Thursday, 10 August 2023

ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਨਵਾਂਸ਼ਹਿਰ ਨੇ ਦਿਨ-ਰਾਤ ਮਿਹਨਤ ਕਰਕੇ ਸ਼ਹਿਰ ਦੇ ਛੇ ਕਿਲੋਮੀਟਰ ਸੜਕ ਦੇ ਡਿਵਾਇਡਰ ਨੂੰ ਬਣਾਇਆ ਹਰਿਆ ਭਰਿਆ

ਸੁਸਾਇਟੀ ਨੇ ਦਿੱਤੀ ਸ਼ਹਿਰਵਾਸੀਆਂ ਨੂੰ ਅਣਮੁੱਲੀ ਹਰੀ ਭਰੀ ਸੋਗਾਤ - ਬਿਕਰਮਜੀਤ ਸਿੰਘ
 ਨਵਾਂਸ਼ਹਿਰ ਇਲਾਕੇ ਦੀ ਨਾਮੀ ਸਮਾਜ ਸੇਵੀ ਸੰਸਥਾ ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ (ਰਜਿ.) ਨਵਾਂਸ਼ਹਿਰ ਦੇ ਸਮੂਹ ਸੇਵਾਦਾਰਾਂ ਵੱਲੋਂ ਤਕਰੀਬਨ ਅੱਠ ਮਹੀਨਿਆਂ ਦੇ ਵਿੱਚ ਦਿਨ-ਰਾਤ ਮਿਹਨਤ ਕਰਕੇ ਸ਼ਹਿਰ ਦੇ ਛੇ ਕਿਲੋਮੀਟਰ ਸੜਕ ਦੇ ਡਿਵਾਇਡਰ ਨੂੰ ਹਰਿਆ-ਭਰਿਆ ਬਣਾ ਦਿੱਤਾ । ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਸ. ਸੁਖਵਿੰਦਰ ਸਿੰਘ ਥਾਂਦੀ ਸਕੱਤਰ ਅਮਰਜੀਤ ਸਿੰਘ ਖਾਲਸਾ ਅਤੇ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਡਿਵਾਈਡਰਾਂ ਤੇ ਬੂਟੇ ਲਗਾਉਣ ਦਾ ਜੋ ਅਸੰਭਵ ਕਾਰਜ ਪੂਰਾ ਹੋਇਆ ਹੈ ਇਹ ਸਭ ਸ੍ਰੀ ਗੁਰੂ ਰਾਮਦਾਸ ਜੀ ਦੀ ਕਿਰਪਾ ਸਦਕਾ ਹੀ ਹੋ ਸਕਿਆ ਹੈ । ਡਿਵਾਈਡਰ ਤੇ ਲੱਗਭਗ 7 ਹਜ਼ਾਰ ਬੂਟੇ ਲਗਾਏ ਜਾ ਚੁੱਕੇ ਹਨ ਅਤੇ 400 ਤੋਂ 500 ਬੂਟੇ ਲਗਾਉਣ ਦੀ ਜਗ੍ਹਾ ਅਜੇ ਵੀ ਰੱਖੀ ਗਈ ਹੈ ਜਿਸ ‘ਤੇ ਸ਼ਹਿਰ ਵਿੱਚ ਕਿਸੇ ਦੇ ਜਨਮ ਦਿਨ, ਤਿਉਹਾਰ ਅਤੇ ਗੁਰਪੁਰਬ ਮੌਕੇ ਤੇ ਬੂਟੇ ਲਗਾਏ ਜਾ ਸਕਣਗੇ । ਉਨ੍ਹਾਂ ਦੱਸਿਆ ਸੁਸਾਇਟੀ ਦੇ ਸੇਵਾਦਾਰਾਂ ਵੱਲੋਂ ਸਰਦੀ-ਗਰਮੀ ਜਾਂ ਮੀਂਹ ਆਦਿ ਦੀ ਪ੍ਰਵਾਹ ਕੀਤੇ ਬਿਨਾਂ ਪੂਰੀ ਤਨਦੇਹੀ ਦੇ ਨਾਲ ਬਿਨਾ ਕਿਸੇ ਲਾਲਚ ਤੋਂ ਨਿਸ਼ਕਾਮ ਭਾਵਨਾ ਦੇ ਨਾਲ ਪਿਛਲੇ ਲਗਾਤਾਰ ਅੱਠ ਮਹੀਨੇ ਤੋਂ ਸਵੇਰੇ ਅਤੇ ਸ਼ਾਮ ਨੂੰ ਬੂਟਿਆਂ ਨੂੰ ਸਾਂਭ-ਸੰਭਾਲ ਸਫਾਈ ਅਤੇ ਪਾਣੀ ਦੇਣ ਦੀ ਸੇਵਾ ਕੀਤੀ ਜਾ ਰਹੀ ਹੈ । ਜਿਸ ਦੇ ਸਦਕਾ ਅੱਜ ਸਾਰੇ ਸ਼ਹਿਰ ਦਾ ਡਿਵਾਈਡਰ ਹਰਿਆ-ਭਰਿਆ ਨਜ਼ਰ ਆ ਰਿਹਾ ਹੈ । ਉਹਨਾ ਦੱਸਿਆ ਕਿ ਬੂਟਿਆਂ ਨੂੰ ਸਜਾਉਣ ਲਈ ਉਸ ਦੇ ਆਲੇ ਦੁਆਲੇ ਪੱਥਰ ਲਗਾਏ ਜਾ ਰਹੇ ਹਨ ਜਿਨ੍ਹਾਂ ਨੂੰ ਰੰਗ ਕੀਤਾ ਜਾਵੇਗਾ । ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਅੱਗੇ ਡਿਵਾਇਡਰ ‘ਤੇ ਬੋਤਲਾਂ ਨੂੰ ਕੱਟ ਕੇ ਉਸਦੇ ਗਮਲੇ ਬਣਾਕੇ ਉਸ ਵਿੱਚ ਰੰਗ-ਬਿਰੰਗੇ ਫੁੱਲਾਂ ਵਾਲੇ ਬੂਟੇ ਲਗਾਏ ਗਏ ਹਨ ।ਅੰਬੇਡਕਰ ਚੌਂਕ, ਚੰਡੀਗੜ੍ਹ ਚੌਂਕ ਅਤੇ ਫੱਟੀ-ਬਸਤਾ ਚੌਕ ਵਿਖੇ ਬੂਟੇ ਲਗਾ ਕੇ ਇਨ੍ਹਾਂ ਦੀ ਨੋਹਾਰ ਨੂੰ ਬਦਲਿਆ ਗਿਆ ਹੈ । ਉਹਨਾਂ ਨੇ ਇਸ ਕਾਰਜ ਲਈ ਸ੍ਰੀ ਮਨੋਜ ਕੰਡਾ ਦਾ ਵਿਸ਼ੇਸ਼ ਧੰਨਵਾਦ ਕੀਤਾ ਜੋ ਹਰ ਰੋਜ ਨਾਲ ਸੇਵਾ ਨਿਵਾਉਂਦੇ ਰਹੇ । ਉਹਨਾ ਨਾਲ ਹੀ ਸਹਿਯੋਗ ਲਈ ਵਣ ਵਿਭਾਗ ਨਵਾਂਸ਼ਹਿਰ ਤੋਂ ਨਰਿੰਦਰ ਸਿੰਘ ਅਤੇ ਰਾਹੁਲ ਜੀ ਦਾ, ਨਗਰ ਕੋਂਸਲ ਨਵਾਂਸ਼ਹਿਰ, ਆਇਆ ਸਮਾਜ, ਬਾਬਾ ਨਰੰਗ ਸਿੰਘ, ਮਾਤਾ ਗੁਜਰ ਕੌਰ ਸੁਖਮਣੀ ਸੇਵਾ ਸੁਸਾਇਟੀ, ਕਰਮਜੀਤ ਸਿੰਘ ਸੋਢੀ, ਗੁਰਵਿੰਦਰ ਸਿੰਘ ਗਰੇਵਾਲ, ਐਸ ਕੇ ਟੀ ਟਰੀ ਪਲਾਂਟੇਸ਼ਨ ਆਦਿ ਸਾਰੇ ਸਹਿਯੋਗੀਆਂ ਦਾ ਧੰਨਵਾਦ ਕੀਤਾ । ਇਸ ਮੌਕੇ ਸਮਾਜ ਸੇਵੀ ਸ ਬਿਕਰਮਜੀਤ ਸਿੰਘ ਨੇ ਕਿਹਾ ਕਿ ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਨੇ ਸ਼ਹਿਰ ਨੂੰ ਹਰਿਆ-ਭਰਿਆ ਬਣਾਕੇ ਸ਼ਹਿਰਵਾਸੀਆਂ ਨੂੰ ਹਰੀ ਭਰੀ ਅਣਮੁੱਲੀ ਸੋਗਾਤ ਦਿੱਤੀ ਹੈ । ਬੂਟੇ ਲਗਾ ਦੇਣਾ ਸੌਖਾ ਕਾਰਜ ਹੈ ਪਰ ਪਾਲਣਾ ਸਭ ਤੋਂ ਔਖਾ ਪਰ ਸੁਸਾਇਟੀ ਦੇ ਮੈਂਬਰ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਨਹੀਂ ਹਟੇ ਏਨੀ ਗਰਮੀ ਵਿੱਚ ਬਾਲਟੀਆਂ ਨਾਲ, ਰਿਕਸ਼ੇ ਵਿੱਚ ਟੈਂਕੀ ਰੱਖ ਕੇ ਜਾਂ ਟੈਂਕਰ ਦੇ ਨਾਲ ਬੂਟਿਆਂ ਲਾ ਪਾਣੀ ਦੀ ਸੇਵਾ ਕਰਕੇ ਬੂਟਿਆਂ ਨੂੰ ਪੁੱਤਾਂ ਵਾਂਗ ਪਾਲ ਰਹੇ ਹਨ ਨਾਲ ਹੀ ਬੂਟਿਆਂ ਤੋਂ ਘਾਹ ਸਾਫ ਕਰਨਾ, ਬੂਟਿਆਂ ਦੀ ਕਾਂਟ-ਛਾਂਟ ਕਰਨਾ, ਇਸ ਤੋਂ ਇਲਾਵਾ ਸੁਸਾਇਟੀ ਵੱਲੋਂ ਸਭ ਤੋਂ ਵੱਡੀ ਸੇਵਾ ਡਿਵਾਇਡਰ ਦੇ ਨਾਲ ਲੱਗਦੀ ਸੜਕ ‘ਤੇ ਪਏ ਮਿੱਟੀ ਦੇ ਢੇਰਾਂ ਨੂੰ ਸਾਫ ਕਰਕੇ ਨਿਭਾਈ ਗਈ ਦੇ ਜਿਸ ਲਈ ਸੁਸਾਇਟੀ ਨੇ ਆਪਣੇ ਖਰਚ ਤੇ ਜੇ ਸੀ ਬੀ ਮਸ਼ੀਨ ਲਗਾ ਕੇ ਵੀ ਸੜਕ ਦੀ ਸਫ਼ਾਈ ਕੀਤੀ ।ਮੈਂ ਸੁਸਾਇਟੀ ਦੇ ਮੈਂਬਰਾਂ ਦਾ ਸ਼ਹਿਰ ਵਾਸੀਆਂ ਵੱਲੋਂ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ । ਸੁਸਾਇਟੀ ਵੱਲੋਂ ਵੱਖ ਵੱਖ ਸਕੂਲਾਂ, ਕਾਲਜਾਂ ਅਤੇ ਵੱਖ-ਵੱਖ ਪਿੰਡਾ ਲੰਗੜੋਆ, ਜਾਡਲਾ, ਸਾਹਲੋਂ, ਜੱਬੋਬਾਲ, ਖਟਕੜ ਕਲਾਂ, ਮਹਾਲੋ, ਰਾਹੋਂ, ਦੁਰਗਾਪੁਰ, ਨੰਗਲ ਛਾਂਗਾ ਆਦਿ ਵੱਖ-ਵੱਖ ਪਿੰਡਾਂ ਵਿੱਚ ਬੂਟੇ ਲਗਾਏ ਅਤੇ ਹੋਰ  ਵੱਖ-ਵੱਖ ਪਿੰਡਾਂ ਵਿੱਚ ਬੂਟੇ ਲਗਾਉਣ ਦੇ ਕਾਰਜ ਕੀਤੇ ਜਾ ਰਹੇ ਹਨ । ਪਿੰਡਾਂ ਵਿੱਚ ਬੂਟੇ ਲਗਾਉਣ ਲਈ ਸੁਸਾਇਟੀ ਮੈਂਬਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ । ਇਸ ਮੌਕੇ ਸੁਖਵਿੰਦਰ ਸਿੰਘ ਥਾਂਦੀ, ਅਮਰਜੀਤ ਸਿੰਘ ਖ਼ਾਲਸਾ, ਹਰਪ੍ਰੀਤ ਸਿੰਘ, ਅਵਤਾਰ ਸਿੰਘ, ਇੰਦਰਜੀਤ ਸਿੰਘ, ਰਣਜੀਤ ਸਿੰਘ, ਚਾਵਲਾ, ਜਤਿੰਦਰ ਸਿੰਘ, ਰਾਜਵੰਸ਼ ਸਿੰਘ ਬੇਦੀ, ਅਮਰਦੀਪ ਸਿੰਘ, ਜਸਪ੍ਰੀਤ ਸਿੰਘ, ਗੁਰਸਿਮਰਨ ਸਿੰਘ, ਆਜ਼ਾਦ, ਜੀਵਨ, ਸੁਖਵਿੰਦਰ ਸਿਆਣ, ਚਰਨਜੋਤ ਸਿੰਘ ਲਵਦੀਪ ਅਤੇ ਕਾਕਾ ਆਦਿ ਹਾਜ਼ਰ ਸਨ ।

*ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੈਸ਼ਲੈੱਸ ਇਲਾਜ ਦੀ ਸਹੂਲਤ ਆਰੰਭ*

*ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੈਸ਼ਲੈੱਸ ਇਲਾਜ ਦੀ ਸਹੂਲਤ ਆਰੰਭ* ਬੰਗਾ 01 ਅਪਰੈਲ () ਭਾਰਤੀ ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ...

ਜੀ ਆਇਆਂ ਨੂੰ WELCOME