Thursday, 30 November 2023

ਡਿਪਟੀ ਕਮਿਸ਼ਨਰ ਨੇ ਆਮ ਆਦਮੀ ਕਲੀਨਿਕਾਂ ਦਾ ਕੀਤਾ ਦੌਰਾ

ਜਿਲ੍ਹੇ ਦੇ 60 ਆਮ ਆਦਮੀ ਕਲੀਨਿਕਾਂ ਵਿੱਚ 133423 ਟੈਸਟ ਹੋਏ ਮੁਫ਼ਤ
ਅੰਮ੍ਰਿਤਸਰ 30 ਨਵੰਬਰ - ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ
ਪੰਜਾਬ ਸਰਕਾਰ ਵਲੋਂ ਬੀਤੇ ਵਰ੍ਹੇ 15 ਅਗਸਤ 2022 ਤੋਂ ਜਿਲ੍ਹਾ ਅੰਮ੍ਰਿਤਸਰ ਵਿਖੇ
ਸ਼ੁਰੂ ਕੀਤੇ ਗਏ ਆਮ ਆਦਮੀ ਕਲੀਨਿਕਾਂ ਵਿੱਚ ਅਕਤੂਬਰ 2023 ਤੱਕ 771350 ਲੋੜਵੰਦ
ਮਰੀਜਾਂ ਨੇ ਸਿਹਤ ਸੇਵਾਵਾਂ ਦਾ ਲਾਭ ਲਿਆ ਹੈ ਅਤੇ 133423 ਵਿਅਕਤੀਆਂ ਨੇ ਆਪਣੇ ਮੁਫ਼ਤ
ਵਿੱਚ ਟੈਸਟ ਕਰਵਾਏ ਹਨ। ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਵਲੋਂ ਅੱਜ ਰਣਜੀਤ
ਐਵੀਨਿਊ ਵਿਖੇ ਸੈਟੇਲਾਈਟ ਹਸਪਤਾਲ ਦੇ ਆਮ ਆਦਮੀ ਕਲੀਨਿਕ ਅਤੇ ਰਣਜੀਤ ਐਵੀਨਿਊ ਵਿਖੇ ਹੀ
ਇਕ ਹੋਰ ਚਲ ਰਹੇ ਆਮ ਆਦਮੀ ਕਲੀਨਿਕ ਦਾ ਦੌਰਾ ਕੀਤਾ ਗਿਆ। ਆਪਣੇ ਦੌਰੇ ਦੌਰਾਨ ਡਿਪਟੀ
ਕਮਿਸ਼ਨਰ ਵਲੋਂ ਮਰੀਜਾਂ ਨਾਲ ਗੱਲਬਾਤ ਕੀਤੀ ਗਈ ਅਤੇ ਸੰਤੁਸ਼ਟੀ ਦਾ ਪ੍ਰਗਟਾਵਾ ਕਰਦਿਆਂ
ਕਿਹਾ ਕਿ ਇਨਾਂ ਕਲੀਨਿਕਾਂ ਵਿੱਚ ਮਾਹਰ ਡਾਕਟਰਾਂ ਵਲੋਂ ਲੋਕਾਂ ਦਾ ਮੁਫ਼ਤ ਚੈਕਅੱਪ ਕਰਕੇ
ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਲੋਕ ਆਪਣੇ ਸਿਹਤ ਸੇਵਾਵਾਂ ਦਾ ਘਰਾਂ
ਦੇ ਨੇੜੇ ਤੋਂ ਹੀ ਆਮ ਆਦਮੀ ਕਲੀਨਿਕਾਂ ਤੋਂ ਇਲਾਜ ਕਰਵਾ ਕੇ ਪੂਰੀ ਤਰ੍ਹਾਂ ਸੰਤੁਸ਼ਟ
ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਮ ਆਦਮੀ ਕਲੀਨਿਕਾਂ ਵਿੱਚ ਇਲਾਜ ਕਰਵਾ ਰਹੇ
ਮਰੀਜਾਂ ਦਾ ਮੁਕੰਮਲ ਰਿਕਾਰਡ ਰੱਖਿਆ ਜਾਂਦਾ ਹੈ। ਉਨਾਂ ਦੱਸਿਆ ਕਿ ਇਸ ਸਮੇਂ
ਅੰਮ੍ਰਿਤਸਰ ਜਿਲ੍ਹੇ ਵਿੱਚ 60 ਆਮ ਆਦਮੀ ਕਲੀਨਿਕ ਚਲ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਆਮ ਆਦਮੀ ਕਲੀਨਿਕਾਂ ਵਿੱਚ ਕੰਮ ਕਰ ਰਹੇ
ਡਾਕਟਰਾਂ ਨਾਲ ਵੀ ਗੱਲਬਾਤ ਕੀਤੀ ਅਤੇ ਦੱਸਿਆ ਕਿ ਮਰੀਜਾਂ ਨੂੰ ਸਾਰੀਆਂ ਦਵਾਈਆਂ ਇਥੋਂ
ਹੀ ਪ੍ਰਾਪਤ ਹੋ ਜਾਂਦੀਆਂ ਹਨ। ਉਨਾਂ ਕਿਹਾ ਕਿ ਪਹਿਲਾਂ ਆਮ ਲੋਕਾਂ ਨੂੰ ਆਪਣੀ ਸਿਹਤ
ਸਮੱਸਿਆ ਨੂੰ ਲੈ ਕੇ ਹਸਪਤਾਲਾਂ ਵਿੱਚ ਜਾਣਾ ਪੈਂਦਾ ਸੀ ਅਤੇ ਹਸਪਤਾਲਾਂ ਵਿੱਚ ਮਰੀਜਾਂ
ਦੀ ਵਧੇਰੇ ਗਿਣਤੀ ਹੋਣ ਕਾਰਨ ਲੋਕਾਂ ਨੂੰ ਇੰਤਜ਼ਾਰ ਵੀ ਕਰਨਾ ਪੈਂਦਾ ਸੀ, ਪਰੰਤੂ ਹੁਣ
ਆਮ ਆਦਮੀ ਕਲੀਨਿਕਾ ਨਾਲ ਲੋਕਾਂ ਨੂੰ ਘਰਾਂ ਦੇ ਨੇੜੇ ਹੀ ਸਿਹਤ ਸੁਵਿਧਾਵਾਂ ਮੁਹੱਈਆ ਹੋ
ਰਹੀਆਂ ਹਨ।ਇਸ ਮੌਕੇ ਜਿਲ੍ਹਾ ਸਿਹਤ ਅਫ਼ਸਰ ਡਾ. ਜਸਪਾਲ ਸਿੰਘ, ਡਾ. ਕੁਲਦੀਪ ਕੌਰ, ਡਾ.
ਪ੍ਰੀਤ ਹਰਵਿੰਦਰ ਸਿੰਘ, ਫਾਰਮਾਸਿਸਟ ਸੰਜੀਵ ਕੁਮਾਰ ਵੀ ਹਾਜ਼ਰ ਸਨ।

'ਵਿਕਸਿਤ ਭਾਰਤ ਸੰਕਲਪ ਯਾਤਰਾ' 'ਚ ਜਨ ਭਾਗੀਦਾਰੀ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਉਣ ਦੀ ਵਚਨਬੱਧਤਾ : ਸੋਮ ਪ੍ਰਕਾਸ਼

ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਸਬੰਧ 'ਚ ਪਿੰਡ ਅਜੜਾਮ 'ਚ ਆਯੋਜਿਤ ਪ੍ਰੋਗਰਾਮ 'ਚ
ਕੇਂਦਰੀ ਰਾਜ ਮੰਤਰੀ ਨੇ ਕੀਤੀ ਸ਼ਿਰਕਤ
ਹੁਸ਼ਿਆਰਪੁਰ, 30 ਨਵੰਬਰ : ਕੇਂਦਰੀ ਵਣਜ ਅਤੇ ਉਦਯੋਗ ਰਾਜ ਮੰਤਰੀ ਸੋਮ ਪ੍ਰਕਾਸ਼ ਨੇ
ਕਿਹਾ ਕਿ ਮੌਜੂਦਾ ਸਮੇਂ ਵਿਚ ਭਾਰਤ
ਜਿਸ ਰਫ਼ਤਾਰ ਨਾਲ ਹਰ ਖੇਤਰ ਵਿਚ ਤਰੱਕੀ ਕਰ ਰਿਹਾ ਹੈ, ਦੇਸ਼ 2047 ਤੋਂ ਪਹਿਲਾਂ ਇਕ ਵਿਕਸਿਤ
ਭਾਰਤ ਬਣ ਜਾਵੇਗਾ। ਉਹ ਅੱਜ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਅਜੜਾਮ ਵਿਚ 'ਵਿਕਸਿਤ ਭਾਰਤ
ਸੰਕਲਪ ਯਾਤਰਾ' ਵੈਨ ਦੀ ਆਮਦ ਮੌਕੇ ਕਰਵਾਏ ਸਮਾਗਮ ਵਿਚ ਪਿੰਡ ਵਾਸੀਆਂ ਨੂੰ ਸੰਬੋਧਨ ਕਰ ਰਹੇ
ਸਨ। ਇਸ ਦੌਰਾਨ ਦੇਸ਼ ਦੇ ਕੁਝ ਹਿੱਸਿਆਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 'ਵਿਕਸਿਤ
ਭਾਰਤ ਸੰਕਲਪ ਯਾਤਰਾ' ਦੇ ਲਾਭਪਾਤਰੀਆਂ ਨਾਲ ਹੋਈ ਗੱਲਬਾਤ ਨੂੰ ਐਨ.ਆਈ.ਸੀ ਵੱਲੋਂ ਪਿੰਡਾਂ
ਵਿਚ ਵੈੱਬ ਕਾਸਟਿੰਗ ਰਾਹੀਂ ਦਿਖਾਇਆ ਗਿਆ। ਇਥੇ ਮੌਜੂਦ ਕੇਂਦਰੀ ਰਾਜ ਮੰਤਰੀ ਤੋਂ ਇਲਾਵਾ
ਸੈਂਕੜੇ ਲੋਕ ਇਥੇ ਇਕੱਠੇ ਹੋਏ ਅਤੇ ਪ੍ਰਧਾਨ ਮੰਤਰੀ ਨੂੰ ਸੁਣਿਆ। ਇਸ ਮੌਕੇ ਸਾਬਕਾ ਕੈਬਨਿਟ
ਮੰਤਰੀ ਤੀਕਸ਼ਣ ਸੂਦ, ਬੀਬੀ ਮਹਿੰਦਰ ਕੌਰ ਜੋਸ਼, ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਐੱਸ. ਐੱਸ.
ਪੀ ਸੁਰਿੰਦਰ ਲਾਂਬਾ ਵੀ ਮੌਜੂਦ ਸਨ।
ਕੇਂਦਰੀ ਰਾਜ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਲੋਕ ਇਸ ਸੰਕਲਪ ਯਾਤਰਾ ਵਿੱਚ ਸ਼ਾਮਿਲ ਹੋ
ਰਹੇ ਹਨ, ਇਹ ਭਾਰਤ ਨੂੰ ਇਕ ਵਿਕਸਿਤ ਰਾਸ਼ਟਰ ਬਣਾਉਣ ਲਈ ਉਨ੍ਹਾਂ ਦੀ ਵਚਨਬੱਧਤਾ ਨੂੰ
ਦਰਸਾਉਂਦਾ ਹੈ। ਉਨ੍ਹਾਂ ਦੱਸਿਆ ਕਿ ਵਿਕਾਸ ਭਾਰਤ ਸੰਕਲਪ ਯਾਤਰਾ ਇਸ ਸਮੇਂ ਹੁਸ਼ਿਆਰਪੁਰ ਸਮੇਤ
ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਚੱਲ ਰਹੀ ਹੈ, ਜਿਸ ਤਹਿਤ ਕੇਂਦਰ ਸਰਕਾਰ ਦੀਆਂ ਵੱਖ-ਵੱਖ
ਸਕੀਮਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਸੂਚਨਾ ਸਮੱਗਰੀ, ਵੀਡੀਓ ਆਦਿ ਲੈ ਕੇ ਜਾਣ
ਵਾਲੀਆਂ ਵੈਨਾਂ ਭੇਜੀਆਂ ਜਾ ਰਹੀਆਂ ਹਨ, ਜਿਨ੍ਹਾਂ ਰਾਹੀਂ ਵੱਖ-ਵੱਖ ਸਕੀਮਾਂ ਦਾ ਲਾਭ ਯੋਗ
ਲਾਭਪਾਤਰੀਆਂ ਨੂੰ ਉਨ੍ਹਾਂ ਦੇ ਘਰ ਤੱਕ ਪਹੁੰਚਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਇਹ ਲਗਾਤਾਰ ਕੋਸ਼ਿਸ਼ ਰਹੀ ਹੈ ਕਿ ਕੇਂਦਰ ਸਰਕਾਰ ਦੀਆਂ
ਸਕੀਮਾਂ ਦਾ ਲਾਭ ਆਖਰੀ ਯੋਗ ਲਾਭਪਾਤਰੀ ਤੱਕ ਪਹੁੰਚ ਸਕੇ। ਉਨ੍ਹਾਂ ਕੇਂਦਰ ਵੱਲੋਂ ਹਰ ਦੇਸ਼
ਵਾਸੀ ਨੂੰ ਲਾਭ ਪਹੁੰਚਾਉਣ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਵੀ ਵਿਸਥਾਰ ਨਾਲ
ਚਰਚਾ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕੁਝ ਲਾਭਪਾਤਰੀਆਂ ਨੂੰ ਆਯੂਸ਼ਮਾਨ ਕਾਰਡ ਸੌਂਪੇ।
ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਦੀ ਇਕ ਮਹਿਲਾ ਲਾਭਪਾਤਰੀ ਨੇ ਇਸ ਯੋਜਨਾ ਦੇ ਤਹਿਤ
ਵਿੱਤੀ ਮਦਦ ਨਾਲ ਆਪਣਾ ਘਰ ਬਣਾਉਣ ਦੇ ਯੋਗ ਹੋਣ 'ਤੇ ਖੁਸ਼ੀ ਜ਼ਾਹਰ ਕੀਤੀ। ਉਨ੍ਹਾਂ ਨੇ ਡਰੋਨ
ਨੂੰ ਉੱਡਦੇ ਦੇਖਿਆ ਅਤੇ ਉਤਸੁਕਤਾ ਨਾਲ ਸੁਣਿਆ ਕਿ ਡਰੋਨ ਕਿਸਾਨਾਂ ਨੂੰ ਉਨ੍ਹਾਂ ਦੇ
ਖੇਤੀਬਾੜੀ ਦੇ ਕੰਮ ਵਿਚ ਕਿਵੇਂ ਮਦਦ ਕਰੇਗਾ। ਭਾਰਤ ਸਰਕਾਰ ਆਪਣੀ ਨਵੀਂ ਸਕੀਮ ਤਹਿਤ
ਖੇਤੀਬਾੜੀ ਵਿਚ ਡਰੋਨ ਦੀ ਵਰਤੋਂ ਨੂੰ ਉਤਸ਼ਾਹਿਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ
ਮੰਤਰੀ ਨੇ ਅੱਜ ਪ੍ਰਧਾਨ ਮੰਤਰੀ ਮਹਿਲਾ ਕਿਸਾਨ ਡਰੋਨ ਕੇਂਦਰ ਦਾ ਉਦਘਾਟਨ ਕੀਤਾ ਹੈ। ਇਹ
ਔਰਤਾਂ ਦੇ ਸਵੈ-ਸਹਾਇਤਾ ਸਮੂਹਾਂ ਨੂੰ ਡਰੋਨ ਮੁਹੱਈਆ ਕਰਵਾਏਗਾ ਤਾਂ ਜੋ ਉਹ ਰੋਜ਼ੀ-ਰੋਟੀ ਦੀ
ਸਹਾਇਤਾ ਲਈ ਇਸ ਤਕਨਾਲੋਜੀ ਦੀ ਵਰਤੋਂ ਕਰ ਸਕਣ। ਉਨ੍ਹਾਂ ਦੱਸਿਆ ਕਿ ਅਗਲੇ ਤਿੰਨ ਸਾਲਾਂ
ਦੌਰਾਨ ਔਰਤਾਂ ਦੇ ਸਵੈ-ਸਹਾਇਤਾ ਸਮੂਹਾਂ ਨੂੰ 15,000 ਡਰੋਨ ਮੁਹੱਈਆ ਕਰਵਾਏ ਜਾਣਗੇ। ਔਰਤਾਂ
ਨੂੰ ਡਰੋਨ ਉਡਾਉਣ ਅਤੇ ਵਰਤਣ ਲਈ ਜ਼ਰੂਰੀ ਸਿਖਲਾਈ ਵੀ ਦਿੱਤੀ ਜਾਵੇਗੀ। ਇਹ ਪਹਿਲਕਦਮੀ
ਖੇਤੀਬਾੜੀ ਵਿਚ ਤਕਨਾਲੋਜੀ ਦੀ ਵਰਤੋਂ ਨੂੰ ਉਤਸ਼ਾਹਿਤ ਕਰੇਗੀ। ਇਸ ਮੌਕੇ ਏ.ਡੀ.ਸੀ (ਪੇਂਡੂ
ਵਿਕਾਸ) ਬਲਰਾਜ ਸਿੰਘ, ਐਸ.ਡੀ.ਐਮ ਹੁਸ਼ਿਆਰਪੁਰ ਪ੍ਰੀਤਇੰਦਰ ਸਿੰਘ ਬੈਂਸ, ਸੂਚਨਾ ਤੇ
ਪ੍ਰਸਾਰਣ ਮੰਤਰਾਲੇ ਦੇ ਫੀਲਡ ਪਬਲੀਸਿਟੀ ਅਫ਼ਸਰ ਰਾਜੇਸ਼ ਬਾਲੀ, ਡੀ.ਆਈ.ਓ ਪ੍ਰਦੀਪ ਸਿੰਘ,
ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਬੰਸ ਕੌਰ ,
ਬੀ.ਡੀ.ਪੀ.ਓ ਸੁਖਵਿੰਦਰ ਸਿੰਘ, ਸਰਪੰਚ ਭੁਪਿੰਦਰ ਸਿੰਘ ਪੱਪੂ ਅਤੇ ਵੱਖ-ਵੱਖ ਵਿਭਾਗਾਂ ਦੇ
ਮੁਖੀ ਹਾਜ਼ਰ ਸਨ।

