Wednesday, 13 May 2026

ਵਿਧਾਇਕ ਜਿੰਪਾ ਨੇ ਸੜਕਾਂ ਦੇ ਪੈਚ ਵਰਕ ਅਤੇ ਨਿਰਮਾਣ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ।

ਵਿਧਾਇਕ ਜਿੰਪਾ ਨੇ ਸੜਕਾਂ ਦੇ ਪੈਚ ਵਰਕ ਅਤੇ ਨਿਰਮਾਣ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ।

ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਮੌਜੂਦਗੀ ‘ਚ ਨੈਸ਼ਨਲ ਹਾਈਵੇ ਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨਾਲ ਸੜਕਾਂ ਦੀ ਮੁਰੰਮਤ ਸਬੰਧੀ ਅਹਿਮ ਮੀਟਿੰਗ

ਹੁਸ਼ਿਆਰਪੁਰ, 13 ਮਈ: ਸ਼ਹਿਰ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਸੜਕਾਂ ਦੀ ਖ਼ਰਾਬ ਹਾਲਤ ਨੂੰ ਗੰਭੀਰਤਾ ਨਾਲ ਲੈਂਦਿਆਂ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਬੁੱਧਵਾਰ ਨੂੰ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਮੌਜੂਦਗੀ ਵਿੱਚ ਜਲੰਧਰ-ਹੁਸ਼ਿਆਰਪੁਰ ਨੈਸ਼ਨਲ ਹਾਈਵੇ ਅਤੇ ਊਨਾ ਰੋਡ ਨੈਸ਼ਨਲ ਹਾਈਵੇ ਨਾਲ ਸਬੰਧਤ ਵੱਖ-ਵੱਖ ਸੜਕਾਂ ਦੀ ਮੁਰੰਮਤ ਅਤੇ ਨਿਰਮਾਣ ਕਾਰਜਾਂ ਦੀ ਸਮੀਖਿਆ ਲਈ ਉੱਚ ਪੱਧਰੀ ਮੀਟਿੰਗ ਕੀਤੀ। ਮੀਟਿੰਗ ਵਿੱਚ ਲੋਕ ਨਿਰਮਾਣ ਵਿਭਾਗ (ਨੈਸ਼ਨਲ ਹਾਈਵੇ ਡਿਵੀਜ਼ਨ), ਨੈਸ਼ਨਲ ਹਾਈਵੇ ਅਥਾਰਟੀ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੇ ਭਾਗ ਲਿਆ।

       ਮੀਟਿੰਗ ਦੌਰਾਨ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਅਧਿਕਾਰੀਆਂ ਨੂੰ ਸਪੱਸ਼ਟ ਹਦਾਇਤਾਂ ਦਿੰਦਿਆਂ ਕਿਹਾ ਕਿ ਲੋਕਾਂ ਦੀ ਸਹੂਲਤ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾਵੇ ਅਤੇ ਸੜਕ ਮੁਰੰਮਤ ਕੰਮਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਰਸਾਤ ਦੇ ਮੌਸਮ ਤੋਂ ਪਹਿਲਾਂ ਸਾਰੇ ਮੁੱਖ ਮਾਰਗ ਪੂਰੀ ਤਰ੍ਹਾਂ ਆਵਾਜਾਈ ਯੋਗ ਬਣਾਏ ਜਾਣ ਤਾਂ ਜੋ ਆਮ ਲੋਕਾਂ, ਵਪਾਰੀਆਂ ਅਤੇ ਯਾਤਰੀਆਂ ਨੂੰ ਆਵਾਜਾਈ ਵਿੱਚ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।

     ਲੋਕ ਨਿਰਮਾਣ ਵਿਭਾਗ ਨੈਸ਼ਨਲ ਹਾਈਵੇ ਡਿਵੀਜ਼ਨ ਦੇ ਅਧਿਕਾਰੀਆਂ ਨੇ ਵਿਧਾਇਕ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੰਜਰਬਾਗ ਤੋਂ ਚੌਹਾਲ ਤੱਕ ਪੈਚ ਵਰਕ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ, ਜਦਕਿ ਅੰਬੇ ਵੈਲੀ ਰੋਡ ’ਤੇ ਮੁਰੰਮਤ ਦਾ ਕੰਮ ਤੇਜ਼ੀ ਨਾਲ ਜਾਰੀ ਹੈ। ਇਸ ਤੋਂ ਇਲਾਵਾ ਕੇ.ਐਫ.ਸੀ ਚੌਕ ਤੋਂ ਪ੍ਰਭਾਤ ਚੌਕ ਤੱਕ ਸੜਕ ਦੇ ਪੈਚ ਵਰਕ ਦਾ ਕੰਮ ਵੀਰਵਾਰ ਤੱਕ ਮੁਕੰਮਲ ਕਰ ਲਿਆ ਜਾਵੇਗਾ। ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਨਿਰਧਾਰਿਤ ਸਮੇਂ ਅੰਦਰ ਸਾਰੇ ਕੰਮ ਗੁਣਵੱਤਾ ਮਾਪਦੰਡਾਂ ਅਨੁਸਾਰ ਪੂਰੇ ਕੀਤੇ ਜਾਣਗੇ।

      ਮੀਟਿੰਗ ਵਿੱਚ ਊਨਾ ਰੋਡ ਨੈਸ਼ਨਲ ਹਾਈਵੇ ਨਾਲ ਸਬੰਧਤ ਕੰਮਾਂ ਦੀ ਵੀ ਵਿਸਥਾਰ ਨਾਲ ਸਮੀਖਿਆ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਬਜਵਾੜਾ ਭੱਠਾ ਚੌਕ ਤੋਂ ਹਿਮਾਚਲ ਸਰਹੱਦ ਤੱਕ ਪੈਚ ਵਰਕ ਦਾ ਕੰਮ ਪੂਰਾ ਕਰਵਾ ਦਿੱਤਾ ਗਿਆ ਹੈ। ਇਸ ’ਤੇ ਵਿਧਾਇਕ ਜਿੰਪਾ ਨੇ ਹਦਾਇਤਾਂ ਦਿੰਦਿਆਂ ਕਿਹਾ ਕਿ ਹਿਮਾਚਲ ਸਰਹੱਦ ਦੇ ਨੇੜੇ ਸੜਕ ਕਿਨਾਰੇ ਬਰਮ ਅਤੇ ਡੰਗਿਆਂ ਨੂੰ ਮਜ਼ਬੂਤ ਕਰਨ ਦਾ ਕੰਮ ਵੀ ਤਰਜੀਹ ਦੇ ਆਧਾਰ ’ਤੇ ਕੀਤਾ ਜਾਵੇ ਤਾਂ ਜੋ ਬਰਸਾਤ ਦੇ ਦਿਨਾਂ ਵਿੱਚ ਸੜਕ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਪਹੁੰਚੇ ਅਤੇ ਰਾਹਗੀਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।

     ਊਨਾ ਰੋਡ ਦੇ ਸਥਾਈ ਨਿਰਮਾਣ ਸਬੰਧੀ ਪ੍ਰੋਜੈਕਟ ’ਤੇ ਚਰਚਾ ਕਰਦਿਆਂ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਵਣ ਵਿਭਾਗ ਤੋਂ ਲੋੜੀਂਦੀ ਮਨਜ਼ੂਰੀ ਦੀ ਪ੍ਰਕਿਰਿਆ ਜਾਰੀ ਹੈ ਅਤੇ ਮਨਜ਼ੂਰੀ ਮਿਲਦੇ ਹੀ ਸੜਕ ਨਿਰਮਾਣ ਦਾ ਕੰਮ ਨਿਯਮਾਂ ਅਨੁਸਾਰ ਸ਼ੁਰੂ ਕਰ ਦਿੱਤਾ ਜਾਵੇਗਾ। ਵਿਧਾਇਕ ਜਿੰਪਾ ਨੇ ਕਿਹਾ ਕਿ ਇਹ ਮਾਰਗ ਖੇਤਰ ਦੀ ਜੀਵਨ ਰੇਖਾ ਹੈ ਅਤੇ ਇਸ ਦੇ ਨਿਰਮਾਣ ਵਿੱਚ ਕਿਸੇ ਵੀ ਤਰ੍ਹਾਂ ਦੀ ਦੇਰੀ ਲੋਕਾਂ ਦੀਆਂ ਮੁਸ਼ਕਲਾਂ ਵਧਾਉਂਦੀ ਹੈ, ਇਸ ਲਈ ਸਬੰਧਤ ਵਿਭਾਗ ਸਾਰੀਆਂ ਪ੍ਰਕਿਰਿਆਵਾਂ ਨੂੰ ਤਰਜੀਹ ਦੇ ਆਧਾਰ ’ਤੇ ਪੂਰਾ ਕਰਨ।

        ਇਸ ਦੌਰਾਨ ਵਿਧਾਇਕ ਜਿੰਪਾ ਨੇ ਨਗਰ ਨਿਗਮ ਅਧਿਕਾਰੀਆਂ ਨੂੰ ਪ੍ਰਭਾਤ ਚੌਕ ਵਿੱਚ ਸੜਕ ਹੇਠਾਂ ਹੋ ਰਹੀ ਪਾਣੀ ਦੀ ਲੀਕੇਜ ਦੀ ਸਮੱਸਿਆ ਨੂੰ ਤੁਰੰਤ ਠੀਕ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਜਦ ਤੱਕ ਲੀਕੇਜ ਦੀ ਸਮੱਸਿਆ ਦਾ ਪੱਕਾ ਹੱਲ ਨਹੀਂ ਕੀਤਾ ਜਾਂਦਾ, ਤਦ ਤੱਕ ਸੜਕ ਨਿਰਮਾਣ ਕੰਮ ਪ੍ਰਭਾਵਿਤ ਹੁੰਦਾ ਰਹੇਗਾ।

       ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਵਿਧਾਇਕ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀਆਂ ਗਈਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਤਰਜੀਹ ਦੇ ਆਧਾਰ ’ਤੇ ਕੀਤਾ ਜਾਵੇਗਾ। ਉਨ੍ਹਾਂ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੰਦਿਆਂ ਕਿਹਾ ਕਿ ਸਾਰੇ ਵਿਭਾਗ ਆਪਸੀ ਤਾਲਮੇਲ ਨਾਲ ਕੰਮ ਕਰਨ ਅਤੇ ਸੜਕ ਮੁਰੰਮਤ ਅਤੇ ਨਿਰਮਾਣ ਕਾਰਜਾਂ ਵਿੱਚ ਗੁਣਵੱਤਾ ਅਤੇ ਸਮੇਂ ਦੀ ਪਾਬੰਦੀ ਯਕੀਨੀ ਬਣਾਈ ਜਾਵੇ, ਤਾਂ ਜੋ ਲੋਕਾਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ। ਇਸ ਮੌਕੇ ਐਸ.ਡੀ.ਐਮ ਹੁਸ਼ਿਆਰਪੁਰ ਪਰਮਪ੍ਰੀਤ ਸਿੰਘ, ਐਕਸੀਅਨ ਲੋਕ ਨਿਰਮਾਣ ਵਿਭਾਗ ਗੁਰਮੀਤ ਸਿੰਘ, ਐਕਸੀਅਨ ਨਗਰ ਨਿਗਮ ਕੁਲਦੀਪ ਸਿੰਘ, ਹਰਪ੍ਰੀਤ ਸਿੰਘ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।


विधायक जिंपा ने सड़कों के पैच वर्क और निर्माण कार्यों में तेजी लाने के दिए निर्देश

-    डिप्टी कमिश्नर आशिका जैन की मौजूदगी में नेशनल हाईवे व लोक निर्माण विभाग के अधिकारियों से सड़कों की मरम्मत को लेकर हुई अहम बैठक

होशियारपुर, 13 मईः शहर और आसपास के क्षेत्रों में सड़कों की बदहाल स्थिति को गंभीरता से लेते हुए विधायक ब्रम शंकर जिंपा ने बुधवार को डिप्टी कमिश्नर आशिका जैन की मौजूदगी में जालंधर-होशियारपुर नेशनल हाईवे तथा ऊना रोड नेशनल हाईवे से संबंधित विभिन्न सड़कों की मरम्मत और निर्माण कार्यों की समीक्षा के लिए उच्च स्तरीय बैठक की। बैठक में लोक निर्माण विभाग (नेशनल हाईवे डिवीजन), नेशनल हाईवे अथॉरिटी तथा नगर निगम के अधिकारियों ने भाग लिया।
बैठक के दौरान विधायक ब्रम शंकर जिंपा ने अधिकारियों को स्पष्ट निर्देश देते हुए कहा कि लोगों की सुविधा को सर्वोच्च प्राथमिकता दी जाए और सड़क मरम्मत कार्यों में किसी प्रकार की लापरवाही बर्दाश्त नहीं की जाएगी। उन्होंने कहा कि बरसात के मौसम से पहले सभी प्रमुख मार्गों को पूरी तरह मोटरेबल बनाया जाए ताकि आम लोगों, व्यापारियों और यात्रियों को आवागमन में किसी प्रकार की परेशानी का सामना न करना पड़े।

