਬਲਾਚੌਰ ਬਲਾਕ ਦੇ ਇੰਚਾਰਜ ਵਰਿੰਦਰ ਸਿੰਘ,
ਨਵਾਂਸ਼ਹਿਰ ਬਲਾਕ ਦੇ ਇੰਚਾਰਜ ਰਾਧਿਕਾ ਅਤੇ ਸੜੋਆ ਬਲਾਕ ਦੇ ਇੰਚਾਰਜ ਸੰਦੀਪ ਕੁਮਾਰ ਵੀ
ਮੌਜੂਦ ਸਨ।

ਜ਼ਿਲ੍ਹੇ ’ਚ ਅਕਤੂਬਰ ਮਹੀਨੇ ਲਈ 74441 ਲਾਭਪਾਤਰੀਆਂ ਲਈ 11.16 ਕਰੋੜ ਤੋਂ ਵਧੇਰੇ ਦੀ ਪੈਨਸ਼ਨ ਤੇ ਵਿੱਤੀ ਸਹਾਇਤਾ ਸਕੀਮਾਂ ਦੀ ਰਾਸ਼ੀ ਦਿੱਤੀ ਗਈ

ਨਵਾਂਸ਼ਹਿਰ, 25 ਨਵੰਬਰ : ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ 'ਚ ਸਮਾਜਿਕ ਸੁਰੱਖਿਆ, ਇਸਤਰੀ
ਤੇ ਬਾਲ ਵਿਕਾਸ ਵਿਭਾਗ ਵੱਲੋਂ ਵੱਖ-ਵੱਖ ਵਰਗਾਂ ਲਈ ਚਲਾਈਆਂ ਜਾ ਰਹੀਆਂ ਪੈਨਸ਼ਨ ਤੇ
ਵਿੱਤੀ ਸਹਾਇਤਾ ਸਕੀਮਾਂ ਤਹਿਤ ਅਕਤੂਬਰ ਮਹੀਨੇ ਲਈ 74441 ਲਾਭਪਾਤਰੀਆਂ ਨੂੰ ਵਿੱਤੀ
ਲਾਭ ਦਿੱਤਾ ਗਿਆ ਹੈ।
ਵਿਭਾਗ ਦੀਆਂ ਵੱਖ-ਵੱਖ ਲਾਭਕਾਰੀ ਸਕੀਮਾਂ ਅਤੇ ਕਮੇਟੀਆਂ ਦੀ ਮਾਸਿਕ ਪ੍ਰਗਤੀ ਦੀ
ਸਮੀਖਿਆ ਉਪਰੰਤ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ
ਦੱਸਿਆ ਕਿ ਵਿਭਾਗ ਵੱਲੋਂ ਇਨ੍ਹਾਂ ਲਾਭਪਾਤਰੀਆਂ ਨੂੰ ਅਕਤੂਬਰ ਮਹੀਨੇ ਦੇ
11,16,61,500 ਰੁਪਏ ਦੇ ਵਿੱਤੀ ਲਾਭ/ਸਹਾਇਤਾ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ
ਕਿ ਵਿਭਾਗ ਵੱਲੋਂ ਪੇਸ਼ ਕੀਤੀ ਪ੍ਰਗਤੀ ਰਿਪੋਰਟ ਅਨੁਸਾਰ ਅਕਤੂਬਰ ਮਹੀਨੇ ਦੌਰਨ ਵਿਭਾਗ
ਨਾਲ ਸਬੰਧਤ ਪੈਨਸ਼ਨ ਸਕੀਮਾਂ/ਵਿੱਤੀ ਸਹਾਇਤਾ ਸਕੀਮਾਂ ਦਾ ਲਾਭ ਲੈਣ ਹਿੱਤ ਪ੍ਰਾਪਤ
ਹੋਈਆਂ 1062 ਅਰਜ਼ੀਆਂ 'ਚੋਂ ਯੋਗ ਪਾਈਆਂ ਗਈਆਂ 1027 ਅਰਜ਼ੀਆਂ ਮਨਜੂਰ ਕੀਤੀਆਂ ਗਈਆਂ।
ਉਨ੍ਹਾਂ ਇਸ ਮੌਕੇ ਜ਼ਿਲ੍ਹੇ 'ਚ ਸਰਗਰਮ ਦਿਵਿਆਂਗਜਨਾਂ ਦੀ ਭਲਾਈ ਲਈ ਵੱਖ-ਵੱਖ ਸਵੈ-ਸੇਵੀ
ਸੰਸਥਾਂਵਾਂ ਨੂੰ ਆਰ ਪੀ ਡਬਲਯੂ ਡੀ ਐਕਟ-2016 ਤਹਿਤ ਰਜਿਸਟ੍ਰੇਸ਼ਨ ਲਈ ਦਫ਼ਤਰ ਸਮਾਜਿਕ
ਸੁਰੱਖਿਆ ਵਿਭਾਗ, ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ, ਨਵਾਂਸ਼ਹਿਰ ਵਿਖੇ ਸੰਪਰਕ ਕਰਨ ਲਈ ਵੀ
ਆਖਿਆ।
ਇਸ ਮੌਕੇ ਜ਼ਿਲ੍ਹਾ ਪੱਧਰੀ ਦਿਵਿਆਂਗਜਨ ਕਮੇਟੀ ਦੀ ਮੀਟਿੰਗ ਵੀ ਕੀਤੀ ਗਈ ਜਿਸ ਵਿੱਚ
ਦਿਵਿਆਂਗਜਨਾਂ ਨੂੰ ਸਰਕਾਰ ਵੱਲੋਂ ਉਪਲਬਧ ਵੱਖ-ਵੱਖ ਸੁਵਿਧਾਵਾਂ ਯਕੀਨੀ ਬਣਾਉਣ ਦੇ ਲਈ
ਵੱਖ-ਵੱਖ ਵਿਭਾਗਾਂ ਨਾਲ ਚਰਚਾ ਕੀਤੀ ਗਈ। ਇਨ੍ਹਾਂ 'ਚ ਯੂ ਡੀ ਆਈ ਡੀ ਕਾਰਡ, ਦਿਵਿਆਂਗ
ਪੈਨਸ਼ਨ ਅਤੇ ਦਿਵਿਆਂਗਤਾ ਸਰਟੀਫ਼ਿਕੇਟ ਵਿੱਚ ਜ਼ਿਲ੍ਹਾ ਪੱਧਰ 'ਤੇ ਆਉਂਦੀਆਂ ਮੁਸ਼ਕਿਲਾਂ
'ਤੇ ਵੀ ਵਿਚਾਰ ਕੀਤਾ ਗਿਆ। ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵੱਲੋਂ ਦੱਸਿਆ ਗਿਆ ਕਿ
ਹੁਣ ਤੱਕ ਪੋਰਟਲ 'ਤੇ 10426 ਦਿਵਿਆਂਗਜਨ ਰਜਿਸਟਰ ਕੀਤੇ ਜਾ ਚੁੱਕੇ ਹਨ, ਜਿਨ੍ਹਾਂ
'ਚੋਂ 7752 ਦੇ ਯੂ ਡੀ ਆਈ ਡੀ ਕਾਰਡ ਬਣਾਏ ਜਾ ਚੁੱਕੇ ਹਨ।
ਡਿਪਟੀ ਕਮਿਸ਼ਨਰ ਨੇ ਦਿਵਿਆਂਗਤਾ ਕਾਰਡ ਬਣਾਉਣ ਲਈ ਸਬੰਧਤ ਬਿਨੇਕਾਰ ਦੀ ਜ਼ਿਲ੍ਹੇ ਤੋਂ
ਬਾਹਰ ਵੱਡੀਆਂ ਸਿਹਤ ਸੰਸਥਾਂਵਾਂ/ਮਾਹਿਰਾਂ ਪਾਸੋਂ ਮੁਲਾਂਕਣ ਲਈ ਲੰਬਿਤ ਵੱਖ-ਵੱਖ
ਅਰਜ਼ੀਆਂ ਦੇ ਵੇਰਵੇ ਮੰਗੇ ਤਾਂ ਜੋ ਉਨ੍ਹਾਂ ਦੀ ਦਿਵਿਆਂਗਤਾ ਦੇ ਪੱਧਰ ਨੂੰ ਜਾਂਚ ਜਾਂਚਣ
ਲਈ ਅਗਲੇਰੀ ਕਾਰਵਾਈ ਕੀਤੀ ਜਾ ਸਕੇ।
ਮੀਟਿੰਗ ਵਿੱਚ ਸਹਾਇਕ ਸਿਵਲ ਸਰਜਨ ਡਾ. ਜਸਦੇਵ ਸਿੰਘ, ਜ਼ਿਲ੍ਹਾ ਐਪੀਡੋਮੋਲੋਜਿਸਟ ਡਾ.
ਰਾਕੇਸ਼ ਪਾਲ, ਜ਼ਿਲ੍ਹਾ ਹਸਪਤਾਲ ਦੇ ਮਨੋਰੋਗ ਮਾਹਿਰ ਡਾ. ਨਵਰੀਤ, ਜ਼ਿਲ੍ਹਾ ਸਮਾਜਿਕ
ਸੁਰੱਖਿਆ ਅਫ਼ਸਰ ਰਾਜਕਿਰਨ ਕੌਰ, ਉੱਪ ਜ਼ਿਲ੍ਹਾ ਸਿਖਿਆ ਅਫ਼ਸਰ ਵਰਿੰਦਰ ਕੁਮਾਰ ਤੇ ਯੂ ਡੀ
ਆਈ ਡੀ ਨਾਲ ਸਬੰਧਤ ਡਾਟਾ ਐਂਟਰੀ ਅਪਰੇਟਰ ਰੇਖਾ ਤੇ ਹੋਰ ਕਮੇਟੀ ਮੈਂਬਰ ਮੌਜੂਦ ਸਨ।

ਨਵਾਂਸ਼ਹਿਰ ਤੇ ਬੰਗਾ ਦੇ ਨਾਇਬ ਤਹਿਸੀਲਦਾਰਾਂ ਨੂੰ ਦਿੱਤੀਆਂ ਗਈਆਂ ਗੱਡੀਆਂ

ਏ ਡੀ ਸੀ ਵਰਮਾ ਵੱਲੋਂ ਜ਼ਿਲ੍ਹੇ ਦੇ ਨਾਇਬ ਤਹਿਸੀਲਦਾਰਾਂ ਨੂੰ ਗੱਡੀਆਂ ਅਲਾਟ
ਨਵਾਂਸ਼ਹਿਰ, 25 ਨਵੰਬਰ : ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਵੱਲੋਂ ਅੱਜ ਜ਼ਿਲ੍ਹੇ
ਦੇ ਨਾਇਬ ਤਹਿਸੀਲਦਾਰਾਂ ਨੂੰ ਦਫ਼ਤਰੀ ਤੇ ਫ਼ੀਲਡ ਡਿਊਟੀ ਲਈ ਗੱਡੀਆਂ ਅਲਾਟ ਕੀਤੀਆਂ
ਗਈਆਂ। ਇਸ ਮੌਕੇ ਐਸ ਡੀ ਐਮ ਨਵਾਂਸ਼ਹਿਰ (ਵਾਧੂ ਚਾਰਜ ਬੰਗਾ) ਮੇਜਰ ਡਾ. ਸ਼ਿਵਰਾਜ ਸਿੰਘ
ਬੱਲ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ।
ਉਨ੍ਹਾਂ ਇਸ ਮੌਕੇ ਨਾਇਬ ਤਹਿਸੀਲਦਾਰ ਬੰਗਾ ਗੁਰਪ੍ਰੀਤ ਸਿੰਘ ਅਤੇ ਨਾਇਬ ਤਹਿਸੀਲਦਾਰ ਔੜ
ਐਟ ਨਵਾਂਸ਼ਹਿਰ ਕੁਲਦੀਪ ਸਿੰਘ ਨੂੰ ਇਨ੍ਹਾਂ ਗੱਡੀਆਂ ਦੇ ਮਨਜ਼ੂਰੀ ਪੱਤਰ ਸੌਂਪੇ। ਉਨ੍ਹਾਂ
ਦੱਸਿਆ ਕਿ ਡਿਪਟੀ ਕਮਿਸ਼ਨਰ ਦਫ਼ਤਰ ਵੱਲੋਂ ਪੰਜਾਬ ਸਰਕਾਰ ਦੇ ਮਿਤੀ 22.09.2021 ਦੇ
ਨੋਟੀਫ਼ਿਕੇਸ਼ਨ 'ਚ ਦਰਜ ਹਦਾਇਤਾਂ ਅਨੁਸਾਰ ਇਹ ਗੱਡੀਆਂ ਸਮੇਤ ਡਰਾਈਵਰ 'ਹਾਇਰ' ਕੀਤੀਆਂ
ਗਈਆਂ ਹਨ। ਉਨ੍ਹਾਂ ਦੱਸਿਆ ਕਿ ਨਾਇਬ ਤਹਿਸੀਲਦਾਰਾਂ ਸੌਂਪੀਆਂ ਇਹ ਗੱਡੀਆਂ ਇੱਕ ਮਹੀਨੇ
'ਚ ਵੱਧ ਤੋਂ ਵੱਧ 2000 ਕਿਲੋਮੀਟਰ ਚਲਾਈਆਂ ਜਾ ਸਕਦੀਆਂ, ਜਿਸ ਦਾ ਤੇਲ, ਮੁਰੰਮਤ,
ਸਾਂਭ-ਸੰਭਾਲ ਤੇ ਡਰਾਇਵਰ ਖਰਚਾ ਸਬੰਧਤ ਫ਼ਰਮ ਵੱਲੋਂ ਹੀ ਕੀਤਾ ਜਾਵੇਗਾ ਅਤੇ ਸਰਕਾਰ
ਵੱਲੋਂ ਫ਼ਰਮ ਨੂੰ ਨੋਟੀਫ਼ਿੇਕਸ਼ਨ ਮੁਤਾਬਕ ਨਿਰਧਾਰਿਤ ਮਾਸਿਕ ਕਿਰਾਇਆ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਸਬੰਧਤ ਅਧਿਕਾਰੀ ਨੂੰ ਗੱਡੀ ਦੀ ਲਾਗ ਬੁੱਕ ਹਰ ਮਹੀਨੇ ਮੁਕੰਮਲ ਕਰਨ
ਉਪਰੰਤ ਵੈਰੀਫ਼ਾਈ ਕਰਕੇ ਡੀ ਸੀ ਦਫ਼ਤਰ ਨੂੰ ਭੇਜਣੀ ਹੋਵੇਗੀ।
ਉਨ੍ਹਾਂ ਦੱਸਿਆ ਕਿ ਨਾਇਬ ਤਹਿਸੀਲਦਾਰਾਂ ਨੂੰ ਗੱਡੀਆਂ ਦੀ ਅਲਾਟਮੈਂਟ ਨਾਲ ਇਨ੍ਹਾਂ
ਅਧਿਕਾਰੀਆਂ ਨੂੰ ਨਿੱਤ ਦਿਨ ਦੇ ਫ਼ੀਲਡ ਦੇ ਕੰਮਾਂ ਅਤੇ ਡਿੳੂਟੀਆਂ ਨੂੰ ਕਰਨ 'ਚ ਆਸਾਨੀ
ਹੋ ਜਾਵੇਗੀ। ਇਸ ਮੌਕੇ ਨਵਾਂਸ਼ਹਿਰ ਦੇ ਤਹਿਸੀਲਦਾਰ (ਵਾਧੂ ਚਾਰਜ ਬੰਗਾ) ਸਰਵੇਸ਼ ਰਾਜਨ
ਵੀ ਮੌਜੂਦ ਸਨ।

ਬੇਸਹਾਰਾ, ਲੋੜਵੰਦ ਅਤੇ ਕਾਨੂੰਨੀ ਵਿਵਾਦ ਵਿੱਚ ਸ਼ਾਮਲ ਬੱਚਿਆਂ ਦੀ ਸੁਰੱਖਿਆ ਲਈ ਚੁੱਕੇ ਜਾਣ ਕਦਮ

ਡੀ ਸੀ ਰੰਧਾਵਾ ਵੱਲੋਂ ਬਾਲ ਭਲਾਈ ਕਮੇਟੀ, ਜੁਵੇਨਾਇਲ ਜਸਟਿਸ ਬੋਰਡ ਤੇ ਜ਼ਿਲ੍ਹਾ ਬਾਲ
ਸੁਰੱਖਿਆ ਯੂਨਿਟ ਦੀ ਸਮੀਖਿਆ ਮੀਟਿੰਗ
ਨਵਾਂਸ਼ਹਿਰ, 25 ਨਵੰਬਰ : ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬੇਸਹਾਰਾ, ਲੋੜਵੰਦ ਅਤੇ
ਕਾਨੂੰਨੀ ਵਿਵਾਦ ਵਿੱਚ ਸ਼ਾਮਲ ਬੱਚਿਆ ਦੀ ਸੁਰੱਖਿਆ ਸਬੰਧੀ ਡਿਪਟੀ ਕਮਿਸ਼ਨਰ ਨਵਜੋਤ ਪਾਲ
ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਬਾਲ ਭਲਾਈ ਕਮੇਟੀ, ਜੁਵੇਨਾਇਲ ਜਸਟਿਸ ਬੋਰਡ ਤੇ
ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਦੀ ਜੁਲਾਈ ਤੋਂ ਸਤੰਬਰ ਤੱਕ ਦੀ ਤਿਮਾਹੀ ਸਮੀਖਿਆ
ਮੀਟਿੰਗ ਕੀਤੀ ਗਈ। ਇਸ ਮੀਟਿੰਗ 'ਚ ਪਿ੍ਰੰਸੀਪਲ ਮੈਜਿਸਟ੍ਰੇਟ, ਜੁਵੇਨਾਇਲ ਜਸਟਿਸ
ਬੋਰਡ, ਸ਼ਹੀਦ ਭਗਤ ਸਿੰਘ ਨਗਰ, ਰਾਧਿਕਾ ਪੁਰੀ ਵੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ।
ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮਨਜਿੰਦਰ ਸਿੰਘ, ਵੱਲੋਂ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ
ਲਿਆਂਦਾ ਗਿਆ ਕਿ ਬਾਲ ਭਲਾਈ ਕਮੇਟੀ, ਜੁਵੇਨਾਇਲ ਜਸਟਿਸ ਬੋਰਡ ਤੇ ਜ਼ਿਲ੍ਹਾ ਬਾਲ
ਸੁਰੱਖਿਆ ਯੂਨਿਟ ਬੇਸਹਾਰਾ, ਲੋੜਵੰਦ ਅਤੇ ਕਾਨੂੰਨੀ ਵਿਵਾਦ ਵਿੱਚ ਸ਼ਾਮਲ ਬੱਚਿਆਂ ਦੀ
ਸੁਰੱਖਿਆ ਲਈ ਕੰਮ ਕਰ ਰਹੀ ਹੈ। ਉਕਤ ਤੋਂ ਇਲਾਵਾ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਵਲੋਂ
ਬਾਲ ਭਲਾਈ ਕਮੇਟੀ, ਜੁਵੇਨਾਇਲ ਜਸਟਿਸ ਬੋਰਡ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ
ਵੱਲੋਂ ਪਿਛਲੀ ਤਿਮਾਹੀ ਦੌਰਾਨ ਕੀਤੇ ਗਏ ਕੰਮਾਂ ਦਾ ਵੇਰਵਾ ਦਿੱਤਾ ਗਿਆ ਅਤੇ ਬਾਲ ਭਲਾਈ
ਕਮੇਟੀ, ਜੁਵੇਨਾਇਲ ਜਸਟਿਸ ਬੋਰਡ ਦੇ ਸਥਾਈ ਦਫ਼ਤਰੀ ਢਾਂਚੇ ਲਈ ਕਮੇਟੀ ਨਾਲ ਵਿਚਾਰ
ਵਟਾਂਦਰਾ ਕੀਤਾ ਗਿਆ।
ਡਿਪਟੀ ਕਮਿਸ਼ਨਰ ਰੰਧਾਵਾ ਨੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ
ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਅਜਿਹੇ ਬੱਚਿਆਂ ਦੀ ਪਹਿਚਾਣ ਕੀਤੀ ਜਾਵੇ ਜੋ ਪੜ੍ਹਾਈ
ਦੀ ਉਮਰ ਵਿੱਚ ਸੜਕਾਂ 'ਤੇ ਫਿਰਦੇ ਹਨ ਜਾਂ ਬਾਲ ਮਜ਼ਦੂਰੀ ਕਰਦੇ ਹਨ ਤਾਂ ਜੋ ਉਨ੍ਹਾਂ ਦੇ
ਮੁੜ ਵਸੇਬੇ ਸਬੰਧੀ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਬੱਚਿਆਂ ਖਿਲਾਫ਼
ਜੁਰਮਾਂ, ਬਾਲ ਮਜ਼ਦੂਰੀ ਦੀ ਸ਼ਿਕਾਇਤ ਜਾਂ ਕੋਈ ਮੁਸੀਬਤ ਵਿੱਚ ਫਸਿਆ ਬੱਚਾ ਜਾਂ ਉਨ੍ਹਾਂ
ਬਾਰੇ ਸੂਚਨਾ ਰੱਖਦਾ ਸਮਾਜ ਦਾ ਕੋਈ ਵੀ ਜ਼ਿੰਮੇਂਵਾਰ ਵਿਅਕਤੀ ਚਾਈਲਡ ਹੈਲਪਲਾਈਨ
ਨੰ.1098 'ਤੇ ਫ਼ੋਨ ਕਰਕੇ ਵੀ ਮਦਦ ਲੈ ਸਕਦਾ ਹੈ। ਉਨ੍ਹਾਂ ਨੇ ਮੀਟਿੰਗ 'ਚ ਸ਼ਾਮਿਲ
ਸਹਾਇਕ ਸਿਵਲ ਸਰਜਨ ਡਾ. ਜਸਦੇਵ ਸਿੰਘ ਨੂੰ ਕਿਹਾ ਕਿ ਰਾਸ਼ਟਰੀ ਬਾਲ ਸੁਰੱਖਿਆ ਪ੍ਰੋਗਰਾਮ
ਤਹਿਤ ਬੱਚਿਆਂ ਦੀ ਸਿਹਤ ਦੀ ਜਾਂਚ ਪ੍ਰਕਿ੍ਰਆ ਸਮੇਂ ਅਨੁਸਾਰ ਕੀਤੀ ਜਾਵੇ ਅਤੇ ਸਹੂਲਤਾਂ
ਵਿਹੂਣੀਆਂ ਅਬਾਦੀਆਂ (ਸਲਮ ਏਰੀਆ) ਵਿੱਚ ਸਮੇਂ-ਸਮੇਂ 'ਤੇ ਮੈਡੀਕਲ ਕੈਂਪ ਲਗਵਾਏ ਜਾਣ।
ਡਿਪਟੀ ਕਮਿਸ਼ਨਰ ਐਨ ਪੀ ਐਸ ਰੰਧਾਵਾ ਨੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਕੰਚਨ ਅਰੋੜਾ
ਨੂੰ ਹਦਾਇਤ ਕੀਤੀਕਿ ਸਮੇਂ-ਸਮੇਂ ਤੇ ਜ਼ਿਲ੍ਹਾ ਟਾਸਕ ਫ਼ੋਰਸ ਨਾਲ ਮਿਲ ਕੇ ਬਾਲ ਮਜ਼ਦੂਰੀ
ਅਤੇ ਬਾਲ ਭਿੱਖਿਆ ਸਬੰਧੀ ਚੈਕਿੰਗ ਕੀਤੀ ਜਾਵੇ ਅਤੇ ਬੱਚਿਆਂ ਦੇ ਪੁਨਰ ਵਸੇਬੇ ਲਈ ਬਾਕੀ
ਸਹਿਕਰਮੀਆਂ ਦੀ ਮਦਦ ਨਾਲ ਉਪਰਾਲੇ ਕੀਤੇ ਜਾਣ। ਉਨ੍ਹਾਂ ਕਿਹਾ ਕਿ ਸਾਰੇ ਵਿਭਾਗ ਆਪਸੀ
ਤਾਲਮੇਲ ਨਾਲ ਕੰਮ ਕਰਨ ਅਤੇ ਬੱਚਿਆਂ ਦੀ ਜੀਵਨ ਸ਼ੈਲੀ ਵਿੱਚ ਸੁਧਾਰ ਲਿਆਉਣ ਅਤੇ
ਉਨ੍ਹਾਂ ਨੂੰ ਇਕ ਚੰਗਾ ਨਾਗਰਿਕ ਬਣਾਉਣ ਵਿੱਚ ਕਾਰਜਸ਼ੀਲ ਹੋਣ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਮਹਾਂਮਾਰੀ ਰੋਕੂ ਅਫ਼ਸਰ ਡਾ. ਰਾਕੇਸ਼ ਪਾਲ,
ਉੱਪ ਜ਼ਿਲ੍ਹਾ ਸਿਖਿਆ ਅਫ਼ਸਰ (ਐਲੀਮੈਂਟਰੀ) ਵਰਿੰਦਰ ਕੁਮਾਰ, ਚੇਅਰਪਰਸਨ ਬਾਲ ਭਲਾਈ
ਕਮੇਟੀ ਸ੍ਰੀਮਤੀ ਸੋਨੀਆ, ਸ਼੍ਰੀਮਤੀ ਜੌਲੀ ਚੰਦੇਲ ਮੈਂਬਰ ਬਾਲ ਭਲਾਈ ਕਮੇਟੀ, ਸ਼ਿਵ ਲਾਲ
ਜੈਨ, ਮੈਂਬਰ ਜੁਵੇਨਾਇਲ ਜਸਟਿਸ ਬੋਰਡ, ਜਗਦੀਸ਼ ਮਿੱਤਰ, ਮੈਂਬਰ, ਬਾਲ ਭਲਾਈ ਕਮੇਟੀ,
ਮਿਸ ਰੋਹਿਤਾ, ਆਊਟ ਰੀਚ ਵਰਕਰ, ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਸ਼ਹੀਦ ਭਗਤ ਸਿੰਘ ਨਗਰ
ਮੌਜੂਦ ਸਨ।

Thursday, 24 November 2022

ਕੇਂਦਰੀ ਜੇਲ੍ਹ ਪ੍ਰਸ਼ਾਸਨ ਦੀ ਮੁਸਤੈਦੀ ਸਦਕਾ ਚਾਰ ਮੋਬਾਇਲ ਫ਼ੋਨ ਸਮੇਤ 16 ਤੰਬਾਕੂ ਦੀਆਂ ਪੁੜੀਆਂ ਬਰਾਮਦ

ਪਟਿਆਲਾ, 23 ਨਵੰਬਰ:  ਪੰਜਾਬ ਸਰਕਾਰ ਅਤੇ ਜੇਲ੍ਹ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਵੱਲੋਂ ਚਲਾਈ ਗਈ ਨਸ਼ਿਆਂ ਅਤੇ ਮੋਬਾਇਲ ਫ਼ਰੀ ਜੇਲ੍ਹਾਂ ਮੁਹਿੰਮ ਦੇ ਤਹਿਤ ਏ.ਡੀ.ਜੀ.ਪੀ. ਜੇਲ੍ਹਾਂ ਬੀ. ਚੰਦਰਸ਼ੇਖਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਕੇਂਦਰੀ ਜੇਲ੍ਹ ਪਟਿਆਲਾ ਦੇ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਦੀ ਅਗਵਾਈ ਹੇਠ 22 ਨਵੰਬਰ ਨੂੰ ਕੇਂਦਰੀ ਜੇਲ੍ਹ ਪਟਿਆਲ਼ਾ ਵਿਖੇ ਦੁਪਹਿਰ ਦੀ ਖੁਲ਼ਾਈ ਤੋਂ ਕੁੱਝ ਸਮਾਂ ਪਹਿਲਾਂ ਵਾਰਡ 5-6 ਵਿੱਚ ਬੈਰਕ 6 ਦੇ ਪਿਛਲੇ ਪਾਸੇ ਡਿਊਟੀ 'ਤੇ ਤਾਇਨਾਤ ਵਾਰਡਰ ਸੰਦੀਪ ਸਿੰਘ ਵੱਲੋਂ ਇੱਕ ਫੈਂਕਾ (ਪਲਾਸਟਿਕ ਦੇ ਲਿਫ਼ਾਫ਼ੇ ਵਿੱਚ ਪੂਰੀ ਤਰ੍ਹਾਂ ਨਾਲ਼ ਪੈੱਕ ਕੀਤਾ ਹੋਇਆ) ਬਰਾਮਦ ਕੀਤਾ ਗਿਆ। ਜਿਸ ਨੂੰ ਜੇਲ੍ਹ ਦੇ ਅਫ਼ਸਰਾਂ ਦੀ ਹਾਜ਼ਰੀ ਵਿੱਚ ਖੋਲ੍ਹਿਆ ਗਿਆ ਤਾਂ ਇਸ ਵਿੱਚੋਂ ਚਾਰ ਕੀ-ਪੈਡ ਮੋਬਾਇਲ ਫ਼ੋਨ (ਕੰਪਨੀ ਕਚੱਡਾ), ਸਮੇਤ 04 ਬੈਟਰੀਆਂ, 04 ਡਾਟਾ ਕੇਬਲਜ਼ ਅਤੇ 16 ਤੰਬਾਕੂ ਦੀਆਂ ਪੁੜੀਆਂ ਬਰਾਮਦ ਕੀਤੀਆਂ।
ਇਸ ਸਬੰਧੀ ਜੇਲ੍ਹ ਸੁਪਰਡੈਂਟ ਵੱਲੋਂ ਅਗਲੀ ਕਾਨੂੰਨੀ ਕਾਰਵਾਈ ਸਬੰਧੀ ਮੁੱਖ ਅਫ਼ਸਰ ਥਾਣਾ ਤ੍ਰਿਪੜੀ ਨੂੰ ਲਿਖਿਆ ਗਿਆ ਹੈ। ਸੁਪਰਡੈਂਟ ਜੇਲ੍ਹ ਮਨਜੀਤ ਸਿੰਘ ਟਿਵਾਣਾ ਨੇ ਦੱਸਿਆ ਕਿ ਡਿਊਟੀ ਤੇ ਤਾਇਨਾਤ ਵਾਰਡਰ ਸੰਦੀਪ ਸਿੰਘ ਵੱਲੋਂ ਇਹ ਮੋਬਾਇਲ ਫ਼ੋਨ ਅਤੇ ਹੋਰ ਵਰਜਿਤ ਵਸਤੂਆਂ ਨੂੰ ਸਪਲਾਈ ਲਾਈਨ 'ਤੇ ਹੀ ਕਾਬੂ ਕਰਕੇ ਸ਼ਲਾਘਾਯੋਗ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਲ੍ਹ ਅੰਦਰ ਇਸ ਤਰ੍ਹਾਂ ਦੀ ਸਖ਼ਤੀ ਜਾਰੀ ਰੱਖੀ ਜਾਵੇਗੀ।

‘ਆਨ ਫ਼ਾਰਮ ਕੋਲਡ ਰੂਮ’ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ ਕਿਸਾਨ : ਡਾ. ਪਰਮਜੀਤ ਸਿੰਘ

ਨਵਾਂਸ਼ਹਿਰ, 24 ਨਵੰਬਰ : ਕਿਸਾਨਾਂ ਨੂੰ ਬਾਗਬਾਨੀ ਫਸਲਾਂ ਦੇ ਮੰਡੀਕਰਨ ਸਮੇਂ ਰੇਟ ਦੇ ਉਤਰਾਅ-ਚੜ੍ਹਾਅ ਕਰਕੇ ਵੇਚਣ ਵਿੱਚ ਕਈ ਵਾਰ ਬਹੁਤ ਸਮੱਸਿਆ ਹੁੰਦੀ ਹੈ, ਜਿਸ ਕਰਕੇ ਬਾਗਬਾਨੀ ਫਸਲਾਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਲਈ ਵਾਜਬ ਭਾਅ ਨਾ ਮਿਲਣ ਕਰਕੇ ਕਿਸਾਨਾਂ ਨੂੰ ਆਪਣੀ ਉਪਜ ਨੂੰ ਵਸੀਲਿਆਂ ਦੀ ਘਾਟ ਕਾਰਨ ਸਾਂਭ-ਸੰਭਾਲ 'ਚ ਵੀ ਦਿੱਕਤ ਆਉਂਦੀ ਹੈ।
ਇਹ ਪ੍ਰਗਟਾਵਾ ਕਰਦਿਆਂ ਡਾ. ਪਰਮਜੀਤ ਸਿੰਘ ਬਾਗਬਾਨੀ ਵਿਕਾਸ ਅਫ਼ਸਰ-ਕਮ-ਨੋਡਲ ਅਫ਼ਸਰ ਆਲੂ (ਪੰਜਾਬ) ਨੇ ਦੱਸਿਆ ਕਿ ਉਕਤ ਸਮੱਸਿਆਵਾਂ ਦੇ ਹੱਲ ਲਈ ਕਿਸਾਨਾਂ ਨੂੰ ਬਾਗਬਾਨੀ ਨਾਲ ਜੋੜੀ ਰੱਖਣ ਅਤੇ ਉਨ੍ਹਾਂ ਦੀ ਉਪਜ ਦਾ ਵੱਧ ਤੋਂ ਵੱਧ ਮੁੱਲ ਦਿਵਾਉਣ ਲਈ ਸਰਕਾਰ ਵੱਲੋਂ ਆਰ.ਕੇ.ਵੀ.ਵਾਈ. ਸਕੀਮ ਅਧੀਨ ਉਨ੍ਹਾਂ ਨੂੰ ਆਪਣੇ ਖੇਤਾਂ 'ਚ ਕੋਲਡ ਰੂਮ ਬਣਾਉਣ ਦੀ ਸੁਵਿਧਾ ਦਿੱਤੀ ਗਈ ਹੈ।
ਉਨ੍ਹਾਂ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 10 ਗੁਣਾ 10 ਫੁੱਟ ਦਾ ਕੋਲਡ ਰੂਮ ਬਣਾਉਣ 'ਤੇ ਤਕਰੀਬਨ 3 ਲੱਖ ਖਰਚ ਆਉਂਦਾ ਹੈ, ਜਿਸ 'ਤੇ  ਸਕੀਮ ਅਧੀਨ 1.5 ਲੱਖ (50%) ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਹੈ। ਕੋਲਡ ਰੂਮ ਬਣਾਉਣ ਨਾਲ ਜਦੋਂ ਮੰਡੀ ਵਿੱਚ ਰੇਟ ਘੱਟ ਹੋਵੇਗਾ ਤਾਂ ਜਿਮੀਂਦਾਰ ਸਬਜ਼ੀ ਅਤੇ ਫਲ ਕੋਲਡ ਰੂਮ ਵਿੱਚ ਸਟੋਰ ਕਰ ਸਕਦੇ ਹਨ ਅਤੇ ਜਦੋਂ ਸਬਜ਼ੀਆਂ ਦਾ ਰੇਟ ਵਧੇਗਾ, ਉਸ ਸਮੇਂ ਜਿਮੀਂਦਾਰ ਮੰਡੀ ਵਿੱਚ ਜਾ ਕੇ ਸਬਜ਼ੀ ਅਤੇ ਫਲ ਵੇਚ ਸਕਦੇ ਹਨ। ਅਜਿਹਾ ਕਰਨ ਨਾਲ ਕਿਸਾਨ ਦੀ ਆਮਦਨ ਵਿੱਚ ਚੋਖਾ ਵਾਧਾ ਹੋ ਸਕਦਾ ਹੈ। ਕਿਸਾਨ ਕੋਲਡ ਰੂਮ ਵਿੱਚ ਤਕਰੀਬਨ 30 ਕੁਇੰਟਲ ਸਬਜ਼ੀ ਅਤੇ ਫਲ ਸਟੋਰ ਕਰ ਸਕਦੇ ਹਨ। ਇਸ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕੀਤੀ ਗਈ ਮੀਟਿੰਗ ਵਿੱਚ ਅਗਾਂਹਵਧੂ ਜਿਮੀਂਦਾਰ ਗੁਰਬਖਸ਼ ਰਾਏ ਹੀਉਂ, ਨਵਜੀਵਨ ਸਿੰਘ ਲਧਾਣਾ ਉੱਚਾ, ਕਰਮਜੀਤ ਸਿੰਘ ਏ.ਐਸ. ਫਰੋਜ਼ਨ ਫੂਡ ਅਤੇ ਅਵਤਾਰ ਸਿੰਘ ਗੁਣਾਚੌਰ ਹਾਜ਼ਰ ਸਨ।

ਏ ਈ ਟੀ ਸੀ ਹਰਪ੍ਰੀਤ ਸਿੰਘ ਵੱਲੋਂ ਜ਼ਿਲ੍ਹੇ ਦੇ ਵਪਾਰ ਮੰਡਲ ਅਤੇ ਅਕਾਂਊਂਟਸ ਐਸੋਸੀਏਸ਼ਨ ਦੇ ਅਹੁੱਦੇਦਾਰਾਂ ਨਾਲ ਮੀਟਿੰਗ

ਨਵਾਂਸ਼ਹਿਰ, 24 ਨਵੰਬਰ : ਸਹਾਇਕ ਕਮਿਸ਼ਨਰ ਰਾਜ ਕਰ, ਸ਼ਹੀਦ ਭਗਤ ਸਿੰਘ ਨਗਰ ਵਜੋਂ ਜੁਆਇਨ ਕਰਨ ਉਪਰੰਤ ਏ ਈ ਟੀ ਸੀ ਹਰਪ੍ਰੀਤ ਸਿੰਘ ਵੱਲੋਂ ਅੱਜ ਜ਼ਿਲ੍ਹੇ ਦੇ ਵਪਾਰ ਮੰਡਲ ਅਤੇ ਅਕਾਂਊਂਟਸ ਐਸੋਸੀਏਸ਼ਨ ਦੇ ਅਹੁੱਦੇਦਾਰਾਂ ਨਾਲ ਖੁਸ਼ਗਵਾਰ ਮਾਹੌਲ ਵਿੱਚ ਮੀਟਿੰਗ ਕੀਤੀ ਗਈ।  ਇਸ ਮੌਕੇ ਵਪਾਰ ਮੰਡਲ ਦੇ ਚੇਅਰਮੈਨ ਹਰਮੇਸ਼ ਪੁਰੀ, ਪ੍ਰਧਾਨ ਗੁਰਚਰਨ ਅਰੋੜਾ, ਜਨਰਲ ਸਕੱਤਰ ਯਸ਼ਪਾਲ ਹਾਫਿਜ਼ਾਬਾਦੀ, ਰਵਿੰਦਰ ਕੁਮਾਰ ਸੋਬਤੀ, ਅਸ਼ੋਕ ਲਰੋਈਆ, ਕੁਲਵੰਤ ਸਿੰਘ, ਗੁਰਜੀਤ ਸਿੰਘ, ਸੁਨੀਰ ਜੈਨ, ਸੰਦੀਪ ਮੁਰਗਈ, ਪ੍ਰਵੀਨ ਭਾਟੀਆ ਮੀਟਿੰਗ ਵਿੱਚ ਸ਼ਾਮਲ ਹੋਏ। ਇਸ ਤੋਂ ਇਲਾਵਾ ਅਕਾਊਂਟਸ ਐਸੋਸੀਏਸ਼ਨ ਦੇ ਪ੍ਰਧਾਨ ਸੁਰੇਸ਼ ਸ਼ਰਮਾ, ਪਵਨ ਭਾਰਦਵਾਜ, ਅਕਸ਼ੈ, ਹਰੀਸ਼ ਸੋਬਤੀ, ਅਸ਼ੋਕ ਕੁਮਾਰ, ਕਰਨ ਘਈ, ਮੁਕੁਲ ਕਪੂਰ ਨੇ ਮੀਟਿੰਗ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਸਹਾਇਕ ਕਮਿਸ਼ਨਰ ਰਾਜ ਕਰ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਵਪਾਰ ਮੰਡਲ ਅਤੇ ਅਕਾਊਂਟਸ ਐਸੋਸੀਏਸ਼ਨ ਦੇ ਅਹੁਦੇਦਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਦਾ ਹੱਲ ਕੱਢਣ ਦਾ ਭਰੋਸਾ ਦਿੱਤਾ ਗਿਆ ਅਤੇ ਜ਼ਿਲ੍ਹੇ ਦੀ ਟੈਕਸ ਕੁਲੈਕਸ਼ਨ ਵਿੱਚ ਵਾਧੇ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਵਪਾਰ ਮੰਡਲ ਅਤੇ ਅਕਾੳੂਂਟਸ ਐਸੋਸੀਏਸ਼ਨ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਉਨ੍ਹਾਂ ਵੱਲੋਂ ਟੈਕਸ ਕੁਲੈਕਸ਼ਨ ਵਿੱਚ ਵਾਧੇ ਸਬੰਧੀ ਢੁੱਕਵੇਂ ਉਪਰਾਲੇ ਕਰਕੇ ਸੂਬੇ ਦੇ ਵਿਕਾਸ ਵਿੱਚ ਯੋਗਦਾਨ ਪਾਇਆ ਜਾਵੇਗਾ।
ਇਸ ਮੌਕੇ ਤੇ ਵਿਭਾਗ ਦੇ ਸਟੇਟ ਟੈਕਸ ਅਫਸਰ ਖੁਸ਼ਵੰਤ ਸਿੰਘ ਦੇ ਨਾਲ-ਨਾਲ ਸੁਰਜੀਤ ਸਿੰਘ, ਸ਼੍ਰ੍ਰੀਮਤੀ ਸਤਿੰਦਰ ਕੌਰ ਖਾਬੜਾ, ਰਾਧਾ ਰਮਨ, ਪਰਵਿੰਦਰ ਕੁਮਾਰ, ਸ਼੍ਰੀਮਤੀ ਇੰਦੂ ਰਾਣੀ ਸਟਾਫ ਮੈਂਬਰ ਵੀ ਮੌਜੂਦ ਸਨ।

