ਨਵਾਂਸ਼ਹਿਰ 21 ਅਪ੍ਰੈਲ () ਚੰਡੀਗੜ੍ਹ ਰੋਡ ਸਥਿਤ ਗੁਰਦੁਆਰਾ ਅੰਗਦ ਨਗਰ ਵਿਖੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ 521ਵੇਂ ਪ੍ਰਕਾਸ਼ ਪੁਰਬ ਅਤੇ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ 462 ਸਾਲਾ ਪ੍ਰਕਾਸ਼ ਪੁਰਬ ਦੇ ਨਾਲ ਨਾਲ ਭਗਤ ਧੰਨਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਰਾਤਰੀ ਕੀਰਤਨ ਦਰਬਾਰ ਸਜਾਇਆ ਗਿਆ। ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਲੜੀਵਾਰ ਗੁਰਮਤਿ ਸਮਾਗਮ ਦੇ ਅੱਠਵੇਂ ਦਿਨ ਦੀ ਸੇਵਾ ਗੁਰਪ੍ਰੀਤ ਸਿੰਘ ਦੇ ਪਰਿਵਾਰ ਵਲੋਂ ਕਰਵਾਈ ਗਈ। ਗੁਰਦੁਆਰਾ ਅੰਗਦ ਨਗਰ ਵਿਖੇ ਸ਼ਾਮ ਨੂੰ ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਰਾਤਰੀ ਕੀਰਤਨ ਦਰਬਾਰ ਸਜਾਇਆ ਗਿਆ ਜਿਸ ਵਿਚ ਗੁਰਦੁਆਰਾ ਰਾਜਾ ਸਾਹਿਬ ਮਜਾਰਾ, ਬੰਗਾ ਦੇ ਹਜੂਰੀ ਰਾਗੀ ਭਾਈ ਗੁਰਪ੍ਰੀਤ ਸਿੰਘ ਦੇ ਜਥੇ ਨੇ ਮਨੋਹਰ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਇਸ ਤੋਂ ਉਪਰੰਤ ਭਾਈ ਅਮਰਜੀਤ ਸਿੰਘ ਚੰਡੀਗੜ੍ਹ ਵਾਲੇ ਦੇ ਰਾਗੀ ਜਥੇ ਦੇ ਤੁਖਾਰੀ ਰਾਗ ਨਾਲ ਕੀਰਤਨ ਦੀ ਸ਼ੁਰੁਆਤ ਕੀਤੀ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਲੋਕ, ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਦਾ ਕੀਰਤਨ ਤੋਂ ਇਲਾਵਾ ਭਗਤ ਧੰਨਾ ਜੀ ਦੇ ਸ਼ਬਦ ਗਾਇਨ ਕਰਕੇ ਸੰਗਤਾਂ ਨੂੰ ਹਰ ਜਸ ਨਾਲ ਜੋੜਿਆ।ਗੁਰਦੁਆਰਾ ਅੰਗਦ ਨਗਰ ਦੇ ਮੁੱਖ ਪ੍ਰਬੰਧਕ ਭਾਈ ਜਰਨੈਲ ਸਿੰਘ ਖਾਲਸਾ ਤੇ ਪ੍ਰਬੰਧਕ ਕਮੇਟੀ ਵਲੋਂ ਰਾਗੀ ਜਥਿਆਂ ਤੇ ਸੇਵਕ ਪਰਿਵਾਰ ਨੂੰ ਸਿਰਪਾਉ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਸਮਾਪਤੀ ਤੇ ਅਰਦਾਸ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਮੁੱਖ ਸੇਵਾਦਾਰ ਜਰਨੈਲ ਸਿੰਘ ਖਾਲਸਾ, ਹਰਜਿੰਦਰ ਸਿੰਘ ਗ੍ਰੰਥੀ ਮਨਜੀਤ ਸਿੰਘ, ਮਾਸਟਰ ਹਰਿੰਦਰ ਸਿੰਘ,ਮਹਿੰਦਰ ਸਿੰਘ ਸੈਣੀ, ਤਰਸੇਮ ਸਿੰਘ ਗਿੱਲ,ਪਿਆਰਾ ਸਿੰਘ ਪੰਜਾਬੀ, ਮਹਿੰਦਰ ਸਿੰਘ ਸੈਣੀ, ਦੀਦਾਰ ਸਿੰਘ ਡੀ.