1️⃣5️⃣ਜੂਨ,2023 1 ਹਾੜ,555 (ਹਾੜ ਦੀ ਸੰਗਰਾਂਦ ਅਨੁਸਾਰ)
*ਜੋਤੀ ਜੋਤ ਦਿਵਸ ਭਗਤ ਰਵਿਦਾਸ ਜੀ*
*ਆਪ ਜੀ ਦਾ ਸੰਸਾਰਿਕ ਤੇ ਧਾਰਮਿਕ ਖੇਤਰ ਵਿਚ ਬੜਾ ਅਹਿਮ ਤੇ ਸਨਮਾਨਯੋਗ ਨਾਮ ਹੈ।ਉੱਤਰੀ ਭਾਰਤ ਵਿੱਚ ਭਗਤੀ ਲਹਿਰ ਦਾ ਵਿਕਾਸ ਕਰਨ ਵਿਚ ਆਪ ਜੀ ਦਾ ਅਹਿਮ ਯੋਗਦਾਨ ਹੈ*।
ਆਪ ਅਧਿਆਤਮਕ ਸੋਚ ਦੇ ਧਾਰਨੀ ਸਨ,ਆਪ ਜੀ ਨੇ ਭਾਈਚਾਰਕ ਸਾਂਝ ਤੇ ਸਹਿਣ-ਸ਼ਕਤੀ ਦੀਆਂ ਸਿਖਿਆਵਾਂ ਦਿਤੀਆ।
*ਆਪ ਜੀ ਦਾ ਸਮੁੱਚਾ ਜੀਵਨ ਸਮਾਜਿਕ ਨਾ-ਬਰਾਬਰੀ,ਉਚ-ਨੀਚ,ਜਾਤ-ਪਾਤ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸੰਘਰਸ ਕਰਦਿਆਂ ਬੀਤਿਆ।ਜਿਸ ਸਮਾਜਿਕ ਨਾ-ਬਰਾਬਰੀ ਤੇ ਊਚ-ਨੀਚ ਦੇ ਖਿਲਾਫ ਉਹ ਲੜਾਈ ਲੜ ਰਹੇ ਸਨ,ਗੁਰੂ ਨਾਨਕ ਸਾਹਿਬ ਜੀ,ਬਾਕੀ ਗੁਰੂ ਸਾਹਿਬਾਨਾਂ ਤੇ ਦਸਮ ਪਾਤਿਸਾਹ ਜੀ ਨੇ ਨਿਆਰਾ ਸਿੱਖ ਪੰਥ ਸਾਜ ਕੇ ਦੁਨੀਆਂ ਨੂੰ ਜਾਤ- ਪਾਤ ਤੋ ਮੁਕਤੀ ਦਿਵਾਈ ਤੇ ਇਕੋ ਬਾਟੇ ਚੋ ਅੰਮ੍ਰਿਤ ਛਕਾ ਕਰਕੇ ਜਾਤ-ਪਾਤ ਖਤਮ ਕੀਤੀ*।
ਆਪ ਕਬੀਰ ਸਾਹਿਬ ਦੇ ਸਮਕਾਲੀ ਹਨ,ਸੁਰੂ ਤੋਂ ਹੀ ਪ੍ਰਭੂ ਭਗਤ ਚ ਲੀਨ ਰਹਿੰਦੇ ਤੇ ਧਾਰਮਿਕ ਪੁਰਸ਼ਾਂ ਦੀ ਸੰਗਤ ਕਰਦੇ ਤਾਂ,ਮਾਤਾ-ਪਿਤਾ ਇਸ ਗਲ ਤੋਂ ਚਿੰਤਤ ਹੋਏ ਤੇ *ਆਪ ਜੀ ਨੂੰ ਪਰਿਵਾਰਕ ਕਿਤੇ (ਜੋੜੇ ਬਾਨਉਣੇ) ਚ ਲਗਾਇਆ,ਆਪ ਨੇ ਕੰਮ ਵੀ ਕੀਤਾ,ਪਰ ਪ੍ਰਭੂ ਭਗਤੀ/ਪ੍ਰੇਮ ਨਹੀ ਛਡਿਆ*।