ਪੁਰਸਕਾਰ ਵੰਡ ਅਤੇ ਸੱਭਿਆਚਾਰਕ ਪੇਸ਼ਕਾਰੀਆਂ ਨਾਲ ਨੇਪਰੇ ਚੜ੍ਹਿਆ ਪੰਜਾਬੀ ਮਾਹ

ਪਟਿਆਲਾ 30 ਨਵੰਬਰ:ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ
ਸਰਪ੍ਰਸਤੀ, ਉੱਚੇਰੀ ਸਿੱਖਿਆ
ਤੇ ਭਾਸ਼ਾਵਾਂ ਬਾਰੇ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਅਗਵਾਈ 'ਚ ਪੰਜਾਬੀ ਮਾਂ ਬੋਲੀ ਦੇ
ਪ੍ਰਚਾਰ ਪ੍ਰਸਾਰ ਲਈ ਮਨਾਏ ਗਏ ਪੰਜਾਬੀ ਮਾਹ ਦੇ ਸਮਾਗਮ ਅੱਜ ਇੱਥੇ ਭਾਸ਼ਾ ਵਿਭਾਗ ਵੱਲੋਂ
ਕਰਵਾਏ ਗਏ ਸਰਵੋਤਮ ਸਾਹਿਤਕ ਪੰਜਾਬੀ ਪੁਸਤਕ ਪੁਰਸਕਾਰ ਵੰਡ ਤੇ ਸੱਭਿਆਚਾਰਕ ਪੇਸ਼ਕਾਰੀਆਂ ਨਾਲ
ਨੇਪਰੇ ਚੜ੍ਹ ਗਿਆ। ਇਸ ਸਮਾਗਮ 'ਚ ਜਿਲ੍ਹਾ ਯੋਜਨਾ ਕਮੇਟੀ ਪਟਿਆਲਾ ਦੇ ਚੇਅਰਮੈਨ ਸ. ਜਸਬੀਰ
ਸਿੰਘ ਜੱਸੀ ਸੋਹੀਆਂ ਵਾਲਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਸਮਾਗਮ ਦੀ ਪ੍ਰਧਾਨਗੀ
ਪਦਮਸ਼੍ਰੀ ਡਾ. ਰਤਨ ਸਿੰਘ ਜੱਗੀ ਨੇ ਕੀਤੀ। ਸ਼ੋਮਣੀ ਪੰਜਾਬੀ ਕਵੀ ਦਰਸ਼ਨ ਬੁੱਟਰ ਨੇ
ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਭਾਸ਼ਾ ਵਿਭਾਗ ਦੀ ਵਧੀਕ ਨਿਰਦੇਸ਼ਕਾ ਡਾ. ਵੀਰਪਾਲ ਕੌਰ
ਨੇ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ ਅਤੇ ਭਾਸ਼ਾ ਵਿਭਾਗ ਵੱਲੋਂ ਪੰਜਾਬੀ ਮਾਹ ਦੌਰਾਨ ਕਰਵਾਏ
ਗਏ ਸਮਾਗਮਾਂ ਬਾਰੇ ਜਾਣਕਾਰੀ ਦਿੱਤੀ।
ਵਿਸ਼ੇਸ਼ ਮਹਿਮਾਨ ਜੱਸੀ ਸੋਹੀਆਂ ਵਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ
ਭਗਵੰਤ ਸਿੰਘ ਮਾਨ ਦੀ ਅਗਵਾਈ 'ਚ ਪੰਜਾਬੀ ਭਾਸ਼ਾ ਨੂੰ ਬਣਦਾ ਸਤਿਕਾਰ ਦੇਣ ਲਈ ਵੱਡੇ ਉੱਦਮ
ਕੀਤੇ ਗਏ ਹਨ ਜਿਨ੍ਹਾਂ ਦੇ ਬੜੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸਾਨੂੰ
ਮਾਣ ਹੈ ਕਿ ਸਾਡੀ ਮਾਂ ਬੋਲੀ ਉਹ ਬੋਲੀ ਹੈ ਜੋ ਗੁਰੂਆਂ ਦੇ ਮੁੱਖ 'ਚੋਂ ਉਚਾਰੀ ਗਈ ਹੈ। ਇਸ
ਬੋਲੀ 'ਚ ਦੁਨੀਆ ਦਾ ਸਰਵਪ੍ਰਵਾਨਤ ਤੇ ਮਾਨਵਤਾ ਦਾ ਸੰਦੇਸ਼ ਦੇਣ ਵਾਲੀ ਬਾਣੀ ਰਚੀ ਗਈ ਹੈ। ਇਸ
ਕਰਕੇ ਸਾਨੂੰ ਮਾਣਮੱਤੀ ਪੰਜਾਬੀ ਮਾਂ ਬੋਲੀ ਮਾਣ ਨਾਲ ਬੋਲਣੀ ਚਾਹੀਦੀ ਹੈ। ਸ. ਜੱਸੀ ਨੇ
ਪੁਰਸਕਾਰ ਜੇਤੂਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਲਈ
ਹੋਰ ਵਧੇਰੇ ਯਤਨ ਕਰਨ ਦੀ ਅਪੀਲ ਕੀਤੀ। ਆਪਣੇ ਪ੍ਰਧਾਨਗੀ ਭਾਸ਼ਨ 'ਚ ਡਾ. ਰਤਨ ਸਿੰਘ ਜੱਗੀ ਨੇ
ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਭਾਸ਼ਾ ਵਿਭਾਗ ਲੰਬੇ ਅਰਸੇ ਤੋਂ ਪੰਜਾਬੀ ਮਾਂ ਬੋਲੀ ਦੀ
ਝੰਡਾਬਰਦਾਰ ਸੰਸਥਾ ਵਜੋਂ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਸ਼ਾ ਵਿਭਾਗ ਗਿਆਨ ਦਾ
ਖਜ਼ਾਨਾ ਹੈ ਅਤੇ ਇਸ ਦਾ ਨਵੀਂ ਪੀੜ੍ਹੀ ਨੂੰ ਹਰ ਪੱਖੋਂ ਲਾਭ ਲੈਣਾ ਚਾਹੀਦਾ ਹੈ। ਉਨ੍ਹਾਂ
ਪੁਰਸਕਾਰ ਜੇਤੂਆਂ ਨੂੰ ਮੁਬਾਰਕਬਾਦ ਦਿੰਦਿਆ ਕਿਹਾ ਕਿ ਪੁਰਸਕਾਰ ਹਮੇਸ਼ਾ ਲੇਖਕ ਦੀ
ਜਿੰਮੇਵਾਰੀ ਵਧਾਉਂਦਾ ਹੈ, ਇਸ ਕਰਕੇ ਹੋਰ ਵਧੇਰੇ ਪ੍ਰਤੀਬੱਧਤਾ ਨਾਲ ਕੰਮ ਕਰਨ ਲਈ ਸਭ ਨੂੰ
ਸ਼ੁਭਕਾਮਨਾਵਾਂ ਹਨ।
ਸ਼੍ਰੋਮਣੀ ਕਵੀ ਦਰਸ਼ਨ ਬੁੱਟਰ ਨੇ ਕਿਹਾ ਕਿ ਭਾਸ਼ਾ ਵਿਭਾਗ ਹਮੇਸ਼ਾ ਹੀ ਪੰਜਾਬੀ ਮਾਂ ਬੋਲੀ
ਦੇ ਪ੍ਰਚਾਰ ਪ੍ਰਸਾਰ ਲਈ ਕੰਮ ਕਰਦਾ ਆਇਆ ਹੈ ਅਤੇ ਭਵਿੱਖ ਵਿੱਚ ਅਜਿਹੇ ਯਤਨਾਂ ਦੀ ਜਾਰੀ
ਰਹਿਣੇ ਚਾਹੀਦੇ ਹਨ। ਅਖੀਰ 'ਚ ਡਿਪਟੀ ਡਾਇਰੈਕਟਰ ਹਰਪ੍ਰੀਤ ਕੌਰ ਨੇ ਸਭ ਦਾ ਧੰਨਵਾਦ ਕੀਤਾ।
ਸਮਾਗਮ ਦੀ ਆਰੰਭਤਾ ਕਮਲਜੀਤ ਨੀਲੋਂ ਨੇ ਆਪਣੇ ਚਰਚਿਤ ਗੀਤ 'ਮਾਣੋ ਬਿੱਲੀ' ਨਾਲ ਕੀਤੀ। ਇਸ
ਉਪਰੰਤ ਰਾਮ ਸਿੰਘ ਅਲਬੇਲਾ ਨੇ ਸਾਹਿਤਕ ਗੀਤਾਂ ਨਾਲ ਰੰਗ ਬੰਨਿਆ। ਕਵਿੱਤਰੀ ਨਿਰਮਲਾ ਗਰਗ ਨੇ
ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਕਵਿਤਾ ਪੇਸ਼ ਕਰਕੇ ਵਾਹ-ਵਾਹ ਖੱਟੀ। ਫਿਰ ਪੰਜਾਬ ਪੁਲਿਸ ਦੀ
ਸੱਭਿਆਚਾਰਕ ਟੀਮ ਨੇ ਆਪਣੀਆਂ ਸ਼ਾਨਦਾਰ ਪੇਸ਼ਕਾਰੀਆਂ ਨਾਲ ਸਮਾਗਮ ਨੂੰ ਸਫਲ ਬਣਾ ਦਿੱਤਾ। ਮਸਤ
ਅਲੀ ਨੇ ਛੱਲਾ, ਰਵਿੰਦਰ ਕੌਰ ਨੇ ਕੰਗਣਾ ਤੇ ਮਿਰਜ਼ਾ, ਸੁਖਦਾਸ ਨੇ ਪੰਜਾਬਣ ਬਾਰੇ ਗੀਤ, ਕਰਮ
ਰਾਜ ਕਰਮਾ ਨੇ ਜੁਗਨੀ, ਕਵੀਸ਼ਰੀ ਤੇ ਢਾਡੀ ਜਥੇ ਨੇ ਮਿਆਰੀ ਗਾਇਕੀ ਨਾਲ ਰੰਗ ਬੰਨਿਆ। ਇਸ ਤੋਂ
ਇਲਾਵਾ ਪੰਜਾਬ ਦਾ ਲੋਕ ਨਾਚ ਝੂਮਰ ਵੀ ਪੇਸ਼ ਕੀਤਾ ਗਿਆ। ਇਸ ਮੌਕੇ ਕੈਨੇਡਾ ਤੋਂ ਪੁੱਜੇ
ਅਜਾਇਬ ਸਿੰਘ ਚੱਠਾ, ਰਾਮ ਸਿੰਘ ਅਲਬੇਲਾ, ਕਮਲਜੀਤ ਨੀਲੋਂ, ਨਰਪਾਲ ਸਿੰਘ ਸ਼ੇਰਗਿੱਲ ਨੂੰ ਵੀ
ਸਨਮਾਨਿਤ ਕੀਤਾ ਗਿਆ। ਸਮਾਗਮ ਦੀ ਸਫਲਤਾ ਲਈ ਡਿਪਟੀ ਡਾਇਰੈਕਟਰ ਹਰਪ੍ਰੀਤ ਕੌਰ ਤੇ ਸਤਨਾਮ
ਸਿੰਘ, ਸਹਾਇਕ ਨਿਰਦੇਸ਼ਕ ਅਸ਼ਰਫ ਮਹਿਮੂਦ ਨੰਦਨ, ਅਮਰਿੰਦਰ ਸਿੰਘ ਤੇ ਜਸਪ੍ਰੀਤ ਕੌਰ ਨੇ
ਭਰਵਾਂ ਯੋਗਦਾਨ ਪਾਇਆ। ਜਿਲ੍ਹਾ ਭਾਸ਼ਾ ਅਫਸਰ ਡਾ. ਦਵਿੰਦਰ ਸਿੰਘ ਬੋਹਾ ਮੋਹਾਲੀ, ਕੀਰਤੀ
ਕਿਰਪਾਲ ਬਠਿੰਡਾ, ਤੇਜਿੰਦਰ ਕੌਰ ਮਾਨਸਾ, ਮਨਜੀਤ ਪੁਰੀ ਫਰੀਦਕੋਟ, ਜਗਰੀਤ ਕੌਰ ਮੁਕਤਸਰ,
ਸੰਦੀਪ ਸ਼ਰਮਾ ਲੁਧਿਆਣਾ, ਹਰਕੀਰਤ ਸਿੰਘ ਰੋਪੜ੍ਹ, ਬਿੰਦਰ ਖੁੱਡੀ ਕਲਾਂ ਬਰਨਾਲਾ, ਜਗਜੀਤ
ਸਿੰਘ ਸ੍ਰੀ ਫਤਹਿਗੜ੍ਹ ਸਾਹਿਬ, ਸ਼ਰੋਮਣੀ ਸਾਹਿਤਕਾਰ ਦਰਸ਼ਨ ਸਿੰਘ ਆਸ਼ਟ, ਰਾਜਵੰਤ ਪੰਜਾਬੀ,
ਅਮਰਜੀਤ ਕਾਉਂਕੇ, ਪ੍ਰੋ. ਅੱਛਰੂ ਸਿੰਘ, ਨਿਰੰਜਣ ਬੋਹਾ, ਗੁਰਪ੍ਰੀਤ ਮਾਨਸਾ, ਹਰਬੰਸ ਸਿੰਘ
ਧੀਮਾਨ, ਡਾ. ਗੁਰਮੇਲ ਕੌਰ ਜੋਸ਼ੀ, ਜੋਗਿੰਦਰ ਕੌਰ ਅਗਨੀਹੋਤਰੀ ਆਦਿ ਹਾਜ਼ਰ ਸਨ। ਇਸ ਮੌਕੇ
ਵੱਡੀ ਗਿਣਤੀ 'ਚ ਸਾਹਿਤਕਾਰ, ਭਾਸ਼ਾ ਵਿਭਾਗ ਦੇ ਅਧਿਕਾਰੀ ਤੇ ਸਾਹਿਤ ਪ੍ਰੇਮੀ ਹਾਜ਼ਰ ਸਨ।
ਮੰਚ ਸੰਚਾਲਨ ਡਾ. ਮਨਜਿੰਦਰ ਸਿੰਘ ਨੇ ਕੀਤਾ।
ਤਸਵੀਰ:- ਪੰਜਾਬੀ ਮਾਹ ਦੀ ਸਮਾਪਤੀ ਮੌਕੇ ਜਸਬੀਰ ਸਿੰਘ ਜੱਸੀ ਸੋਹੀਆਂ, ਡਾ. ਪਰਮਵੀਰ ਸਿੰਘ
ਨੂੰ ਪੁਰਸਕਾਰ ਪ੍ਰਦਾਨ ਕਰਦੇ ਹੋਏ। ਉਨ੍ਹਾਂ ਨਾਲ ਹਨ ਡਾ. ਵੀਰਪਾਲ ਕੌਰ, ਪਦਮ ਸ਼੍ਰੀ ਰਤਨ
ਸਿੰਘ ਜੱਗੀ, ਦਰਸ਼ਨ ਬੁੱਟਰ, ਹਰਪ੍ਰੀਤ ਕੌਰ ਤੇ ਹੋਰ।

ਡਾ. ਅੰਜਲੀ ਆਹਲੂਵਾਲੀਆ ਤੇ ਅਲੰਕਾਰ ਆਹਲੂਵਾਲੀਆ ਨੇਂ ਸਾਂਝੀ ਰਸੋਈ ’ਚ ਪਾਇਆ 5100 ਰੁਪਏ ਦਾ ਯੋਗਦਾਨ

ਹੁਸ਼ਿਆਰਪੁਰ, 30 ਨਵੰਬਰ :ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਮੁਹੱਲਾ ਈਸ਼ ਨਗਰ
ਹੁਸ਼ਿਆਰਪੁਰ ਵਿਖੇ ਚਲਾਇਆ ਜਾ ਰਿਹਾ
ਸਾਂਝੀ ਰਸੋਈ ਪ੍ਰੋਜੈਕਟ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੀ ਅਗਵਾਈ ਹੇਠ ਬਹੁਤ ਹੀ ਸਫਲਤਾ
ਪੂਰਵਕ ਚੱਲ ਰਿਹਾ ਹੈ। ਇਸ ਵਿਚ ਰੋਜਾਨਾ 400 ਤੋਂ ਵੱਧ ਗਰੀਬ ਅਤੇ ਲੋੜਵੰਦ ਵਿਅਕਤੀ ਦੁਪਹਿਰ
ਦਾ ਖਾਣਾ ਖਾਂਦੇ ਹਨ।
ਸਕੱਤਰ ਜਿਲ੍ਹਾ ਰੈੱਡ ਕਰਾਸ ਸੁਸਾਇਟੀ ਮੰਗੇਸ਼ ਸੂਦ ਨੇ ਦੱਸਿਆ ਕਿ ਇਸ ਪ੍ਰੋਜੈਕਟ ਵਿਚ ਡਾ.
ਅੰਜਲੀ ਆਹਲੂਵਾਲੀਆ ਫਿਜਿਓਥੈਰੇਪਿਸਟ, ਕਾਇਨੇਸਿਸ ਫਿਜ਼ੀਓਥੈਰੇਪੀ ਕਲੀਨਿਕ ਮਾਡਲ ਟਾਊਨ
ਹੁਸ਼ਿਆਰਪੁਰ ਅਤੇ ਅਲੰਕਾਰ ਆਹਲੂਵਾਲੀਆ ਵਲੋਂ ਆਪਣੇ ਸਪੁੱਤਰ ਮਾਸਟਰ ਆਦਵਿਕ ਆਹਲੂਵਾਲੀਆ ਦੇ
ਜਮਨਦਿਨ ਦੇ ਮੌਕੇ 'ਤੇ 5100 ਰੁਪਏ ਦੀ ਰਾਸ਼ੀ ਦਾਨ ਵਜੋਂ ਸਾਂਝੀ ਰਸੋਈ ਨੂੰ ਮੁੱਹਈਆ ਕਰਵਾਈੈ।
ਇਸ ਮੌਕੇ ਮਾਸਟਰ ਆਦਵਿਕ ਆਹਲੂਵਾਲਿਆ ਦੇ ਦਾਦਾ ਸੰਜੀਵ ਵਾਲੀਆ ਅਤੇ ਦਾਦੀ ਬੇਲਾ ਦੇਵੀ ਜੀ
ਮੌਜੂਦ ਸਨ।
ਸਕੱਤਰ ਨੇ ਇਹ ਵੀ ਦੱਸਿਆ ਕਿ ਜਿਲ੍ਹਾ ਰੈੱਡ ਕਰਾਸ ਵੱਲੋਂ ਚਲਾਇਆ ਜਾ ਰਿਹਾ ਇਹ ਪ੍ਰੋਜੈਕਟ
ਜ਼ਿਲ੍ਹੇੇ ਦੇ ਦਾਨੀ ਸੱਜਣਾਂ ਅਤੇ ਸਮਾਜ ਸੇਵਕਾਂ ਵਲੋਂ ਦਾਨ ਵਜੋਂ ਮੁਹੱਈਆ ਕੀਤੇ ਜਾ ਰਹੇ
ਫੰਡਾਂ ਦੁਆਰਾ ਹੀ ਚਲਾਇਆ ਜਾ ਰਿਹਾ ਹੈ, ਜਿਨ੍ਹਾਂ ਵੱਲੋਂ ਜਿਥੇ ਬੁੱਕ-ਏ-ਡੇਅ ਸਕੀਮ ਅਧੀਨ
ਆਪਣੇ ਪਰਿਵਾਰਿਕ ਮੈਂਬਰਾਂ ਦੇ ਜਨਮ ਦਿਨ, ਵਿਆਹ ਦੀ ਵਰ੍ਹੇਗੰਢ ਅਤੇ ਯਾਦਾਂ ਨਾਲ ਸਬੰਧਤ ਦਿਨ
ਸਾਂਝੀ ਰਸੋਈ, ਵਿੱਮਚ ਮਨਾਉਣ ਸਬੰਧੀ ਲਗਾਤਾਰ ਵਿੱਤੀ ਸਹਾਇਤਾ ਮੁਹੱਈਆ ਕਰਨ ਦੇ ਨਾਲ ਰਾਸ਼ਨ
ਸਮੱਗਰੀ ਵੀ ਮੁੱਹਈਆ ਕਰਵਾਈ ਜਾਂਦੀ ਹੈ।
ਉਨ੍ਹਾਂ ਨੇ ਦੱਸਿਆ ਕਿ ਸਾਂਝੀ ਰਸੋਈ ਲੋੜਵੰਦ ਅਤੇ ਗਰੀਬ ਵਿਅਕਤੀਆਂ ਦੀ ਸਹਾਇਤਾ ਲਈ ਇਹ ਬਹੁਤ
ਹੀ ਲਾਭਦਾਇਕ ਪ੍ਰੋਜੈਕਟ ਹੈ।

ਆਲੂਆਂ ਦੀ ਫਸਲ ਨੂੰ ਪਿਛੇਤੇ ਝੁਲਸ ਰੋਗ ਤੋਂ ਬਚਾਉਣ ਲਈ ਕਿਸਾਨਾਂ ਨੂੰ ਤੁਰੰਤ ਛਿੜਕਾਅ ਕਰਨ ਦੀ ਸਲਾਹ – ਡਾ. ਗਿੱਲ

ਨਵਾਂਸ਼ਹਿਰ, 30 ਨਵੰਬਰ:- ਆਲੂਆਂ ਦੀ ਫਸਲ ਲਈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਹਿਮ
ਸਥਾਨ ਰੱਖਦਾ ਹੈ।
ਮੌਸਮ ਦੇ ਮਿਜਾਜ ਨੂੰ ਦੇਖਦੇ ਹੋਏ ਪੰਜਾਬ ਵਿੱਚ ਆਲੂ ਦੀ ਫਸਲ ਨੂੰ ਭਵਿੱਖ ਵਿੱਚ ਪਿਛੇਤਾ ਝੁਲਸ
ਰੋਗ ਆਉਣ ਦੀ ਸੰਭਾਵਨਾ ਹੈ ਕਿਉਂਕਿ ਨਵੰਬਰ ਮਹੀਨੇ ਦੌਰਾਨ ਬੱਦਲਵਾਈ ਅਤੇ ਹਲਕੀ ਬਾਰਸ਼ ਹੋਣ
ਕਰਕੇ ਆਲੂਆਂ ਦੀ ਫਸਲ ਤੇ ਝੁਲਸ ਰੋਗ ਲਈ ਤਾਪਮਾਨ ਬੜਾ ਢੁੱਕਵਾਂ ਹੋ ਗਿਆ ਹੈ। ਇਹ ਵਿਚਾਰ
ਸਹਾਇਕ ਡਾਇਰੈਕਟਰ ਬਾਗਬਾਨੀ ਸ਼ਹੀਦ ਭਗਤ ਸਿੰਘ ਨਗਰ ਡਾ. ਦਲਜੀਤ ਸਿੰਘ ਗਿੱਲ ਅਤੇ ਸਟੇਟ ਨੋਡਲ
ਅਫਸਰ (ਆਲੂ) ਡਾ. ਪਰਮਜੀਤ ਸਿੰਘ ਨੇ ਜ਼ਿਲ੍ਹੇ ਅੰਦਰ ਆਲੂਆ ਦੀਆਂ ਵੱਖ-ਵੱਖ ਫਸਲ ਦਾ ਨਿਰੀਖਣ
ਕਰਨ ਉਪਰੰਤ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਆਲੂਆਂ ਦੀ ਕਿਸਮ ਕੁਫਰੀ ਪੁਖਰਾਜ ਅਤੇ ਕੁਫਰੀ
ਚੰਦਰਮੁਖੀ ਤੇ ਇਹ ਬਿਮਾਰੀ ਜ਼ਿਆਦਾ ਆਉਂਦੀ ਹੈ। ਜਿਹਨਾਂ ਕਿਸਾਨ ਵੀਰਾਂ ਨੇ ਆਲੂ ਦੀ ਫਸਲ ਚ ਅਜੇ
ਤੱਕ ਉੱਲੀਨਾਸ਼ਕ ਦਵਾਈ ਦਾ ਛਿੜਕਾਅ ਨਹੀਂ ਕੀਤਾ ਅਤੇ ਜਿਹਨਾਂ ਦੀ ਫਸਲ ਚ ਅਜੇ ਤੱਕ ਪਿਛੇਤਾ
ਝੁਲਸ ਰੋਗ ਦੀ ਬਿਮਾਰੀ ਨਹੀਂ ਹੈ ਉਹਨਾਂ ਸਾਰੇ ਕਿਸਾਨ ਵੀਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ
ਉਹ ਆਲੂ ਦੀ ਫਸਲ ਨੂੰ ਐਂਟਰਾਕੋਲ / ਇਡੋਫਿਲ ਐਮ-45 / ਕਵਚ ਆਦਿ ਦਵਾਈਆਂ ਨੂੰ 500 ਤੋਂ 700
ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 250-300 ਲਿਟਰ ਪਾਣੀ ਵਿਚ ਘੋਲ ਕੇ ਹਫਤੇ ਦੇ ਵਕਫੇ ਤੇ
ਸਪਰੇ ਕਰਨ । ਜਿਹਨਾਂ ਖੇਤਾਂ ਵਿਚ ਇਹ ਬਿਮਾਰੀ ਆ ਚੁੱਕੀ ਹੈ ਉਥੇ ਕਿਸਾਨਾਂ ਨੂੰ ਰਿਡੋਮਿਲ
ਗੋਲਡ/ਸੈਕਟਿਨ 60 ਡਬਲਯੂ ਜੀ / ਕਾਰਜੈਟ ਐੱਮ-8, 700 ਗ੍ਰਾਮ ਜਾਂ ਰੀਵਸ 250 ਐੱਸ ਸੀ 250
ਮਿਲੀ ਲੀਟਰ ਜਾਂ ਇਕੂਏਸ਼ਨ ਪ੍ਰੋ 200 ਮਿਲੀ ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ 250-300 ਲਿਟਰ
ਪਾਣੀ ਵਿਚ ਘੋਲ ਕੇ 10 ਦਿਨਾਂ ਦੇ ਵਕਫੇ ਤੇ ਸਪਰੇ ਕਰਨ ਦੀ ਲੋੜ ਹੈ। ਕਿਸਾਨ ਵੀਰਾਂ ਨੂੰ ਇਸ
ਗੱਲ ਦਾ ਖਿਆਲ ਵੀ ਰੱਖਣਾ ਪਏਗਾ ਕਿ ਇੱਕ ਹੀ ਉੱਲੀਨਾਸ਼ਕ ਦਾ ਵਾਰ ਵਾਰ ਛਿੜਕਾਅ ਨਾ ਕਰਨ ਸਗੋਂ
ਦਵਾਈ ਬਦਲ ਕੇ ਸਪਰੇ ਕਰਨ।

ਸਹਿਕਾਰੀ ਖੰਡ ਮਿੱਲਾਂ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ 6ਵਾਂ ਤਨਖਾਹ ਸਕੇਲ ਦੇਣ ਤੇ ਪੰਜਾਬ ਸਰਕਾਰ ਦਾ ਧੰਨਵਾਦ:- ਕਾਮਨਕੇਡਰ ਐਸੋਸੀਏਸ਼ਨ ਅਤੇ ਵਰਕਰ ਫੈਡਰੇਸ਼ਨ

ਨਵਾਂਸ਼ਹਿਰ, 30 ਨਵੰਬਰ:- ਪੰਜਾਬ ਰਾਜ ਦੀਆਂ ਸਮੂਹ ਸਹਿਕਾਰੀ ਖੰਡ ਮਿੱਲਾਂ ਦੇ
ਅਧਿਕਾਰੀਆਂ/ਕਰਮਚਾਰੀਆਂ ਦੀ 6ਵੇਂ
ਤਨਖਾਹ ਸਕੇਲ ਦੀ ਮੰਗ ਤੇ ਗੰਭੀਰਤਾ ਨਾਲ ਵਿਚਾਰ ਕਰਦੇ ਹੋਏ ਪੰਜਾਬ ਸਰਕਾਰ ਦੇ ਵਿੱਤ ਵਿਭਾਗ
ਅਤੇ ਸਹਿਕਾਰਤਾ ਵਿਭਾਗ ਵੱਲੋਂ ਦਿੱਤੀ ਗਈ ਪ੍ਰਵਾਨਗੀ ਸਬੰਧੀ ਕਾਮਨਕਾਡਰ ਐਸੋਸੀਏਸ਼ਨ ਦੇ
ਅਹੁੱਦੇਦਾਰ ਸੁਰਿੰਦਰ ਪਾਲ, ਜਨਰਲ ਮੈਨੇਜਰ ਸਹਿਕਾਰ ਖੰਡ ਮਿੱਲ ਨਵਾਂਸ਼ਹਿਰ ਸੁਖਵਿੰਦਰ ਸਿੰਘ
ਤੂਰ ਅਤੇ ਪੰਜਾਬ ਰਾਜ ਵਰਕਰ ਫੈਡਰੇਸ਼ਨ ਦੇ ਪ੍ਰਧਾਨ ਹਰਦੀਪ ਸਿੰਘ ਮੁੱਗੋਵਾਲ ਵੱਲੋਂ ਇੱਕ
ਮੀਟਿੰਗ ਕੀਤੀ ਗਈ ਜਿਸ ਵਿੱਚ ਮਾਨਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ
ਵਿੱਚ ਕੰਮ ਕਰ ਰਹੀ ਸਮੁੱਚੀ ਸਰਕਾਰ, ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾ, ਚੇਅਰਮੈਨ ਸੂਗਰਫੈਡ
ਪੰਜਾਬ ਨਵਦੀਪ ਸਿੰਘ ਜੀਦਾ, ਪ੍ਰਬੰਧਕ ਨਿਰਦੇਸ਼ਕ ਸੂਗਰਫੈਡ ਪੰਜਾਬ ਅਰਵਿੰਦ ਪਾਲ ਸਿੰਘ ਸੰਧੂ,
ਡਿਪਟੀ ਸਪੀਕਰ ਪੰਜਾਬ ਸਰਕਾਰ ਜੈ ਕਿਸ਼ਨ ਸਿੰਘ ਰੋੜੀ, ਐਮ.ਐਲ.ਏ. ਬਲਾਚੌਰ ਸੰਤੋਸ਼ ਕਟਾਰੀਆਂ,
ਹਲਕਾ ਇੰਚਾਰਜ ਆਮ ਆਦਮੀ ਪਾਰਟੀ ਨਵਾਂਸ਼ਹਿਰ ਲਲਿਤ ਮੋਹਨ ਪਾਠਕ(ਬੱਲੂ ਪ੍ਰਧਾਨ), ਹਲਕਾ ਇੰਚਾਰਜ
ਆਮ ਆਦਮੀ ਪਾਰਟੀ ਬੰਗਾ ਕੁਲਜੀਤ ਸਿੰਘ ਸਰਹਾਲ, ਐਮ.ਐਲ.ਏ. ਨਵਾਂਸ਼ਹਿਰ ਨਛੱਤਰਪਾਲ ਸਿੰਘ, ਸਮੂਹ
ਮੈਂਬਰ ਬੋਰਡ ਆਫ ਡਾਇਰੈਕਟਰਜ਼, ਕਿਸਾਨ ਯੂਨੀਅਨਾਂ ਅਤੇ ਹੋਰ ਸਮੁੱਚੀ ਆਮ ਆਦਮੀ ਲੀਡਰਸ਼ਿਪ
ਜਿਨ੍ਹਾ ਵੱਲੋਂ ਮਿੱਲਾਂ ਦੇ ਕਰਮਚਾਰੀਆਂ ਦੀ ਇਸ ਬੇਨਤੀ ਨੂੰ ਪ੍ਰਵਾਨ ਕਰਵਾਉਣ ਵਿੱਚ ਯੋਗਦਾਨ
ਪਾਇਆ ਗਿਆ ਹੈ ਦਾ ਤਹਿ ਦਿਲੋਂ ਵੱਲੋਂ ਧੰਨਵਾਦ ਕੀਤਾ ਗਿਆ। ਇਹ ਮੰਗ ਪ੍ਰਵਾਨ ਹੋਣ ਤੇ
ਕਰਮਚਾਰੀਆਂ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਕਮੇਟੀ ਵੱਲੋਂ ਇਹ ਬੇਨਤੀ ਕੀਤੀ ਗਈ ਕਿ ਉਨ੍ਹਾ
ਦੀਆਂ ਬਕਾਇਆ ਰਹਿੰਦੀਆਂ ਮੰਗਾਂ ਤੇ ਵੀ ਜਲਦੀ ਯੋਗ ਫੈਸਲਾ ਲੈਣ ਦੀ ਕ੍ਰਿਪਾਲਤਾ ਕੀਤੀ ਜਾਵੇ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਅਨੁਰਾਗ ਕਵਾਤਰਾ, ਜੀ.ਡੀ. ਸ਼ਰਮਾ, ਮਨਦੀਪ ਸਿੰਘ
ਬਰਾੜ, ਹਰਦੇਵ ਸਿੰਘ, ਸਤਨਾਮ ਸਿੰਘ ਸੰਤਾ ਆਦਿ ਹਾਜਰ ਸਨ

Wednesday, 29 November 2023

ਕਿਊਬਿਕ (ਕਨੇਡਾ) ਦੇ ਸਹਿਰ ਮਾਂਟ੍ਰਿਆਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਮਨਾਇਆ ਗਿਆ

  ਮਾਂਟ੍ਰਿਆਲ 29  ਨਵੰਬਰ (ਬਿਊਰੋ ਚੀਫ਼) ਕਿਊਬਿਕ (ਕਨੇਡਾ) ਸੂਬੇ ਦੇ ਸਹਿਰ ਮਾਂਟ੍ਰਿਆਲ ਵਿਖੇ ਬਣੇ ਸ੍ਰੀ ਗੁਰੂ ਰਵਿਦਾਸ ਟੈਂਪਲ ਗੁਰਬਾਣੀ ਸਾਗਰ  ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 554 ਵਾਂਗ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ।  ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਤਨ ਸਿੰਘ ਜੱਖੂ , ਸੇਵਾ ਸਿੰਘ , ਸੰਸਾਰ ਚੰਦ ਰਾਣਾ , ਸ਼ਿਵ ਰਾਜ ਕਟਾਰੀਆ, ਲਾਲ ਚੰਦ ਅਤੇ ਸਮੂਹ ਮੈਂਬਰਾਂ ਦੀ ਯੋਗ ਅਗਵਾਈ ਵਿਚ ਬਹੁਤ ਹੀ ਸ਼ਾਨਦਾਰ ਪ੍ਰਬੰਧ ਕੀਤੇ ਗਏ  । ਸੰਗਤ ਬੜੇ ਚਾਵਾਂ ਮਲਾਰਾਂ ਨਾਲ ਗੁਰੂ ਘਰ ਪਹੁੰਚੀ। ਸਵੇਰ  ਤੋਂ ਲੈ ਕੇ  ਸਾਮ 7 ਵਜੇ ਤਕ  ਸੰਗਤਾਂ ਦਾ ਤਾਂਤਾ ਲੱਗਾ ਰਿਹਾ। ਗੁਰਬਾਣੀ ਦਾ ਪ੍ਰਵਾਹ ਸਾਰਾ ਦਿਨ ਚਲਦਾ ਰਿਹਾ। ਗੁਰੂ ਘਰ ਦੇ ਹੈੱਡ ਗ੍ਰੰਥੀ ਗਿਆਨੀ ਜਸਵੀਰ ਸਿੰਘ  ਨੇ ਆਪਣੀ ਰਸਭਿੰਨੀ ਆਵਾਜ ਵਿੱਚ ਗੁਰੂ ਨਾਨਕ ਦੇਵ ਜੀ ਦੀ ਦਾ ਸਬਦ  ਗਾਇਨ ਕੀਤਾ। ਪੰਜਾਬ (ਭਾਰਤ) ਤੋੰ ਆਏ ਪ੍ਰਗਤੀ ਕਲਾ ਕੇਂਦਰ ਲਾਂਦੜਾ ਦੇ ਨਿਰਦੇਸ਼ਕ ਸੋਢੀ ਰਾਣਾ ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ। ਉਹਨਾਂ ਨੇ ਆਪਣੇ ਵਿਚਾਰ ਸੰਗਤਾਂ ਨਾਲ  ਸਾਂਝੇ ਕਰਦਿਆਂ ਗੁਰ ਪੁਰਬ ਦੀਆਂ ਵਧਾਈਆਂ  ਦਿੱਤੀਆਂ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਤ  ਆਪਣਾ ਲਿਖਿਆ  ਗੀਤ ਪੇਸ਼ ਕੀਤਾ ਤੇ ਆਪਣੀ ਅਤੇ ਕੁਲਪਰੀਤ ਰਾਣਾ ਦੀ ਪੁਸਤਕ  ਵੀ ਕਮੇਟੀ ਨੂੰ ਭੇਂਟ ਕੀਤੀ ਗਈ। ਦੂਰ- ਦੁਰਾਡੇ ਤੋਂ ਸੰਗਤਾਂ ਹੁੰਮਾ  ਕੇ ਪਹੁੰਚੀਆਂ। ਸਾਰਾ ਦਿਨ ਗੁਰੂ  ਦਾ ਲੰਗਰ ਵੀ ਅਤੁੱਟ ਵਰਤਾਇਆ ਗਿਆ।

