Thursday, 19 August 2021

‘ਡਿਜੀਟਲ ਪੰਜਾਬ’ ਤਹਿਤ ਨਿਵੇਕਲੀਆਂ ਪਹਿਲਕਦਮੀਆਂ ਨਾਲ ਨਾਗਰਿਕਾਂ ਦਾ ਜੀਵਨ ਹੋਵੇਗਾ ਆਸਾਨ-ਡਾ. ਸ਼ੇਨਾ ਅਗਰਵਾਲ

*'ਏਕੀਕਿ੍ਰਤ ਰਾਜ ਹੈਲਪਲਾਈਨ 1100' ਅਤੇ 'ਏਕੀਕਿ੍ਰਤ ਰਾਜ ਦਾਖ਼ਲਾ ਪੋਰਟਲ' ਦਾ ਹੋਇਆ ਆਗਾਜ਼
ਨਵਾਂਸ਼ਹਿਰ, 19 ਅਗਸਤ : 'ਡਿਜੀਟਲ ਪੰਜਾਬ' ਤਹਿਤ ਨਿਵੇਕਲੀ ਪਹਿਲਕਦਮੀ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਹਿਨੁਮਾਈ ਹੇਠ ਅੱਜ ਵਰਚੂਅਲ ਸਮਾਗਮ ਦੌਰਾਨ 'ਏਕੀਕਿ੍ਰਤ ਰਾਜ ਹੈਲਪਲਾਈਨ 1100' ਅਤੇ 'ਏਕੀਕਿ੍ਰਤ ਰਾਜ ਦਾਖ਼ਲਾ ਪੋਰਟਲ' ਦਾ ਆਗਾਜ਼ ਕੀਤਾ ਗਿਆ। ਇਸ ਵਰਚੂਅਲ ਸਮਾਗਮ ਨੂੰ ਸੂਬੇ ਭਰ ਵਿਚ ਹਜ਼ਾਰਾਂ ਥਾਵਾਂ ਨਾਲ ਲਾਈਵ ਜੋੜਿਆ ਗਿਆ, ਜਿਸ ਵਿਚ ਪ੍ਰਸ਼ਾਸਕੀ ਸੁਧਾਰ ਵਿਭਾਗ ਦੇ ਅਧਿਕਾਰੀਆਂ, ਕਾਲਜਾਂ ਦੇ ਅਧਿਆਪਕਾਂ ਅਤੇ ਹੋਰਨਾਂ ਮੋਹਤਬਰਾਂ ਵੱਲੋਂ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ ਗਈ। ਇਸ ਸਬੰਧੀ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਵੀ ਵੱਖ-ਵੱਖ ਥਾਵਾਂ 'ਤੇ ਵਰਚੂਅਲ ਸਮਾਗਮ ਕਰਵਾਏ ਗਏ। 
  ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਏ ਜ਼ਿਲਾ ਪੱਧਰੀ ਸਮਾਗਮ ਵਿਚ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਅਤੇ ਹੋਰਨਾਂ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਡਾ. ਸ਼ੇਨਾ ਅਗਰਵਾਲ ਨੇ ਕਿਹਾ ਕਿ 'ਡਿਜੀਟਲ ਪੰਜਾਬ' ਵੱਲ ਨਿਵੇਕਲੀ ਪਹਿਲਕਦਮੀ ਤਹਿਤ ਸ਼ੁਰੂ ਕੀਤੀਆਂ ਗਈਆਂ ਇਨਾਂ ਮਹੱਤਵਪੂਰਨ ਸੇਵਾਵਾਂ ਨਾਲ ਨਾਗਰਿਕਾਂ ਦਾ ਜੀਵਨ ਕਈ ਪੱਖਾਂ ਤੋਂ ਆਸਾਨ ਬਣੇਗਾ ਅਤੇ ਇਨਾਂ ਸੇਵਾਵਾਂ ਦਾ ਲਾਭ ਪ੍ਰਾਪਤ ਕਰਨ ਲਈ ਉਨਾਂ ਨੂੰ ਇਕ ਫੋਨ ਕਾਲ ਜਾਂ ਕੇਵਲ ਬਟਨ 'ਤੇ ਕਲਿੱਕ ਕਰਨ ਦੀ ਲੋੜ ਹੋਵੇਗੀ। ਉਨਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਇਸ ਦੌਰ ਵਿਚ ਇਹ ਸੇਵਾਵਾਂ ਨਾਗਰਿਕਾਂ ਲਈ ਵਰਦਾਨ ਸਿੱਧ ਹੋਣਗੀਆਂ। ਉਨਾਂ ਦੱਸਿਆ ਕਿ ਅੱਜ ਸ਼ੁਰੂ ਕੀਤੀ ਗਈ ਏਕੀਕਿ੍ਰਤ ਰਾਜ ਹੈਲਪਲਾਈਨ '1100' ਸਰਕਾਰ ਤੱਕ ਗ਼ੈਰ-ਐਮਰਜੈਂਸੀ ਸੇਵਾਵਾਂ ਲਈ ਪਹੁੰਚ ਬਣਾਉਣ ਹਿੱਤ ਵਰਦਾਨ ਸਾਬਿਤ ਹੋਵੇਗੀ। ਉਨਾਂ ਦੱਸਿਆ ਕਿ ਏਕੀਕਿ੍ਰਤ ਸ਼ਿਕਾਇਤ ਅਤੇ ਸੇਵਾ ਪ੍ਰਬੰਧਨ ਲਈ ਇਹ ਇਕ ਕੇਂਦਰੀਕਿ੍ਰਤ ਪਲੇਟਫਾਰਮ ਹੈ, ਜਿਸ ਰਾਹੀਂ ਜਿਥੇ ਸ਼ਿਕਾਇਤਾਂ ਦੀ ਆਨਲਾਈਨ ਅਸਲ ਜਾਣਕਾਰੀ ਮਿਲੇਗੀ, ਉਥੇ ਸ਼ਿਕਾਇਤਾਂ ਦੇ ਨਿਪਟਾਰੇ ਲਈ ਮੈਨੁਅਲ ਫ਼ਾਈਲ ਪ੍ਰੋਸੈਸਿੰਗ ਦਾ ਖ਼ਾਤਮਾ ਹੋਵੇਗਾ।  
ਉਨਾਂ ਦੱਸਿਆ ਕਿ ਇਸੇ ਤਰਾਂ ਸਰਕਾਰੀ ਕਾਲਜਾਂ ਵਿਚ ਦਾਖ਼ਲੇ ਲਈ ਸ਼ੁਰੂ ਕੀਤੇ ਗਏ 'ਏਕੀਕਿ੍ਰਤ ਦਾਖ਼ਲਾ ਪੋਰਟਲ' ਨਾਲ ਸਰਕਾਰੀ ਕਾਲਜਾਂ ਲਈ ਇਕ ਪਲੇਟਫਾਰਮ ਮੁਹੱਈਆ ਹੋਇਆ ਹੈ, ਜੋ ਕਿ ਵਿਦਿਆਰਥੀਆਂ ਅਤੇ ਉਨਾਂ ਦੇ ਮਾਪਿਆਂ ਨੂੰ ਕਾਲਜਾਂ ਵਿਚ ਬਿਨਾਂ ਕਿਸੇ ਖੱਜਲ-ਖੁਆਰੀ ਤੋਂ ਪਾਰਦਰਸ਼ੀ ਢੰਗ ਨਾਲ ਸੰਪਰਕ ਰਹਿਤ ਦਾਖ਼ਲੇ ਦੀ ਸਹੂਲਤ ਮੁਹੱਈਆ ਕਰਵਾਏਗਾ। ਉਨਾਂ ਕਿਹਾ ਕਿ ਇਸ ਪੋਰਟਲ ਜ਼ਰੀਏ ਸਰਕਾਰੀ ਕਾਲਜਾਂ ਵਿਚ ਸੀਟਾਂ ਦੀ ਉਪਲਬਧੱਤਾ, ਕੋਰਸਾਂ ਅਤੇ ਫੀਸਾਂ ਆਦਿ ਬਾਰੇ ਘਰ ਬੈਠਿਆਂ ਜਾਣਕਾਰੀ ਮਿਲੇਗੀ। ਉਨਾਂ ਕਿਹਾ ਕਿ ਇਸ ਰਾਹੀਂ ਬਿਨਾਂ ਕਿਸੇ ਨਿੱਜੀ ਮੌਜੂਦਗੀ ਅਤੇ ਬਿਨਾਂ ਕਿਸੇ ਨਿੱਜੀ ਦਸਤਾਵੇਜ਼ ਤਸਦੀਕੀਕਰਨ ਦੇ ਇਕ ਸਾਂਝੇ ਦਾਖ਼ਲਾ ਫਾਰਮ ਰਾਹੀਂ ਦਾਖ਼ਲਾ ਪ੍ਰ੍ਰਕਿਰਿਆ ਬੜੀ ਆਸਾਨ ਹੋਵੇਗੀ। ਉਨਾਂ ਦੱਸਿਆ ਕਿ ਇਸ ਵਿਚ ਡਿਜੀਲਾਕਰ ਲਿੰਕਿੰਗ, ਫ਼ੀਸ ਵਿਚ ਛੋਟ, ਅੰਸ਼ਕ ਭੁਗਤਾਨ ਦੀ ਵਿਵਸਥਾ ਆਦਿ ਦੀ ਸਹੂਲਤ ਤੋਂ ਇਲਾਵਾ ਸਾਰੇ ਰੈਗੂਲਰ ਅਤੇ ਸਵੈ-ਵਿੱਤ ਵਾਲੇ ਕੋਰਸਾਂ ਨੂੰ ਕਵਰ ਕੀਤਾ ਗਿਆ ਹੈ। 
ਇਸ ਮੌਕੇ ਸਹਾਇਕ ਕਮਿਸ਼ਨਰ ਅਨਿਲ ਗੁਪਤਾ, ਜ਼ਿਲਾ ਲੋਕ ਸੰਪਰਕ ਅਫ਼ਸਰ ਹਰਦੇਵ ਸਿੰਘ ਆਸੀ, ਪ੍ਰਸ਼ਾਸਕੀ ਸੁਧਾਰ ਵਿਭਾਗ ਤੋਂ ਸੁਖਵਿੰਦਰ ਸਿੰਘ ਤੇ ਮੈਡਮ ਮੋਨਿਕਾ ਅਤੇ ਵਾਈਸ ਪਿ੍ਰੰਸੀਪਲ ਸਰਕਾਰੀ ਕਾਲਜ ਪੋਜੇਵਾਲ ਪ੍ਰੋ. ਧਰਮ ਕੌਰ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ।

ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...

ਜੀ ਆਇਆਂ ਨੂੰ WELCOME