Wednesday, 23 April 2025

ਹਰਕਰਮ ਸਿੰਘ ਰੰਧਾਵਾ ਨੇ ਤਹਿਸੀਲਦਾਰ ਵਜੋਂ ਦਸੂਹਾ ਵਿਖੇ ਚਾਰਜ ਸੰਭਾਲਿਆ

ਹਰਕਰਮ ਸਿੰਘ ਰੰਧਾਵਾ ਨੇ ਤਹਿਸੀਲਦਾਰ ਵਜੋਂ ਦਸੂਹਾ ਵਿਖੇ ਚਾਰਜ ਸੰਭਾਲਿਆ
ਹੁਸ਼ਿਆਰਪੁਰ (ਪਰਸ਼ੋਤਮ ਲਾਲ ਦੜੋਚ) ਬੀਤੀ ਦਿਨੀ ਪੰਜਾਬ ਸਰਕਾਰ ਵੱਲੋਂ 56 ਤਹਿਸੀਲਦਾਰਾਂ ਤੇ 166 ਨਾਇਬ ਤਹਿਸੀਲਦਾਰਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਸਨ। ਜਿਨ੍ਹਾਂ ਵਿੱਚ ਮਾਨਸਾ ਵਿੱਚ ਤਾਇਨਾਤ ਤਹਿਸੀਲਦਾਰ ਹਰਕਰਮ ਸਿੰਘ ਰੰਧਾਵਾ ਨੂੰ ਤਹਿਸੀਲਦਾਰ ਦਸੂਹਾ ਬਦਲਿਆ ਗਿਆ। ਜਿਨ੍ਹਾਂ ਬੀਤੇ ਕੱਲ ਦਸੂਹਾ ਵਿਖੇ ਤਹਿਸੀਲਦਾਰ ਵੱਲੋਂ ਚਾਰਜ ਸੰਭਾਲਿਆ। ਦਫਤਰ ਪੁਜਣ ਤੇ ਸਮੂਹ ਸਟਾਫ ਵੱਲੋਂ ਉਹਨਾਂ ਨੂੰ ਜੀ ਆਇਆ ਕਿਹਾ ਤੇ ਗੁਲਦਸਤੇ ਦੇ ਕੇ ਸਵਾਗਤ ਕੀਤਾ। ਵਰਨਣਯੋਗ ਹੈ ਕੀ ਸ੍ਰੀ ਰੰਧਾਵਾ ਪਹਿਲਾਂ ਵੀ ਇੱਥੇ ਆਪਣੀਆਂ ਸੇਵਾਵਾਂ ਬਖੂਬੀ ਨਿਭਾ ਚੁੱਕੇ ਹਨ । ਚਾਰਜ ਲੈਣ ਉਪਰੰਤ ਉਹਨਾਂ ਕਿਹਾ ਕਿ ਸਰਕਾਰ ਵੱਲੋਂ ਮਿਲੀ ਜਿੰਮੇਵਾਰੀ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ ਮਾਲ ਵਿਭਾਗ ਦੇ ਕੰਮਾਂ ਲਈ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ । ਉਹਨਾਂ ਰਜਿਸਟਰੀ ਕਰਾਉਣ ਵਾਲੇ ਲੋਕਾ ਨੂੰ ਅਪੀਲ ਕੀਤੀ ਕਿ ਰਜਿਸਟਰੀ ਵੇਲੇ ਸਹੀ ਦਸਤਾਵੇਜ ਹੀ ਲਗਾਏ ਜਾਣ। ਅਗਰ ਕੰਮ ਪ੍ਰਤੀ ਕਿਸੇ ਨੂੰ ਕੋਈ ਮੁਸ਼ਕਲ ਪੇਸ਼ ਆਵੇ ਤਾਂ ਉਹ ਬੇਝਿਜਕ ਉਹਨਾ ਨਾਲ ਦਫਤਰ ਵਿੱਚ ਮਿਲ ਸਕਦਾ ਹੈ। ਉਹਨਾ ਸਟਾਫ ਨਾਲ ਮੀਟਿੰਗ ਕਰਕੇ ਕੰਮਾ ਪ੍ਰਤੀ ਜਰੂਰੀ ਦਿਸ਼ਾ ਨਿਰਦੇਸ਼ ਦਿਤੇ ਤੇ ਦਫਤਰੀ ਡਿਊਟੀ ਨੂੰ ਯਕੀਨੀ ਬਣਾਉਣ ਲਈ ਕਿਹਾ। ਇਸ ਮੋਕੇ ਨਾਇਬ ਤਹਿਸੀਲਦਾਰ ਬੀਰਬਲ ਸਿੰਘ, ਇਕਬਾਲ ਕੌਰ ਰੀਡਰ, ਹਰਮੀਤ ਕੌਰ (ਐਮ.ਸੀ.), ਸੁਨੀਲ ਕੁਮਾਰ (ਆਰ.ਸੀ) , ਰਸ਼ਮੀ ਬੇਦੀ ਰੀਡਰ ਨਾਇਬ ਤਹਿਸੀਲਦਾਰ, ਸ਼ਿਲਪਾ ਤੇ ਰਾਹੁਲ ਕੁਮਾਰ ਹਾਜ਼ਰ ਸਨ।

ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...

ਜੀ ਆਇਆਂ ਨੂੰ WELCOME