ਵਪਾਰੀ ਵਰਗ ਸਮਾਜ ਦਾ ਅਹਿਮ ਹਿੱਸਾ : ਬ੍ਰਮ ਸ਼ੰਕਰ ਜਿੰਪਾ

ਹੁਸ਼ਿਆਰਪੁਰ, 29 ਨਵੰਬਰ:ਕੈਬਨਿਟ ਮੰਤਰੀ ਪੰਜਾਬ ਸ੍ਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ
ਕਿ ਵਪਾਰੀ ਵਰਗ ਸਮਾਜ ਦਾ ਅਹਿਮ
ਅੰਗ ਹੈ ਅਤੇ ਦੇਸ਼ ਅਤੇ ਸੂਬੇ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ। ਉਨ੍ਹਾਂ ਕਿਹਾ
ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਪਾਰੀਆਂ ਦੀ ਹਰ
ਸਮੱਸਿਆ ਨੂੰ ਹੱਲ ਕਰਨ ਲਈ ਵਚਨਬੱਧ ਹੈ। ਉਹ ਗਊਸ਼ਾਲਾ ਬਾਜ਼ਾਰ ਹੋਲਸੇਲ ਮਾਰਕੀਟ ਵਿਖੇ
ਕਰਵਾਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਦੇ ਨਾਲ ਹੁਸ਼ਿਆਰਪੁਰ
ਕੇਂਦਰੀ ਸਹਿਕਾਰੀ ਬੈਂਕ ਦੇ ਚੇਅਰਮੈਨ ਵਿਕਰਮ ਸ਼ਰਮਾ, ਮਾਰਕੀਟ ਹੈੱਡ ਰਾਜੂ ਖੱਤਰੀ ਅਤੇ
ਚੇਅਰਮੈਨ ਕੁਲਦੀਪ ਗੋਇਲ ਵੀ ਮੌਜੂਦ ਸਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਪਾਰੀਆਂ ਦੇ ਹਿੱਤਾਂ 'ਤੇ ਪਹਿਰਾ ਦੇਣ ਲਈ
ਹਰ ਸੰਭਵ ਯਤਨ ਕਰ ਰਹੀ ਹੈ ਅਤੇ ਸੂਬੇ 'ਚ ਡਰ-ਮੁਕਤ ਮਾਹੌਲ ਸਿਰਜ ਕੇ ਸਰਕਾਰ ਨੇ ਰਾਜ
ਵਿਚ ਵੱਡੇ ਪੱਧਰ 'ਤੇ ਵਪਾਰਕ ਮੌਕਿਆਂ 'ਚ ਵਾਧਾ ਕੀਤਾ ਹੈ, ਜਿਸ ਕਾਰਨ ਸੂਬੇ 'ਚ
ਨਿਵੇਸ਼ ਵੀ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵਪਾਰੀ ਵਰਗ ਦੇ ਭਰਾਵਾਂ ਨੇ ਹਮੇਸ਼ਾ
ਹੀ ਸਮਾਜ ਸੇਵੀ ਕੰਮਾਂ ਵਿਚ ਆਪਣਾ ਅਹਿਮ ਯੋਗਦਾਨ ਪਾਇਆ ਹੈ ਅਤੇ ਉਹ ਆਸ ਕਰਦੇ ਹਨ ਕਿ
ਭਵਿੱਖ ਵਿਚ ਵੀ ਵਪਾਰੀ ਵਰਗ ਇਸੇ ਤਰ੍ਹਾਂ ਸਮਾਜ ਭਲਾਈ ਦੇ ਕੰਮਾਂ ਵਿਚ ਅੱਗੇ ਆਉਂਦਾ
ਰਹੇਗਾ। ਇਸ ਦੌਰਾਨ ਉਨ੍ਹਾਂ ਗਊਸ਼ਾਲਾ ਬਾਜ਼ਾਰ ਹੋਲਸੇਲ ਮਾਰਕੀਟ ਨੂੰ ਭਰੋਸਾ ਦਿੱਤਾ ਕਿ
ਉਨ੍ਹਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕੀਤਾ ਜਾਵੇਗਾ।
ਇਸ ਮੌਕੇ ਕੌਂਸਲਰ ਵਿਜੇ ਅਗਰਵਾਲ, ਵਰਿੰਦਰ ਸ਼ਰਮਾ ਬਿੰਦੂ, ਸੰਤੋਸ਼ ਸੈਣੀ, ਵਰਿੰਦਰ
ਵੈਦ, ਮਨਜੀਤ ਕੌਰ, ਅਜੇ ਵਰਮਾ, ਜਗਦੀਸ਼ ਅਗਰਵਾਲ, ਮਾਸਟਰ ਸਤਪਾਲ ਤੋਂ ਇਲਾਵਾ ਵੱਡੀ
ਗਿਣਤੀ ਵਿਚ ਵਪਾਰੀ ਹਾਜ਼ਰ ਸਨ।

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਕਿਸਾਨਾਂ ਤੋਂ ਜੁਰਮਾਨਾ ਵਸੂਲਣ ਦੇ ਆਦੇਸ਼

ਅੰਮ੍ਰਿਤਸਰ, 29 ਨਵੰਬਰ -ਝੋਨੇ ਦੀ ਪਰਾਲੀ ਨੂੰ ਸਾੜ ਕੇ ਜਿੰਨਾ ਕਿਸਾਨਾਂ ਨੇ ਵਾਤਾਵਰਣ
ਦੂਸ਼ਿਤ ਕੀਤਾ ਹੈ, ਉਨਾਂ ਵਿਰੁੱਧ ਜੋ ਵੀ ਜੁਰਮਾਨਾ ਮੌਕੇ ਦੇ ਅਧਿਕਾਰੀਆਂ ਵੱਲੋਂ ਕੀਤਾ
ਗਿਆ ਹੈ, ਨੂੰ ਵਸੂਲ ਕਰਕੇ ਸਰਕਾਰੀ ਖਜ਼ਾਨੇ ਵਿਚ ਜਮਾ ਕਰਵਾਇਆ ਜਾਵੇ। ਵਧੀਕ ਡਿਪਟੀ
ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ
ਕਰਦੇ ਇਹ ਹਦਾਇਤ ਕਰਦੇ ਦੱਸਿਆ ਕਿ ਮਾਣਯੋਗ ਸੁਪਰੀਮ ਕੋਰਟ, ਜੋ ਕਿ ਇਸ ਮੁੱਦੇ ਉਤੇ ਹੁਣ
ਤੱਕ ਪੰਜਾਬ ਵਿਚ ਕੀਤੀ ਗਈ ਕਾਰਵਾਈ ਉਤੇ ਨਿਗ੍ਹਾ ਰੱਖ ਰਹੀ ਹੈ, ਵੱਲੋਂ ਸਪੱਸ਼ਟ ਨਿਰਦੇਸ਼
ਹਨ ਕਿ ਜੋ ਵੀ ਕਾਰਵਾਈ ਜਿਲ੍ਹਾ ਪੱਧਰ ਉਤੇ ਕੀਤੀ ਗਈ ਹੈ, ਉਸਦੀ ਇੰਨ ਬਿੰਨ ਪਾਲਣਾ
ਕੀਤੀ ਜਾਵੇ। ਉਨਾਂ ਮੀਟਿੰਗ ਵਿਚ ਹਾਜ਼ਰ ਐਸ ਡੀ ਐਮ, ਤਹਿਸੀਲਦਾਰਾਂ, ਕਾਨੂੰਗੋ, ਖੇਤੀ
ਅਤੇ ਪ੍ਰਦੂਸ਼ਣ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਰੋਜ਼ਾਨਾ ਇੰਨਾ ਕੇਸਾਂ ਦੀ ਨਿੱਜੀ
ਤੌਰ ਉਤੇ ਪੜਚੋਲ ਕਰੋ ਤਾਂ ਕਿ ਅਦਾਲਤ ਦੇ ਹੁਕਮਾਂ ਨੂੰ ਲਾਗੂ ਕਰਵਾਇਆ ਜਾ ਸਕੇ। ਉਨਾਂ
ਦੱਸਿਆ ਕਿ ਅੰਮ੍ਰਿਤਸਰ ਜਿਲ੍ਹੇ ਵਿਚ ਵੱਖ-ਵੱਖ ਟੀਮਾਂ ਵੱਲੋਂ 25 ਲੱਖ ਰੁਪਏ ਦੇ ਕਰੀਬ
ਜੁਰਮਾਨਾ ਕੀਤਾ ਗਿਆ ਹੈ, ਪਰ ਰਿਕਵਰੀ ਕੇਵਲ ਇਕ ਲੱਖ ਸੱਤ ਹਜ਼ਾਰ ਰੁਪਏ ਕੀਤੀ ਗਈ ਹੈ।
ਇਸ ਲਈ ਜਰੂਰੀ ਹੈ ਕਿ ਹੁਣ ਤੱਕ ਕੀਤੇ ਗਏ ਜੁਰਮਾਨੇ ਨੂੰ ਵਸੂਲ ਕੇ ਮਾਣਯੋਗ ਅਦਾਲਤ ਨੂੰ
ਰਿਪੋਰਟ ਭੇਜੀ ਜਾਵੇ। ਇਸ ਮੌਕੇ ਐਸ ਡੀ ਐਮ ਸ ਅਰਵਿੰਦਰਪਾਲ ਸਿੰਘ, ਤਹਿਸੀਲਦਾਰ ਸ.
ਪਰਮਜੀਤ ਸਿੰਘ ਗੁਰਾਇਆ, ਐਕਸੀਅਨ ਸ੍ਰੀ ਸੁਖਦੇਵ ਸਿੰਘ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ
ਹਾਜ਼ਰ ਸਨ।

ਜਮੀਨ ਦਾ ਤਬਾਦਲਾ ਤੇ ਇੰਤਕਾਲ ਦਰਜ ਕਰਨ ਬਦਲੇ 25,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਹੁਸ਼ਿਆਰਪੁਰ, 29 ਨਵੰਬਰ: ਪੰਜਾਬ ਵਿਜੀਲੈਂਸ ਬਿਊਰੋ ਨੇ ਆਪਣੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੌਰਾਨ ਬੁੱਧਵਾਰ ਨੂੰ ਮਾਲ ਹਲਕਾ ਸ਼ਾਮਚੁਰਾਸੀ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਤਾਇਨਾਤ ਮਾਲ ਪਟਵਾਰੀ ਨਰਜੀਤ ਸਿੰਘ ਨੂੰ 25,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।


ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮਾਲ ਕਰਮਚਾਰੀ ਵਿਰੁੱਧ ਇਹ ਕੇਸ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਕਡਿਆਣਾ ਨਿਵਾਸੀ ਬਲਦੇਵ ਸਿੰਘ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਹੈ।
ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਹੈ ਕਿ ਉਕਤ ਪਟਵਾਰੀ ਉਸ ਦੀ ਜ਼ਮੀਨ ਦਾ ਗਵਾਂਢੀ ਨਾਲ ਤਬਾਦਲਾ ਕਰਨ ਅਤੇ ਉਸਦਾ ਇੰਤਕਾਲ ਦਰਜ ਕਰਨ ਬਦਲੇ 30,000 ਰੁਪਏ ਰਿਸ਼ਵਤ ਮੰਗ ਰਿਹਾ ਹੈ ਪਰ ਗੱਲਬਾਤ ਦੌਰਾਨ ਸੌਦਾ 25,000 ਰੁਪਏ ਵਿੱਚ ਤੈਅ ਹੋਇਆ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਜਲੰਧਰ ਰੇਂਜ ਦੀ ਵਿਜੀਲੈਂਸ ਯੂਨਿਟ ਨੇ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ਾਂ ਦੀ ਪੜਤਾਲ ਕਰਦਿਆਂ ਇੱਕ ਜਾਲ ਵਿਛਾਇਆ ਜਿਸ ਤਹਿਤ ਦੋਸ਼ੀ ਪਟਵਾਰੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 25,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਅਤੇ ਰਿਸ਼ਵਤ ਦੀ ਰਾਸ਼ੀ ਵੀ ਬਰਾਮਦ ਕਰ ਲਈ।
ਇਸ ਸਬੰਧੀ ਮਾਲ ਮਹਿਕਮੇ ਦੇ ਉਪਰੋਕਤ ਦੋਸ਼ੀ ਕਰਮਚਾਰੀ ਖਿਲਾਫ ਵਿਜੀਲੈਂਸ ਬਿਓਰੋ ਦੇ ਥਾਣਾ ਜਲੰਧਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਉਸ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
 

ਸੜਕਾਂ ’ਤੇ ਰਹਿ ਰਹੇ ਲੋਕਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਰੈਣ ਬਸੇਰੇ ’ਚ ਪਹੁੰਚਾਇਆ

ਪਟਿਆਲਾ, 29 ਨਵੰਬਰ:ਸ਼ਹਿਰ ਵਿੱਚ ਭਿਖਾਰੀਆਂ ਦੀ ਸਮੱਸਿਆ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ
ਕਾਰਵਾਈ ਅਮਲ ਵਿੱਚ
ਲਿਆਉਂਦਿਆਂ ਅੱਜ ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਬਾਲ
ਸੁਰੱਖਿਆ ਅਫ਼ਸਰ ਪਟਿਆਲਾ, ਨਗਰ ਨਿਗਮ ਪਟਿਆਲਾ, ਪੁਲਿਸ ਵਿਭਾਗ ਅਤੇ ਸਿਹਤ ਵਿਭਾਗ ਵੱਲੋਂ
ਪਟਿਆਲਾ ਦੇ ਵੱਖ ਵੱਖ ਇਲਾਕਿਆਂ ਵਿੱਚ ਰੇਡ ਕੀਤੀ ਗਈ। ਇਸ ਦੌਰਾਨ ਟੀਮ ਵੱਲੋਂ ਸ੍ਰੀ ਕਾਲੀ
ਦੇਵੀ ਮੰਦਰ ਅਤੇ ਫੁਹਾਰਾ ਚੌਂਕ ਦੇ ਨਜ਼ਦੀਕ ਬੈਠੇ ਪ੍ਰਵਾਸੀ ਬੱਚਿਆਂ ਅਤੇ ਉਨ੍ਹਾਂ ਦੇ
ਪਰਿਵਾਰਾਂ ਨੂੰ ਰੈਣ ਬਸੇਰਾ ਛੱਡਣ ਸਬੰਧੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਨਗਰ ਨਿਗਮ ਦੀ
ਟੀਮ ਵੱਲੋਂ ਇਨ੍ਹਾਂ ਪਰਿਵਾਰਾਂ ਨੂੰ ਸਮਾਨ ਸਮੇਤ ਰੈਣ ਬਸੇਰੇ ਵਿਖੇ ਛੱਡਿਆ ਗਿਆ ਅਤੇ ਇਸ ਦੇ
ਨਾਲ ਹੀ ਸਿਹਤ ਵਿਭਾਗ ਵੱਲੋਂ ਇਨ੍ਹਾਂ ਦਾ ਮੈਡੀਕਲ ਚੈਕ ਅਪ ਕਰਦਿਆਂ ਇਨ੍ਹਾਂ ਨੂੰ ਮੁਫ਼ਤ
ਦਵਾਇਆ ਵੀ ਮੁਹੱਈਆ ਕਰਵਾਈਆਂ ਗਈਆਂ। ਇਸ ਦੌਰਾਨ ਇੱਕ ਛੋਟਾ ਬੱਚਾ ਜਿਸ ਦਾ ਹੱਥ ਬੁਰੀ ਤਰ੍ਹਾਂ
ਸੜ ਚੁੱਕਿਆ ਸੀ ਦਾ ਇਲਾਜ ਕੀਤਾ ਗਿਆ।
ਰੈਣ ਬਸੇਰੇ ਵਿਖੇ ਪਹੁੰਚ ਕੇ ਇਨ੍ਹਾਂ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਬਾਲ ਭਲਾਈ
ਕਮੇਟੀ, ਪਟਿਆਲਾ ਦੇ ਸਾਹਮਣੇ ਪੇਸ਼ ਕੀਤਾ ਗਿਆ ਅਤੇ ਬਾਲ ਭਲਾਈ ਕਮੇਟੀ ਦੇ ਹੁਕਮਾਂ ਅਨੁਸਾਰ
ਇਨ੍ਹਾਂ ਦੀ ਕਾਊਂਸਲਿੰਗ ਕੀਤੀ ਗਈ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਪਟਿਆਲਾ ਡਾ. ਸ਼ਾਇਨਾ ਕਪੂਰ
ਨੇ ਇਨ੍ਹਾਂ ਪਰਿਵਾਰਾਂ ਨੂੰ ਹਦਾਇਤ ਦਿੱਤੀ ਕਿ ਸੜਕਾਂ ਤੇ ਰਹਿਣ ਦੀ ਥਾਂ ਰੈਣ ਬਸੇਰੇ ਵਿੱਚ
ਰਿਹਾ ਜਾਵੇ ਤਾਂ ਜੋ ਉਥੇ ਰਹਿ ਕੇ ਉਹ ਆਪਣੇ ਬੱਚਿਆਂ ਦੀ ਪਾਲਣ ਪੋਸ਼ਣ ਸਹੀ ਢੰਗ ਨਾਲ ਕਰ
ਸਕਣ। ਜੇਕਰ ਇਹ ਪਰਿਵਾਰ ਰੈਣ ਬਸੇਰੇ ਵਿੱਚ ਨਹੀਂ ਰਹਿਣਾ ਚਾਹੁੰਦੇ ਤਾਂ ਉਨ੍ਹਾਂ ਨੂੰ ਕਿਸੇ
ਦੀ ਹਾਲਤ ਵਿੱਚ ਸੜਕਾਂ ਤੇ ਰਹਿਣ ਨਹੀਂ ਦਿੱਤਾ ਜਾਵੇਗਾ ਅਤੇ ਆਪਣੇ ਰਾਜ ਵਿੱਚ ਵਾਪਿਸ ਭੇਜਿਆ
ਜਾਵੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਅਜਿਹੀਆਂ ਰੇਡਾਂ ਲਗਾਤਾਰ ਜਾਰੀ ਰਹਿਣਗੀਆਂ।
ਇਸ ਟੀਮ ਵਿੱਚ ਨਗਰ ਨਿਗਮ ਤੋਂ ਇੰਸਪੈਕਟਰ ਮੁਨੀਸ਼ ਪੁਰੀ, ਸੁਪਰਡੈਂਟ ਰਵਿੰਦਰ ਸਿੰਘ ਅਤੇ
ਉਨ੍ਹਾਂ ਦੇ ਸਟਾਫ਼ ਮੈਂਬਰ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਪਟਿਆਲਾ ਡਾ. ਸ਼ਾਇਨਾ ਕਪੂਰ, ਬਾਲ
ਸੁਰੱਖਿਆ ਅਫ਼ਸਰ (ਗੈਰ-ਸੰਸਥਾਗਤ) ਸ਼੍ਰੀਮਤੀ ਸਿਮਰਨਜੀਤ ਕੌਰ, ਪੁਨੀਤ ਸਿੰਗਲਾ, ਸ਼੍ਰੀਮਤੀ
ਸ਼ਾਲਿਨੀ, ਰੋਹਿਤ ਗੋਇਲ, ਪ੍ਰਦੀਪ ਸ਼ਰਮਾ, ਸੁਨੀਤਾ ਯਾਦਵ ਅਤੇ ਸੁਖਦੀਪ ਸਿੰਘ, ਸਿਹਤ ਵਿਭਾਗ
ਤੋਂ ਡਾ. ਪ੍ਰਵੀਨ ਮੜਕਣ ਪੁਲਿਸ ਵਿਭਾਗ ਤੋਂ ਹਰਜੀਤ ਸਿੰਘ ਅਤੇ ਨਰਿੰਦਰ ਕੌਰ, ਬਾਲ ਭਲਾਈ
ਕਮੇਟੀ ਤੋਂ ਚੇਅਰਪਰਸਨ ਸ਼੍ਰੀ ਜਗਦੀਸ਼ ਚੰਦਰ ਸਿੰਘ ਅਤੇ ਮੈਂਬਰ ਸ਼੍ਰੀ ਗੁਰਤੇਜ ਸਿੰਘ ਅਤੇ ਬੇਲਾ
ਸੂਦ ਸ਼ਾਮਲ ਸਨ।

