ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ 05 ਹਥਿਆਰਾਂ ਸਮੇਤ
ਸੋਨੂੰ ਖੈਂਤਰੀ ਗੈਂਗ ਦੇ 02 ਮੈਂਬਰ ਕੀਤੇ ਗ੍ਰਿਫਤਾਰ
-ਦੋਸ਼ੀਆਂ ਤੋਂ 350 ਗ੍ਰਾਮ ਹੈਰੋਇਨ ਵੀ ਬ੍ਰਾਮਦ
ਨਵਾਂਸ਼ਹਿਰ 24ਨਵੰਬਰ :- ਜਿਲ੍ਹਾ ਸਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਨਸ਼ਾ ਤਸੈਂਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਤੇ ਵੱਡੀ ਕਾਰਵਾਈ ਕਰਦੇ ਹੋਏ 05 ਹਥਿਆਰਾਂ ਅਤੇ 350 ਗ੍ਰਾਮ ਹੈਰੋਇਨ ਸਮੇਤ 02 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਡਾ. ਅਖਿਲ ਚੋਧਰੀ, ਆਈ ਪੀ ਐਸ ਸੀਨੀਅਰ ਕਪਤਾਨ ਪੁਲਿਸ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਪਤ ਸੂਚਨਾਂ ਦੇ ਅਧਾਰ ਤੇ ਸੀਆਈਏ. ਨਵਾਂਸ਼ਹਿਰ ਦੀ ਪੁਲਿਸ ਪਾਰਟੀ ਵੱਲੋਂ ਦੋਰਾਨੇ ਗਸ਼ਤ ਪਿੰਡ ਭੋਰਾ ਲਾਗੇ ਤੋਂ ਕਾਰ ਸਵਾਰ 02 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ, ਜਿਹਨਾਂ ਦੀ ਪਹਿਚਾਣ ਦਵਿੰਦਰ ਸੁਮਨ ਉਰਫ ਬਿੰਦਾ ਪੁੱਤਰ ਮੋਹਣ ਕੁਮਾਰ ਵਾਸੀ ਸੈਲਾ ਖੁਰਦ ਥਾਣਾ ਮਾਹਿਲਪੁਰ ਜਿਲ੍ਹਾ ਹੁਸ਼ਿਆਰਪੁਰ ਅਤੇ ਅਕਾਸ਼ ਪੁੱਤਰ ਜੀਵਨ ਵਾਸੀ ਵਾਰਡ ਨੰਬਰ 02, ਮੰਢਿਆਣੀ ਰੋਡ, ਬਲਾਚੌਰ ਥਾਣਾ ਸਿਟੀ ਬਲਾਚੌਰ ਵੱਜੋਂ ਹੋਈ, ਜਿਹਨਾਂ ਪਾਸੋਂ ਆਪਣੇ ਪਾਸ ਅਤੇ ਗੱਡੀ ਵਿੱਚ ਛੁਪਾ ਕੇ ਰੱਖੇ 05 ਹਥਿਆਰ, 07 ਕਾਰਤੂਸ ਅਤੇ 350 ਗ੍ਰਾਮ ਹੈਰੋਇਨ ਬ੍ਰਾਮਦ ਹੋਣ ਤੇ ਇਹਨਾਂ ਖਿਲਾਫ ਮੁਕੱਦਮਾ ਨੰਬਰ 105 ਮਿਤੀ 22-11-2023 ਅ.ਧ 21-61-85 ਐਨ ਡੀ ਪੀ ਐਸ ਐਕਟ ਅਤੇ 25-54-59 ਅਸਲਾ ਐਕਟ ਤਹਿਤ ਥਾਣਾ ਸਦਰ ਬੰਗਾ ਵਿਖੇ ਦਰਜ ਕਰਕੇ ਦੋਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ।