ਜ਼ਿਲ੍ਹੇ ਵਿਚ ਸ਼ੁਰੂ ਹੋਣਗੇ 18 ਨਵੇਂ ਆਮ ਆਦਮੀ ਕਲੀਨਿਕ : ਡਿਪਟੀ ਕਮਿਸ਼ਨਰ ਰੰਧਾਵਾ

ਪੰਜਾਬ ਸਰਕਾਰ ਦਾ ਸਮਾਜ ਦੇ ਹਰ ਵਰਗ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦਾ ਟੀਚਾ ਹਰ ਹਾਲ ਕੀਤਾ ਜਾਵੇਗਾ ਪੂਰਾ
ਨਵਾਂਸ਼ਹਿਰ, 24 ਨਵੰਬਰ  : ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ, ਨਵਜੋਤ ਪਾਲ ਸਿੰਘ ਰੰਧਾਵਾ ਨੇ ਅੱਜ ਰਾਸ਼ਟਰੀ ਸਿਹਤ ਪ੍ਰੋਗਰਾਮਾਂ ਦੀ ਸਮੀਖਿਆ ਕਰਨ ਸਮੇਤ ਜ਼ਿਲ੍ਹੇ ਵਿਚ ਨਵੇਂ ਆਮ ਆਦਮੀ ਕਲੀਨਿਕ ਬਣਾਉਣ, ਮੌਜੂਦਾ ਸਮੇਂ ਵਿਚ ਡੇਂਗੂ ਦੀ ਬਿਮਾਰੀ ਦੇ ਪੈਰ ਪਸਾਰਨ ਦੇ ਖਤਰੇ ਨੂੰ ਰੋਕਣ, ਜ਼ਿਲ੍ਹੇ ਵਿਚ ਮਾਵਾਂ ਤੇ ਬੱਚਿਆਂ ਦੇ 100 ਫੀਸਦੀ ਟੀਕਾਕਰਨ ਨੂੰ ਯਕੀਨੀ ਬਣਾਉਣ, ਪੀ.ਸੀ.ਪੀ.ਐਨ.ਡੀ.ਟੀ ਐਕਟ ਨੂੰ ਸਖਤੀ ਨਾਲ ਲਾਗੂ ਕਰਨ ਲਈ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ। ਇਸ ਮੀਟਿੰਗ ਵਿਚ ਸਮੂਹ ਜ਼ਿਲ੍ਹਾ ਪ੍ਰੋਗਰਾਮ ਅਫ਼ਸਰਾਂ ਅਤੇ ਸੀਨੀਅਰ ਮੈਡੀਕਲ ਅਫਸਰਾਂ ਸਮੇਤ ਵੱਖ-ਵੱਖ ਸਹਿਯੋਗੀ ਵਿਭਾਗਾਂ ਦੇ ਨੁਮਾਇੰਦੇ ਮੌਜੂਦ ਸਨ।
ਮੀਟਿੰਗ ਵਿਚ ਡਿਪਟੀ ਕਮਿਸ਼ਨਰ ਨੇ ਸਭ ਤੋਂ ਪਹਿਲਾਂ ਜ਼ਿਲ੍ਹਾ ਸਿਹਤ ਵਿਭਾਗ ਨੂੰ ਜ਼ਿਲ੍ਹੇ ਵਿਚ ਟੀ ਬੀ ਦੇ 20 ਫੀਸਦੀ ਕੇਸ ਘਟਾਉਣ ਲਈ ਭਾਰਤ ਸਰਕਾਰ ਵੱਲੋਂ ਬ੍ਰਾਊਂਜ ਮੈਡਲ ਦਾ ਸਨਮਾਨ ਮਿਲਣ 'ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਇਹ ਸਨਮਾਨ ਸਿਹਤ ਵਿਭਾਗ ਦੀਆਂ ਮਾਨਵਤਾ ਪ੍ਰਤੀ ਸੇਵਾਵਾਂ 'ਤੇ ਮੋਹਰ ਲਾਉਂਦਾ ਹੈ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਸੰਸਥਾਗਤ ਜਣੇਪਿਆਂ ਵਿਚ ਸਰਕਾਰੀ ਸਿਹਤ ਸੰਸਥਾਵਾਂ ਵੱਲੋਂ ਪ੍ਰਾਈਵੇਟ ਹਸਪਤਾਲਾਂ ਨੂੰ ਪਛਾੜਨਾ ਵੀ ਸ਼ਲਾਘਾਯੋਗ ਹੈ।
ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਨੂੰ ਹਦਾਇਤਾਂ ਜਾਰੀ ਕਰਦੇ ਹੋਏ ਕਿਹਾ ਕਿ ਜ਼ਿਲ੍ਹੇ ਵਿਚ 18 ਨਵੇਂ ਆਮ ਆਦਮੀ ਕਲੀਨਿਕ ਬਣਾਏ ਜਾਣੇ ਹਨ, ਜਿਨ੍ਹਾਂ ਵਿਚੋਂ ਸਿਹਤ ਵਿਭਾਗ ਦੇ 17 ਮੁੱਢਲੇ ਸਿਹਤ ਕੇਂਦਰਾਂ ਦੇ ਢਾਂਚੇ ਨੂੰ ਹੋਰ ਮਜ਼ਬੂਤ ਕਰਕੇ ਆਮ ਆਦਮੀ ਕਲੀਨਿਕ ਵਜੋਂ ਬਣਾਏ ਜਾਣਗੇ, ਜਦਕਿ ਅਰਬਨ ਖੇਤਰ ਵਿਚ ਇਕ ਆਦਮੀ ਕਲੀਨਿਕ ਬਣਾਉਣ ਲਈ ਥਾਂ ਦੀ ਪਛਾਣ ਕੀਤੀ ਜਾਵੇਗੀ। ਸਮਾਜ ਦੇ ਹਰ ਵਰਗ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਨਵੇਂ ਆਮ ਆਦਮੀ ਕਲੀਨਿਕ 26 ਜਨਵਰੀ, 2023 ਤੱਕ ਸ਼ੁਰੂ ਕੀਤੇ ਜਾਣੇ ਹਨ, ਇਸ ਲਈ ਸਿਹਤ ਵਿਭਾਗ ਸਹਿਯੋਗ ਵਿਭਾਗਾਂ ਨਾਲ ਤਾਲਮੇਲ ਕਰਕੇ ਇਸ ਦਿਸ਼ਾ ਵਿਚ ਕਾਰਜ ਆਰੰਭ ਕਰਨੇ ਯਕੀਨੀ ਬਣਾਏ। ਹਰੇਕ ਪ੍ਰਾਈਮਰੀ ਹੈਲਥ ਸੈਂਟਰ ਦੇ ਢਾਂਚੇ ਨੂੰ ਹੋਰ ਮਜ਼ਬੂਤ ਬਣਾ ਕੇ ਆਮ ਆਦਮੀ ਕਲੀਨਿਕ ਬਣਾਉਣ 'ਤੇ ਤਕਰੀਬਨ 25 ਲੱਖ ਰੁਪਏ ਤੱਕ ਖਰਚ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ 26 ਜਨਵਰੀ 2023 ਨੂੰ ਜ਼ਿਲ੍ਹੇ ਵਿੱਚ 18 ਹੋਰ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਸਿਹਤ ਖੇਤਰ ਵਿਚ ਵੱਡੀ ਪੁਲਾਂਘ ਹੋਵੇਗੀ।
ਉਨ੍ਹਾਂ ਹਦਾਇਤ ਕਰਦੇ ਹੋਏ ਕਿਹਾ ਕਿ ਜ਼ਿਲ੍ਹੇ ਵਿਚ ਡੇਂਗੂ ਨੇ ਮੁੜ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ, ਜਿਸ ਲਈ ਸਿਹਤ ਵਿਭਾਗ ਸਮੇਤ ਹੋਰਨਾਂ ਸਹਿਯੋਗੀ ਵਿਭਾਗਾਂ ਨੂੰ ਹੋਰ ਚੌਕਸ ਹੋਣ ਦੀ ਜ਼ਰੂਰਤ ਹੈ। ਇਸ ਲਈ ਡੇਂਗ ਦੀ ਰੋਕਥਾਮ ਲਈ ਸਰਵੇਖਣ, ਜਾਂਚ ਤੇ ਜਾਗਰੂਕਤਾ ਮੁਹਿੰਮ ਨੂੰ ਤੇਜ਼ ਕੀਤਾ ਜਾਵੇ। ਜ਼ਿਲ੍ਹੇ ਦੇ ਸ਼ਹਿਰੀ ਅਤੇ ਪੇਂਡੂ ਇਲਾਕਿਆਂ ਵਿਚ ਨਿਰੰਤਰ ਸਰਵੇ, ਜਾਂਚ ਤੇ ਜਾਗਰੂਕਤਾ ਗਤੀਵਿਧੀਆਂ ਚਲਾਈਆਂ ਜਾਣ। ਉਨ੍ਹਾਂ ਕਿਹਾ ਕਿ ਹਫ਼ਤੇ ਦੇ ਹਰ ਸ਼ੁੱਕਰਵਾਰ ਨੂੰ ਡਰਾਈ ਡੇਅ ਮਨਾਇਆ ਜਾਵੇ ਅਤੇ "ਹਰ ਐਤਵਾਰ ਡੇਂਗੂ 'ਤੇ ਵਾਰ" ਮੁਹਿੰਮ ਨੂੰ ਤੇਜ਼ ਕੀਤਾ ਜਾਵੇ। ਡੇਂਗੂ ਤੋਂ ਬਚਾਅ ਲਈ ਆਪਣੇ ਆਲੇ-ਦੁਆਲੇ ਅਤੇ ਹਫਤੇ ਵਿਚ ਇਕ ਵਾਰ ਕੂਲਰਾਂ, ਫਰਿੱਜ਼ ਦੀ ਟਰੇਅ ਦੀ ਸਫਾਈ ਕਰਨ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਜੋ ਮੱਛਰ ਦੇ ਲਾਰਵੇ ਨੂੰ ਖਤਮ ਕੀਤਾ ਜਾ ਸਕੇ।
ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ਵਿੱਚ ਸੰਸਥਾਗਤ ਜਣੇਪੇ ਨੂੰ ਹੋਰ ਵਧਾਉਣ ਲਈ ਯਤਨ ਕਰਨ ਦੇ ਹੁਕਮ ਦਿੰਦਿਆਂ ਉਨ੍ਹਾਂ ਕਿਹਾ ਕਿ  ਗਰਭਵਤੀ ਮਾਵਾਂ ਦੀ ਐਂਟੀਨੇਟਲ ਚੈਕ ਅੱਪ ਰਜਿਸ਼ਟ੍ਰੇਸ਼ਨ ਵਧਾਈ ਜਾਵੇ ਅਤੇ ਹਰ ਇੱਕ ਉੱਚ ਜੋਖਮ ਵਾਲੀਆਂ ਮਾਵਾਂ ਦਾ ਵਿਸ਼ੇਸ਼ ਧਿਆਨ ਰੱਖ ਕੇ, ਉਨ੍ਹਾਂ ਦਾ ਸੁਰੱਖਿਅਤ ਜਣੇਪਾ ਕਰਵਾਉਣ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿਚ ਜਣੇਪੇ ਦੀ ਦਰ ਨੂੰ ਹੋਰ ਵਧਾਉਣ ਲਈ ਲੋਕਾਂ ਨੂੰ ਸਰਕਾਰੀ ਹਸਪਤਾਲਾਂ ਵਿਚ ਜਣੇਪਾ ਕਰਵਾਉਣ ਵਾਲੀਆਂ ਗਰਭਵਤੀ ਔਰਤਾਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਬਾਰੇ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ।
ਉਨ੍ਹਾਂ ਅੱਗੇ ਕਿਹਾ ਕਿ ਰਾਸ਼ਟਰੀ ਬਾਲ ਸਵੱਸਥਿਆ ਕਾਰਿਆਕ੍ਰਮ (ਆਰ.ਬੀ.ਐੱਸ.ਕੇ.) ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾਵੇ। ਸਰਕਾਰੀ ਸਕੂਲਾਂ ਵਿਚ ਪੜ੍ਹਦੇ ਅਤੇ ਆਂਗਣਵਾੜੀਆਂ ਵਿਚ ਰਜਿਸਟਰਡ ਜ਼ਿਲ੍ਹੇ ਦੇ 0 ਤੋਂ 18 ਸਾਲ ਤੱਕ ਦੇ ਬਿਮਾਰ ਬੱਚਿਆਂ ਦਾ ਸਿਹਤ ਵਿਭਾਗ ਦੀਆਂ ਮੋਬਾਇਲ ਸਿਹਤ ਟੀਮਾਂ ਮਿੱਥੇ ਸਮੇਂ 'ਚ ਇਲਾਜ ਯਕੀਨੀ ਬਣਾਉਣ।
ਬੱਚਿਆਂ ਦੇ ਟੀਕਾਕਰਨ ਪ੍ਰੋਗਰਾਮ ਅਧੀਨ ਉਨ੍ਹਾਂ ਕਿਹਾ ਕਿ ਟੀਕਾਕਰਨ ਦੇ 100 ਫੀਸਦੀ ਟੀਚੇ ਨੂੰ ਪ੍ਰਾਪਤ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਬੰਗਾ ਸਮੇਤ ਕੁਝ ਇਲਾਕਿਆਂ ਵਿਚ ਟੀਕਾਕਰਨ ਦੀ ਦਰ ਘੱਟ ਹੈ, ਉਨ੍ਹਾਂ ਇਲਾਕਿਆਂ ਵਿਚ ਵਿਸ਼ੇਸ਼ ਧਿਆਨ ਦਿੱਤਾ ਜਾਵੇ।
ਇਸ ਮੌਕੇ ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਨੇ ਦੱਸਿਆ ਕਿ ਰਾਸ਼ਟਰੀ ਤੰਬਾਕੂ ਕੰਟਰੋਲ ਪ੍ਰੋਗਰਾਮ ਅਧੀਨ ਮਹੀਨਾ ਅਕਤੂਬਰ ਦੌਰਾਨ ਜ਼ਿਲ੍ਹੇ ਵਿਚ ਤੰਬਾਕੂ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੇ 95 ਚਲਾਨ ਕੀਤੇ ਗਏ, ਜਿਨ੍ਹਾਂ ਵਿਚ ਸਿਹਤ ਵਿਭਾਗ ਦੀ ਕਾਰਗੁਜ਼ਾਰੀ ਬਾਕੀ ਵਿਭਾਗਾਂ ਦੇ ਮੁਕਾਬਲੇ ਸਭ ਤੋਂ ਬਿਹਤਰ ਰਹੀ। ਉਨ੍ਹਾਂ ਕਿਹਾ ਕਿ ਕੋਟਪਾ ਐਕਟ ਨੂੰ ਜ਼ਿਲ੍ਹੇ ਵਿਚ ਸਖਤੀ ਨਾਲ ਲਾਗੂ ਕੀਤਾ ਜਾਵੇ। ਇਸ ਲਈ ਮਿਊਂਸੀਪਲ ਕਮੇਟੀ ਨਵਾਂਸ਼ਹਿਰ ਤੇ ਟ੍ਰੈਫਿਕ ਪੁਲਿਸ ਬੰਗਾ ਨੂੰ ਵੀ ਆਪਣਾ ਬਣਦਾ ਸਹਿਯੋਗ ਦੇਣ ਲਈ ਕਿਹਾ।    
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਹਾਇਕ ਸਿਵਲ ਸਰਜਨ ਡਾ. ਜਸਦੇਵ ਸਿੰਘ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਾਕੇਸ਼ ਚੰਦਰ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਸਿੰਘ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਕੇਸ਼ ਪਾਲ, ਸੀਨੀਅਰ ਮੈਡੀਕਲ ਅਫਸਰ ਡਾ. ਗੀਤਾਂਜਲੀ ਸਿੰਘ, ਡਾ. ਰਵਿੰਦਰ ਸਿੰਘ, ਡਾ. ਗੁਰਿੰਦਰਜੀਤ ਸਿੰਘ, ਡਾ. ਕੁਲਵਿੰਦਰ ਮਾਨ, ਡਾ. ਪ੍ਰਤਿਭਾ ਵਰਮਾ, ਡਾ. ਨਿਰਮਲ ਕੁਮਾਰ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਜਗਤ ਰਾਮ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਰਾਮ ਸਿੰਘ, ਬਲਾਕ ਐਕਸਟੈਂਸ਼ਨ ਐਜੂਕੇਟਰ ਵਿਕਾਸ ਵਿਰਦੀ, ਹੈਲਥ ਇੰਸਪੈਕਟਰ ਰਾਜੀਵ ਕੁਮਾਰ ਸ਼ਰਮਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।

ਵਿਜੀਲੈਂਸ ਵੱਲੋਂ ਕਾਨੂੰਗੋ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ 10,000

