Friday, 27 June 2025

ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ, ਨਵਾਂਸ਼ਹਿਰ ਦਾ ਜੱਥਾ ਗੁ: ਸ੍ਰੀ ਰੀਠਾ ਸਾਹਿਬ ਉਤਰਾਖੰਡ ਦੇ ਦਰਸ਼ਨ ਕਰਕੇ ਵਾਪਸ ਪਰਤਿਆ

ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ, ਨਵਾਂਸ਼ਹਿਰ ਦਾ ਜੱਥਾ ਗੁ: ਸ੍ਰੀ ਰੀਠਾ ਸਾਹਿਬ ਉਤਰਾਖੰਡ ਦੇ ਦਰਸ਼ਨ ਕਰਕੇ ਵਾਪਸ ਪਰਤਿਆ
ਨਵਾਂਸ਼ਹਿਰ 27 ਜੂਨ - ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ, ਨਵਾਂਸ਼ਹਿਰ ਦਾ ਜੱਥਾ ਗੁ : ਸ੍ਰੀ ਰੀਠਾ ਸਾਹਿਬ ਉਤਰਾਖੰਡ ਦੀ ਯਾਤਰਾ ਲਈ 3 ਬੱਸਾਂ ਰਾਹੀਂ ਹੋਇਆ ਸੀ । ਜਾਣਕਾਰੀ ਦਿੰਦੇ ਹੋਏ ਸੁਸਾਇਟੀ ਪ੍ਰਧਾਨ ਸੁਖਵਿੰਦਰ ਸਿੰਘ ਥਾਂਦੀ ਅਤੇ ਅਮਰਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ, ਦਾ 120 ਦੇ ਕਰੀਬ ਸੰਗਤਾਂ ਦਾ ਜੱਥਾ 20 ਜੂਨ ਨੂੰ ਗੁ : ਮੰਜੀ ਸਾਹਿਬ, ਬੰਗਾ ਰੋਡ, ਨਵਾਂਸ਼ਹਿਰ ਤੋਂ ਅਰਦਾਸ ਕਰਕੇ ਗੁਰਦੁਆਰਾ ਰੀਠਾ ਸਾਹਿਬ ਜੀ ( ਉਤਰਾਖੰਡ ) ਲਈ 3 ਬੱਸਾਂ ਰਾਹੀਂ ਰਵਾਨਾ ਹੋਇਆ ਸੀ । ਉਨ੍ਹਾਂ ਦੱਸਿਆ ਕਿ ਸੱਗਤਾਂ ਵੱਲੋਂ ਰਸਤੇ ਵਿੱਚ ਵਾਹਿਗੁਰੂ ਜੀ ਦਾ ਸਿਮਰਨ, ਪਾਠ ਅਤੇ ਕੀਰਤਨ ਦਾ ਅਨੰਦ ਲਿਆ ਗਿਆ । ਉਨ੍ਹਾਂ ਦੱਸਿਆ ਕਿ ਸੰਗਤਾਂ ਰਸਤੇ ਵਿੱਚ ਆਉਣ ਵਾਲੇ ਸਾਰੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹੋਏ ਜਿਸ ਵਿੱਚ ਪ੍ਰਮੁੱਖ ਗੁਰਦੁਆਰਾ ਸਾਹਿਬ ਗੁ : ਸ੍ਰੀ ਨਾਨਕਮਤਾ ਸਾਹਿਬ, ਗੁ : ਦੁੱਧ ਵਾਲਾ ਖੂਹ, ਗੁ : ਸ੍ਰੀ ਭੰਡਾਰਾ ਸਾਹਿਬ, ਗੁ : ਸ਼੍ਰੀ ਬਾਉਲੀ ਸਾਹਿਬ, ਗੁ : ਨਾਨਕਪੁਰੀ ਟਾਂਡਾ,, ਗੁ : ਪੰਜੋਖੜਾ ਸਾਹਿਬ, ਗੁ : ਮੰਜੀ ਸਾਹਿਬ ਪਾਤਸ਼ਾਹੀ ਛੇਵੀਂ ਅੰਬਾਲਾ, ਗੁ : ਫਤਿਹਗੜ੍ਹ ਸਾਹਿਬ, ਗੁ : ਜੋਤੀ ਸਰੂਪ ਸਾਹਿਬ, ਗੁ : ਸ਼੍ਰੀ ਚਮਕੌਰ ਸਾਹਿਬ, ਗੁ: ਗੜੀ ਸਾਹਿਬ ਅਤੇ ਗੁ : ਮਾਛੀਵਾੜਾ ਸਾਹਿਬ ਆਦਿ । ਦਿਸ ਯਾਤਰਾ ਦੋਰਾਨ ਸੰਗਤਾਂ ਨੂੰ ਨੇਪਾਲ ਜਾਣ ਵੀ ਮੋਕਾ ਮਿਲਿਆ ਜਿੱਥੇ ਸੰਗਤਾਂ ਵੱਲੋਂ ਨਿਸ਼ਾਨੀਆਂ ਵਜੋ ਘਰ ਦੇ ਸਾਮਾਨ ਦੀ ਖਰੀਦਦਾਰੀ ਕੀਤੀ । ਸੰਗਤਾਂ ਦਾ ਜੱਥਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਗੁ: ਮੰਜੀ ਸਾਹਿਬ ਨਵਾਂਸ਼ਹਿਰ ਪਹੁੰਚਿਆ ਜਿੱਥੇ ਸੰਗਤਾਂ ਵੱਲੋਂ ਯਾਤਰਾ ਦੇ ਸ਼ੁਕਰਾਨੇ ਦੀ ਅਰਦਾਸ ਕੀਤੀ ਗਈ । ਫਗਵਾੜੇ ਤੋਂ ਜੱਥੇ ਦੇ ਨਾਲ ਗਏ ਕਥਾਵਾਚਕ ਗਿਆਨੀ ਜੈਦੀਪ ਸਿੰਘ ਨੇ ਯਾਤਰਾ ਦੌਰਾਨ ਵੱਖ-ਵੱਖ ਗੁਰਦੁਆਰਾ ਸਾਹਿਬ ਵਿਖੇ ਕਥਾ ਦੀ ਹਾਜ਼ਰੀ ਭਰੀ ਗਈ । ਰੀਠਾ ਸਾਹਿਬ ਦਾ ਇਤਿਹਾਸ ਵਾਰੇ ਚਾਨਣਾ ਪਾਉਂਦੇ ਹੋਏ ਉਨ੍ਹਾਂ ਦੱਸਿਆ ਇਤਾਇਤਿਹਾਸਿਕ ਸ੍ਰੋਤਾਂ ਦੇ ਅਨੁਸਾਰ ਕੱਤਕ ਦੀ ਪੂਰਨਮਾਸ਼ੀ ’ਤੇ ਜਦ ਗੁਰੂ ਸਾਹਿਬ ਆਪਣੇ ਸਾਥੀ ਦੇ ਨਾਲ ਇਸ ਅਸਥਾਨ ’ਤੇ ਪਹੁੰਚੇ ਤਾਂ ਗੋਰਖ ਨਾਥ ਦੇ ਚੇਲੇ ਢੇਰ ਨਾਥ ਨੇ ਰੀਠੇ ਦੇ ਦਰੱਖਤ ਥੱਲੇ ਆਪਣਾ ਡੇਰਾ ਲਾਇਆ ਹੋਇਆ ਸੀ ਤੇ ਦੂਜੇ ਪਾਸੇ ਗੁਰੂ ਸਾਹਿਬ ਜੀ ਨੇ ਆਪਣੇ ਸਾਥੀਆਂ ਸਮੇਤ ਉੱਥੇ ਆਸਣ ਲਗਾ ਲਿਆ। ਗੁਰੂ ਸਾਹਿਬ ਜੀ ਨੂੰ ਉਥੇ ਆਇਆਂ ਦੇਖ ਕੇ ਸਿੱਧ ਹੈਰਾਨ ਹੋ ਗਏ ਤੇ ਗੁਰੂ ਸਾਹਿਬ ਜੀ ਤੋਂ ਇੱਥੇ ਆਉਣ ਦਾ ਕਾਰਨ ਪੁੱਛਿਆ ਤਾਂ ਗੁਰੂ ਸਾਹਿਬ ਜੀ ਨੇ ਜੋਗੀਆਂ ਨੂੰ ਦੱਸਿਆ ਕਿ ਪਰਿਵਾਰਿਕ ਤੇ ਸਮਾਜਿਕ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਹੋਏ ਉਸ ਪਰਮਾਤਮਾ ਦੇ ਨਾਲ ਜੁੜੇ ਰਹਿਣਾ ਹੀ ਅਸਲ ਜੋਗ ਹੈ। ਘਰ-ਬਾਰ ਤਿਆਗ ਕੇ, ਬਾਹਰੀ ਦਿਖਾਵੇ ਤੇ ਕਰਮ-ਕਾਂਡ ਕਰਕੇ ਪਰਮਾਤਮਾ ਦਾ ਮਿਲਾਪ ਹਾਸਿਲ ਨਹੀਂ ਕੀਤਾ ਜਾ ਸਕਦਾ। ਅਜੇ ਵਿਚਾਰ ਚਰਚਾ ਚੱਲ ਹੀ ਰਹੀ ਸੀ ਕਿ ਭਾਈ ਮਰਦਾਨਾ ਜੀ ਨੂੰ ਭੁੱਖ ਲੱਗ ਗਈ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਕਿ ਅਸੀਂ ਬਾਹਰ ਤੋਂ ਆਏ ਹਾਂ ਤੇ ਸਿੱਧਾਂ ਦੇ ਮਹਿਮਾਨ ਹਾਂ, ਉਨ੍ਹਾਂ ਤੋਂ ਹੀ ਕੁਝ ਖਾਣ ਦੇ ਲਈ ਮੰਗ ਲਉ। ਜਦੋਂ ਭਾਈ ਮਰਦਾਨਾ ਜੀ ਨੇ ਸਿੱਧਾਂ ਤੋਂ ਕੁਝ ਖਾਣ ਦੇ ਲਈ ਮੰਗਿਆ ਤਾਂ ਉਨ੍ਹਾਂ ਬੜੇ ਹੰਕਾਰ ਭਰੇ ਸ਼ਬਦਾਂ ਵਿਚ ਕਿਹਾ ਕਿ ਜੇਕਰ ਤੁਹਾਡਾ ਗੁਰੂ ਸਰਬ ਕਲਾ ਸਮਰੱਥ ਹੈ ਤਾਂ ਬਿਨਾਂ ਕਿਤੇ ਗਏ ਤੁਹਾਡੇ ਲਈ ਭੋਜਨ ਦਾ ਪ੍ਰਬੰਧ ਕਿਉਂ ਨਹੀਂ ਕਰ ਸਕਦੇ। ਗੁਰੂ ਸਾਹਿਬ ਜੀ ਨੇ ਸਿੱਧਾਂ ਦਾ ਅਜਿਹਾ ਕਠੋਰ ਵਿਵਹਾਰ ਦੇਖ ਕੇ ਭਾਈ ਮਰਦਾਨਾ ਜੀ ਨੂੰ ਰੀਠੇ ਦੇ ਦਰੱਖਤ ਵੱਲ ਇਸ਼ਾਰਾ ਕਰਕੇ ਇਹ ਫਲ ਤੋੜ ਕੇ ਖਾਣ ਦੇ ਲਈ ਕਿਹਾ। ਭਾਈ ਮਰਦਾਨਾ ਜੀ ਨੇ ਜਦ ਰੀਠੇ ਦੇ ਦਰੱਖਤ ਵੱਲ ਦੇਖਿਆ ਤਾਂ ਸੋਚਿਆ ਕਿ ਇਹ ਤਾਂ ਜ਼ਹਿਰ ਦੀ ਤਰ੍ਹਾਂ ਕੌੜੇ ਹਨ, ਇਨ੍ਹਾਂ ਨੂੰ ਕਿਵੇਂ ਖਾਇਆ ਜਾ ਸਕਦਾ ਹੈ ਤਾਂ ਗੁਰੂ ਸਾਹਿਬ ਜੀ ਨੇ ਰੀਠੇ ਦੇ ਦਰੱਖਤ ਵੱਲ ਮਿਹਰ ਦੀ ਨਜ਼ਰ ਪਾਈ ਤੇ ਕਿਹਾ ਪਰਮਾਤਮਾ ਨੂੰ ਯਾਦ ਕਰਕੇ ਇਹ ਫਲ ਤੋੜ ਕੇ ਆਪ ਵੀ ਖਾ ਲਉ ਤੇ ਇਨ੍ਹਾਂ ਸਿੱਧਾਂ ਨੂੰ ਵੀ ਖਾਣ ਲਈ ਦਿਉ। ਗੁਰੂ ਜੀ ਦਾ ਹੁਕਮ ਮੰਨ ਕੇ ਭਾਈ ਮਰਦਾਨਾ ਜੀ ਨੇ ਦਰੱਖਤ ਤੋਂ ਰੀਠੇ ਤੋੜੇ ਆਪ ਵੀ ਖਾਧੇ ਤੇ ਸਿੱਧਾਂ ਨੂੰ ਵੀ ਦਿੱਤੇ। ਭਾਈ ਮਰਦਾਨਾ ਜੀ ਪਰਮਾਤਮਾ ਜੀ ਦੇ ਇਸ ਕੋਤਕ ਤੋਂ ਬਹੁਤ ਹੈਰਾਨ ਹੋਏ ਕਿ ਪਰਮਾਤਮਾ ਦੀ ਮਿਹਰ ਦੇ ਨਾਲ ਜ਼ਹਿਰ ਵਰਗੇ ਕੌੜੇ ਰੀਠੇ ਵੀ ਸ਼ਹਿਦ ਵਰਗੇ ਮਿੱਠੇ ਹੋ ਗਏ। ਭਾਈ ਮਰਦਾਨਾ ਜੀ ਨੇ ਵੀ ਪੇਟ ਭਰ ਰੀਠੇ ਖਾਧੇ ਤੇ ਸਿੱਧਾਂ ਨੇ ਵੀ। ਸ਼ਹਿਦ ਵਰਗੇ ਮਿੱਠੇ ਰੀੱਠੇ ਖਾ ਕੇ ਸਿੱਧ ਵੀ ਹੈਰਾਨ ਹੋ ਗਏ। ਉਨ੍ਹਾਂ ਨੇ ਆਪਣੀ ਤਾਂਤਰਿਕ ਸ਼ਕਤੀ ਦੇ ਨਾਲ ਰੀਠੇ ਮਿੱਠੇ ਕਰਨ ਦੀ ਕੋਸਿਸ਼ ਕੀਤੀ, ਪਰ ਅਸਫਲ ਰਹੇ। ਦਰੱਖਤ ਤਾਂ ਦੁਨੀਆਂ ਵਿੱਚ ਹੋਰ ਵੀ ਬਹੁਤ ਹੀ ਸੁੰਦਰ ਤੇ ਕੀਮਤੀ ਹਨ ਪਰ ਜਿਨ੍ਹਾਂ ’ਤੇ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਦੀ ਦ੍ਰਿਸ਼ਟੀ ਪਈ ਉਸਦਾ ਫਲ ਨਾ ਕੇਵਲ ਮਿੱਠਾ ਹੀ ਹੋਇਆ ਬਲਕਿ ਨਾਨਕ ਨਾਮ ਲੇਵਾ ਸੰਗਤ ਦਾ ਮਾਰਗ ਦਰਸ਼ਕ ਬਣ ਗਿਆ। ਗੁਰੂ ਸਾਹਿਬ ਜੀ ਨੇ ਸਿੱਧਾਂ ਦੇ ਹੰਕਾਰ ਨੂੰ ਤੋੜਦੇ ਹੋਏ ਉਨ੍ਹਾਂ ਦਾ ਇਕ ਪਰਮਾਤਮਾ ਤੇ ਵਿਸ਼ਵਾਸ਼ ਕਾਇਮ ਕੀਤਾ ਤੇ ਇਹ ਅਸਥਾਨ ਅੱਜ ਵੀ ਗੁਰਦੁਆਰਾ ਸ੍ਰੀ ਰੀਠਾ ਸਾਹਿਬ ਦੇ ਨਾਮ ਨਾਲ ਸੁਸ਼ੋਭਿਤ ਹੈ। ਇਸ ਮੌਕੇ ਸੁਖਵਿੰਦਰ ਸਿੰਘ ਥਾਂਦੀ, ਅਮਰਜੀਤ ਸਿੰਘ ਖਾਲਸਾ, ਗਿਆਨੀ ਜੈਦੀਪ ਸਿੰਘ, ਜਸਵਿੰਦਰ ਸਿੰਘ, ਕਰਮਜੀਤ ਸਿੰਘ ਸੋਢੀ, ਹਰਪ੍ਰੀਤ ਸਿੰਘ, ਸੋਹਣ ਸਿੰਘ, ਸ਼ਿੰਗਾਰਾ ਸਿੰਘ ਜਸਵਿੰਦਰ ਕੌਰ, ਗੁਰਲੀਨ ਕੌਰ, ਅਮਰਜੀਤ ਕੌਰ, ਕਿਰਨਦੀਪ ਕੌਰ, ਜਸਮੀਤ ਕੌਰ, ਅਸ਼ਮੀਤ ਸਿੰਘ,  ਸੁਰਜੀਤ ਕੌਰ, ਪਿਆਰ ਕੌਰ, ਜਸਵਿੰਦਰ ਕੌਰ (ਗੁਰੂ ਕੀ ਰਸੋਈ), ਗੁਰਜੀਤ ਕੌਰ (ਗੁਰੂ ਕੀ ਰਸੋਈ), ਕਸ਼ਮੀਰ ਕੌਰ, ਗੁਰਮੁਖ ਸਿੰਘ, ਹਰਵਿੰਦਰ ਸਿੰਘ, ਦਲਜੀਤ ਕੌਰ (ਗੁਰੂ ਕੀ ਰਸੋਈ), ਦਲਜੀਤ ਕੌਰ, ਪਰਮਜੀਤ ਕੌਰ, ਕੁਲਵੰਤ ਕੌਰ, ਅਜਮੇਰ ਸਿੰਘ, ਇਕਬਾਲ ਸਿੰਘ, ਗੁਰਸ਼ਰਨਪਾਲ ਸਿੰਘ, ਮਲਕੀਤ ਰਾਮ, ਹਰਮਨਜੀਤ ਸਿੰਘ, ਪਰਮਿੰਦਰ ਕੌਰ ਆਦਿ ਹਾਜ਼ਰ ਸਨ ।

ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...

ਜੀ ਆਇਆਂ ਨੂੰ WELCOME