Tuesday, 3 June 2025

ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਮੈਰਿਟ ਵਿਚ ਆਏ ਹੋਣਹਾਰ ਵਿਦਿਆਰਥੀਆਂ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ


ਨਵਾਂਸ਼ਹਿਰ 03 ਜੂਨ- ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ 2024-25 ਸੈਸ਼ਨ ਦੌਰਾਨ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅੱਠਵੀਂ, ਦਸਵੀਂ ਅਤੇ ਬਾਰਵੀਂ ਕਲਾਸ ਵਿਚੋਂ ਮੈਰਿਟ ਲਿਸਟ ਵਿਚ ਆਏ ਵਿਦਿਆਰਥੀਆਂ ਅਤੇ ਅੰਤਰ ਰਾਸ਼ਟਰੀ ਪੱਧਰ ਤੇ 70 ਕਿਲੋ ਮੁੱਕੇਬਾਜ਼ੀ ਵਿਚ ਸਿਲਵਰ ਮੈਡਲ ਜੇਤੂ ਸਮੇਤ 30 ਬੱਚਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਥਾਨਕ ਜੀ ਐੱਨ ਸੈਲੀਬਿਰੈਸ਼ਨ ਮੈਰਿਜ ਪੈਲੇਸ ਵਿਖੇ ਕਰਵਾਏ ਗਏ ਇਕ ਸ਼ਾਨਦਾਰ ਅਤੇ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਮੈਡਮ ਅਨਮਜੋਤ ਕੌਰ ਐਸ ਡੀ ਐਮ ਨਵਾਂਸ਼ਹਿਰ, ਡਾ: ਨਛੱਤਰ ਪਾਲ ਵਿਧਾਇਕ ਨਵਾਂਸ਼ਹਿਰ, ਲਲਿਤ ਮੋਹਨ ਪਾਠਕ ਬੱਲੂ ਹਲਕਾ ਇੰਚਾਰਜ, ਸੁਸਾਇਟੀ ਦੇ ਮੁੱਖਸਰਪ੍ਰਸਤ ਗਿਆਨੀ ਸਰਬਜੀਤ ਸਿੰਘ, ਜਿਲਾ ਸਿਖਿਆ ਅਫਸਰ ਸ਼੍ਰੀਮਤੀ ਅਨੀਤਾ ਸ਼ਰਮਾ, ਸ਼੍ਰੀ ਸੁਮਿਤ ਚੌਧਰੀ ਡਾਇਰੈਕਟਰ ਐਮ ਆਰ ਗਰੁੱਪ ਆਫ ਸਕੂਲਜ ਅਤੇ ਪ੍ਰੋਫੈਸਰ ਸਰਬਜੀਤ ਸਿੰਘ ਰੇਣੁਕਾ ਵਲੋਂ ਸਮਾਰੋਹ ਦੌਰਾਨ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅੱਠਵੀਂ ਕਲਾਸ ਦੇ 7, ਦਸਵੀਂ ਦੇ 12, ਬਾਰਵੀਂ ਦੇ 7 ਬੱਚਿਆਂ ਤੋਂ ਇਲਾਵਾ ਸੀ ਬੀ ਐੱਸ ਈ ਦੇ ਦਸਵੀਂ ਅਤੇ ਬਾਰਵੀਂ ਕਲਾਸ ਦੇ ਜਿਲੇ ਵਿਚੋਂ ਪਹਿਲੇ ਸਥਾਨ ਤੇ ਆਏ ਬੱਚਿਆਂ ਦੇ ਗਲਾਂ ਵਿਚ ਹਾਰ ਪਾ ਕੇ, ਵਿਸ਼ੇਸ਼ ਸਨਮਾਨ ਪੱਤਰ, ਦਰਬਾਰ ਸਾਹਿਬ ਦੇ ਮਾਡਲ ਅਤੇ ਗਿਫਟ ਹੈੰਪਰ ਤੋਹਫੇ ਵਜੋਂ ਦੇ ਕੇ ਸਨਮਾਨਿਤ ਕੀਤਾ ਗਿਆ।      