ਅੰਮਿ੍ਤਸਰ, 24 ਨਵੰਬਰ : ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਵੀਰਵਾਰ ਨੂੰ ਸਰਕਲ ਠੱਠੀ ਸੋਹਲ, ਤਰਨਤਾਰਨ ਜਿਲ੍ਹੇ ਵਿੱਚ ਤਾਇਨਾਤ ਮਾਲ ਕਾਨੂੰਗੋ ਓਮ ਪ੍ਰਕਾਸ਼ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।    ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਕਾਨੂੰਗੋ ਨੂੰ ਭਲਵਿੰਦਰ ਸਿੰਘ ਵਾਸੀ ਪਿੰਡ ਝਬਾਲ, ਜ਼ਿਲ੍ਹਾ ਤਰਨਤਾਰਨ ਦੀ ਸ਼ਿਕਾਇਤ 'ਤੇ ਗ੍ਰਿਫਤਾਰ ਕੀਤਾ ਹੈ।  ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਉਕਤ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਉਕਤ ਮਾਲ ਅਧਿਕਾਰੀ ਉਸ ਦੇ ਰਿਸ਼ਤੇਦਾਰ ਦੀ ਹੱਦਬੰਦੀ ਰਿਪੋਰਟ ਦੇਣ ਬਦਲੇ ਉਸ ਕੋਲੋਂ 25,000 ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਹੈ ਅਤੇ ਸੌਦਾ 10,000 ਰੁਪਏ ਵਿਚ ਤੈਅ ਹੋਇਆ ਹੈ।  ਉਸਦੀ ਸ਼ਿਕਾਇਤ ਦੀ ਜਾਂਚ ਕਰਨ ਤੋਂ ਬਾਅਦ ਵਿਜੀਲੈਂਸ ਦੀ ਇੱਕ ਟੀਮ ਨੇ ਜਾਲ ਵਿਛਾਇਆ ਅਤੇ ਦੋਸ਼ੀ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਰੰਗੇ ਹੱਥੀਂ ਕਾਬੂ ਕਰ ਲਿਆ।   ਉਨਾ ਦੱਸਿਆ ਕਿ ਉਕਤ ਦੋਸ਼ੀ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਅੰਮ੍ਰਿਤਸਰ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਜਾਰੀ ਹੈ।

ਡੀ ਸੀ ਵੱਲੋਂ ਜ਼ਿਲ੍ਹਾ ਸੜ੍ਹਕ ਸੁਰੱਖਿਆ ਕਮੇਟੀ ਦੀ ਮੀਟਿੰਗ - ਆਮ ਲੋਕਾਂ ਤੇ ਵਾਹਨ ਚਾਲਕਾਂ ਲਈ ਸੁਖਾਵਾਂ ਤੇ ਸੁਰੱਖਿਅਤ ਸਫ਼ਰ ਯਕੀਨੀ ਬਣਾਇਆ ਜਾਵੇ

ਨਵਾਂਸ਼ਹਿਰ, 24 ਨਵੰਬਰ : ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਅੱਜ ਜ਼ਿਲ੍ਹਾ ਸੜ੍ਹਕ ਸੁਰੱਖਿਆ ਕਮੇਟੀ ਦੀ ਮੀਟਿੰਗ ਦੌਰਾਨ ਆਮ ਲੋਕਾਂ ਅਤੇ ਵਾਹਨ ਚਾਲਕਾਂ ਲਈ ਸੁਖਾਵਾਂ ਤੇ ਸੁਰੱਖਿਅਤ ਸਫ਼ਰ ਯਕੀਨੀ ਬਣਾਉਣ 'ਤੇ ਜ਼ੋਰ ਦਿੱਤਾ। ਮੀਟਿੰਗ 'ਚ ਸ਼ਾਮਿਲ ਐਨ ਐਚ ਏ ਆਈ ਦੇ ਨੁਮਾਇੰਦਿਆਂ ਨੂੰ ਸੜ੍ਹਕਾਂ 'ਤੇ ਸੰਭਾਵੀ ਹਾਦਸਿਆਂ ਦਾ ਕਾਰਨ ਬਣਦੇ 'ਬਲੈਕ ਸਪਾਟਾਂ' ਤੇ ਹੋਰ ਰੁਕਾਵਟਾਂ ਨੂੰ ਦੂਰ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਹਾਈਵੇਅ ਤੋਂ ਵੱਖ-ਵੱਖ ਪਿੰਡਾਂ/ਸ਼ਹਿਰਾਂ ਨੂੰ ਮੁੜਦੇ ਰਸਤਿਆਂ 'ਤੇ ਬਾਕਾਇਦਾ ਸਪੱਸ਼ਟ ਸੂਚਨਾ ਬੋਰਡ ਲਾਏ ਜਾਣ ਅਤੇ ਇਨ੍ਹਾਂ ਸੜ੍ਹਕਾਂ ਤੋਂ ਹਾਈਵੇਅ ਨੂੰ ਲੱਗਦੇ ਰਸਤਿਆਂ 'ਤੇ 'ਰੰਬਲ ਸਟਿ੍ਰਪ' ਲਾਈਆਂ ਜਾਣ। ਉਨ੍ਹਾਂ ਨੇ ਹਾਈਵੇਅ 'ਤੇ ਲੱਗੇ ਯੂਨੀਪੋਲਾਂ 'ਤੇ ਵੀ ਲੋੜੀਂਦੀ ਕਾਰਵਾਈ ਲਈ ਆਖਿਆ ਤਾਂ ਜੋ ਇਹ ਵਾਹਨਾਂ ਚਾਲਕਾਂ ਦਾ ਧਿਆਨ ਭਟਕਾਉਣ ਦਾ ਕਾਰਨ ਨਾ ਬਣਨ।
ਉਨ੍ਹਾਂ ਨੇ ਨਗਰ ਕੌਂਸਲਾਂ ਨੂੰ ਸ਼ਹਿਰੀ ਇਲਾਕਿਆਂ 'ਚ ਸੜ੍ਹਕਾਂ 'ਤੇ ਫ਼ਿਰਦੇ ਬੇਸਹਾਰਾ ਪਸ਼ੂਆਂ ਨੂੰ ਸਰਕਾਰੀ ਗਊਸ਼ਾਲਾ ਦਿਲਾਵਰਪੁਰ ਤੱਕ ਪਹੁੰਚਾਉਣ ਲਈ ਵੀ ਆਖਿਆ ਤਾਂ ਜੋ ਇਹ ਪਸ਼ੂ ਵਾਹਨ ਚਾਲਕਾਂ ਲਈ ਖਤਰਾ ਨਾ ਬਣਨ। ਉੁਨ੍ਹਾਂ ਨੇ ਨਗਰ ਕੌਸਲਾਂ ਕੋਲ ਮੌਜੂਦ 'ਕਾਓ ਸੈਸ' ਨੂੰ ਵੀ ਸਰਕਾਰੀ ਗਊਸ਼ਾਲਾ ਨੂੰ ਦੇਣ ਲਈ ਆਖਿਆ ਤਾਂ ਜੋ ਪਸ਼ੂਆਂ ਦੀ ਸਾਂਭ-ਸੰਭਾਲ ਲਈ ਅਗਲੇਰੇ ਪ੍ਰਬੰਧ ਨਾਲੋ-ਨਾਲ ਹੋ ਸਕਣ।
ਇਸ ਤੋਂ ਇਲਾਵਾ ਸ਼ਹਿਰਾਂ 'ਚ ਰੇਹੜੀਆਂ ਤੇ ਹੋਰ ਨਜਾਇਜ਼ ਕਬਜ਼ਿਆਂ ਕਾਰਨ ਲਗਦੇ ਟ੍ਰੇਫ਼ਿਕ ਜਾਮ ਦੇ ਹੱਲ ਲਈ ਨਗਰ ਕੌਂਸਲਾਂ ਨੂੰ ਸੜ੍ਹਕਾਂ ਅਤੇ ਬਜ਼ਾਰਾਂ 'ਚ ਨਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਚਲਾਉਣ ਲਈ ਕਿਹਾ ਗਿਆ। ਬੱਸ ਅੱਡਾ ਨਵਾਂਸ਼ਹਿਰ ਦੇ ਬਾਹਰ ਸਵਾਰੀਆਂ ਨੂੰ ਉਤਾਰਦੀਆਂ ਬੱਸਾਂ ਨੂੰ ਸਵਾਰੀਆਂ ਬੱਸ ਅੱਡੇ ਅੰਦਰ ਜਾ ਕੇ ਹੀ ਉਤਾਰਨਾ ਯਕੀਨੀ ਬਣਾਉਣ ਲਈ ਜੀ ਐਮ ਰਡੋਵੇਜ਼ ਅਤੇ ਟ੍ਰੈਫ਼ਿਕ ਪੁਲਿਸ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ।
ਇਸ ਤੋਂ ਇਲਾਵਾ ਨੈਸ਼ਨਲ ਹਾਈਵੇਅ ਅਤੇ ਜ਼ਿਲ੍ਹੇ ਦੀਆਂ ਹੋਰਨਾਂ ਸੜ੍ਹਕਾਂ 'ਤੇ ਲੋੜੀਂਦੇ ਸਾਈਨ ਬੋਰਡ ਜਿਨ੍ਹਾਂ 'ਤੇ ਲੋੜੀਂਦੀ ਜਾਣਕਾਰੀ ਅਤੇ 'ਸਾਈਲੈਂਟ ਜ਼ੋਨ' ਤੇ ਗਤੀ ਸੀਮਾ ਬਾਰੇ ਜ਼ਿਕਰ ਹੋਵੇ, ਲਾਉਣ ਲਈ ਵੀ ਕਿਹਾ ਗਿਆ। ਹਾਈਵੇਅ 'ਤੇ ਮਹਾਲੋਂ ਬਾਈਪਾਸ ਤੋਂ ਨਵਾਂਸ਼ਹਿਰ ਨੂੰ ਮੁੜਨ ਵਾਲੇ ਅਤੇ ਲੰਗੜੋਆ ਬਾਈਪਾਸ ਤੋਂ ਨਵਾਂਸ਼ਹਿਰ ਨੂੰ ਆਉਣ ਵਾਲੇ ਜਾਂ ਹਾਈਵੇਅ 'ਤੇ ਚੜ੍ਹਨ ਵਾਲੇ ਵਾਹਨਾਂ ਦੀ ਸੁਰੱਖਿਆ ਲਈ ਵੀ ਲੋੜੀਂਦੇ ਇੰਤਜ਼ਾਮ ਕਰਨ ਲਈ ਆਖਿਆ ਗਿਆ।
ਮੀਟਿੰਗ 'ਚ ਐਸ ਡੀ ਐਮ ਨਵਾਂਸ਼ਹਿਰ ਤੇ ਬੰਗਾ ਮੇਜਰ ਸ਼ਿਵਰਾਜ ਸਿੰਘ ਬੱਲ, ਐਸ ਡੀ ਐਮ ਬਲਾਚੌਰ ਵਿਕਰਮਜੀਤ ਪਾਂਥੇ, ਅਧਿਕ ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ) ਡਾ. ਗੁਰਲੀਨ ਸਿੱਧੂ ਤੇ ਹੋਰ ਵਿਭਾਗਾਂ ਦੇ ਨੁਮਾਇੰਦੇ ਸ਼ਾਮਿਲ ਸਨ।

ਵਸਤਾਂ ਦੀ ਢੋਆ ਢੁਆਈ ਲਈ ਕੋਈ ਵੀ ਓਪਰੇਟਰ ਜਾਂ ਗਰੁੱਪ ਜ਼ਿਲੇ ’ਚ ਏਕਾਧਿਕਾਰ ਨਹੀਂ ਕਰ ਸਕਦਾ: ਡਿਪਟੀ ਕਮਿਸ਼ਨਰ

ਡੀ ਸੀ ਤੇ ਐਸ ਐਸ ਪੀ ਵੱਲੋਂ ਜ਼ਿਲੇ੍ਹ 'ਚ ਪੰਜਾਬ ਗੁੱਡਜ਼ ਕੈਰੀਏਜਿਜ਼ (ਰੈਗੂਲੇਸ਼ਨ ਐਂਡ ਪ੍ਰੀਵੈਂਸ਼ਨ ਆਫ਼ ਕਾਰਟੀਲਾਈਜੇਸ਼ਨ) ਰੂਲਜ਼-2017 ਸਖ਼ਤੀ ਨਾਲ ਲਾਗੂ ਕਰਨ ਲਈ ਹਦਾਇਤਾਂ ਜਾਰੀ
ਨਵਾਂਸ਼ਹਿਰ, 24 ਨਵੰਬਰ : ਪੰਜਾਬ ਸਰਕਾਰ ਵੱਲੋਂ ਸੂਬੇ 'ਚ ਵਪਾਰਕ ਢੋਆ-ਢੁਆਈ 'ਚ ਸਬੰਧਤ ਅਦਾਰਿਆਂ ਨੂੰ ਕੋਈ ਮੁਸ਼ਕਿਲ ਨਾ ਆਉਣ ਦੇਣ ਨੂੰ ਯਕੀਨੀ ਬਣਾਉਣ ਲਈ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ 'ਚ ਅੱਜ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਜ਼ਿਲ੍ਹੇ 'ਚ ਪੰਜਾਬ ਗੁੱਡਜ਼ ਕੈਰੀਏਜਿਸ (ਰੈਗੂਲੇਸ਼ਨ ਐਂਡ ਪ੍ਰੀਵੈਂਸ਼ਨ ਆਫ਼ ਕਾਰਟੀਲਾਈਜੇਸ਼ਨ) ਰੂਲਜ਼-2017 ਸਬੰਧੀ ਟਰਾਂਸਪੋਰਟ ਵਿਭਾਗ ਪੰਜਾਬ ਵੱਲੋਂ ਜਾਰੀ ਨੋਟੀਫਿਕੇਸ਼ਨ ਨੂੰ ਇੰਨ ਬਿੰਨ ਲਾਗੂ ਕਰਨ ਦੇ ਆਦੇਸ਼ ਦਿੱਤੇ। ਇਸ ਮੌਕੇ ਸਨਅਤਕਾਰਾਂ ਦੀ ਇੱਕ ਮੀਟਿੰਗ ਦੌਰਾਨ ਡੀ ਸੀ ਰੰਧਾਵਾ ਅਤੇ ਐਸ ਐਸ ਪੀ ਭਾਗੀਰਥ ਸਿੰਘ ਮੀਣਾ ਨੇ ਭਰੋਸਾ ਦਿਵਾਇਆ ਕਿ ਸਨਅਤੀ ਇਕਾਈਆਂ ਨੂੰ ਢੋਆ-ਢੁਆਈ 'ਚ ਉਕਤ ਨਿਯਮਾਂ ਤਹਿਤ ਪ੍ਰਸ਼ਾਸਨ ਵੱਲੋਂ ਪੂਰਣ ਸਹਿਯੋਗ ਦਿੱਤਾ ਜਾਵੇਗਾ।
ਡਿਪਟੀ ਕਮਿਸ਼ਨਰ ਰੰਧਾਵਾ ਨੇ ਕਿਹਾ ਕਿ ਟਰਾਂਸਪੋਰਟ ਵਿਭਾਗ ਪੰਜਾਬ ਵੱਲੋਂ ਪੰਜਾਬ ਗੁੱਡਜ਼ ਕੈਰੀਏਜਿਸ (ਰੈਗੂਲੇਸ਼ਨ ਐਂਡ ਪ੍ਰੀਵੈਂਸ਼ਨ ਆਫ਼ ਕਾਰਟੀਲਾਈਜੇਸ਼ਨ) ਰੂਲਜ਼-2017 ਦੇ ਇਸ ਨੋਟੀਫਿਕੇਸ਼ਨ ਤਹਿਤ ਸੂਬੇ ਵਿੱਚੋਂ ਟ੍ਰਾਂਸਪੋਰਟਾਂ 'ਤੇ ਕਿਸੇ ਵੀ ਇੱਕ ਧਿਰ ਜਾਂ ਗਰੁੱਪ ਦੇ ਏਕਾਧਿਕਾਰ ਨੂੰ ਖ਼ਤਮ ਕਰ ਦਿੱਤਾ ਗਿਆ ਸੀ ਜਿਸ ਦੀ ਪਾਲਣਾ ਸ਼ਹੀਦ ਭਗਤ ਸਿੰਘ ਨਗਰ ਜ਼ਿਲੇ 'ਚ ਵੀ ਲਾਜ਼ਮੀ ਬਣਾਈ ਜਾ ਰਹੀ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਬਲਿਕ ਗੁੱਡਜ਼ ਕੈਰੀਅਰ ਦੇ ਖੇਤਰ ਵਿੱਚ ਯੂਨੀਅਨਾਂ ਦੀ ਆੜ ਹੇਠ ਵਸਤਾਂ ਦੀ ਢੋਆ ਢੁਆਈ ਸਮੇਂ ਵਪਾਰੀਆਂ ਤੇ ਉਦਯੋਗਪਤੀਆਂ ਦਾ ਵਿੱਤੀ ਸੋਸ਼ਣ ਰੋਕਣ ਲਈ ਇਹ ਕਦਮ ਚੁੱਕਿਆ ਗਿਆ ਹੈ। ਉਨਾਂ ਕਿਹਾ ਕਿ ਇਨ੍ਹਾਂ ਨਿਯਮਾਂ ਮੁਤਾਬਕ ਵਸਤਾਂ ਦੀ ਢੋਆ ਢੁਆਈ ਦੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਕੋਈ ਵੀ ਸਮੂਹ ਏਕਾਧਿਕਾਰ ਨਹੀਂ ਕਰ ਸਕਦਾ। ਉਨਾਂ ਕਿਹਾ ਕਿ ਕੋਈ ਵੀ ਵਿਅਕਤੀ ਜਾਂ ਸਮੂਹ ਕਿਸੇ ਦੂਜੇ ਓਪਰੇਟਰ ਜਾਂ ਪਰਮਿਟ ਹੋਲਡਰ ਨੂੰ ਆਪਣੇ ਨਾਲ ਰਲਾਉਣ ਜਾਂ ਮੈਂਬਰ ਬਣਾਉਣ ਲਈ ਮਜਬੂਰ ਨਹੀਂ ਕਰ ਸਕਦਾ ਅਤੇ ਨਾ ਹੀ ਕੋਈ ਓਪਰੇਟਰ ਜਾਂ ਪਰਮਿਟ ਹੋਲਡਰ ਕਿਸੇ ਦੂਜੇ ਓਪਰੇਟਰ ਜਾਂ ਪਰਮਿਟ ਹੋਲਡਰ ਨੂੰ ਪੂਰੇ ਪੰਜਾਬ ਵਿੱਚ ਕਿਸੇ ਵੀ ਥਾਂ ਤੋਂ ਵਸਤਾਂ ਦੀ ਢੋਆ-ਢੁਆਈ ਕਰਨ ਤੋਂ ਰੋਕ ਨਹੀਂ ਸਕਦਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੜ੍ਹਕੀ ਆਵਾਜਾਈ ਲਈ ਵਰਤੇ ਜਾਣ ਵਾਲੇ ਵਾਹਨਾਂ ਵਿੱਚ ਵਸਤਾਂ ਦੀ ਢੋਆ-ਢੁਆਈ ਕਰਨ ਵਾਲੇ ਸਰਵਜਨਕ ਵਰਤੋਂ ਵਾਲੇ ਵਾਹਨ, ਵਪਾਰ ਤੇ ਉਦਯੋਗਾਂ ਦੇ ਵਿਕਾਸ ਲਈ ਰੀੜ ਦੀ ਹੱਡੀ ਹੁੰਦੇ ਹਨ। ਉਨ੍ਹਾਂ ਕਿਹਾ ਕਿ ਵਪਾਰ ਤੇ ਸਨਅਤੀ ਸੈਕਟਰ ਦੀ ਮਜ਼ਬੂਤੀ ਲਈ ਵਸਤਾਂ ਦੀ ਸੁਚੱਜੀ ਢੋਆ ਢੁਆਈ ਨੂੰ ਪਾਰਦਰਸ਼ੀ ਅਤੇ ਵਾਜਬ ਦਰਾਂ 'ਤੇ ਯਕੀਨੀ ਬਣਾਉਣ ਲਈ ਕਦਮ ਚੁੱਕੇ ਜਾਣੇ ਜ਼ਰੂਰੀ ਹਨ। ਉਨ੍ਹਾਂ ਦੱਸਿਆ ਕਿ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਹ ਨੋਟੀਫਿਕੇਸ਼ਨ ਜ਼ਿਲ੍ਹੇ ਵਿੱਚ ਸਖ਼ਤੀ ਨਾਲ ਲਾਗੂ ਕਰਨ ਦੀ ਹਦਾਇਤ ਜਾਰੀ ਕਰ ਦਿੱਤੀ ਗਈ ਹੈ ਅਤੇ ਜੇਕਰ ਕੋਈ ਵਿਅਕਤੀ ਇਨਾਂ ਹੁਕਮਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਆਰ.ਟੀ.ਏ ਅਤੇ ਪੁਲਿਸ ਵਿਭਾਗ ਵੱਲੋਂ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਜੋ ਕਿ ਪਰਮਿਟ ਰੱਦ ਕਰਨ ਤੋਂ ਲੈ ਕੇ ਐਫ.ਆਈ.ਆਰ ਦਰਜ ਕਰਨ ਤੱਕ ਹੋ ਸਕਦੀ ਹੈ।
ਇਸ ਮੌਕੇ ਐਸ ਐਸ ਪੀ ਭਾਗੀਰਥ ਸਿੰਘ ਮੀਣਾ ਨੇ ਭਰੋਸਾ ਦਿਵਾਇਆ ਕਿ ਜ਼ਿਲ੍ਹੇ 'ਚ ਸਨਅਤੀ ਜਾਂ ਹੋਰ ਸਮਾਨ ਦੀ ਢੋਆ-ਢਆਈ 'ਚ ਸਰਕਾਰ ਵੱਲੋਂ ਨਿਰਧਾਰਿਤ ਨਿਯਮਾਂ ਦੀ ਮੁਕੰਮਲ ਪਾਲਣਾ ਯਕੀਨੀ ਬਣਾਈ ਜਾਵੇਗੀ ਅਅਤੇ ਜੇਕਰ ਕੋਈ ਇਨ੍ਹਾਂ ਨਿਯਮਾਂ ਦੀ ਪਾਲਣਾ 'ਚ ਰੁਕਾਵਟ ਪਾਉਂਦਾ ਹੈ ਤਾਂ ਉਸ ਖ਼ਿਲਾਫ਼ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।
ਮੀਟਿੰਗ 'ਚ ਸਨਅਤੀ ਇਕਾਈਆਂ ਮੈਕਸ ਸਪੈਸ਼ਲਿਟੀ ਫਿਲਮਜ਼, ਐਸ ਐਮ ਐਲ ਇਸੁਜ਼ੂ, ਸ੍ਰੀਆਂਸ ਇੰਡਸਟ੍ਰੀਜ਼ ਲਿਮਟਿਡ, ਹੈਲਥ ਕੈਪਸ ਇੰਡੀਆ ਲਿਮਟਿਡ ਦੇ ਪ੍ਰਤੀਨਿਧਾਂ ਤੋਂ ਇਲਾਵਾ ਵਪਾਰ ਮੰਡਲ ਦੇ ਗੁਰਚਰਨ ਅਰੋੜਾ, ਡੀ ਐਸ ਪੀ ਲਖਵੀਰ ਸਿੰਘ, ਸਹਾਇਕ ਕਿਰਤ ਕਮਿਸ਼ਨਰ ਬਲਜੀਤ ਸਿੰਘ, ਹਰਵਿੰਦਰ ਸਿੰਘ ਕਿਰਤ ਨਿਰੀਖਕ ਅਤੇ ਆਰ ਟੀ ਏ ਹੁਸ਼ਿਆਰਪੁਰ ਦੇ ਪ੍ਰਤੀਧਿ ਵਜੋਂ ਨਿਤਾਸ਼ਾ ਮੌਜੂਦ ਸਨ।