*ਜੀਵਨ*
ਆਪ ਜੀ ਦਾ ਜਨਮ ਬਨਾਰਸ ਦੇ ਨੇੜੇ ਸੀਰ ਗੋਵਾਰਧਨ ਪੁਰ ਵਿਖੇ 24 ਫਰਵਰੀ,1376(2024 12 ਫੱਗਣ,555 ਅਨੁਸਾਰ) ਹੋਇਆ। ਆਪ ਜੀ ਦੇ ਪਿਤਾ ਦਾ ਨਾਂ ਬਾਬਾ ਸੰਤੋਖ ਦਾਸ ਜੀ ਤੇ ਮਾਤਾ ਦਾ ਕਲਸਾਂ ਦੇਵੀ ਜੀ ਦੱਸਿਆ ਜਾਂਦਾ ਹੈ।
*ਆਪ ਜੀ ਬਹੁਤ ਹੀ ਨਿਮਰ ਸੁਭਾਅ ਵਾਲੇ ਤੇ ਅੰਦਰੋਂ ਬਾਹਰੋਂ ਇੱਕ ਸਨ।ਆਪ ਜੀ ਆਪਣੇ ਗਿਆਨ ਤੇ ਪ੍ਰਭੂ ਭਗਤੀ ਰਾਹੀ ਸ੍ਰੇਸ਼ਟਤਾ ਤੇ ਪ੍ਰਸਿੱਧੀ ਪ੍ਰਾਪਤ ਕਰ ਗਏ*।
ਆਪ ਜੀ ਨੂੰ ਅਰਬੀ,ਫਾਰਸੀ ਭਾਸ਼ਾਵਾਂ ਦਾ ਵੀ ਗਿਆਨ ਸੀ।ਰਾਗ ਗਉੜੀ ਦੇ ਸ਼ਬਦ ਵਿੱਚ ਫਾਰਸੀ ਭਾਸਾ ਹੈ।
*ਸਮਾਜ ਦੇ ਦਲਿਤ/ਪਛੜੇ ਵਰਗਾਂ ਨਾਲ ਹੋ ਰਹੇ ਅਨਿਆਂ ਖਿਲਾਫ ਸਾਂਝੀਵਾਲਤਾ ਦਾ ਸੰਦੇਸ਼ ਦਿੰਦਿਆਂ ਉਸ ਵੇਲੇ ਸਮਾਜ ਵਿੱਚ ਫੈਲੀਆਂ ਬੁਰਾਈਆਂ ਉਚ-ਨੀਚ, ਛੂਤ-ਛਾਤ,ਭੇਖਾਂ-ਪਖੰਡਾਂ,ਨਾ-ਬਰਾਬਰੀ ਦਾ ਆਪ ਜੀ ਨੇ ਜ਼ੋਰਦਾਰ ਖੰਡਨ ਕੀਤਾ*।
*ਆਪ ਜੀ ਦੇ ਸਮੇ ਸਮਾਜਿਕ ਸਿਸਟਮ ਸਹੀ ਨਹੀ ਸੀ ਤੇ ਸਮਾਜ ਵਲੋ ਬਣਾਈ ਅਖੋਤੀ (ਨੀਵੀ ਜਾਤ)ਦੇ ਇਨਸਾਨਾਂ ਨੂੰ ਮੰਦਰ/ਸਕੂਲਾਂ ਚ ਜਾਣ ਨਹੀ ਦੇਂਦੇ ਸਨ ਆਪ ਜੀ ਨੇ ਇਕ ਪਰਮਾਤਮਾ ਦੀ,ਭਗਤੀ ਕਰਨ ਦਾ ਉਪਦੇਸ਼ ਦਿਤਾ ਤੇ ਦਸਿਆ ਕਿ*:-
"ਪ੍ਰਮਾਤਮਾ ਨੇ ਮਨੁਖ ਬਣਾਇਆ ਹੈ ਨਾ ਕਿ ਮਨੁਖ ਨੇ ਪ੍ਰਮਾਤਮਾ"
*ਸ੍ਰੀ ਗ਼ੁਰੂ ਨਾਨਕ ਦੇਵ ਜੀ ਤੇ ਰਵਿਦਾਸ ਸਾਹਿਬ ਜੀ ਦਾ ਤਿੰਨ ਵਾਰ ਮਿਲਾਪ ਹੋਇਆ ਹੈ* :-
1. ਚੂਹੜ ਕਾਣਾ ਸਾਹਿਬ( ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ )
2. ਸੰਤਘਾਟ ਸਾਹਿਬ ਕਾਲੀ ਵੇਈ ਸੁਲਤਾਨਪੁਰ ਲੋਧੀ (ਪੰਜਾਬ-ਭਾਰਤ)
3. ਗੁਰੂ ਕਾ ਬਾਗ ( ਬਨਾਰਸ-ਭਾਰਤ) ਇਥੇ ਆਪ ਜੀ ਨੇ 40 ਸਬਦ ਗ਼ੁਰੂ ਨਾਨਕ ਦੇਵ ਜੀ ਨੂੰ ਦਿਤੇ,ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਦਰਜ ਹਨ।
*ਵਰਣ ਵਰਗ ਦੀ ਸਖ਼ਤੀ ਹੋਣ ਕਾਰਨ ਆਪ ਸੰਸਕ੍ਰਿਤ ਦੀ ਪੜ੍ਹਾਈ ਤੋਂ ਵਾਂਝੇ ਰਹਿ ਗਏ ਸਨ।ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਵਿੱਚ ਯਾਤਰਾ ਕਰ ਕੇ ਆਪ ਨੇ ਸੰਤਾਂ,ਸਾਧੂਆਂ ਨਾਲ ਮੁਲਾਕਾਤਾਂ ਕੀਤੀਆਂ ਤੇ ਬਾਣੀ ਰਚ ਕੇ ਰੂਹਾਨੀ ਸੰਦੇਸ਼ ਦਿੱਤਾ*।
ਆਪ ਜੀ ਦੀਆਂ ਰਚਨਾਵਾਂ ਵੱਖ-ਵੱਖ ਭਾਸ਼ਾਵਾਂ ਵਿੱਚ ਮਿਲਦੀਆਂ ਹਨ।
*ਵਿਆਹ*
ਮਾਤਾ-ਪਿਤਾ ਨੇ ਆਪ ਜੀ ਦੀ ਸ਼ਾਦੀ (ਮਾਤਾ) ਲੁਣਾ ਜੀ ਨਾਲ ਕੀਤੀ,ਆਪ ਪ੍ਰਭੁ ਭਗਤੀ ਚ ਲੀਨ ਰਹਿੰਦੇ,ਵਿਆਹ ਪਿੰਡ ਮਿਰਜ਼ਾਪੁਰ ਵਿੱਚ ਹੋਇਆ। ਆਪ ਜੀ ਦੇ ਇੱਕ ਸਪੁੱਤਰ ਦੀ ਦਾਤ ਬਖਸ਼ਿਸ਼ ਹੋਈ ਜਿਸ ਦਾ ਨਾਂ ਵਿਜੈ ਦਾਸ ਰੱਖਿਆ ਗਿਆ। ਸਪੁੱਤਰ ਵੀ ਨਰਮ ਸੁਭਾਅ ਵਾਲੇ ਦਿਆਲੂ ਪੁਰਸ਼ ਸਨ ਜੋ ਪਿਤਾ ਪੁਰਖੀ ਧੰਦੇ ਰਾਹੀਂ ਹੋਈ ਕਮਾਈ ਨਾਲ ਪਰਿਵਾਰ ਦਾ ਨਿਰਬਾਹ ਕਰਦੇ ਤੇ ਬਚੇ ਪੈਸੇ ਲੋੜਵੰਦਾਂ,ਸਾਧੂਆਂ,ਸੰਤਾਂ ਲਈ ਖਰਚ ਕਰ ਦਿੰਦੇ।
