ਹੁਸ਼ਿਆਰਪੁਰ : 26 ਅਗਸਤ (ਸੁਨੀਲ ਦੜੋਚ) ਸ਼੍ਰੀਮਤੀ ਅਮਨੀਤ ਕੌਂਡਲ ਆਈ.ਪੀ.ਐੱਸ ਮਾਨਯੋਗ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ ਹੇਠ ਸ਼੍ਰੀ ਰਵਿੰਦਰਪਾਲ ਸਿੰਘ ਸੰਧੂ ਪੁਲਿਸ ਕਪਤਾਨ/ਤਫਤੀਸ਼ ਹੁਸ਼ਿਆਰਪੁਰ, ਸ਼੍ਰੀ ਮਨਦੀਪ ਸਿੰਘ ਗਿੱਲ ਪੁਲਿਸ ਕਪਤਾਨ/ਪੀ.ਬੀ.ਆਈ ਜੀ ਦੀ ਰਹਿਨੁਮਾਈ ਹੇਠ ਅਤੇ ਸ਼੍ਰੀ ਜਗਦੀਸ਼ ਰਾਜ ਉਪ-ਪੁਲਿਸ ਕਪਤਾਨ ਹੁਸ਼ਿਆਰਪੁਰ ਜੀ ਦੀ ਯੋਗ ਅਗਵਾਈ ਹੇਠ ਇੰਸ: ਸੁਰਜੀਤ ਸਿੰਘ ਪੱਤੜ ਮੁੱਖ ਹੁਸ਼ਿਆਰਪੁਰ ਦੀ ਟੀਮ ਵਲੋਂ ਮਿਤੀ 25/26-08-2021 ਦੀ ਦਰਮਿਆਨੀ ਰਾਤ ਨੂੰ ਗਸ਼ਤ ਦੌਰਾਨ ਮੁੱਖਬਰ ਖਾਸ ਦੀ ਇਤਲਾਹ ਤੇ ਪਿੰਡ ਡਾਡਾ ਵਿਖੇ ਰੇਡ ਕੀਤਾ ਗਿਆ ਜਿਥੇ ਨਿਰਮਲ ਚੰਦ ਪੁੱਤਰ ਸ਼ਿਵ ਰਾਮ ਵਾਸੀ ਡਾਡਾ ਦੀ ਜਮੀਨ ਵਿਚੋਂ ਨਜਾਇਜ ਮਾਈਨਿੰਗ ਕਰ ਰਹੇ ਜੇ.ਸੀ.ਬੀ ਅਤੇ ਟਿਪਰ ਦੇ ਡਰਾਇਵਰ ਕਰਨਜੀਤ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਪਿੰਡ ਪਥਿਆਲ ਥਾਣਾ ਬੁਲੋਵਾਲ ਜਿਲ੍ਹਾ ਹੁਸ਼ਿਆਰਪੁਰ ਨੂੰ ਮੌਕਾ ਤੇ ਕਾਬੂ ਕਰਕੇ 2 ਜੇ.ਸੀ.ਬੀ ਮਸ਼ੀਨਾ, 3 ਟਿੱਪਰ ਮਿੱਟੀ ਨਾਲ ਭਰੇ ਹੋਏ ਅਤੇ ਇੱਕ ਐਕਟਿਵਾ ਨੂੰ ਪੁਲਿਸ ਨੇ ਆਪਣੇ ਕਾਬੂ ਵਿਚ ਲਿਆ ਗਿਆ ਅਤੇ ਬਾਕੀ ਡਰਾਇਵਰ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਮੌਕੇ ਤੋਂ ਭੱਜ ਗਏ। ਜਿੰਨਾਂ ਖਿਲਾਫ ਮੁੱਕਦਮਾ ਨੰ 144 ਮਿਤੀ 25-08-2021 ਅ/ਧ. 21(1) ਮਾਈਨਿੰਗ ਮਿਰਨਲ ਐਕਟ 1957 ਥਾਣਾ ਸਦਰ ਹੁਸ਼ਿਆਰਪੁਰ ਦਰਜ ਰਜਿਸ਼ਟਰ ਕੀਤਾ ਗਿਆ ਹੈ। ਜ਼ਮੀਨ ਮਾਲਕ ਨਿਰਮਲ ਚੰਦ ਅਤੇ ਬਾਕੀ ਟਿਪਰ ਡਰਾਇਵਰਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ
ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...
ਜੀ ਆਇਆਂ ਨੂੰ WELCOME
-
ਟਿੱਪਰ ਚਾਲਕ ਦੀ ਅਣਗਹਿਲੀ ਕਾਰਨ ਐਮ ਡੀ ਕਰ ਰਹੇ ਨੌਜਵਾਨ ਡਾਕਟਰ ਦੀ ਸੜਕ ਹਾਦਸੇ ਹੋਈ ਮੌਤ ਪਰਿਵਾਰਿਕ ਮੈਂਬਰਾਂ ਨੇ ਟਿੱਪਰ ਚਾਲਕ ਤੇ ਮਾਲਕ ਖਿਲਾਫ ਮੁਕਦਮਾ...
-
ਤਹਿਸੀਲਦਾਰ ਲਾਰਸਨ ਸਿੰਗਲਾ ਬਣੇ ਸਹਾਇਕ ਕਮਿਸ਼ਨਰ ਰੇਲਵੇ ਹੁਸ਼ਿਆਰਪੁਰ (ਪਰਸ਼ੋਤਮ ਲਾਲ ਦੜੋਚ) ਲਾਰਸਨ ਸਿੰਗਲਾ ਤਹਿਸੀਲਦਾਰ-ਕਮ-ਸਬ ਰਜਿਸਟਰਾਰ ਜੋ ਕਿ ਤਹਿਸੀਲ ਹ...
-
ਸਰਕਾਰੀ ਪ੍ਰਾਇਮਰੀ ਸਕੂਲ ਮਹਿੰਦੀਪੁਰ ਨੂੰ ਇਨਵਰਟਨ ਕੀਤਾ ਦਾਨ ਨਵਾਂਸ਼ਹਿਰ 3 ਮਈ - ਐਸਐਮਸੀ ਕਮੇਟੀ ਦੇ ਮੈਂਬਰ ਕੁਲਦੀਪ ਸਿੰਘ ਜੀ ਲੰਬਰਦਾਰ ਦੀ ਪ੍ਰੇਰਨਾ ਸਦਕ...
