Saturday, 9 May 2026

Fwd: DR.OBEROI'S TRUST NEWS




ਰੈੱਡ ਕਰਾਸ ਸੁਸਾਇਟੀ ਵੱਲੋਂ ਸਰਬੱਤ ਦਾ ਭਲਾ ਟਰੱਸਟ ਸਨਮਾਨਿਤ 

ਅੰਮ੍ਰਿਤਸਰ,9 ਮਈ (  )-ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਰੈੱਡ ਕਰਾਸ ਸੁਸਾਇਟੀ ਦਲਵਿੰਦਰਜੀਤ ਸਿੰਘ ਦੀ ਅਗਵਾਈ ਅਤੇ ਕਾਰਜਕਾਰੀ ਸੈਕਟਰੀ ਰੈੱਡ ਕਰਾਸ ਸੈਮਸਨ ਮਸੀਹ ਦੀ ਦੇਖ-ਰੇਖ ਹੇਠ ਰੈੱਡ ਕਰਾਸ ਭਵਨ ਅੰਮ੍ਰਿਤਸਰ ਵਿਖੇ ਮਨਾਏ ਗਏ ਵਿਸ਼ਵ ਰੈੱਡ ਕਰਾਸ ਦਿਵਸ ਮੌਕੇ ਡਾ.ਐਸ.ਪੀ.ਸਿੰਘ ਉਬਰਾਏ ਦੀ ਸਰਪ੍ਰਸਤੀ ਹੇਠ ਚੱਲਣ ਵਾਲੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਟਰੱਸਟ ਵੱਲੋਂ ਇਹ ਸਨਮਾਨ ਟਰੱਸਟ ਦੇ ਅਹੁਦੇਦਾਰ ਮਨਪ੍ਰੀਤ ਸਿੰਘ ਸੰਧੂ ਵੱਲੋਂ ਪ੍ਰਾਪਤ ਕੀਤਾ ਗਿਆ।
      ਇਸ ਸਮਾਗਮ 'ਚ ਬਤੌਰ ਮੁੱਖ ਮਹਿਮਾਨ ਪਹੁੰਚੇ ਚੀਫ਼ ਖਾਲਸਾ ਦੀਵਾਨ ਦੇ ਪ੍ਰਧਾਨ ਅਤੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਤੋਂ ਇਲਾਵਾ ਰੈੱਡ ਕਰਾਸ ਸੁਸਾਇਟੀ ਦੇ ਆਨਰੇਰੀ ਸਕੱਤਰ ਪ੍ਰਗਤੀ ਸੇਠੀ (ਪੀ.ਸੀ.ਐੱਸ.),ਕਾਰਜਕਾਰੀ ਸੈਕਟਰੀ ਸੈਮਸਨ ਮਸੀਹ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜੇਸ਼ ਸ਼ਰਮਾ ਨੇ ਆਪਣੇ ਸੰਬੋਧਨ ਵਿਚ 
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐਸ.ਪੀ.ਸਿੰਘ ਵੱਲੋਂ ਬਿਨ੍ਹਾਂ ਕਿਸੇ ਭੇਦ ਭਾਵ ਤੋਂ ਮਨੁੱਖਤਾ ਦੀ ਭਲਾਈ ਲਈ ਨਿਰੰਤਰ ਨਿਭਾਏ ਜਾ ਰਹੇ ਸੇਵਾ ਕਾਰਜਾਂ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਟਰੱਸਟ ਵੱਲੋਂ ਹੜ੍ਹਾਂ ਦੌਰਾਨ ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੱਡਾ ਸਹਿਯੋਗ ਦਿੰਦਿਆਂ ਜਿੱਥੇ ਸ਼ੁਰੂਆਤੀ ਦਿਨਾਂ 'ਚ ਵੱਡੇ ਪੱਧਰ ਤੇ ਰਾਸ਼ਨ ਦੀਆਂ ਕਿੱਟਾਂ,ਪਸ਼ੂਆਂ ਲਈ ਮੱਕੀ ਦਾ ਆਚਾਰ, ਕੰਬਲ,ਫੌਗ ਮਸ਼ੀਨਾਂ,ਮੱਛਰਦਾਨੀਆਂ ਅਤੇ ਤਰਪਾਲਾਂ ਆਦਿ ਸਮਾਨ ਵੰਡਿਆ ਗਿਆ ਸੀ ਉੱਥੇ ਹੀ ਹੜ੍ਹਾਂ ਤੋਂ ਬਾਅਦ ਹੜ੍ਹ ਪ੍ਰਭਾਵਿਤ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹਾਂ ਲਈ ਪ੍ਰਤੀ ਪਰਿਵਾਰ 1 ਲੱਖ ਰੁਪਏ ਦੀ ਵੱਡੀ ਆਰਥਿਕ ਮਦਦ ਕਰ ਕੇ ਇੱਕ ਨਿਵੇਕਲੀ ਮਿਸਾਲ ਪੇਸ਼ ਕੀਤੀ ਹੈ।    
       ਇਸ ਮੌਕੇ ਉਪਰੋਕਤ ਤੋਂ ਇਲਾਵਾ ਪਿੰਗਲਵਾੜਾ ਸੁਸਾਇਟੀ ਤੋਂ ਮਾਸਟਰ ਰਾਜਬੀਰ ਸਿੰਘ,ਆਸ਼ੂ ਵਿਸ਼ਾਲ ਸਮੇਤ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਤੇ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸਨ। 