ਪਰਾਲੀ ਪ੍ਰਬੰਧਨ ਕਰਨ ਵਾਲੀਆਂ ਮਸ਼ੀਨਾਂ ਦੀ ਭੌਤਿਕ ਪੜਤਾਲ 1 ਦਸੰਬਰ ਨੂੰ: ਮੁੱਖ ਖੇਤੀਬਾੜੀ ਅਫ਼ਸਰ

ਨਵਾਂਸ਼ਹਿਰ, 29 ਨਵੰਬਰ : ਸਰਕਾਰ ਵਲੋਂ ਫ਼ਸਲੀ ਰਹਿੰਦ-ਖੂੰਹਦ ਖਾਸ ਤੌਰ 'ਤੇ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਕਰਾਪ ਰੈਜੀਡਿਊ ਮੈਨੇਜਮੈਂਟ (ਸੀ.ਆਰ.ਐਮ) ਸਕੀਮ ਅਧੀਨ ਪਰਾਲੀ ਪ੍ਰਬੰਧਨ ਦੀਆਂ ਮਸ਼ੀਨਾਂ 'ਤੇ ਕਿਸਾਨਾਂ ਨੂੰ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਦੇਵ ਸਿੰਘ ਨੇ ਦੱਸਿਆ ਕਿ ਸਾਲ 2023-24 ਦੌਰਾਨ ਦੂਸਰੇ ਪੜਾਅ ਅਧੀਨ ਇਸ ਸਕੀਮ ਅਧੀਨ ਮਸ਼ੀਨਾਂ ਦੀ ਖਰੀਦ ਕਰ ਚੁੱਕੇ ਕਿਸਾਨਾਂ ਦੀਆਂ ਇਨ੍ਹਾਂ ਮਸ਼ੀਨਾਂ ਦੀ ਭੌਤਿਕ ਪੜਤਾਲ 1 ਦਸੰਬਰ 2023 ਦਿਨ ਸ਼ੁੱਕਰਵਾਰ ਨੂੰ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਬਲਾਕ ਔੜ, ਨਵਾਂਸ਼ਹਿਰ, ਬਲਾਚੌਰ ਅਤੇ ਸੜੋਆ ਦੀ ਪੜਤਾਲ ਸਬੰਧਤ ਬਲਾਕ ਖੇਤੀਬਾੜੀ ਦਫ਼ਤਰ ਵਿਖੇ ਹੋਵੇਗੀ ਅਤੇ ਬਲਾਕ ਬੰਗਾ ਦੀ ਪੜਤਾਲ ਬਲਾਕ ਦਫ਼ਤਰ ਬਾਹੜੋਵਾਲ ਅਤੇ ਦਾਣਾ ਮੰਡੀ ਕਟਾਰੀਆਂ ਵਿਖੇ ਕੀਤੀ ਜਾਵੇਗੀ। ਕਿਸਾਨ ਮਸ਼ੀਨਾਂ ਦੀ ਵੈਰੀਫਿਕੇਸ਼ਨ ਲਈ ਸਬੰਧਤ ਬਲਾਕ ਖੇਤੀਬਾੜੀ ਅਫ਼ਸਰ ਨਾਲ ਸੰਪਰਕ ਕਰ ਸਕਦੇ ਹਨ। ਬਲਾਕ ਔੜ ਲਈ 88720-06794, ਬਲਾਕ ਬਲਾਚੌਰ ਲਈ 88720-06796, ਬਲਾਕ ਨਵਾਂਸਹਿਰ ਲਈ 98881-35451, ਬਲਾਕ ਬੰਗਾ ਲਈ 88720-06795 ਅਤੇ ਬਲਾਕ ਸੜੋਆ ਲਈ 99425-00076 'ਤੇ ਸੰਪਰਕ ਕੀਤਾ ਜਾ ਸਕਦਾ ਹੈ।
ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਦੇਵ ਸਿੰਘ ਨੇ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਇਨ੍ਹਾਂ ਮਸ਼ੀਨਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਅਤੇ ਹੋਰ ਕਿਸਾਨਾਂ ਖਾਸ ਤੌਰ 'ਤੇ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਵੀ ਇਹ ਮਸ਼ੀਨਾਂ ਉਪਲਬੱਧ ਕਰਵਾਉਣ ਤਾਂ, ਜੋ ਸਮੇਂ ਸਿਰ ਪਰਾਲੀ ਦਾ ਪ੍ਰਬੰਧਨ ਕਰਕੇ ਇਸ ਨੂੰ ਅੱਗ ਲਗਾਉਣ ਤੋਂ ਗੁਰੇਜ਼ ਕੀਤਾ ਜਾ ਸਕੇ ਅਤੇ ਵਾਤਾਵਰਣ ਦੀ ਸ਼ੁੱਧਤਾ ਬਰਕਰਾਰ ਰੱਖੀ ਜਾ ਸਕੇ।
 

1 ਦਸੰਬਰ ਤੋਂ ਲਗਾਇਆ ਜਾਵੇਗਾ ਖੁੰਬਾਂ ਦੀ ਕਾਸ਼ਤ ਅਤੇ ਪ੍ਰੋਸੈਸਿੰਗ ਸਬੰਧੀ ਸਿਖਲਾਈ ਕੋਰਸ

ਚਾਹਵਾਨ ਅਧਾਰ ਕਾਰਡ ਤੇ ਪਾਸਪੋਰਟ ਸਾਈਜ਼ ਫੋਟੋ ਲੈ ਕੇ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਕਰ ਸਕਦੇ ਹਨ ਪਹੁੰਚ
ਨਵਾਂਸ਼ਹਿਰ,29 ਨਵੰਬਰ - ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ ਵਿਖੇ ਖੁੰਬਾਂ ਦੀ ਕਾਸ਼ਤ ਸਬੰਧੀ ਕਿੱਤਾ-ਮੁਖੀ ਸਿਖਲਾਈ ਕੋਰਸ ਦਾ ਆਯੋਜਨ 1 ਤੋਂ 7 ਦਸੰਬਰ ਤੱਕ ਲਗਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਿਯੋਗੀ ਨਿਰਦੇਸ਼ਕ (ਸਿਖਲਾਈ) ਕ੍ਰਿਸ਼ੀ ਵਿਗਿਆਨ ਕੇਂਦਰ ਡਾ. ਮਨਿੰਦਰ ਸਿੰਘ ਬੌਂਸ ਨੇ ਦੱਸਿਆ ਕਿ ਇਸ ਸਿਖਲਾਈ ਕੋਰਸ ਵਿੱਚ ਮਾਹਿਰਾਂ ਵੱਲੋਂ ਵਿਸਥਾਰ ਨਾਲ ਖੁੰਬਾਂ ਦੀ ਕਾਸ਼ਤ ਬਾਰੇ ਸਾਰੇ ਤਕਨੀਕੀ ਪਹਿਲੂ- ਵੱਖ-ਵੱਖ ਕਿਸਮਾਂ ਦੀਆਂ ਖੁੰਬਾਂ, ਕੰਪੋਸਟ ਦੀ ਤਿਆਰੀ, ਬਿਜਾਈ, ਕੇਸਿੰਗ, ਖੁੰਬਾਂ ਦੇ ਕੀੜੇ ਅਤੇ ਬਿਮਾਰੀਆਂ ਦੀ ਰੋਕਥਾਮ, ਤੁੜਾਈ ਅਤੇ ਮੰਡੀਕਰਨ ਸਾਂਝੇ ਕੀਤੇ ਜਾਣਗੇ। ਕੋਰਸ ਪੂਰਾ ਹੋਣ ਉਪਰੰਤ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵੱਲੋ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। ਚਾਹਵਾਨ ਸਿਖਿਆਰਥੀ 1 ਦਸੰਬਰ ਨੂੰ ਸਵੇਰੇ 10 ਵਜੇ ਆਪਣੇ ਅਧਾਰ ਕਾਰਡ ਦੀ ਫੋਟੋ ਕਾਪੀ ਅਤੇ ਪਾਸਪੋਰਟ ਫੋਟੋ ਲੈ ਕੇ ਕੇਂਦਰ ਵਿਖੇ ਪਹੁੰਚਣ ਸਕਦੇ ਹਨ।

ਢਾਹਾਂ ਕਲੇਰਾਂ ਵਿਖੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ

ਢਾਹਾਂ ਕਲੇਰਾਂ ਵਿਖੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ  ਸ਼ਰਧਾ ਭਾਵਨਾ ਨਾਲ  ਮਨਾਇਆ ਗਿਆ
ਬੰਗਾ  29 ਨਵੰਬਰ () ਪੰਜਾਬ ਦੇ ਪੇਂਡੂ ਖੇਤਰ ਵਿਚ ਵਿੱਦਿਆ ਅਤੇ ਸਿਹਤ ਸੇਵਾਵਾਂ ਪ੍ਰਦਾਨ ਕਰਵਾ ਰਹੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ  ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ । ਅੱਜ ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ  ਦੇ ਭੋਗ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਢਾਹਾਂ ਕਲੇਰਾਂ ਵਿਖੇ ਪਾਏ ਗਏ। ਉਪਰੰਤ ਮਹਾਨ ਗੁਰਮਤਿ ਸਮਾਗਮ ਦੌਰਾਨ ਕਥਾਵਾਚਕ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਪਰਵਾਨਾ ਸਾਬਕਾ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਜੀ ਨੇ ਇਕੱਤਰ ਸੰਗਤਾਂ ਨੂੰ ਅਕਾਲ ਪੁਰਖ ਦੀ ਰਜ਼ਾ ਵਿਚ ਰਹਿੰਦੇ ਹੋਏ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਦੇ ਹੋਏ  ਸੱਚ ਦੇ ਰਾਹ ਚੱਲਣ ਲਈ ਪ੍ਰੇਰਿਆ ।  ਇਸ ਮੌਕੇ ਸਜੇ ਪੰਡਾਲ ਵਿਚ ਭਾਈ ਗੁਰਬਚਨ ਸਿੰਘ ਖਾਲਸਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਨੇ ਰਸ ਭਿੰਨੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ।   ਭਾਈ ਜੋਗਾ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਗੁਰੂ ਨਾਨਕ ਕਾਲਜ ਆਫ ਨਰਸਿੰਗ, ਗੁਰੂ ਨਾਨਕ ਮਿਸ਼ਨ ਹਸਪਤਾਲ ਅਤੇ ਸੀਨੀਅਰ ਸੈਕੰਡਰੀ ਸਕੂਲ ਦੇ  ਕੀਰਤਨੀਆਂ ਜਥਿਆਂ ਨੇ ਵੀ ਸਮਾਗਮ ਵਿਚ ਹਾਜ਼ਰੀਆਂ ਭਰੀਆਂ ।
       ਮਹਾਨ ਗੁਰਮਤਿ ਸਮਾਗਮ ਵਿਚ ਟਰੱਸਟ ਦੇ ਪ੍ਰਧਾਨ ਹਰਦੇਵ ਸਿੰਘ ਕਾਹਮਾ ਨੇ ਸਮੁੱਚੇ ਟਰੱਸਟ ਮੈਂਬਰਾਂ ਵੱਲੋਂ ਸਮੂਹ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈਆਂ ਦਿੰਦਿਆਂ ਹੋਇਆ ਸਮੂਹ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸਾਏ ਸੇਵਾ ਮਾਰਗ ਤੇ ਚੱਲਣ ਲਈ ਪ੍ਰੇਰਿਤ ਕੀਤਾ । ਉਨ੍ਹਾਂ ਨੇ ਬਾਨੀ ਪ੍ਰਧਾਨ ਬਾਬਾ ਬੁੱਧ ਸਿੰਘ ਢਾਹਾਂ ਨੂੰ ਯਾਦ ਕਰਦੇ ਹੋਏ ਇਲਾਕੇ ਵਿਚ ਵਧੀਆ ਵਿੱਦਿਅਕ ਅਤੇ ਸਿਹਤ ਸਹੂਲਤਾਂ ਦੇਣ  ਲਈ ਟਰੱਸਟ ਵੱਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਚਾਨਣਾ ਪਾਇਆ ਅਤੇ ਸਮੂਹ ਸੰਗਤਾਂ ਦਾ ਧੰਨਵਾਦ ਵੀ ਕੀਤਾ । ਸਮਾਗਮ ਵਿਚ ਪ੍ਰੌ ਹਰਬੰਸ ਸਿੰਘ ਬੋਲੀਨਾ ਡਾਇਰੈਕਟਰ ਸਿੱਖਿਆ ਨੇ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਤੇ ਉਹਨਾਂ ਦੀ ਜੀਵਨ ਜਾਚ ਅਤੇ ਗੁਰ-ਇਤਿਹਾਸ ਬਾਰੇ ਚਾਣਨਾ ਪਾਇਆ  ।  ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਨੇ ਬਾਖੂਬੀ ਮੰਚ ਸੰਚਾਲਨਾ ਕਰਦੇ ਹੋਏ,  ਪ੍ਰਕਾਸ਼ ਪੁਰਬ ਦੀਆਂ ਸੰਗਤਾਂ ਨੂੰ ਵਧਾਈਆਂ ਦਿੱਤੀਆਂ ।  
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਵਿਚ ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਮਲਕੀਅਤ ਸਿੰਘ ਬਾਹੜੋਵਾਲ ਸਾਬਕਾ ਪ੍ਰਧਾਨ, ਜਗਜੀਤ ਸਿੰਘ ਸੋਢੀ ਪ੍ਰਬੰਧਕ ਮੈਂਬਰ ਟਰੱਸਟੀ, ਇੰਦਰਜੀਤ ਸਿੰਘ ਵਾਰੀਆ ਚੇਅਰਮੈਨ ਏਕ ਨੂਰ ਸਵੈ ਸੇਵੀ ਸੰਸਥਾ, ਤਰਲੋਚਨ ਸਿੰਘ ਵਾਰੀਆ, ਸੁੱਚਾ ਸਿੰਘ ਲੋਹਗੜ੍ਹ ਯੂ ਕੇ ਪ੍ਰਧਾਨ ਇੰਟਰਨੈਸ਼ਨਲ ਅਕਾਲ ਮਿਸ਼ਨ,  ਗੁਰਦੀਪ ਸਿੰਘ ਢਾਹਾਂ, ਜਥੇਦਾਰ ਸਤਨਾਮ ਸਿੰਘ ਲਾਦੀਆਂ, ਸਤਵੀਰ ਸਿੰਘ ਪਲੀ ਝਿਕੀ, ਜਰਨੈਲ ਸਿੰਘ ਪਲੀ ਝਿਕੀ, ਮਹਿੰਦਰ ਸਿੰਘ ਢਾਹਾਂ,  ਲੰਬੜਦਾਰ ਸਵਰਨ ਸਿੰਘ ਕਾਹਮਾ, ਹਰਬੰਸ ਸਿੰਘ ਢਾਹਾਂ,  ਕਸ਼ਮੀਰ ਸਿੰਘ ਢਾਹਾਂ, ਨਰੇਸ਼ ਕੁਮਾਰ ਸ਼ਰਮਾ, ਰਸ਼ਪਾਲ ਸਿੰਘ ਲਾਦੀਆਂ, ਸੁਰਿੰਦਰ ਸਿੰਘ ਮਾਨ ਲਾਦੀਆਂ,  ਕੁਲਵੰਤ ਸਿੰਘ ਗੋਬਿੰਦਪੁਰੀ, ਮਾਸਟਰ ਨਿਰਮਲ ਸਿੰਘ ਖਟਕੜ ਖੁਰਦ, ਮਾਸਟਰ ਗੁਰਬਚਨ ਸਿੰਘ ਬਸਿਆਲਾ, ਸੰਤੋਖ ਸਿੰਘ ਕਲੇਰਾਂ, ਗੁਰਨਾਮ ਸਿੰਘ ਢਾਹਾਂ, ਗੁਰਮੀਤ ਸਿੰਘ ਬਹਿਰਾਮ, ਮਾਸਟਰ ਤਰਲੋਕ ਸਿੰਘ ਫਲੋਰਾ, ਪਰਮਜੀਤ ਸਿੰਘ,  ਬਲਬੀਰ ਸਿੰਘ ਅਜ਼ੀਮਲ, ਸੰਦੀਪ ਕੁਮਾਰ ਸਾਬਕਾ ਸਰਪੰਚ,  ਨਿਖਿਲ ਕੁਮਾਰ, ਅਸ਼ੋਕ ਕੁਮਾਰ, ਸੁੱਚਾ ਰਾਮ ਢਾਹਾਂ, ਜਸਵੀਰ ਸਿੰਘ ਲੰਬੜਦਾਰ, ਸਰਬਜੀਤ ਸਿੰਘ, ਕੁਲਵੀਰ ਸਿੰਘ ਲੰਗੇਰੀ, ਸੰਤੋਖ ਸਿੰਘ ਢਾਹਾਂ,  ਸੁਖਵਿੰਦਰ ਸਿੰਘ ਕਲਸੀ,  ਬਲਦੇਵ ਸਿੰਘ ਜੱਸੋਮਜਾਰਾ, ਕਰਨੈਲ ਸਿੰਘ ਭੋਗਲ, ਭਾਈ ਰੇਸ਼ਮ ਸਿੰਘ ਬੰਗਾ, ਢਾਡੀ ਨੱਛਤਰ ਸਿੰਘ ਕਲੇਰਾਂ, ਬਹਾਦਰ ਸਿੰਘ ਮਜਾਰੀ,  ਸਤਵੀਰ ਸਿੰਘ ਜੀਂਦੋਵਾਲ, ਜਤਿੰਦਰਪਾਲ ਸਿੰਘ ਸੋਤਰਾਂ, ਦਿਲਬਾਗ ਸਿੰਘ ਬਾਗੀ, ਠਾਣੇਦਾਰ ਬਲਬੀਰ ਸਿੰਘ ਮਜਾਰੀ, ਭੁਪਿੰਦਰ ਸਿੰਘ, ਡਾ, ਰਵਿੰਦਰ ਖਜੂਰੀਆ ਮੈਡੀਕਲ ਸੁਪਰਡੈਂਟ, ਡਾ ਬਲਵਿੰਦਰ ਸਿੰਘ, ਡਾ ਹਰਜੋਤਵੀਰ ਸਿੰਘ, ਮੈਡਮ ਦਵਿੰਦਰ ਕੌਰ ਨਰਸਿੰਗ ਸੁਪਰਡੈਂਟ, ਡਾ. ਸੁਰਿੰਦਰ ਜਸਪਾਲ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ ਨਰਸਿੰਗ, ਮੈਡਮ ਵਨੀਤਾ ਚੋਟ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ,  ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਭਾਈ ਜੋਗਾ ਸਿੰਘ, ਵਰਿੰਦਰ ਸਿੰਘ ਬਰਾੜ ਐਚ ਆਰ, ਨਰਿੰਦਰ ਸਿੰਘ ਢਾਹਾਂ,  ਉਮ ਪ੍ਰਕਾਸ਼ ਮਾਲੀ, ਮੈਡਮ ਦਲਜੀਤ ਕੌਰ, ਨਰਿੰਦਰ ਕੌਰ ਪਤਨੀ ਗੁਰਮੁੱਖ ਸਿੰਘ ਮਜਾਰੀ, ਬੀਬੀ ਮਹਿੰਦਰ ਕੌਰ ਚਾਹਲ, ਇਸਤਰੀ ਸਤਿਸੰਗ ਸਭਾ ਬੰਗਾ, ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ, ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ, ਗੁਰੂ ਨਾਨਕ ਪੈਰਾ ਮੈਡੀਕਲ ਕਾਲਜ, ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਤੇ ਟਰੱਸਟ ਦਾ ਸਮੂਹ ਸਟਾਫ਼, ਸਮੂਹ ਵਿਦਿਆਰਥੀ ਅਤੇ ਇਲਾਕੇ ਦੀਆਂ ਸਮੂਹ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਅਹੁਦੇਦਾਰ, ਮੈਂਬਰ ਅਤੇ ਇਲਾਕਾ ਨਿਵਾਸੀ ਸਾਧ ਸੰਗਤਾਂ ਹਾਜ਼ਰ ਸਨ। ਸਮਾਗਮ ਵਿਚ ਜੋੜਿਆਂ ਦੀ ਸੇਵਾ ਭਾਈ ਘਨ੍ਹਈਆ ਸੇਵਕ ਦਲ ਜਾਡਲਾ ਵੱਲੋਂ ਨਿਭਾਈ ਗਈ। ਇਸ ਮੌਕੇ ਸਮੂਹ ਸੰਗਤਾਂ ਨੇ ਪੰਗਤਾਂ ਵਿਚ ਬੈਠ ਕੇ ਗੁਰੂ ਕਾ ਲੰਗਰ ਬੜੇ ਸਤਿਕਾਰ ਨਾਲ ਛਕਿਆ।
ਫੋਟੋ ਕੈਪਸ਼ਨ : ਢਾਹਾਂ ਕਲੇਰਾਂ ਵਿਖੇ ਹੋਏ ਗੁਰੂ ਨਾਨਕ ਦੇਵ ਜੀ ਦੇ  ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਦੀਆਂ ਝਲਕੀਆਂ

