ਸ੍ਰੀ ਗੁਰੂ ਤੇਗ ਬਹਾਦਰ ਜੀ ਤਿਆਗ ਦੀ ਮੂਰਤ ਹਨ -ਬਾਬਾ ਨਰੰਗ ਸਿੰਘ
ਨਵਾਂਸ਼ਹਿਰ 19 ਅਪ੍ਰੈਲ - ) ਬੰਗਾ ਰੋਡ ਤੇ ਸਥਿਤ ਨੌਵੀਂ ਪਾਤਸ਼ਾਹੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਗੁਰਦੁਆਰਾ ਮੰਜੀ ਸਾਹਿਬ ਵਿਖੇ ਮਨਾਇਆ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਬਹਾਦਰ ਜੀ ਦਾ 404 ਸਾਲਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ। ਜਿਸ ਵਿੱਚ ਸ਼ਾਮ ਨੂੰ ਸੰਧਿਆ ਵੇਲੇ ਦੇ ਨਿਤਨੇਮ ਤੋਂ ਉਪਰੰਤ ਰਾਤਰੀ ਦੀਵਾਨ ਸਜਾਏ ਗਏ।
ਜਿਸ ਵਿਚ ਗੁਰਦੁਆਰਾ ਮੰਜੀ ਸਾਹਿਬ ਦੇ ਹਜੂਰੀ ਰਾਗੀ ਭਾਈ ਸੁਖਬੀਰ ਸਿੰਘ ਦੇ ਜਥੇ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਉਪਰੰਤ ਪੰਥ ਪ੍ਰਸਿੱਧ ਕਥਾ ਵਾਚਕ ਗਿਆਨੀ ਬਰਿੰਦਰ ਸਿੰਘ ਹੈਡ ਗ੍ਰੰਥੀ ਪਾਤਸ਼ਾਹੀ ਛੇਵੀਂ ਦੁਰਗਾਪੁਰ ਵਾਲਿਆਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਸਮੇਂ ਤੋਂ ਲੈ ਕੇ ਸ਼ਹਾਦਤ ਤੱਕ ਦਾ ਸਫਰ ਬੜੇ ਹੀ ਸੁਚੱਜੇ ਢੰਗ ਨਾਲ ਸੰਗਤਾਂ ਨਾਲ ਸਾਂਝਾ ਕੀਤਾ। ਗਿਆਨੀ ਬਰਿੰਦਰ ਸਿੰਘ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨਾਲ ਸੰਬੰਧਿਤ ਵੱਖ ਵੱਖ ਬਿਰਤਾਂਤ ਪੇਸ਼ ਕਰਕੇ ਸੰਗਤਾਂ ਨੂੰ ਇਤਿਹਾਸ ਨਾਲ ਜੋੜਿਆ। ਇਸ ਮੌਕੇ ਗੁਰਦੁਆਰਾ ਮੰਜੀ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਨਰੰਗ ਸਿੰਘ ਨੇ ਸੰਗਤਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਜਿਕਰਯੋਗ ਹੈ ਕਿ ਗੁਰਦੁਆਰਾ ਅੰਗਦ ਨਗਰ ਵਿਖੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ 521ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 16 ਲੜੀਵਾਰ ਗੁਰਮਤਿ ਸਮਾਗਮ ਨਿਰਵਿਘਨ ਜਾਰੀ ਹਨ। ਇਸੇ ਹੀ ਲੜੀ ਤਹਿਤ ਅੱਜ ਦਾ ਛੇਵਾਂ ਗੁਰਮਤਿ ਸਮਾਗਮ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਮਨਾ ਕੇ ਕਰਵਾਇਆ ਗਿਆ। ਗੁਰਦੁਆਰਾ ਅੰਗਦ ਨਗਰ ਦੇ ਮੁੱਖ ਪ੍ਰਬੰਧਕ ਭਾਈ ਜਰਨੈਲ ਸਿੰਘ ਖਾਲਸਾ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਾਗੀ ਜਥੇ ਤੇ ਗਿਆਨੀ ਬਰਿੰਦਰ ਸਿੰਘ ਤੋਂ ਇਲਾਵਾ ਗੁਰਦੁਆਰਾ ਮੰਜੀ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਨਰੰਗ ਸਿੰਘ ਨੂੰ ਸਿਰਪਾਉ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਸਮਾਪਤੀ ਤੇ ਅਰਦਾਸ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਮੁੱਖ ਸੇਵਾਦਾਰ ਜਰਨੈਲ ਸਿੰਘ ਖਾਲਸਾ ਤੇ ਬਾਬਾ ਨਰੰਗ ਸਿੰਘ ਨੇ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ।ਇਸ ਮੌਕੇ ਤੇ ਜਰਨੈਲ ਸਿੰਘ ਖਾਲਸਾ, ਗ੍ਰੰਥੀ ਪਰਮਜੀਤ ਸਿੰਘ,ਮਾਤਾ ਗੁਜਰ ਕੌਰ ਸੁਖਮਨੀ ਸਾਹਿਬ ਸੇਵਾ ਸੁਸਾਇਟੀ,ਰਾਮ ਸਿੰਘ,ਹਰਜਾਪ ਸਿੰਘ, ਹਰਿੰਦਰ ਸਿੰਘ,ਮਹਿੰਦਰ ਸਿੰਘ ਸੈਣੀ, ਤਰਸੇਮ ਸਿੰਘ ਗਿੱਲ, ਗੁਰਮੁਖ ਸਿੰਘ, ਨਵਜੋਤ ਕੌਰ, ਪਰਮਜੀਤ ਕੌਰ, ਜਸਕੀਰਤ ਸਿੰਘ, ਡਾਕਟਰ ਭਗਵਾਨ ਸਿੰਘ, ਰਣਜੀਤ ਸਿੰਘ, ਇੰਦਰਜੀਤ ਸਿੰਘ,ਇਸ਼ਪਾਲ ਸਿੰਘ ਗੁਰਮੀਤ ਸਿੰਘ ਧਮੜੈਤ, ਪਿਆਰਾ ਸਿੰਘ ਪੰਜਾਬੀ, ਗੁਰਦੀਪ ਸਿੰਘ, ਅਮਰਜੀਤ ਸਿੰਘ ਖਾਲਸਾ ਸੁਰਜੀਤ ਸਿੰਘ ਐਸ.ਡੀ.ਓ,ਤੇਜਾ ਸਿੰਘ, ਦਾਰਾ ਸਿੰਘ, ਰੇਸ਼ਮ ਸਿੰਘ, ਅਜੀਤ ਸਿੰਘ, ਪਰਮਵੀਰ, ਹਰਦੀਪ ਸਿੰਘ ਸੈਂਭੀ, ਨਿਰੰਜਨ ਸਿੰਘ ਲੌਂਗੀਆ, ਅਵਤਾਰ ਸਿੰਘ, ਦੀਦਾਰ ਸਿੰਘ ਡੀ ਐਸ ਪੀ, ਜੋਗਾ ਸਿੰਘ ਐਸ ਡੀ ਓ,ਜਗਦੀਪ ਸਿੰਘ, ਕਸ਼ਮੀਰ ਸਿੰਘ, ਭਾਈ ਜਸਪਾਲ ਸਿੰਘ, ਸੁਰਜੀਤ ਸਿੰਘ ਮਹਿਤਪੁਰੀ, ਸਵਰਨ ਸਿੰਘ, ਪਰਦੀਪ ਸਿੰਘ, ਗੁਰਚਰਨ ਸਿੰਘ ਪਾਬਲਾ, ਦਲਜੀਤ ਸਿੰਘ ਬਡਵਾਲ, ਹਰਜੀਤ ਸਿੰਘ ਲੂਥਰਾ, ਰਮਣੀਕ ਸਿੰਘ, ਭੁਪਿੰਦਰ ਸਿੰਘ ਅਟਵਾਲ, ਦੀਪਕ ਸਿੰਘ,ਬਲਵੀਰ ਸਿੰਘ, ਕਮਲਜੀਤ ਸਿੰਘ, ਕਸ਼ਮੀਰ ਸਿੰਘ, ਜਸਪਾਲ ਸਿੰਘ, ਤਰਸੇਮ ਸਿੰਘ ਬਾਬਾ,ਜਸਵਿੰਦਰ ਸਿੰਘ, ਰਜਿੰਦਰ ਸਿੰਘ ਸੈਂਭੀ, ਜਸਵਿੰਦਰ ਸਿੰਘ,ਪਿਆਰਾ ਸਿੰਘ ਬਣਵੈਤ , ਹਰਨੇਕ ਸਿੰਘ ਤਰਨਵੀਰ ਸਿੰਘ ਆਦਿ ਹਾਜ਼ਰ ਸਨ।