Wednesday, 24 January 2024

ਮਿਊਸਪਲ ਵਰਕਰਜ਼ ਯੂਨੀਅਨ ਵਲੋਂ ਨਗਰ ਨਿਗਮ ਪਟਿਆਲਾ ਵਿਖੇ ਸ੍ਰੀ ਰਾਮ ਚੰਦਰ ਜੀ ਦਾ ਪ੍ਰਾਣ ਪ੍ਰਤਿਸ਼ਠਾ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ

ਮਿਊਸਪਲ ਵਰਕਰਜ਼ ਯੂਨੀਅਨ ਵਲੋਂ ਨਗਰ ਨਿਗਮ ਪਟਿਆਲਾ ਵਿਖੇ ਸ੍ਰੀ ਰਾਮ ਚੰਦਰ ਜੀ ਦਾ ਪ੍ਰਾਣ ਪ੍ਰਤਿਸ਼ਠਾ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ

ਮਿਊਸਪਲ ਵਰਕਰਜ਼ ਯੂਨੀਅਨ ਸਬੰਧਤ ਭਾਰਤੀਯ ਮਜਦੂਰ ਸੰਘ ਰਜਿ ਨੰਬਰ 5 ਵਲੋਂ ਮਿਤੀ 22-01-2024 ਨੂੰ ਨਗਰ ਨਿਗਮ ਪਟਿਆਲਾ ਵਿਖੇ ਸ੍ਰੀ ਰਾਮ ਚੰਦਰ ਜੀ ਦਾ ਪ੍ਰਾਣ ਪ੍ਰਤਿਸ਼ਠਾ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆI ਇਸ ਮੌਕੇ ਨਗਰ ਨਿਗਮ ਪਟਿਆਲਾ ਦੇ ਸਮੂਹ ਸਟਾਫ ਵਲੋਂ ਵਿਸ਼ਾਲ ਲੰਗਰ ਲਗਾਇਆ ਗਿਆI ਇਸ ਮੌਕੇ ਤੇ ਸ੍ਰ ਅਜੀਤ ਪਾਲ ਸਿੰਘ ਕੋਹਲੀ, ਐਮ ਐਲ ਏ ਪਟਿਆਲਾ ਸ਼ਹਿਰੀ ਵਿਸ਼ੇਸ਼ ਤੋਰ ਤੇ ਹਾਜਰ ਹੋਏ ਅਤੇ ਉਹਨਾਂ ਵਲੋਂ ਯੂਨੀਅਨ ਵਲੋਂ ਕੀਤੇ ਜਾ ਰਹੇ ਧਾਰਮਿਕ ਕਮਾਂ ਦੀ ਸ਼ਲਾਘਾਂ ਕਰਦਿਆਂ ਸਮੂਹ ਸਟਾਫ ਅਤੇ ਪਟਿਆਲਾ ਵਾਸੀਆਂ ਨੂੰ ਵਧਾਈ ਦਿੱਤੀ I ਇਸ ਮੌਕੇ ਤੇ ਯੂਨੀਅਨ ਦੇ ਪ੍ਰਧਾਨ ਸ਼ਿਵ ਕੁਮਾਰ ਅਤੇ ਸੰਯੁਕਤ ਕਮਿਸ਼ਨਰ ਸ੍ਰੀ ਬਬਨਦੀਪ ਸਿੰਘ ਵਾਲੀਆ ਵਲੋਂ ਸ੍ਰ ਅਜੀਤਪਾਲ ਸਿੰਘ ਕੋਹਲੀ, ਐਮ ਐਲ ਏ ਪਟਿਆਲਾ ਸ਼ਹਿਰੀ ਨੂੰ ਸ੍ਰੀ ਰਾਮ ਚੰਦਰ ਜੀ ਦੀ ਫੋਟੋ ਦੇ ਕੇ ਸਨਮਾਨਿਤ ਕੀਤਾ ਗਿਆ I ਇਸ ਮੌਕੇ ਤੇ ਯੂਨੀਅਨ ਦੇ ਅਹੁਦੇਦਾਰ ਜਸਬੀਰ ਸਿੰਘ, ਰਮਿੰਦਰਪ੍ਰੀਤ ਸਿੰਘ, ਸੁਮੀਤ ਕੁਮਾਰ, ਹਰਪ੍ਰੀਤ ਸਿੰਘ, ਮਨੀਸ਼ ਪੂਰੀ, ਸਕੱਤਰ ਸੁਨੀਲ ਮਹਿਤਾ, ਸੀਤਾ ਰਾਮ ਪ੍ਰਧਾਨ ਡਰਾਈਵਰ ਯੂਨੀਅਨ, ਬਿਨੀ ਸਹੋਤਾ, ਗੁਰਪ੍ਰੀਤ ਸਿੰਘ ਚਾਵਲਾ, ਮੁਕੇਸ਼ ਦੀਕਸ਼ਿਤ, ਨਵਦੀਪ ਸ਼ਰਮਾ,  ਜਸਪਾਲ ਸਿੰਘ, ਗੁਰਮੇਲ ਸਿੰਘ, ਹਰਪਾਲ ਸਿੰਘ, ਪ੍ਰਦੀਪ ਪੂਰੀ, ਜਸਕੀਰਤ ਕੌਰ, ਅਮਰਿੰਦਰ ਕੌਰ, ਅਨੀਤਾ, ਨਿਸ਼ਾ ਰਾਣੀ ਆਦਿ ਹੋਰ ਆਗੂਆਂ ਵਲੋਂ ਲੰਗਰ ਵਿੱਚ ਵੱਧ ਚੜ ਕੇ ਸੇਵਾ ਕੀਤੀ ਗਈI

 

ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...

ਜੀ ਆਇਆਂ ਨੂੰ WELCOME