Tuesday, 28 November 2023

ਅੰਮ੍ਰਿਤਸਰ ਤੋਂ ਚੱਲੀ ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਦੀ ਪਲੇਠੀ ਰੇਲ ਗੱਡੀ

ਹਰ ਰੋਜ਼ ਤੀਰਥ ਯਾਤਰਾ ਲਈ ਚੱਲਿਆ ਕਰਨਗੀਆਂ ਬੱਸਾਂ ਤੇ ਰੇਲਾਂ-ਧਾਲੀਵਾਲ
ਅੰਮ੍ਰਿਤਸਰ, 27 ਨਵੰਬਰ -ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ
'ਮੁੱਖ ਮੰਤਰੀ ਤੀਰਥ ਯਾਤਰਾ ਸਕੀਮ' ਤਹਿਤ ਅੱਜ 27 ਨਵੰਬਰ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ
ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਲੇਠੀ ਰੇਲ ਗੱਡੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸ੍ਰੀ ਹਜੂਰ
ਸਾਹਿਬ ਲਈ ਰਵਾਨਾ ਹੋਈ। ਇਸ ਰੇਲ ਗੱਡੀ ਉਤੇ ਯਾਤਰਾ ਲਈ ਗਏ ਅੰਮ੍ਰਿਤਸਰ ਅਤੇ ਤਰਨਤਾਰਨ
ਜਿਲ੍ਹੇ ਦੇ 344 ਯਾਤਰੀਆਂ ਨੂੰ ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਤੇ ਸ. ਹਰਭਜਨ
ਸਿੰਘ ਈ ਟੀ ਓ ਨੇ ਰੇਲਵੇ ਸਟੇਸ਼ਨ ਤੋਂ ਜੈਕਾਰਿਆਂ ਦੀ ਗੂੰਜ ਵਿਚ ਰਵਾਨਾ ਕੀਤਾ। ਇਸ ਤੋਂ
ਪਹਿਲਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਦੋਵਾਂ ਜਿਲਿਆਂ ਤੋਂ ਸ਼ਰਧਾਲੂਆਂ ਨੂੰ ਬੱਸਾਂ
ਰਾਹੀਂ ਲਿਆਂਦਾ ਗਿਆ, ਜਿੱਥੇ ਉਨਾਂ ਨੂੰ ਸਵੇਰ ਦਾ ਖਾਣਾ, ਮੈਡੀਕਲ ਚੈਕ ਅੱਪ ਅਤੇ ਯਾਤਰਾ ਉਤੇ
ਜਾਣ ਵਾਲਾ ਲੋੜੀਂਦਾ ਸਮਾਨ ਜਿਸ ਵਿਚ ਕੰਬਲ, ਸਰਹਾਣਾ, ਬੈਡ ਸ਼ੀਟ, ਛੱਤਰੀ, ਸਾਬਣ-ਤੇਲ, ਕਿਤਾਬਚਾ
ਆਦਿ ਸ਼ਾਮਿਲ ਸਨ ਇਕ ਕਿੱਟ ਦੇ ਰੂਪ ਵਿਚ ਦਿੱਤੇ ਗਏ। ਇਸ ਮੌਕੇ ਸੰਬੋਧਨ ਕਰਦੇ ਕੈਬਨਿਟ ਮੰਤਰੀ ਸ.
ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਚਰਨ ਛੋਹ
ਪ੍ਰਾਪਤ ਪਾਵਨ ਧਰਤੀ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਜਿਸ ਦੀ ਦਰਸ਼ਨਾਂ ਦੀ ਤਾਂਘ ਹਰ ਸਿੱਖ ਨੂੰ
ਰਹਿੰਦੀ ਹੈ, ਦੇ ਦਰਸ਼ਨਾਂ ਲਈ ਪਹਿਲੀ ਰੇਲ ਗੱਡੀ ਜਾ ਰਹੀ ਹੈ। ਉਨਾਂ ਕਿਹਾ ਕਿ ਇਸ ਸਕੀਮ ਦੇ
ਸ਼ੁਰੂ ਹੋਣ ਨਾਲ ਪੰਜਾਬ ਵਾਸੀਆਂ ਨੂੰ ਦੇਸ਼ ਭਰ ਵਿੱਚ ਵੱਖ-ਵੱਖ ਤੀਰਥ ਅਸਥਾਨਾਂ ਦੇ ਦਰਸ਼ਨਾਂ ਲਈ
ਜਾਣ ਵਾਸਤੇ ਸਫ਼ਰ ਦੀ ਸਹੂਲਤ ਮੁਫ਼ਤ ਮਿਲੇਗੀ।

ਉਨਾਂ ਦੱਸਿਆ ਕਿ ਇਸ ਸਕੀਮ ਅਧੀਨ ਪਾਵਨ ਅਸਥਾਨ ਸ੍ਰੀ ਹਜ਼ੂਰ ਸਾਹਿਬ (ਨਾਂਦੇੜ) ਤੋਂ
ਇਲਾਵਾ ਤਖਤ ਸ੍ਰੀ ਪਟਨਾ ਸਾਹਿਬ (ਬਿਹਾਰ), ਵਾਰਾਨਸੀ ਮੰਦਿਰ, ਅਯੁੱਧਿਆ ਅਤੇ ਵਰਿੰਦਾਵਨ
ਧਾਮ (ਉੱਤਰ
ਪ੍ਰਦੇਸ਼), ਸ੍ਰੀ ਅਜਮੇਰ ਸ਼ਰੀਫ਼ (ਰਾਜਸਥਾਨ) ਦੀ ਯਾਤਰਾ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਸ੍ਰੀ
ਅਨੰਦਪੁਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ, ਸਾਲਾਸਰ ਧਾਮ, ਮਾਤਾ ਚਿੰਤਪੁਰਨੀ, ਮਾਤਾ
ਵੈਸ਼ਨੂੰ ਦੇਵੀ, ਮਾਤਾ ਜਵਾਲਾ ਜੀ ਵਰਗੇ ਅਸਥਾਨਾਂ ਦੀ ਯਾਤਰਾ ਕਰਨ ਦੀ ਇੱਛਾ ਵੀ ਪੂਰੀ ਕੀਤੀ
ਜਾਵੇਗੀ। ਉਨਾਂ ਦੱਸਿਆ ਕਿ ਇੰਨਾ ਤੀਰਥ ਸਥਾਨਾਂ ਦੀ ਯਾਤਰਾਂ ਲਈ ਰੋਜ਼ਾਨਾ ਬੱਸਾਂ ਤੇ ਰੇਲ
ਗੱਡੀਆਂ ਪੰਜਾਬ ਦੇ ਵੱਖ-ਵੱਖ ਹਲਕਿਆਂ ਤੋਂ ਜਾਣ ਦਾ ਪ੍ਰਬੰਧ ਕੀਤਾ ਗਿਆ ਹੈ।

ਇਸ ਮੌਕੇ ਯਾਤਰੀਆਂ ਨੂੰ ਸ਼ੁਭ ਕਾਮਨਾਵਾਂ ਦਿੰਦੇ ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਈ ਟੀ ਓ ਨੇ
ਕਿਹਾ ਕਿ ਇਸ ਤਰੀਥ ਯਾਤਰਾ ਉਤੇ ਜਾਣ ਲਈ ਦੋ ਤਰ੍ਹਾਂ ਦੇ ਸਾਧਨਾਂ ਦਾ ਪ੍ਰਬੰਧ ਪੰਜਾਬ ਸਰਕਾਰ
ਵੱਲੋਂ ਕੀਤਾ ਗਿਆ ਹੈ। ਲੰਬੀ ਦੂਰੀ ਦੇ ਧਾਰਮਿਕ ਸਥਾਨਾਂ ਲਈ ਯਾਤਰਾ ਦਾ ਸਾਧਨ ਰੇਲ ਗੱਡੀ
ਅਤੇ ਘੱਟ ਦੂਰੀ ਲਈ ਯਾਤਰਾ ਦਾ ਸਾਧਨ ਸੜਕ ਰਸਤੇ ਬੱਸਾਂ ਰਾਹੀਂ ਹੋਵੇਗਾ। ਉਨਾਂ ਦੱਸਿਆ ਕਿ
ਰੇਲਵੇ ਨੂੰ ਹਦਾਇਤ ਕੀਤੀ ਗਈ ਹੈ ਕਿ ਹਰੇਕ ਡੱਬੇ ਵਿਚ ਯਾਤਰੀਆਂ ਲਈ ਕੀਰਤਨ ਦਾ ਪ੍ਰਬੰਧ ਕੀਤਾ
ਜਾਵੇ ਤਾਂ ਜੋ ਯਾਤਰੀ ਵਾਹਿਗੁਰੂ ਦਾ ਗੁਣਗਾਨ ਕਰਦੇ ਹੋਏ ਆਪਣੀ ਯਾਤਰਾ ਸਫਲ ਕਰਨ। ਇਸ ਤੋਂ
ਇਲਾਵਾ ਸਟੇਸ਼ਨ ਉਤੇ ਯਾਤਰੀਆਂ ਨੂੰ ਲਿਆਉਣ ਅਤੇ ਸ੍ਰੀ ਹਜੂਰ ਸਾਹਿਬ ਦੇ ਰੇਲਵੇ ਸਟੇਸ਼ਨ ਤੋਂ
ਤੁਹਾਡੇ ਠਹਿਰਨ ਵਾਲੇ ਸਥਾਨ ਤੱਕ ਜਾਣ ਆਦਿ ਦਾ ਸਮੁੱਚਾ ਪ੍ਰਬੰਧ ਪੰਜਾਬ ਸਰਕਾਰ ਦਾ ਹੋਵੇਗਾ
ਤਾਂ ਕਿ ਯਾਤਰੀ ਨੂੰ ਕਿਸੇ ਤਰਾਂ ਦੀ ਪਰੇਸ਼ਾਨੀ ਨਾ ਆਵੇ।

ਦੱਸਣਯੋਗ ਹੈ ਕਿ ਇਸ ਪਲੇਠੀ ਰੇਲ ਗੱਡੀ ਵਿਚ ਅੰਮ੍ਰਿਤਸਰ ਅਤੇ ਤਰਨਤਾਰਨ ਤੋਂ 344 ਯਾਤਰੀ
ਸ੍ਰੀ ਹਜੂਰ ਸਾਹਿਬ ਨੂੰ ਅੰਮ੍ਰਿਤਸਰ ਤੋਂ ਗਏ, ਇਸ ਤੋਂ ਇਲਾਵਾ ਸਰਕਾਰੀ ਅਧਿਕਾਰੀ ਵੀ ਡਿਊਟੀ
ਵਜੋਂ ਨਾਲ ਗਏ ਹਨ। 27 ਨਵੰਬਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਇਹ ਰੇਲ
ਗੱਡੀ 29 ਨਵੰਬਰ
ਨੂੰ ਸ਼ਾਮ ਸ੍ਰੀ ਹਜ਼ੂਰ ਸਾਹਿਬ ਪਹੁੰਚੇਗੀ ਅਤੇ ਉਥੇ ਦਰਸ਼ਨਾਂ ਤੋਂ ਬਾਅਦ ਵਾਪਸ 2 ਦਸੰਬਰ ਨੂੰ
ਇਹ ਰੇਲ ਗੱਡੀ ਅੰਮ੍ਰਿਤਸਰ ਵਾਪਸ ਆਵੇਗੀ। ਇਸ ਮੌਕੇ ਵਿਧਾਇਕ ਡਾ. ਅਜੇ ਗੁਪਤਾ, ਸ. ਜਸਵਿੰਦਰ
ਸਿੰਘ ਰਮਦਾਸ, ਡਾ ਜਸਬੀਰ ਸਿੰਘ ਸੰਧੂ, ਸ. ਦਲਬੀਰ ਸਿੰਘ ਟੌਂਗ, ਸ. ਸੁਖਜਿੰਦਰ ਰਾਜ ਸਿੰਘ
ਲਾਲੀ ਮਜੀਠੀਆ, ਚੇਅਰਮੈਨ ਸ ਦਿਲਬਾਗ ਸਿੰਘ ਪੱਟੀ, ਚੇਅਰਮੈਨ ਸ੍ਰੀ ਅਸ਼ੋਕ ਤਲਵਾਰ, ਡਿਪਟੀ
ਕਮਿਸ਼ਨਰ ਸ੍ਰੀ ਘਣਸ਼ਾਮ ਥੋਰੀ, ਕਮਿਸ਼ਨਰ ਪੁਲਿਸ ਸ. ਗੁਰਪ੍ਰੀਤ ਸਿੰਘ ਭੁੱਲਰ, ਸਹਾਇਕ ਸਟੇਟ
ਟਰਾਂਸਪੋਰਟ ਕਮਿਸ਼ਨਰ ਸ. ਸਕੱਤਰ ਸਿੰਘ ਬੱਲ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ, ਵਧੀਕ
ਡਿਪਟੀ ਕਮਿਸ਼ਨਰ ਸ੍ਰੀਮਤੀ ਅਨਦੀਪ ਕੌਰ, ਐਸ ਡੀ ਐਮ ਅਰਵਿੰਦਰਪਾਲ ਸਿੰਘ, ਆਰ ਟੀ ਏ ਸ. ਅਰਸ਼ਦੀਪ
ਸਿੰਘ ਲੁਬਾਣਾ, ਸ੍ਰੀ ਸਤਪਾਲ ਸੋਖੀ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਵਿਚ ਕੋਈ ਕਸਰ ਨਹੀਂ ਛੱਡ ਰਹੀ ਪੰਜਾਬ ਸਰਕਾਰ : ਬ੍ਰਮ ਸ਼ੰਕਰ ਜਿੰਪਾ