ਇਨਾਂ ਬੱਚਿਆਂ ਵਿਚ ਇਕ ਅੰਤਰ ਰਾਸ਼ਟਰੀ ਪੱਧਰ ਦਾ ਖਿਡਾਰੀ ਅਤੇ ਲੁਧਿਆਣੇ ਜਿਲੇ ਨਾਲ ਸੰਬੰਧਤ ਇਕ ਹੋਰ ਵਿਸ਼ੇਸ਼ ਵਿਦਿਆਰਥੀ ਵੀ ਸ਼ਾਮਲ ਸੀ। ਇਸ ਦੇ ਨਾਲ ਹੀ ਸੰਬੰਧਤ ਸਕੂਲਾਂ ਦੇ ਪ੍ਰਿੰਸੀਪਲ/ਅਧਿਆਪਕ ਸਾਹਿਬਾਨ ਨੂੰ ਵਧੀਆ ਕਾਰਗੁਜਾਰੀ ਦਿਖਾਉਣ ਅਤੇ ਆਪਣੇ ਆਪਣੇ ਸਕੂਲ ਦਾ ਨਾਮ ਰੌਸ਼ਨ ਕਰਨ ਲਈ ਵੀ ਸਨਮਾਨਿਤ ਕੀਤਾ ਗਿਆ।    
      ਇਸ ਮੌਕੇ ਸੰਬੋਧਨ ਹੁੰਦਿਆਂ ਪ੍ਰੋਫੈਸਰ ਸਰਬਜੀਤ ਸਿੰਘ ਰੇਣੁਕਾ (ਪੀ ਏ ਯੂ ) ਲੁਧਿਆਣੇ ਵਾਲਿਆਂ ਨੇ ਗੁਰਬਾਣੀ ਅਤੇ ਗੁਰ ਇਤਿਹਾਸ ਨਾਲ ਸਾਂਝ ਪਾਉਂਦੇ ਹੋਏ ਬੱਚਿਆਂ ਨੂੰ ਦੇਸ਼ ਅਤੇ ਸਮਾਜ ਪ੍ਰਤੀ ਆਪਣੇ ਫਰਜ਼ ਪਹਿਚਾਨਣ ਦੀ ਅਪੀਲ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪੜ੍ਹ ਲਿਖ ਕੇ ਉੱਚੇ ਅਹੁੱਦਿਆਂ ਤੇ ਬਿਰਾਜਮਾਨ ਹੋਣ ਲਈ ਕਿਹਾ। 
      ਗਿਆਨੀ ਸਰਬਜੀਤ ਸਿੰਘ ਮੁੱਖ ਸਰਪ੍ਰਸਤ ਨੇ ਕਿਹਾ ਕਿ ਬੱਚਿਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਉਹ ਆਈਲੈਟਸ ਕਰਕੇ ਮਜਦੂਰ ਵਰਗ ਵਿਚ ਰੁਜਗਾਰ ਲਈ ਵਿਦੇਸ਼ ਜਾਣ ਦੀ ਬਜਾਏ ਦੇਸ਼ ਵਿਚ ਰਹਿ ਕੇ ਆਲਹਾ ਦਰਜੇ ਦੀ ਵਿਦਿਆ ਪ੍ਰਾਪਤ ਕਰਨ ਤਾਂ ਕਿ ਵਿਦੇਸ਼ ਵਿਚ ਉਨ੍ਹਾਂ ਨੂੰ ਮਾਣ ਇੱਜਤ ਨਾਲ ਉੱਚ ਅਹੁਦਿਆਂ ਦੇ ਬਿਠਾਉਣ ਲਈ ਉਥੋਂ ਦੀ ਸਰਕਾਰਾਂ ਵਿਸ਼ੇਸ਼ ਸੱਦੇ ਭੇਜਣ। ਉਹਨਾਂ ਨੇ ਕਿਹਾ ਕਿ ਸੁਸਾਇਟੀ ਹਰ ਲੋੜਵੰਦ ਅਤੇ ਉਤਕ੍ਰਿਸ਼ਟ ਬੱਚੇ ਨੂੰ ਵਜੀਫੇ ਜਾਂ ਮਾਲੀ ਮਦਦ ਦੇ ਕੇ ਵਿਦਿਆ ਪ੍ਰਾਪਤੀ ਅਤੇ ਉਸ ਦੀ ਮੰਜਿਲ ਤੇ ਪਹੁੰਚਣ ਲਈ ਹਰ ਤਰ੍ਹਾਂ ਦੀ ਸੰਭਵ ਸਹਾਇਤਾ ਕਰੇਗੀ। ਇਸ ਮੌਕੇ ਬੱਚਿਆਂ ਦਾ ਮਾਰਗ ਦਰਸ਼ਨ ਕਰਨ ਲਈ ਆਏ ਮੁੱਖ ਮਹਿਮਾਨ ਅਨਮਜੋਤ ਕੌਰ ਐਸੱ ਡੀ ਐੱਮ, ਸ਼੍ਰੀਮਤੀ ਅਨੀਤਾ ਸ਼ਰਮਾ ਜਿਲਾ ਸਿੱਖਿਆ ਅਫਸਰ ਗੁਰਚਰਨ ਅਰੋੜਾ, ਤਰਲੋਚਨ ਸਿੰਘ ਦੁਪਾਲਪੁਰ ਅਤੇ ਸੁਮਿਤ ਚੌਧਰੀ ਨੇ ਆਪਣੇ ਵਿਚਾਰਾਂ ਰਾਹੀਂ ਬੱਚਿਆਂ ਨਾਲ ਜਿੰਦਗੀ ਦੇ ਤੁਜਰਬੇ ਸਾਂਝੇ ਕੀਤੇ। ਆਪਣਾ ਅਤੇ ਆਪਣੇ ਸੋਹਣੇ ਪੰਜਾਬ ਦਾ ਭਵਿੱਖ ਸੁਰੱਖਿਅਤ ਕਰਨ। ਇਸ ਮੌਕੇ ਹਲਕਾ ਵਿਧਾਇਕ ਡਾਕਟਰ ਨਛੱਤਰ ਪਾਲ ਨੇ ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਵੱਲੋਂ ਧਾਰਮਿਕ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਉਹਨਾਂ ਨੇ ਲੋਕਾਂ ਨੂੰ ਸੁਸਾਇਟੀ ਦੀਆਂ ਚੱਲ ਰਹੀਆਂ ਸੇਵਾਵਾਂ ਵਿੱਚ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਲਈ ਪ੍ਰੇਰਿਤ ਕੀਤਾ। ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ, ਮੈਰਿਟ ਵਿੱਚ ਆਉਣ ਵਾਲੇ ਬੱਚਿਆਂ ਨੂੰ ਸੁਸਾਇਟੀ ਵਲੋਂ ਮੁਬਾਰਕਬਾਦ ਦਿੱਤੀ ਅਤੇ ਇਲਾਕੇ ਦੇ ਹਰ ਵਰਗ ਵੱਲੋਂ ਸੁਸਾਈਟੀ ਨੂੰ ਦਿੱਤੇ ਜਾ ਰਹੇ ਵੱਡਮੁਲੇ ਸਹਿਯੋਗ ਲਈ ਸਭ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਸੇਵਾ ਤਰਲੋਚਨ ਸਿੰਘ ਖਟਕੜ ਕਲਾਂ ਵਲੋਂ ਕੀਤੀ ਗਈ।
 ਇਸ ਮੌਕੇ ਆਏ ਹੋਏ ਮਹਿਮਾਨਾਂ ਦਾ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਬੱਚਿਆਂ ਦੇ ਮਾਤਾ ਪਿਤਾ, ਅਧਿਆਪਕਾਂ ਤੋਂ ਇਲਾਕੇ ਦੀਆਂ ਪ੍ਰਮੁਖ ਸ਼ਖਸੀਅਤਾਂ ਵੀ ਮੌਜੂਦ ਸਨ। 

 ਇਸ ਸਨਮਾਨ ਸਮਾਰੋਹ ਵਿੱਚ ਇਲਾਕੇ ਦੀਆਂ ਪ੍ਰਮੁਖ ਸ਼ਖਸੀਅਤਾਂ ਵਿੱਚ ਸ: ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਟਰਸਟ, ਬਲਵਿੰਦਰ ਕੌਰ ਪ੍ਰਧਾਨ ਨਗਰ ਕੌਂਸਲ, ਡਾਕਟਰ ਜੋਤ ਨਿੰਦਰ ਸਿੰਘ ਸੰਧੂ, ਡਾਕਟਰ ਕਮਲਜੀਤ ਲਾਲ, ਮੈਡਮ ਕੁਲਵੰਤ ਕੌਰ , ਪਰਮ ਸਿੰਘ ਖਾਲਸਾ, ਚੇਤ ਰਾਮ ਰਤਨ, ਗੁਰਮੁਖ ਸਿੰਘ ਨੌਰਥ (ਸਾਰੇ ਨਗਰ ਕੌਂਸਲਰ) ਜੋਗਾ ਸਿੰਘ ਢਾਹਾਂ, ਤਰਲੋਕ ਸਿੰਘ ਸੇਠੀ, ਮਦਨ ਲਾਲ ਚੇਚੀ, ਕੁਲਜਿੰਦਰਜੀਤ ਸਿੰਘ ਸੋਢੀ, ਜਸਪਾਲ ਸਿੰਘ ਗਿੱਦਾ, ਗੁਰਪਾਲ ਸਿੰਘ ਮੈਨੇਜਰ ਡੀਸੀ ਬੈਂਕ, ਵਿਨੋਦ ਭਾਰਦਵਾਜ, ਰਵਿੰਦਰ ਸਿੰਘ ਆਈ ਟੀ ਓ, ਤਰਨਜੀਤ ਸਿੰਘ ਥਾਂਦੀ ਜਸਪਾਲ ਸਿੰਘ ਜਾਡਲੀ, ਪਰਵਿੰਦਰ ਸਿੰਘ ਸੁਧਾ ਮਾਜਰਾ, ਮੇਜਰ ਸਿੰਘ ਲੋਹਟ, ਸੁਖਵਿੰਦਰ ਸਿੰਘ ਗੋਬਿੰਦਪੁਰ ਗੁਰਚਰਨ ਸਿੰਘ ਗੋਬਿੰਦਪੁਰ, ਹਰਜਿੰਦਰ ਸਿੰਘ ਅਟਾਰੀ, ਜਸਪਾਲ ਸਿੰਘ ਗਿੱਦਾ, ਨਰਿੰਦਰ ਸਿੰਘ ਭਾਰਟਾ, ਰਾਜਵਿੰਦਰ ਸਿੰਘ ਜੀ ਐੱਨ ਫੂਡ, ਗੁਰਜੀਤ ਕੌਰ ਸਰਪੰਚ ਰਾਮ ਰਾਏਪੁਰ, ਗੁਰਮੁੱਖ ਸਿੰਘ ਲੰਗੜੋਆ, ਦਿਨੇਸ਼ ਜੈਨ ਤੋਂ ਇਲਾਵਾ ਸੁਸਾਇਟੀ ਸਰਪ੍ਰਸਤ ਉੱਤਮ ਸਿੰਘ ਸੇਠੀ, ਜਗਜੀਤ ਸਿੰਘ ਜਨਰਲ ਸਕੱਤਰ ਪਰਮਿੰਦਰ ਸਿੰਘ ਕੰਵਲ, ਗੁਰਦੇਵ ਸਿੰਘ ਗਹੂੰਣ, ਅਮਰੀਕ ਸਿੰਘ ਬਛੌੜੀ, ਹਰਦੀਪ ਸਿੰਘ ਸਰਪੰਚ ਗੜਪਧਾਣਾ, ਦਲਜੀਤ ਸਿੰਘ ਕਰੀਹਾ ਜਗਦੀਪ ਸਿੰਘ, ਇੰਦਰਜੀਤ ਸਿੰਘ ਬਾਹੜਾ, ਜਗਜੀਤ ਸਿੰਘ ਬਾਟਾ ਰਮਨੀਕ ਸਿੰਘ, ਬਲਦੇਵ ਸਿੰਘ, ਸਰਬਜੀਤ ਸਿੰਘ ਟਾਈਮ ਇਮੀਗ੍ਰੇਸ਼ਨ, ਇੰਦਰਜੀਤ ਸ਼ਰਮਾ, ਪਰਮਜੀਤ ਸਿੰਘ ਮੂਸਾਪੁਰ ਗੁਰਚਰਨ ਸਿੰਘ ਪਾਬਲਾ, ਹਕੀਕਤ ਸਿੰਘ ਮਹਿੰਦਰ ਪਾਲ ਚੰਦਰ ਪ੍ਰਧਾਨ ਪਾਰਕ ਮੈਨੇਜਮੈਂਟ, ਬਖਸ਼ੀਸ਼ ਸਿੰਘ ਸੈਣੀ, ਪਰਮਜੀਤ ਸਿੰਘ ਇੰਸਪੈਕਟਰ, ਸਿਮਰਤ ਪਾਲ ਮੂਮ, ਮੈਡਮ ਅੰਨੂ ਮੂਮ, ਜਸਕਰਨ ਸਿੰਘ ਹੰਸਰੋਂ, ਗੁਰਪਾਲ ਸਿੰਘ ਗਿਆਨ ਸਿੰਘ ਕੁਲਜੀਤ ਸਿੰਘ ਖਾਲਸਾ ਹਰਮਿੰਦਰ ਸਿੰਘ ਸੰਨੀ, ਲਛਮਣ ਸਿੰਘ ਵੀ ਸ਼ਾਮਲ ਸਨ।

*ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੈਸ਼ਲੈੱਸ ਇਲਾਜ ਦੀ ਸਹੂਲਤ ਆਰੰਭ*

*ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੈਸ਼ਲੈੱਸ ਇਲਾਜ ਦੀ ਸਹੂਲਤ ਆਰੰਭ* ਬੰਗਾ 01 ਅਪਰੈਲ () ਭਾਰਤੀ ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ...

ਜੀ ਆਇਆਂ ਨੂੰ WELCOME