Wednesday, 23 November 2022

ਮੱਛੀ ਪਾਲਣ ਦੇ ਕਿੱਤੇ ਨੂੰ ਉਤਸ਼ਾਹਿਤ ਕਰਨ ਲਈ ਤਿੰਨ ਦਿਨਾਂ ਕੈਂਪ ਬੰਗਾ ਵਿਖੇ ਸ਼ੁਰੂ ਹੋਇਆ



ਏ ਡੀ ਸੀ (ਵਿਕਾਸ) ਅਮਰਦੀਪ ਸਿੰਘ ਬੈਂਸ ਨੇ ਕੀਤਾ ਉਦਘਾਟਨ
ਬੰਗਾ, 23 ਨਵੰਬਰ :- ਮੱਛੀ ਪਾਲਕ ਵਿਕਾਸ ਏਜੰਸੀ, ਸ਼ਹੀਦ ਭਗਤ ਸਿੰਘ ਨਗਰ ਐਟ ਢੰਡੂਹਾ ਵਲੋਂ ਪੰਜਾਬ ਮੱਛੀ ਪਾਲਣ ਵਿਕਾਸ ਬੋਰਡ ਦੀ ਸਹਾਇਤਾ ਨਾਲ ਉਲੀਕਿਆ ਤਿੰਨ ਦਿਨਾਂ ਸਿਖਲਾਈ ਕੈਂਪ ਅੱਜ ਦਫ਼ਤਰ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਬੰਗਾ (ਸੰਮਤੀ ਹਾਲ), ਵਿਖੇ ਸ਼ੁਰੂ ਹੋ ਗਿਆ।
 ਸਹਾਇਕ ਪ੍ਰੋਜੈਕਟ ਅਫਸਰ ਹਰਿੰਦਰ ਜੀਤ ਸਿੰਘ ਬਾਵਾ ਪਾਸੋਂ ਮਿਲੀ ਜਾਣਕਾਰੀ ਅਨੁਸਾਰ ਇਸ ਕੈਂਪ ਦੀ ਸ਼ੁਰੂਆਤ ਅਮਰਦੀਪ ਸਿੰਘ ਬੈਂਸ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵੱਲੋਂ ਕੀਤੀ ਗਈ। ਉਨ੍ਹਾਂ ਇਸ ਮੌਕੇ ਭਾਗੀਦਾਰਾਂ ਪੰਜਾਬ ਸਰਕਾਰ ਵੱਲੋਂ ਮੱਛੀ ਪਾਲਣ ਨੂੰ ਉਤਸ਼ਾਹਿਤ ਕਰਨ ਲਈ ਚਲਾਈਆਂ ਵੱਖ-ਵੱਖ ਸਬਸਿਡੀ ਸਕੀਮਾਂ ਦਾ ਲਾਭ ਲੈਣ ਲਈ ਆਖਿਆ। ਉਨ੍ਹਾਂ ਕਿਹਾ ਕਿ ਮੱਛੀ ਪਾਲਣ ਕਿੱਤਾ ਖੇਤੀਬਾੜੀ ਦੇ ਸਹਾਇਕ ਧੰਦੇ ਵਜੋਂ ਬਹੁਤ ਹੀ ਲਾਭਕਾਰੀ ਹੈ।
 ਮੱਛੀ ਪਾਲਣ ਅਫਸਰ, ਠਾਕੁਰ ਸਤਿਅਮ ਸਿੰਘ ਵੱਲੋਂ ਪੰਜਾਬ ਵਿੱਚ ਮੱਛੀ ਪਾਲਣ ਦੇ ਭਵਿੱਖ, ਮੱਛੀ ਦੀ ਖੁਰਾਕ ਅਤੇ ਮੱਛੀ ਦੇ ਮੰਡੀਕਰਨ ਬਾਰੇ ਜਾਣਕਾਰੀ ਦਿੱਤੀ ਗਈ। ਸ੍ਰੀਮਤੀ ਤੇਜਿੰਦਰ ਕੌਰ ਸੀਨੀਅਰ ਮੱਛੀ ਪਾਲਣ ਅਫਸਰ ਮੱਛੀ ਪੂੰਗ ਫਾਰਮ ਢੰਡੂਆ ਵਲੋਂ ਇੰਟੈਗ੍ਰੇਟਿਡ ਮੱਛੀ ਪਾਲਣ ਅਤੇ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ ਸਕੀਮ ਤਹਿਤ ਵੱਖ ਵੱਖ ਪ੍ਰੋਜੈਕਟਾਂ ਅਤੇ ਉਨ੍ਹਾਂ ਉਪਰ ਦਿੱਤੀ ਜਾਂਦੀ ਸਬਸਿਡੀ ਦੀ ਵਿਸਥਾਰ ਵਿਚ ਜਾਣਕਾਰੀ ਦਿੱਤੀ ਗਈ। 
 ਡਾ. ਕਮਲਦੀਪ ਸਿੰਘ ਸੰਘਾ ਪ੍ਰੋਜੈਕਟ ਡਾਇਰੈਕਟਰ ਆਤਮਾ, ਖੇਤੀਬਾੜੀ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ਆਤਮਾ ਸਕੀਮ ਤਹਿਤ ਮੱਛੀ ਪਾਲਣ ਕਿੱਤੇ ਨਾਲ ਜੁੜੀਆਂ ਲਾਭਕਾਰੀ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ ਜਦਕਿ ਡਾ. ਕੁਲਵਿੰਦਰ ਸਿੰਘ ਵੈਟਰਨਰੀ ਅਫਸਰ, ਸਿਵਲ ਵੈਟਰਨਰੀ ਹਸਪਤਾਲ ਪਿੰਡ ਘੁੰਮਣ ਵੱਲੋਂ ਇੰਟੈਗਰੇਟਿਡ ਮੱਛੀ ਪਾਲਣ ਦੇ ਸੰਦਰਭ ਵਿੱਚ ਸੂਰ ਪਾਲਣ, ਮੁਰਗੀ ਪਾਲਣ ਅਤੇ ਬੱਕਰੀ ਪਾਲਣ ਬਾਰੇ ਜਾਣਕਾਰੀ ਦਿੱਤੀ। ਵਿਸ਼ੇਸ਼ ਤੌਰ ’ਤੇ ਪਹੁੰਚੇ ਸਹਾਇਕ ਡਾਇਰੈਕਟਰ ਮੱਛੀ ਪਾਲਣ (ਸੇਵਾਮੁਕਤ) ਵਿਦਿਆ ਸਾਗਰ ਵੱਲੋਂ ਆਪਣੇ ਤਜਰਬੇ ਦੇ ਅਧਾਰ ’ਤੇ ਮੱਛੀ ਪਾਲਣ ਦੇ ਜਰੂਰੀ ਨੁਕਤੇ ਸਾਂਝੇ ਕੀਤੇ ਗਏ ਅਤੇ ਅੰਤ ਵਿੱਚ ਸਹਾਇਕ ਪ੍ਰੋਜੈਕਟ ਅਫਸਰ ਹਰਿੰਦਰ ਸਿੰਘ ਬਾਵਾ ਵੱਲੋਂ ਅਗਾਂਹਵਧੂ ਮੱਛੀ ਪਾਲਕਾਂ ਦੀ ਮਿਸਾਲ ਦਿੰਦਿਆਂ ਸਿਖਲਾਈ ਕੈਂਪ ਵਿੱਚ ਮੌਜੂਦ ਸਾਰੇ ਸਿਖਿਆਰਥੀਆਂ ਨੂੰ ਵਾਤਾਵਰਨ ਸੁਰੱਖਿਅਤ ਮੱਛੀ ਪਾਲਣ ਕਰਨ ਅਤੇ ਵਿਭਾਗ ਦੀਆਂ ਸੇਵਾਵਾਂ ਅਤੇ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ ਗਈ। ਪੂਰੇ ਟ੍ਰੇਨਿੰਗ ਪ੍ਰੋਗਰਾਮ ਵਿੱਚ ਸਿਖਿਆਰਥੀਆਂ ਦੀ ਰਜਿਸਟਰੇਸ਼ਨ ਦੀ ਜਿੰਮੇਵਾਰੀ ਸ੍ਰੀਮਤੀ ਵਿਮਲਾ ਦੇਵੀ ਸੀਨਿਅਰ ਸਹਾਇਕ ਮੱਛੀ ਪੂੰਗ ਫਾਰਮ ਢੰਡੂਆ ਵੱਲੋਂ ਸਾਂਭੀ ਗਈ ਅਤੇ ਦਫ਼ਤਰ ਦੇ ਸਹਾਇਕ ਸਟਾਫ਼ ਹਰਸ਼ ਸ਼ਰਮਾ, ਮਲਕੀਤ ਸਿੰਘ, ਜੋਗਿੰਦਰ ਪਾਲ ਵੱਲੋਂ ਵੀ ਇਸ ਟ੍ਰੇਨਿੰਗ ਪ੍ਰੋਗ੍ਰਾਮ ਵਿੱਚ ਸਹਿਯੋਗ ਦਿੱਤਾ ਗਿਆ।
ਫ਼ੋਟੋ ਕੈਪਸ਼ਨ:ਬੰਗਾ ਵਿਖੇ ਲਾਏ ਗਏ ਜ਼ਿਲ੍ਹਾ ਪੱਧਰੀ ਮੱਛੀ ਪਾਲਣ ਕੈਂਪ ਦੀਆਂ ਤਸਵੀਰਾਂ।

ਸੇਵਾ ਕੇਂਦਰਾਂ ਤੋਂ 6 ਸੇਵਾਵਾਂ ਮਿਲਣਗੀਆਂ ਬਿਨਾਂ ਫਾਰਮ ਭਰਿਆਂ

ਆਮਦਨੀ ਸਰਟੀਫ਼ਿਕੇਟ, ਪੇਂਡੂ ਖੇਤਰ ਦਾ ਸਰਟੀਫ਼ਿਕੇਟ, ਜਨਮ ਸਰਟੀਫ਼ਿਕੇਟ 'ਚ ਨਾਮ ਦਰਜ
ਕਰਵਾਉਣ, ਸੀਨੀਅਰ ਸਿਟੀਜ਼ਨ ਸ਼ਨਾਖਤੀ ਕਾਰਡ, ਆਮਦਨ ਤੇ ਸੰਪਤੀ ਸਰਟੀਫ਼ਿਕੇਟ ਤੇ ਜਨਰਲ
ਸ੍ਰੇਣੀ ਸਰਟੀਫ਼ਿਕੇਟ ਦੇ ਕੰਪਿਊਟਰ 'ਤੇ ਹੀ ਭਰੇ ਜਾਣਗੇ ਫ਼ਾਰਮ
ਨਵਾਂਸ਼ਹਿਰ, 23 ਨਵੰਬਰ : ਪੰਜਾਬ ਸਰਕਾਰ ਦੇ ਪ੍ਰਸ਼ਾਸਕੀ ਸੁਧਾਰ ਵਿਭਾਗ ਨੇ ਰਾਜ ਦੇ
ਲੋਕਾਂ ਨੂੰ ਸੇਵਾ ਕੇਂਦਰਾਂ ਰਾਹੀਂ ਮਿਲਣ ਵਾਲੀਆਂ ਸੇਵਾਵਾਂ ਨੂੰ ਹੋਰ ਆਸਾਨ ਬਣਾਉਣ ਦੇ
ਮੰਤਵ ਨਾਲ 6 ਤਰ੍ਹਾਂ ਦੀਆਂ ਸੇਵਾਵਾਂ ਲਈ ਫ਼ਾਰਮ ਭਰਨ ਦੀ ਸ਼ਰਤ ਖਤਮ ਕਰ ਦਿੱਤੀ ਹੈ।
ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ
ਦੱਸਿਆ ਕਿ ਆਮ ਨਾਗਿਰਕਾਂ ਦੀ ਸਹੂਲਤ ਲਈ ਸੇਵਾ ਕੇਂਦਰਾਂ ਤੋਂ ਮਿਲਣ ਵਾਲੀਆਂ ਸੇਵਾਵਾਂ
ਜਿਵੇਂ ਕਿ ਆਮਦਨੀ ਸਰਟੀਫਿਕੇਟ, ਪੇਂਡੂ ਖੇਤਰ ਦਾ ਸਰਟੀਫਿਕੇਟ, ਜਨਮ ਸਰਟੀਫਿਕੇਟ ਵਿੱਚ
ਨਾਮ ਦਰਜ ਕਰਨ, ਸੀਨੀਅਰ ਸਿਟੀਜ਼ਨ ਸ਼ਨਾਖਤੀ ਕਾਰਡ, ਆਮਦਨ ਤੇ ਸੰਪਤੀ ਸਰਟੀਫਿਕੇਟ ਅਤੇ
ਜਨਰਲ ਸ੍ਰੇਣੀ ਜਾਤੀ ਸਰਟੀਫਿਕੇਟ ਲੈਣ ਲਈ ਹੁਣ ਨਿੱਜੀ ਤੌਰ 'ਤੇ ਫਾਰਮ ਭਰਨ ਦੀ ਜਰੂਰਤ
ਨਹੀਂ ਪਵੇਗੀ, ਬਲਕਿ ਕੰਪਿਊਟਰ 'ਤੇ ਭਰੀ ਗਈ ਸੂਚਨਾ ਤੋਂ ਬਾਅਦ ਨਿਕਲਣ ਵਾਲੇ ਪਿ੍ਰੰਟ
'ਤੇ ਹੀ ਬਿਨੇਕਾਰ ਦੇ ਹਸਤਾਖਰ ਕਰਵਾ ਲਏ ਜਾਣਗੇ।
ਉਨ੍ਹਾਂ ਦੱਸਿਆ ਕਿ ਪਹਿਲਾਂ ਇਹ ਸੇਵਾਵਾਂ ਲੈਣ ਲਈ ਨਾਗਰਿਕਾਂ ਵੱਲੋਂ ਫਾਰਮ ਭਰਿਆ
ਜਾਂਦਾ ਸੀ ਪ੍ਰੰਤੂ ਪ੍ਰਸ਼ਾਸ਼ਨਿਕ ਸੁਧਾਰ ਵੱਲੋਂ ਇਸ ਨੂੰ ਹੁਣ ਆਨਲਾਈਨ ਐਪਲੀਕੇਸ਼ਨ ਦਾ
ਰੂਪ ਦੇ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਕੋਈ ਵੀ ਨਾਗਰਿਕ ਉੁਕਤ ਸੇਵਾਵਾਂ ਲਈ
ਲੋੜੀਂਦੇ ਦਸਤਾਵੇਜ਼ਾਂ ਦੇ ਨਾਲ ਪਛਾਣ ਦੇ ਸਬੂਤ, ਪਤੇ ਦੇ ਸਬੂਤ ਅਤੇ ਜਨਮ ਮਿਤੀ ਦੇ ਅਸਲ
ਦਸਤਾਵੇਜ਼ ਦਿਖਾ ਕੇ ਸੇਵਾ ਕੇਂਦਰ ਰਾਹੀਂ ਬਿਨੇ ਕਰ ਸਕਦਾ ਹੈ, ਜਿਸ ਉਪਰੰਤ ਅਸਲ
ਦਸਤਾਵੇਜਾਂ ਦੇ ਰਾਹੀਂ ਸੇਵਾ ਕੇਂਦਰ ਦਾ ਕਰਮਚਾਰੀ ਸਬੰਧਤ ਸੇਵਾ ਨੂੰ ਆਨਲਾਈਨ ਕਰ
ਦੇਵੇਗਾ ਤੇ ਆਨਲਾਈਨ ਐਪਲੀਕੇਸ਼ਨ ਰਾਹੀਂ ਭਰੀ ਗਈ ਜਾਣਕਾਰੀ ਦਾ ਪਿ੍ਰੰਟ ਲੈ ਕੇ ਬਿਨੇਕਾਰ
ਦੇ ਦਸਤਖਤ ਕਰਵਾ ਲਵੇਗਾ। ਇਸ ਤੋਂ ਬਾਅਦ ਹਸਤਾਖਰ ਵਾਲੇ ਪਿ੍ਰੰਟ ਅਤੇ ਲੋੜੀਂਦੇ
ਦਸਤਾਵੇਜਾਂ ਨੂੰ ਸਕੈਨ ਕਰਨ ਉਪਰੰਤ ਨਾਗਰਿਕ ਨੂੰ ਉਸਦੇ ਸਾਰੇ ਦਸਤਾਵੇਜ ਉਸੇ ਵੇਲੇ
ਵਾਪਸ ਕਰ ਦਿੱਤੇ ਜਾਣਗੇ।

