Thursday, 17 August 2023

ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਨੂੰ ਸਮਾਜ ਭਲਾਈ ਦੇ ਕਾਰਜਾਂ ਲਈ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਸਨਮਾਨਿਤ

 ਸੁਸਾਇਟੀ ਵੱਲੋਂ ਪਿਛਲੇ ਸੱਤ ਸਾਲਾਂ ਤੋਂ ਸਮਾਜ ਸੇਵਾ ਲਈ ਕੀਤੀ ਕੜੀ-ਮਿਹਨਤ ਦਾ ਸਨਮਾਨ - ਲਲਿਤ ਮੋਹਨ ਪਾਠਕ
ਨਵਾਂਸ਼ਹਿਰ 17ਅਗਸਤ:- ਇਲਾਕੇ ਦੀ ਨਾਮੀ ਸਮਾਜ ਸੇਵੀ ਸੰਸਥਾ ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ, ਨਵਾਂਸ਼ਹਿਰ ਨੂੰ 15 ਅਗਸਤ ਅਜ਼ਾਦੀ ਦਿਵਸ ‘ਤੇ ਆਈ ਟੀ ਆਈ ਗਰਾਂਉਂਡ ਵਿਖੇ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਮੰਤਰੀ ਪੰਜਾਬ ਸਰਕਾਰ, ਨਵਜੋਤ ਪਾਲ ਸਿੰਘ ਰੰਧਾਵਾ ਡੀ ਸੀ ਸ਼ਹੀਦ ਭਗਤ ਸਿੰਘ ਨਗਰ, ਐਮ. ਐਲ. ਏ. ਡਾ. ਨਛੱਤਰ ਪਾਲ, ਲਲਿਤ ਮੋਹਨ ਪਾਠਕ, ਗਗਨ ਅਗਨੀਹੋਤਰੀ, ਸਤਨਾਮ ਸਿੰਘ ਜਲਵਾਹਾ ਰਾਂਹੀ  ਪਿਛਲੇ ਸੱਤ ਸਾਲਾਂ ਤੋਂ ਸਮਾਜ ਭਲਾਈ ਦੇ ਕਾਰਜਾਂ ਲਈ ਸਨਮਾਨਿਤ ਕੀਤਾ ਗਿਆ । ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ, ਨਵਾਂਸ਼ਹਿਰ ਦੇ ਪ੍ਰਧਾਨ ਸ ਸੁਖਵਿੰਦਰ ਸਿੰਘ ਥਾਂਦੀ ਦੀ ਪ੍ਰਧਾਨਗੀ ਹੇਠ ਸਮੂਹ ਮੈਂਬਰਾਂ ਨੇ ਮਿਲਕੇ ਇਹ ਸਨਮਾਨ ਹਾਸਿਲ ਕੀਤਾ । ਵਰਨਣਯੋਗ ਹੈ ਕਿ ਸੁਸਾਇਟੀ ਮੈਂਬਰਾਂ ਵੱਲੋ ਹਰ ਰੋਜ ਬਿਨਾ ਨਾਗਾ ਸਵੇਰੇ 5 ਵਜੇ ਤੋ ਅਤੇ ਸ਼ਾਮ 6 ਵਜੇ ਤੋਂ ਆਪਣੇ ਹੱਥੀਂ ਸੇਵਾ ਕਰਕੇ ਵੱਖ-ਵੱਖ ਸੇਵਾਂਵਾ ਜਿਵੇਂ ਸੜਕਾਂ ‘ਤੇ ਪਏ ਖੱਡੇ ਪੂਰਨੇ, ਬੂਟੇ ਲਗਾਉਣੇ, ਸੜਕ ‘ਤੇ ਲੱਗੇ ਡਿਵਾਈਡਰ ‘ਤੇ ਸੁਸਾਇਟੀ ਵੱਲੋਂ ਹੀ ਲਗਾਏ ਬੂਟਿਆਂ ਦੀ ਸਾਂਭ-ਸੰਭਾਲ, ਸਫਾਈ ਅਤੇ ਪਾਣੀ ਦੇਣ ਦੀ ਸੇਵਾਵਾਂ ਨਿਭਾਈਆਂ ਜਾਂਦੀਆਂ ਹਨ ।  