Sunday, 8 August 2021

ਪਿੰਡ ਬੜਵਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਨਵਾਂਸ਼ਹਿਰ 08 ਅਗਸਤ((ਵਿਸ਼ੇਸ਼ ਪ੍ਰਤੀਨਿਧੀ): ਪਿੰਡ ਬੜਵਾ ਦੇ ਪੰਚਾਇਤ ਅਤੇ ਸਮੂਹ ਪਿੰਡ ਨਿਵਾਸੀਆਂ ਨੇ ਮਿਲਕੇ ਪਿੰਡ ਦੇ ਜੰਜ ਘਰ ਵਿਖੇ ਗੁਰਮੇਲ ਚੰਦ ਸਰਪੰਚ ਦੀ ਪ੍ਰਧਾਨਗੀ ਹੇਠ ਤੀਆਂ ਦਾ ਤਿਉਹਾਰ ਮਨਾਇਆ ਗਿਆ। ਜਿਸ ਵਿੱਚ ਪਿੰਡ ਦੀਆਂ ਮੁਟਿਆਰਾ ਅਤੇ ਮਨਪ੍ਰੀਤ ਦੀ ਗਿੱਧਾ ਟੀਮ ਨੇ ਪੰਜਾਬੀ ਫੁਲਕਾਰੀ ਸੂਟ,ਲਹਿੰਗਾ,ਚੋਲੀ,ਸੱਗੀ ਫੁੱਲ ਆਦਿ ਪਾਕੇ ਗਿੱਧੇ ਵਿੱਚ ਧਮਾਲ ਪਾਈ। ਪੰਚਾਇਤ ਵਲੋਂ ਸਕੂਲੀ ਵਿਦਿਆਥਣਾ ਦਾ ਸਨਮਾਨ ਵੀ ਕੀਤਾ ਗਿਆ।ਇਸ ਮੌਕੇ ਬਲਵੀਰ ਸਿੰਘ ਸੀਨੀਅਰ ਮੈਂਬਰ ਪੰਚਾਇਤ,ਬਲਵਿੰਦਰ ਸਿੰਘ,ਚਮਨ ਲਾਲ ,ਜਗਦੀਸ਼ ਕੌਰ, ਸਰਬਜੀਤ ਕੌਰ, ਸੀਤੋ, ਰਾਜਵਿੰਦਰ ਕੌਰ ਲੰਬੜਦਾਰਨੀ, ਰੇਸ਼ਮ ਕੌਰ,ਪਰਮਜੀਤ ਕੌਰ,ਰਸ਼ਪਾਲ ਕੌਰ,ਕੁਲਵਿੰਦਰ ਕੌਰ, ਦਲਵੀਰ ਕੌਰ, ਬਲਵਿੰਦਰ ਕੌਰ, ਰੈਵਲ ਕੌਰ, ਹਰਭਜਨ ਕੌਰ, ਬਲਜੀਤ ਕੌਰ ਅਤੇ ਬਲਵਿੰਦਰ ਕੌਰ ਵੀ ਮੌਜੂਦ ਸਨ।
ਕੈਪਸ਼ਨ:ਪਿੰਡ ਬੜਵਾ ਦੀ ਪੰਚਾਇਤ ਗਿੱਧਾ ਟੀਮ ਨੂੰ ਸਨਮਾਨਿਤ ਕਰਦੀ ਹੋਈ।

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ

 ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ   ਪਹਿਲਾ ਸਥਾਨ ਪ੍ਰਾਪਤ ਕੀਤਾ  ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...

ਜੀ ਆਇਆਂ ਨੂੰ WELCOME