Saturday, 20 January 2024

ਰੈੱਡ ਕਰਾਸ ਸੁਸਾਇਟੀ ਨੇ ਵਰਧਮਾਨ ਦੇ ਵਰਕਰਾਂ ਨੂੰ ਦਿੱਤੀ ਫਸਟ ਏਡ ਟ੍ਰੇਂਨਿਗ

 -ਫੈਕਟਰੀਆਂ ਅਤੇ ਕੰਪਨੀਆਂ ਵਿਚ ਫਸਟ ਏਡ ਦੀ ਟ੍ਰੇਨਿੰਗ ਬੇਹੱਦ ਜਰੂਰੀ - ਡੀ. ਸੀ
ਹੁਸ਼ਿਆਰਪੁਰ, 20 ਜਨਵਰੀ :ਡਿਪਟੀ ਕਮਿਸ਼ਨਰ-ਕਮ-ਪ੍ਹਧਾਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਹੁਸ਼ਿਆਰਪੁਰ ਕੋਮਲ ਮਿੱਤਲ ਦੀ ਅਗਵਾਈ ਹੇਠ ਜਿਥੇ ਰੈੱਡ ਕਰਾਸ ਸੁਸਾਇਟੀ ਵੱਲੋਂ ਗਰੀਬਾਂ, ਲੋੜਵੰਦਾਂ, ਬੇਘਰੇ ਵਿਅਕਤੀਆ ਦੀ ਭਲਾਈੲਮ ਲਈ ਬਹੁਤ ਸਾਰੇ ਕੰਮ ਕੀਤੇ ਜਾ ਰਹੇ ਹਨ ਉਥੇ ਲੜਕੀਆਂ ਤੇ ਔਰਤਾਂ ਨੂੰ  ਵੋਕੇਸ਼ਨਲ ਟ੍ਰੇਨਿੰਗ ਦੇਣ ਕਈ ਤਰ੍ਹਾਂ ਦੇ ਵੋਕੇਸ਼ਨਲ  ਸੈਂਟਰ ਵੀ ਚਲਾਏ ਜਾ ਰਹੇ ਹਨ।  
ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਮੰਗੇਸ਼ ਸੂਦ ਨੇ ਦੱਸਿਆ ਕਿ ਇਸੇ ਤਰ੍ਹਾਂ ਰੈੱਡ ਕਰਾਸ ਸੁਸਾਇਟੀ ਵੱਲੋਂ ਕੰਡਕਟਰਾਂ, ਡਰਾਈਵਰਾਂ, ਫੈਕਟਰੀ ਵਰਕਰਾਂ ਅਤੇ ਸਕੂਲਾਂ ਦੇ ਬੱਚਿਆਂ ਆਦਿ ਨੂੰ  ਫਸਟ ਏਡ ਦੀ ਟ੍ਰੇਨਿੰਗ ਵੀ ਮੁਹੱਈਆ ਕਰਵਾਈ ਜਾਂਦੀ ਹੈ l ਉਨ੍ਹਾਂ ਦੱਸਿਆ ਕਿ ਇਸੇ ਦੀ ਲਗਾਤਾਰਤਾ ਵਿਚ ਵਰਧਮਾਨ ਯਾਰਨਸ ਐਂਡ ਥਰੈੱਡਸ ਵਿਖੇ ਫਸਟ ਏਡ ਦਾ ਤਿੰਨ ਰੋਜਾ ਕੈਂਪ ਲਗਾਇਆ ਗਿਆl ਇਸ ਕੈਂਪ ਵਿਚ ਫਸਟ ਏਡ ਟ੍ਰੇਨਰ ਸਰਬਜੀਤ ਅਤੇ ਪਵਨਜੋਤ ਸਿੰਘ ਵੱਲੋਂ 30 ਕੰਪਨੀ ਵਰਕਰਾਂ ਤੇ ਸਟਾਫ ਨੂੰ ਫਸਟ ਏਡ ਦੀ ਟ੍ਰੇਨਿੰਗ ਦਿੱਤੀ ਗਈ l ਇਸ ਟ੍ਰੇਨਿੰਗ ਵਿਚ ਵਰਕਰਾਂ ਤੇ ਸਟਾਫ ਨੂੰ ਕਿਸੇ ਵੀ ਦੁਰਘਟਨਾ ਦੇ ਕਾਰਨਾਂ, ਪਰਹੇਜ ਅਤੇ ਲੋੜੀਂਦੀ ਫਸਟ ਏਡ ਦੇਣ ਬਾਰੇ ਜਾਣਕਾਰੀ ਦਿੱਤੀ ਗਈ l ਇਸ ਟ੍ਰੇਨਿੰਗ ਵਿਚ ਰੋਡ ਐਕਸੀਡੈਂਟ, ਸੀ. ਪੀ. ਆਰ, ਹਾਰਟ ਅਟੈਕ, ਜਲਣ, ਜ਼ਹਿਰ, ਫਰੈਕਚਰ, ਬਿਜਲੀ ਤੋਂ ਬਚਾਅ, ਟ੍ਰਾਂਸਪੋਰਟ ਆਦਿ ਬਾਰੇ ਵਿਸਥਾਰ ਨਾਲ ਦੱਸਿਆ ਗਿਆl
     ਇਸੇ ਦੌਰਾਨ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਕਿਸੇ ਵੀ ਦੁਰਘਟਨਾ ਮੌਕੇ ਸਹੀ ਸਮੇਂ 'ਤੇ ਸਹੀ ਫਸਟ ਏਡ ਦੇ ਕੇ ਕੀਮਤੀ ਜਾਨਾ ਬਚਾਈਆਂ ਜਾ ਸਕਦੀਆਂ ਹਨ। ਇਸ ਲਈ ਫਸਟ ਏਡ ਦੀ ਟ੍ਰੇਨਿੰਗ ਲੈਣੀ ਹਰੇਕ ਵਿਅਕਤੀ ਲਈ ਜਰੂਰੀ ਹੈ l  ਉਨ੍ਹਾਂ ਜ਼ਿਲ੍ਹੇ ਦੀਆਂ ਸਮੂਹ ਫੈਕਟਰੀਆਂ/ਕੰਪਨੀਆਂ ਨੂੰ ਕਿਹਾ ਕਿ ਫਸਟ ਏਡ ਦੀ ਟ੍ਰੇਨਿੰਗ ਵੱਡੇ ਪੱਧਰ 'ਤੇ ਕਰਵਾਈ ਜਾਵੇ l ਉਨ੍ਹਾਂ ਕਿਹਾ ਕਿ ਟ੍ਰੇਨਿੰਗ ਕਰਵਾਉਣ ਲਈ  ਸਕੱਤਰ ਰੈੱਡ ਕਰਾਸ ਸੁਸਾਇਟੀ ਮੰਗੇਸ਼ ਸੂਦ ਨਾਲ ਫੋਨ ਨੰਬਰ 7888329053 ਜਾਂ  ਫਸਟ ਏਡ ਟ੍ਰੇਨਰ ਸਰਬਜੀਤ ਨਾਲ 98153-76340 'ਤੇ ਸੰਪਰਕ ਕੀਤਾ ਜਾ ਸਕਦਾ ਹੈ l

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ

 ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ   ਪਹਿਲਾ ਸਥਾਨ ਪ੍ਰਾਪਤ ਕੀਤਾ  ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...

ਜੀ ਆਇਆਂ ਨੂੰ WELCOME