ਨਵਾਂਸ਼ਹਿਰ 15 ਜੂਨ - ਦਿਨ ਸ਼ਨੀਵਾਰ ਨੂੰ ਜੇ.ਐਸ.ਐਫ.ਐਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂ ਸ਼ਹਿਰ ਦੇ ਬੱਚਿਆਂ ਵੱਲੋਂ ਇਤਿਹਾਸਿਕ ਵਿੱਦਿਅਕ ਟੂਰ ਲਗਾਇਆ ਗਿਆ I ਇਸ ਵਿੱਦਿਅਕ ਟੂਰ ਵਿੱਚ ਅਧਿਆਪਕ ਸਾਹਿਬਾਨਾਂ ਵੱਲੋਂ ਬੱਚਿਆਂ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵਿਰਾਸਤ ਏ ਖਾਲਸਾ ਜੋ ਸਿੱਖਾਂ ਦੇ 500 ਸਾਲਾਂ ਇਤਿਹਾਸਿਕ ਪਿਛੋਕੜ ਨੂੰ ਦਰਸ਼ਾਉਂਦਾ ਹੈ ਉਸਦੇ ਬਾਰੇ ਬੱਚਿਆਂ ਨੂੰ ਜਾਣੂ ਕਰਵਾਇਆ ਗਿਆ ਕਿ 100 ਏਕੜ ਰਕਬੇ ਵਿੱਚ ਉਸਾਰੇ ਵਿਰਾਸਤ ਏ ਖਾਲਸਾ ਨੂੰ ਅੰਤਰਰਾਸ਼ਟਰੀ ਪ੍ਰਸਿੱਧ ਆਰਚੀਟੈਕਟ ਸ਼੍ਰੀ ਮੇਸ਼ੋ ਸਫੇਦੀ ਜਿਸ ਵੱਲੋਂ ਯੇਰੋਸ਼ਲਮ (ਇਜਰਾਇਲ) ਵਿਚ ਹੋਲੇ ਕਾਸਟ ਮਿਊਜ਼ੀਅਮ ਵੀ ਤਿਆਰ ਕੀਤੀ ਗਈ ਸੀ, ਨੇ ਡਿਜ਼ਾਇਨ ਕੀਤਾ ਹੈ I ਪ੍ਰਿੰਸੀਪਲ ਦਲਜੀਤ ਸਿੰਘ ਬੋਲਾ ਨੇ ਵਿਰਾਸਤ ਏ ਖਾਲਸਾ ਦੇ ਪਹਿਲੇ ਪੜਾਅ ਵਿੱਚ ਬਣੀਆ ਇਤਿਹਾਸਿਕ ਤਸਵੀਰਾਂ ਅਤੇ ਕਲਾਕ੍ਰਿਤੀਆਂ ਜੋ ਪੰਜਾਬ ਦੇ ਸੱਭਿਆਚਾਰ, ਰਹਿਣ ਸਹਿਣ, ਸਿੱਖ ਧਰਮ ਦੇ ਉਦੈ, ਦਸ ਗੁਰੂ ਸਾਹਿਬਾਨ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਮਿਲਣ ਤੱਕ ਦਾ ਇਤਿਹਾਸ ਨੂੰ ਬੱਚਿਆਂ ਨੂੰ ਦਿਖਾਉਂਦੇ ਹੋਏ ਉਨਾਂ ਤਸਵੀਰਾਂ ਅਤੇ ਕਲਾਕ੍ਰਿਤੀਆਂ ਦੇ ਇਤਿਹਾਸਿਕ ਪਿਛੋਕੜ ਨਾਲ ਜਾਣੂ ਕਰਵਾਇਆI ਦੂਜੇ ਪੜਾਅ ਵਿੱਚ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਭਾਰਤ ਦੀ ਆਜ਼ਾਦੀ (1708-1947 ਈਸਵੀ) ਪੰਜਾਬ ਦੇ ਇਤਿਹਾਸ ਜਿਵੇਂ ਕਿ ਬੁੱਧ ਧਰਮ ਦਾ ਆਗਮਨ, ਮਿਸ਼ਰ ਦੇ ਬਾਦਸ਼ਾਹ ਵੱਲੋਂ ਫਤਿਹ,ਮੁਸਲਮਾਨ ਹਮਲਾਵਰ ਗਜਨਵੀ, ਗੌਰੀ, ਗੁਲਾਮ ਖਿਲਜੀ ਤੁਗਲਕ, ਤੈਮੂਰ ਸਯਦ, ਲੋਧੀ ਮੁਗਲ ਖਾਨਦਾਨ, ਵੇਦਾਂ ਦੀ ਰਚਨਾ ਗੀਤਾ ਦਾ ਗਿਆਨ ਚਰਿੱਤਰਬਾਣ ਪੂਰਨ ਭਗਤ ਦਾ ਕਿੱਸਾ, ਬਹਾਦਰ ਯੋਧਿਆ ਦੀਆਂ ਵਾਰਾਂ ਅਤੇ 10 ਗੁਰੂ ਸਾਹਿਬਾਨਾਂ ਦੇ ਇਤਿਹਾਸ ਨੂੰ ਬੱਚਿਆਂ ਨਾਲ ਸਾਂਝਾ ਕੀਤਾ ਗਿਆ। ਇਸ ਤੋਂ ਬਾਅਦ ਅਨੰਦਪੁਰ ਸਾਹਿਬ ਵਿਖੇ ਬਾਕੀ ਇਤਿਹਾਸਿਕ ਗੁਰਦੁਆਰਿਆਂ ਦੇ ਵੀ ਬੱਚਿਆਂ ਨੂੰ ਦਰਸ਼ਨ ਕਰਵਾਏ ਗਏI ਪ੍ਰਿੰਸੀਪਲ ਦਲਜੀਤ ਸਿੰਘ ਬੋਲਾ ਨੇ ਇਸ ਇਤਿਹਾਸਿਕ ਵਿੱਦਿਅਕ ਟੂਰ ਨੂੰ ਆਯੋਜਿਤ ਕਰਨ ਲਈ ਅਧਿਆਪਕ ਸਾਹਿਬਾਨਾਂ ਦੀ ਸਲਾਘਾਂ ਕਰਦੇ ਹੋਏ ਕਿਹਾ ਕੀ ਇਸ ਵਿੱਦਿਅਕ ਟੂਰ ਲਈ ਬੱਚਿਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਉਨਾਂ ਦੇ ਮਾਤਾ ਪਿਤਾ ਸਾਹਿਬਾਨਾਂ ਨੇ ਵੀ ਇਸ ਉਪਰਾਲੇ ਦੀ ਸ਼ਲਾਘਾਂ ਕੀਤੀ, ਉਨਾਂ ਨੇ ਦੱਸਿਆ ਬਾਕੀ ਕਲਾਸਾ ਦੇ ਵੀ ਅਜਿਹੇ ਹੋਰ ਵਿੱਦਿਅਕ ਟੂਰ ਆਉਣ ਵਾਲੇ ਭਵਿੱਖ ਵਿੱਚ ਕਰਵਾਏ ਜਾਣਗੇ ਤਾਂ ਕਿ ਜੋ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਸਮਾਜਿਕ, ਆਰਥਿਕ ਅਤੇ ਇਤਿਹਾਸਿਕ ਚੀਜ਼ਾਂ ਦੇ ਨਾਲ ਵੀ ਜਾਣੂ ਕਰਵਾਇਆ ਜਾ ਸਕੇ ਜਿਸ ਨਾਲ ਦਾ ਬੱਚਿਆਂ ਦਾ ਸਰਵਪੱਖੀ ਵਿਕਾਸ ਹੋਵੇਗਾ ਅਤੇ ਬੱਚੇ ਆਪਣੇ ਆਉਣ ਵਾਲੇ ਭਵਿੱਖ ਵਿੱਚ ਆਪਣੀਆਂ ਮਿੱਥੀਆਂ ਹੋਈਆਂ ਮੰਜ਼ਿਲਾਂ ਤੇ ਪਹੁੰਚ ਸਕਣਗੇ।ਇਸ ਵਿੱਦਿਅਕ ਟੂਰ ਵਿੱਚ ਪ੍ਰਿੰਸੀਪਲ ਦਿਲਜੀਤ ਸਿੰਘ ਬੋਲਾ, ਇੰਦਰਜੀਤ ਮਾਹੀ ,ਪੂਜਾ ਪ੍ਰਭਾਕਰ ਅਤੇ ਸੰਦੀਪ ਕੌਰ ਆਦਿ ਸ਼ਾਮਿਲ ਸਨI
ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ
ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...
ਜੀ ਆਇਆਂ ਨੂੰ WELCOME
-
ਟਿੱਪਰ ਚਾਲਕ ਦੀ ਅਣਗਹਿਲੀ ਕਾਰਨ ਐਮ ਡੀ ਕਰ ਰਹੇ ਨੌਜਵਾਨ ਡਾਕਟਰ ਦੀ ਸੜਕ ਹਾਦਸੇ ਹੋਈ ਮੌਤ ਪਰਿਵਾਰਿਕ ਮੈਂਬਰਾਂ ਨੇ ਟਿੱਪਰ ਚਾਲਕ ਤੇ ਮਾਲਕ ਖਿਲਾਫ ਮੁਕਦਮਾ...
-
ਤਹਿਸੀਲਦਾਰ ਲਾਰਸਨ ਸਿੰਗਲਾ ਬਣੇ ਸਹਾਇਕ ਕਮਿਸ਼ਨਰ ਰੇਲਵੇ ਹੁਸ਼ਿਆਰਪੁਰ (ਪਰਸ਼ੋਤਮ ਲਾਲ ਦੜੋਚ) ਲਾਰਸਨ ਸਿੰਗਲਾ ਤਹਿਸੀਲਦਾਰ-ਕਮ-ਸਬ ਰਜਿਸਟਰਾਰ ਜੋ ਕਿ ਤਹਿਸੀਲ ਹ...
-
ਸਿਵਲ ਡਿਫੈਂਸ ਵਲੰਟੀਅਰ ਟਰੇਨਿੰਗ 10 ਫਰਵਰੀ ਤੋਂ ਸ਼ੁਰੂ : ਕਮਾਡੈਂਟ ਰੰਧਾਵਾ ਹੁਸ਼ਿਆਰਪੁਰ (ਪਰਸ਼ੋਤਮ ਲਾਲ ਦੜੋਚ) ਭਾਰਤ ਸਰਕਾਰ ਦੇ ਗ੍ਰਹਿ ਵਿਭਾਗ...