Tuesday, 8 November 2022

ਹਾਰਟ ਫੇਲੀਅਰ ਦੀ ਕੰਡੀਸ਼ਨ ਨਾਲ ਲੜ ਰਹੇ ਰੋਗੀ ਨੂੰ ਮਿਲੀ ਨਵੀਂ ਜ਼ਿੰਦਗੀ

ਨਵਾਂਸ਼ਹਿਰ, 8 ਨਵੰਬਰ : ਹਾਰਟ ਫੇਲੀਅਰ ਦੀ ਕੰਡੀਸ਼ਨ ਨਾਲ ਲੜ ਰਹੇ ਇੱਕ ਬਿਰਧ ਪੁਰਸ਼ ਰੋਗੀ ਨੂੰ ਹਾਲ ਹੀ 'ਚ ਆਈਵੀ ਹਸਪਤਾਲ, ਨਵਾਂਸ਼ਹਿਰ 'ਚ ਲੇਫਟ ਬੰਡਲ ਬ੍ਰਾਂਚ ਆਪਟੀਮਾਈਜ ਕਾਰਡਿਯਕ ਰੀਸਿੰਕ੍ਰੋਨਾਈਜੇਸ਼ਨ ਥੈਰੇਪੀ ਡਿਫਿਬਿ੍ਲੇਸ਼ਨ (ਐਲਓਟੀ-ਸੀਆਰਟੀ-ਡੀ) ਦੇ ਨਾਲ ਸਫਲਤਾਪੂਰਵਕ ਆਪਰੇਸ਼ਨ ਦੇ ਬਾਅਦ ਇੱਕ ਨਵੀਂ ਜ਼ਿੰਦਗੀ ਮਿਲੀ | ਲਾਟ-ਸੀਆਰਟੀ-ਡੀ ਹਾਰਟ ਫੇਲੀਅਰ ਦੇ ਰੋਗੀਆਂ ਦੇ ਲਈ ਇੱਕ ਉੱਨਤ ਇਲਾਜ ਦਾ ਵਿਕਲਪ ਹੈ |
ਡਾ. ਹਿਤੇਸ਼ ਗੁਰਜਰ ਕਾਰਡਿਓਲਾਜਿਸਟ ਨੇ ਦੱਸਿਆ ਕਿ ਮਰੀਜ ਨੂੰ ਸਾਹ ਲੈਣ 'ਚ ਤਕਲੀਫ ਦੇ ਨਾਲ ਆਈਵੀ 'ਚ ਭਰਤੀ ਕਰਵਾਇਆ ਗਿਆ ਸੀ | ਸਭ ਤੋਂ ਉੱਨਤ ਇਲਾਜ ਪ੍ਰਬੰਧਨ ਦੇਣ ਦੇ ਬਾਅਦ ਵੀ ਮਰੀਜ ਦੀ ਹਾਰਟ ਕੰਡੀਸ਼ਨ 'ਚ ਕੋਈ ਸੁਧਾਰ ਨਹੀਂ ਹੋ ਪਾ ਰਿਹਾ ਸੀ | ਉਨ੍ਹਾਂ ਨੇ ਕਿਹਾ ਕਿ ਹਾਰਟ ਫੇਲੀਅਰ ਇੱਕ ਘਾਤਕ ਬੀਮਾਰੀ ਹੈ ਅਤੇ ਐਡਵਾਂਸ ਹਾਰਟ ਫੇਲੀਅਰ ਦੇ ਮਾਮਲਿਆਂ 'ਚ ਮੌਤ ਦਰ 70% ਨਾਲੋਂ ਜਿਆਦਾ ਹੈ | ਇਲਾਜ 'ਚ ਦਵਾਈਆਂ ਦੇ ਨਾਲ ਨਾਲ ਡਿਵਾਇਸ ਥੈਰੇਪੀ ਵੀ ਸ਼ਾਮਲ ਹੈ | ਹਾਲਾਂਕਿ 30% ਮਾਮਲਿਆਂ 'ਚ ਇਹ ਥੈਰੇਪੀ ਫੇਲ੍ਹ ਹੋ ਸਕਦੀ ਹੈ, ਇਸ ਲਈ ਇਸ ਮਾਮਲੇ 'ਚ ਇੱਕ ਨਵੀਂ ਤਕਨੀਕ ਐਲਓਟੀ-ਸੀਆਰਟੀ-ਡੀ ਬਹੁਤ ਪ੍ਰਭਾਵੀ ਹੈ, ਉਨ੍ਹਾਂ ਨੇ ਦੱਸਿਆ |
ਉਨ੍ਹਾਂ ਨੇ ਕਿਹਾ ਕਿ ਇਸ ਪ੍ਰਕ੍ਰਿਆ ਨਾਲ ਮਰੀਜ ਦੀ ਸਫਲਤਾ ਦਰ 85% ਨਾਲੋਂ ਜਿਆਦਾ ਹੈ |

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ

 ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ   ਪਹਿਲਾ ਸਥਾਨ ਪ੍ਰਾਪਤ ਕੀਤਾ  ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...

ਜੀ ਆਇਆਂ ਨੂੰ WELCOME