ਐੱਸ. ਪੀ, ਗੁਰਮੁਖ ਸਿੰਘ, ਤੇਜਾ ਸਿੰਘ, ਗੁਰਦੀਪ ਸਿੰਘ, ਅਮਰਜੀਤ ਸਿੰਘ ਖਾਲਸਾ, ਸੁਰਜੀਤ ਸਿੰਘ ਐੱਸ. ਡੀ. ਓ, ਡਾ. ਬਲਵਿੰਦਰ ਸਿੰਘ, ਬਲਵੀਰ ਸਿੰਘ, ਜੁਝਾਰ ਸਿੰਘ ਗਿੱਲ, ਗੁਰਦੀਪ ਸਿੰਘ ਜੋਹਲ, ਦਾਰਾ ਸਿੰਘ, ਰੇਸ਼ਮ ਸਿੰਘ, ਹਰਜੀਤ ਸਿੰਘ, ਬਲਵੰਤ ਸਿੰਘ ਪਾਬਲਾ,ਪਰਮਵੀਰ ਸਿੰਘ, ਹਰਦੀਪ ਸਿੰਘ ਸੈਂਭੀ, ਅਵਤਾਰ ਸਿੰਘ, ਕਸ਼ਮੀਰ ਸਿੰਘ, ਭਾਈ ਜਸਪਾਲ ਸਿੰਘ, ਤਰਸੇਮ ਸਿੰਘ ਬਾਬਾ, ਰੁਪਿੰਦਰ ਸਿੰਘ ਅਟਵਾਲ, ਪਰਦੀਪ ਸਿੰਘ, ਗੁਰਚਰਨ ਸਿੰਘ ਪਾਬਲਾ, ਸੁਖਵਿੰਦਰ ਸਿੰਘ ਸਿਆਣ, ਹਰਭਜਨ ਸਿੰਘ, ਹਰਜੀਤ ਸਿੰਘ ਲੂਖਰਾ, ਮਨਪ੍ਰੀਤ ਸਿੰਘ, ਦਲਜੀਤ ਸਿੰਘ ਬਡਵਾਲ, ਤਰਨਵੀਰ ਸਿੰਘ, ਰਮਣੀਕ ਸਿੰਘ, ਕਮਲਜੀਤ ਸਿੰਘ, ਰਜਿੰਦਰ ਪਾਲ ਸਿੰਘ, ਬਲਵੰਤ ਸਿੰਘ ਪਾਬਲਾ, ਮਨਜੀਤ ਸਿੰਘ, ਗੁਰਦੀਪ ਸਿੰਘ, ਹਰਪ੍ਰੀਤ ਸਿੰਘ, ਨਵਜੋਤ ਕੌਰ, ਪਰਮਜੀਤ ਕੌਰ,ਬਲਵੀਰ ਸਿੰਘ ਸੋਨਾ, ਕੇਵਲ ਸਿੰਘ, ਜਸਵਿੰਦਰ ਸਿੰਘ ਭੰਗੂ, ਜਸਵਿੰਦਰ ਸਿੰਘ ਸੁਪਰਡੈਂਟ, ਹਰਨੇਕ ਸਿੰਘ, ਦਮਨਵੀਰ ਸਿੰਘ, ਇੰਦਰਜੀਤ ਸਿੰਘ ਵਾਹੜਾ, ਭੁਪਿੰਦਰ ਸਿੰਘ ਲੰਗੜੋਆ ਹਰਜਾਪ ਸਿੰਘ, ਬਲਵੀਰ ਸਿੰਘ ਸੋਨਾ, ਗੁਰਚਰਨ ਸਿੰਘ ਲੰਗੜੋਆ ਆਦਿ ਤੋਂ ਇਲਾਵਾ ਸਾਧ ਸੰਗਤ ਹਾਜ਼ਰ ਸੀ।
ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ
ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...
ਜੀ ਆਇਆਂ ਨੂੰ WELCOME
-
ਟਿੱਪਰ ਚਾਲਕ ਦੀ ਅਣਗਹਿਲੀ ਕਾਰਨ ਐਮ ਡੀ ਕਰ ਰਹੇ ਨੌਜਵਾਨ ਡਾਕਟਰ ਦੀ ਸੜਕ ਹਾਦਸੇ ਹੋਈ ਮੌਤ ਪਰਿਵਾਰਿਕ ਮੈਂਬਰਾਂ ਨੇ ਟਿੱਪਰ ਚਾਲਕ ਤੇ ਮਾਲਕ ਖਿਲਾਫ ਮੁਕਦਮਾ...
-
ਤਹਿਸੀਲਦਾਰ ਲਾਰਸਨ ਸਿੰਗਲਾ ਬਣੇ ਸਹਾਇਕ ਕਮਿਸ਼ਨਰ ਰੇਲਵੇ ਹੁਸ਼ਿਆਰਪੁਰ (ਪਰਸ਼ੋਤਮ ਲਾਲ ਦੜੋਚ) ਲਾਰਸਨ ਸਿੰਗਲਾ ਤਹਿਸੀਲਦਾਰ-ਕਮ-ਸਬ ਰਜਿਸਟਰਾਰ ਜੋ ਕਿ ਤਹਿਸੀਲ ਹ...
-
ਸਿਵਲ ਡਿਫੈਂਸ ਵਲੰਟੀਅਰ ਟਰੇਨਿੰਗ 10 ਫਰਵਰੀ ਤੋਂ ਸ਼ੁਰੂ : ਕਮਾਡੈਂਟ ਰੰਧਾਵਾ ਹੁਸ਼ਿਆਰਪੁਰ (ਪਰਸ਼ੋਤਮ ਲਾਲ ਦੜੋਚ) ਭਾਰਤ ਸਰਕਾਰ ਦੇ ਗ੍ਰਹਿ ਵਿਭਾਗ...