ਅੰਮ੍ਰਿਤਸਰ, 7 ਨਵੰਬਰ - ਜਿਲ੍ਹੇ ਵਿਚ ਪਰਾਲੀ ਦੀ ਅੱਗ ਨੂੰ ਰੋਕਣ ਲਈ ਡਿਪਟੀ ਕਮਿਸ਼ਨਰ ਸ੍ਰੀ ਘਣਸ਼ਾਮ ਥੋਰੀ ਦੀ ਅਗਵਾਈ ਹੇਠ ਟੀਮਾਂ ਵੱਲੋਂ ਲਗਾਤਾਰ ਜਿਲ੍ਹੇ ਭਰ ਵਿਚ ਕੀਤੇ ਜਾ ਰਹੇ ਕੰਮ ਸਦਕਾ ਅੱਗ ਦੀਆਂ ਘਟਨਾਵਾਂ ਬਹੁਤ ਹੱਦ ਤੱਕ ਘੱਟ ਗਈਆਂ ਹਨ, ਅੱਜ ਕੇਵਲ 5 ਸਥਾਨਾਂ ਉਤੇ ਅੱਗ ਲੱਗਣ ਦੀ ਸੂਚਨਾ ਮਿਲੀ, ਜਿੱਥੇ ਟੀਮਾਂ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਗਈ। ਬੀਤੇ ਦਿਨ ਹੋਈਆਂ ਘਟਨਾਵਾਂ ਵਿਚ ਜ਼ਿਲੇ੍ਹ ਦੀਆਂ ਵੱਖ ਵੱਖ ਸਬ ਡਵੀਜਨਾਂ ਅਧੀਨ ਧਾਰਾ 39 ਦੇ ਅਧੀਨ 12 ਵਿਅਕਤੀਆਂ ਦੇ ਖਿਲਾਫ ਵਾਯੂ ਐਕਟ ਅਧੀਨ ਮਾਮਲੇ ਦਰਜ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਬ ਡਵੀਜਨ ਬਾਬਾ ਬਕਾਲਾ ਅਧੀਨ ਪੈਦੇ ਪਿੰਡ ਫੱਤੂਵਾਲ ਦੇ ਮਹਿੰਦਰ ਸਿੰਘ ਅਤੇ ਸਠਿਆਲਾ ਦੇ ਕੰਵਲਜੀਤ ਸਿੰਘ, ਸਬ ਡਵੀਜ਼ਨ ਅੰਮ੍ਰਿਤਸਰ-1 ਅਧੀਨ ਪੈਦੇ ਪਿੰਡ ਜ਼ੰਡਿਆਲਾ ਦੀ ਪਰਮਜੀਤ ਕੌਰ, ਪਿੰਡ ਕਿਲਾ ਜੀਵਨ ਸਿੰਘ ਦੇ ਜਸਵਿੰਦਰ ਸਿੰਘ ਅਤੇ ਧਾਰੜ ਪਿੰਡ ਦੇ ਮੋਹਨ ਸਿੰਘ, ਸਬ ਡਵੀਜ਼ਨ ਅੰਮ੍ਰਿਤਸਰ-2 ਅਧੀਨ ਪੈਦੇ ਪਿੰਡ ਖਾਸਾ ਦੇ ਜੱਸਾ ਸਿੰਘ ਅਤੇ ਸੁਰਜੀਤ ਸਿੰਘ ਅਤੇ ਪਿੰਡ ਖੁਰਮਾਨੀਆਂ ਦੇ ਹਰਦੀਪ ਸਿੰਘ, ਸਬ ਡਵੀਜ਼ਨ ਅਜਨਾਲਾ ਦੇ ਅਧੀਨ ਪੈਦੇ ਪਿੰਡ ਸੰਗਤਪੁਰਾ ਦੇ ਰਣਜੀਤ ਸਿੰਘ, ਪਿੰਡ ਭੱਲਾ ਦੇ ਗੁਰਮੀਤ ਸਿੰਘ ਅਤੇ ਪਿੰਡ ਉਗਰ ਅੋਲਖ ਦੇ ਅੱਛਰ ਸਿੰਘ ਅਤੇ ਸਬ ਡਵੀਜ਼ਨ ਮਜੀਠਾ ਦੇ ਅਧੀਨ ਪੈਦੇ ਪਿੰਡ ਨਾਗਕਲਾਂ ਦੇ ਸੰਤੋਖ ਸਿੰਘ ਵਿਰੁੱਧ ਵਾਯੂ ਐਕਟ ਅਧੀਨ ਸ਼ਕਾਇਤਾਂ ਦਰਜ ਕੀਤੀਆਂ ਗਈਆਂ ਹਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸੱਤ ਐਫ ਆਈ ਆਰ ਵਾਤਵਰਣ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਕੀਤੀਆਂ ਜਾ ਚੁੱਕੀਆਂ ਹਨ, ਜਦਕਿ ਸੱਤ ਸ਼ਿਕਾਇਤਾਂ, ਜਿਸ ਵਿਚ 10 ਕਿਸਾਨਾਂ ਦੇ ਨਾਮ ਹਨ ਵਿਰੁੱਧ ਵਾਤਾਵਰਣ ਵਿਭਾਗ ਨੇ ਮਾਣਯੋਗ ਚੀਫ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿਚ ਅਪਰਾਧਿਕ ਸ਼ਿਕਾਇਤ ਵੀ ਦਰਜ ਕਰਵਾਈ ਹੈ।
ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ
ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...
ਜੀ ਆਇਆਂ ਨੂੰ WELCOME
-
ਟਿੱਪਰ ਚਾਲਕ ਦੀ ਅਣਗਹਿਲੀ ਕਾਰਨ ਐਮ ਡੀ ਕਰ ਰਹੇ ਨੌਜਵਾਨ ਡਾਕਟਰ ਦੀ ਸੜਕ ਹਾਦਸੇ ਹੋਈ ਮੌਤ ਪਰਿਵਾਰਿਕ ਮੈਂਬਰਾਂ ਨੇ ਟਿੱਪਰ ਚਾਲਕ ਤੇ ਮਾਲਕ ਖਿਲਾਫ ਮੁਕਦਮਾ...
-
ਤਹਿਸੀਲਦਾਰ ਲਾਰਸਨ ਸਿੰਗਲਾ ਬਣੇ ਸਹਾਇਕ ਕਮਿਸ਼ਨਰ ਰੇਲਵੇ ਹੁਸ਼ਿਆਰਪੁਰ (ਪਰਸ਼ੋਤਮ ਲਾਲ ਦੜੋਚ) ਲਾਰਸਨ ਸਿੰਗਲਾ ਤਹਿਸੀਲਦਾਰ-ਕਮ-ਸਬ ਰਜਿਸਟਰਾਰ ਜੋ ਕਿ ਤਹਿਸੀਲ ਹ...
-
ਸਰਕਾਰੀ ਪ੍ਰਾਇਮਰੀ ਸਕੂਲ ਮਹਿੰਦੀਪੁਰ ਨੂੰ ਇਨਵਰਟਨ ਕੀਤਾ ਦਾਨ ਨਵਾਂਸ਼ਹਿਰ 3 ਮਈ - ਐਸਐਮਸੀ ਕਮੇਟੀ ਦੇ ਮੈਂਬਰ ਕੁਲਦੀਪ ਸਿੰਘ ਜੀ ਲੰਬਰਦਾਰ ਦੀ ਪ੍ਰੇਰਨਾ ਸਦਕ...