ਕੈਪਸ਼ਨ - ਟਰੱਸਟ ਦੇ ਅਹੁਦੇਦਾਰ ਮਨਪ੍ਰੀਤ ਸੰਧੂ ਨੂੰ ਸਨਮਾਨਿਤ ਕਰਦੇ ਹੋਏ ਚੀਫ਼ ਖਾਲਸਾ ਦੀਵਾਨ ਦੇ ਮੁਖੀ ਤੇ ਵਿਧਾਇਕ ਡਾ.ਇੰਦਰਬੀਰ ਸਿੰਘ ਨਿੱਜਰ ਤੇ ਰੈੱਡ ਕਰਾਸ ਸੁਸਾਇਟੀ ਦੇ ਆਨਰੇਰੀ ਸਕੱਤਰ ਪ੍ਰਗਤੀ ਸੇਠੀ ਅਤੇ ਸੈਮਸਨ ਮਸੀਹ।

रेड क्रॉस सोसायटी द्वारा सरबत दा भला ट्रस्ट सम्मानित
अमृतसर, 9 मई ( ) - डिप्टी कमिश्नर-कम-प्रधान रेड क्रॉस सोसायटी दलविंदरजीत सिंह की अगुवाई तथा कार्यकारी सचिव रेड क्रॉस सैमसन मसीह की देखरेख में रेड क्रॉस भवन अमृतसर में मनाए गए विश्व रेड क्रॉस दिवस के अवसर पर डॉ. एस.पी. सिंह ओबराय की सरपरस्ती में चल रहे सरबत दा भला चैरिटेबल ट्रस्ट को विशेष रूप से सम्मानित किया गया। ट्रस्ट की ओर से यह सम्मान ट्रस्ट के पदाधिकारी मनप्रीत सिंह संधू ने प्राप्त किया।
इस समारोह में बतौर मुख्य अतिथि पहुंचे चीफ खालसा दीवान के प्रधान एवं विधायक डॉ. इंदरबीर सिंह निज्जर के अलावा रेड क्रॉस सोसायटी की ऑनरेरी सचिव प्रगति सेठी (पी.सी.एस.), कार्यकारी सचिव सैमसन मसीह तथा जिला शिक्षा अधिकारी राजेश शर्मा ने अपने संबोधन में सरबत दा भला चैरिटेबल ट्रस्ट के संस्थापक डॉ. एस.पी. सिंह ओबराय द्वारा बिना किसी भेदभाव के मानवता की भलाई के लिए लगातार किए जा रहे सेवा कार्यों की सराहना करते हुए कहा कि उनकी ट्रस्ट ने बाढ़ के दौरान अमृतसर जिला प्रशासन को बड़ा सहयोग दिया।
उन्होंने बताया कि शुरुआती दिनों में बड़े स्तर पर राशन किटें, पशुओं के लिए मक्की का चारा, कंबल, फॉग मशीनें, मच्छरदानियां और तिरपाल आदि सामग्री वितरित की गई। वहीं बाढ़ के बाद प्रभावित जरूरतमंद परिवारों की बेटियों के विवाह हेतु प्रति परिवार 1 लाख रुपये की आर्थिक सहायता देकर एक अनूठी मिसाल पेश की गई।
इस अवसर पर उपरोक्त के अलावा पिंगलवाड़ा सोसायटी से मास्टर राजबीर सिंह, आशू विशाल सहित विभिन्न समाजसेवी संस्थाओं के प्रतिनिधि एवं प्रशासनिक अधिकारी उपस्थित थे।
कैप्शन - ट्रस्ट के पदाधिकारी मनप्रीत सिंह संधू को सम्मानित करते हुए चीफ खालसा दीवान के प्रधान एवं विधायक डॉ. इंदरबीर सिंह निज्जर तथा रेड क्रॉस सोसायटी की ऑनरेरी सचिव प्रगति सेठी और सैमसन मसीह।
Uploaded Image

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ

 ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ   ਪਹਿਲਾ ਸਥਾਨ ਪ੍ਰਾਪਤ ਕੀਤਾ  ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...

ਜੀ ਆਇਆਂ ਨੂੰ WELCOME