Wednesday, 16 November 2022

ਸੰਧੂ ਹਸਪਤਾਲ ਨਵਾਂਸਹਿਰ ਵਿਖੇ ਅੱਜ ਸ਼ੂਗਰ ਦੇ ਮਰੀਜ਼ਾਂ ਲਈ ਮੁਫਤ ਚੈੱਕ ਅੱਪ ਕੈਂਪ ਲੱਗਾ

 ਨਵਾਂਸ਼ਹਿਰ 16 ਨਵੰਬਰ :-  ਅੱਜ ਸੰਧੂ ਹਸਪਤਾਲ ਚੰਡੀਗੜ੍ਹ ਰੋਡ, (ਨੇੜੇ ਬਰਨਾਲਾ ਗੇਟ) ਨਵਾਂਸ਼ਹਿਰ ਵਿਖੇ ਸ਼ੂਗਰ ਦੇ ਮਰੀਜਾਂ ਲਈ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ| ਇਸ ਦੌਰਾਨ 50 ਦੇ ਕਰੀਬ ਸ਼ੂਗਰ ਦੇ ਮਰੀਜਾਂ ਦਾ ਚੈੱਕਅੱਪ ਅਤੇ ਖੂਨ ਦੀ ਜਾਂਚ ਕੀਤੀ ਗਈ। ਕੈਂਪ ਦੌਰਾਨ ਮਰੀਜ਼ਾਂ ਨੂੰ ਉਨ੍ਹਾਂ ਦੀ ਖੁਰਾਕ ਸਬੰਧੀ ਸਾਵਧਾਨੀਆਂ ਅਤੇ ਸ਼ੂਗਰ ਦੀ ਰੋਕਥਾਮ ਲਈ ਜੀਵਨਸ਼ੈਲੀ ਵਿੱਚ ਲੋੜੀਂਦੀਆਂ ਤਬਦੀਲੀਆਂ ਬਾਰੇ ਵੀ ਜਾਗਰੂਪ ਕੀਤਾ ਗਿਆ। ਕੈਂਪ ਦੌਰਾਨ ਸੰਧੂ ਹਸਪਤਾਲ ਤੋਂ ਡਾਕਟਰ ਡਾ: ਜਸਪ੍ਰੀਤ ਕੌਰ ਨੇ ਮਰੀਜ਼ਾਂ ਨੂੰ ਡਾਇਬਟੀਜ਼ ਦੀ ਦਵਾਈ ਲੈਣ ਦੇ ਸਹੀ ਤਰੀਕੇ ਅਤੇ ਹੋਰ ਸਾਵਧਾਨੀਆਂ ਵਰਤਣ ਬਾਰੇ ਦੱਸਿਆ। ਹਸਪਤਾਲ ਦੇ ਇੰਚਾਰਜ ਡਾ ਜੇ. ਐਸ. ਸੰਧੂ ਨੇ ਸ਼ੂਗਰ ਦੇ ਮਰੀਜ਼ਾਂ ਵਿਚ ਡਿਪਰੈਸ਼ਨ ਦੀ ਨਿਸ਼ੁਲਕ ਜਾਂਚ ਕੀਤੀ। ਇਸ ਦੇ ਨਾਲ ਹੀ ਚਮੜੀ ਦੇ ਮਾਹਿਰ ਡਾ: ਗੁਰਜੀਤ ਕੌਰ ਸੰਧੂ ਨੇ ਮਰੀਜ਼ਾਂ ਨੂੰ ਚਮੜੀ ਦੇ ਰੋਗਾਂ ਅਤੇ ਸਮੱਸਿਆਵਾਂ ਦੀਆਂ ਦਵਾਈਆਂ ਦਿੱਤੀਆਂ। ਉਹਨਾਂ ਦੱਸਿਆ ਕਿ ਸ਼ੂਗਰ ਦੇ ਮਰੀਜ਼ਾਂ ਵਿੱਚ ਚਮੜੀ ਦੇ ਰੋਗ ਆਮ ਹਨ ਜਾਂਦੇ ਹਨ ਅਤੇ ਸ਼ੂਗਰ ਵਿੱਚ ਚਮੜੀ ਦੀਆਂ ਸਮੱਸਿਆਵਾਂ ਤੋਂ ਬਚਣ ਲਈ ਸ਼ੂਗਰ ਤੇ ਨਿਅਤਰਣ ਰੱਖਣਾ ਜ਼ਰੂਰੀ ਹੈ ਕੈਂਪ ਦੌਰਾਨ ਡਾਕਟਰਾਂ ਨੇ ਕਿਹਾ ਕਿ ਸ਼ੂਗਰ ਰੋਗੀਆਂ ਲਈ ਰੋਜ਼ਾਨਾ ਲਗਭਗ ਇੱਕ ਘੰਟੇ ਦੀ ਸੈਰ ਯਾਂ ਕਸਰਤ ਬਹੁਤ ਜ਼ਰੂਰੀ ਹੈ। ਕੈਂਪ ਦੌਰਾਨ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਹਸਪਤਾਲ ਵੱਲੋਂ ਮੁਹੱਈਆ ਕਰਵਾਈਆਂ ਗਈਆਂ। ਅੰਤ ਵਿੱਚ ਡਾ ਜੇ ਐਸ ਸੰਧੂ ਨੇ ਦੱਸਿਆ ਕਿ ਭਾਰਤ ਨੂੰ ਅਕਸਰ 'ਵਿਸ਼ਵ ਵਿੱਚ ਡਾਇਬੀਟੀਜ਼ ਦਾ ਗੜ' ਕਿਹਾ ਜਾਂਦਾ ਹੈ ਕਿਉਂਕਿ ਭਾਰਤ ਵਿੱਚ ਸ਼ੂਗਰ ਦੇ ਮਰੀਜ਼ਾਂ ਦੀ ਗਿਣਤੀ, ਜਨਤਾ ਦੀ ਕੁੱਲ ਸੰਖਿਆ ਦਾ 17% ਪ੍ਰਤੀਸ਼ਤ ਹੈ। ਸਮੂਹ ਭਾਰਤ ਵਿੱਚ ਸ਼ੂਗਰ ਦੀ ਬਿਮਾਰੀ ਤੋਂ ਲਗਭਗ 8 ਕਰੋੜ ਮਰੀਜ਼ ਪੀੜਿਤ ਹਨ। ਇਸ ਲਈ ਇਸ ਬਾਰੇ ਜਾਗਰੂਕਤਾ ਫੈਲਾਉਣਾ ਬਹੁਤ ਜ਼ਰੂਰੀ ਹੈ।

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ

 ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ   ਪਹਿਲਾ ਸਥਾਨ ਪ੍ਰਾਪਤ ਕੀਤਾ  ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...

ਜੀ ਆਇਆਂ ਨੂੰ WELCOME