लोक निर्माण विभाग नेशनल हाईवे डिवीजन के अधिकारियों ने विधायक को जानकारी देते हुए बताया कि बंजरबाग से चौहाल तक पैच वर्क का कार्य पूरा कर लिया गया है, जबकि अंबे वैली रोड पर मरम्मत कार्य तेजी से जारी है। इसके अलावा के.एफ.सी चौक से प्रभात चौक तक सड़क के पैच वर्क का काम वीरवार तक पूरा कर लिया जाएगा। अधिकारियों ने भरोसा दिलाया कि तय समय सीमा के भीतर सभी कार्य गुणवत्ता मानकों के अनुसार पूरे किए जाएंगे।

बैठक में ऊना रोड नेशनल हाईवे से संबंधित कार्यों की भी विस्तार से समीक्षा की गई। अधिकारियों ने बताया कि बजवाड़ा भट्ठा चौक से हिमाचल सीमा तक पैच वर्क का कार्य पूरा करवा दिया गया है। इस पर विधायक जिंपा ने निर्देश दिए कि हिमाचल सीमा के समीप सड़क किनारे बरम और डंगों को मजबूत करने का कार्य भी प्राथमिकता के आधार पर किया जाए, ताकि बरसात के दिनों में सड़क को किसी प्रकार का नुकसान न पहुंचे और राहगीरों की सुरक्षा सुनिश्चित की जा सके।

ऊना रोड के स्थायी निर्माण संबंधी प्रोजेक्ट पर चर्चा करते हुए नेशनल हाईवे अथॉरिटी के अधिकारियों ने बताया कि वन विभाग से आवश्यक अप्रूवल की प्रक्रिया प्रगति पर है और अनुमति मिलते ही सड़क निर्माण का कार्य नियमानुसार शुरू कर दिया जाएगा। विधायक जिंपा ने कहा कि यह मार्ग क्षेत्र की जीवनरेखा है और इसके निर्माण में किसी प्रकार की देरी लोगों की परेशानियों को बढ़ाती है, इसलिए संबंधित विभाग सभी प्रक्रियाओं को प्राथमिकता के आधार पर पूरा करें।

इस दौरान विधायक जिंपा ने नगर निगम अधिकारियों को प्रभात चौक क्षेत्र में सड़क के नीचे से हो रही पानी की लीकेज की समस्या को तत्काल प्रभाव से ठीक करने के निर्देश दिए। उन्होंने कहा कि जब तक लीकेज की समस्या का स्थायी समाधान नहीं किया जाएगा, तब तक सड़क निर्माण कार्य प्रभावित होता रहेगा।

बैठक में डिप्टी कमिश्नर आशिका जैन ने विधायक को आश्वस्त करते हुए कहा कि उनके ध्यान में लाई गई सभी समस्याओं का समाधान प्राथमिकता के आधार पर किया जाएगा। उन्होंने अधिकारियों को सख्त निर्देश देते हुए कहा कि सभी विभाग आपसी समन्वय के साथ कार्य करें और सड़क मरम्मत व निर्माण कार्यों में गुणवत्ता तथा समयबद्धता सुनिश्चित की जाए, ताकि लोगों को बेहतर बुनियादी सुविधाएं उपलब्ध करवाई जा सकें। इस मौके पर एस.डी.एम होशियारपुर परमप्रीत सिंह, एक्सीयन लोक निर्माण विभाग गुरमीत सिंह, एक्सीयन नगर निगम कुलदीप सिंह, हरप्रीत सिंह व अन्य अधिकारी भी मौजूद थे।




Uploaded Image Uploaded Image Uploaded Image

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ

 ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ   ਪਹਿਲਾ ਸਥਾਨ ਪ੍ਰਾਪਤ ਕੀਤਾ  ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...

ਜੀ ਆਇਆਂ ਨੂੰ WELCOME