ਇਸ ਤੋਂ ਇਲਾਵਾ ਸੁਸਾਇਟੀ ਵੱਲੋਂ ਪਿਛਲੇ ਸੱਤ ਸਾਲਾਂ ਤੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਨਵਾਂਸ਼ਹਿਰ ਵਿਖੇ ਚੈਰੀਟੇਬਲ ਡਿਸਪੈਂਸਰੀ, ਚੈਰੀਟੇਬਲ ਡੈਂਟਲ ਕੇਅਰ ਅਤੇ ਚੈਰੀਟੇਬਲ ਲੈਬੋਰਟਰੀ ਜਿਸ ਵਿਚ ਬਜ਼ਾਰ ਤੋਂ  ਤਿੰਨ ਗੁਣਾ ਘੱਟ ਰੇਟਾਂ ਤੇ ਖੂਨ ਦੇ ਟੈਸਟ ਕੀਤੇ ਜਾਂਦੇ ਹਨ ਆਦਿ ਚਲਾਈ ਜਾ ਰਹੀ ਹੈ । ਬਾਰਾਂਦਰੀ ਗਾਰਡਨ ਦੇ ਨਜ਼ਦੀਕ ਤੇਰਾ-ਤੇਰਾ ਸਟਾਲ ਖੋਲਿਆ ਗਿਆ ਹੈ ਜਿਸ ਵਿੱਚ ਸੰਗਤਾਂ ਵੱਲੋ ਆਏ ਘਰੇਲੂ ਸਮਾਨ ਨੂੰ ਸਿਰਫ ਤੇਰਾ ਰੁਪਏ ਵਿੱਚ ਦਿੱਤਾ ਜਾਂਦਾ ਹੈ। ਸੁਸਾਇਟੀ ਵੱਲੋ ਜਿਥੇ ਸਕੂਲਾਂ-ਕਾਲਜਾਂ, ਪਿੰਡਾਂ, ਧਾਰਮਿਕ ਸਥਾਨਾਂ ਅਤੇ ਜਨਤਕ ਸਥਾਨਾਂ ਆਦਿ ‘ਤੇ ਬੂਟੇ ਲਗਾਏ ਜਾਂਦੇ ਹਨ ਉਥੇ ਨਵਾਂਸ਼ਹਿਰ ਨੂੰ ਹਰਿਆਂ-ਭਰਿਆ ਕਰਨ ਲਈ ਸ਼ਹਿਰ ਦੀ ਸੜਕ ਤੇ ਲੱਗੇ ਡਿਵਾਈਡਰ ਦੇ ਆਲੇ-ਦੁਆਲੇ 6 ਕਿਲੋਮੀਟਰ ਖੇਤਰ ਵਿੱਚ 7000 ਬੂਟੇ ਲਗਾਕੇ ਹਰਿਆਵਲ ਮੁਹਿੰਮ ਵਿੱਚ ਮੁੱਖ ਯੋਗਦਾਨ ਪਾਇਆ ਅਤੇ ਸ਼ਹਿਰ ਨੂੰ ਅਣਮੁੱਲੀ ਹਰੀ-ਭਰੀ ਸੋਗਾਤ ਦਿੱਤੀ ।
    ਇਸ ਮੌਕੇ ਸੁਸਾਇਟੀ ਪ੍ਰਧਾਨ ਸ ਸੁਖਵਿੰਦਰ ਸਿੰਘ ਥਾਂਦੀ ਅਤੇ ਅਮਰਜੀਤ ਸਿੰਘ ਖਾਲਸਾ ਵੱਲੋਂ ਕਿਹਾ ਗਿਆ ਕਿ ਸੁਸਾਇਟੀ ਵੱਲੋਂ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਨਿਸ਼ਕਾਮ ਸੇਵਾਵਾਂ ਲਗਾਤਾਰ ਇਸੇ ਤਰ੍ਹਾਂ ਅੱਗੇ ਵੀ ਜਾਰੀ ਰਹਿਣਗੀਆਂ ਅਤੇ ਇਸ ਵਿੱਚ ਹੋਰ ਵੀ ਵਾਧਾ ਕੀਤਾ ਜਾਵੇਗਾ । 
ਇਸ ਮੌਕੇ ਮੰਗਲ ਸਿੰਘ ਬੈਂਸ, ਸੰਤੋਸ਼ ਕਟਾਰੀਆ, ਸੁਖਵਿੰਦਰ ਸਿੰਘ ਥਾਂਦੀ, ਅਮਰਜੀਤ ਸਿੰਘ ਖ਼ਾਲਸਾ, ਹਰਪ੍ਰੀਤ ਸਿੰਘ, ਰਣਜੀਤ ਸਿੰਘ, ਜਸਵਿੰਦਰ ਸਿੰਘ, ਇੰਦਰਜੀਤ ਸਿੰਘ, ਜਤਿੰਦਰ ਸਿੰਘ, ਅਵਤਾਰ ਸਿੰਘ, ਆਜ਼ਾਦ ਜੀ, ਜੀਵਨ ਜੀ, ਜਸਪ੍ਰੀਤ ਸਿੰਘ, ਅਮਰਦੀਪ ਸਿੰਘ, ਰਾਜਵੰਸ਼ ਸਿੰਘ ਬੇਦੀ, ਕੁਲਦੀਪ ਸਿੰਘ, ਚਰਨਜੋਤ ਸਿੰਘ ਅਤੇ ਦੀਪਕ ਆਦਿ ਹਾਜ਼ਰ ਸਨ ।

*ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੈਸ਼ਲੈੱਸ ਇਲਾਜ ਦੀ ਸਹੂਲਤ ਆਰੰਭ*

*ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੈਸ਼ਲੈੱਸ ਇਲਾਜ ਦੀ ਸਹੂਲਤ ਆਰੰਭ* ਬੰਗਾ 01 ਅਪਰੈਲ () ਭਾਰਤੀ ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ...

ਜੀ ਆਇਆਂ ਨੂੰ WELCOME