Wednesday, 11 August 2021

251 ਵਿਦਿਆਰਥੀਆਂ ਨੇ ਦਿੱਤੀ ਜਵਾਹਰ ਨਵੋਦਿਆ ਵਿਦਿਆਲਾ ਦਾਖਲਾ ਪ੍ਰੀਖਿਆ

ਬੰਗਾ,11 ਅਗਸਤ (ਵਿਸ਼ੇਸ਼ ਪ੍ਰਤੀਨਿਧੀ ) ਜ਼ਿਲ੍ਹਾ ਸਿੱਖਿਆ ਅਫ਼ਸਰ ਜਗਜੀਤ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫਸਰ ਅਮਰੀਕ ਸਿੰਘ ਦੀ ਅਗਵਾਈ ਹੇਠ ਜ਼ਿਲ੍ਹੇ ਭਰ ਵਿੱਚ ਜਵਾਹਰ ਨਵੋਦਿਆ ਸਕੂਲ ਚ ਦਾਖ਼ਲੇ ਲਈ ਪ੍ਰੀਖਿਆ ਕਰਵਾਈ ਗਈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੰਗਾ ਕੋ ਐੱਡ ਦੇ ਪ੍ਰਿੰਸੀਪਲ ਅਤੇ ਪ੍ਰੀਖਿਆ ਦੇ ਸੁਪਰਡੈਂਟ ਸੰਦੀਪ ਵਰਮਾ ਨੇ ਦੱਸਿਆ ਕਿ ਬੰਗਾ ਸਕੂਲ ਵਿੱਚ ਦੋ ਸੌ ਇਕਵੰਜਾ ਵਿਦਿਆਰਥੀਆਂ ਵੱਲੋਂ ਇਸ ਦਾਖ਼ਲਾ ਪ੍ਰੀਖਿਆ ਨੂੰ ਦਿੱਤਾ ਗਿਆ। ਪ੍ਰੀਖਿਆ ਪੂਰੇ ਅਮਨ ਅਮਾਨ ਨਾਲ ਹੋਈ ਅਤੇ ਸਮੁੱਚੀ ਪ੍ਰੀਖਿਆ ਦੇ ਦੌਰਾਨ ਕਰੋਨਾ ਤੋਂ ਬਚਾਓ ਲਈ ਸਾਰੇ ਨਿਯਮਾਂ ਦੀ ਪਾਲਣਾ ਕੀਤੀ ਗਈ । ਜ਼ਿਲ੍ਹਾ ਸਿੱਖਿਆ ਅਫ਼ਸਰ ਜਗਜੀਤ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫਸਰ ਅਮਰੀਕ ਸਿੰਘ , ਸਟੇਟ ਮੀਡੀਆ ਕੋਆਰਡੀਨੇਟਰ ਪ੍ਰਮੋਦ ਭਾਰਤੀ ਅਤੇ ਵਿਨੈ ਕੁਮਾਰ ਸ਼ਰਮਾ ਮੈਂਬਰ ਸਿੱਖਿਆ ਸੁਧਾਰ ਟੀਮ ਵੱਲੋਂ ਪ੍ਰੀਖਿਆ ਕੇਂਦਰ ਦਾ ਨਿਰੀਖਣ ਵੀ ਕੀਤਾ ਗਿਆ ਅਤੇ ਚੱਲ ਰਹੀ ਪ੍ਰੀਖਿਆ ਤੇ ਪੂਰਨ ਤਸੱਲੀਬਖ਼ਸ਼ ਦਾ ਪ੍ਰਗਟਾਵਾ ਕੀਤਾ ਗਿਆ  ।
ਫੋਟੋ ਕੈਪਸ਼ਨ ‌‌- ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੋ ਐਡ ਬੰਗਾ ਵਿਖੇ ਜਵਾਹਰ ਨਵੋਦਿਆ ਦਾਖਲਾ ਪ੍ਰੀਖਿਆ ਦੌਰਾਨ ਪ੍ਰੀਖਿਆ ਕੇਂਦਰ ਦੀ ਜਾਂਚ ਕਰਦੇ ਹੋਏ ਅਮਰੀਕ ਸਿੰਘ ਡਿਪਟੀ ਡੀ ਈ ਓ ਪ੍ਰਮੋਦ ਭਾਰਤੀ ਵਿਨੇ ਕੁਮਾਰ ਸ਼ਰਮਾ ਨਾਲ ਪ੍ਰਿੰਸੀਪਲ ਸੰਦੀਪ ਵਰਮਾ ਜਗਤਾਰ ਸਿੰਘ ਅਤੇ ਦੇਸ ਰਾਜ

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ

 ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ   ਪਹਿਲਾ ਸਥਾਨ ਪ੍ਰਾਪਤ ਕੀਤਾ  ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...

ਜੀ ਆਇਆਂ ਨੂੰ WELCOME