Monday, 21 April 2025

ਵਿਧਾਇਕ ਡਾ. ਸੁੱਖੀ ਨੇ ਮੁਕੰਦਪੁਰ ਅਨਾਜ ਮੰਡੀ ਵਿਚ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ

ਵਿਧਾਇਕ ਡਾ. ਸੁੱਖੀ ਨੇ ਮੁਕੰਦਪੁਰ ਅਨਾਜ ਮੰਡੀ ਵਿਚ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ
ਬੰਗਾ, 21 ਅਪ੍ਰੈਲ -    ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਵੱਲੋਂ ਅੱਜ ਬੰਗਾ ਵਿਧਾਨ ਸਭਾ ਹਲਕਾ ਬੰਗਾ ਅਧੀਨ ਆਉਂਦੇ ਪਿੰਡ ਮੁਕੰਦਪੁਰ ਦੀ ਅਨਾਜ ਮੰਡੀ ਵਿਚ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ ਗਈ। ਇਸ ਮੌਕੇ ਪੰਜਾਬ ਸਿਖਿਆ ਕ੍ਰਾਂਤੀ ਵਿਧਾਨ ਸਭਾ ਹਲਕਾ ਬੰਗਾ ਦੇ ਕੋਆਰਡੀਨੇਟਰ ਸੋਹਣ ਲਾਲ ਢੰਡਾ ਵੀ ਉਨ੍ਹਾਂ ਦੇ ਨਾਲ ਸਨ। ਇਸ ਦੌਰਾਨ ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਮੰਡੀ ਵਿਚ ਆਪਣੀ ਫਸਲ ਲੈ ਕੇ ਆਏ ਕਿਸਾਨਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਮੌਸਮ ਦੇ ਵਿਗੜਨ ਨਾਲ ਆਉਣ ਵਾਲੀਆਂ ਸਮੱਸਿਆਵਾਂ ਦੇ ਮੱਦੇਨਜ਼ਰ ਸਾਰੇ ਲੋੜੀਂਦੇ ਪ੍ਰਬੰਧ ਕਰਨ ਦੇ ਆਦੇਸ਼ ਦਿੱਤੇ।

ਬੰਗਾ ਮਾਰਕੀਟ ਕਮੇਟੀ ਦੇ ਸਕੱਤਰ ਵਰਿੰਦਰ ਕੁਮਾਰ ਨੇ ਇਸ ਮੌਕੇ ਦਸਿਆ ਕਿ ਬੰਗਾ ਸਬ-ਡਵੀਜ਼ਨ ਵਿਚ ਮੁਕੰਦਪੁਰ ਅਨਾਜ ਮੰਡੀ ਵਿਚ ਪਿਛਲੇ ਸਾਲ 41525 ਕੁਇੰਟਲ ਕਣਕ ਆਈ ਸੀ, ਜਿਸ ਵਿਚ ਖ਼ਰੀਦੀ ਗਈ ਸਾਰੀ ਕਣਕ ਦੇ ਪੈਸੇ ਸਿੱਧੇ ਕਿਸਾਨ ਦੇ ਖਾਤੇ ਵਿਚ ਗਏ। ਅੱਜ ਮੰਡੀ ਦੇ ਖੁੱਲ੍ਹਣ ਵਾਲੇ ਦਿਨ ਮੰਡੀ ਵਿੱਚ 500 ਤੋਂ 600 ਕੁਇੰਟਲ ਕਣਕ ਵਿਕਣ ਲਈ ਆਈ, ਜੋ ਕਿ ਸਾਰੀ ਦੀ ਸਾਰੀ ਸਰਕਾਰ ਦੁਆਰਾ ਨਿਰਧਾਰਤ ਐਮ. ਐਸ. ਪੀ 'ਤੇ ਖਰੀਦੀ ਗਈ। ਵੇਚੀ ਗਈ ਫ਼ਸਲ ਦੇ ਪੈਸੇ 24 ਘੰਟਿਆਂ ਦੇ ਅੰਦਰ-ਅੰਦਰ ਕਿਸਾਨਾਂ ਦੇ ਖਾਤੇ ਵਿਚ ਚਲੇ ਜਾਣਗੇ। ਵੇਚੀ ਗਈ ਫ਼ਸਲ ਦੇ ਜੇ ਫਾਰਮ ਕਿਸਾਨ ਦੇ ਮੋਬਾਈਲ 'ਤੇ ਡਿਜੀਟਲ ਰੂਪ ਵਿੱਚ ਭੇਜੇ ਜਾ ਰਹੇ ਹਨ, ਜਦੋਂ ਕਿ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਕਣਕ ਦੀ ਫ਼ਸਲ ਦੀ ਖਰੀਦ ਸਮੇਂ ਕਣਕ ਦੀ ਨਮੀ 1 ਫੀਸਦੀ ਹੋਣੀ ਚਾਹੀਦੀ ਹੈ। ਕਿਸਾਨ ਭਰਾਵਾਂ ਨੂੰ ਪਹਿਲਾਂ ਹੀ ਇਸ ਦਾ ਧਿਆਨ ਰੱਖਣਾ ਚਾਹੀਦਾ ਹੈ। ਇਸ ਮੌਕੇ ਸਰਵਣ ਸਿੰਘ ਸੁਕਾਰ, ਰਣਜੀਤ ਰਟੈਂਡਾ, ਪਰਗਟ ਸਿੰਘ ਮੰਡੇਰ ਸਮੇਤ ਕਿਸਾਨ ਅਤੇ ਆੜ੍ਹਤੀਏ ਹਾਜ਼ਰ ਸਨ |


ਕੈਪਸ਼ਨ:-
         - ਵਿਧਾਇਕ ਡਾ: ਸੁਖਵਿੰਦਰ ਕੁਮਾਰ ਸੁੱਖੀ ਮੁਕੰਦਪੁਰ ਅਨਾਜ ਮੰਡੀ ਵਿਖੇ ਕਣਕ ਦੀ ਖ਼ਰੀਦ ਸ਼ੁਰੂ ਕਰਵਾਉਂਦੇ ਹੋਏ।

ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...

ਜੀ ਆਇਆਂ ਨੂੰ WELCOME