*ਉਦਾਸੀਆਂ*:-
*ਆਪ ਜੀ ਨੇ ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਵਿਖੇ ਜਾ ਕੇ ਆਪਣੀਆਂ ਯਾਤਰਾਵਾਂ ਕੀਤੀਆਂਂ*-
*ਪਹਿਲੀ*: ਕਾਂਸ਼ੀ ਤੋਂ ਨਾਗਪੁਰ, ਭਾਗਲਪੁਰ,ਮਾਧੋਪੁਰ, ਚੰਦੋਸੀ, ਬੀਜਾਪੁਰ, ਰਾਣੀਪੁਰੀ,ਨਰਾਇਣਗੜ੍ਹ,ਭੁਪਾਲ,ਬਹਾਵਲਰ, ਕੋਟਾ,ਝਾਂਸੀ,ਉਦੇਪੁਰ,ਜੋਧਪੁਰ,ਅਜਮੇਰ,ਅਮਰਕੋਟ, ਅਯੁੱਧਿਆ, ਹੈਦਰਾਬਾਦ,ਕਾਠੀਆਵਾੜ, ਬੰਬਈ, ਕਰਾਚੀ, ਜੈਸਲਮੇਰ, ਚਿਤੌੜ, ਕੋਹਾਟ,ਦੱਰਾਖੈਬਰ, ਜਲਾਲਾਬਾਦ,ਸ੍ਰੀਨਗਰ,ਡਲਹੌਜ਼ੀ,ਗੋਰਖਪੁਰ।
*ਦੂਸਰੀ*:-ਗੋਰਖਪੁਰ,ਪਰਤਾਪਗੜ੍ਹ,ਸ਼ਾਹਜਹਾਨ ਪੁਰ
*ਤੀਜੀ*: ਹਿਮਾਚਲ ਪ੍ਰਦੇਸ਼ ਆਪ ਜੀ ਦੇ ਉਪਦੇਸ਼ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ਵਿੱਚ ਲੋਕ ਆਪ ਜੀ ਦੇ ਸੇਵਕ ਬਣੇ।
*ਚੌਥੀ*: ਹਰਿਦੁਆਰ,ਗੋਦਾਵਰੀ,ਕੁਰਕਸ਼ੇਤਰ, ਤ੍ਰਿਵੈਣੀ,
*ਪੰਜਵੀਂ*:ਗਾਜ਼ੀਪੁਰ
*ਛੇਵੀਂ*:ਪੰਜਾਬ ਪੰਜਾਬ ਲੁਧਿਆਣਾ ਰਾਹੀਂ ਪਿੰਡ ਚੱਕ ਹਕੀਮ ਨਜ਼ਦੀਕ ਫਗਵਾੜਾ ਵਿਖੇ ਨਵਾਂਸਹਿਰ, ਸੁਲਤਾਨਪੁਰ ਲੋਧੀ,ਕਪੂਰਥਲਾ ਵਿਖੇ ਮੁਲਤਾਨ ਫੇਰੀ (ਪੰਜਾਬ) ਦੌਰਾਨ ਪਿੰਡ ਖੁਰਾਲੀ (ਖੁਰਾਲਗੜ੍ਹ)ਤਹਿਸੀਲ ਗੜ੍ਹਸ਼ੰਕਰ (ਜ਼ਿਲ੍ਹਾ ਹੁਸ਼ਿਆਰਪੁਰ)
*ਚਿਤੋੜ ਦਾ ਰਾਜਾ/ਰਾਣੀ ਆਪ ਜੀ ਦੀਆਂ ਸਿਖਿਆਵਾਂ ਤੋਂ ਪ੍ਰਭਾਵਤ ਹੋ ਕੇ ਆਪ ਦੇ ਸਰਧਾਲੂ ਬਣੇ*।
