Monday, 15 January 2024

ਠੇਕਾ ਮੁਲਾਜ਼ਮ ਬਿਜਲੀ ਬੋਰਡ ਯੂਨੀਅਨ ਨੇ ਤਨਖਾਹ ਜਾਰੀ ਕਰਾਉਣ ਸੰਬੰਧੀ ਚੇਅਰਮੈਨ ਇੰਮਪੂਰਵਮੈਂਟ ਟਰੱਸਟ ਨੂੰ ਦਿੱਤਾ ਮੰਗ ਪੱਤਰ

ਨਵਾਂਸ਼ਹਿਰ, 15 ਜਨਵਰੀ :- ਸਮੂਹ ਆਊਟਸੋਰਸਿੰਗ ਠੇਕਾ ਮੁਲਾਜ਼ਮ ਬਿਜਲੀ ਬੋਰਡ ਯੂਨੀਅਨ ਵੱਲੋਂ
ਮੁਲਾਜ਼ਮਾਂ ਦੀ ਤਨਖਾਹ ਜਾਰੀ ਕਰਾਉਣ ਸੰਬੰਧੀ ਚੇਅਰਮੈਨ ਜ਼ਿਲ੍ਹਾ ਇੰਮਪੂਰਵਮੈਂਟ ਟਰੱਸਟ
ਸਤਨਾਮ ਸਿੰਘ ਜਲਵਾਹਾ ਨੂੰ
ਮੰਗ ਪੱਤਰ ਦਿੱਤਾ। ਮੁਲਾਜ਼ਮ ਬਿਜਲੀ ਬੋਰਡ ਯੂਨੀਅਨ ਵੱਲੋਂ ਦੱਸਿਆ ਗਿਆ ਕਿ ਲੰਮੇ ਸਮੇਂ ਤੋਂ
ਬਿਜਲੀ ਬੋਰਡ ਵਿੱਚ ਠੇਕੇ ਤੇ ਕੰਮ ਕਰ ਰਹੇ ਹਨ ਅਤੇ ਹਰ ਮਹੀਨੇ ਦੀ ਤਨਖਾਹ ਉਨ੍ਹਾਂ ਨੂੰ ਲੇਟ
ਮਿਲਦੀ ਹੈ। ਉਨ੍ਹਾ ਦੱਸਿਆ ਕਿ ਇੰਨ੍ਹਾਂ ਤਨਖਾਹਾਂ ਨਾਲ ਉਨ੍ਹਾਂ ਦੇ ਘਰ ਦਾ ਗੁਜਾਰਾ ਚੱਲਦਾ
ਹੈ। ਉਨ੍ਹਾਂ ਚੇਅਰਮੈਨ ਸਤਨਾਮ ਸਿੰਘ ਜਲਵਾਹਾ ਨੂੰ ਕਿਹਾ ਕਿ ਉਨ੍ਹਾਂ ਨੂੰ ਜਲਦੀ ਤੋਂ ਜਲਦੀ
ਤਨਖਾਹਾਂ ਦਿਵਾਈ ਜਾਵੇ। ਇਸ ਮੌਕੇ 'ਤੇ ਚੇਅਰਮੈਨ ਸਤਨਾਮ ਸਿੰਘ ਜਲਵਾਹਾ ਨੇ ਵਿਸ਼ਵਾਸ ਦਿਵਾਇਆ
ਕਿ ਉਹ ਹਰ ਸੰਭਵ ਯਤਨ ਕਰਨਗੇ ਤਾਂ ਜੋ ਹਰ ਮਹੀਨੇ ਠੇਕਾ ਮੁਲਾਜ਼ਮਾ ਨੂੰ ਸਮੇਂ ਸਿਰ ਤਨਖਾਹ ਮਿਲ
ਸਕੇ।

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ

 ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ   ਪਹਿਲਾ ਸਥਾਨ ਪ੍ਰਾਪਤ ਕੀਤਾ  ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...

ਜੀ ਆਇਆਂ ਨੂੰ WELCOME