 çøåð Ç÷ñ·Å ñ¯Õ ÿêðÕ ÁëÃð, ôÔÆç í×å ÇÃ³Ø é×ð

ਸੋਨਮ ਬਾਜਵਾ ਡੇਅਰੀ ਐਗ੍ਰੀਟੇਕ ਸਟਾਰਟਅਪ ਮੂਫਾਰਮ ਦੀ ਬ੍ਰਾਂਡ ਅੰਬੈਸਡਰ ਬਣੀ

ਨਵਾਂਸ਼ਹਿਰ, 23 ਨਵੰਬਰ : ਗ੍ਰਾਮੀਣ ਵਿਕਾਸ ਅਤੇ ਮਹਿਲਾ ਸਸ਼ਕਤੀਕਰਣ ਨੂੰ ਸਮੂਹਿਕ ਰੂਪ
ਨਾਲ ਹੁੰਗਾਰਾ ਦੇਣ ਦੇ ਲਈ ਡੇਅਰੀ ਐਗ੍ਰੀਟੇਕ ਸਟਾਰਟਅਪ ਮੂਫਾਰਮ ਨੇ ਪੰਜਾਬੀ ਅਦਾਕਾਰਾ
ਅਤੇ ਮਾਡਲ ਸੋਨਮ ਬਾਜਵਾ ਨੂੰ ਆਪਣਾ ਬ੍ਰਾਂਡ ਅੰਬੈਸਡਰ ਬਣਾਇਆ ਹੈ |
ਸੋਨਮ ਇੱਕ ਕਾਮਨ ਨੇਕ ਮਕਸਦ ਦੇ ਲਈ ਮੂਫਾਰਮ ਦੇ ਨਾਲ ਸਾਂਝੇਦਾਰੀ ਕਰਨ ਦੇ ਲਈ ਬਹੁਤ
ਉਤਸੁਕ ਹੈ, ਜਿਹੜਾ ਪੇਂਡੂ ਇਲਾਕਿਆਂ 'ਚ ਡੇਅਰੀ ਕੇਂਦਰਿਤ ਸੇਵਾਵਾਂ ਦੇ ਸਮੁੱਚੇ ਵਿਕਾਸ
ਦੇ ਨਾਲ ਤਕਨੀਕੀ ਤਰੱਕੀ ਲਿਆਉਂਦਾ ਹੈ, ਜਿਸ ਨਾਲ ਕਿਸਾਨਾਂ ਨੂੰ ਲਾਭ ਮਿਲਦਾ ਹੈ, ਜਿਸ
'ਚ ਮਹਿਲਾ ਕਿਸਾਨ ਵੀ ਸ਼ਾਮਲ ਹਨ |

ਡਿਪਟੀ ਕਮਿਸ਼ਨਰ ਨੇ ਭਾਰਤੀ ਕ੍ਰਿਕਟ ਟੀਮ ਅੰਡਰ-19 ਲਈ ਚੁਣੀ ਗਈ ਮੰਨਤ ਕਸ਼ਅਪ ਨੂੰ ਸ਼ੁਭਕਾਮਨਾਵਾਂ ਦਿੱਤੀਆਂ

ਮੰਨਤ ਕਸ਼ਅਪ ਕ੍ਰਿਕਟ ਟੀਮ 'ਚ ਜਗ੍ਹਾ ਬਣਾ ਕੇ 'ਬੇਟੀ ਬਚਾਓ-ਬੇਟੀ ਪੜ੍ਹਾਓ' ਦੀ ਆਈਕਾਨ
ਬਣੀ -ਸਾਕਸ਼ੀ ਸਾਹਨੀ
ਪਟਿਆਲਾ, 23 ਨਵੰਬਰ:ਪਟਿਆਲਾ ਦੀ ਬੇਟੀ ਮੰਨਤ ਕਸ਼ਅਪ ਦੀ ਚੋਣ ਭਾਰਤੀ ਟੀਮ ਅੰਡਰ-19
ਵਿੱਚ ਹੋਣ ਨਾਲ ਜਿੱਥੇ ਮੰਨਤ ਦੇ ਮਾਪਿਆਂ ਦਾ ਸਿਰ ਉਚਾ ਹੋਇਆ ਹੈ, ਉਥੇ ਹੀ ਇਹ ਪਟਿਆਲਾ
ਜ਼ਿਲ੍ਹੇ ਦੇ ਸਮੁੱਚੇ ਵਸਨੀਕਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਲਈ ਵੀ ਖੁਸ਼ੀ ਤੇ ਮਾਣ ਵਾਲੀ ਗੱਲ
ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਮੰਨਤ ਕਸ਼ਅਪ ਨਾਲ ਮੁਲਾਕਾਤ ਕਰਕੇ
ਉਸਨੂੰ ਵਧਾਈ ਦੇਣ ਸਮੇਂ ਕੀਤਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ
ਜਿੱਥੇ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖਿਡਾਰੀਆਂ ਨੂੰ ਹੱਲਾਸ਼ੇਰੀ
ਦੇ ਰਹੀ ਹੈ, ਉਥੇ ਹੀ ਖੇਡ ਸੱਭਿਆਚਾਰ ਨੂੰ ਵੀ ਪ੍ਰਫੁਲਤ ਕਰ ਰਹੀ ਹੈ।
ਸਾਕਸ਼ੀ ਸਾਹਨੀ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਿਊ ਪਾਵਰ ਹਾਊਸ ਕਲੋਨੀ ਦੀ
ਬਾਰਵੀਂ ਜਮਾਤ ਦੀ ਵਿਦਿਆਰਥਣ ਮੰਨਤ ਕਸ਼ਅਪ ਨੂੰ ਵਧਾਈ ਦਿੰਦਿਆਂ ਅਗਲੇ ਖੇਡ ਟੂਰਨਾਮੈਂਟ
ਲਈ ਹਾਰਦਿਕ ਸ਼ੁਭਕਾਮਨਾਵਾਂ ਦਿੰਦਿਆਂ ਭਰੋਸਾ ਦਿੱਤਾ ਕਿ ਜ਼ਿਲ੍ਹਾ ਪ੍ਰਸ਼ਾਸਨ ਉਸਦੀ ਹਰ
ਸੰਭਵ ਮਦਦ ਕਰੇਗਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੰਨਤ ਕਸ਼ਅਪ ਨੇ ਜਿੱਥੇ ਦੇਸ਼ ਦੀ ਟੀਮ 'ਚ ਆਪਣਾ ਸਥਾਨ ਬਣਾ
ਕੇ ਆਪਣੀ ਮਿਹਨਤ ਦਾ ਲੋਹਾ ਮਨਵਾਇਆ ਹੈ, ਉਥੇ ਹੀ ਉਹ ਸਾਡੇ ਪਟਿਆਲਾ ਜ਼ਿਲ੍ਹੇ ਲਈ ਵੀ
ਬੇਟੀ ਬਚਾਓ ਅਤੇ ਬੇਟੀ ਪੜ੍ਹਾਓ ਮੁਹਿੰਮ ਦੀ ਰੋਲ ਮਾਡਲ ਵੀ ਬਣ ਗਈ ਹੈ।
ਮੰਨਤ ਕਸ਼ਅਪ ਨੇ ਪੰਜਾਬ ਸਰਕਾਰ, ਮੁੱਖ ਮੰਤਰੀ ਭਗਵੰਤ ਮਾਨ, ਸਕੂਲ ਸਿੱਖਿਆ ਮੰਤਰੀ
ਹਰਜੋਤ ਸਿੰਘ ਬੈਂਸ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਦਿੱਤੀਆਂ ਸ਼ੁਭਕਾਮਨਾਵਾਂ
ਲਈ ਧੰਨਵਾਦ ਕੀਤਾ। ਇਸ ਮੌਕੇ ਮੰਨਤ ਦੇ ਪਿਤਾ ਸੰਜੀਵ ਕਸ਼ਅਪ, ਕੋਚ ਜੂਹੀ ਜੈਨ ਤੇ
ਜ਼ਿਲ੍ਹਾ ਖੇਡ ਅਫ਼ਸਰ ਸ਼ਾਸਵਤ ਰਾਜਦਾਨ ਵੀ ਮੌਜੂਦ ਸਨ।

Tuesday, 22 November 2022

ਭਾਸ਼ਾ ਵਿਭਾਗ, ਪੰਜਾਬ ਵੱਲੋਂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਨੂੰ ਸਮਰਪਿਤ ਗੋਸ਼ਟੀ ਕਰਵਾਈ

ਨਵਾਂਸ਼ਹਿਰ, 22 ਨਵੰਬਰ :- ਭਾਸ਼ਾ ਵਿਭਾਗ, ਪੰਜਾਬ ਵੱਲੋਂ ਮਨਾਏ ਜਾ ਰਹੇ ਪੰਜਾਬੀ ਮਾਹ ਦੇ ਸਮਾਗਮਾਂ ਦੀ ਲੜੀ ਅਧੀਨ ਦਫ਼ਤਰ, ਜ਼ਿਲ੍ਹਾ ਭਾਸ਼ਾ ਅਫ਼ਸਰ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਨੂੰ ਸਮਰਪਿਤ ਗੋਸ਼ਟੀ ਕਰਵਾਈ ਗਈ। ਇਸ ਗੋਸ਼ਟੀ ਵਿੱਚ ਪ੍ਰੋ. ਜਗਮੋਹਨ ਸਿੰਘ ਪ੍ਰਧਾਨ ਜਮਹੂਰੀ ਅਧਿਕਾਰ ਸਭਾ ਪੰਜਾਬ ਅਤੇ ਉੱਘੇ ਲੇਖਕ ਹਰਵਿੰਦਰ ਭੰਡਾਲ ਮੁੱਖ ਵਕਤਾ ਵਜੋਂ ਹਾਜ਼ਰ ਹੋਏ। ਇਸ ਗੋਸ਼ਟੀ ਦੀ ਪ੍ਰਧਾਨਗੀ ਡਾ. ਯੋਗਰਾਜ ਅੰਗਰਿਸ਼ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਕੀਤੀ ਗਈ। ਪ੍ਰਸਿੱਧ ਲੇਖਕ ਅਸ਼ੋਕ ਭੌਰਾ ਅਤੇ ਡਾ. ਤਰਸੇਮ ਸਿੰਘ ਪਿ੍ਰੰਸੀਪਲ ਸਿੱਖ ਨੈਸ਼ਨਲ ਕਾਲਜ ਬੰਗਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਭਾਸ਼ਾ ਵਿਭਾਗ, ਪੰਜਾਬ ਦੇ ਮੁੱਖ ਦਫ਼ਤਰ ਪਟਿਆਲਾ ਤੋਂ ਸਹਾਇਕ ਡਾਇਰੈਕਟਰ ਹਰਭਜਨ ਕੌਰ ਅਤੇ ਸਹਾਇਕ ਡਾਇਰੈਕਟਰ ਸੁਰਿੰਦਰ ਕੌਰ ਉਚੇਚੇ ਤੌਰ ‘ਤੇ ਪਹੁੰਚੇ।
         ਗੋਸ਼ਟੀ ਦਾ ਆਰੰਭ ਸੰਦੀਪ ਸਿੰਘ ਖੋਜ ਅਫ਼ਸਰ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਸਰੋਤਿਆਂ ਦੇ ਸਵਾਗਤ ਨਾਲ ਕੀਤਾ ਗਿਆ। ਇਸ ਮੌਕੇ ਉਨ੍ਹਾਂ ਮਾਂ-ਬੋਲੀ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਭਾਸ਼ਾ ਵਿਭਾਗ, ਪੰਜਾਬ ਵੱਲੋਂ ਪੰਜਾਬੀ ਭਾਸ਼ਾ ਅਤੇ ਸਾਹਿਤ ਸੰਬੰਧੀ ਕੀਤੀਆਂ ਜਾ ਰਹੀਆਂ ਵੱਖ-ਵੱਖ ਗਤੀਵਿਧੀਆਂ ਬਾਰੇ ਚਾਨਣਾ ਪਾਇਆ। ਇਸ ਮੌਕੇ ਬੋਲਦਿਆਂ ਪ੍ਰੋ. ਜਗਮੋਹਨ ਸਿੰਘ ਵੱਲੋਂ ਸ਼ਹੀਦ ਭਗਤ ਸਿੰਘ ਦੇ ਜੀਵਨ ਸੰਘਰਸ਼ ਉੱਤੇ ਚਾਨਣਾ ਪਾਉਂਦਿਆਂ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਤੋਂ ਸੇਧ ਲੈਣ ਦੀ ਪ੍ਰੇਰਨਾ ਦਿੱਤੀ ਗਈ। ਇਸੇ ਲੜੀ ਤਹਿਤ ਗੱਲ ਅਗਾਂਹ ਤੋਰਦਿਆਂ ਹਰਵਿੰਦਰ ਭੰਡਾਲ ਵੱਲੋਂ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦੀ ਅਜੋਕੇ ਦੌਰ ਅੰਦਰ ਪ੍ਰਸੰਗਿਕਤਾ ਬਾਰੇ ਆਪਣੇ ਵਿਚਾਰ ਵਿਸਤਾਰ ਸਹਿਤ ਪ੍ਰਗਟ ਕੀਤੇ ਗਏ। ਇਸ ਮੌਕੇ ਅਸ਼ੋਕ ਭੌਰਾ ਅਤੇ ਡਾ. ਤਰਸੇਮ ਸਿੰਘ ਵੱਲੋਂ ਵੀ ਸ਼ਹੀਦ ਭਗਤ ਦੇ ਜੀਵਨ ਅਤੇ ਵਿਚਾਰਾਂ ਸੰਬੰਧੀ ਆਪਣੇ ਪੱਖ ਪੇਸ਼ ਕੀਤੇ ਗਏ। ਡਾ. ਯੋਗਰਾਜ ਅੰਗਰਿਸ਼ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਸ਼ਹੀਦ ਭਗਤ ਸਿੰਘ ਦੀ ਦੇਸ਼ ਦੀ ਅਜ਼ਾਦੀ ਲਈ ਮਹਾਨ ਦੇਣ ਦਾ ਵਰਨਣ ਕੀਤਾ। ਉਨ੍ਹਾਂ ਨੇ ਬੁਲਾਰਿਆਂ ਵੱਲੋਂ ਪੇਸ਼ ਕੀਤੇ ਗਏ ਵਿਚਾਰਾਂ ਦੀ ਵਿਲੱਖਣਤਾ ਦੀ ਸ਼ਲਾਘਾ ਕੀਤੀ। ਅੰਤ ਵਿੱਚ ਭਾਸ਼ਾ ਵਿਭਾਗ, ਪੰਜਾਬ ਦੇ ਸਹਾਇਕ ਡਾਇਰੈਕਟਰ ਸੁਰਿੰਦਰ ਕੌਰ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਕਾਲਜ ਸਟਾਫ਼, ਵਿਦਿਆਰਥੀ ਅਤੇ ਇਲਾਕੇ ਦੀਆਂ ਉੱਘੀਆਂ ਸਖ਼ਸੀਅਤਾਂ ਹਰਬੰਸ ਹੀਉਂ, ਗੁਰਦੀਪ ਸੈਣੀ, ਤਲਵਿੰਦਰ ਸ਼ੇਰਗਿੱਲ, ਗੁਰਦੀਪ ਸਿੰਘ, ਸ਼ਿੰਗਾਰਾ ਲੰਗੇਰੀ, ਦੀਪ ਕਲੇਰ, ਪਰਮਜੀਤ ਚਾਹਲ, ਪ੍ਰੋ. ਰੂਬੀ ਰਾਏਪੁਰੀ, ਪ੍ਰੋ. ਸੰਦੀਪ ਨਈਅਰ, ਤਾਰਾ ਸਿੰਘ ਚੇੜਾ, ਸੁਭਾਸ਼ ਸਲਾਹਵੀ, ਗੁਰਪ੍ਰੀਤ ਸਿੰਘ, ਪੂਜਾ, ਮਨਿੰਦਰ ਕੌਰ, ਮਹਿੰਦਰ ਦੁਸਾਂਝ, ਰਜਨੀ ਸ਼ਰਮਾ, ਸੋਮਾ ਸਬਲੋਕ, ਅਜੈ ਖਟਕੜ ਆਦਿ ਨੇ ਸ਼ਮੂਲੀਅਤ ਕੀਤੀ।

ਫ਼ੋਟੋ ਕੈਪਸ਼ਨ:
ਭਾਸ਼ਾ ਵਿਭਾਗ ਵੱਲੋਂ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਪੰਜਾਬੀ ਮਾਹ ਦੇ ਸਬੰਧ ’ਚ ਕਰਵਾਈ ਗਈ ਗੋਸ਼ਟੀ ਦੀਆਂ ਤਸਵੀਰਾਂ।

