Wednesday, 24 January 2024

ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨਾਲ ਚੰਡੀਗੜ੍ਹ ਵਿੱਚ ਯੂਨੀਅਨ ਦੀ ਮੰਗਾਂ ਸਬੰਧੀ ਅਤੇ ਸਭਾਵਾਂ ਦੇ ਆਰਥਿਕ ਸੁਧਾਰਾਂ ਸਬੰਧੀ ਮੀਟਿੰਗ ਹੋਈ

ਅਗਲੀ ਰਣਨੀਤੀ 15 ਤਰੀਕ ਤੋਂ ਬਾਅਦ ਸਟੇਟ ਦੀ ਮੀਟਿੰਗ ਦੇ ਵਿੱਚ ਤੈਅ ਕੀਤੀ ਜਾਵੇਗੀ : ਬਹਾਦਰ ਸਿੰਘ ਜੱਲਾ  
ਮੁਹਾਲੀ 24 ਜਨਵਰੀ (ਬਿਊਰੋ)  ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦੇ ਦਫਤਰ ਸੈਕਟਰੀਏਟ ਚੰਡੀਗੜ੍ਹ ਵਿੱਚ ਯੂਨੀਅਨ ਦੀ ਮੰਗਾਂ ਸਬੰਧੀ ਅਤੇ ਸਭਾਵਾਂ ਦੇ ਆਰਥਿਕ ਸੁਧਾਰਾਂ ਸਬੰਧੀ ਮੀਟਿੰਗ ਹੋਈ। ਜਿਸ ਵਿੱਚ ਮਾਨਯੋਗ ਰਜਿਸਟਰਾਰ ਸਾਹਿਬ , ਮੈਡਮ ਬਰਜਿੰਦਰ ਕੌਰ ਬਾਜਵਾ, ਮੈਡਮ ਸੁੱਚਰੀਤ ਕੌਰ ਚੀਮਾ, ਬੈਂਕ ਦੇ ਐਮਡੀ ਦਵਿੰਦਰ ਸਿੰਘ ਤੇ ਯੂਨੀਅਨ ਦੇ ਅਹੁਦੇਦਾਰ ਸਾਹਿਬਾਨ ਹਾਜ਼ਰ ਸਨ। ਇਹ ਜਾਣਕਾਰੀ ਬਹਾਦਰ ਸਿੰਘ ਜੱਲਾ  ਸਟੇਟ ਪ੍ਰਧਾਨ ਪੰਜਾਬ ਨੇ ਦਿੰਦੇ ਦਸਿਆ  ਕਿ ਤਕਰੀਬਨ ਦੋ ਘੰਟੇ ਚੱਲੀ ਮੀਟਿੰਗ ਵਿੱਚ ਸਾਰੀਆਂ ਮੰਗਾਂ  ਅਤੇ ਸਭਾਵਾਂ ਦੇ ਆਰਥਿਕ ਸੁਧਾਰਾਂ ਸਬੰਧੀ ਗੱਲਬਾਤ ਤੇ ਚਰਚਾ ਹੋਈ। ਜਿਸ ਵਿੱਚ ਕਾਮਨ ਕੇਡਰ ਦਾ ਮੁੱਦਾ ਅਹਿਮ ਰਿਹਾ ਤੇ ਜਿਸ ਵਿੱਚ ਬੈਂਕ ਦੇ ਐਮਡੀ ਦਵਿੰਦਰ ਸਿੰਘ ਵੱਲੋਂ ਇਹ ਦੱਸਿਆ ਗਿਆ ਕਿ ਕਾਮਨ ਕੇਡਰ ਸਬੰਧੀ ਬੈਂਕ ਨੂੰ ਪੱਤਰ ਪ੍ਰਾਪਤ ਹੋ ਗਿਆ ਹੈ, ਉਸ ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਵੱਲੋਂ ਇਹ ਭਰੋਸਾ ਦਵਾਇਆ ਗਿਆ ਕਿ ਤੁਹਾਡੀਆਂ ਸਾਰੀਆਂ ਮੰਗਾਂ ਜਲਦ ਪੂਰੀਆਂ ਕਰ ਦਿੱਤੀਆਂ ਜਾਣਗੀਆਂ । ਉਸ ਸਮੇਂ ਰਜਿਸਟਰਾਰ ਸਾਹਿਬ ਵੱਲੋਂ ਮੰਗਾਂ ਸਬੰਧੀ ਜੋ ਪੱਤਰ ਸਰਕਾਰ ਨੂੰ ਲਿਖ ਦਿੱਤੇ ਗਏ ਹਨ, ਉਹ ਉਨਾਂ ਵੱਲੋਂ ਪੇਸ਼ ਕੀਤੇ ਗਏ। ਜਿਸ ਤੇ ਸਾਰੀ ਵਿਚਾਰ ਚਰਚਾ ਕਰਨ ਉਪਰੰਤ ਉਸ ਤੋਂ ਬਾਅਦ ਬਾਹਰ ਆ ਕੇ ਯੂਨੀਅਨ ਦੇ ਨੁਮਾਇੰਦਿਆਂ ਵੱਲੋਂ ਜੋ ਮੀਟਿੰਗ ਕੀਤੀ ਗਈ ਉਸ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਹੜਤਾਲ ਨੂੰ 15 ਫਰਵਰੀ 2024 ਤੱਕ ਮੁਅਤਲ ਕੀਤਾ ਜਾਂਦਾ ਹੈ । ਜੇਕਰ ਮੰਗਾਂ ਸਬੰਧੀ 15 ਫਰਵਰੀ ਤੱਕ ਪੱਤਰ ਜਾਰੀ ਨਹੀਂ ਕੀਤੇ ਜਾਂਦੇ ਤਾਂ ਸਟੇਟ ਦੀ ਮੀਟਿੰਗ ਕਰਕੇ ਅਗਲੀ ਰਣਨੀਤੀ ਯੂਨੀਅਨ ਵੱਲੋਂ ਤਿਆਰ ਕੀਤੀ ਜਾਵੇਗੀ। 
     ਇਸ ਚੱਲ ਰਹੀ ਹੜਤਾਲ ਵਿੱਚ ਨੌ ਸਭਾਵਾਂ ਦਾ ਅਹਿਮ ਯੋਗਦਾਨ ਰਿਹਾ ਜਿਸ ਵਿੱਚ ਚਾਰ ਸਭਾਵਾਂ ਮੁਕਤਸਰ ਸਾਹਿਬ ਦੀਆਂ , ਚਾਰ ਫਤਿਹਗੜ੍ਹ ਸਾਹਿਬ ਦੀਆਂ ਅਤੇ ਇੱਕ ਮੋਹਾਲੀ ਜਿਲੇ ਦੀ ਸੀ। ਇਨਾ ਸੁਭਾਵਾਂ ਦੇ ਕਰਮਚਾਰੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਾਂਦਾ ਹੈ ਅਤੇ ਨਾਲ ਹੀ  ਮੁਕਤਸਰ ਯੂਨੀਅਨ ਦੇ ਸਾਰੇ ਅਹੁਦੇਦਾਰ ਸਾਹਿਬਾਨ ਅਤੇ ਉਨਾਂ ਦੇ ਕਰਮਚਾਰੀ ਸਾਥੀਆਂ ਦਾ ਵੀ ਧੰਨਵਾਦ ਕੀਤਾ ਜਾਂਦਾ ਜਿਨਾਂ ਨੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੂੰ ਮਿਲ ਕੇ ਉਹਨਾਂ ਤੋਂ ਟਾਈਮ ਲਿਆ ਅਤੇ ਐਫਸੀ ਸਾਹਿਬ ਨੇ ਵਿਸ਼ੇਸ਼ ਤੌਰ ਤੇ ਮੀਟਿੰਗ ਬੁਲਾਈ ਗਈ। ਬਹਾਦਰ ਸਿੰਘ ਜੱਲਾ  ਸਟੇਟ ਪ੍ਰਧਾਨ ਪੰਜਾਬ ਨੇ ਜਾਣਕਾਰੀ ਦਿੰਦੇ ਦਸਿਆ ਕਿ ਸਾਰੇ ਸਾਥੀ ਕੱਲ ਤੋਂ ਆਪਣੀਆਂ ਸਭਾਵਾਂ ਦੇ ਵਿੱਚ ਜੋ ਕੰਮਕਾਰ ਨੇ ਉਹ ਕਰਨਗੇ ਤੇ ਅਗਲੀ ਰਣਨੀਤੀ 15 ਤਰੀਕ ਤੋਂ ਬਾਅਦ ਸਟੇਟ ਦੀ ਮੀਟਿੰਗ ਦੇ ਵਿੱਚ ਤੈਅ ਕੀਤੀ ਜਾਵੇਗੀ ।

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ

 ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ   ਪਹਿਲਾ ਸਥਾਨ ਪ੍ਰਾਪਤ ਕੀਤਾ  ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...

ਜੀ ਆਇਆਂ ਨੂੰ WELCOME