Tuesday, 24 June 2025

ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ ਆਧੁਨਿਕ ਖੇਤੀ ਵੱਲ ਇਕ ਸੁਚਾਰੂ ਕਦਮ- ਡਾਇਰੈਕਟਰ ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ

ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ ਆਧੁਨਿਕ ਖੇਤੀ ਵੱਲ ਇਕ ਸੁਚਾਰੂ ਕਦਮ- ਡਾਇਰੈਕਟਰ ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ  
ਨਵਾਂਸ਼ਹਿਰ 24 ਜੂਨ - ਭਾਰਤ ਸਰਕਾਰ ਵੱਲੋਂ ਵਿਕਸਿਤ ਭਾਰਤ 2047” ਦੇ ਦ੍ਰਿਸ਼ਟੀਕੋਣ ਤਹਿਤ ਖੇਤੀਬਾੜੀ ਨੂੰ ਆਧੁਨਿਕ, ਲਾਭਕਾਰੀ ਅਤੇ ਟਿਕਾਊ ਬਣਾਉਣ ਲਈ “ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ 2025” ਦੀ ਸ਼ੁਰੂਆਤ ਕੀਤੀ ਗਈ । ਜਿਸਦੇ ਤਹਿਤ ਭਾਰਤ ਸਰਕਾਰ ਦੇ ਖੇਤੀ ਨਾਲ ਸੰਬੰਧਿਤ ਅਦਾਰਿਆਂ ਦੇ ਵਿਗਿਆਨੀ ਭਾਰਤੀ ਖੇਤੀ ਖੋਜ ਪ੍ਰੀਸ਼ਦ, ਕੇ.ਵੀ.ਕੇ, ਸੂਬੇ ਦੀਆਂ ਖੇਤੀ ਯੂਨੀਵਰਸਿਟੀਆਂ, ਰਾਜਾਂ ਦੇ ਖੇਤੀ ਵਿਭਾਗ ਤੇ ਸਹਿਯੋਗੀ ਅਦਾਰੇ ਨਿਰਦੇਸ਼ਕ ਪੀ ਏ ਯੂ ਲੁਧਿਆਣਾ ਅਤੇ ਨਿਰਦੇਸ਼ਕ ਅਟਾਰੀ, ਲੁਧਿਆਣਾ, ਜੀ ਦੀ ਯੋਗ ਅਗਵਾਈ ਵਿੱਚ ਸਿੱਧੇ ਤੌਰ ਤੇ ਕਿਸਾਨਾਂ ਦੇ ਰੂਬਰੂ ਹੋਏ ਅਤੇ ਕਿਸਾਨਾਂ ਨੂੰ ਆਧੁਨਿਕ ਖੇਤੀਬਾੜ੍ਹੀ ਦੀਆਂ ਤਕਨੀਕਾਂ, ਨਵੇਂ ਬੀਜਾਂ, ਖਾਦਾਂ, ਖੇਤੀ ਸੰਦਾਂ ਆਦਿ ਬਾਰੇ ਜਾਣਕਾਰੀ ਦਿੱਤੀ ਗਈ। ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ ਦੇ ਡਾਇਰੈਕਟਰ ਡਾਕਟਰ ਪ੍ਰਦੀਪ ਕੁਮਾਰ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਕੇਂਦਰੀ ਖੇਤੀਬਾੜ੍ਹੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਜੀ ਵੱਲੋਂ 29 ਮਈ 2025 ਨੂੰ ਇਹ ਮੁਹਿੰਮ ਸ਼ੁਰੂ ਕੀਤੀ ਜੋ ਕਿ 12 ਜੂਨ 2025 ਤੱਕ ਚੱਲੀ, ਜਿਸ ਰਾਂਹੀ “ਲੇਬ ਤੋਂ ਲੈਂਡ' ਦੇ ਸਿਧਾਂਤ ਅਨੁਸਾਰ ਖੇਤੀ ਖੋਜਾਂ ਨੂੰ ਕਿਸਾਨਾਂ ਦੇ ਖੇਤਾ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ। ਦੇਸ਼ ਦੇ 700 ਤੋਂ ਵੱਧ ਜਿਲ੍ਹਿਆਂ,ਲਗਭਗ 65 ਹਜਾਰ ਪਿੰਡਾਂ ਅਤੇ 1.5 ਕਰੋੜ ਕਿਸਾਨਾਂ ਨਾਲ ਰਾਬਤਾ ਖੇਤੀ ਕਰਨ ਲਈ ਵਿਗਿਆਨੀਆਂ ਦੀਆਂ 2170 ਟੀਮਾਂ ਵੱਲੋਂ ਪਹੁੰਚ ਕੀਤੀ ਗਈ। ਜਿੱਥੇ ਇਸ ਮੁਹਿੰਮ ਤਹਿਤ ਵਿਗਿਆਨੀਆਂ‌ ਵੱਲੋਂ ਪੂਰੇ ਭਾਰਤ ਦੇ ਕਿਸਾਨਾਂ ਕੋਲ ਪਹੁੰਚ ਕੀਤੀ ਉੱਥੇ ਪੰਜਾਬ ਵਿੱਚ ਵੀ ਇਸ ਅਭਿਆਨ ਤਹਿਤ ਪੂਰੇ ਪੰਜਾਬ ਦੇ ਕਿਸਾਨਾਂ ਨਾਲ ਪੀਏਯੂ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਵਿਗਿਆਨੀਆਂ ਵੱਲੋਂ ਪਹੁੰਚ ਕੀਤੀ ਗਈ। ਪੰਜਾਬ ਖੇਤੀਬਾੜੀ ਪ੍ਰਧਾਨ ਸੂਬਾ ਹੈ ਅਤੇ ਜੇਕਰ ਖੇਤੀਬਾੜ੍ਹੀ ਵਿੱਚ ਆ ਰਹੀਆਂ ਮੁਸ਼ਕਿਲਾਂ ਦਾ ਨਿਪਟਾਰਾ ਕਰ ਲਿਆ ਜਾਵੇ ਤਾਂ ਪੰਜਾਬ ਵਿੱਚ ਖੇਤੀਬਾੜ੍ਹੀ ਦਾ ਭਵਿੱਖ ਬਹੁਤ ਸ਼ਾਨਦਾਰ ਹੋ ਸਕਦਾ ਹੈ। ਪੰਜਾਬ ਦੀ ਖੇਤੀਬਾੜ੍ਹੀ ਨੂੰ ਪ੍ਰਫੁਲਿਤ ਕਰਨ ਵਿੱਚ ਪੰਜਾਬ ਖੇਤੀਬਾੜ੍ਹੀ ਯੂਨੀਵਰਸਿਟੀ ਅਤੇ ਪੀਏਯੂ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਨੇ ਬਹੁਤ ਵੱਡਾ ਰੋਲ ਅਦਾ ਕੀਤਾ ਹੈ। ਇਸ ਮੁਹਿੰਮ ਤਹਿਤ ਪੰਜਾਬ ਦੇ ਖੇਤੀ ਵਿਗਿਆਨੀਆਂ ਨੇ ਪਿੰਡ -2 ਤੱਕ ਪਹੁੰਚ ਕੀਤੀ ਹੈ। ਆਮ ਤੌਰ ਤੇ ਵਿਗਿਆਨੀ ਲੈਬਾਂ ਵਿੱਚ ਖੋਜਾਂ ਕਰਨ ਤੱਕ ਸੀਮਤ ਰਹਿੰਦੇ ਹਨ ਅਤੇ ਕਈ ਵਾਰੀ ਜ਼ਮੀਨੀ ਮੁਸ਼ਕਿਲਾਂ ਤੋਂ ਅਸਿੱਧੇ ਤੌਰ ਤੇ ਦੌਰ ਨਾਲ ਜਾਣੂ ਹੁੰਦੇ ਹਨ ਪਰ ਇਸ ਮੁਹਿੰਮ ਤਹਿਤ ਵਿਗਿਆਨੀਆਂ ਨੂੰ ਸਿੱਧੇ ਰੂਪ ਵਿੱਚ ਕਿਸਾਨਾਂ ਨਾਲ ਅਤੇ ਕਿਸਾਨਾਂ ਨੂੰ ਸਿੱਧੇ ਤੌਰ ਤੇ ਵਿਗਿਆਨੀਆਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਹੈ। ਇਸ ਨਾਲ ਵਿਗਿਆਨੀਆਂ ਨੇ ਸਿੱਧੇ ਤੌਰ ਤੇ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੀ ਨਬਜ਼ ਫੜੀ ਹੈ। ਨਵੀਆਂ ਖੋਜਾਂ ਰਾਹੀਂ ਮੁਸ਼ਕਿਲਾਂ ਦਾ ਨਿਪਟਾਰਾ ਕਰਨ ਦੀ ਕੋਸ਼ਿਸ਼ ਕੀਤੀ ਹੈ । ਇਸ ਮੁਹਿੰਮ ਵਿੱਚ ਪੰਜਾਬ ਦੇ ਕਿਸਾਨਾਂ ਵੱਲੋਂ ਉਨ੍ਹਾਂ ਨੂੰ ਖੇਤੀ ਵਿੱਚ ਆ ਰਹੀਆਂ ਮੁਸ਼ਕਿਲਾਂ ਜਿਵੇਂ ਕਿ ਪਰਾਲੀ ਦੀ ਸਮੱਸਿਆ, ਬੀਜਾਂ ਦੀ ਸਮੱਸਿਆ, ਨਵੀਆਂ ਤਕਨੀਕਾਂ ਨੂੰ ਅਪਣਾਉਣ ਦੀ ਜਰੂਰਤ, ਖੇਤੀ ਵਿਭਿੰਨਤਾ, ਖੇਤੀ ਉਤਪਾਦਨ, ਖੇਤੀ ਵਿੱਚ ਆ ਰਹੇ ਖਰਚ, ਮੰਡੀਕਰਨ ਫਸਲਾਂ ਦੀ ਕੀਮਤਾਂ ਆਦਿ ਬਾਰੇ ਵਡਮੁੱਲੀ ਜਾਣਕਾਰੀ ਦਿੱਤੀ ਗਈ। ਵਿਗਿਆਨੀਆਂ ਵੱਲੋਂ ਇਸ ਮੁਹਿੰਮ ਦੇ ਉਦੇਸ਼ਾਂ ਤਹਿਤ ਖੇਤੀ ਵਿੱਚ ਆਧੁਨਿਕਤਾ ਲੈ ਕੇ ਆਉਣ ਲਈ ਨਵੇਂ ਤਕਨੀਕੀ ਸਾਧਨਾਂ ਦੀ ਵਰਤੋਂ, ਮਿੱਟੀ ਦੀ ਜਾਂਚ ਅਤੇ ਪਾਣੀ ਦੀ ਸੁਚੱਜੀ ਵਰਤੋਂ, ਟਿਕਾਊ ਖੇਤੀ ਦੇ ਢੰਗ, ਫਸਲੀ ਚੱਕਰ ਵਿੱਚ ਸੁਧਾਰ,ਜੈਵਿਕ ਅਤੇ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ, ਰਹਿੰਦ ਖੂੰਦ ਅਤੇ ਪਰਾਲੀ ਸੰਭਾਲ ਦੇ ਨਵੇਂ ਢੰਗ, ਕਿਸਾਨਾਂ ਦੀ ਆਮਦਨ ਵਧਾਉਣ, ਮੰਡੀਕਰਨ ਦੇ ਆਧੁਨਿਕ ਤਰੀਕੇ, ਐਗਰੀ-ਬਿਜ਼ਨਸ ਅਤੇ ਐਗਰੀ-ਸਟਾਰਟਅਪਜ਼ ਨੂੰ ਉਤਸ਼ਾਹਿਤ ਕਰਨ, ਸਰਕਾਰ ਦੀਆਂ ਸਕੀਮਾਂ ਦੀ ਜਾਣਕਾਰੀ, ਕਿਸਾਨ ਬੀਬੀਆਂ ਅਤੇ ਨੌਜਵਾਨਾਂ ਦੀ ਖੇਤੀ ਵਿੱਚ ਹਿੱਸੇਦਾਰੀ ਵਧਾਉਣ, ਕਿਸਾਨਾਂ ਨੂੰ ਸਵੈ-ਰੋਜ਼ਗਾਰ ਅਤੇ ਘਰੇਲੂ ਉੱ ਉਦਯੋਗ ਵੱਲ ਪ੍ਰੇਰਿਤ ਕਰਨ ਜਿਹੀਆਂ ਜਾਣਕਾਰੀਆਂ ਦਿੱਤੀਆਂ ਗਈਆਂ ਹਨ। ਜਿਸਦੇ ਸਿੱਟੇ ਵਜੋਂ ਪਿੰਡਾਂ ਵਿੱਚ ਕਿਸਾਨਾਂ, ਨੌਜਵਾਨਾਂ ਅਤੇ ਮਹਿਲਾਵਾਂ ਵੱਲੋਂ ਇਸ ਮੁਹਿੰਮ ਤਹਿਤ ਪਹੁੰਚੇ ਵਿਗਿਆਨੀਆਂ ਵੱਲੋਂ ਦਿੱਤੀ ਜਾ ਰਹੀ ਜਾਣਕਾਰੀ ਵੱਲ ਖਾਸ ਰੁਚੀ ਦਿਖਾਈ ਗਈ ਹੈ ਅਤੇ ਆਧੁਨਿਕ ਖੇਤੀ ਅਪਣਾਉਣ ਵੱਲ ਆਕਰਸ਼ਿਕ ਹੋਏ।ਇਹ ਆਸ ਕੀਤੀ ਜਾ ਸਕਦੀ ਹੈ ਕਿ ਪੰਜਾਬ ਦੇ ਕਿਸਾਨ, ਖਾਸ ਕਰਕੇ ਨੌਜਵਾਨ ਅਤੇ ਔਰਤਾਂ, ਇਸ ਮੁਹਿੰਮ ਦਾ ਹਿੱਸਾ ਬਣ ਕੇ ਵਿਕਸਿਤ ਭਾਰਤ 2047ਦੇ ਸੁਪਨੇ ਨੂ ਸਾਕਾਰ ਕਰਨਗੇ।

ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...

ਜੀ ਆਇਆਂ ਨੂੰ WELCOME