ਜੰਗਲਾਤ ਵਿਭਾਗ ਨੇ 88 ਏਕੜ ਜ਼ਮੀਨ ਨਜਾਇਜ਼ ਕਬਜ਼ੇ ਹੇਠੋਂ ਛੁਡਵਾਈ

ਮਹਿੰਦੀਪੁਰ ਵਿਖੇ 38 ਏਕੜ ਤੇ ਠਠਿਆਲਾ ਵਿਖੇ 50 ਏਕੜ ਜ਼ਮੀਨ ਦਾ ਨਜਾਇਜ਼ ਕਾਬਜ਼ਕਾਰਾਂ
ਤੋਂ ਲਿਆ ਗਿਆ ਕਬਜ਼ਾ
ਜ਼ਿਲ੍ਹੇ ਵਿੱਚ ਨਜਾਇਜ਼ ਕਾਬਜ਼ਾਂ ਹੇਠੋਂ ਵਣ ਵਿਭਾਗ ਦੀ ਜ਼ਮੀਨ ਛਡਵਾਉਣ ਲਈ ਕਾਰਵਾਈ ਰਹੇਗੀ
ਜਾਰੀ-ਡੀ ਐਫ ਓ ਸਤਿੰਦਰ ਸਿੰਘ
ਨਵਾਂਸ਼ਹਿਰ, 22 ਨਵੰਬਰ : ਪੰਜਾਬ ਦੇ ਜੰਗਲਾਤ ਅਤੇ ਖੁਰਾਕ ਸਪਲਾਈ ਮੰਤਰੀ ਲਾਲ ਚੰਦ
ਕਟਾਰੂਚੱਕ ਦੇ ਆਦੇਸ਼ਾਂ 'ਤੇ ਵਣ ਵਿਭਾਗ ਦੀ ਜ਼ਮੀਨ ਨਜਾਇਜ਼ ਕਾਬਜ਼ਕਾਰਾਂ ਦੇ ਕਬਜ਼ੇ ਆਰੰਭੀ
ਮੁਹਿੰਮ ਤਹਿਤ ਵਣ ਮੰਡਲ ਨਵਾਂਸ਼ਹਿਰ ਅਧੀਨ ਪੈਂਦੇ ਪਿੰਡ ਮਹਿੰਦੀਪੁਰ ਅਤੇ ਠਠਿਆਲਾ 'ਚੋਂ
88 ਏਕੜ ਜ਼ਮੀਨ ਦਾ ਕਬਜ਼ਾ ਛੁਡਵਾਇਆ ਗਿਆ।
ਵਣ ਮੰਡਲ ਅਫ਼ਸਰ ਨਵਾਂਸ਼ਹਿਰ ਐਟ ਗੜ੍ਹਸ਼ੰਕਰ, ਸਤਿੰਦਰ ਸਿੰਘ ਨੇ ਜਾਣਕਾਰੀ
ਦਿੰਦਿਆਂ ਦੱਸਿਆ ਕਿ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਦੀਆਂ ਹਦਾਇਤਾਂ ਤੇ
ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਦੀ ਮੱਦਦ ਨਾਲ ਮਾਲ ਤੇ ਮੁੜ ਵਸੇਬਾ ਵਿਭਾਗ ਰਾਹੀਂ
ਨਜਾਇਜ਼ ਕਬਜ਼ੇ ਅਧੀਨ ਮਹਿੰਦੀਪੁਰ ਦੀ 38 ਏਕੜ ਤੇ ਠਠਿਆਲਾ ਦੀ 50 ਏਕੜ ਜ਼ਮੀਨ ਦੀ ਪੈਮਾਇਸ਼
ਕਰਵਾਈ ਗਈ ਅਤੇ ਬਾਅਦ ਵਿੱਚ ਉਸ ਦਾ ਕਬਜ਼ਾ ਹਾਸਲ ਕਰਕੇ ਸੀਮੇਂਟ ਦੇ ਪਿੱਲਰ ਤੇ ਕੰਡਿਆਲੀ
ਤਾਰ ਲਗਾ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਪ੍ਰਧਾਨ ਮੁੱਖ ਵਣਪਾਲ ਪੰਜਾਬ ਆਰ ਕੇ ਮਿਸ਼ਰਾ, ਮੁੱਖ ਵਣਪਾਲ
ਹਿਲਜ਼ (ਸ਼ਿਵਾਲਿਕ ਜ਼ੋਨ) ਬਸੰਤਾ ਰਾਜ ਕੁਮਾਰ ਅਤੇ ਵਣ ਪਾਲ ਸ਼ਿਵਾਲਿਕ ਸਰਕਲ ਕੇ ਕਾਨਨ ਦੇ
ਦਿਸ਼ਾ - ਨਿਰਦੇਸ਼ਾਂ ਅਨੁਸਾਰ ਨਜਾਇਜ਼ ਕਾਬਜ਼ਾਂ ਕੋਲੋਂ 88 ਏਕੜ ਜ਼ਮੀਨ ਛੁਡਵਾ ਕੇ ਉਸ
ਦੁਆਲੇ ਕੰਡਿਆਲੀ ਤਾਰ ਲਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਨਜਾਇਜ਼ ਕਬਜ਼ੇ ਹੇਠੋਂ
ਛੁਡਵਾਈ ਇਸ ਜ਼ਮੀਨ ਵਿੱਚ ਜੰਗਲ ਲਾਉਣ ਲਈ ਵਿਭਾਗ ਨੂੰ ਅਨੁਮਾਨ ਬਣਾ ਕੇ ਭੇਜਿਆ ਗਿਆ ਹੈ
ਅਤੇ ਮਨਜ਼ੂਰੀ ਮਿਲਦੇ ਹੀ ਇੱਥੇ ਪੌਦੇ ਲਾ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸੇ ਹੀ
ਥਾਂ ਤੇ 70 ਏਕੜ ਦੇ ਕਰੀਬ ਹੋਰ ਨਜਾਇਜ਼ ਕਬਜ਼ੇ ਹੇਠਲੀ ਜ਼ਮੀਨ ਦੇ ਰਿਕਾਰਡ ਦੀ ਦਰੁਸਤੀ ਲਈ
ਅਤੇ ਕਬਜ਼ਾ ਵਾਰੰਟ ਲਈ ਐਸ ਡੀ ਐਮ ਨਵਾਂਸ਼ਹਿਰ ਦੀ ਅਦਾਲਤ ਵਿੱਚ ਕੇਸ ਪਾਇਆ ਜਾਵੇਗਾ।
ਉਪਰੰਤ ਦਖਲ ਵਾਰੰਟ ਲੈਣ ਬਾਅਦ ਜ਼ਿਲ੍ਹਾ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਮੱਦਦ ਨਾਲ
ਵਿਭਾਗ ਵੱਲੋਂ ਇਸ ਦਾ ਕਬਜ਼ਾ ਹਾਸਲ ਕਰ ਲਿਆ ਜਾਵੇਗਾ।
ਵਣ ਮੰਡਲ ਅਫ਼ਸਰ ਅਨੁਸਾਰ ਇਸ ਤੋਂ ਪਹਿਲਾਂ ਵੀ ਵਿਭਾਗ ਨਵਾਂਸ਼ਹਿਰ ਵਣ ਮੰਡਲ ਵਿੱਚ
260 ਏਕੜ ਦੇ ਕਰੀਬ ਜੰਗਲਾਤ ਜ਼ਮੀਨ ਨਜਾਇਜ਼ ਕਾਬਜ਼ਾਂ ਪਾਸੋਂ ਛੁਡਵਾ ਚੁੱਕਾ ਹੈ। ਉਨ੍ਹਾਂ
ਦੱਸਿਆ ਕਿ ਵਿਭਾਗ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਅਗਲੇ ਦਿਨਾਂ ਵਿੱਚ ਹੋਰਨਾਂ
ਨਜਾਇਜ਼ ਕਾਬਜ਼ਾਂ ਖ਼ਿਲਾਫ਼ ਵੀ ਮੁਹਿੰਮ ਚਲਾਏਗਾ।
ਉਨ੍ਹਾਂ ਨੇ ਜੰਗਲਾਤ ਵਿਭਾਗ ਦੀਆਂ ਜ਼ਮੀਨਾਂ 'ਤੇ ਨਜਾਇਜ਼ ਕਬਜ਼ੇ ਕਰਨ ਵਾਲਿਆਂ ਨੂੰ
ਤੁਰੰਤ ਇਨ੍ਹਾਂ ਜ਼ਮੀਨਾਂ ਨੂੰ ਖਾਲੀ ਕਰਨ ਲਈ ਆਖਦਿਆਂ ਕਿਹਾ ਕਿ ਜੇਕਰ ਉਹ ਆਪਣੇ ਆਪ
ਵਿਭਾਗ ਦੀ ਜ਼ਮੀਨ ਨਹੀਂ ਛੱਡਣਗੇ ਤਾਂ ਫ਼ਿਰ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿੱਚ
ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕਲ੍ਹ ਦੀ ਇਸ ਦਖ਼ਲ ਵਾਰੰਟ ਦੀ ਕਾਰਵਾਈ ਨੂੰ
ਜ਼ਿਲ੍ਹਾ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀ ਮੱਦਦ ਨਾਲ ਬਿਨਾਂ ਕਿਸੇ ਵੱਡੇ ਵਿਰੋਧ ਦੇ
ਮੁਕੰਮਲ ਕੀਤਾ ਗਿਆ।
ਉਨ੍ਹਾਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਅਤੇ ਐਸ ਐਸ
ਪੀ ਭਾਗੀਰਥ ਸਿੰਘ ਮੀਣਾ ਵੱਲੋਂ ਵਿਭਾਗ ਦੀ ਇਸ ਜ਼ਮੀਨ ਨੂੰ ਖਾਲੀ ਕਰਵਾਉਣ ਲਈ ਦਿੱਤੇ
ਯੋਗਦਾਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਨਾਇਬ ਤਹਿਸੀਲਦਾਰ ਕਰਮਜੀਤ ਸਿੰਘ,
ਕਾਨੂੰਗੋ ਪਰਗਣ ਸਿੰਘ, ਪਟਵਾਰੀ ਮਨਦੀਪ ਸਿੰਘ ਤੇ ਮੇਜਰ ਰਾਮ, ਰੇਂਜ ਅਫ਼ਸਰ ਰਵੀ ਦੱਤ
ਤੋਂ ਇਲਾਵਾ ਵਣ ਵਿਭਾਗ ਦੇ ਬਲਾਚੌਰ, ਕਾਠਗੜ੍ਹ ਤੇ ਗੜ੍ਹਸ਼ੰਕਰ ਰੇਂਜਾਂ ਦੇ ਫੀਲਡ ਸਟਾਫ਼
ਤੋਂ ਇਲਾਵਾ ਪੁਲਿਸ ਅਧਿਕਾਰੀ ਤੇ ਕਰਮਚਾਰੀ ਮੌਜੂਦ ਰਹੇ।

ਪੰਜਾਬ ਸਰਕਾਰ ਗੰਨਾ ਉਤਪਾਦਕਾਂ ਦੀ ਬੇਹਤਰੀ ਲਈ ਵਚਨਬੱਧ-ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੌੜੀ

ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ ਦਾ 55ਵਾਂ ਪਿੜਾਈ ਆਰੰਭ
ਨਵਾਂਸ਼ਹਿਰ, 22 ਨਵੰਬਰ : ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੌੜੀ
ਨੇ ਅੱਜ ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ ਦੇ 55ਵੇਂ ਪਿੜਾਈ ਸੀਜ਼ਨ ਦੀ ਸ਼ੁਰੂਆਤ
ਕਰਵਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਗੰਨਾ ਉਤਪਾਦਕਾਂ ਦੀ ਬੇਹਤਰੀ ਲਈ
ਵਚਨਬੱਧ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਕਿਸਾਨ ਪੱਖੀ ਨੇਕ-ਨੀਅਤੀ ਸਦਕਾ ਪੰਜਾਬ
'ਚ ਇਸ ਵਾਰ ਸੂਬੇ 'ਚ ਸਰਕਾਰੀ ਗੰਨਾ ਮਿੱਲਾਂ ਬਿਨਾਂ ਕਿਸਾਨਾਂ ਦਾ ਕੋਈ ਬਕਾਇਆ ਰੱਖਿਆਂ
ਸ਼ੁਰੂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਸੂਬੇ 'ਚ ਗੰਨਾ ਕਿਸਾਨਾਂ ਦੀ ਮੰਗ ਮੁਤਾਬਕ 380
ਰੁਪਏ ਪ੍ਰਤੀ ਕੁਇੰਟਲ ਦਾ ਭਾਅ ਅਤੇ ਮਿੱਲਾਂ ਦੇ ਸਮੇਂ ਸਿਰ ਸ਼ੁਰੂ ਹੋਣ ਨਾਲ ਗੰਨਾ
ਕਿਸਾਨਾਂ ਨੂੰ ਵੱਡੀ ਰਾਹਤ ਮਿਲੀ ਹੈ।
ਇਸ ਮੌਕੇ ਉਨ੍ਹਾਂ ਦੇ ਨਾਲ ਬਲਾਚੌਰ ਹਲਕੇ ਤੋਂ ਵਿਧਾਇਕ ਸੰਤੋਸ਼ ਕਟਾਰੀਆ, ਨਵਾਂਸ਼ਹਿਰ
ਹਲਕੇ ਤੋਂ ਵਿਧਾਇਕ ਡਾ. ਨਛੱਤਰ ਪਾਲ, ਆਪ ਦੇ ਨਵਾਂਸ਼ਹਿਰ ਤੋਂ ਸੀਨੀਅਰ ਆਗੂ ਲਲਿਤ ਮੋਹਨ
ਪਾਠਕ, ਬੋਰਡ ਆਫ਼ ਡਾਇਰੈਕਟਰਜ਼ ਦੇ ਚੇਅਰਮੈਨ ਸੋਹਣ ਸਿੰਘ ਉੱਪਲ ਤੇ ਮਿੱਲ ਦੇ
ਡਾਇਰੈਕਟਰਾਂ ਤੋਂ ਇਲਾਵਾ ਜਨਰਲ ਮੈਨੇਜਰ ਸੁਰਿੰਦਰ ਪਾਲ ਮੌਜੂਦ ਸਨ।
ਸਹਿਕਾਰੀ ਖੰਡ ਮਿੱਲ ਦਾ ਸਾਲ 2022-23 ਦਾ ਪਿੜਾਈ ਸੀਜ਼ਨ ਸ਼ੁਰੂ ਕਰਨ ਤੋਂ ਪਹਿਲਾਂ ਸ਼੍ਰੀ
ਗੁਰੂ ਗ੍ਰੰਥ ਸਾਹਿਬ ਜੀ ਦੇ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।
ਮਿੱਲ ਦੇ ਜਨਰਲ ਮੈਨੇਜਰ ਸੁਰਿੰਦਰ ਪਾਲ ਨੇ ਇਸ ਮੌਕੇ ਹਾਜ਼ਰ ਪ੍ਰਮੁੱਖ ਸਖ਼ਸ਼ੀਅਤਾਂ ਨੂੰ
ਜੀ ਆਇਆਂ ਆਖਦਿਆਂ ਦੱਸਿਆ ਕਿ ਇਸ ਵਾਰ ਮਿੱਲ ਕੋਲ 36 ਲੱਖ ਕੁਇੰਟਲ ਗੰਨਾ ਬੌਂਡ ਕੀਤਾ
ਹੋਇਆ ਹੈ, ਜਿਸ ਵਿੱਚੋਂ 32 ਤੋਂ 33 ਲੱਖ ਕੁਇੰਟਲ ਮਿੱਲ 'ਚ ਆਉਣ ਦੀ ਸੰਭਾਵਨਾ ਹੈ।
ਉਨ੍ਹਾਂ ਦੱਸਿਆ ਕਿ ਪਿਛਲੇ ਸਾਲ 29.66 ਲੱਖ ਕੁਇੰਟਲ ਗੰਨਾ ਪੀੜਿਆ ਗਿਆ ਸੀ, ਜਿਸ ਤੋਂ
2.91 ਲੱਖ ਕੁਇੰਟਲ ਖੰਡ ਦਾ ਉਤਪਾਦਨ ਹੋਇਆ ਸੀ। ਉਨ੍ਹਾਂ ਭਰੋਸਾ ਦਿੱਤਾ ਕਿ ਇਸ ਵਾਰ ਵੀ
ਮਿੱਲ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਗੰਨਾ ਕਿਸਾਨਾਂ ਦੀ ਪੂਰੀ ਬੌਂਡ ਕੀਤੀ
ਫ਼ਸਲ ਨੂੰ ਪੀੜਨ ਲਈ ਵਚਨਬੱਧ ਹੈ।
ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੌੜੀ, ਵਿਧਾਨਕਾਰਾਂ ਸੰਤੋਸ਼ ਕਟਾਰੀਆ ਤੇ ਡਾ. ਨਛੱਤਰਪਾਲ
ਅਤੇ ਆਪ ਆਗੂ ਲਲਿਤ ਮੋਹਨ ਪਾਠਕ ਨੇ ਮਿੱਲ ਦੇ ਪਿੜਾਈ ਸੀਜ਼ਨ ਦੀ ਸਮੇਂ ਸਿਰ ਸ਼ੁਰੂਆਤ ਲਈ
ਮਿੱਲ ਦੇ ਸਟਾਫ਼, ਬੋਰਡ ਆਫ਼ ਡਾਇਰੈਕਟਰਜ਼ ਅਤੇ ਗੰਨਾ ਕਿਸਾਨਾਂ ਨੂੰ ਵਧਾਈ ਦਿੱਤੀ ਕਿ
ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ ਵੱਲੋਂ, ਸੂਬੇ ਦੀਆਂ ਸਹਿਕਾਰੀ ਮਿੱਲਾਂ 'ਚੋਂ ਸਭ ਤੋਂ
ਪਹਿਲਾਂ ਪਿੜਾਈ ਸੀਜ਼ਨ ਦੀ ਸ਼ੁਰੂਆਤ ਕੀਤੀ ਗਈ ਹੈ। ਪਿੜਾਈ ਸੀਜ਼ਨ ਦੀ ਸ਼ੁਰੂਆਤ ਮੌਕੇ ਮਿੱਲ
ਦੇ ਕੰਡੇ 'ਤੇ ਗੰਨਾ ਲੈ ਕੇ ਆਉਣ ਵਾਲੇ ਪਹਿਲੇ ਤਿੰਨ ਜਿਮੀਂਦਾਰਾਂ ਜਸਵਿੰਦਰ ਸਿੰਘ
ਡਘਾਮ, ਜਸਵੰਤ ਸਿੰਘ ਪਠਲਾਵਾ ਅਤੇ ਭੁਪਿੰਦਰ ਸਿੰਘ ਗੋਲੇਵਾਲ ਨੂੰ ਹਾਰ ਅਤੇ ਲੋਈ ਦੇ ਕੇ
ਸਨਮਾਨਿਤ ਕੀਤਾ ਗਿਆ। ਉਪਰੰਤ ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੌੜੀ, ਵਿਧਾਇਕਾ ਸੰਤੋਸ਼
ਕਟਾਰੀਆ, ਵਿਧਾਇਕ ਡਾ. ਨਛੱਤਰ ਪਾਲ, ਆਪ ਆਗੂ ਲਲਿਤ ਮੋਹਨ ਪਾਠਕ ਵੱਲੋਂ ਬਟਨ ਦਬਾ ਕੇ
ਮਿੱਲ ਦੇ ਪਿੜਾਈ ਸੀਜ਼ਨ ਦੀ ਸ਼ੁਰੂਆਤ ਕੀਤੀ ਗਈ।
ਮਿੱਲ ਦੇ ਜਨਰਲ ਮੈਨੇਜਰ ਵੱਲੋਂ ਗੰਨਾ ਉਤਪਾਦਕਾਂ ਨੂੰ ਅਪੀਲ ਕੀਤੀ ਗਈ ਕਿ ਇਹ ਗੰਨਾ
ਮਿੱਲ ਇਲਾਕੇ ਦਾ ਸਾਂਝਾ ਅਦਾਰਾ ਹੋਣ ਕਾਰਨ, ਇਸ ਦੀ ਤਰੱਕੀ ਅਤੇ ਖੰਡ ਦੀ ਵਧੀਆ
ਪੈਦਾਵਾਰ ਲਈ ਉਹ ਛਿੱਲਿਆ ਹੋਇਆ ਤਾਜਾ ਅਤੇ ਸਾਫ-ਸੁਥਰਾ ਗੰਨਾ 24 ਘੰਟੇ ਵਿੱਚ ਮਿੱਲ
ਵਿੱਚ ਲਿਆਉਣ ਤਾਂ ਜੋ ਗੰਨੇ ਤੋਂ ਪੂਰੀ ਰਿਕਵਰੀ ਹਾਸਲ ਹੋ ਸਕੇ।
ਉਨ੍ਹਾ ਦੱਸਿਆ ਕਿ ਮਿੱਲ ਵਿੱਚ ਲੱਗਿਆ ਹੋਇਆ ਕੋ-ਜੈਨਰੇਸ਼ਨ ਪਲਾਂਟ ਮਿਤੀ 21.11.2022
ਤੋਂ ਚਾਲੂ ਹੋ ਚੁੱਕਾ ਹੈ ਅਤੇ 'ਬਿਜਲੀ ਐਕਸਪੋਰਟ' ਕਰ ਰਿਹਾ ਹੈ। ਇਸ ਪਲਾਂਟ ਵੱਲੋਂ
ਅੱਜ ਮਿੱਲ ਨੂੰ ਬਿਜਲੀ ਅਤੇ ਸਟੀਮ ਦੀ ਸਪਲਾਈ ਦੇਣੀ ਸ਼ੁਰੂ ਕਰ ਦਿੱਤੀ ਹੈ।
ਇਸ ਮੌਕੇ ਮਿੱਲ ਦੇ ਬੋਰਡ ਆਫ ਡਾਇਰੈਕਰਜ਼ ਦੇ ਮੈਂਬਰ ਹਰੀਪਾਲ ਸਿੰਘ ਜਾਡਲੀ, ਸ਼੍ਰੀਮਤੀ
ਹਰਿੰਦਰ ਕੌਰ, ਸਰਤਾਜ ਸਿੰਘ, ਚਰਨਜੀਤ ਸਿੰਘ, ਮੋਹਿੰਦਰ ਸਿੰਘ ਲੰਗੜੋਆ, ਗੁਰਸੇਵਕ
ਸਿੰਘ, ਕਸ਼ਮੀਰ ਸਿੰਘ, ਜਗਤਾਰ ਸਿੰਘ, ਬੀਬੀ ਸੁਰਿੰਦਰ ਕੌਰ, ਉਪ ਰਜਿਸਟਰਾਰ ਸਹਿਕਾਰੀ
ਸਭਾਵਾਂ ਹਰਪ੍ਰੀਤ ਸਿੰਘ ਅਤੇ ਆਡਿਟ ਅਫਸਰ ਨਰਿੰਦਰ ਸਿੰਘ ਤੋਂ ਇਲਾਵਾ ਚੌਧਰੀ ਹਰਬੰਸ
ਲਾਲ, ਸਾਬਕਾ ਚੇਅਰਮੈਨ ਸ਼ੂਗਰ ਮਿੱਲ, ਜੋਗਿੰਦਰ ਸਿੰਘ ਮਹਾਲੋਂ, ਬਲਦੀਪ ਸਿੰਘ, ਸਰਪੰਚ
ਇਬਰਾਹਿਮਪੁਰ, ਜਸਵੀਰ ਸਿੰਘ ਉੜਾਪੜ, ਪਿੰਕਾ, ਸਾਬਕਾ ਐਮ.ਸੀ., ਰਮਨ ਸ਼ਰਮਾ, ਸਰਬਜੀਤ
ਸਿੰਘ (ਮੁੱਖ ਇੰਜੀਨੀਅਰ), ਹਰਪਾਲ ਸਿੰਘ (ਸਹਾਇਕ ਲੇਖਾ ਅਫਸਰ), ਪਵਿੱਤਰ ਸਿੰਘ
(ਇੰਚਾਰਜ ਗੰਨਾ ਵਿਭਾਗ), ਹਰਦੀਪ ਸਿੰਘ ਮੁੱਗੋਵਾਲ (ਪ੍ਰਧਾਨ ਵਰਕਰ ਯੂਨੀਅਨ),
ਕੁਲਵਿੰਦਰ ਸਿੰਘ(ਵਰਕਰ ਯੂਨੀਅਨ ਆਗੂ) ਆਦਿ ਵੀ ਹਾਜ਼ਰ ਸਨ।