ਪਿੰਡ ਬਸੀ ਬਾਬੂ ਖਾਂ ਵਿਚ ਫਰੈਂਡਜ਼ ਸਪੋਰਟਸ ਕਲੱਬ ਵੱਲੋਂ ਕਰਵਾਏ ਗਏ ਕਬੱਡੀ ਟੂਰਨਾਮੈਂਟ
ਵਿਚ ਕੈਬਨਿਟ ਮੰਤਰੀ ਨੇ ਕੀਤੀ ਸ਼ਿਰਕਤ
ਹੁਸ਼ਿਆਰਪੁਰ, 28 ਨਵੰਬਰ : ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ
ਪੰਜਾਬ ਸਰਕਾਰ ਖੇਡਾਂ ਦੇ ਖੇਤਰ
ਵਿਚ ਪੰਜਾਬ ਨੂੰ ਮੋਹਰੀ ਸੂਬਾ ਬਣਾਉਣ ਲਈ ਦਿਨ-ਰਾਤ ਕੰਮ ਕਰ ਰਹੀ ਹੈ, ਜਿਸ ਲਈ
ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ। ਉਹ
ਹਰਿਆਣਾ ਕਸਬੇ ਦੇ ਪਿੰਡ ਬਸੀ ਬਾਬੂ ਖਾਂ ਵਿਚ ਫਰੈਂਡਜ਼ ਸਪੋਰਟਸ ਕਲੱਬ ਵੱਲੋਂ ਕਰਵਾਏ
ਗਏ ਕਬੱਡੀ ਟੂਰਨਾਮੈਂਟ ਦੌਰਾਨ ਹਾਜ਼ਰ ਖਿਡਾਰੀਆਂ ਤੇ ਦਰਸ਼ਕਾਂ ਨੂੰ ਸੰਬੋਧਨ ਕਰ ਰਹੇ
ਸਨ। ਇਸ ਦੌਰਾਨ ਉਨ੍ਹਾਂ ਦੇ
ਨਾਲ ਸਾਬਕਾ ਵਿਧਾਇਕ ਪਵਨ ਕੁਮਾਰ ਆਦੀਆ ਅਤੇ ਦਿ ਹੁਸ਼ਿਆਰਪੁਰ ਸੈਂਟਰਲ ਕੋਆਪ੍ਰੇਟਿਵ
ਬੈਂਕ ਦੇ ਚੇਅਰਮੈਨ ਵਿਕਰਮ ਸ਼ਰਮਾ ਵੀ ਮੌਜੂਦ ਸਨ। ਕੈਬਨਿਟ ਮੰਤਰੀ ਨੇ ਕਿਹਾ ਕਿ
ਉਨ੍ਹਾਂ ਨੂੰ ਖੇਡ ਮੈਦਾਨ ਵਿਚ ਪਸੀਨਾ ਵਹਾਉਂਦੇ ਨੌਜਵਾਨਾਂ ਨੂੰ ਦੇਖ ਕੇ ਅਨੰਦ ਆਉਂਦਾ
ਹੈ। ਉਨ੍ਹਾਂ ਕਿਹਾ ਕਿ ਖੇਡਾਂ ਨਾ ਸਿਰਫ਼ ਸਾਡਾ ਸਰੀਰਕ ਅਤੇ ਮਾਨਸਿਕ ਵਿਕਾਸ ਕਰਦੀਆਂ
ਹਨ ਸਗੋਂ ਆਪਸੀ ਭਾਈਚਾਰਾ ਵੀ ਵਧਾਉਂਦੀਆਂ ਹਨ। ਇਸ ਦੌਰਾਨ ਉਨ੍ਹਾਂ ਕਲੱਬ ਨੂੰ 2 ਲੱਖ
ਰੁਪਏ ਦੇਣ ਦਾ ਐਲਾਨ ਕੀਤਾ ਅਤੇ ਖਿਡਾਰੀਆਂ ਨੂੰ ਖੇਡਾਂ ਦੀ ਭਾਵਨਾ ਨਾਲ ਹਮੇਸ਼ਾ ਇਕ
ਦੂਜੇ ਦਾ ਸਾਥ ਦੇਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਕਲੱਬ ਵੱਲੋਂ ਸਾਡੀ ਰਵਾਇਤੀ ਖੇਡ
ਕਬੱਡੀ ਸਬੰਧੀ ਜੋ ਉਪਰਾਲੇ ਕੀਤੇ ਜਾ ਰਹੇ ਹਨ, ਉਹ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ
'ਖੇਡਾਂ ਵਤਨ ਪੰਜਾਬ ਦੀਆਂ' ਦੇ ਨਾਂ ਹੇਠ ਖੇਡ ਮੁਕਾਬਲੇ ਸ਼ੁਰੂ ਕੀਤੇ ਗਏ ਸਨ, ਜਿਸ
ਤਹਿਤ ਇਸ ਸਾਲ ਵੀ ਖੇਡ
ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਪ੍ਰਤੀ ਲੋਕਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।
ਇਸ ਮੌਕੇ ਵਰਿੰਦਰ ਸ਼ਰਮਾ ਬਿੰਦੂ, ਐਡਵੋਕੇਟ ਅਮਰਜੋਤ ਸੈਣੀ, ਸਲੀਮ ਕੌਸ਼ਲ, ਰਾਜੇਸ਼
ਗੁਪਤਾ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਬੇਕਰੀ ਪਦਾਰਥ ਬਣਾਉਣ ਸਬੰਧੀ ਸਿਖਲਾਈ ਕੋਰਸ ਦਾ ਆਯੋਜਨ

ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਬੇਕਰੀ ਪਦਾਰਥ ਬਣਾਉਣ ਸਬੰਧੀ ਸਿਖਲਾਈ ਕੋਰਸ ਦਾ ਆਯੋਜਨ
ਨਵਾਂਸ਼ਹਿਰ, 28 ਨਵੰਬਰ - ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਅਤੇ ਭਾਰਤੀ
ਖੇਤੀ ਖੋਜ ਪ੍ਰੀਸ਼ਦ-ਅਟਾਰੀ
ਜੋਨ-1 ਲੁਧਿਆਣਾ ਦੇ ਅਧੀਨ ਕਾਰਜਸ਼ੀਲ ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ ਵੱਲੋਂ ਬੇਕਰੀ ਪਦਾਰਥ
ਬਣਾਉਣ ਸੰਬੰਧੀ ਕਿੱਤਾਮੁਖੀ ਸਿਖਲਾਈ ਕੋਰਸ ਆਯੋਜਿਤ ਕੀਤਾ ਗਿਆ।
ਸਿਖਲਾਈ ਦੌਰਾਨ ਡਿਮਾਨਸਟ੍ਰੇਟਰ (ਗ੍ਰਹਿ ਵਿਗਿਆਨ) ਰੇਨੂੰ ਬਾਲਾ ਨੇ ਸਿਖਿਆਰਥੀਆਂ ਨੂੰ
ਘਰੇਲੂ ਅਤੇ ਵਪਾਰਕ ਪੱਧਰ 'ਤੇ ਕੇਕ ਅਤੇ ਬਿਸਕੁਟ ਤਿਆਰ ਕਰਨਾ ਸਿਖਾਇਆ। ਇਸ ਸਿਖਲਾਈ ਦੌਰਾਨ
ਸਿਖਿਆਰਥੀਆਂ ਨੂੰ 5 ਤਰ੍ਹਾਂ ਦੇ ਕੇਕ, ਪੀਜ਼ਾ ਅਤੇ 5 ਤਰ੍ਹਾਂ ਦੇ ਬਿਸਕੁਟ ਅਤੇ ਕੁਕੀਜ਼ ਤਿਆਰ ਕਰਨ
ਦੀ ਸਿਖਲਾਈ ਦਿੱਤੀ ਗਈ ਕਿ ਬਿਨਾਂ ਆਂਡੇ ਵਾਲਾ ਕੇਕ, ਸਪੌਂਜ ਕੇਕ, ਅਖਰੋਟ ਅਤੇ ਖਜੂਰ ਕੇਕ,
ਕੜਾਹੀ ਕੇਕ, ਸੂਜੀ ਕੇਕ, ਪੀਜ਼ਾ ਬੇਸ ਅਤੇ ਸਜਾਵਟੀ ਪੀਜ਼ਾ, ਨਾਨ ਖਟਾਈ, ਆਟੇ ਦੇ ਬਿਸਕੁਟ ਅਤੇ
ਅਜਵਾਇਣ ਵਾਲੇ ਬਿਸਕੁਟ। ਇਨ੍ਹਾਂ ਸਾਰੇ ਪਦਾਰਥਾਂ ਬਾਰੇ ਮਾਈਕਰੋਵੇਵ ਓਵਨ ਅਤੇ ਕੜਾਹੀ ਵਿੱਚ
ਰਿਵਾਇਤੀ ਤਰੀਕੇ ਨਾਲ ਬਣਾਉਣਾ ਦੱਸਿਆ ਗਿਆ।ਇਸਦੇ ਨਾਲ ਹੀ ਕੇਕ ਤੇ ਆਈਸਿੰਗ ਕਰਨੀ ਵੀ ਦੱਸੀ ਗਈ
। ਉਨ੍ਹਾਂ ਨੇ ਇਸ ਪੰਜ ਦਿਨਾਂ ਸਿਖਲਾਈ ਦੋਰਾਨ ਪੌਸ਼ਟਿਕ ਆਹਾਰ ਅਤੇ ਤਿਆਰ ਉਤਪਾਦਾਂ ਦੀ
ਗੁਣਵੱਤਤਾ ਵਧਾਉਣ ਬਾਰੇ ਵੀ ਜਾਣਕਾਰੀ ਦਿੱਤੀ।
ਸਮਾਪਤੀ ਸਮਾਰੋਹ ਦੌਰਾਨ ਸਹਿਯੋਗੀ ਨਿਰਦੇਸ਼ਕ (ਸਿਖਲਾਈ) ਕ੍ਰਿਸ਼ੀ ਵਿਗਿਆਨ ਕੇਂਦਰ
ਲੰਗੜੋਆ ਡਾ. ਮਨਿੰਦਰ ਸਿੰਘ ਬੌਂਸ ਨੇ ਦੱਸਿਆ ਕਿ ਸਿਖਿਆਰਥੀਆਂ ਨੂੰ ਪੰਜਾਬ ਖੇਤੀਬਾੜੀ
ਯੂਨੀਵਰਸਿਟੀ ਲੁਧਿਆਣਾ ਵੱਲੋ ਸਿਖਲਾਈ ਉਪਰੰਤ ਸਰਟੀਫੀਕੇਟ ਵੀ ਜਾਰੀ ਕੀਤੇ ਜਾਣਗੇ। ਉਨ੍ਹਾਂ
ਸਿਖਿਆਰਥੀਆਂ ਨੂੰ ਇਸ ਕਿੱਤਾਮੁਖੀ ਸਿਖਲਾਈ ਕੋਰਸ ਨੂੰ ਘਰੇਲੂ ਪੱਧਰ ਦੇ ਨਾਲ-ਨਾਲ ਵਪਾਰਕ ਪੱਧਰ
'ਤੇ ਵੀ ਅਪਨਾਉਣ ਲਈ ਪ੍ਰੇਰਿਆ ।ਅਖੀਰ ਵਿੱਚ ਉਨ੍ਹਾਂ ਨੇ ਸਾਰੇ ਸਿਖਿਆਰਥੀਆਂ ਨੂੰ ਇਸ ਕੋਰਸ
ਨੂੰ ਪੂਰਾ ਕਰਨ ਲਈ ਵਧਾਈ ਦਿੱਤੀ ਅਤੇ ਇਹ ਵੀ ਅਪੀਲ ਕੀਤੀ ਕਿ ਅਗਾਂਹ ਤੋਂ ਵੀ ਇਸੇ ਤਰ੍ਹਾਂ ਇਸ
ਕੇਂਦਰ ਦੇ ਅਗਲੇਰੇ ਉਲੀਕੇ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਕੀਤੀ ਜਾਵੇ।

ਪੀ.ਐਮ ਵਿਸ਼ਵਕਰਮਾ ਯੋਜਨਾ ਅਧੀਨ ਉਮੀਦਵਾਰਾਂ ਦੀ ਰਜਿਸਟ੍ਰੇਸ਼ਨ ਸ਼ੁਰੂ-ਵਧੀਕ ਡਿਪਟੀ ਕਮਿਸ਼ਨਰ (ਜ)

ਪੀ.ਐਮ ਵਿਸ਼ਵਕਰਮਾ ਯੋਜਨਾ ਅਧੀਨ ਉਮੀਦਵਾਰਾਂ ਦੀ ਰਜਿਸਟ੍ਰੇਸ਼ਨ ਸ਼ੁਰੂ-ਵਧੀਕ ਡਿਪਟੀ
ਕਮਿਸ਼ਨਰ (ਜ)
ਨਵਾਂਸ਼ਹਿਰ, 28 ਨਵੰਬਰ - ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਨੇ ਜ਼ਿਲ੍ਹੇ ਦੇ
ਛੋਟੇ ਹਸਤਕਾਰਾਂ ਤੇ ਕਾਰੀਗਰਾਂ
ਨੂੰ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਸਕੀਮ ਅਧੀਨ ਵੱਧ ਤੋ ਵੱਧ ਲਾਭ ਲੈਣ ਦੀ ਅਪੀਲ ਕੀਤੀ।
ਇਸ ਸਬੰਧੀ ਉਨ੍ਹਾਂ ਨੇ ਦੱਸਿਆ ਕਿ ਪੀ.ਐਮ ਵਿਸ਼ਵਕਰਮਾ ਸਕੀਮ ਦਾ ਮੁੱਖ ਮੰਤਵ ਛੋਟੇ ਕਾਰੀਗਰਾਂ
ਅਤੇ ਹਸਤਕਾਰਾਂ ਨੂੰ ਵਿੱਤੀ ਸਹਾਇਤਾ ਅਤੇ ਹੁਨਰ ਸਿਖਲਾਈ ਦੇ ਕੇ ਉਨ੍ਹਾਂ ਦੇ ਹੁਨਰ ਨੂੰ
ਪ੍ਰਮਾਣਿਤ ਕਰਨਾ ਹੈ। ਇਸ ਸਕੀਮ ਅਧੀਨ ਤਰਖਾਣ, ਰਾਜ ਮਿਸਤਰੀ, ਦਰਜੀ, ਨਾਈ, ਧੋਬੀ,
ਮੂਰਤੀਕਾਰ, ਖਿਡੌਣੇ ਬਣਾਉਣ ਵਾਲੇ, ਘੁਮਿਆਰ, ਮੋਚੀ, ਮਾਲਾ ਬਣਾਉਣ ਵਾਲੇ ਕਾਰੀਗਰ ਇਸ ਸਕੀਮ
ਦਾ ਲਾਭ ਲੈ ਸਕਦੇ ਹਨ। ਇਸ ਸਕੀਮ ਅਧੀਨ 120 ਘੰਟੇ ਤੱਕ ਦੀ ਮੁਫਤ ਹੁਨਰ ਸਿਖਲਾਈ ਮਗਰੋ 15
ਹਜ਼ਾਰ ਰੁਪਏ ਤੱਕ ਦੀ ਰਾਸ਼ੀ ਦੀ ਟੂਲ ਕਿੱਟ ਦਿੱਤੀ ਜਾਵੇਗੀ। ਹੁਨਰ ਸਿਖਲਾਈ ਦੌਰਾਨ 500 ਰੁਪਏ
ਪ੍ਰਤੀ ਦਿਨ ਦੇ ਹਿਸਾਬ ਨਾਲ ਵਿੱਤੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ । ਉਨ੍ਹਾਂ ਦੱਸਿਆ ਕਿ
ਹੁਨਰ ਸਿਖਲਾਈ ਪੂਰੀ ਕਰਨ ਉਪਰੰਤ ਕਾਰੀਗਰਾਂ ਨੂੰ 5 ਫੀਸਦੀ ਦੇ ਵਿਆਜ 'ਤੇ 3 ਲੱਖ ਰੁਪਏ ਤੱਕ
ਦਾ ਕਰਜਾ ਦੋ ਕਿਸ਼ਤਾਂ ਵਿੱਚ ਦਿੱਤਾ ਜਾਵੇਗਾ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਕੀਮ ਦਾ ਲਾਭ ਲੈਣ ਲਈ ਕੋਈ ਵੀ ਪੇਂਡੂ ਜਾਂ
ਸ਼ਹਿਰੀ ਕਾਰੀਗਰ ਜਿਸਦੀ ਉਮਰ 18 ਸਾਲ ਤੋਂ ਵੱਧ ਹੋਵੇ ਆਪਣੇ ਨਜ਼ਦੀਕੀ ਕਾਮਨ ਸਰਵਿਸ ਸੈਂਟਰ
'ਤੇ ਜਾ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ। ਸਕੀਮ ਦੀ ਵਧੇਰੇ ਜਾਣਕਾਰੀ ਲਈ ਪੰਜਾਬ
ਹੁਨਰ ਵਿਕਾਸ ਮਿਸ਼ਨ ਦੀ ਜ਼ਿਲ੍ਹਾ ਟੀਮ ਨਾਲ ਕਮਰਾ ਨੰਬਰ 413, ਡੀ.ਸੀ. ਦਫਤਰ ਨਵਾਂਸ਼ਹਿਰ
ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।

Sunday, 26 November 2023

ਕੈਬਿਨਟ ਮੰਤਰੀ ਧਾਲੀਵਾਲ ਨੇ ਸੜਕਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵੱਖ ਵੱਖ ਸੜਕਾਂ ਦੇ ਉਦਘਾਟਨ ਅਤੇ ਰੱਖੇ ਨੀਂਹ ਪੱਥਰ

ਰੰਗਲੇ ਪੰਜਾਬ ਦੇ ਸੁਪਨੇ ਨੂੰ ਸਾਕਾਰ ਕਰ ਰਿਹਾ ਹੈ ਯੁਵਕ ਸੇਵਾਵਾਂ ਪੰਜਾਬ : ਕੁਲਦੀਪ
ਸਿੰਘ ਧਾਲੀਵਾਲ
ਅੰਮ੍ਰਿਤਸਰ 26 ਨਵੰਬਰ 2023-- ਪਿਛਲੇ 50 ਸਾਲਾਂ ਦੋਰਾਨਕਿਸੇ ਵੀ ਰਾਜਨੀਤਿਕ ਪਾਰਟੀ
ਨੇ ਬਾਰਡਰ ਦੇ ਹਲਕੇ ਦੀਆਂ ਸੜਕਾਂ ਦੀ ਕੋਈ ਸਾਰ ਨਹੀ ਲਈ ਅਤੇ ਸਾਡੀਸਰਕਾਰ ਰਾਜਨੀਤੀ
ਕਰਨ ਨਹੀ ਸਗੋ ਰਾਜਨੀਤੀ ਵਿਚ ਬਦਲਾਅ ਲਿਆ ਕੇ ਵਿਕਾਸ ਦੇ ਕੰਮਾਂ ਨੂੰ ਤਰਜੀਹ ਦੇਰ ਹੀ
ਹੈ।
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ
ਸ: ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਅਜਨਾਲਾ ਹਲਕੇ ਵਿਚ ਕਰੀਬ 1 ਕਰੋੜ ਰੁਪਏ ਦੀਲਾਗਤ
ਨਾਲ ਬਣੀਆਂ ਸੜਕਾਂ ਦਾ ਉਦਘਾਟਨ ਕਰਨ ਸਮੇ ਕੀਤਾ। ਸ: ਧਾਲੀਵਾਲ ਨੇ ਦੱਸਿਆ ਕਿ 7
ਪਿੰਡਾਂ ਵਿਚ 1 ਕਰੋੜ ਰੁਪਏ ਦੀਲਾਗਤ ਨਾਲ ਬਣੀਆਂ ਸੜਕਾਂ ਦਾ ਉਦਘਾਟਨ ਕੀਤਾ ਗਿਆ ਹੈ
ਅਤੇ ਕਰੀਬ 1.5 ਕਰੋੜ ਰੁਪਏ ਦੀਲਾਗਤ ਨਾਲ ਬਣਨ ਵਾਲੀਆਂ ਸੜਕਾਂ ਦੇ ਨੀਹ ਪੱਥਰ ਵੀ ਰੱਖੇ
ਗਏ ਹਨ। ਉਨ੍ਹਾਂ ਕਿਹਾ ਕਿ ਅਗਲੇ ਇਕਮਹੀਨੇ ਵਿਚ ਸਾਰੀਆਂ ਸੜਕਾਂ ਮੁਕੰਮਲ ਹੋ ਜਾਣਗੀਆਂ।
ਸ: ਧਾਲੀਵਾਲ ਨੇ ਦੱਸਿਆ ਕਿ ਬਾਰਡਰ ਦੇ ਇਲਾਕੇਦੇ ਲੋਕਾਂ ਦੀ ਕਾਫੀ ਚਿਰਾਂ ਤੋ ਮੰਗ ਸੀ
ਕਿ ਇੰਨ੍ਹਾਂ ਸੜਕਾਂ ਨੂੰ ਨਵਾਂ ਬਣਾਇਆ ਜਾਵੇ । ਉਨ੍ਹਾਂਦੱਸਿਆ ਕਿ ਪਿੰਡ ਘੋਨੇਵਾਲ ਦੀ
ਪੱਕੀ ਸੜਕ ਜਿਸਦੀ ਲੰਬਾਈ 220 ਮੀਟਰ, ਪਿੰਡ ਘੋਨੇਵਾਲਧੁੱਸੀ ਤੋ ਡੇਰੇ ਜਸਵੰਤ ਸਿੰਘ
ਜਿਸਦੀ ਲੰਬਾਈ 800 ਮੀਟਰ ਹੈ ਦਾ ਉਦਘਾਟਨ ਕੀਤਾਗਿਆ ਹੈ ਜਿਸ ਤੇ 19.67 ਲੱਖ ਰੁਪਏ ਖ਼ਰਚ
ਆਏ ਹਨ। ਉਨ੍ਹਾਂ ਦੱਸਿਆ ਕਿ ਇਸੇਤਰਾ੍ਹ ਹੀ ਜੱਟਾਂ ਨਿਸੋਕੇ ਰੋਡ ਤੋ ਡੇਰੇ ਸਵਿੰਦਰ
ਸਿੰਘ ਦੀ ਸੜਕ ਜਿਸਦੀ ਲੰਬਾਈ 150 ਮੀਟਰ, ਫਿਰਨੀ ਪਿੰਡ ਜੱਟਾਤੋ ਡੇਰੇ ਜੱਜਮੋਹਨ ਦੀ
ਸੜਕ ਦੀ ਲੰਬਾਈ 300 ਮੀਟਰ ਤੇ ਕੁਲ 9.74 ਲੱਖ ਰੁਪਏ ਖ਼ਰਚਕੀਤੇ ਗਏ ਹਨ।

