Wednesday, 2 November 2022

ਪਰਾਲੀ ਨਾ ਸਾੜਨ ਤੇ ਕਿਸਾਨ ਵੀਰਾਂ ਨੂੰ ਕੀਤਾ ਸਨਮਾਨਿਤ

 ਨਵਾਂਸ਼ਹਿਰ 2 ਨਵੰਬਰ;ਸਰਕਾਰੀ ਮਿਡਲ ਸਕੂਲ ਕਰੀਮਪੁੁਰ ਦੇ ਅਧਿਆਪਕਾਂ ਦੁਆਰਾ ਕਿਸਾਨ ਵੀਰਾਂ ਨੂੰ ਪਰਾਲੀ ਨਾ ਫੂਕਣ ਸਬੰਧੀ ਜਾਗਰੂਕ ਕੀਤਾ ਗਿਆ । ਉਨ੍ਹਾਂ ਕਿਸਾਨਾਂ ਨੂੰ ਪਰਾਲੀ ਸਾੜਨ ਨਾਲ ਪੈ ਰਹੇ ਵਾਤਾਵਰਨ ਤੇ ਮਾੜੇ ਅਸਰ ਬਾਰੇ ਜਾਗਰੂਕ ਕੀਤਾ। ਜਿਸ ਦਾ ਕਿਸਾਨਾਂ ਨੇ ਭਰਵਾਂ ਸਮਰਥਨ ਕੀਤਾ ਅਤੇ ਪਿਛਲੇ ਕਈ ਸਾਲਾਂ ਤੋਂ ਕਿਸਾਨ ਵੀਰ ਪਰਾਲੀ ਨੂੰ ਅੱਗ ਲਗਾਉਣ ਦੀ ਥਾਂ ਬਦਲਵੇਂ ਉਪਰਾਲੇ ਕਰਦੇ ਹਨ। ਕਿਸਾਨ ਵੀਰਾਂ ਦੁੁਆਰਾ ਪਰਾਲੀ ਦਾ ਨਿਪਟਾਰਾ ਸਹੀ ਤਰੀਕੇ ਨਾਲ ਕਰਨ ਲਈ ਅਤੇ ਸਕੂਲ ਇੰਚਾਰਜ ਮੈਡਮ ਮੋਨਿਕਾ ਸ਼ਰਮਾ ਦੀ ਗੱਲ ਨੂੰ ਖਿੜੇ ਮੱਥੇ  ਸਵੀਕਾਰ ਕਰਨ ਤੇ ਸਕੂਲ ਇੰਚਾਰਜ ਮੈਡਮ ਮੋਨਿਕਾ ਸ਼ਰਮਾ ਅਤੇ ਸਮੂਹ ਸਟਾਫ ਵੱਲੋਂ ਕਿਸਾਨ ਵੀਰਾਂ ਸ੍ਰੀ ਪ੍ਰਿਤਪਾਲ ਸਿੰਘ ਜੌਹਲ ਅਤੇ ਸਰਦਾਰ ਜਸਬੀਰ ਸਿੰਘ ਮਾਨ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸੁਖਵਿੰਦਰ ਲਾਲ ਬੀ ਐਮ ਸਾਇੰਸ ਦੁਆਰਾ ਸਕੂਲ ਇੰਚਾਰਜ ਦੁਆਰਾ ਕੀਤੇ ਜਾ ਰਹੇ ਵਾਤਾਵਰਨ ਦੀ ਸੰਭਾਲ ਪ੍ਰਤੀ ਉੁਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਬਾਕੀ ਕਿਸਾਨ ਵੀਰਾਂ ਨੂੰ ਵੀ ਪਰਾਲੀ ਦੇ ਨਿਪਟਾਰੇ ਦੀ ਬਦਲਵੇਂ ਪ੍ਰਬੰਧਾਂ ਨੂੰ ਅਪਨਾਉਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਤੇ ਮੈਡਮ ਰਮਨ ਸਾਇੰਸ ਮਿਸਟ੍ਰੈਸ, ਮੈਡਮ ਸੰਤੋਸ਼ ਰਾਣੀ (ਪੀ ਟੀ ਏ ਅਧਿਆਪਕਾ), ਮੈਡਮ ਰਿਤਿਕਾ (ਪੀ ਟੀ ਅਧਿਆਪਕਾ)ਅਤੇ ਸਮੂਹ ਵਿਦਿਆਰਥੀਆਂ ਨੇ ਵੀ ਕਿਸਾਨ ਵੀਰਾਂ ਦਾ ਧੰਨਵਾਦ ਕੀਤਾ।

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ

 ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ   ਪਹਿਲਾ ਸਥਾਨ ਪ੍ਰਾਪਤ ਕੀਤਾ  ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...

ਜੀ ਆਇਆਂ ਨੂੰ WELCOME