ਬਾਲ ਸਾਇੰਸ ਕਾਂਗਰਸ ਸੰਬੰਧੀ ਜ਼ਿਲ੍ਹਾ ਪੱਧਰੀ ਵਰਕਸ਼ਾਪ ਲਗਾਈ ਗਈ

ਨਵਾਂਸ਼ਹਿਰ, 22 ਨਵੰਬਰ :- ਡਾਇਰੈਕਟਰ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ
ਟੈਕਨਾਲੋਜ਼ੀ,ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅਤੇ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.)
ਜਰਨੈਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਮੂਹ
ਸਰਕਾਰੀ/ਸਹਾਇਤਾ ਪ੍ਰਾਪਤ/ਪ੍ਰਾਈਵੇਟ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ
ਸਾਇੰਸ ਅਧਿਆਪਕਾਂ ਦੀ 'ਬਾਲ ਸਾਇੰਸ ਕਾਂਗਰਸ' ਸੰਬੰਧੀ ਜ਼ਿਲ੍ਹਾ ਪੱਧਰੀ 'ਓਰੀਐਂਟੇਸ਼ਨ
ਵਰਕਸ਼ਾਪ' ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਵਿਖੇ ਲਗਾਈ ਗਈ।
ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਸਤਨਾਮ ਸਿੰਘ ਨੇ ਦੱਸਿਆ
ਕਿ ਉਪ ਜ਼ਿਲ੍ਹਾ ਸਿਖਿਆ ਅਫਸਰ (ਸੈ.ਸਿ) ਰਾਜੇਸ਼ ਕੁਮਾਰ ਦੇ ਸਹਿਯੋਗ ਨਾਲ ਲਾਈ ਗਈ ਇਸ
ਵਰਕਸ਼ਾਪ ਵਿੱਚ ਜ਼ਿਲ੍ਹੇ ਦੇ ਸਮੂਹ ਸਕੂਲਾਂ ਦੇ ਸਾਇੰਸ ਅਧਿਆਪਕਾਂ ਨੇ ਭਾਗ ਲਿਆ। ਸਕੂਲ
ਦੇ ਪਿ੍ਰੰਸੀਪਲ ਸਰਬਜੀਤ ਸਿੰਘ ਨੇ ਅਧਿਆਪਕਾਂ ਨੂੰ ਵਿਦਿਆਰਥੀਆਂ ਅੰਦਰ ਵਿਗਿਆਨਕ ਸੋਚ
ਪੈਦਾ ਕਰਨ ਅਤੇ ਜਿੰਦਗੀ ਵਿੱਚ ਵਿਗਿਆਨਕ ਤਰੀਕੇ ਅਪਨਾਉਣ ਲਈ ਕਿਹਾ। ਇਸ ਵਰਕਸ਼ਾਪ ਵਿੱਚ
'ਬਾਲ ਸਾਇੰਸ ਕਾਂਗਰਸ:2022-23' ਦੇ ਮੁੱਖ ਥੀਮ 'ਸਿਹਤ ਤੇ ਤੰਦਰੁਸਤੀ ਲਈ ਈਕੋਸਿਸਟਮ
ਨੂੰ ਸਮਝਣਾ' ਅਤੇ ਪੰਜ ਸਬ-ਥੀਮ (1) 'ਆਪਣੇ ਵਾਤਾਵਰਣ ਨੂੰ ਸਮਝੋ', (2)
'ਸਿਹਤ,ਪੋਸ਼ਣ,ਤੰਦਰੁਸਤੀ ਨੂੰ ਉਤਸ਼ਾਹਿਤ ਕਰਨਾ', (3) 'ਵਾਤਾਵਰਣ ਤੇ ਸਿਹਤ ਲਈ ਸਮਾਜਿਕ
ਤੇ ਸਭਿਆਚਾਰਕ ਅਭਿਆਸ', (4) 'ਸਵੈ-ਨਿਰਭਰਤਾ ਲਈ ਈਕੋਸਿਸਟਮ ਆਧਾਰਿਤ ਪਹੁੰਚ' ਅਤੇ (5)
'ਈਕੋਸਿਸਟਮ ਅਤੇ ਸਿਹਤ ਲਈ ਤਕਨੀਕੀ ਨਵੀਨਤਾ ਸੰਬੰਧੀ' ਰਿਸੋਰਸ ਪਰਸਨ ਸਤਨਾਮ ਸਿੰਘ
ਜਿਲ੍ਹਾ ਸਾਇੰਸ ਸੁਪਰਵਾਈਜ਼ਰ, ਨਵਨੀਤ ਕੌਰ ਲੈਕਚਰਾਰ ਬਾਇਓ ਸਰਕਾਰੀ ਕੰਨਿਆ ਸੀਨੀਅਰ
ਸੈਕੰਡਰੀ ਸਕੂਲ ਬੰਗਾ, ਸੰਜੀਵ ਕੁਮਾਰ ਦੁੱਗਲ ਸਾਇੰਸ ਮਾਸਟਰ ਸਰਕਾਰੀ ਸੀਨੀਅਰ
ਸੈਕੰਡਰੀ ਸਕੂਲ ਨਵਾਂਸ਼ਹਿਰ, ਨਰੇਸ਼ ਕੁਮਾਰ ਭਿ੍ਰਗੂ ਡੀ ਐਮ ਸਾਇੰਸ ਵਲੋਂ ਪੀ ਪੀ ਟੀ
ਦੁਆਰਾ ਵਰਨਣ ਕੀਤਾ ਗਿਆ।
ਉਨ੍ਹਾਂ ਵਿਦਿਆਰਥੀਆਂ ਦੀ ਤਿਆਰੀ ਸੰਬੰਧੀ ਨੁਕਤੇ ਵੀ ਸਾਂਝੇ ਕੀਤੇ ਅਤੇ ਵੱਧ ਤੋਂ ਵੱਧ
ਟੀਮਾਂ ਤਿਆਰ ਕਰਨ ਲਈ ਆਏ ਹੋਏ ਅਧਿਆਪਕਾਂ ਨੂੰ ਪ੍ਰੇਰਿਆ। ਇਸ ਮੌਕੇ ਸਾਇੰਸ ਵਿਸ਼ੇ ਦੇ
ਬੀ ਐਮ ਸੁਖਵਿੰਦਰ ਲਾਲ, ਬਲਵੀਰ ਰਾਹੀ, ਸੁਖਵੀਰ ਸਿੰਘ, ਪਵਨ ਕੁਮਾਰ ਆਦਿ ਹਾਜ਼ਰ ਸਨ।

ਅਸਲਾ ਲਾਇਸੰਸਾਂ ਦੀ ਪੜਤਾਲ: ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ 266 ਅਸਲਾ ਲਾਇਸੰਸ ਰੱਦ, 50 ਮੁਅੱਤਲ- ਏ ਡੀ ਸੀ ਰਾਜੀਵ ਵਰਮਾ

ਅਸਲਾ ਡੀਲਰਾਂ ਕੋਲ ਲੰਬੇ ਸਮੇਂ ਤੋਂ ਜਮ੍ਹਾਂ ਪਏ ਲਾਇਸੰਸੀ ਹਥਿਆਰਾਂ ਦੀ ਰਿਪੋਰਟ ਮੰਗੀ
ਨਵਾਂਸ਼ਹਿਰ, 22 ਨਵਬੰਰ : ਪੰਜਾਬ ਸਰਕਾਰ ਵੱਲੋਂ ਸੂਬੇ 'ਚ ਲਾਇਸੰਸੀ ਹਥਿਆਰਾਂ ਦੀ
ਸਮੀਖਿਆ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ
ਲਾਇਸੰਸੀ ਹਥਿਆਰਾਂ ਦੀ ਆਰੰਭੀ ਸਮੀਖਿਆ ਪ੍ਰਕਿਰਿਆ ਦੌਰਾਨ 266 ਲਾਇਸੰਸ ਰੱਦ ਕੀਤੇ ਗਏ
ਹਨ ਜਦਕਿ 50 ਹੋਰ ਮੁਅੱਤਲ ਕੀਤੇ ਗਏ ਹਨ।
ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਨੇ ਦੱਸਿਆ ਕਿ ਡਿਪਟੀ
ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਦੀਆਂ ਹਦਾਇਤਾਂ ਬਾਅਦ ਜ਼ਿਲ੍ਹੇ ਅੰਦਰ ਜਾਰੀ 2327
ਅਸਲਾ ਲਾਇਸੰਸਾਂ ਦੀ ਪੜਤਾਲ ਕੀਤੀ ਗਈ, ਜਿਸ ੳਪਰੰਤ ਉਕਤ ਲਾਇਸੰਸ ਰੱਦ ਅਤੇ ਮੁਅੱਤਲ
ਕੀਤੇ ਗਏ। ਉਨ੍ਹਾਂ ਦੱਸਿਆ ਕਿ ਰੱਦ ਕੀਤੇ ਗਏ ਅਸਲਾ ਲਾਇਸੰਸ ਜ਼ਿਲ੍ਹੇ ਦੀ ਅਸਲਾ ਸ਼ਾਖਾ
ਅਤੇ ਜ਼ਿਲ੍ਹਾ ਪੁਲਿਸ ਵੱਲੋਂ ਕੀਤੀਆਂ ਵੱਖ-ਵੱਖ ਰਿਪੋਰਟਾਂ ਦੇ ਆਧਾਰ 'ਤੇ ਕੈਂਸਲ ਕੀਤੇ
ਗਏ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚ ਕੋਰਟ ਕੇਸ, ਅਸਲਾ ਧਾਰਕ ਦੇ ਵਿਦੇਸ਼ ਦੀ
ਨਾਗਰਿਕਤਾ ਲੈਣਾ ਜਾਂ ਬਿਰਧ ਅਵਸਥਾ 'ਚ ਹੋਣਾ ਆਦਿ ਸ਼ਾਮਿਲ ਹਨ। ਇਸ ਤੋਂ ਇਲਾਵਾ ਜਿਹੜੇ
ਅਸਲਾ ਲਾਇਸੰਸ ਮੁਅੱਤਲ ਕੀਤੇ ਗਏ, ਉਨ੍ਹਾਂ ਵਿੱਚ ਪੁਲਿਸ ਮਾਮਲੇ ਜਾਂਂ ਸਮੇਂ ਸਿਰ
ਲਾਇਸੰਸਾਂ ਦੇ ਨਵਿਆਉਣ ਦੀ ਪ੍ਰਕਿਰਿਆ ਨਾ ਅਪਨਾਉਣਾ ਆਦਿ ਸ਼ਾਮਿਲ ਹਨ।
ਏ ਡੀ ਸੀ ਵਰਮਾ ਨੇ ਦੱਸਿਆ ਕਿ ਜ਼ਿਲ੍ਹੇ 'ਚ ਉਕਤ ਰੱਦ ਅਤੇ ਮੁਅੱਤਲੀ ਦੀ ਕਾਰਵਾਈ ਤੋਂ
ਬਾਅਦ ਬਾਕੀ ਬਚੇ 2011 ਅਸਲਾ ਲਾਇਸੰਸ ਵੀ ਸਮੀਖਿਆ ਅਧੀਨ ਹਨ। ਉਨ੍ਹਾਂ ਦੱਸਿਆ ਕਿ ਨਵੇਂ
ਲਾਇਸੰਸ ਤਿੰਨ ਮਹੀਨੇ ਤੱਕ ਜਾਰੀ ਨਾ ਕਰਨ ਦੀਆਂ ਹਦਾਇਤਾਂ ਅਨੁਸਾਰ ਰੋਕੇ ਜਾਣ ਤੋਂ
ਇਲਾਵਾ ਨਵਿਆਉਣ ਲਈ ਆਈਆਂ ਅਰਜ਼ੀਆਂ 'ਚ ਬਿਨੇਕਾਰ ਦੀ ਪੁਲਿਸ ਪੜਤਾਲ, ਉਸ ਦੀ ਹਥਿਆਰ
ਰੱਖਣ ਦੀ ਲੋੜ, 70 ਸਾਲ ਤੋਂ ਉੱਪਰ ਵਾਲੇ ਦੀ ਮੈਡੀਕਲ ਫਿੱਟਨੈਸ ਆਦਿ ਕਾਰਨਾਂ ਨੂੰ
ਧਿਆਨ 'ਚ ਘੋਖਿਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਐਨ ਆਰ ਆਈ ਬਹੁਤਾਤ ਵਾਲਾ ਜ਼ਿਲ੍ਹਾ ਹੋਣ ਕਾਰਨ ਅਸਲਾ ਡੀਲਰਾਂ ਕੋਲ
ਲੰਬੇ ਸਮੇਂ ਤੋਂ ਜਮਾਂ ਪਏ ਲਾਇਸੰਸੀ ਹਥਿਆਰਾਂ ਦਾ ਵੇਰਵਾ ਵੀ ਮੰਗਿਆ ਗਿਆ ਹੈ ਤਾਂ ਜੋ
ਉਸ ਸਬੰਧੀ ਵੀ ਅਗਲੇਰੀ ਕਾਰਵਾਈ ਅਮਲ 'ਚ ਲਿਆਂਦੀ ਜਾ ਸਕੇ। ਉਨ੍ਹਾਂ ਨੇ ਜ਼ਿਲ੍ਹੇ ਦੇ
ਅਸਲਾ ਲਾਇਸੰਸ ਹੋਲਡਰਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ
ਚੱਲ ਰਹੀ ਪੜਤਾਲ ਵਿੱਚ ਸਬੰਧਿਤ ਅਧਿਕਾਰੀਆਂ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ ਤਾਂ ਜੋ
ਇਹ ਕਾਰਜ ਜਲਦ ਤੋਂ ਜਲਦ ਮੁਕੰਮਲ ਕੀਤਾ ਜਾ ਸਕੇ।

Monday, 21 November 2022

ਵਿਸ਼ਵ ਪਖਾਨਾ ਦਿਵਸ ਦੇ ਸਬੰਧ ਵਿੱਚ ਵੱਖ-ਵੱਖ ਪਿੰਡਾਂ ਵਿਚ ਸਵੱਛਤਾ ਸਬੰਧੀ ਗਤੀਵਿਧੀਆਂ

ਨਵਾਂਸ਼ਹਿਰ, 21 ਨਵੰਬਰ : ਵਿਸ਼ਵ ਪਖਾਨਾ ਦਿਵਸ ਦੇ ਸਬੰਧ ਵਿੱਚ ਜਲ ਸਪਲਾਈ ਅਤੇ
ਸੈਨੀਟੇਸ਼ਨ ਵਿਭਾਗ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਸਵੱਛਤਾ ਸਬੰਧੀ
ਗਤੀਵਿਧੀਆਂ ਕੀਤੀਆਂ ਗਈਆਂ। ਇਸ ਬਾਰੇ ਜਾਣਕਾਰੀ ਦਿੰਦਿਆਂ ਕਾਰਜਕਾਰੀ ਇੰਜੀਨੀਅਰ, ਮੰਡਲ
ਸ਼ਹੀਦ ਭਗਤ ਸਿੰਘ ਨਗਰ, ਪੁਨੀਤ ਭਸੀਨ ਨੇ ਦੱਸਿਆ ਕਿ ਇਨ੍ਹਾਂ ਗਤੀਵਿਧੀਆਂ ਵਿੱਚ ਪਿੰਡਾਂ
ਦੀਆਂ ਪੰਚਾਇਤਾਂ ਵੱਲੋਂ ਆਮ ਇਜਲਾਸ ਕੀਤੇ ਗਏ, ਜਿਨ੍ਹਾਂ ਵਿੱਚ ਸਵੱਛ ਭਾਰਤ ਮਿਸ਼ਨ ਤਹਿਤ
ਸਰਕਾਰ ਵੱਲੋਂ ਕਰਵਾਏ ਜਾ ਰਹੇ ਕੰਮਾਂ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਤੋਂ ਇਲਾਵਾ ਪਿੰਡਾਂ ਦੇ ਸਕੂਲਾਂ ਵਿਚ ਗਤੀਵਿਧੀਆਂ ਕਰਕੇ ਵਿਦਿਆਰਥੀਆਂ ਨੂੰ
ਸਾਫ-ਸਫਾਈ ਅਤੇ ਪਖਾਨੇ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਗਿਆ। ਜਲ ਸਪਲਾਈ ਮੰਡਲ ਸ਼ਹੀਦ
ਭਗਤ ਸਿੰਘ ਨਗਰ ਵੱਲੋਂ ਐਸ ਡੀ ਓ ਹਰਦੀਪ ਸਿੰਘ ਅਤੇ ਆਈ ਆਈ ਸੀ ਸਪੈਸ਼ਲਿਸਟਾਂ ਕੇਵਲ
ਕਿ੍ਰਸ਼ਨ ਸ਼ਰਮਾ ਵੱਲੋਂ ਪਿੰਡ ਅਲਾਚੌਰ, ਮੁਬਾਰਕਪੁਰ, ਜਾਡਲਾ, ਉਟਾਲ, ਕਰਿਆਮ ਅਤੇ
ਹੰਸਰੋਂ ਵਿਚ ਗਤੀਵਿਧੀਆਂ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਪਿੰਡਾਂ ਦੇ ਆਮ ਲੋਕਾਂ ਤੋਂ
ਇਲਾਵਾ ਸਰਕਾਰੀ ਸਕੂਲਾਂ ਦੇ ਸਮੂਹ ਸਟਾਫ ਅਤੇ ਵਿਦਿਆਰੀਆਂ ਵੱਲੋਂ ਉਤਸ਼ਾਹ ਨਾਲ ਹਿੱਸਾ
ਲਿਆ ਗਿਆ।

*ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੈਸ਼ਲੈੱਸ ਇਲਾਜ ਦੀ ਸਹੂਲਤ ਆਰੰਭ*

*ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੈਸ਼ਲੈੱਸ ਇਲਾਜ ਦੀ ਸਹੂਲਤ ਆਰੰਭ* ਬੰਗਾ 01 ਅਪਰੈਲ () ਭਾਰਤੀ ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ...

ਜੀ ਆਇਆਂ ਨੂੰ WELCOME