Friday, 15 May 2026

ਪੀ.ਆਰ.ਟੀ.ਸੀ. ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਵੱਲੋਂ ਸਾਂਝੀ ਐਕਸ਼ਨ ਕਮੇਟੀ ਨਾਲ ਅਹਿਮ ਮੀਟਿੰਗ

ਪੀ.ਆਰ.ਟੀ.ਸੀ. ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਵੱਲੋਂ ਸਾਂਝੀ ਐਕਸ਼ਨ ਕਮੇਟੀ ਨਾਲ ਅਹਿਮ ਮੀਟਿੰਗ

ਪਟਿਆਲਾ, 15 ਮਈ - ਪੀ.ਆਰ.ਟੀ.ਸੀ ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਨੇ ਸਾਂਝੀ ਐਕਸ਼ਨ ਕਮੇਟੀ ਨਾਲ ਅਹਿਮ ਮੀਟਿੰਗ ਕੀਤੀ। ਚੇਅਰਮੈਨ ਜੁਨੇਜਾ ਨੇ ਮੀਟਿੰਗ ਦੌਰਾਨ ਸਾਂਝੀ ਐਕਸ਼ਨ ਕਮੇਟੀ ਦੀਆਂ ਵੱਖ-ਵੱਖ ਯੂਨੀਅਨਾਂ ਜਿਵੇ ਕਿ ਏਟਕਇੰਟਕ, ਐੱਸ.ਸੀ/ਬੀ.ਸੀ, ਕਰਮਚਾਰੀ ਦਲ ਅਤੇ ਸੀਟੂ ਦੇ ਨੁਮਾਇਦਿਆਂ ਨੂੰ ਭਰੋਸਾ ਦਿੱਤਾ ਕਿ ਐਕਸ਼ਨ ਕਮੇਟੀ ਵੱਲੋਂ ਰੱਖੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇਗਾ।

                          ਮੀਟਿੰਗ ਵਿੱਚ ਸਾਂਝੀ ਐਕਸ਼ਨ ਕਮੇਟੀ ਦੇ ਵੱਖ-ਵੱਖ ਮੁੱਦਿਆ ਉੱਪਰ ਜਿਵੇ ਕਿ ਪੀ.ਆਰ.ਟੀ.ਸੀ ਵਿੱਚ ਜਲਦ ਤੋ ਜਲਦ ਆਪਣੀਆ ਮਾਲਕੀ ਵਾਲੀਆਂ ਬੱਸਾਂ ਪਾਈਆਂ ਜਾਣਪੀ.ਆਰ.ਟੀ.ਸੀ ਵਿੱਚ ਐਨ.ਪੀ.ਐੱਸ ਪੋਲਿਸੀ ਲਾਗੂ ਕੀਤਾ ਜਾਵੇਕਰਮਚਾਰੀ/ਪੈਨਸ਼ਨਰਾਂ 6ਵੇਂ ਤਨਖਾਹ ਪੇਅ ਕਮਿਸ਼ਨ ਦੇ ਏਰੀਅਰ ਸਬੰਧੀ, ਰਿਟਾਇਰਡ ਪੈਨਸ਼ਨਰਾਂ ਦੇ ਬਕਾਏ ਜਿਵੇ ਕਿ ਮੈਡੀਕਲ ਬਿੱਲ, ਗਰੈਚੂਟੀ, ਲੀਵ ਇੰਨਕੈਸ਼ਮੈਟ ਅਤੇ ਹੋਰ ਦੇਣਦਾਰੀਆਂ ਸਬੰਧੀ ਵੀ ਵਿਸਤਾਰ ਪੂਰਵਕ ਚਰਚਾ ਕੀਤੀ ਗਈ। 

           ਚੇਅਰਮੈਨ ਪੀ.ਆਰ.ਟੀ.ਸੀ ਨੇ ਸਾਂਝੀ ਐਕਸ਼ਨ ਕਮੇਟੀ ਨੂੰ ਇਹ ਮੰਗਾਂ ਪੂਰਾ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਤੇ ਏਟਕ ਯੂਨੀਅਨ ਵੱਲੋਂ ਨਿਰਮਲ ਸਿੰਘ ਧਾਲੀਵਾਲ (ਕਨਵੀਨਰ ਐਕਸ਼ਨ ਕਮੇਟੀ), ਇੰਟਕ ਯੂਨੀਅਨ ਵੱਲੋਂ ਬਲਦੇਵ ਰਾਜ ਬੱਤਾਕਰਮਚਾਰੀ ਦਲ ਵੱਲੋਂ ਬਿਕਰਮਜੀਤ ਸ਼ਰਮਾ, ਐੱਸ.ਸੀ/ਬੀ.ਸੀ ਯੂਨੀਅਨ ਵੱਲੋਂ ਨਸੀਬ ਚੰਦ ਅਤੇ ਸੀਟੂ ਯੂਨੀਅਨ ਵੱਲੋਂ ਤਰਸੇਮ ਸਿੰਘ ਹਾਜ਼ਰ ਹੋਏ

 


Uploaded Image

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ

 ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ   ਪਹਿਲਾ ਸਥਾਨ ਪ੍ਰਾਪਤ ਕੀਤਾ  ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...

ਜੀ ਆਇਆਂ ਨੂੰ WELCOME