ਗ੍ਰਿਫਤਾਰ ਦੋਸ਼ੀਆਂ ਦਾ ਵੇਰਵਾ:-
1) ਦਵਿੰਦਰ ਸੁਮਨ ਉਰਫ ਬਿੰਦਾ (ਉਮਰ 31 ਸਾਲ) ਪੁੱਤਰ ਮੋਹਣ ਕੁਮਾਰ ਵਾਸੀ ਸੈਲਾ ਖੁਰਦ ਥਾਣਾ ਮਾਹਿਲਪੁਰ
ਜਿਲ੍ਹਾ ਹੁਸ਼ਿਆਰਪੁਰ
2) ਅਕਾਸ (24 ਸਾਲ) ਪੁੱਤਰ ਜੀਵਨ ਵਾਸੀ ਵਾਰਡ ਨੰਬਰ 02. ਮੰਢਿਆਣੀ ਰੋਡ, ਬਲਾਚੋਰ ਥਾਣਾ ਸਿਟੀ
ਬਲਾਚੋਰ
ਇਸ ਕੇਸ ਦੀ ਮੁੱਢਲੀ ਤਫਤੀਸ਼ ਤੋਂ ਸਾਹਮਣੇ ਆਇਆ ਕਿ ਸੁਖਵਿੰਦਰ ਸਿੰਘ ਉਰਫ ਮਨੀ ਵਾਸੀ ਜੌਸੋਵਾਲ ਥਾਣਾ ਮਾਹਿਲਪੁਰ ਜਿਲ੍ਹਾ ਹੁਸ਼ਿਆਰਪੁਰ ਜੋ ਕਿ ਕੁੱਝ ਮਹੀਨੇ ਪਹਿਲਾਂ ਹੀ ਵਿਦੇਸ਼ ਇੰਗਲੈਂਡ ਗਿਆ ਹੈ, ਜੋ ਕਿ ਰਜੇਸ਼ ਕੁਮਾਰ ਉਰਫ ਸੋਨੂੰ ਖੱਤਰੀ ਦਾ ਸਪਲਾਇਰ ਹੈ ਅਤੇ ਇਸਦੇ ਮਡਿਊਲ ਨੂੰ ਸੰਭਾਲ ਰਿਹਾ ਹੈ। ਦਵਿੰਦਰ ਸੁਮਨ ਉਰਫ ਬਿੰਦਾ ਅਤੇ ਅਕਾਸ ਦੋਵੇਂ ਸੁਖਵਿੰਦਰ ਸਿੰਘ ਉਰਫ ਮਨੀ ਦੇ ਨਾਲ ਵਰਚੁਅਲ ਨੰਬਰਾਂ ਰਾਹੀਂ ਸੰਪਰਕ ਵਿੱਚ ਸਨ, ਜੋ ਸੁਖਵਿੰਦਰ ਸਿੰਘ ਉਰਫ ਮਨੀ ਦੇ ਕਹਿਣ ਤੇ ਹੀ ਨਸ਼ਾ ਤਸਕਰੀ ਅਤੇ ਨਜਾਇਜ ਅਸਲੇ ਦੀ
ਅੱਗੇ ਸਪਲਾਈ ਕਰਦੇ ਸਨ ਅਤੇ ਹੁਣ ਵੀ ਸੁਖਵਿੰਦਰ ਸਿੰਘ ਉਰਫ ਮਨੀ ਵੱਲੋਂ ਭੇਜੀ ਗਈ ਨਜਾਇਜ਼ ਅਸਲੇ ਅਤੇ ਨਸ਼ੇ ਦੀ ਖੇਪ ਐਂਗੇ ਸਪਲਾਈ ਕਰਨ ਜਾ ਰਹੇ ਸਨ, ਜਿਹਨਾਂ ਨੂੰ ਪੁਲਿਸ ਵੱਲੋਂ ਗੁਪਤ ਸੂਚਨਾਂ ਦੇ ਅਧਾਰ ਤੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਕਰਨ ਤੋਂ ਪਹਿਲਾਂ ਹੀ ਗ੍ਰਿਫਤਾਰ ਕਰਨ ਲਿਆ ਗਿਆ।