ਸ: ਧਾਲੀਵਾਲ ਨੇਦੱਸਿਆ ਕਿ ਅੱਜ ਪਿੰਡ ਮਾਛੀਵਾਲਾ
ਤੋ ਡੇਰੇ ਗੁਰਦੀਪ ਸਿੰਘ ਅਤੇ ਪੱਕੀ ਸੜਕ ਰਮਦਾਸ ਘੋਨੇਵਾਲ ਰੋਡਤੋਡੇਰਾ ਗੁਰਨਾਮ ਸਿੰਘ
ਜਿਸ ਦੀ ਕੁਲ ਲੰਬਾਈ 725 ਮੀਟਰ ਹੈ ਤੇ 14.36 ਲੱਖ ਰੁਪਏ ਖ਼ਰਚਕੀਤੇ ਹਨ। ਉਨ੍ਹਾਂ
ਦੱਸਿਆ ਕਿ ਇਸ ਤੋ ਇਲਾਵਾ Çਲੰਕ ਰੋਡ ਰਮਦਾਸ ਤੋ ਬਾਉਲੀਖੁੁਰਾਵਾਲੀ, Çਲੰਕ ਰੋਡ ਰਮਦਾਸ
ਤੋ ਕੋਟ ਮੋਲਵੀ ਆਦਿ ਸੜਕਾਂ ਦੇ ਨੀਹ ਪੱਥਰ ਰੱਖ ਦਿਤੇਹਨ ਅਤੇ ਇਕ ਮਹੀਨੇ ਦੇ ਅੰਦਰ
ਅੰਦਰ ਇਹ ਸੜਕਾਂ ਮੁਕੰਮਲ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਵਿਕਾਸਕਾਰਜਾਂ ਲਈ ਫੰਡਾਂ
ਦੀ ਕੋਈ ਕਮੀ ਨਹੀ ਹੈ।

ਸ: ਧਾਲੀਵਾਲ ਨੇਦੱਸਿਆ ਕਿ ਮੁੱਖ ਮੰਤਰੀ ਪੰਜਾਬ
ਸ: ਭਗਵੰਤ ਸਿੰਘ ਮਾਨ ਦੀ ਸੁਚੱਜੀ ਅਗਵਾਈ ਹੇਠ ਅਜਨਾਲਾ ਹਲਕੇ ਵਿਚਲਗਾਤਾਰ ਵਿਕਾਸ ਕਾਰਜ
ਜਾਰੀ ਹਨ ਅਤੇ ਆਉਦੇ ਕੁਝ ਮਹੀਨਿਆਂ ਵਿਚ ਹੀ ਅਜਨਾਲਾ ਹਲਕੇ ਨੂੰ ਸ਼ਹਿਰਵਰਗੀਆਂ ਸਾਰੀਆਂ
ਸਹੂਲਤਾਂ ਮੁਹੱਈਆ ਹੋਣਗੀਆਂ। ਉਨ੍ਹਾਂ ਕਿਹਾ ਕਿ ਅਜਨਾਲੇ ਦੇ ਚਾਰੇ ਪਾਸੇ ਸੜਕਾਂਦਾ ਜਾਲ
ਵਿੱਛ ਰਿਹਾ ਹੈ ਅਤੇ ਅਜਨਾਲੇ ਦੇ ਸਰਵਪੱਖੀ ਵਿਕਾਸ ਲਈ ਕੋਈ ਵੀ ਕਸਰ ਨਹੀ ਰਹਿਣ
ਦਿੱਤੀਜਾਵੇਗੀ। ਸ: ਧਾਲੀਵਾਲ ਨੇ ਕਿਹਾ ਕਿ ਸਾਡੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਅਤੇ
ਸੂਬੇ ਦੋ ਲੋਕਾਂਦੀ ਭਲਾਈ ਲਈ ਅਸੀ ਲਗਾਤਾਰ ਕੰਮ ਕਰ ਰਹੇ ਹਾਂ ਤਾਂ ਜੋ ਪੰਜਾਬ ਨੂੰ
ਰੰਗਲਾ ਪੰਜਾਬ ਬਣਾਇਆ ਜਾ ਸਕੇ।

ਇਸ ਮੌਕੇ ਸ:ਖੁਸ਼ਪਾਲ ਸਿੰਘ ਧਾਲੀਵਾਲ, ਸ: ਗੁਰਜੰਟ
ਸਿੰਘ ਸੋਹੀ, ਸਾਬਕਾ ਸਰਪੰਚ ਬਲਜੀਤ ਸਿੰਘ, ਸਾਬਕਾ ਸਰਪੰਚ ਕਾਬਲਸਿੰਘ,ਸਰਪੰਚ
ਪ੍ਰਿਥੀਪਾਲ ਸਿੰਘ ਘੋਨੇਵਾਲ ਤੋ ਇਲਾਵਾ ਵੱਡੀ ਗਿਣਤੀ ਵਿਚਇਲਾਕਾ ਨਿਵਾਸੀ ਹਾਜ਼ਰ ਸਨ।

ਗੁਰਦੁਆਰਾ ਪਰਮੇਸ਼ਵਰ ਭਵਨ ਅਤੇ ਮਾਊਂਟਵਿਊ ਕੌਨਸੈੰਟ ਸਕੂਲ ਜਹਾਨ ਖੇਲਾਂ ਵਿਖੇ ਸ਼ਰਧਾ ਨਾਲ ਮਨਾਇਆ ਪ੍ਰਕਾਸ਼ ਪੁਰਬ

ਗੁਰਦੁਆਰਾ ਪਰਮੇਸ਼ਵਰ ਭਵਨ ਅਤੇ ਮਾਊਂਟਵਿਊ ਕੌਨਸੈੰਟ ਸਕੂਲ ਜਹਾਨ ਖੇਲਾਂ ਵਿਖੇ ਸ਼ਰਧਾ ਨਾਲ ਮਨਾਇਆ ਪ੍ਰਕਾਸ਼ ਪੁਰਬ
-ਕੈਬਨਿਟ ਮੰਤਰੀ ਜਿੰਪਾ ਸਮੇਤ ਉੱਘੀਆਂ ਸਖ਼ਸ਼ੀਅਤਾਂ ਨੇ ਲਵਾਈ ਹਾਜ਼ਰੀ 
-ਉੱਘੇ ਸਨਅਤਕਾਰ ਗਿਆਨੀ ਅਮਰ ਸਿੰਘ ਦਸਮੇਸ਼ ਕੰਬਾਈਨ ਨੂੰ ਦਿੱਤਾ ਗਿਆ ਭਾਈ ਲਾਲੋ ਜੀ ਅਵਾਰਡ
ਹੁਸ਼ਿਆਰਪੁਰ, 26 ਨਵੰਬਰ : ਗੁਰਦੁਆਰਾ ਪਰਮੇਸ਼ਵਰ ਭਵਨ ਅਤੇ ਮਾਊਂਟਵਿਊ ਕੌਨਸੈੰਟ ਸਕੂਲ ਜਹਾਨ ਖੇਲਾਂ ਹੁਸ਼ਿਆਰਪੁਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਪੂਰਵਕ ਮਨਾਇਆ ਗਿਆ। ਇਸ ਮੌਕੇ ਸਹਿਜ ਪਾਠ ਦੇ ਭੋਗ ਪਾਏ ਗਏ, ਉਪਰੰਤ ਭਾਈ ਮਨਪ੍ਰੀਤ ਸਿੰਘ ਸ਼ੇਰਪੁਰ ਵਾਲੇ ਅਤੇ ਭਾਈ ਗੁਰਮੁਖ ਸਿੰਘ ਹਰਿਆਣਾ ਵਾਲੇ ਹਜ਼ੂਰੀ ਰਾਗੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਅਤੇ ਬੱਚਿਆਂ ਵੱਲੋਂ ਕੀਰਤਨ ਕੀਤਾ ਗਿਆ।  ਇਸ ਮੌਕੇ ਰਾਮਗੜ੍ਹੀਆ ਸਿੱਖ ਆਰਗੇਨਾਈਜ਼ੇਸ਼ਨ ਇੰਡੀਆ ਵੱਲੋਂ ਹਰ ਸਾਲ ਭਾਈ ਲਾਲੋ ਜੀ ਦੀ ਯਾਦ ਵਿਚ ਦਿੱਤਾ ਜਾਂਦਾ ਭਾਈ ਲਾਲੋ ਜੀ ਅਵਾਰਡ ਇਸ ਵਾਰ ਸਮਾਜ ਦੇ ਉੱਘੇ ਸਨਅਤਕਾਰ ਗਿਆਨੀ  ਅਮਰ ਸਿੰਘ ਦਸਮੇਸ਼ ਕੰਬਾਈਨ ਮਾਲੇਰਕੋਟਲਾ ਨੂੰ ਗੁਰੂ ਗ੍ਰੰਥ ਸਹਿਬ ਜੀ ਦੀ ਹਜੂਰੀ ਵਿਚ ਸੰਗਤ ਦੇ ਜੈਕਾਰਿਆਂ ਨਾਲ ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ, ਇੰਦਰਜੀਤ ਸਿੰਘ ਖੀਵਾ ਪੋਤਾ ਗਿਆਨੀ ਜ਼ੈਲ ਸਿੰਘ ਸਾਬਕਾ ਰਾਸ਼ਟਰਪਤੀ, ਸੰਜੀਵ ਤਲਵਾੜ ਚੇਅਰਮੈਨ ਪੰਜਾਬ ਯੂਥ ਡਿਵੈਲਪਮੈਂਟ, ਬਾਬਾ ਬਲਵੀਰ ਸਿੰਘ ਮੁਖੀ ਬਿਰਧ ਆਸ਼ਰਮ ਹਰਿਆਣਾ ਅਤੇ ਹੋਰਨਾਂ ਸ਼ਖਸ਼ੀਅਤਾਂ ਦੀ ਹਾਜ਼ਰੀ ਵਿੱਚ ਦਿੱਤਾ ਗਿਆ। ਅਰਦਾਸ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ਅਤੇ ਆਏ ਹੋਏ ਮੁੱਖ ਮਹਿਮਾਨਾਂ ਨੂੰ ਅਤੇ ਸਕੂਲ ਸਟਾਫ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਆਈਆਂ ਹੋਈਆਂ ਜਥੇਬੰਦੀਆਂ ਵੱਲੋਂ ਪ੍ਰਧਾਨ ਹਰਦੇਵ ਸਿੰਘ ਕੌਂਸਲ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਸਤਵੰਤ ਸਿੰਘ ਸਿਆਣ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ, ਚੇਅਰਮੈਨ ਦੀ ਹੁਸ਼ਿਆਰਪੁਰ ਸੈਂਟਰਲ ਕੋਆਪਰੇਟਿਵ ਬੈਂਕ ਵਿਕਰਮ ਸ਼ਰਮਾ, ਬਿੰਦੂ ਸ਼ਰਮਾ, ਪ੍ਰਦੀਪ ਬਿੱਟੂ, ਰਵਿੰਦਰ ਸਿੰਘ, ਸੇਵਾਮੁਕਤ ਡਾਇਰੈਕਟਰ ਅਵਤਾਰ ਸਿੰਘ, ਕਸ਼ਮੀਰ ਸਿੰਘ ਗੀਗਨਵਾਲ, ਬਾਬਾ ਪਰਮਿੰਦਰ ਸਿੰਘ ਪਨੇਸਰ, ਆਰ. ਐਸ. ਓ ਦੇ ਚੇਅਰਮੈਨ ਕੁਲਦੀਪ ਸਿੰਘ ਖਾਂਬਾ, ਪਰਮਜੀਤ ਸਿੰਘ ਕਲਿਆਣ, ਪ੍ਰਧਾਨ ਹਰਦੇਵ ਸਿੰਘ ਕੌਂਸਲ, ਸੀਨੀਅਰ ਮੀਤ ਪ੍ਰਧਾਨ ਮਲਕੀਤ ਸਿੰਘ ਮਰਵਾਹਾ, ਜਸਵੰਤ ਸਿੰਘ ਭੋਗਲ,  ਗੁਰਵਿੰਦਰ ਸਿੰਘ, ਜਤਿੰਦਰ ਸਿੰਘ ਗੋਲਡੀ, ਧਰਮਪਾਲ ਸਲਗੋਤਰਾ, ਗੁਰਦੇਵ ਸਿੰਘ ਰਿਟਾਇਰਡ ਐਕਸੀਅਨ ਜਨਰਲ ਸਕੱਤਰ, ਅਮਰਜੀਤ ਸਿੰਘ ਆਸੀ ਚੇਅਰਮੈਨ ਪੰਜਾਬ, ਗੁਰਵਿੰਦਰ ਸਿੰਘ ਪਲਾਹਾ, ਹਰਜਿੰਦਰ ਸਿੰਘ ਵਿਰਦੀ, ਬਲਕਾਰ ਸਿੰਘ ਨਲੋਈਆਂ, ਭਾਈ ਹਰਜੀਤ ਸਿੰਘ ਹਰਿਆਣਾ, ਡੀ ਪੀ ਆਰ ਓ  ਹਰਦੇਵ ਸਿੰਘ ਆਸੀ, ਜਸਪਾਲ ਸਿੰਘ ਖੀਵਾ ਚੇਅਰਮੈਨ , ਮਹਿੰਦਰ ਸਿੰਘ ਮੱਲ,  ਅਮਰੀਕ ਸਿੰਘ ਮੱਲ੍ਹੀ, ਪਰਵਿੰਦਰ ਸਿੰਘ ਸਰਪੰਚ ਸਜਣਾਂ, ਗੋਲਡੀ ਸਰਪੰਚ ਬਸੀ ਮੂਦਾ, ਕੁਲਦੀਪ ਸਿੰਘ ਬਾਗਪੁਰ, ਮਨਦੀਪ ਸਿੰਘ ਗੋਲਡੀ , ਜਸਵਿੰਦਰ ਸਿੰਘ ਕਲਸੀ ਜੇ ਕੇ ਆਟੋ, ਕੁਲਦੀਪ ਸਿੰਘ ਅਮਨ ਆਟੋ, ਸੁਰਿੰਦਰ ਸਿੰਘ ਨੰਨੜਾ, ਡਾ. ਮਨਿੰਦਰ ਸਿੰਘ ਗੁਰੂ ਕ੍ਰਿਪਾ ਡੈਂਟਲ,  ਹਰਭਜਨ ਸਿੰਘ ਧਾਰੀਵਾਲ, ਹਰਗੋਬਿੰਦ ਸਿੰਘ ਆਸਟਰੇਲੀਆ, ਦਵਿੰਦਰਪਾਲ ਸਿੰਘ ਜਲੰਧਰ, ਭੁਪਿੰਦਰ ਸਿੰਘ ਭਾਰਜ,  ਹਰਜਿੰਦਰ ਸਿੰਘ ਹਰਗੜ੍ਹ, ਗੁਰਬਖਸ਼ ਸਿੰਘ ਟਾਂਡਾ, ਹਰਬੰਸ ਸਿੰਘ ਪ੍ਰਧਾਨ ਵਿਸ਼ਵਕਰਮਾ ਮੰਦਿਰ ਟਾਂਡਾ, ਗੁਰਦੀਪ ਸਿੰਘ ਆਦਮਪੁਰ, ਇਕਬਾਲ ਸਿੰਘ ਸਤੌਰ, ਪਿਆਰਾ ਸਿੰਘ ਕੈਨੇਡਾ, ਤਰਲੋਚਨ ਸਿੰਘ ਬੁਲੋਵਾਲ, ਗੁਰਮੁੱਖ ਸਿੰਘ ਪ੍ਰਧਾਨ, ਗੁਰਪਾਲ ਸਿੰਘ ਵਾਲੀਆ, ਗੁਰਵਿੰਦਰ ਸਿੰਘ ਸਾਬਕਾ ਡਾਇਰੈਕਟਰ ਮਾਰਕਫੈੱਡ,  ਮਨਜੀਤ ਸਿੰਘ ਕੌਸਲ,ਅਵਤਾਰ ਸਿੰਘ ਸੀਹਰਾ, ਇੰਦਰਪਾਲ ਸਿੰਘ ਹਰਿਆਣਾ ਹਾਜ਼ਰ ਸਨ।

*ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੈਸ਼ਲੈੱਸ ਇਲਾਜ ਦੀ ਸਹੂਲਤ ਆਰੰਭ*

*ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੈਸ਼ਲੈੱਸ ਇਲਾਜ ਦੀ ਸਹੂਲਤ ਆਰੰਭ* ਬੰਗਾ 01 ਅਪਰੈਲ () ਭਾਰਤੀ ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ...

ਜੀ ਆਇਆਂ ਨੂੰ WELCOME