ਸੰਤ ਮੀਰਾਬਾਈ ਜੀ ਵੀ ਆਪ ਜੀ ਦੀ ਸਰਧਾਲੂ ਬਣੀ।
*ਆਪ ਜੀ ਦੇ ਅੰਤਿਮ ਸਮੇਂ ਬਾਰੇ ਕੋਈ ਠੋਸ ਪ੍ਰਮਾਣਿਕ ਜਾਣਕਾਰੀ ਨਹੀਂ ਮਿਲਦੀ।ਬਹੁਤੇ ਇਤਿਹਾਸਕਾਰਾਂ ਅਨੁਸਾਰ ਆਪ 151 ਸਾਲ ਦੀ ਆਯੂ ਭੋਗ ਕੇ ਸੰਮਤ1584 (ਹਾੜ ਦੀ ਸੰਗਰਾਂਦ ਵਾਲੇ ਦਿਨ ਅਨੁਸਾਰ)ਨੂੰ ਜੋਤੀ ਜੋਤ ਸਮਾ ਗਏ*।
ਚਿਤੌੜਗੜ੍ਹ ਵਿੱਚ ਮੀਰਾਂ ਬਾਈ ਦੇ ਮੰਦਿਰ ਦੇ ਬਾਹਰ ਬਣੀ ਛੱਤਰੀ ਹੇਠਾਂ ਆਪ ਜੀ ਦੇ ਚਰਨ ਕਮਲਾਂ ਦੇ ਨਿਸ਼ਾਨ ਮੌਜੂਦ ਹਨ।
*ਆਪ ਜੀ ਦਾ ਜੋਤੀ ਜੋਤ ਦਿਵਸ ਅੱਜ 15 ਜੂਨ,2023 ਨੂੰ ਸਮੂਹ ਸੰਗਤਾਂ ਵਲੋਂ ਸ਼ਰਧਾ ਭਾਵ ਨਾਲ ਮਨਾਇਆ ਜਾ ਰਿਹਾ ਹੈ*।
*ਅੱਜ ਵੀ ਸਮਾਜ ਵਿੱਚ ਵੰਡੀਆਂ ਪਈਆਂ ਹੋਈਆਂ ਹਨ ਤੇ ਉਨ੍ਹਾਂ ਵਲੋਂ ਕਲਪਨਾ ਕੀਤੇ ਗਏ ਜਾਤ ਤੇ ਵਰਗ ਰਹਿਤ ਸਮਾਜ ਦੀ ਸਿਰਜਣਾ ਕਰਨ ਤੇ ਮਿਲ-ਜੁਲ ਕੇ ਕਾਫੀ ਕੁੱਝ ਹੋਰ ਕਰਨ ਦੀ ਲੋੜ ਹੈ*।
ਆਪ ਜੀ ਦੇ ਚਰਨਾਂ ਤੇ ਕੋਟਾਨ ਕੋਟ ਪ੍ਰਣਾਮ ਹੈ ਜੀ।
☬☬☬☬☬ ਭੁਲ-ਚੁਕ ਮੁਆਫੀ ਜੀ।
🙏 _ਮਿਤੀਆਂ ਚ ਫਰਕ ਹੋ ਸਕਦਾ ਹੈ,ਮਕਸਦ ਸਿਰਫ ਕੌਮੀ ਜਾਣਕਾਰੀ ਦੇਣ ਤਕ ਸੀਮਿਤ ਹੈ। ਨਾ ਹੀ ਕਿਸੇ ਨੂੰ ਸਿਆਸੀ ਜਾਂ ਧਾਰਮਿਕ ਤੌਰ ਤੇ ਨਿਸ਼ਾਨਾ ਬਣਾਉਣਾ ਮਕਸਦ ਹੈ, ਅਤੇ ਨਾ ਹੀ ਜਾਣ ਬੁੱਝ ਕੇ ਜਾਂ ਕੋਈ ਗਲਤ ਇਰਾਦਾ ਹੀ ਹੈ,ਇਤਿਹਾਸ ਚ 19-21 ਦਾ ਫਰਕ ਹੋ ਸਕਦਾ ਹੈ, ਪਰ ਗਲਤ ਮਕਸਦ ਬਿਲਕੁਲ ਵੀ ਨਹੀਂ ਹੈ।_ 🙏
ਭੁਲਾਂ ਦੀ ਖਿਮਾ ਬਖਸ਼ੋ ਜੀ।